ਗਤੀਵਿਧੀ ਸਾਂਝਾਕਰਨ ਅਤੇ ਪਰਦੇਦਾਰੀ
“ਗਤੀਵਿਧੀ“ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- ਦੋਸਤਾਂ ਨਾਲ ਸਾਂਝੇ ਕੀਤੇ ਵਰਕਆਊਟ ਅਤੇ ਗਤੀਵਿਧੀ ਡੇਟਾ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ: ਐਕਟਿਵ ਕੈਲੋਰੀਆਂ ਅਤੇ ਕਿਲੋਜੂਲ, ਕਸਰਤ ਦੇ ਮਿੰਟ, ਸਟੈਂਡ ਜਾਂ ਰੋਲ ਆਵਰ, ਕਦਮ ਅਤੇ ਸਮਾਂ ਖੇਤਰ ਅਤੇ ਟਾਈਟਲ, ਕਿਸਮ ਅਤੇ ਸਮਾਂ ਮਿਆਦ ਵਰਗੀ ਵਰਕਆਊਟ ਸੰਬੰਧੀ ਜਾਣਕਾਰੀ।
- ਤੁਹਾਡੇ Apple ਖਾਤੇ ਨਾਲ ਜੁੜਿਆ ਈਮੇਲ ਪਤਾ ਹਰ ਕਿਸੇ ਨੂੰ ਦਿਖਾਈ ਦੇਵੇਗਾ ਜਿਸ ਨੂੰ ਤੁਸੀਂ ਸੱਦਾ ਦਿੰਦੇ ਹੋ ਜਾਂ ਜਿਸ ਦਾ ਸੱਦਾ ਤੁਸੀਂ ਸਵੀਕਾਰ ਕਰਦੇ ਹੋ।
- ਜੇਕਰ ਤੁਸੀਂ ਇਸ ਫ਼ੀਚਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਵਰਕਆਊਟ ਅਤੇ ਗਤੀਵਿਧੀ ਡੇਟਾ Apple ਨੂੰ ਭੇਜਿਆ ਜਾਵੇਗਾ ਤਾਂ ਕਿ Apple ਇਸ ਡੇਟਾ ਨੂੰ ਸੁਰੱਖਿਅਤ ਤਰੀਕੇ ਨਾਲ ਤੁਹਾਡੇ ਵੱਲੋਂ ਚੁਣੇ ਗਏ ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰ ਸਕੇ। Apple ਤੁਹਾਡਾ ਵਰਕਆਊਟ ਅਤੇ ਗਤੀਵਿਧੀ ਡੇਟਾ ਕੁਝ ਸਮੇਂ ਲਈ ਰੱਖੇਗਾ ਅਤੇ ਉਸ ਡੇਟਾ ਦੀ ਵਰਤੋਂ ਸਿਰਫ਼ ਇਸ ਸਾਂਝਾਕਰਨ ਫ਼ੀਚਰ ਨੂੰ ਸਮਰੱਥ ਕਰਨ ਲਈ ਕੀਤੀ ਜਾਵੇਗੀ।
ਦੋਸਤਾਂ ਨਾਲ ਸਾਂਝੇ ਕੀਤੇ ਵਰਕਆਊਟ ਅਤੇ ਗਤੀਵਿਧੀ ਡੇਟਾ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ: ਐਕਟਿਵ ਕੈਲੋਰੀਆਂ ਅਤੇ ਕਿਲੋਜੂਲ, ਕਸਰਤ ਦੇ ਮਿੰਟ, ਸਟੈਂਡ ਜਾਂ ਰੋਲ ਆਵਰ, ਕਦਮ ਅਤੇ ਸਮਾਂ ਖੇਤਰ (ਤਾਂ ਜੋ ਦੋਸਤਾਂ ਤੂੰ ਤੁਹਾਡੇ ਦਿਨ ਦੀ ਸ਼ੁਰੂਆਤ ਦਾ ਪਤਾ ਲੱਗ ਸਕੇ) ਅਤੇ ਟਾਈਟਲ, ਕਿਸਮ ਅਤੇ ਸਮਾਂ ਮਿਆਦ ਵਰਗੀ ਵਰਕਆਊਟ ਸੰਬੰਧੀ ਜਾਣਕਾਰੀ ਅਤੇ ਇਹ ਜਾਣਕਾਰੀ ਪ੍ਰਦਾਨ ਕਰਨ ਵਾਲੀ ਕਿਸੇ ਵੀ ਤੀਜੀ-ਧਿਰ ਦੀ ਐਪ ਦਾ ਨਾਮ। ਟਾਈਟਲ ਜਾਂ ਵਰਕਆਊਟ ਵਰਗੇ ਵਰਕਆਊਟ ਵੇਰਵੇ ਤੁਹਾਡੀ ਵਰਕਆਊਟ ਸੰਬੰਧੀ ਸੰਵੇਦਨਸ਼ੀਲ ਜਾਣਕਾਰੀ ਜ਼ਾਹਰ ਕਰ ਸਕਦੇ ਹਨ ਜਿਵੇਂ ਕਿ ਕੀ ਇਹ ਪ੍ਰੀਨੇਟਲ ਵਰਕਆਊਟ ਹੈ ਜਾਂ ਨਹੀਂ। ਦੋਸਤਾਂ ਨੂੰ ਤੁਹਾਡੀ ਗਤੀਵਿਧੀ ਅਤੇ ਵਰਕਆਊਟ ਇਨਾਮਾਂ ਬਾਰੇ ਸੂਚਨਾਵਾਂ ਪ੍ਰਾਪਤ ਹੋ ਸਕਦੀਆਂ ਹਨ। ਇਹ ਜਾਣਕਾਰੀ ਥੋੜ੍ਹੇ ਸਮੇਂ ਲਈ ਦੋਸਤਾਂ ਵਾਸਤੇ ਉਪਲਬਧ ਹੋਵੇਗੀ। ਤੁਸੀਂ ਕਿਸੇ ਵੀ ਸਮੇਂ “ਦੋਸਤ ਨੂੰ ਹਟਾਓ” ਵਿਕਲਪ ਦੀ ਵਰਤੋਂ ਕਰਕੇ ਕਿਸੇ ਦੋਸਤ ਨੂੰ ਹਟਾ ਸਕਦੇ ਹੋ। “ਮੇਰੀ ਗਤੀਵਿਧੀ ਲੁਕਾਓ” ਦੀ ਵਰਤੋਂ ਕਰ ਰਹੇ ਆਪਣੇ ਦੋਸਤ ਤੋਂ ਆਪਣੀ ਗਤੀਵਿਧੀ ਲੁਕਾਉਣ ਲਈ ਤੁਸੀਂ ਵੀ ਆਪਣੀ ਗਤੀਵਿਧੀ ਲੁਕਾਉਣ ਦਾ ਵਿਕਲਪ ਚੁਣ ਸਕਦੇ ਹੋ।
ਤੁਹਾਡੇ Apple ਖਾਤੇ ਨਾਲ ਸੰਬੰਧਿਤ ਈਮੇਲ ਹਰ ਕਿਸੇ ਨੂੰ ਦਿਖਾਈ ਦੇਵੇਗੀ ਜਿਸ ਨੂੰ ਤੁਸੀਂ ਸੱਦਾ ਦਿੰਦੇ ਹੋ ਜਾਂ ਜਿਸ ਦਾ ਸੱਦਾ ਤੁਸੀਂ ਸਵੀਕਾਰ ਕਰਦੇ ਹੋ।
ਜੇਕਰ ਤੁਸੀਂ ਇਸ ਫ਼ੀਚਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਵਰਕਆਊਟ ਅਤੇ ਗਤੀਵਿਧੀ ਡੇਟਾ Apple ਨੂੰ ਭੇਜਿਆ ਜਾਵੇਗਾ ਤਾਂ ਕਿ Apple ਇਸ ਡੇਟਾ ਨੂੰ ਸੁਰੱਖਿਅਤ ਤਰੀਕੇ ਨਾਲ ਤੁਹਾਡੇ ਵੱਲੋਂ ਚੁਣੇ ਗਏ ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰ ਸਕੇ। Apple ਤੁਹਾਡਾ ਵਰਕਆਊਟ ਅਤੇ ਗਤੀਵਿਧੀ ਡੇਟਾ ਕੁਝ ਸਮੇਂ ਲਈ ਰੱਖੇਗਾ ਅਤੇ ਉਸ ਡੇਟਾ ਦੀ ਵਰਤੋਂ ਸਿਰਫ਼ ਇਸ ਸਾਂਝਾਕਰਨ ਫ਼ੀਚਰ ਨੂੰ ਸਮਰੱਥ ਕਰਨ ਲਈ ਕੀਤੀ ਜਾਵੇਗੀ। ਜੇਕਰ ਤੁਸੀਂ iOS 18 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਅਤੇ/ਜਾਂ watchOS 11 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਦੀ ਵਰਤੋਂ ਕਰ ਰਹੇ ਹੋ ਅਤੇ iOS 18 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਅਤੇ/ਜਾਂ watchOS 11 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਦੀ ਵਰਤੋਂ ਕਰ ਰਹੇ ਦੋਸਤ ਨਾਲ ਵਰਕਆਊਟ ਅਤੇ ਗਤੀਵਿਧੀ ਡੇਟਾ ਸਾਂਝਾ ਕਰ ਰਹੇ ਹੋ, ਤਾਂ ਤੁਹਾਡੇ ਦੁਆਰਾ ਸਾਂਝਾ ਕੀਤਾ ਡੇਟਾ ਇਸ ਤਰੀਕੇ ਨਾਲ ਐਂਡ-ਟੂ-ਐਂਡ ਇਨਕ੍ਰਿਪਟ ਕੀਤਾ ਜਾਵੇਗਾ ਕਿ Apple ਦੁਆਰਾ ਇਹ ਡੇਟਾ ਪੜ੍ਹਿਆ ਨਹੀਂ ਜਾ ਸਕੇਗਾ। ਤੁਹਾਡੀ ਗਤੀਵਿਧੀ ਸਾਂਝੀ ਕਰਨ ਵਾਲੇ ਦੋਸਤਾਂ ਦੀ ਸੂਚੀ ਤੁਹਾਡੇ ਖਾਤੇ ਨਾਲ ਸੰਬੰਧਿਤ ਹੈ ਅਤੇ ਇਸਨੂੰ ਉਸ iOS ਡਿਵਾਈਸ ‘ਤੇ ਰੀਸਟੋਰ ਕਰ ਦਿੱਤਾ ਜਾਵੇਗਾ ਜਿਸ ‘ਤੇ ਤੁਸੀਂ ਇਸ ਖਾਤੇ ਦੀ ਵਰਤੋਂ ਕਰ ਕੇ ਸਾਈਨ ਇਨ ਕਰੋਗੇ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਇਸ ਨੋਟਿਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12