ਉੱਨਤ ਡੇਟਾ ਸੁਰੱਖਿਆ ਵਿਸ਼ਲੇਸ਼ਣ ਅਤੇ ਪਰਦੇਦਾਰੀ
ਉੱਨਤ ਡੇਟਾ ਸੁਰੱਖਿਆ ਦੁਆਰਾ Apple ਦੇ ਉੱਚਤਮ ਪੱਧਰ ਦੀ ਕਲਾਊਡ ਡੇਟਾ ਸੁਰੱਖਿਆ ਪ੍ਰਦਾਨ ਕਰਨ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਬਣਾਇਆ ਗਿਆ ਹੈ।
![]()
- ਉੱਨਤ ਡੇਟਾ ਸੁਰੱਖਿਆ ਵੱਲੋਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰਕੇ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਤੁਹਾਡਾ ਬਹੁਗਿਣਤੀ iCloud ਡੇਟਾ ਸਿਰਫ਼ ਤੁਹਾਡੇ ਭਰੋਸੇਯੋਗ ਡਿਵਾਈਸਾਂ ਤੋਂ ਹੀ ਡਿਕ੍ਰਿਪਟ ਕੀਤਾ ਜਾ ਸਕਦਾ ਹੈ।
- ਉੱਨਤ ਡੇਟਾ ਸੁਰੱਖਿਆ ਸਮਰੱਥ ਕਰਨ ਲਈ ਤੁਹਾਨੂੰ ਰਿਕਵਰੀ ਕੁੰਜੀ ਅਤੇ/ਜਾਂ ਇੱਕ ਜਾਂ ਇੱਕ ਤੋਂ ਵੱਧ ਰਿਕਵਰੀ ਸੰਪਰਕਾਂ ਦਾ ਸੈੱਟ ਅੱਪ ਕਰਨਾ ਲਾਜ਼ਮੀ ਹੈ। ਕਿਉਂਕਿ Apple ਕੋਲ ਤੁਹਾਡਾ ਡੇਟਾ ਰਿਕਵਰ ਕਰਨ ਲਈ ਲੋੜੀਂਦੀਆਂ ਕੁੰਜੀਆਂ ਨਹੀਂ ਹਨ, ਇਸ ਲਈ ਜੇਕਰ ਤੁਸੀਂ ਐਕਸੈੱਸ ਗੁਆ ਦਿੰਦੇ ਹੋ ਤਾਂ ਸਿਰਫ਼ ਖਾਤਾ ਰਿਕਵਰੀ ਵਿਧੀਆਂ ਹੀ ਡੇਟਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।
- ਡੇਟਾ ਰਿਕਵਰੀ ਦੀ ਗੰਭੀਰ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਜੇਕਰ ਤੁਸੀਂ ਉੱਨਤ ਡੇਟਾ ਸੁਰੱਖਿਆ ਨੂੰ ਸਮਰੱਥ ਕਰਦੇ ਹੋ, ਤਾਂ Apple ਦੁਆਰਾ ਤੁਹਾਡੀ ਫ਼ੀਚਰ ਵਰਤੋਂ ਸੰਬੰਧੀ ਸੀਮਤ ਜਾਣਕਾਰੀ, ਖਾਤਾ ਰਿਕਵਰੀ ਵਿਧੀਆਂ ਤੋਂ ਤੁਹਾਡੇ ਇੰਟਰੈਕਸ਼ਨ ਅਤੇ ਤੁਹਾਡੀ ਇਨਕ੍ਰਿਪਸ਼ਨ ਕੁੰਜੀਆਂ ਦੇ ਨਾਲ ਕਿਵੇਂ ਵਿਹਾਰ ਕੀਤਾ ਜਾਂਦਾ ਹੈ ਇਸ ਦੇ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ, ਤਾਂ ਕਿ ਖਾਤੇ ਅਤੇ ਡੇਟਾ ਰਿਕਵਰੀ ਪ੍ਰਕਿਰਿਆਵਾਂ ਦੀ ਭਰੋਸੇਯੋਗਤਾ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਉਹਨਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ ਅਤੇ ਜਦੋਂ ਅਸੀਂ ਇਹ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਇਸਦੀ ਲੋੜ ਕਿਉਂ ਹੈ ਤਾਂ ਕਿ ਤੁਸੀਂ ਬਿਹਤਰ ਚੋਣ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ “ਉੱਨਤ ਡੇਟਾ ਸੁਰੱਖਿਆ” ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਉੱਨਤ ਡੇਟਾ ਸੁਰੱਖਿਆ Apple ਦੀ ਇੱਕ ਵਿਕਲਪਿਕ ਸੈਟਿੰਗ ਹੈ ਜਿਸ ਦੁਆਰਾ ਤੁਹਾਡੇ ਜ਼ਿਆਦਾਤਰ iCloud ਡੇਟਾ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਪੇਸ਼ ਕਰ ਕੇ Apple ਦੇ ਉੱਚਤਮ ਪੱਧਰ ਦੀ ਕਲਾਊਡ ਡੇਟਾ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਹਾਲਾਂਕਿ iCloud ਦੁਆਰਾ ਪਹਿਲਾਂ ਤੋਂ ਹੀ ਪਾਸਵਰਡ, iCloud ਕੀਚੇਨ ਅਤੇ ਸਿਹਤ ਡੇਟਾ ਸਮੇਤ ਸੰਵੇਦਨਸ਼ੀਲ ਡੇਟਾ ਸ਼੍ਰੇਣੀਆਂ ਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ ਪਰ ਉੱਨਤ ਡੇਟਾ ਸੁਰੱਖਿਆ ਦੁਆਰਾ iCloud ਬੈਕਅੱਪ, ਨੋਟਸ, ਤਸਵੀਰਾਂ ਆਦਿ ਸਹਿਤ ਹੋਰ ਸ਼੍ਰੇਣੀਆਂ ਸ਼ਾਮਲ ਕਰ ਕੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਡੇਟਾ ਦੀਆਂ ਸ਼੍ਰੇਣੀਆਂ ਵਿੱਚ ਵਿਸਤਾਰ ਕੀਤਾ ਜਾਂਦਾ ਹੈ।
“ਉੱਨਤ ਡੇਟਾ ਸੁਰੱਖਿਆ” ਸਮਰੱਥ ਹੋਣ ‘ਤੇ Apple ਕੋਲ ਤੁਹਾਡਾ ਐਂਡ-ਟੂ-ਐਂਡ ਇਨਕ੍ਰਿਪਟ ਡੇਟਾ ਰਿਕਵਰ ਕਰਨ ਲਈ ਲੋੜੀਂਦੀ ਇਨਕ੍ਰਿਪਸ਼ਨ ਕੁੰਜੀ ਨਹੀਂ ਹੁੰਦੀ। ਜੇਕਰ ਤੁਸੀਂ ਕਦੇ ਆਪਣੇ ਖਾਤੇ ਦਾ ਐਕਸੈੱਸ ਗੁਆ ਦਿੰਦੇ ਹੋ ਤਾਂ ਆਪਣਾ iCloud ਡੇਟਾ ਰਿਕਵਰ ਕਰਨ ਲਈ ਤੁਹਾਨੂੰ ਆਪਣੀ ਖਾਤਾ ਰਿਕਵਰੀ ਵਿਧੀ ਵਿੱਚੋਂ ਕਿਸੇ ਇੱਕ ਵੀ ਵਰਤੋਂ ਕਰਨੀ ਪਵੇਗੀ ਜਿਸ ਬਾਰੇ Apple ਨੂੰ ਜਾਣਕਾਰੀ ਨਹੀਂ ਹੈ ਜਿਵੇਂ ਕਿ ਤੁਹਾਡੇ ਡਿਵਾਈਸ ਦਾ ਪਾਸਕੋਡ, ਤੁਹਾਡਾ ਰਿਕਵਰੀ ਸੰਪਰਕ ਜਾਂ ਰਿਕਵਰੀ ਕੁੰਜੀ। ਕਿਉਂਕਿ ਤੁਹਾਡਾ ਜ਼ਿਆਦਾਤਰ iCloud ਡੇਟਾ ਐਂਡ-ਟੂ-ਐਂਡ ਇਨਕ੍ਰਿਪਸ਼ਨ ਰਾਹੀਂ ਸੁਰੱਖਿਅਤ ਕੀਤਾ ਜਾਵੇਗਾ ਇਸ ਲਈ ਤੁਹਾਡੇ ਦੁਆਰਾ ਉੱਨਤ ਡੇਟਾ ਸੁਰੱਖਿਆ ਨੂੰ ਚਾਲੂ ਕਰਨ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ ਇੱਕ ਰਿਕਵਰੀ ਸੰਪਰਕ ਜਾਂ ਰਿਕਵਰੀ ਕੁੰਜੀ ਸੈੱਟ ਅੱਪ ਕਰਨ ਲਈ ਗਾਈਡ ਕੀਤਾ ਜਾਵੇਗਾ।
- ਖਾਤੇ ਅਤੇ ਡੇਟਾ ਰਿਕਵਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਬਿਹਤਰ ਅਤੇ ਯਕੀਨੀ ਬਣਾਉਣ ਲਈ, ਜਦੋਂ ਤੁਸੀਂ ਉੱਨਤ ਡੇਟਾ ਸੁਰੱਖਿਆ ਨੂੰ ਸਮਰੱਥ ਕਰਦੇ ਹੋ ਤਾਂ Apple ਦੁਆਰਾ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕੁਝ ਸੀਮਤ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ:
- ਉੱਨਤ ਡੇਟਾ ਸੁਰੱਖਿਆ ਨੂੰ ਸਮਰੱਥ ਜਾਂ ਅਸਮਰੱਥ ਕਰਨ ਦੀ ਸਫਲਤਾ ਜਾਂ ਅਸਫਲਤਾ ਦੀ ਦਰ।
- Apple ਖਾਤੇ ਵਿੱਚ ਸਾਈਨ ਇਨ ਕਰਨ, ਤੁਹਾਡੇ ਕੋਲ ਪਹਿਲਾਂ ਤੋਂ ਹੀ ਮੌਜੂਦ ਕਿਸੇ ਡਿਵਾਈਸ ਦੇ ਨੇੜੇ ਹੋਣ ‘ਤੇ ਉਸਦੀ ਵਰਤੋਂ ਕਰਕੇ ਨਵਾਂ ਡਿਵਾਈਸ ਸੈੱਟ ਅੱਪ ਕਰਨ, ਆਪਣੀਆਂ Apple ਖਾਤਾ ਸੈਟਿੰਗਾਂ ਨੂੰ ਅੱਪਡੇਟ ਕਰਨ ਅਤੇ ਆਪਣੇ ਡੇਟਾ ਨੂੰ ਐਕਸੈੱਸ ਕਰਨ ਲਈ ਆਪਣੇ ਖਾਤੇ ਵਿੱਚ ਪ੍ਰਮਾਣੀਕਰਨ ਕਰਨ ਸੰਬੰਧੀ ਤੁਹਾਡਾ ਤਜਰਬਾ ਅਤੇ ਤੁਹਾਨੂੰ ਕਿੰਨੀ ਵਾਰ ਸਫਲਤਾ ਮਿਲੀ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
- ਜਿਹੜੇ ਇਵੈਂਟ ਤੁਹਾਡੇ ਦੁਆਰਾ ਰਿਕਵਰੀ ਸੰਪਰਕ ਬਣਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਕੈਪਚਰ ਕਰਦੇ ਹਨ, ਜਿਸ ਵਿੱਚ ਰਿਕਵਰੀ ਸੰਪਰਕ ਨੂੰ ਅਸਾਈਨ ਕਰਦੇ ਹੋਏ ਅਤੇ ਆਪਣੇ ਡੇਟਾ ਦੇ ਐਕਸੈੱਸ ਨੂੰ ਰਿਕਵਰ ਕਰਨ ਲਈ ਰਿਕਵਰੀ ਸੰਪਰਕ ਦੀ ਵਰਤੋਂ ਕਰਦੇ ਹੋਏ ਰਿਕਵਰੀ ਸੰਪਰਕ ਨਾਲ ਤੁਹਾਡੇ ਇੰਟਰੈਕਸ਼ਨ ਸ਼ਾਮਲ ਹੁੰਦੇ ਹਨ। Apple ਨੂੰ ਤੁਹਾਡੇ ਰਿਕਵਰੀ ਸੰਪਰਕਾਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਤੱਕ ਕੋਈ ਐਕਸੈੱਸ ਹੈ।
- ਜਿਹੜੇ ਇਵੈਂਟ ਤੁਹਾਡੇ ਵੱਲੋਂ ਰਿਕਵਰੀ ਕੁੰਜੀਆਂ ਨੂੰ ਬਣਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਕੈਪਚਰ ਕਰਦੇ ਹਨ, ਜਿਸ ਵਿੱਚ ਰਿਕਵਰੀ ਕੁੰਜੀ ਨੂੰ ਬਣਾਉਣ ਦੀ ਪ੍ਰਕਿਰਿਆ ਦੇ ਨਾਲ ਤੁਹਾਡੇ ਇੰਟਰੈਕਸ਼ਨ ਅਤੇ ਜਦੋਂ ਤੁਸੀਂ ਖ਼ੁਦ ਆਪਣੇ ਡੇਟਾ ਦਾ ਐਕਸੈੱਸ ਰਿਕਵਰ ਕਰਨ ਲਈ ਆਪਣੀ ਰਿਕਵਰੀ ਕੁੰਜੀ ਦੀ ਵਰਤੋਂ ਕਰਦੇ ਹੋ ਉਦੋਂ ਪ੍ਰਕਿਰਿਆ ਨਾਲ ਜੁੜੇ ਇਵੈਂਟ ਸ਼ਾਮਲ ਹੁੰਦੇ ਹਨ। Apple ਨੂੰ ਤੁਹਾਡੀ ਰਿਕਵਰੀ ਕੁੰਜੀ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਤੱਕ ਕੋਈ ਐਕਸੈੱਸ ਹੈ।
- ਇਵੈਂਟ ਜੋ ਤੁਹਾਡੇ ਡੇਟਾ ਦੇ ਐਕਸੈੱਸ ਨੂੰ ਰਿਕਵਰ ਕਰਨ ਲਈ ਤੁਹਾਡੇ ਡਿਵਾਈਸ ਪਾਸਕੋਡ ਜਾਂ ਪਾਸਵਰਡ ਦੀ ਵਰਤੋਂ ਕਰਨ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਕੈਪਚਰ ਕਰਦੇ ਹਨ, ਜਿਸ ਵਿੱਚ ਤੁਹਾਡੇ ਪਾਸਕੋਡ ਦੀ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਡੇਟਾ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਤੁਹਾਡੀ ਸਫਲਤਾ ਜਾਂ ਕਿੰਨੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ ਅਤੇ ਰਿਕਵਰੀ ਵਿਧੀ ਵਜੋਂ ਪਾਸਕੋਡ ਦੀ ਵਰਤੋਂ ਕਰਦੇ ਸਮੇਂ ਰਿਕਵਰੀ ਪ੍ਰਕਿਰਿਆ ਨਾਲ ਤੁਹਾਡੇ ਅਨੁਭਵ ਅਤੇ ਇੰਟਰੈਕਸ਼ਨ ਸ਼ਾਮਲ ਹੁੰਦੇ ਹਨ। Apple ਨੂੰ ਤੁਹਾਡੇ ਡਿਵਾਈਸ ਦੇ ਪਾਸਕੋਡ ਜਾਂ ਪਾਸਵਰਡ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਤੱਕ ਕੋਈ ਐਕਸੈੱਸ ਹੈ।
- ਇਸ ਸੰਬੰਧੀ ਡੇਟਾ ਕਿ ਜਦੋਂ ਤੁਸੀਂ ਉੱਨਤ ਡੇਟਾ ਸੁਰੱਖਿਆ ਨੂੰ ਚਾਲੂ ਜਾਂ ਬੰਦ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ‘ਤੇ ਇਨਕ੍ਰਿਪਸ਼ਨ ਕੁੰਜੀਆਂ ਕਿਵੇਂ ਵਿਉਂਤੀਆਂ ਜਾਂਦੀ ਹਨ। ਇਸ ਬਾਰੇ ਡੇਟਾ, ਜਿਸ ਵਿੱਚ ਇਨਕ੍ਰਿਪਸ਼ਨ ਕੁੰਜੀਆਂ ਕਿੰਨੀ ਵਾਰ ਰੋਲ ਕੀਤੀਆਂ ਜਾਂਦੀਆਂ ਹਨ ਅਤੇ ਅਸਫਲ ਖਾਤਾ ਅਤੇ ਡੇਟਾ ਰਿਕਵਰੀ ਦੇ ਅਸਰ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਸਾਰੇ iCloud ਡੇਟਾ ਨੂੰ ਰੀਸੈੱਟ ਅਤੇ ਡਿਲੀਟ ਕੀਤੇ ਜਾਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਇਵੈਂਟ ਸ਼ਾਮਲ ਹਨ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ ਆਮ ਤੌਰ ‘ਤੇ ਤੁਹਾਡੇ ਨਿੱਜੀ ਡੇਟਾ ਨੂੰ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਇਸ ਨੋਟਿਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ
2025-12-12