AirDrop ਅਤੇ ਪਰਦੇਦਾਰੀ
AirDrop ਦੇ ਰਾਹੀਂ, ਤੁਸੀਂ ਦਸਤਾਵੇਜ਼, ਤਸਵੀਰਾਂ, ਵੀਡੀਓ, ਵੈੱਬਸਾਈਟਾਂ, ਨਕਸ਼ਾ ਟਿਕਾਣੇ ਅਤੇ ਕਈ ਚੀਜ਼ਾਂ ਨੂੰ ਨੇੜੇ-ਤੇੜੇ ਦੇ Apple ਡਿਵਾਈਸ ‘ਤੇ ਵਾਇਰਲੈੱਸ ਅਤੇ ਸੁਰੱਖਿਅਤ ਤਰੀਕੇ ਨਾਲ ਭੇਜ ਸਕਦੇ ਹੋ।
AirDrop ਇੱਕ ਵਾਇਰਲੈੱਸ ਫ਼ਾਈਲ-ਸਾਂਝਾਕਰਨ ਫ਼ੀਚਰ ਹੈ ਜੋ ਤੁਹਾਡੇ Apple ਡਿਵਾਈਸਾਂ ਵਿਚਕਾਰ ਫ਼ਾਈਲਾਂ ਨੂੰ ਆਸਾਨੀ ਅਤੇ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਫ਼ਰ ਕਰਨ ਦੀ ਆਗਿਆ ਦਿੰਦਾ ਹੈ। AirDrop ਟ੍ਰਾਂਸਫ਼ਰ ਸ਼ੁਰੂ ਕਰਨ ਲਈ, ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੋਵਾਂ ਡਿਵਾਈਸਾਂ ਵਿੱਚ Bluetooth ਅਤੇ Wi-Fi ਚਾਲੂ ਹੋਣੇ ਅਤੇ ਇੱਕ-ਦੂਜੇ ਦੇ ਨੇੜੇ ਹੋਣੇ ਲਾਜ਼ਮੀ ਹਨ। ਜਦੋਂ ਦੋਵੇਂ ਡਿਵਾਈਸ ਨੇੜੇ-ਤੇੜੇ ਹੁੰਦੇ ਹਨ ਅਤੇ ਉਨ੍ਹਾਂ ਵਿੱਚ Bluetooth, Wi-Fi ਅਤੇ AirDrop ਚਾਲੂ ਹੁੰਦੇ ਹਨ, ਤਾਂ ਤੁਸੀਂ ਸਾਂਝਾ ਕਰਨ ਲਈ ਫ਼ਾਈਲ ਚੁਣ ਸਕਦੇ ਹੋ, AirDrop ਸਮਰਥਿਤ ਡਿਵਾਈਸ ਦੀ ਸੂਚੀ ਤੋਂ ਪ੍ਰਾਪਤਕਰਤਾ ਨੂੰ ਚੁਣ ਸਕਦੇ ਹੋ ਅਤੇ ਟ੍ਰਾਂਸਫ਼ਰ ਸ਼ੁਰੂ ਕਰ ਸਕਦੇ ਹੋ। ਪ੍ਰਾਪਤਕਰਤਾ ਟ੍ਰਾਂਸਫ਼ਰ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦਾ ਹੈ ਸਵੀਕਾਰ ਕੀਤੇ ਜਾਣ ‘ਤੇ, ਤੁਹਾਡਾ ਡਿਵਾਈਸ ਟ੍ਰਾਂਸਫ਼ਰ ਨੂੰ ਇਨਕ੍ਰਿਪਟ ਕਰੇਗਾ ਅਤੇ ਉਸ ਨੂੰ Wi-Fi ‘ਤੇ ਸ਼ੁਰੂ ਕਰੇਗਾ।
ਟ੍ਰਾਂਸਫ਼ਰ ਸ਼ੁਰੂ ਹੋਣ ਤੋਂ ਬਾਅਦ, ਜੇਕਰ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਡਿਵਾਈਸ ਇੱਕ-ਦੂਜੇ ਦੇ ਨੇੜੇ ਨਹੀਂ ਹੈ ਅਤੇ ਇੱਕੋ Wi-Fi ਨੈੱਟਵਰਕ ਨਾਲ ਕਨੈਕਟ ਨਹੀਂ ਹੁੰਦੇ ਹਨ, ਤਾਂ ਟ੍ਰਾਂਸਫ਼ਰ ਨੂੰ ਇੰਟਰਨੈੱਟ ਦੀ ਵਰਤੋਂ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇੰਟਰਨੈੱਟ ‘ਤੇ ਟ੍ਰਾਂਸਫ਼ਰ ਹੋਣ ਵਾਲੀਆਂ ਫ਼ਾਈਲਾਂ Apple ਸਰਵਰਾਂ ਤੋਂ ਪ੍ਰਾਪਤਕਰਤਾ ਦੇ ਡਿਵਾਈਸ ‘ਤੇ ਜਾ ਸਕਦੀਆਂ ਹਨ। AirDrop ਵੱਲੋਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ Apple ਦੇ ਕੋਲ ਤੁਹਾਡੇ ਵੱਲੋਂ ਟ੍ਰਾਂਸਫ਼ਰ ਕੀਤੀ ਜਾਣ ਵਾਲੀ ਸਮੱਗਰੀ ਦੇ ਕੰਟੈਂਟ ਨੂੰ ਡੀਕ੍ਰਿਪਟ ਕਰਨ ਦਾ ਕੋਈ ਤਰੀਕਾ ਨਹੀ ਹੈ। ਹਾਲਾਂਕਿ Apple ਤੁਹਾਡੇ AirDrop ਟ੍ਰਾਂਸਫ਼ਰ ਦੀਆਂ ਕਾਪੀਆਂ ਨੂੰ ਬਰਕਰਾਰ ਨਹੀਂ ਰੱਖਦਾ, Apple ਤੁਹਾਡੇ AirDrop ਦੀ ਵਰਤੋਂ ਦੀ ਸੀਮਤ ਜਾਣਕਾਰੀ ਇਸ ਤਰੀਕੇ ਨਾਲ ਰੱਖ ਸਕਦਾ ਹੈ ਕਿ ਜਿਸ ਨਾਲ ਤੁਹਾਡੀ ਪਛਾਣ ਨਾ ਹੋਵੇ, ਤਾਂ ਕਿ ਸਾਡੇ ਉਤਪਾਦਾਂ, ਸੇਵਾਵਾਂ ਅਤੇ ਤਕਨੀਕਾਂ ਨੂੰ ਬਿਹਤਰ ਬਣਾਇਆ ਜਾ ਸਕੇ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ
2025-12-12