ਐਪ ਵਿਸ਼ਲੇਸ਼ਣ ਅਤੇ ਪਰਦੇਦਾਰੀ
“ਅੰਕੜੇ“ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਐਪ ਵਿਸ਼ਲੇਸ਼ਣ
Apple ਦੇ ਭਾਈਵਾਲਾਂ ਅਤੇ ਤੀਜੀ-ਧਿਰ ਦੇ ਡਿਵੈਲਪਰਾਂ ਦੀ ਉਹਨਾਂ ਦੀਆਂ ਐਪਾਂ, ਉਤਪਾਦਾਂ ਅਤੇ Apple ਉਤਪਾਦਾਂ ਨਾਲ ਵਰਤਣ ਲਈ ਡਿਜ਼ਾਈਨ ਕੀਤੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ Apple ਵੱਲੋਂ ਅਜਿਹੇ ਭਾਈਵਾਲਾਂ ਜਾਂ ਡਿਵੈਲਪਰਾਂ ਨਾਲ ਅੰਕੜਿਆਂ ਸੰਬੰਧੀ ਜਾਣਕਾਰੀ ਦੇ ਸਬਸੈੱਟ ਸਾਂਝੇ ਕੀਤੇ ਜਾ ਸਕਦੇ ਹਨ ਜੋ ਭਾਈਵਾਲਾਂ ਜਾਂ ਡਿਵੈਲਪਰਾਂ ਦੀ ਐਪ, ਉਤਪਾਦਾਂ ਜਾਂ ਸੇਵਾਵਾਂ ਦੇ ਨਾਲ-ਨਾਲ ਭਾਈਵਾਲਾਂ ਜਾਂ ਡਿਵੈਲਪਰਾਂ ਦੀਆਂ ਐਪਾਂ ਜਾਂ ਹੋਰ ਮਿਲਦੀਆਂ-ਜੁਲਦੀਆਂ ਐਪਾਂ ਦੀ ਵਰਤੋਂ ਕਰਨ ਦੇ ਤਰੀਕੇ ਸੰਬੰਧੀ ਅੰਕੜਿਆਂ ਨਾਲ ਸੰਬੰਧਿਤ ਹੋਣ। ਹਾਲਾਂਕਿ ਅੰਕੜਿਆਂ ਸੰਬੰਧੀ ਇਹ ਜਾਣਕਾਰੀ ਅਤੇ ਵਿਸ਼ਲੇਸ਼ਣ ਇਸ ਪ੍ਰਕਾਰ ਏਕੀਕ੍ਰਿਤ ਕੀਤਾ ਜਾਂਦਾ ਹੈ ਜਿਸ ਨਾਲ ਤੁਹਾਡੀ ਨਿੱਜੀ ਰੂਪ ਵਿੱਚ ਪਛਾਣ ਨਹੀਂ ਕੀਤੀ ਜਾ ਸਕਦੀ।
ਤੁਸੀਂ ਐਪ ਨੂੰ ਵਰਤੋਂ ਕਰਨ ਦੇ ਆਪਣੇ ਤਰੀਕੇ ਸੰਬੰਧੀ ਕ੍ਰੈਸ਼ ਡੇਟਾ ਅਤੇ ਅੰਕੜਿਆਂ ਨੂੰ ਤੀਜੀ-ਧਿਰ ਐਪ ਦੇ ਡਿਵੈਲਪਰਾਂ ਨਾਲ ਸਾਂਝਾ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ “Apple ਡਿਵੈਲਪਰਾਂ ਨਾਲ ਸਾਂਝਾ ਕਰੋ” ਨੂੰ ਬੰਦ ਕਰੋ। “iPhone ਅਤੇ Watch ਵਿਸ਼ਲੇਸ਼ਣ ਸਾਂਝਾ ਕਰੋ” ਬੰਦ ਹੋਣ ‘ਤੇ ਤੀਜੀ-ਧਿਰ ਨਾਲ ਕ੍ਰੈਸ਼ ਡੇਟਾ ਅਤੇ ਅੰਕੜੇ ਸਾਂਝੇ ਕਰਨੇ ਆਟੋਮੈਟਿਕਲੀ ਬੰਦ ਕਰ ਦਿੱਤਾ ਜਾਂਦੇ ਹਨ।
ਇਹਨਾਂ ਫ਼ੀਚਰਾਂ ਦੀ ਵਰਤੋਂ ਕਰਕੇ ਤੁਸੀਂ Apple ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12