Apple ਖਾਤਾ ਅਤੇ ਪਰਦੇਦਾਰੀ

ਜਦੋਂ ਤੁਸੀਂ ਸਾਈਨ ਇਨ ਕਰਦੇ ਹੋ ਤਾਂ ਤੁਹਾਡੇ Apple ਖਾਤੇ ਦੀ ਜਾਣਕਾਰੀ ਦੀ ਵਰਤੋਂ Apple ਸੇਵਾਵਾਂ ਨੂੰ ਸਮਰੱਥ ਕਰਨ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ iCloud ਬੈਕਅੱਪ ਸ਼ਾਮਲ ਹੈ ਜੋ ਤੁਹਾਡੇ ਦੁਆਰਾ ਆਪਣੇ ਡਿਵਾਈਸ ’ਤੇ ਮੌਜੂਦ ਡੇਟਾ ਨੂੰ ਬਦਲਣ ਜਾਂ ਰੀਸਟੋਰ ਕਰਨ ਦੇ ਮਾਮਲੇ ਵਿੱਚ ਆਟੋਮੈਟਿਕ ਉਸ ਡੇਟਾ ਦਾ ਬੈਕਅੱਪ ਲੈਂਦਾ ਹੈ। ਸਰਵਿਸ ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
 

Apple ਖਾਤਾ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • ਆਪਣੇ Apple ਖਾਤੇ ਨਾਲ ਸਾਈਨ ਇਨ ਕਰਨ ’ਤੇ ਤੁਸੀਂ ਇਸ iPhone ’ਤੇ iCloud, App Store, iMessage ਅਤੇ ਖੋਜੀ ਵਰਗੀਆਂ ਸੇਵਾਵਾਂ ਨੂੰ ਸਮਰੱਥ ਕਰ ਸਕੋਗੇ।
  • ਤੁਹਾਡੇ ਸੰਪਰਕ, ਕੈਲੰਡਰ, ਤਸਵੀਰਾਂ, ਦਸਤਾਵੇਜ਼, ਸਿਹਤ, ਗਤੀਵਿਧੀ ਅਤੇ ਹੋਰ ਐਪ ਡੇਟਾ ਸਮੇਤ ਕੁਝ ਡੇਟਾ ਨੂੰ ਤੁਹਾਡੇ ਵੱਲੋਂ Apple ਨੂੰ ਸਟੋਰ ਕਰਨ ਅਤੇ ਬੈਕਅੱਪ ਲੈਣ ਲਈ ਭੇਜਿਆ ਜਾਵੇਗਾ।
  • ਇਸ ਦੇ ਇਲਾਵਾ, ਤੁਹਾਨੂੰ ਬਿਹਤਰ ਸੇਵਾ ਅਤੇ ਸਮਰਥਨ ਦੇਣ ਲਈ ਤੁਹਾਡਾ ਡਿਵਾਈਸ ਤੁਹਾਡੇ Apple ਖਾਤੇ ਨਾਲ ਜੋੜਿਆ ਜਾਵੇਗਾ।

ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਲਈ Apple ਖਾਤੇ ਅਤੇ ਸਾਰੀਆਂ Apple ਸੇਵਾਵਾਂ ਨੂੰ ਬਿਲਕੁਲ ਨਵੇਂ ਸਿਰੇ ਤੋਂ ਡਿਜ਼ਾਈਨ ਕੀਤਾ ਗਿਆ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ।

Apple ਖਾਤਾ ਉਹ ਨਿੱਜੀ ਖਾਤਾ ਹੈ ਜਿਸ ਦੀ ਵਰਤੋਂ ਤੁਸੀਂ iCloud, App Store ਅਤੇ ਹੋਰ Apple ਔਨਲਾਈਨ ਸਟੋਰ, iMessage ਅਤੇ FaceTime ਵਰਗੀਆਂ Apple ਸੇਵਾਵਾਂ ਨੂੰ ਐਕਸੈੱਸ ਕਰਨ ਲਈ ਅਤੇ ਆਪਣੇ ਸਾਰੇ ਡਿਵਾਈਸਾਂ ਅਤੇ ਵੈੱਬ ‘ਤੇ ਆਪਣੇ ਕੰਟੈਂਟ ਨੂੰ ਐਕਸੈੱਸ ਕਰਨ ਲਈ ਕਰਦੇ ਹੋ। ਤੁਹਾਡੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਤੁਹਾਡੇ ਦੁਆਰਾ ਵਰਤੋਂ ਕੀਤੀ ਜਾਣ ਵਾਲੀ ਜਾਣਕਾਰੀ ਦੇ ਨਾਲ ਸੰਪਰਕ, ਭੁਗਤਾਨ ਅਤੇ ਸੁਰੱਖਿਆ ਵੇਰਵੇ ਜਿਵੇਂ ਕਿ ਭਰੋਸੇਯੋਗ ਫ਼ੋਨ ਨੰਬਰ ਜਾਂ ਸੁਰੱਖਿਆ ਸਵਾਲ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀਆਂ ਸਾਰੀਆਂ Apple ਸੇਵਾਵਾਂ ਲਈ ਕਰਦੇ ਹੋ। Apple ਤੁਹਾਡੇ ਡਿਵਾਈਸ ਦਾ ਨਾਮ, ਸੀਰੀਅਲ ਨੰਬਰ ਅਤੇ ਹੋਰ ਹਾਰਡਵੇਅਰ ਪਛਾਣਕਰਤਾ ਨੂੰ ਵੀ ਬਰਕਰਾਰ ਰੱਖਦਾ ਹੈ, ਤਾਂ ਕਿ ਤੁਹਾਨੂੰ ਬਿਹਤਰ ਸੇਵਾ ਅਤੇ ਸਹਾਇਤਾ ਦਿੱਤੀ ਜਾ ਸਕੇ। ਇਸ ਵਿੱਚ ਤੁਹਾਡੇ ਡਿਵਾਈਸ ਦੀ ਵਾਰੰਟੀ ਸਥਿਤੀ ਦਿਖਾਉਣ ਦੀ ਸੁਵਿਧਾ ਅਤੇ ਡਿਵਾਈਸ ਨੂੰ ਕਿਰਿਆਸ਼ੀਲ ਕਰਨ ‘ਤੇ ਸੇਵਾ ਪੇਸ਼ਕਸ਼ਾਂ ਦੇ ਲਈ ਤੁਹਾਡੀ ਯੋਗਤਾ ਨੂੰ ਜਾਂਚਣਾ ਸ਼ਾਮਲ ਹੈ। ਤੁਸੀਂ account.apple.com ‘ਤੇ ਆਪਣੇ Apple ਖਾਤਾ ਪੰਨੇ ‘ਤੇ ਆਪਣੇ Apple ਖਾਤੇ ਦੀ ਜਾਣਕਾਰੀ ਵਿੱਚ ਸੋਧ ਕਰ ਸਕਦੇ ਹੋ ਅਤੇ ਆਪਣੇ ਡਿਵਾਈਸਾਂ ਅਤੇ ਫ਼ੋਨ ਨੰਬਰਾਂ ਦੀ ਸੂਚੀ ਨੂੰ ਦੇਖ ਸਕਦੇ ਹੋ।

ਜਦੋਂ ਤੁਸੀਂ ਆਪਣੇ Apple ਖਾਤੇ ਤੋਂ ਸਾਈਨ ਇਨ ਕਰਦੇ ਹੋ, ਤਾਂ ਹੀ ਤੁਸੀਂ ਇਸ iPhone ‘ਤੇ iCloud, iTunes Store, App Store, iMessage, FaceTime ਅਤੇ “ਖੋਜੀ” ਵਰਗੀਆਂ ਸੇਵਾਵਾਂ ਨੂੰ ਚਾਲੂ ਕਰ ਸਕੋਗੇ। ਹਰੇਕ ਸੇਵਾ ਨਾਲ ਤੁਹਾਡੇ ਸੰਬੰਧਿਤ ਫ਼ੋਨ ਨੰਬਰ ਸਮੇਤ ਤੁਹਾਡੀ Apple ਖਾਤਾ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਵਿਸ਼ਲੇਸ਼ਕੀ ਜਾਣਕਾਰੀ ਸਿਰਜੀ ਜਾਵੇਗੀ ਅਤੇ ਜਿਸ ਦੀ ਵਰਤੋਂ ਉਹਨਾਂ ਸੇਵਾਵਾਂ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ, ਤੁਹਾਡੀ ਚੁਣੀ ਹੋਈ ਪ੍ਰੋਫ਼ਾਈਲ ਤਸਵੀਰ, ਤੁਹਾਡੇ ਸੰਪਰਕ, ਕੈਲੰਡਰ, ਤਸਵੀਰਾਂ, ਦਸਤਾਵੇਜ਼, ਸਿਹਤ, ਗਤੀਵਿਧੀ Safari ਟੈਬ ਅਤੇ ਹੋਰ ਐਪ ਡੇਟਾ ਸਮੇਤ ਤੁਹਾਡੇ ਡਿਵਾਈਸ ਦੇ ਕੁਝ ਡੇਟਾ ਨੂੰ ਤੁਹਾਡੇ ਵੱਲੋਂ Apple ਨੂੰ ਸਟੋਰ ਕਰਨ ਅਤੇ ਬੈਕਅੱਪ ਲੈਣ ਲਈ ਭੇਜਿਆ ਜਾਵੇਗਾ।

ਤੁਹਾਡਾ ਡਿਵਾਈਸ ਜਿਸ ਦੇਸ਼ ਜਾਂ ਖੇਤਰ ਵਿੱਚ ਮੌਜੂਦ ਹੈ ਉਸ ਦੇ ਆਧਾਰ ‘ਤੇ Apple ਦੁਆਰਾ ਇਹ ਨਿਰਧਾਰਤ ਕਰਨ ਲਈ ਤੁਹਾਡੇ Apple ਖਾਤੇ ਨਾਲ ਜੁੜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਕਿ ਤੁਹਾਡਾ ਡਿਵਾਈਸ ਕਾਨੂੰਨੀ ਰੂਪ ਤੋਂ ਲੋੜੀਂਦੇ ਫ਼ੀਚਰਾਂ ਅਤੇ ਸੇਵਾਵਾਂ ਦੇ ਲਈ ਯੋਗ ਹੈ ਜਾਂ ਨਹੀਂ। ਅਸੀਂ ਤੁਹਾਡੇ Apple ਖਾਤੇ ਨਾਲ ਸੰਬੰਧਿਤ, ਤੁਹਾਡੇ ਵੱਲੋਂ ਇੰਸਟਾਲ ਕੀਤੀਆਂ ਗਈਆਂ ਐਪਾਂ ਦੀ ਜਾਣਕਾਰੀ ਵੀ ਇਕੱਤਰ ਕਰਦੇ ਹਾਂ ਜਿਸ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਕਿੱਥੋਂ ਇੰਸਟਾਲ ਕੀਤਾ ਹੈ (ਉਦਾਹਰਨ ਦੇ ਲਈ ਵੈੱਬਸਾਈਟ ਜਾਂ ਮਾਰਕਿਟਪਲੇਸ)। ਇਹ ਜਾਣਕਾਰੀ ਕਾਨੂੰਨੀ ਤੌਰ ‘ਤੇ ਲੋੜੀਂਦੇ ਇਹਨਾਂ ਫ਼ੀਚਰਾਂ ਅਤੇ ਸੇਵਾਵਾਂ ਨੂੰ ਸਮਰੱਥ ਕਰਨ ਲਈ ਲੇਖਾ-ਜੋਖਾ, ਰਿਪੋਰਟਿੰਗ, ਵਿਸ਼ਲੇਸ਼ਣ ਅਤੇ ਧੋਖਾਧੜੀ ਦਾ ਪਤਾ ਲਗਾਉਣ ਨਾਲ ਜੁੜੇ ਉਦੇਸ਼ਾਂ ਦੇ ਲਈ ਇਕੱਤਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਅਸੀਂ ਕੁਝ ਮਾਮਲਿਆਂ ਵਿੱਚ ਤੁਹਾਡੀ ਪਰਦੇਦਾਰੀ ਦੇ ਅਧਿਕਾਰਾਂ ਨਾਲ ਜੁੜੀ ਉਮਰ-ਮੁਤਾਬਕ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਤੁਹਾਡੇ Apple ਖਾਤੇ ਨਾਲ ਸੰਬੰਧਿਤ ਉਮਰ ਦੀ ਵਰਤੋਂ ਕਰਦੇ ਹਾਂ।

ਕੁਝ ਦੇਸ਼ਾਂ ਜਾਂ ਖੇਤਰਾਂ ਵਿੱਚ, ਤੁਹਾਨੂੰ ਆਪਣੇ ਬਾਲਗ਼ ਹੋਣ ਦੀ ਪੁਸ਼ਟੀ ਕਰਨ ਲਈ ਹੋਰ ਜਾਣਕਾਰੀ, ਜਿਵੇਂ ਕਿ ਕ੍ਰੈਡਿਟ ਕਾਰਡ ਜਾਂ ਸਰਕਾਰ ਵੱਲੋਂ ਜਾਰੀ ID, ਦੇਣੀ ਪੈ ਸਕਦੀ ਹੈ। ਤੁਸੀਂ ਅਜਿਹੀਆਂ ਸ਼ਰਤਾਂ ਵਾਲੇ ਦੇਸ਼ ਜਾਂ ਖੇਤਰ ਵਿੱਚ ਹੋ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਖਾਤਾ ਜਾਣਕਾਰੀ ਅਤੇ ਡਿਵਾਈਸ ਵਿਚਲੀ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹਾਂ ਅਤੇ ਕੁਝ ਮਾਮਲਿਆਂ ਵਿੱਚ ਤੁਹਾਡੇ ਇੰਟਰਨੈੱਟ ਕਨੈਕਸ਼ਨ ਦੇ IP ਪਤੇ ਦੀ ਵਰਤੋਂ ਕਰਦੇ ਹਾਂ। ਜੇ ਕਾਨੂੰਨੀ ਤੌਰ ’ਤੇ ਜ਼ਰੂਰੀ ਹੋਵੇ ਤਾਂ ਅਸੀਂ ਉਮਰ ਦੀ ਪੁਸ਼ਟੀ ਕਰਨ ਵਾਲੀ ਹੋਰ ਜਾਣਕਾਰੀ ਦੀ ਮੰਗ ਕਰਦੇ ਹਾਂ ਤਾਂ ਜੋ ਤੁਹਾਨੂੰ ਕੁਝ ਕਾਰਵਾਈਆਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ, ਜਿਵੇਂ ਕਿ App Store ਵਿੱਚ ਐਪਾਂ ਡਾਊਨਲੋਡ ਕਰਨਾ, ਵੈੱਬ ਸਮੱਗਰੀ ਫ਼ਿਲਟਰ ਅਤੇ ਸੰਚਾਰ ਸੁਰੱਖਿਆ ਵਰਗੀਆਂ ਔਨਲਾਈਨ ਸੁਰੱਖਿਆ ਫ਼ੀਚਰਾਂ ਨੂੰ ਅਸਮਰੱਥ ਕਰਨਾ ਅਤੇ ਨਾਬਾਲਗ਼ ਲਈ Apple ਖਾਤਾ ਬਣਾਉਣਾ। ਤੁਹਾਡੇ ਵੱਲੋਂ ਆਪਣੀ ਸਰਕਾਰੀ-ID ਦੀ ਤਸਵੀਰ ਸਪੁਰਦ ਕੀਤੇ ਜਾਣ ’ਤੇ Apple ਅਤੇ ਇਸਦੇ ਸੇਵਾ ਪ੍ਰਦਾਤਾ ਵੱਲੋਂ ਤੁਹਾਡੇ ਬਾਲਗ਼ ਹੋਣ ਅਤੇ ਧੋਖਾਧੜੀ ਨੂੰ ਰੋਕਣ ਲਈ ਤੁਹਾਡੀ ID ਦੀ ਤਸਵੀਰ ਅਤੇ ਤੁਹਾਡੇ Apple ਖਾਤੇ ਦੀ ਜਾਣਕਾਰੀ ਦੀ ਵਰਤੋਂ ਪੁਸ਼ਟੀ ਕਰਨ ਲਈ ਕੀਤੀ ਜਾਵੇਗੀ। Apple ਦੇ ਸੇਵਾ ਪ੍ਰਦਾਤਾ ਸਮੀਖਿਆ ਪੂਰੀ ਕਰਨ ਲਈ ਤਸਵੀਰ ਨੂੰ ਥੋੜ੍ਹੇ ਸਮੇਂ ਲਈ ਆਪਣੇ ਕੋਲ ਰੱਖਣਗੇ, ਜਿਸ ਤੋਂ ਬਾਅਦ ਤਸਵੀਰ ਨੂੰ ਡਿਲੀਟ ਕਰ ਦਿੱਤਾ ਜਾਵੇਗਾ। Apple ਤੁਹਾਡੇ Apple ਖਾਤੇ ਨਾਲ ਸੰਬੰਧਿਤ ਮਿਤੀ, ਵਿਧੀ ਅਤੇ ਦੇਸ਼ ਜਾਂ ਖੇਤਰ ਬਾਰੇ ਉਮਰ-ਪੁਸ਼ਟੀਕਰਨ ਜਾਣਕਾਰੀ ਸਟੋਰ ਕਰਦਾ ਹੈ। ਜਦੋਂ ਤੁਸੀਂ ਕੋਈ ID ਦਿੰਦੇ ਹੋ, ਤਾਂ ਅਸੀਂ ਧੋਖਾਧੜੀ ਦੀ ਰੋਕਥਾਮ ਅਤੇ ਇਸਦਾ ਪਤਾ ਲਗਾਉਣ ਦੇ ਉਦੇਸ਼ਾਂ ਲਈ ਉਸ ਦਸਤਾਵੇਜ਼ ਤੋਂ ਕੁਝ ਜਾਣਕਾਰੀ ਦਾ ਵਨ-ਵੇ ਹੈਸ਼ ਸੀਮਤ ਸਮੇਂ ਲਈ ਸਟੋਰ ਕਰਦੇ ਹਾਂ। ਅਸੀਂ ਕ੍ਰੈਡਿਟ ਕਾਰਡ ਜਾਂ ID ਦਸਤਾਵੇਜ਼ ਨੂੰ ਉਦੋਂ ਤੱਕ ਸਟੋਰ ਨਹੀਂ ਕਰਦੇ ਜਦੋਂ ਤੱਕ ਤੁਸੀਂ ਇਨ੍ਹਾਂ ਨੂੰ ਖ਼ਰੀਦਦਾਰੀ ਜਾਂ Wallet ਵਿੱਚ ਡਿਜੀਟਲ ਪ੍ਰਮਾਣ ਪੱਤਰਾਂ ਵਜੋਂ ਵਰਤੇ ਜਾਣ ਵਰਗੇ ਹੋਰ ਉਦੇਸ਼ਾਂ ਲਈ ਸਟੋਰ ਕਰਨ ਦੀ ਵੱਖਰੇ ਤੌਰ ’ਤੇ ਚੋਣ ਨਹੀਂ ਕਰਦੇ।

iCloud ਅਤੇ ਪਰਦੇਦਾਰੀ

iCloud ਵਿੱਚ ਸਾਈਨ ਇਨ ਕਰਨਾ
ਜਦੋਂ ਤੁਸੀਂ iCloud ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ‘ਤੇ ਸਟੋਰ ਕੀਤਾ ਗਿਆ ਕੁਝ ਡੇਟਾ ਆਟੋਮੈਟਿਕਲੀ Apple ਨੂੰ ਭੇਜਿਆ ਅਤੇ ਸਟੋਰ ਕੀਤਾ ਜਾਵੇਗਾ। ਇਸ ਨਾਲ ਤੁਸੀਂ ਆਪਣੇ ਸਾਰੇ iCloud ਸਮਰਥਿਤ ਜਾਂ ਕੰਪਿਊਟਰ (“ਡਿਵਾਈਸ”) ‘ਤੇ ਆਪਣਾ ਡੇਟਾ ਆਟੋਮੈਟਿਕਲੀ ਐਕਸੈੱਸ ਕਰ ਸਕੋਗੇ। ਇਸ ਡੇਟਾ ਵਿੱਚ ਸ਼ਾਮਲ ਹੋ ਸਕਦੇ ਹਨ:

  • ਸੰਪਰਕ
  • ਕੈਲੰਡਰ
  • ਰਿਮਾਈਂਡਰ
  • ਬੁੱਕਮਾਰਕ
  • Safari ਟੈਬ
  • ਸਿਹਤ ਡੇਟਾ
  • Home ਡੇਟਾ
  • ਨੋਟਸ
  • Freeform
  • ਤਸਵੀਰਾਂ
  • Apple Vision Pro ਐਪ
  • ਦਸਤਾਵੇਜ਼
  • ਵੌਲਿਟ ਡਾਟਾ
  • ਕੀਚੇਨ ਅਤੇ ਪਾਸਵਰਡ
  • ਤੁਹਾਡੇ ਡਿਵਾਈਸ ‘ਤੇ ਫ਼ੋਨ ਨੰਬਰ
  • ਡਿਵਾਈਸ ਅਤੇ ਖਾਤਾ ਸੈਟਿੰਗਾਂ
  • iCloud ਦੀ ਵਰਤੋਂ ਕਰਨ ਵਾਲੀਆਂ ਹੋਰ Apple ਦੀਆਂ ਐਪਾਂ ਦਾ ਡੇਟਾ
  • iCloud ਦੀ ਵਰਤੋਂ ਕਰਨ ਵਾਲੀਆਂ ਤੀਜੀ-ਧੀਰ ਦੀਆਂ ਐਪਾਂ ਤੋਂ ਡਾਟਾ

iCloud ਬੈਕਅੱਪ ਇਹ ਯਕੀਨੀ ਬਣਾਉਣ ਲਈ ਵੀ ਸਮਰੱਥ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਡਿਵਾਈਸ ਨੂੰ ਬਦਲਣਾ ਜਾਂ ਰੀਸਟੋਰ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਡਾਟਾ ਦਾ ਮੌਜੂਦਾ ਬੈਕਅੱਪ ਹੋਵੇ।

ਤੁਸੀਂ ਆਪਣੇ ਡਿਵਾਈਸ ਦੀਆਂ ਸੈਟਿੰਗਾਂ ਵਿੱਚ ਕਿਸੇ ਵੀ ਸਮੇਂ ਬਦਲ ਸਕਦੇ ਹੋ ਕਿ ਕਿਹੜੇ iCloud ਫ਼ੀਚਰ ਸਮਰੱਥ ਰਹਿਣ ਅਤੇ ਕਿਹੜਾ ਡੇਟਾ iCloud ਨੂੰ ਭੇਜਿਆ ਜਾਵੇ।

iCloud ਡੇਟਾ ਸੁਰੱਖਿਆ
iCloud ਤੁਹਾਡੀ ਜਾਣਕਾਰੀ ਭੇਜਦੇ ਸਮੇਂ ਇਸ ਨੂੰ ਇਨਕ੍ਰਿਪਟ ਕਰਕੇ, ਜਦੋਂ ਇਹ ਟ੍ਰਾਂਜਿਟ ਵਿੱਚ ਹੁੰਦੀ ਹੈ, ਤਾਂ ਇਨਕ੍ਰਿਪਟਡ ਫ਼ਾਰਮੈਟ ਵਿੱਚ iCloud ਵਿੱਚ ਸਟੋਰ ਕਰਕੇ ਅਤੇ ਪ੍ਰਮਾਣੀਕਰਨ ਦੇ ਲਈ ਸੁਰੱਖਿਅਤ ਟੋਕਨਾਂ ਦੀ ਵਰਤੋਂ ਕਰਦਾ ਹੈ। ਕੁਝ ਖਾਸ ਜਾਣਕਾਰੀ ਲਈ, Apple ਦੁਆਰਾ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਡਿਜ਼ਾਈਨ ਮੁਤਾਬਕ, ਸਿਰਫ਼ ਤੁਸੀਂ ਇਹ ਜਾਣਕਾਰੀ ਨੂੰ ਉਹਨਾਂ ਡਿਵਾਈਸਾਂ ‘ਤੇ ਐਕਸੈੱਸ ਕਰ ਸਕਦੇ ਹੋ, ਜਿਨ੍ਹਾਂ ‘ਤੇ ਤੁਸੀਂ iCloud ਵਿੱਚ ਸਾਈਨ ਇਨ ਕੀਤਾ ਹੈ। ਕੋਈ ਵੀ ਨਹੀਂ, ਇੱਥੋਂ ਤੱਕ ਕਿ Apple ਵੀ ਐਂਡ-ਟੂ-ਐਂਡ ਇਨਕ੍ਰਿਪਟਡ ਜਾਣਕਾਰੀ ਨੂੰ ਐਕਸੈੱਸ ਨਹੀਂ ਕਰ ਸਕਦਾ ਹੈ। iCloud ਡੇਟਾ ਸੁਰੱਖਿਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲਈ support.apple.com/102651 ਦੇਖੋ।

ਤੁਹਾਡੇ ਡੇਟਾ ਨੂੰ ਸਟੋਰ ਕਰਨ ਅਤੇ ਪ੍ਰਕਿਰਿਆ ਕਰਨ ਲਈ Apple ਅਤੇ ਤੀਜੀ-ਧਿਰ ਦੇ ਡੇਟਾ ਸੈਂਟਰ ਦੋਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜੀ-ਧਿਰ ਦੇ ਡਾਟਾ ਸੈਂਟਰ ਵਿੱਚ ਸਟੋਰ ਕੀਤੇ ਗਏ ਡਾਟਾ ‘ਤੇ ਪ੍ਰਕਿਰਿਆ ਕਰਦੇ ਸਮੇਂ, ਸਿਰਫ਼ ਸੁਰੱਖਿਅਤ ਸਰਵਰ ‘ਤੇ ਚੱਲਣ ਵਾਲੇ Apple ਸੌਫ਼ਟਵੇਅਰ ਹੀ ਅਤੇ ਸਿਰਫ਼ ਜ਼ਰੂਰੀ ਪ੍ਰਕਿਰਿਆ ਕਰਦੇ ਸਮੇਂ ਹੀ ਇਨਕ੍ਰਿਪਸ਼ਨ ਕੁੰਜੀਆਂ ਨੂੰ ਐਕਸੈੱਸ ਕਰ ਸਕਦੇ ਹਨ।

iCloud ਕੀਚੈਨ
iCloud ਕੀਚੇਨ, ਤੁਹਾਡੇ Safari ਵੈੱਬਸਾਈਟ ਦੇ ਵਰਤੋਂਕਾਰ ਨਾਮ ਅਤੇ ਪਾਸਵਰਡਾਂ, ਕ੍ਰੈਡਿਟ ਕਾਰਡ ਜਾਣਕਾਰੀ ਅਤੇ Wi-Fi ਨੈੱਟਵਰਕ ਜਾਣਕਾਰੀ ਨੂੰ ਤੁਹਾਡੇ ਸਾਰੇ ਡਿਵਾਈਸਾਂ ’ਤੇ ਅੱਪ-ਟੂ-ਡੇਟ ਅਤੇ ਉਪਲਬਧ ਰੱਖਦਾ ਹੈ। ਇਹ Mail, ਸੰਪਰਕ, ਕੈਲੰਡਰ, ਸੁਨੇਹੇ, Facebook, X, LinkedIn ਅਤੇ ਹੋਰ ਇੰਟਰਨੈੱਟ ਖਾਤਿਆਂ ਲਈ ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਖਾਤਾ ਜਾਣਕਾਰੀ ਨੂੰ ਵੀ ਸਟੋਰ ਕਰ ਸਕਦਾ ਹੈ ਅਤੇ ਇਸ ਜਾਣਕਾਰੀ ਨੂੰ ਤੁਹਾਡੇ ਸਾਰੇ ਡਿਵਾਈਸਾਂ ‘ਤੇ ਆਟੋਮੈਟਿਕਲੀ ਜੋੜ ਸਕਦਾ ਹੈ।

iCloud ਕੀਚੇਨ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰਦਾ ਹੈ ਅਤੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸਿਰਫ਼ ਤੁਸੀਂ ਹੀ ਇਹ ਜਾਣਕਾਰੀ ਉਹਨਾਂ ਡਿਵਾਈਸਾਂ ’ਤੇ ਐਕਸੈੱਸ ਕਰ ਸਕਦੇ ਹੋ, ਜਿਨ੍ਹਾਂ ਲਈ ਤੁਸੀਂ iCloud ਵਿੱਚ ਸਾਈਨ ਇਨ ਕੀਤਾ ਹੈ। ਕੋਈ ਵੀ ਨਹੀਂ, ਇੱਥੋਂ ਤੱਕ ਕਿ Apple ਵੀ ਤੁਹਾਡੇ iCloud ਕੀਚੇਨ ਡੇਟਾ ਨੂੰ ਐਕਸੈੱਸ ਨਹੀਂ ਕਰ ਸਕਦਾ ਹੈ। ਤੁਸੀਂ ਕਿਸੇ ਵੀ ਸਮੇਂ ਆਪਣੀਆਂ iCloud ਸੈਟਿੰਗਾਂ ਵਿੱਚ ਜਾ ਕੇ iCloud ਕੀਚੇਨ ਨੂੰ ਬੰਦ ਕਰਨਾ ਚੁਣ ਸਕਦੇ ਹੋ।

iCloud ਬੈਕਅੱਪ
ਜਦੋਂ ਤੁਸੀਂ iCloud ਬੈਕਅੱਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਬੈਕਅੱਪ ਵਿੱਚ ਤਸਵੀਰਾਂ, ਵੀਡੀਓ, ਸੁਨੇਹੇ (iMessage, SMS ਅਤੇ MMS), ਸਿਹਤ ਅਤੇ ਹੋਰ ਐਪ ਡਾਟਾ, ਟਿਕਾਣਾ ਸੈਟਿੰਗਾਂ (ਜਿਵੇਂ ਕਿ ਟਿਕਾਣਾ ਅਧਾਰਤ ਰਿਮਾਈਂਡਰ ਜੋ ਤੁਸੀਂ ਸੈੱਟਅੱਪ ਕੀਤੇ ਹਨ), ਵਿਜ਼ੂਅਲ ਵੌਇਸਮੇਲ, ਡਿਵਾਈਸ ਸੈਟਿੰਗਾਂ, ਡਿਵਾਈਸ ਵਿਸ਼ੇਸਤਾਵਾਂ ਅਤੇ ਤੁਹਾਡੀਆਂ ਸੈਟਿੰਗਾਂ ਦੇ ਆਧਾਰ ‘ਤੇ ਤੁਹਾਡੇ iOS ਜਾਂ iPadOS ਡਿਵਾਈਸ ਤੋਂ ਹੋਰ ਡਾਟਾ ਸ਼ਾਮਲ ਹੋ ਸਕਦਾ ਹੈ।

ਤੁਸੀਂ iCloud ਨੂੰ ਕਿਸੇ ਖ਼ਾਸ ਐਪ ਲਈ ਆਪਣਾ ਐਪ ਡੇਟਾ ਬੈਕਅੱਪ ਕਰਨ ਰੋਕ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ > [ਤੁਹਾਡਾ ਨਾਮ] > iCloud > ਸਟੋਰੇਜ > ਬੈਕਅੱਪ ਵਿੱਚ ਜਾਓ, ਬੈਕਅੱਪ ਸੈਕਸ਼ਨ ਵਿੱਚ ਆਪਣੇ iOS ਜਾਂ iPadOS ਡਿਵਾਈਸ ਨੂੰ ਚੁਣੋ ਅਤੇ ਜਿਨ੍ਹਾਂ ਐਪਾਂ ਲਈ ਤੁਸੀਂ ਬੈਕਅੱਪ ਨੂੰ ਅਸਮਰੱਥ ਕਰਨਾ ਚਾਹੁੰਦੇ ਹੋ ਉਹਨਾਂ ’ਤੇ ਟੈਪ ਕਰੋ।

ਤੁਸੀਂ iCloud ਸੈਟਿੰਗਾਂ ਵਿੱਚੋਂ iCloud ਬੈਕਅੱਪ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ ਅਤੇ ਆਪਣੇ iOS ਜਾਂ iPadOS ਡਿਵਾਈਸ ਦਾ ਆਪਣੇ ਕੰਪਿਊਟਰ ’ਤੇ ਬੈਕਅੱਪ ਲੈਣ ਲਈ Finder (macOS Catalina 10.15 ਜਾਂ ਬਾਅਦ ਦੇ ਸੰਸਕਰਨ) ਜਾਂ iTunes (macOS Mojave 10.14 ਜਾਂ ਬਾਅਦ ਦੇ ਸੰਸਕਰਨ) ਦੀ ਵਰਤੋਂ ਕਰ ਸਕਦੇ ਹੋ। iCloud ਤੋਂ ਆਪਣਾ ਬੈਕਅੱਪ ਡਾਟਾ ਪੂਰੀ ਤਰ੍ਹਾਂ ਹਟਾਉਣ ਲਈ, ਤੁਸੀਂ iCloud ਬੈਕਅੱਪ ਨੂੰ ਬੰਦ ਕਰਨ ਤੋਂ ਪਹਿਲਾਂ ਆਪਣੇ ਵਿਅਕਤੀਗਤ ਬੈਕਅੱਪ ਨੂੰ ਡਿਲੀਟ ਕਰ ਸਕਦੇ ਹੋ। ਨਹੀਂ ਤਾਂ, ਬੈਕਅੱਪ ਡੇਟਾ ਨੂੰ 180 ਦਿਨਾਂ ਲਈ ਬਰਕਰਾਰ ਰੱਖਿਆ ਜਾਵੇਗਾ।

iCloud ਨਾਲ ਡੇਟਾ ਸਾਂਝਾ ਕਰਨਾ
ਜੇਕਰ ਤੁਸੀਂ ਨੋਟਸ, Pages, Numbers, Keynote, Freeform ਅਤੇ ਕੁਝ ਤੀਜੀ ਧਿਰ ਦੀਆਂ ਐਪਾਂ ਵਿੱਚ ਜਨਤਕ ਰੂਪ ਜਾਂ ਨਿੱਜੀ ਰੂਪ ਨਾਲ ਫ਼ਾਈਲਾਂ ਸਾਂਝੀਆਂ ਕਰਨ ਲਈ iCloud ਦੀ ਵਰਤੋਂ ਕਰਦੇ ਹੋ, ਤਾਂ Apple ਵੱਲੋਂ ਸਾਂਝੀ ਕੀਤੀ ਗਈ ਫ਼ਾਈਲ ਨੂੰ ਸਟੋਰ ਕੀਤਾ ਜਾਵੇਗਾ ਅਤੇ ਉਸ ਨੂੰ ਐਕਸੈੱਸ ਕੀਤਾ ਜਾਵੇਗਾ। ਤੁਹਾਡੇ ਖਾਤੇ ਨਾਲ ਸੰਬੰਧਿਤ ਪਹਿਲਾ ਅਤੇ ਆਖ਼ਰੀ ਨਾਮ (ਜੇਕਰ ਲਾਗੂ ਹੈ), ਤੁਹਾਡੇ ਡਿਵਾਈਸ ‘ਤੇ ਫ਼ੋਨ ਨੰਬਰ ਅਤੇ ਫ਼ਾਈਲ ਦਾ ਨਾਮ ਉਸ ਵਿਅਕਤੀ ਦੇ ਕੋਲ ਉਪਲਬਧ ਹੋਵੇਗਾ ਜਿਸ ਦੇ ਕੋਲ ਸਾਂਝਾਕਰਨ ਲਿੰਕ ਦਾ ਐਕਸੈੱਸ ਹੋਵੇਗਾ, ਭਾਵੇਂ ਤੁਸੀਂ ਜਨਤਕ ਰੂਪ ਵਿੱਚ ਸਾਂਝਾ ਕੀਤਾ ਹੋਵੇ ਜਾਂ ਨਿੱਜੀ ਰੂਪ ਵਿੱਚ ਸਾਂਝਾ ਕੀਤਾ ਹੋਵੇ। ਜਿਨ੍ਹਾਂ ਭਾਗੀਦਾਰਾਂ ਦੇ ਨਾਲ ਨਿੱਜੀ ਰੂਪ ਤੋਂ ਫ਼ਾਈਲ ਸਾਂਝੀ ਕੀਤੀ ਗਈ ਹੈ, ਉਹਨਾਂ ਦੀ ਪਛਾਣ ਅਜਿਹੇ ਕਿਸੇ ਵੀ ਵਿਅਕਤੀ ਨੂੰ ਉਪਲਬਧ ਨਹੀਂ ਕਰਵਾਈ ਜਾਵੇਗੀ ਜਿਸ ਨੂੰ ਸੱਦਾ ਨਾ ਦਿੱਤਾ ਗਿਆ ਹੋਵੇ ਅਤੇ ਜਿਸ ਨੇ ਨਿੱਜੀ ਸਾਂਝਾਕਰਨ ਨੂੰ ਸਵੀਕਾਰ ਨਾ ਕੀਤਾ ਹੋਵੇ।

ਜੇਕਰ ਤੁਸੀਂ ਸਾਂਝੀ ਲਾਇਬ੍ਰੇਰੀ ਬਣਾਉਂਦੇ ਹੋ ਜਾਂ ਉਸ ਨਾਲ ਜੁੜਦੇ ਹੋ, ਤਾਂ ਸਾਰੇ ਭਾਈਵਾਲ iCloud ਦੇ ਰਾਹੀਂ ਸਾਂਝੀ ਲਾਇਬ੍ਰੇਰੀ ਵਿੱਚ ਤਸਵੀਰਾਂ ਅਤੇ ਵੀਡੀਓ ਨੂੰ ਸ਼ਾਮਲ, ਸੋਧ ਜਾਂ ਡਿਲੀਟ ਕਰ ਸਕਦੇ ਹਨ। ਸਾਂਝੀ ਲਾਇਬ੍ਰੇਰੀ ਵਿੱਚ ਮੈਨੂਅਲੀ ਜਾਂ ਆਟੋਮੈਟਿਕ ਸਾਂਝਾਕਰਨ ਦੇ ਰਾਹੀਂ ਕਈ ਤਰੀਕਿਆਂ ਨਾਲ ਕੰਟੈਂਟ ਨੂੰ ਜੋੜਿਆ ਜਾ ਸਕਦਾ ਹੈ। ਤੁਸੀਂ iOS ਜਾਂ iPadOS ਡਿਵਾਈਸ ‘ਤੇ ਸੈਟਿੰਗਾਂ > ਤਸਵੀਰਾਂ > ਸਾਂਝੀ ਲਾਇਬ੍ਰੇਰੀ > “ਕੈਮਰੇ ਤੋਂ ਸਾਂਝਾ ਕਰੋ” ‘ਤੇ ਜਾ ਕੇ ਕੰਟਰੋਲ ਕਰ ਸਕਦੇ ਹੋ ਕਿ ਤੁਸੀਂ ਕੰਟੈਂਟ ਨੂੰ ਕਿਵੇਂ ਸਾਂਝਾ ਕਰਨਾ ਚਾਹੁੰਦੇ ਹੋ।

iCloud ਅਤੇ ਐਪਾਂ
ਕੁਝ ਐਪਾਂ iCloud ਦੀ ਵਰਤੋਂ ਤੁਹਾਡੇ ਵੱਲੋਂ ਐਪ ਨੂੰ ਪ੍ਰਦਾਨ ਕੀਤੇ ਗਏ ਡੇਟਾ ਅਤੇ ਕੰਟੈਂਟ ਨੂੰ ਸਟੋਰ ਕਰਨ ਲਈ ਕਰਦੀਆਂ ਹਨ, ਤਾਂ ਕਿ ਤੁਸੀਂ ਆਪਣੇ ਸਾਰੇ iCloud ਸਮਰਥਿਤ ਡਿਵਾਈਸਾਂ ‘ਤੇ ਡੇਟਾ ਐਕਸੈੱਸ ਕਰ ਸਕੋ। ਐਪ ਤੁਹਾਡਾ ਕੁਝ ਜਾਂ ਸਾਰਾ ਡੇਟਾ iCloud ਵਿੱਚ ਸਟੋਰ ਕਰਨ ਦਾ ਵਿਕਲਪ ਚੁਣ ਸਕਦੀ ਹੈ। ਤੀਜੀ-ਧਿਰ ਦੀਆਂ ਐਪਾਂ ਤੁਹਾਨੂੰ ਲੱਭਣ ਲਈ ਬੇਨਤੀ ਕਰ ਸਕਦੀਆਂ ਹਨ, ਤਾਂ ਜੋ ਉਸ ਐਪਲੀਕੇਸ਼ਨ ਦੇ ਹੋਰ ਵਰਤੋਂਕਾਰ Apple ਖਾਤੇ ਦੁਆਰਾ ਖੋਜ ਕਰਨ ‘ਤੇ ਤੁਹਾਡਾ ਪਹਿਲਾ ਅਤੇ ਆਖ਼ਰੀ ਨਾਮ ਦੇਖ ਸਕਣ।

ਤੁਸੀਂ iCloud ‘ਤੇ ਕਿਸੇ ਐਪ ਦਾ ਐਕਸੈੱਸ ਬੰਦ ਕਰ ਕੇ ਉਸ ਐਪ ਨੂੰ iCloud ਵਿੱਚ ਡੇਟਾ ਸਟੋਰ ਕਰਨ ਤੋਂ ਰੋਕ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ > [ਤੁਹਾਡਾ ਨਾਮ] > iCloud ‘ਤੇ ਜਾਓ ਅਤੇ ਸੂਚੀ ਵਿੱਚ ਦਿਖਾਈ ਦੇਣ ਵਾਲੀਆਂ ਐਪਾਂ ਨੂੰ ਬੰਦ ਕਰਨ ਲਈ ਉਹਨਾਂ ‘ਤੇ ਟੈਪ ਕਰੋ।

Apple ਸੇਵਾਵਾਂ ਜਿਨ੍ਹਾਂ ਲਈ iCloud ਲੋੜੀਂਦਾ ਹੈ
Apple Pay ਗਤੀਵਿਧੀ ਸਾਂਝਾਕਰਨ, ਘਰ ਐਪ, Handoff, ਯੂਨੀਵਰਸਲ ਕਲਿੱਪਬੋਰਡ ਅਤੇ Apple Watch ਤੋਂ ਅਨਲੌਕ ਵਰਗੀਆਂ Apple ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ ਡਿਵਾਈਸ ‘ਤੇ iCloud ਵਿੱਚ ਸਾਈਨ ਇਨ ਕਰਨਾ ਹੋਵੇਗਾ। Apple ਤੁਹਾਡੇ iCloud ਪਲਾਨ ਦੀ ਵਰਤੋਂ ਘਰ ਐਪ ਵਿੱਚ ਸੁਰੱਖਿਅਤ ਕੈਮਰਾ ਰਿਕਾਰਡਿੰਗ ਸੈੱਟ ਅੱਪ ਅਤੇ ਵਰਤੋਂ ਕਰਨ ਲਈ ਤੁਹਾਡੀ ਯੋਗਤਾ ਦੀ ਤਸਦੀਕ ਕਰਨ ਲਈ ਕਰਦਾ ਹੈ। Apple ਤੁਹਾਡੀ ਕੈਮਰਾ ਰਿਕਾਰਡਿੰਗਾਂ ਦੇ ਕੰਟੈਂਟ ਨੂੰ ਐਕਸੈੱਸ ਨਹੀਂ ਕਰ ਸਕਦਾ। ਤੁਹਾਨੂੰ ਸਾਰੇ iCloud ਫ਼ੀਚਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਅਤੇ ਤੁਸੀਂ ਜਿਸ iCloud ਫ਼ੀਚਰ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਉਸ ਨੂੰ ਆਪਣੇ ਡਿਵਾਈਸ ‘ਤੇ iCloud ਸੈਟਿੰਗਾਂ ਵਿੱਚ ਜਾ ਕੇ ਬੰਦ ਕਰ ਸਕਦੇ ਹੋ।

iCloud ਤੋਂ ਸਾਈਨ ਆਊਟ ਕਰਨਾ
ਜੇਕਰ ਤੁਸੀਂ ਆਪਣੇ iOS ਜਾਂ iPadOS ਡਿਵਾਈਸ ਅਤੇ ਕਿਸੇ ਵੀ ਪੇਅਰ ਕੀਤੀ ਗਈ Apple Watch ‘ਤੇ iCloud ਦੀ ਵਰਤੋਂ ਨੂੰ ਬੰਦ ਕਰਨਾ ਚਾਹੁੰਦੇ ਹੋ, ਤਾਂ ਸੈਟਿੰਗਾਂ > [ਤੁਹਾਡਾ ਨਾਮ] ‘ਤੇ ਜਾ ਕੇ “ਸਾਈਨ ਆਊਟ ਕਰੋ” ‘ਤੇ ਟੈਪ ਕਰ ਕੇ iCloud ਤੋਂ ਸਾਈਨ ਆਊਟ ਕਰ ਸਕਦੇ ਹੋ। ਆਪਣੇ Mac ‘ਤੇ iCloud ਦੀ ਵਰਤੋਂ ਨੂੰ ਬੰਦ ਕਰਨ ਲਈ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] ਤੇ ਜਾਓ ਅਤੇ “ਸਾਈਨ ਆਊਟ ਕਰੋ” ‘ਤੇ ਕਲਿੱਕ ਕਰੋ। ਤੁਹਾਡੇ Apple ਖਾਤੇ ਦੇ ਪਾਸਵਰਡ ਦੀ ਲੋੜ ਹੋ ਸਕਦੀ ਹੈ।

ਤੁਹਾਡੇ ਨਾਲ ਸੰਚਾਰ ਕਰਨਾ

Apple ਤੁਹਾਡੇ ਖਾਤੇ ਸੰਬੰਧੀ ਜਾਣਕਾਰੀ, ਜਿਵੇਂ ਕਿ ਤੁਹਾਡੀ ਮਾਲਕੀ ਵਾਲੇ Apple ਉਤਪਾਦ, ਤੁਹਾਡੇ ਵੱਲੋਂ ਡਾਊਨਲੋਡ ਕੀਤੀਆਂ Apple ਐਪਾਂ, ਤੁਹਾਡੇ ਖਾਤੇ ਨਾਲ ਰਜਿਸਟਰ ਡਿਵਾਈਸ ਅਤੇ Apple ਸੇਵਾਵਾਂ ਦੀ ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ-ਨਾਲ ਤੁਹਾਡੇ ਵਿਦਿਆਰਥੀ ਵਜੋਂ ਤਸਦੀਕ ਹੋਣ ਦੀ ਜਾਣਕਾਰੀ ਆਦਿ ਦੀ ਵਰਤੋਂ ਤੁਹਾਨੂੰ iCloud ਅਤੇ Apple One ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਸੰਬੰਧੀ ਸੰਚਾਰ ਭੇਜਣ ਲਈ ਕਰ ਸਕਦਾ ਹੈ। ਸਰਵਿਸ ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਸ਼ਾਮਲ ਹੋ, ਤਾਂ Apple ਵੱਲੋਂ ਤੁਹਾਨੂੰ ਪਰਿਵਾਰਕ ਸਾਂਝਾਕਰਨ ਰਾਹੀਂ ਤੁਹਾਡੇ ਲਈ ਉਪਲਬਧ ਉਤਪਾਦਾਂ, ਸੇਵਾਵਾਂ ਅਤੇ ਉਪਲਬਧ ਪੇਸ਼ਕਸ਼ਾਂ ਦੇ ਬਾਰੇ ਵਿੱਚ ਸੰਚਾਰ ਭੇਜੇ ਜਾ ਸਕਦੇ ਹਨ। ਜੇਕਰ ਤੁਸੀਂ Apple One ਸਬਸਕ੍ਰਿਪਸ਼ਨ ਨੂੰ ਖ਼ਰੀਦਦੇ ਹੋ, ਤਾਂ ਅਸੀਂ ਤੁਹਾਨੂੰ ਉਹਨਾਂ ਸਾਰੀਆਂ ਸੇਵਾਵਾਂ ਦੇ ਫ਼ੀਚਰਾਂ ਦੇ ਬਾਰੇ ਸੰਚਾਰ ਭੇਜ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ। Apple ਸਾਡੇ Apple One ਸੰਚਾਰ ਦੇ ਨਾਲ ਤੁਹਾਡੇ ਇੰਟਰੈਕਸ਼ਨਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਜੋ ਤੁਹਾਡੇ Apple ਖਾਤੇ ਨਾਲ ਜੁੜੀ ਹੁੰਦੀ ਹੈ ਤਾਂ ਜੋ ਇਹਨਾਂ ਸੰਚਾਰਾਂ ਅਤੇ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ।

ਈਮੇਲ ਮਾਰਕਿਟਿੰਗ
ਜੇਕਰ ਤੁਸੀਂ ਈਮੇਲ ਮਾਰਕਿਟਿੰਗ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ, ਤਾਂ ਤੁਸੀਂ ਇਹ ਸੰਚਾਰ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹੋ। ਤੁਸੀਂ account.apple.com ‘ਤੇ ਜਾ ਕੇ ਜਾਂ ਆਪਣੇ iOS ਜਾਂ iPadOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > ਵਿਅਕਤੀਗਤ ਜਾਣਕਾਰੀ ਵਿੱਚ ਜਾ ਕੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਹਨਾਂ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ।

ਸੂਚਨਾਵਾਂ
ਤੁਹਾਨੂੰ ਇਹ ਸੰਚਾਰ ਸੂਚਨਾਵਾਂ ਰਾਹੀਂ ਵੀ ਪ੍ਰਾਪਤ ਹੋ ਸਕਦੇ ਹਨ। ਆਪਣੇ iOS ਜਾਂ iPadOS ਡਿਵਾਈਸ ‘ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਜਾਂ ਸੂਚਨਾਵਾਂ ਨੂੰ ਪ੍ਰਾਪਤ ਕਰਨਾ ਬੰਦ ਕਰਨ ਲਈ ਸੈਟਿੰਗਾਂ > ਸੂਚਨਾਵਾਂ ‘ਤੇ ਜਾਓ।

ਪਰਿਵਾਰਕ ਸਾਂਝਾਕਰਨ

ਪਰਿਵਾਰਕ ਸਾਂਝਾਕਰਨ ਤੋਂ ਤੁਸੀਂ ਅਤੇ ਤੁਹਾਡਾ ਪਰਿਵਾਰਕ ਗਰੁੱਪ ਸਬਸਕ੍ਰਿਪਸ਼ਨਾਂ, ਖ਼ਰੀਦਾਂ ਅਤੇ ਟਿਕਾਣਾ ਸਾਂਝਾ ਕਰ ਸਕਦਾ ਹੈ। ਪਰਿਵਾਰ ਪ੍ਰਬੰਧਕ, ਪਰਿਵਾਰਕ ਗਰੁੱਪ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਲਈ ਮਾਪਿਆਂ ਦੇ ਕੰਟਰੋਲ ਜਿਵੇਂ ਕਿ ਖ਼ਰੀਦਣ ਲਈ ਪੁੱਛੋ ਅਤੇ ਸਕਰੀਨ ਸਮਾਂ ਦਾ ਸੈੱਟ ਅੱਪ ਕਰ ਸਕਦਾ ਹੈ। ਜੇਕਰ ਤੁਹਾਡੇ ਪਰਿਵਾਰਕ ਗਰੁੱਪ ਦਾ ਕੋਈ ਮੈਂਬਰ ਕੁਝ Apple ਡਿਵਾਈਸਾਂ ਜਿਵੇਂ ਕਿ Apple TV ਵਿੱਚ ਸਾਈਨ ਇਨ ਕਰਦਾ ਹੈ, ਤਾਂ ਡਿਵਾਈਸ ਦੁਆਰਾ ਪਰਿਵਾਰ ਦੇ ਹੋਰ ਮੈਂਬਰਾਂ ਦਾ Apple ਖਾਤਾ ਨਾਮ ਅਤੇ ਪ੍ਰੋਫ਼ਾਈਲ ਤਸਵੀਰ ਦਿਖਾ ਕੇ ਉਹਨਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਜਾ ਸਕਦਾ ਹੈ। ਪਰਿਵਾਰਕ ਸਾਂਝਾਕਰਨ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਦੇ ਲਈ www.apple.com/in/legal/privacy/data/en/family-sharing ‘ਤੇ ਜਾਓ।

tvOS ਅਤੇ ਤੀਜੀ-ਧਿਰ ਦੇ ਟੀਵੀਆਂ ’ਤੇ Apple TV ਐਪ ਪ੍ਰੋਫ਼ਾਈਲ

ਤੁਸੀਂ tvOS ’ਤੇ ਅਤੇ Apple TV ਐਪ ਨਾਲ ਤੀਜੀ-ਧਿਰ ਦੇ ਕੁਝ ਖ਼ਾਸ ਟੀਵੀਆਂ ’ਤੇ ਆਪਣੇ Apple ਖਾਤੇ ਨਾਲ ਸੰਬੰਧਿਤ ਪ੍ਰੋਫ਼ਾਈਲਾਂ ਬਣਾ ਸਕਦੇ ਹੋ, ਜਿਸ ਵਿੱਚ ਬੱਚਿਆਂ ਦੀਆਂ ਪ੍ਰੋਫ਼ਾਈਲਾਂ ਵੀ ਸ਼ਾਮਲ ਹਨ। ਇਹ ਪ੍ਰੋਫ਼ਾਈਲਾਂ ਇਹਨਾਂ ਪਲੇਟਫ਼ਾਰਮਾਂ ’ਤੇ Apple TV ਐਪ ਵਿੱਚ ਵਰਤੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਨਾਲ Apple TV ਐਪ ਵਿੱਚ ਵਿਅਕਤੀਗਤ ਅਨੁਭਵ ਹਾਸਲ ਕੀਤਾ ਜਾ ਸਕਦਾ ਹੈ। ਇਹ ਪ੍ਰੋਫ਼ਾਈਲਾਂ ਜਿਸ Apple ਖਾਤੇ ਨਾਲ ਸੰਬੰਧਿਤ ਹਨ, ਉਹ ਖਾਤਾ ਪ੍ਰਬੰਧਕ ਪ੍ਰੋਫ਼ਾਈਲ ਹੈ। ਆਪਣੇ Apple ਖਾਤੇ ਨਾਲ ਸੰਬੰਧਿਤ ਪ੍ਰੋਫ਼ਾਈਲ ਬਣਾਉਣ ਲਈ, ਤੁਹਾਡੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਤੁਸੀਂ ਪ੍ਰੋਫ਼ਾਈਲ ਲਈ ਕੋਈ ਨਾਮ ਅਤੇ ਚਿੱਤਰ ਚੁਣੋਗੇ ਅਤੇ ਇਹ ਤੈਅ ਕਰੋਗੇ ਕਿ ਪ੍ਰੋਫ਼ਾਈਲ ਕਿਸੇ ਬੱਚੇ ਲਈ ਹੈ ਜਾਂ ਨਹੀਂ। ਕੋਈ ਪ੍ਰੋਫ਼ਾਈਲ ਤੁਹਾਡੇ Apple ਖਾਤੇ ਨੂੰ ਵਰਤ ਕੇ ਕੁਝ ਖ਼ਰੀਦ ਅਤੇ ਕਿਰਾਏ ’ਤੇ ਲੈ ਸਕਦੀ ਹੈ ਜਾਂ ਨਹੀਂ, ਇਸਦਾ ਪ੍ਰਬੰਧਨ ਤੁਸੀਂ ਪ੍ਰੋਫ਼ਾਈਲ ਸੈੱਟਅੱਪ ਦੌਰਾਨ ਅਤੇ ਬਾਅਦ ਵਿੱਚ ਕਦੇ ਵੀ ਸੈਟਿੰਗਾਂ ਵਿੱਚ ਕਰ ਸਕਦੇ ਹੋ। ਤੁਸੀਂ Apple TV ਐਪ ਲਈ ਕੰਟੈਂਟ ਪਾਬੰਦੀਆਂ ਵੀ ਸੈੱਟਅੱਪ ਕਰ ਸਕਦੇ ਹੋ। tvOS ’ਤੇ, ਸੈਟਿੰਗਾਂ > ਐਪਾਂ > TV > ਕੰਟੈਂਟ ਪਾਬੰਦੀਆਂ ’ਤੇ ਜਾਓ, ਪ੍ਰੋਫ਼ਾਈਲ ਚੁਣੋ ਅਤੇ ਦੱਸੇ ਕਦਮਾਂ ਦੀ ਪਾਲਣਾ ਕਰੋ।

ਇਹ ਪ੍ਰੋਫ਼ਾਈਲ ਤੁਹਾਡੇ ਵੱਲੋਂ ਚੁਣੀਆਂ ਕੰਟੈਂਟ ਰੇਟਿੰਗਾਂ ਦੇ ਮੁਤਾਬਕ ਤੁਹਾਡੇ ਵੱਲੋਂ Apple ਤੋਂ ਖ਼ਰੀਦਿਆ ਜਾਂ ਕਿਰਾਏ ’ਤੇ ਲਿਆ ਕੰਟੈਂਟ, ਤੁਹਾਡੀ Apple TV ਸਬਸਕ੍ਰਿਪਸ਼ਨ ਅਤੇ Apple TV ਚੈਨਲਾਂ ਨੂੰ ਐਕਸੈੱਸ ਕਰ ਸਕਦੀ ਅਤੇ ਦੇਖ ਸਕਦੀ ਹੈ। ਇਹ ਪ੍ਰੋਫ਼ਾਈਲ ਤੁਹਾਡੀਆਂ ਕਨੈਕਟ ਕੀਤੀਆਂ ਤੀਜੀ-ਧਿਰ ਦੀਆਂ ਵੀਡੀਓ ਐਪਾਂ ਨੂੰ ਵੀ ਐਕਸੈੱਸ ਕਰ ਸਕਦੀ ਹੈ, ਪਰ ਕੰਟੈਂਟ ਪਾਬੰਦੀਆਂ ਸਿਰਫ਼ Apple TV ਐਪ ’ਤੇ ਲਾਗੂ ਹੋਣਗੀਆਂ।

Apple ਪ੍ਰੋਫ਼ਾਈਲਾਂ ਬਾਰੇ ਜਿਹੜੀ ਜਾਣਕਾਰੀ ਇਕੱਤਰ ਅਤੇ ਸਟੋਰ ਕਰਦਾ ਹੈ ਉਹ ਪ੍ਰਬੰਧਕ ਪ੍ਰੋਫ਼ਾਈਲ ਦੇ Apple ਖਾਤੇ ਨਾਲ ਸੰਬੰਧਿਤ ਹੁੰਦੀ ਹੈ। ਉਦਾਹਰਨ ਲਈ, ਇਸ ਵਿੱਚ ਪ੍ਰੋਫ਼ਾਈਲ ਦੀ ਪਲੇਬੈਕ ਗਤੀਵਿਧੀ ਬਾਰੇ ਵਿਸਥਾਰੀ ਜਾਣਕਾਰੀ ਹੁੰਦੀ ਹੈ ਕਿ ਕਿਹੜਾ ਕੰਟੈਂਟ ਦੇਖਿਆ ਗਿਆ, ਕਦੋਂ ਦੇਖਿਆ ਗਿਆ, ਕਿਸ ਡਿਵਾਈਸ ‘ਤੇ ਦੇਖਿਆ ਗਿਆ ਅਤੇ ਕਿੰਨਾ ਦੇਖਿਆ ਗਿਆ। Apple TV ਐਪ ਵੱਲੋਂ ਜਾਣਕਾਰੀ ਇਕੱਠੀ ਕਰਨ ਅਤੇ ਵਰਤਣ ਬਾਰੇ ਹੋਰ ਜਾਣਨ ਲਈ www.apple.com/legal/privacy/data/en/apple-tv-app ’ਤੇ ਜਾਓ।

ਬੱਚਿਆਂ ਦੀ ਪ੍ਰੋਫ਼ਾਈਲ ਲਈ, ਸਾਡੇ ਵੱਲੋਂ ਉਸ ਪ੍ਰੋਫ਼ਾਈਲ ਦੇ ਵਰਤੋਂਕਾਰ ਨੂੰ Apple TV ਐਪ ’ਤੇ ਉਮਰ-ਮੁਤਾਬਕ ਅਨੁਭਵ ਪ੍ਰਦਾਨ ਕਰਨ ਲਈ ਬੱਚਿਆਂ ਦੀ ਪ੍ਰੋਫ਼ਾਈਲ ਨਾਲ ਸੰਬੰਧਿਤ ਸਥਾਈ ਪਛਾਣਕਰਤਾ ਇਕੱਤਰ ਕੀਤਾ ਜਾਵੇਗਾ। ਸਾਡੇ ਵੱਲੋਂ ਪਛਾਣਕਰਤਾ ਅਤੇ ਬੱਚੇ ਦੇ ਪ੍ਰੋਫ਼ਾਈਲ ਦੇ ਗਤੀਵਿਧੀ ਡੇਟਾ (ਜਿਵੇਂ ਕਿ ਖੋਜ ਅਤੇ ਦੇਖਣ ਦੀ ਹਿਸਟਰੀ) ਦੀ ਵਰਤੋਂ ਉਸ ਪ੍ਰੋਫ਼ਾਈਲ ਦੇ ਵਰਤੋਂਕਾਰ ਨੂੰ Apple TV ਐਪ ਪ੍ਰਦਾਨ ਕਰਨ, ਪ੍ਰੋਫ਼ਾਈਲ ਫ਼ੀਚਰ ਅਤੇ Apple TV ਐਪ ਵਿੱਚ ਸੁਧਾਰ ਕਰਨ ਅਤੇ ਧੋਖਾਧੜੀ ਅਤੇ ਸੁਰੱਖਿਆ ਦੇ ਉਦੇਸ਼ਾਂ ਲਈ ਕੀਤੀ ਜਾਵੇਗੀ। Apple ਵੱਲੋਂ ਇਹ ਯਕੀਨੀ ਬਣਾਉਣ ਲਈ ਢੁਕਵੇਂ ਉਪਾਅ ਕੀਤੇ ਜਾਣਗੇ ਕਿ ਪਛਾਣਕਰਤਾ ਅਤੇ ਸੰਬੰਧਿਤ ਜਾਣਕਾਰੀ ਦੀ ਵਰਤੋਂ ਜਾਂ ਖ਼ੁਲਾਸਾ ਗ਼ੈਰ-ਸੰਬੰਧਿਤ ਉਦੇਸ਼ਾਂ ਲਈ ਨਾ ਕੀਤਾ ਜਾਵੇ।

ਪ੍ਰੋਫ਼ਾਈਲ ਨੂੰ ਸੈਟਿੰਗਾਂ ਵਿੱਚ ਪ੍ਰਬੰਧਕ ਪ੍ਰੋਫ਼ਾਈਲ ਦੀ ਮਨਜ਼ੂਰੀ ਨਾਲ Apple ਖਾਤੇ ਵਿੱਚ ਅੱਪਗ੍ਰੇਡ ਕੀਤਾ ਜਾ ਸਕਦਾ ਹੈ। tvOS ’ਤੇ, ਸੈਟਿੰਗਾਂ > ਪ੍ਰੋਫ਼ਾਈਲਾਂ ਅਤੇ ਖਾਤੇ ’ਤੇ ਜਾਓ, ਪ੍ਰੋਫ਼ਾਈਲ ਚੁਣੋ, “Apple ਖਾਤੇ ’ਤੇ ਅੱਪਗ੍ਰੇਡ ਕਰੋ” ਚੁਣੋ ਅਤੇ ਕਦਮਾਂ ਦੀ ਪਾਲਣਾ ਕਰੋ। ਜਦੋਂ ਕੋਈ ਪ੍ਰੋਫ਼ਾਈਲ ਅੱਪਗ੍ਰੇਡ ਕੀਤੀ ਜਾਂਦੀ ਹੈ, ਤਾਂ ਉਸ ਪ੍ਰੋਫ਼ਾਈਲ ਵੱਲੋਂ ਦੇਖੇ ਕੰਟੈਂਟ ਬਾਰੇ ਜਾਣਕਾਰੀ ਅਤੇ ਦੇਖਣ ਦੀ ਹਿਸਟਰੀ ਨਾਲ ਸੰਬੰਧਿਤ ਵੇਰਵੇ ਨਵੇਂ Apple ਖਾਤੇ ਵਿੱਚ ਟ੍ਰਾਂਸਫ਼ਰ ਕੀਤੇ ਜਾਣਗੇ ਅਤੇ ਪ੍ਰਬੰਧਕ ਪ੍ਰੋਫ਼ਾਈਲ ਨਾਲ ਸੰਬੰਧਿਤ ਨਹੀਂ ਰਹਿਣਗੇ। ਹਾਲਾਂਕਿ, ਜਦੋਂ ਕੋਈ ਪ੍ਰੋਫ਼ਾਈਲ ਅੱਪਗ੍ਰੇਡ ਕੀਤੀ ਜਾਂਦੀ ਹੈ, ਤਾਂ ਖ਼ਰੀਦਦਾਰੀਆਂ, ਸਬਸਕ੍ਰਿਪਸ਼ਨਾਂ ਅਤੇ ਕਿਰਾਏ ’ਤੇ ਲਿਆ ਕੰਟੈਂਟ ਪ੍ਰਬੰਧਕ ਪ੍ਰੋਫ਼ਾਈਲ ਵਿੱਚ ਹੀ ਰਹੇਗਾ ਅਤੇ ਇਹ ਸਭ ਪ੍ਰੋਫ਼ਾਈਲ ਦੇ ਨਵੇਂ Apple ਖਾਤੇ ਵਿੱਚ ਟ੍ਰਾਂਸਫ਼ਰ ਜਾਂ ਉਸ ਨਾਲ ਸੰਬੰਧਿਤ ਨਹੀਂ ਕੀਤਾ ਜਾਵੇਗਾ। ਕਿਸੇ ਵੀ ਪ੍ਰੋਫ਼ਾਈਲ ਨੂੰ ਕਦੇ ਵੀ ਪ੍ਰਬੰਧਕ ਪ੍ਰੋਫ਼ਾਈਲ ਰਾਹੀਂ ਸੈਟਿੰਗਾਂ ਵਿੱਚ ਡਿਲੀਟ ਵੀ ਕੀਤਾ ਜਾ ਸਕਦਾ ਹੈ। tvOS ’ਤੇ, ਸੈਟਿੰਗਾਂ > ਪ੍ਰੋਫ਼ਾਈਲਾਂ ਅਤੇ ਖਾਤੇ ’ਤੇ ਜਾਓ, ਪ੍ਰੋਫ਼ਾਈਲ ਚੁਣੋ ਅਤੇ “ਪ੍ਰੋਫ਼ਾਈਲ ਡਿਲੀਟ ਕਰੋ” ਚੁਣੋ। ਡਿਲੀਟ ਕੀਤੇ ਜਾਣ ਤੋਂ ਬਾਅਦ ਕੋਈ ਪ੍ਰੋਫ਼ਾਈਲ ਅਤੇ ਉਸਦੀ ਦੇਖੇ ਕੰਟੈਂਟ ਦੀ ਹਿਸਟਰੀ ਪ੍ਰਬੰਧਕ ਪ੍ਰੋਫ਼ਾਈਲ ਦੇ Apple ਖਾਤੇ ਲਈ ਉਪਲਬਧ ਨਹੀਂ ਹੋਵੇਗੀ।

iMessage, FaceTime ਅਤੇ iCloud

ਜਦੋਂ ਤੁਸੀਂ ਆਪਣੇ Apple ਖਾਤੇ ਨਾਲ ਆਪਣੇ iPhone ‘ਤੇ ਸਾਈਨ ਇਨ ਕਰਦੇ ਹੋ, ਤਾਂ ਤੁਸੀਂ iMessage, FaceTime, iCloud ਅਤੇ ਹੋਰ Apple ਸੇਵਾਵਾਂ ਵਿੱਚ ਆਟੋਮੈਟਿਕਲੀ ਸਾਈਨ ਇਨ ਹੋ ਜਾਵੋਗੇ। ਤੁਹਾਡੇ ਡਿਵਾਈਸ ਦਾ ਫ਼ੋਨ ਨੰਬਰ ਵੀ ਤਸਦੀਕ ਕੀਤਾ ਜਾਵੇਗਾ ਅਤੇ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕੀਤਾ ਜਾਵੇਗਾ। ਤੁਹਾਡਾ Apple ਖਾਤਾ ਜਾਂ ਫ਼ੋਨ ਨੰਬਰ ਤੁਹਾਡੇ ਦੁਆਰਾ ਸੰਪਰਕ ਕੀਤੇ ਜਾਣ ਵਾਲੇ ਜਾਂ ਡੇਟਾ ਸਾਂਝਾ ਕੀਤੇ ਜਾਣ ਵਾਲੇ ਲੋਕਾਂ ਨੂੰ ਦਿਖਾਈ ਦੇਵੇਗਾ ਅਤੇ ਲੋਕ ਤੁਹਾਡੇ Apple ਖਾਤੇ ਅਤੇ ਈਮੇਲ ਪਤਿਆਂ ਜਾਂ ਤੁਹਾਡੇ ਖਾਤੇ ਦੇ ਫ਼ੋਨ ਨੰਬਰਾਂ ਦੀ ਵਰਤੋਂ ਕਰ ਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਸੈਟਿੰਗਾਂ > [ਤੁਹਾਡਾ ਨਾਮ] > ਨਿੱਜੀ ਜਾਣਕਾਰੀ ‘ਤੇ ਜਾ ਕੇ ਇਹ ਚੁਣ ਸਕਦੇ ਹੋ ਕਿ ਲੋਕ ਤੁਹਾਡੇ ਤੱਕ ਕਿਵੇਂ ਪਹੁੰਚ ਸਕਦੇ ਹਨ। ਤੁਸੀਂ ਸੈਟਿੰਗਾਂ > ਸੁਨੇਹਿਆਂ ‘ਤੇ ਜਾ ਕੇ iMessage ਅਤੇ FaceTime ਅਤੇ ਪਰਦੇਦਾਰੀ ਬਾਰੇ ‘ਤੇ ਟੈਪ ਕਰ ਕੇ iMessage ਅਤੇ FaceTime ਅਤੇ ਪਰਦੇਦਾਰੀ ਦੇ ਬਾਰੇ ਵਧੇਰੇ ਜਾਣ ਸਕਦੇ ਹੋ।

iTunes, App Store ਅਤੇ ਸੰਗੀਤ

ਜਦੋਂ ਤੁਸੀਂ ਆਪਣੇ Apple ਖਾਤੇ ਨਾਲ ਆਪਣੇ iPhone ‘ਤੇ ਸਾਈਨ ਇਨ ਕਰਦੇ ਹੋ, ਤਾਂ ਤੁਸੀਂ iTunes Store, App Store ਅਤੇ Apple Music ਵਿੱਚ ਆਟੋਮੈਟਿਕਲੀ ਸਾਈਨ ਇਨ ਹੋ ਜਾਵੋਗੇ, ਤਾਂ ਕਿ ਤੁਸੀਂ ਖ਼ਰੀਦਾਂ ਕਰ ਸਕੋ ਜਾਂ Apple Music ਨੂੰ ਤੇਜ਼ੀ ਅਤੇ ਆਸਾਨੀ ਨਾਲ ਵਰਤਣਾ ਸ਼ੁਰੂ ਕਰ ਸਕੋ। ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਖ਼ਰੀਦਾਂ ਸਾਡੇ ਸਿਸਟਮਾਂ ਵਿੱਚ ਰਿਕਾਰਡ ਕੀਤੀਆਂ ਜਾਣਗੀਆਂ ਤਾਂ ਜੋ ਤੁਸੀਂ ਉਹਨਾਂ ਨੂੰ ਕਿਸੇ ਵੀ ਸਮੇਂ ਮੁੜ ਡਾਊਨਲੋਡ ਕਰ ਸਕੋ। ਜੇਕਰ ਤੁਸੀਂ Apple Music ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਸੁਣਨ ਦੀ ਹਿਸਟਰੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਅਤੇ ਉਸ ਦੀ ਵਰਤੋਂ ਵਿਅਕਤੀਗਤ ਸਿਫ਼ਾਰਸ਼ਾਂ ਪ੍ਰਦਾਨ ਕਰਨ ਵਿੱਚ ਮਦਦ ਦੇਣ ਲਈ ਕੀਤੀ ਜਾ ਸਕਦੀ ਹੈ। ਤੁਸੀਂ Apple Music ਸੈਟਿੰਗਾਂ ਤੋਂ ਆਪਣੀ ਸੁਣਨ ਦੀ ਹਿਸਟਰੀ ਨੂੰ ਸਾਂਝਾ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ।

ਜੇਕਰ ਤੁਹਾਡੇ ਖੇਤਰ ਵਿੱਚ iTunes Match ਉਪਲਬਧ ਹੈ ਅਤੇ ਤੁਸੀਂ iTunes Match ਦੀ ਵਰਤੋਂ ਕਰਦੇ ਹੋ, ਤਾਂ iCloud ਤੁਹਾਡੀ iTunes ਲਾਇਬ੍ਰੇਰੀ ਵਿੱਚ ਮੀਡੀਆ ਦੇ ਬਾਰੇ ਜਾਣਕਾਰੀ ਇਕੱਤਰ ਕਰੇਗਾ ਅਤੇ iTunes Store ਵਿੱਚ ਮੌਜੂਦ ਉਪਲਬਧ ਗੀਤਾਂ ਨਾਲ ਮੀਡੀਆ ਦਾ ਮਿਲਾਨ ਕਰੇਗਾ ਜਾਂ ਉਹਨਾਂ ਗੀਤਾਂ ਨੂੰ ਅੱਪਲੋਡ ਕਰੇਗਾ ਜਿਨ੍ਹਾਂ ਦਾ ਮਿਲਾਨ ਨਹੀਂ ਹੋਇਆ, ਜਿਸ ਤੋਂ ਬਾਅਦ ਉਹਨਾਂ ਗੀਤਾਂ ਨੂੰ ਤੁਹਾਡੇ ਯੋਗ ਡਿਵਾਈਸਾਂ ਦੁਆਰਾ ਐਕਸੈੱਸ ਕੀਤਾ ਜਾ ਸਕਦਾ ਹੈ।

ਆਟੋਮੈਟਿਕ ਸਾਈਨ-ਇਨ

ਤੁਹਾਡੀ ਇਜਾਜ਼ਤ ਨਾਲ, Apple ਵੱਲੋਂ ਤੁਹਾਨੂੰ ਅਜਿਹੇ ਕਿਸੇ ਵੀ iPhone, iPad ਜਾਂ Apple TV ’ਤੇ ਕੁਝ ਭਾਗ ਲੈਣ ਵਾਲੀਆਂ ਤੀਜੀ-ਧਿਰ ਦੀਆ ਐਪਾਂ ਵਿੱਚ ਆਟੋਮੈਟਿਕਲੀ ਸਾਈਨ ਇਨ ਕੀਤਾ ਜਾ ਸਕਦਾ ਹੈ, ਜਿਸ ’ਤੇ ਤੁਸੀਂ ਆਪਣੇ Apple ਖਾਤੇ ਨਾਲ ਸਾਈਨ ਇਨ ਕੀਤਾ ਹੁੰਦਾ ਹੈ। Apple ਵੱਲੋਂ ਤੁਹਾਡੇ ਸਾਰੇ ਡਿਵਾਈਸਾਂ ’ਤੇ ਸਾਈਨ-ਇਨ ਨੂੰ ਸਮਰੱਥ ਕਰਨ ਲਈ ਤੁਹਾਡੇ Apple ਖਾਤੇ ਨਾਲ ਸੰਬੰਧਿਤ ਭਾਗ ਲੈਣ ਵਾਲੀ ਐਪ ਦੁਆਰਾ ਪ੍ਰਦਾਨ ਕੀਤੇ ਸਾਈਨ-ਇਨ ਟੋਕਨ ਨੂੰ ਸਟੋਰ ਕੀਤਾ ਜਾਂਦਾ ਹੈ। ਤੁਸੀਂ ਆਪਣੇ Apple ਖਾਤੇ ਦੀਆਂ ਸੈਟਿੰਗਾਂ ਵਿੱਚ ਹਰੇਕ ਭਾਗ ਲੈਣ ਵਾਲੀ ਐਪ ਵਾਸਤੇ ਇਸ ਆਟੋਮੈਟਿਕ ਸਾਈਨ-ਇਨ ਸਮਰੱਥਾ ਦਾ ਪ੍ਰਬੰਧਨ ਕਰ ਸਕਦੇ ਹੋ। ਆਪਣੇ iOS ਜਾਂ iPadOS ਡਿਵਾਈਸ ’ਤੇ, ਸੈਟਿੰਗਾਂ > [ਤੁਹਾਡਾ ਨਾਮ] > ਮੀਡੀਆ ਅਤੇ ਖ਼ਰੀਦਦਾਰੀ > ਕਨੈਕਟ ਕੀਤੇ ਖਾਤੇ ’ਤੇ ਜਾਓ।

ਭਾਈਵਾਲਾਂ ਦੇ ਰਾਹੀਂ Apple ਸਬਸਕ੍ਰਿਪਸ਼ਨਾਂ

ਜੇ ਤੁਹਾਡਾ ਮੋਬਾਈਲ ਨੈੱਟਵਰਕ ਪ੍ਰਦਾਤਾ ਜਾਂ ਹੋਰ Apple ਭਾਈਵਾਲ Apple ਸੇਵਾਵਾਂ (ਜਿਵੇਂ ਕਿ Apple One, Apple Music ਜਾਂ Apple TV) ਲਈ ਸਬਸਕ੍ਰਿਪਸ਼ਨ ਅਤੇ ਮੁਫ਼ਤ ਟ੍ਰਾਇਲ ਦੀ ਪੇਸ਼ਕਸ਼ ਕਰਦੇ ਹਨ, ਤਾਂ Apple ਤੁਹਾਡੇ ਫ਼ੋਨ ਨੰਬਰ ਜਾਂ ਵਿਲੱਖਣ ਖਾਤਾ ਪਛਾਣਕਰਤਾ ਅਤੇ ਕੁਝ ਮਾਮਲਿਆਂ ਵਿੱਚ ਭਾਈਵਾਲ ਵੱਲੋਂ ਸਾਂਝੇ ਕੀਤੇ Apple ਡਿਵਾਈਸ ਦੇ ਸੀਰੀਅਲ ਨੰਬਰ ਦੀ ਵਰਤੋਂ ਕਰੇਗਾ ਤਾਂ ਜੋ ਮੁਫ਼ਤ ਟ੍ਰਾਇਲ ਜਾਂ ਸਬਸਕ੍ਰਿਪਸ਼ਨਾਂ ਦੀ ਪਛਾਣ ਕੀਤੀ ਜਾ ਸਕੇ, ਸਾਈਨ ਇਨ ਕਰਨ ਸਮੇਂ ਤੁਹਾਡੇ ਖਾਤੇ ਦੀ ਤਸਦੀਕ ਕੀਤੀ ਜਾ ਸਕੇ ਅਤੇ ਤੁਹਾਡੀ ਸਬਸਕ੍ਰਿਪਸ਼ਨ ਜਾਂ ਮੁਫ਼ਤ ਟ੍ਰਾਇਲ ਨੂੰ ਤੁਹਾਡੇ Apple ਖਾਤੇ ਨਾਲ ਕਨੈਕਟ ਕੀਤਾ ਜਾ ਸਕੇ। ਅਸੀਂ ਫ਼ੋਨ ਨੰਬਰ ਜਾਂ ਵਿਲੱਖਣ ਖਾਤਾ ਪਛਾਣਕਰਤਾ ਦੀ ਵਰਤੋਂ ਮੋਬਾਈਲ ਨੈੱਟਵਰਕ ਪ੍ਰਦਾਤਾ ਜਾਂ ਭਾਈਵਾਲ ਨੂੰ ਇਹ ਜਾਣਕਾਰੀ ਦੇਣ ਲਈ ਵੀ ਕਰਾਂਗੇ ਕਿ ਤੁਸੀਂ ਆਪਣੀ ਮੁਫ਼ਤ ਪਰਖ ਜਾਂ ਸਬਸਕ੍ਰਿਪਸ਼ਨ ਨੂੰ ਕਿਰਿਆਸ਼ੀਲ ਕਰ ਲਿਆ ਹੈ।

ਭੁਗਤਾਨ ਵਿਧੀਆਂ, ਗਿਫ਼ਟ ਕਾਰਡ ਅਤੇ Apple ਖਾਤਾ ਬਕਾਏ ਵਿੱਚ ਫ਼ੰਡ ਜਮ੍ਹਾਂ ਕਰਨਾ

App Store, iTunes, ਸੰਗੀਤ ਅਤੇ ਹੋਰ ਥਾਵਾਂ ਤੋਂ ਖ਼ਰੀਦਦਾਰੀ ਕਰਨ ਲਈ ਤੁਹਾਨੂੰ ਆਪਣੇ Apple ਖਾਤੇ ਵਿੱਚ ਵੈਧ ਭੁਗਤਾਨ ਵਿਧੀ ਜੋੜਨੀ ਹੋਵੇਗੀ। iOS ਵਿੱਚ ਭੁਗਤਾਨ ਵਿਧੀ ਜੋੜਨ ਲਈ ਸੈਟਿੰਗਾਂ > [ਤੁਹਾਡਾ ਨਾਮ] > ਭੁਗਤਾਨ ਅਤੇ ਸ਼ਿਪਿੰਗ ‘ਤੇ ਜਾਓ, “ਭੁਗਤਾਨ ਵਿਧੀ ਜੋੜੋ” ‘ਤੇ ਟੈਪ ਕਰੋ ਅਤੇ ਢੁਕਵੇਂ ਭੁਗਤਾਨ ਵੇਰਵੇ ਜੋੜੋ। ਤੁਸੀਂ ਮੈਨੂਅਲੀ ਜਾਣਕਾਰੀ ਭਰੋ ਕੇ ਜਾਂ ਆਪਣੇ ਭੁਗਤਾਨ ਕਾਰਡ ਦੀ ਤਸਵੀਰ ਲੈ ਕੇ ਭੁਗਤਾਨ ਵੇਰਵੇ ਜੋੜ ਸਕਦੇ ਹੋ। ਜੇਕਰ ਤੁਸੀਂ ਆਪਣੇ ਭੁਗਤਾਨ ਕਾਰਡ ਦੀ ਤਸਵੀਰ ਲੈ ਕੇ ਭੁਗਤਾਨ ਵੇਰਵਿਆਂ ਨੂੰ ਜੋੜਨ ਦਾ ਵਿਕਲਪ ਚੁਣਦੇ ਹੋ, ਤਾਂ ਤੁਹਾਡਾ ਡਿਵਾਈਸ ਲੋੜੀਂਦੇ ਖੇਤਰਾਂ ਨੂੰ ਭਰਨ ਲਈ ਚਿੱਤਰ ਤੋਂ ਢੁਕਵੀਂ ਜਾਣਕਾਰੀ ਲੈ ਲਵੇਗਾ, ਇਸ ਚਿੱਤਰ ਨੂੰ Apple ਦੁਆਰਾ ਦੇਖਿਆ ਅਤੇ ਸਟੋਰ ਨਹੀਂ ਕੀਤਾ ਜਾਂਦਾ ਹੈ। ਜਦੋਂ ਤੁਸੀਂ ਕੋਈ ਨਵਾਂ ਭੁਗਤਾਨ ਕਾਰਡ ਜੋੜਦੇ ਹੋ, ਤਾਂ Apple ਵੱਲੋਂ ਇਹ ਜਾਂਚ ਕੀਤੀ ਜਾਂਦੀ ਹੈ ਕਿ ਕੀ ਭੁਗਤਾਨ ਕਾਰਡ ਕਿਸੇ ਹੋਰ Apple ਖਾਤੇ ਨਾਲ ਸੰਬੰਧਿਤ ਹੈ। ਜੇਕਰ ਅਜਿਹਾ ਹੈ, ਤਾਂ Apple ਵੱਲੋਂ Apple ਖਾਤਾ ਧਾਰਕ ਨੂੰ, ਜਿਸ ਕੋਲ ਪਹਿਲਾਂ ਤੋਂ ਹੀ ਭੁਗਤਾਨ ਕਾਰਡ ਮੌਜੂਦ ਹੈ, ਸੂਚਿਤ ਕੀਤਾ ਜਾ ਸਕਦਾ ਹੈ ਕਿ ਕਾਰਡ ਨੂੰ ਨਵੇਂ Apple ਖਾਤੇ ਵਿੱਚ ਜੋੜ ਦਿੱਤਾ ਗਿਆ ਹੈ। ਤੁਹਾਡੀ ਨਿੱਜੀ ਜਾਣਕਾਰੀ ਅਤੇ Apple ਖਾਤੇ ਦੇ ਵੇਰਵਿਆਂ ਨੂੰ ਇਸ ਸੂਚਨਾ ਦੇ ਹਿੱਸੇ ਵਜੋਂ ਸਾਂਝਾ ਨਹੀਂ ਕੀਤਾ ਜਾਂਦਾ। ਜੇਕਰ ਤੁਸੀਂ ਕਿਸੇ ਅਜਿਹੇ ਦੇਸ਼ ਜਾਂ ਖੇਤਰ ਵਿੱਚ ਹੋ ਜਿੱਥੇ ਸਾਡੇ ਲਈ ਤੁਹਾਡੇ ਬਾਲਗ਼ ਹੋਣ ਦੀ ਪੁਸ਼ਟੀ ਲਾਜ਼ਮੀ ਹੋਵੇ ਅਤੇ ਤੁਸੀਂ ਕੋਈ ਭੁਗਤਾਨ ਵਿਧੀ ਜੋੜਦੇ ਹੋ ਜਾਂ ਪਹਿਲਾਂ ਜੋੜ ਚੁੱਕੇ ਹੋ ਜੋ ਇਸ ਉਮਰ-ਪੁਸ਼ਟੀ ਦੀ ਲੋੜ ਨੂੰ ਪੂਰਾ ਕਰਦੀ ਹੈ, ਤਾਂ ਅਸੀਂ ਉਸ ਭੁਗਤਾਨ ਵਿਧੀ ਨੂੰ ਤੁਹਾਡੇ Apple ਖਾਤੇ ਦੇ ਬਾਲਗ਼ ਖਾਤਾ ਹੋਣ ਦੀ ਪੁਸ਼ਟੀ ਕਰਨ ਲਈ ਵਰਤਦੇ ਹਾਂ।

Apple ਤੁਹਾਡੇ ਵੱਲੋਂ ਪ੍ਰਦਾਨ ਕੀਤੇ ਖਾਤਾ ਨੰਬਰ ਅਤੇ ਮਿਆਦ ਸਮਾਪਤੀ ਮਿਤੀ ਸਮੇਤ ਭੁਗਤਾਨ ਵਿਧੀ ਦੇ ਵੇਰਵਿਆਂ ਨੂੰ ਇਕੱਤਰ, ਸਟੋਰ ਅਤੇ ਟ੍ਰਾਂਸਫ਼ਰ ਕਰਦਾ ਹੈ, ਤਾਂ ਕਿ ਤੁਹਾਡੀਆਂ ਖ਼ਰੀਦਾਂ ਪੂਰੀਆਂ ਹੋ ਸਕਣ, ਕਾਨੂੰਨ ਦੀ ਪਾਲਣਾ ਹੋਵੇ ਅਤੇ ਧੋਖਾਧੜੀ ਤੋਂ ਬਚਿਆ ਜਾ ਸਕੇ। ਜਿੱਥੇ ਕਾਨੂੰਨੀ ਤੌਰ ’ਤੇ ਲੋੜ ਹੋਵੇ, Apple ਜਾਂ ਸਾਡੇ ਭੁਗਤਾਨ ਭਾਈਵਾਲ (ਉਦਾਹਰਨ ਲਈ, ਬੈਂਕ ਜਾਂ ਭੁਗਤਾਨ ਪ੍ਰੋਸੈੱਸ ਕਰਨ ਵਿੱਚ ਸ਼ਾਮਲ ਹੋਰ ਸੰਸਥਾਵਾਂ) ਤੁਹਾਡੇ ਲੈਣ-ਦੇਣ ’ਤੇ ਪ੍ਰਕਿਰਿਆ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ ਲਈ ਸਰਕਾਰ ਵੱਲੋਂ ਜਾਰੀ ਨਿੱਜੀ ਪਛਾਣਕਰਤਾ ਵਰਗੀ ਵਾਧੂ ਨਿੱਜੀ ਜਾਣਕਾਰੀ ਵੀ ਇਕੱਠੀ, ਸਟੋਰ ਅਤੇ ਟ੍ਰਾਂਸਫ਼ਰ ਕਰ ਸਕਦੇ ਹਨ। ਤੁਸੀਂ Apple ਨੂੰ ਬਿਲਿੰਗ ਅਤੇ ਸ਼ਿਪਿੰਗ ਦਾ ਪਤਾ ਵੀ ਪ੍ਰਦਾਨ ਕਰ ਸਕਦੇ ਹੋ, ਜਿਸ ਦੀ ਵਰਤੋਂ ਮਾਰਕਿਟਿੰਗ ਅਤੇ ਵਿਸ਼ਲੇਸ਼ਣ ਉਦੇਸ਼ਾਂ ਦੇ ਨਾਲ-ਨਾਲ ਕਾਨੂੰਨ ਦੀ ਪਾਲਣਾ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ।

ਜਦੋਂ ਤੁਸੀਂ ਕਿਸੇ ਭੁਗਤਾਨ ਕਾਰਡ ਦੀ ਵਰਤੋਂ ਕਰਦੇ ਹੋ, ਤਾਂ Apple ਭਵਿੱਖ ਵਿੱਚ ਖ਼ਰੀਦਾਂ, ਆਵਰਤੀ ਲੈਣ-ਦੇਣ ਜਾਂ ਤੁਹਾਡੇ ਵੱਲੋਂ ਅਧਿਕਾਰਤ ਹੋਰ ਵਰਤੋਂ ਦੇ ਲਈ ਤੁਹਾਡੇ ਕਾਰਡ ਨੰਬਰ ਅਤੇ ਬਿਲਿੰਗ ਜਾਣਕਾਰੀ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਆਟੋਮੈਟਿਕਲੀ ਅੱਪਡੇਟ ਕਰ ਸਕਦਾ ਹੈ। Apple ਇਹ ਜਾਣਕਾਰੀ ਨੂੰ ਤੁਹਾਡੀ ਵਿੱਤੀ ਸੰਸਥਾ ਜਾਂ ਭੁਗਤਾਨ ਨੈੱਟਵਰਕ ਤੋਂ ਪ੍ਰਾਪਤ ਕਰ ਸਕਦਾ ਹੈ ਅਤੇ ਧੋਖਾਧੜੀ ਨੂੰ ਰੋਕਣ ਅਤੇ ਤਸਦੀਕੀਕਰਨ ਦੇ ਲਈ ਇਸ ਦੀ ਵਰਤੋਂ ਵੀ ਕਰ ਸਕਦਾ ਹੈ।

ਜੇਕਰ ਤੁਸੀਂ Apple Pay ਨੂੰ ਸਮਰੱਥ ਕੀਤਾ ਹੋਇਆ ਹੈ, ਤਾਂ Apple ਇਹ ਵੀ ਜਾਂਚ ਕਰੇਗਾ ਕਿ ਕੋਈ Apple Pay ਭੁਗਤਾਨ ਵਿਧੀ ਤੁਹਾਡੇ Apple ਖਾਤੇ ਦੀ ਫ਼ਾਈਲ ਵਿਧੀ ਦੇ ਤੌਰ ‘ਤੇ ਜੋੜਨ ਦੇ ਯੋਗ ਹੈ ਜਾਂ ਨਹੀਂ ਅਤੇ ਫਿਰ ਉਹ ਭੁਗਤਾਨ ਵਿਧੀਆਂ “ਵੌਲਿਟ ਵਿੱਚ ਮਿਲਿਆ” ਦੇ ਹੇਠਾਂ ਦਿਖਾਈਆਂ ਜਾਣਗੀਆਂ। ਜਦੋਂ ਤੁਸੀਂ ਆਪਣੇ Apple ਖਾਤੇ ਤੋਂ ਲੈਣ ਦੇਣ ਦਾ ਸੰਚਾਲਨ ਕਰਦੇ ਹੋ, ਤਾਂ Apple ਇਸ ਦੀ ਜਾਂਚ ਕਰ ਸਕਦਾ ਹੈ ਕਿ ਫ਼ਾਈਲ ‘ਤੇ ਮੌਜੂਦ ਕੋਈ Apple ਖਾਤਾ ਭੁਗਤਾਨ ਵਿਧੀ Apple Pay ਦੇ ਯੋਗ ਹੈ ਜਾਂ ਨਹੀਂ। ਜੇਕਰ ਅਜਿਹਾ ਹੈ, ਤਾਂ ਤੁਹਾਡੀ ਭੁਗਤਾਨ ਜਾਣਕਾਰੀ ਦੀ ਸੁਰੱਖਿਆ ਵਿੱਚ ਮਦਦ ਦੇ ਲਈ, Apple ਉਸ ਭੁਗਤਾਨ ਵਿਧੀ ਲਈ Apple Pay ਨੂੰ ਸਮਰੱਥ ਕਰ ਸਕਦਾ ਹੈ। ਤੁਸੀਂ ਸੈਟਿੰਗਾਂ > [ਤੁਹਾਡਾ ਨਾਮ] > ਭੁਗਤਾਨ ਅਤੇ ਸ਼ਿਪਿੰਗ ਦੀ ਵਿਧੀ ਵਿੱਚ ਜਾ ਕੇ ਆਪਣੀ ਭੁਗਤਾਨ ਵਿਧੀ ਵਿੱਚ ਕਿਸੇ ਵੀ ਸਮੇਂ ਸੋਧ ਕਰ ਸਕਦੇ ਹੋ।

ਤੁਸੀਂ ਆਪਣੇ Apple ਖਾਤੇ ਨਾਲ ਸੰਬੰਧਿਤ ਭੁਗਤਾਨ ਵਿਧੀ ਦੀ ਵਰਤੋਂ ਕਰ ਕੇ Apple Gift Card ਖ਼ਰੀਦ ਸਕਦੇ ਹੋ ਅਤੇ Apple ਨੂੰ ਉਸ ਦਾ ਈਮੇਲ ਪਤਾ, ਤੁਹਾਡਾ ਨਾਮ, ਅਤੇ ਗਿਫ਼ਟ ਕਾਰਡ ਦੀ ਰਕਮ ਪ੍ਰਦਾਨ ਕਰਕੇ ਪ੍ਰਾਪਤਕਰਤਾ ਨਾਲ ਗਿਫ਼ਟ ਕਾਰਡ ਸਾਂਝਾ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਇੱਕ ਸੁਨੇਹਾ ਵੀ ਭਰ ਸਕਦੇ ਹੋ। Apple ਪ੍ਰਾਪਤਕਰਤਾ ਦੀ ਜਾਣਕਾਰੀ ਦੀ ਵਰਤੋਂ ਗਿਫ਼ਟ ਕਾਰਡ ਵੇਚਣ ਅਤੇ ਰੀਡੀਮ ਕਰਨ ਵਾਲੇ ਕੋਡ, ਕਾਨੂੰਨ ਦਾ ਪਾਲਣ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਉਦੇਸ਼ਾਂ ਲਈ ਕਰੇਗਾ।

ਤੁਸੀਂ Apple Gift Card ਦੇ ਮੁੱਲ ਨੂੰ ਆਪਣੇ Apple ਖਾਤੇ ਦੇ ਬਕਾਏ ਵਿੱਚ ਲਾਗੂ ਕਰ ਕੇ ਉਸ ਨੂੰ ਰੀਡੀਮ ਕਰ ਸਕਦੇ ਹੋ। ਜਦੋਂ ਤੁਸੀਂ ਕੋਈ Apple Gift Card ਨੂੰ ਰੀਡੀਮ ਕਰਦੇ ਹੋ, ਤਾਂ ਉਸ ਗਿਫ਼ਟ ਕਾਰਡ ਦੀ ਜਾਣਕਾਰੀ ਤੁਹਾਡੇ Apple ਖਾਤੇ ਦੇ ਬਕਾਏ ਨਾਲ ਸੰਬੰਧਿਤ ਹੋਵੇਗੀ ਅਤੇ ਉਸ ਦੀ ਵਰਤੋਂ Apple ਦੁਆਰਾ ਕਾਨੂੰਨ ਦਾ ਪਾਲਣ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਤੁਹਾਡੇ ਗਿਫ਼ਟ ਕਾਰਡ ਨੂੰ ਰੀਡੀਮ ਕਰਨ ਦੀ ਕੁਝ ਜਾਣਕਾਰੀ, ਜਿਵੇਂ ਕਿ ਤੁਹਾਡੇ ਦੁਆਰਾ ਰੀਡੀਮ ਕੀਤੇ ਗਏ ਗਿਫ਼ਟ ਕਾਰਡਾਂ ਦੀ ਸੰਖਿਆ ਦੀ ਵਰਤੋਂ ਤੁਹਾਡੇ ਰੀਡੀਮ ਕਰਨ ਦੇ ਅਨੁਭਵ ਅਤੇ Apple ਵੱਲੋਂ ਤੁਹਾਡੇ ਨਾਲ ਹੋਣ ਵਾਲੇ ਸੰਚਾਰ ਨੂੰ ਵਿਅਕਤੀਗਤ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਤੁਸੀਂ ਗਿਫ਼ਟ ਕਾਰਡ ਦੀ ਜਾਣਕਾਰੀ ਨੂੰ ਵਿਅਕਤੀਗਤ ਬਣਾਉਣ ਨੂੰ ਅਣਚੁਣਿਆ ਵੀ ਕਰ ਸਕਦੇ ਹੋ, ਇਸ ਦੇ ਲਈ iTunes Store ‘ਤੇ ਜਾਓ, ਹੇਠਾਂ ਵੱਲ ਸਕ੍ਰੌਲ ਕਰੋ, Apple ਖਾਤਾ > Apple ਖਾਤਾ ਦੇਖੋ ‘ਤੇ ਟੈਪ ਕਰ ਕੇ ਵਿਅਕਤੀਗਤ ਸਿਫ਼ਾਰਸ਼ਾਂ ਨੂੰ ਬੰਦ ਕਰੋ।

ਤੁਸੀਂ ਫ਼ਾਈਲ ‘ਤੇ ਮੌਜੂਦ ਆਪਣੀ ਭੁਗਤਾਨ ਵਿਧੀ ਦੀ ਵਰਤੋਂ ਕਰ ਕੇ ਆਪਣੇ Apple ਖਾਤੇ ਦੇ ਬਕਾਏ ਵਿੱਚ ਸਿੱਧਾ ਫ਼ੰਡ ਜਮ੍ਹਾਂ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ Apple ਖਾਤੇ ਦੇ ਬਕਾਏ ਵਿੱਚ ਫ਼ੰਡ ਜਮ੍ਹਾਂ ਕਰਦੇ ਹੋ, ਤਾਂ ਤੁਹਾਡੇ ਕੋਲ ਵਾਰ-ਵਾਰ ਦੁਹਰਾਏ ਜਾਣ ਵਾਲੇ ਫ਼ੰਡ ਦੇ ਵਾਧੇ ਲਈ ਆਟੋਮੈਟਿਕ ਰਕਮ ਜਾਂ ਸਮਾਂ ਅੰਤਰਾਲਾਂ ਨੂੰ ਸੈੱਟ ਕਰਨ ਦਾ ਵਿਕਲਪ ਹੋ ਸਕਦਾ ਹੈ। ਜਦੋਂ ਤੁਸੀਂ ਆਟੋਮੈਟਿਕ ਫ਼ੰਡਾਂ ਦੇ ਵਾਧੇ ਨੂੰ ਸੈੱਟ ਅੱਪ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਬਕਾਏ ਜਾਂ ਵਾਰ-ਵਾਰ ਦੁਹਰਾਏ ਜਾਣ ਵਾਲੇ ਫ਼ੰਡਾਂ ਦੇ ਵਾਧੇ (ਜਿਵੇਂ ਕਿ ਤੁਹਾਡੇ ਇਨਰੋਲ ਕਰਨ ਤੋਂ ਬਾਅਦ ਪੁਸ਼ਟੀਕਰਨ ਨੋਟਿਸ, ਰਸੀਦਾਂ ਅਤੇ ਰਿਮਾਈਂਡਰ) ਸੰਬੰਧੀ Apple ਵੱਲੋਂ ਤੁਹਾਡੇ ਡਿਵਾਈਸ ਜਾਂ ਈਮੇਲ ‘ਤੇ ਜਾਣਕਾਰੀ ਭੇਜੀ ਜਾਵੇਗੀ। ਆਪਣੀਆਂ Apple ਖਾਤਾ ਸੈਟਿੰਗਾਂ ਵਿੱਚ ਜਾ ਕੇ ਤੁਸੀਂ ਕਿਸੇ ਵੀ ਸਮੇਂ ਆਟੋਮੈਟਿਕ ਫ਼ੰਡਾਂ ਦੇ ਵਾਧੇ ਨੂੰ ਅੱਪਡੇਟ ਕਰ ਸਕਦੇ ਹੋ ਜਾਂ ਬੰਦ ਕਰ ਸਕਦੇ ਹੋ।

ਤੁਹਾਡੇ ਵੱਲੋਂ ਗਿਫ਼ਟ ਕਾਰਡ ਰੀਡੀਮ ਕਰਨ ਜਾਂ ਆਪਣੇ Apple ਖਾਤਾ ਬਕਾਏ ਵਿੱਚ ਫ਼ੰਡ ਜਮ੍ਹਾਂ ਕਰਨ ਤੋਂ ਬਾਅਦ ਤੁਹਾਡਾ ਅੱਪਡੇਟ ਕੀਤਾ ਗਿਆ Apple ਖਾਤਾ ਬਕਾਇਆ ਵੌਲਿਟ ਵਿੱਚ ਦਿਖਾਈ ਦੇਵੇਗਾ ਤਾਂ ਕਿ ਤੁਸੀਂ Apple Store ਵਿੱਚ ਖ਼ਰੀਦਾਂ ਲਈ ਆਪਣੇ Apple ਖਾਤਾ ਬਕਾਏ ਦੀ ਆਸਾਨੀ ਨਾਲ ਵਰਤੋਂ ਕਰ ਸਕੋ।

ਭੁਗਤਾਨ ਵਿਧੀਆਂ, ਗਿਫ਼ਟ ਕਾਰਡ ਅਤੇ ਆਪਣੇ Apple ਖਾਤੇ ਦੇ ਬਕਾਏ ਵਿੱਚ ਫ਼ੰਡ ਜਮ੍ਹਾਂ ਕਰਨ ਸੰਬੰਧੀ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ Apple ਤੁਹਾਡੀਆਂ Apple ਖਾਤਾ ਭੁਗਤਾਨ ਸੈਟਿੰਗਾਂ ਦੇ ਨਾਲ ਕਲਿੱਕ ਅਤੇ ਟੈਪ ਸਮੇਤ ਤੁਹਾਡੀਆਂ ਇੰਟਰੈਕਸ਼ਨਾਂ ਦੇ ਬਾਰੇ ਵਿੱਚ ਕੁਝ ਖਾਸ ਡਾਟਾ ਇਕੱਤਰ ਕਰ ਸਕਦਾ ਹੈ।

ਸਬਸਕ੍ਰਿਪਸ਼ਨ ਪ੍ਰਬੰਧਨ

ਤੁਸੀਂ ਆਪਣੀਆਂ Apple ਖਾਤਾ ਸੈਟਿੰਗਾਂ ਵਿੱਚ Apple ਦੇ ਐਪ-ਅੰਦਰ ਖ਼ਰੀਦ ਸਿਸਟਮ ਰਾਹੀਂ ਖ਼ਰੀਦੀਆਂ ਗਈਆਂ Apple ਸੇਵਾਵਾਂ ਅਤੇ ਤੀਜੀ-ਧਿਰ ਦੀਆਂ ਸੇਵਾਵਾਂ ਦੀਆਂ ਆਪਣੀਆਂ ਸਬਸਕ੍ਰਿਪਸ਼ਨਾਂ ਨੂੰ ਦੇਖ ਅਤੇ ਪ੍ਰਬੰਧਿਤ ਕਰ ਸਕਦੇ ਹੋ। ਤੁਹਾਡੇ iOS ਡਿਵਾਈਸ ’ਤੇ, ਸੈਟਿੰਗਾਂ > [ਤੁਹਾਡਾ ਨਾਮ] > ਸਬਸਕ੍ਰਿਪਸ਼ਨਾਂ ’ਤੇ ਜਾਓ। ਕਿਸੇ ਕਿਰਿਆਸ਼ੀਲ ਜਾਂ ਹਾਲ ਹੀ ਵਿੱਚ ਕਿਰਿਆਸ਼ੀਲ ਸਬਸਕ੍ਰਿਪਸ਼ਨ ਦੇ ਵੇਰਵੇ ਦੇਖਣ ਲਈ, ਉਸ ਨੂੰ ਪ੍ਰਬੰਧਿਤ ਅਤੇ ਰੱਦ ਕਰਨ ਵਾਸਤੇ ਸਬਸਕ੍ਰਿਪਸ਼ਨ ‘ਤੇ ਟੈਪ ਕਰੋ। ਜੇਕਰ ਤੁਸੀਂ iCloud ਪਰਿਵਾਰ ਦਾ ਹਿੱਸਾ ਹੋ, ਤਾਂ ਤੁਸੀਂ ਆਪਣੇ ਪਰਿਵਾਰ ਨਾਲ ਸਬਸਕ੍ਰਿਪਸ਼ਨ ਦੇ ਸਾਂਝਾਕਰਨ ਦੇ ਨਾਲ-ਨਾਲ ਆਪਣੀਆਂ ਨਵੀਨੀਕਰਨ ਰਸੀਦ ਤਰਜੀਹਾਂ ਨੂੰ ਪ੍ਰਬੰਧਿਤ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ Apple ਖਾਤੇ ਰਾਹੀਂ ਆਪਣੀ ਸਬਸਕ੍ਰਿਪਸ਼ਨ ਦੇਖਦੇ ਅਤੇ ਵਿਉਂਤਦੇ ਹੋ, ਤਾਂ ਜੇਕਰ ਡਿਵੈਲਪਰ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਕੋਈ ਵੀ ਮੈਸੇਜਿੰਗ ਜਾਂ ਔਫ਼ਰ Apple ਤੁਹਾਨੂੰ ਡਿਸਪਲੇ ਕਰੇ, ਤਾਂ Apple ਤੁਹਾਡੇ ਵੱਲੋਂ ਸਬਸਕ੍ਰਿਪਸ਼ਨ ਖ਼ਰੀਦਣ ਸਮੇਂ ਡਿਵੈਲਪਰ ਨੂੰ ਪ੍ਰਦਾਨ ਕੀਤੀ ਗਈ ਰਸੀਦ ਸੰਬੰਧੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। Apple ਵੱਲੋਂ ਖ਼ੁਦ ਆਪਣੀਆਂ ਲੋੜਾਂ ਲਈ ਇਨ੍ਹਾਂ ਸੁਨੇਹਿਆਂ ਦੇ ਕੰਟੈਂਟ ਨੂੰ ਸਟੋਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਵਰਤਿਆ ਜਾਂਦਾ ਹੈ, ਜਿਸ ਨੂੰ ਅਸੀਂ ਡਿਵੈਲਪਰ ਵੱਲੋਂ ਦਿਖਾਉਂਦੇ ਹਾਂ, ਪਰ ਸੁਨੇਹਿਆਂ ਲਈ ਕੀਤੀਆਂ ਜਾਣ ਵਾਲੀਆਂ ਬੇਨਤੀਆਂ ਤੋਂ ਡਿਵੈਲਪਰ ਨੂੰ ਇਹ ਸੰਕੇਤ ਮਿਲ ਸਕਦਾ ਹੈ ਕਿ ਤੁਸੀਂ ਆਪਣੀ ਸਬਸਕ੍ਰਿਪਸ਼ਨ ਨੂੰ ਪ੍ਰਬੰਧਿਤ ਕਰ ਰਹੇ ਹੋ ਅਤੇ Apple ਇਸ ਬਾਰੇ ਜਾਣਕਾਰੀ ਇਕੱਤਰ ਕਰ ਸਕਦਾ ਹੈ ਕਿ ਕਿਸ ਕਿਸਮ ਦਾ ਸੁਨੇਹਾ ਦਿਖਾਇਆ ਗਿਆ ਸੀ। ਸਬਸਕ੍ਰਿਪਸ਼ਨ ਪ੍ਰਬੰਧਨ ਦੇ ਨਾਲ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ Apple ਵੱਲੋਂ ਤੁਹਾਡੀ Apple ਖਾਤਾ ਸਬਸਕ੍ਰਿਪਸ਼ਨ ਸੈਟਿੰਗਾਂ ਵਿੱਚ ਤੁਸੀਂ ਕੀ ਦੇਖਦੇ ਹੋ, ਕਿਸ ‘ਤੇ ਕਲਿੱਕ ਅਤੇ ਟੈਪ ਕਰਦੇ ਹੋ, ਇਸ ਸਮੇਤ ਤੁਹਾਡੀਆਂ ਇੰਟਰੈਕਸ਼ਨਾਂ ਬਾਰੇ ਡੇਟਾ ਇਕੱਤਰ ਕੀਤਾ ਜਾ ਸਕਦਾ ਹੈ।

ਸਕੂਲ ਅਤੇ ਵਪਾਰਕ ਸੰਸਥਾਵਾਂ

ਜੇਕਰ ਤੁਹਾਡੇ Apple ਖਾਤੇ ਦੇ ਨਾਲ ਸੰਬੰਧਿਤ ਈਮੇਲ ਪਤਾ Apple School Manager ਜਾਂ Apple Business Manager ਸੰਸਥਾ ਵੱਲੋਂ ਕੰਟਰੋਲ ਕੀਤੇ ਡੋਮੇਨ ਦੀ ਵਰਤੋਂ ਕਰਦਾ ਹੈ, ਤਾਂ Apple ਇਹ ਤਸਦੀਕ ਕਰਨ ਤੋਂ ਬਾਅਦ ਕਿ ਇਹ ਡੋਮੇਨ ਉਸੇ ਸੰਸਥਾ ਦੇ ਕੰਟਰੋਲ ਵਿੱਚ ਹੈ ਤਾਂ ਉਸ ਨਾਲ ਤੁਹਾਡਾ ਈਮੇਲ ਪਤਾ ਸਾਂਝਾ ਕਰ ਸਕਦਾ ਹੈ। ਤੁਹਾਨੂੰ ਆਪਣੇ ਖਾਤੇ ਨੂੰ ਕਾਰਜ-ਸਥਾਨ ਜਾਂ ਸਕੂਲ ਖਾਤੇ ਵਿੱਚ ਟ੍ਰਾਂਸਫ਼ਰ ਕਰਨ ਦੀ ਆਗਿਆ ਦੇ ਕੇ ਜਾਂ ਤੁਹਾਡੇ ਈਮੇਲ ਪਤੇ ਨੂੰ ਮੁੜ ਦਾਅਵਾ ਕਰ ਕੇ ਸੰਸਥਾ ਤੁਹਾਡੇ ਈਮੇਲ ਪਤੇ ਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋਣ ਤੋਂ ਰੋਕ ਸਕਦੀ ਹੈ। ਜੇਕਰ ਤੁਸੀਂ ਆਪਣੇ ਖਾਤੇ ਨੂੰ ਟ੍ਰਾਂਸਫ਼ਰ ਕਰਨਾ ਚੁਣਦੇ ਹੋ, ਤਾਂ Apple ਯੋਗਤਾ ਨੂੰ ਨਿਰਧਾਰਤ ਕਰਨ ਲਈ ਤੁਹਾਡੀਆਂ ਸਬਸਕ੍ਰਿਪਸ਼ਨਾਂ ਅਤੇ ਖ਼ਰੀਦਾਂ, ਭੁਗਤਾਨ ਵਿਧੀਆਂ ਅਤੇ ਬਾਕੀ ਬਕਾਏ ਅਤੇ ਤੁਹਾਡਾ ਖਾਤਾ ਕਿਸੇ ਪਰਿਵਾਰਕ ਸਾਂਝਾਕਰਨ ਗਰੁੱਪ ਦਾ ਹਿੱਸਾ ਹੈ ਜਾਂ ਨਹੀਂ, ਇਨ੍ਹਾਂ ਵਰਗੀਆਂ ਵੱਖ-ਵੱਖ ਖਾਤਾ ਵਿਸ਼ੇਸ਼ਤਾਵਾਂ ਦੀ ਜਾਂਚ ਕਰ ਸਕਦਾ ਹੈ। ਜੇਕਰ ਤੁਹਾਡਾ ਖਾਤਾ ਯੋਗ ਹੈ, ਤਾਂ ਤੁਸੀਂ ਆਪਣੇ Apple ਖਾਤੇ ਨੂੰ ਸੰਸਥਾ ਦੁਆਰਾ ਪ੍ਰਬੰਧਿਤ ਕਾਰਜ ਜਾਂ ਸਕੂਲ ਖਾਤੇ ਵਿੱਚ ਟ੍ਰਾਂਸਫ਼ਰ ਕਰਨ ਦੀ ਚੋਣ ਕਰ ਸਕਦੇ ਹੋ, ਇਸ ਤੋਂ ਸੰਸਥਾ ਦੇ ਖਾਤੇ ਨਾਲ ਜੁੜੇ ਪੂਰੇ ਡਾਟਾ ਨੂੰ ਐਕਸੈੱਸ ਕਰਨ ਦੀ ਆਗਿਆ ਮਿਲ ਜਾਵੇਗੀ। ਜੇਕਰ ਤੁਹਾਡਾ ਖਾਤਾ ਯੋਗ ਨਹੀਂ ਹੈ, ਜਾਂ ਤੁਸੀਂ ਸ਼ਾਮਲ ਹੋਣ ਦੀ ਚੋਣ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਈਮੇਲ ਪਤੇ ਨੂੰ ਅੱਪਡੇਟ ਕਰਨਾ ਹੋਵੇਗਾ। ਖਾਤਾ ਵਿਸ਼ੇਸ਼ਤਾਵਾਂ ਦੀ ਪੂਰੀ ਸੂਚੀ ਸਮੇਤ ਆਪਣੇ ਖਾਤੇ ਨੂੰ ਟ੍ਰਾਂਸਫ਼ਰ ਕਰਨ ਅਤੇ ਆਪਣੇ ਈਮੇਲ ਪਤੇ ਨੂੰ ਅੱਪਡੇਟ ਕਰਨ ਬਾਰੇ ਜ਼ਿਆਦਾ ਜਾਣਕਾਰੀ ਲਈ support.apple.com/102159 ‘ਤੇ ਜਾਓ।

ਵਰਤੋਂ ਡਾਟਾ

ਅਸੀਂ ਸੇਵਾ ਦੀ ਗੁਣਵੱਤਾ ਪ੍ਰਦਾਨ ਕਰਨ ਅਤੇ ਉਸ ਨੂੰ ਬਿਹਤਰ ਬਣਾਉਣ ਲਈ ਤੁਹਾਡੇ iCloud ਦੀ ਵਰਤੋਂ ਨਾਲ ਜੁੜਿਆ ਡਾਟਾ ਵੀ ਇਕੱਤਰ ਕਰਦੇ ਹਾਂ। ਜੇਕਰ ਗਾਹਕ ਨੂੰ ਕੋਈ ਸਮੱਸਿਆਵਾਂ ਆਉਂਦੀਆਂ ਹਨ, ਤਾਂ ਉਹਨਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ, ਇਸ ਵਿੱਚੋਂ ਕੁਝ ਡਾਟਾ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋ ਸਕਦਾ ਹੈ। ਅਸੀਂ ਤੁਹਾਡੇ IP ਪਤੇ ਦੀ ਵਰਤੋਂ ਉਸ ਸ਼ਹਿਰ ਅਤੇ ਦੇਸ਼ ਨੂੰ ਨਿਰਧਾਰਤ ਕਰਨ ਲਈ ਕਰ ਸਕਦੇ ਹਾਂ, ਜਿੱਥੋਂ ਤੁਸੀਂ ਇਸ ਸੇਵਾ ਨੂੰ ਐਕਸੈੱਸ ਕਰ ਰਹੇ ਹੋ, ਪਰ ਅਸੀਂ ਉਸ ਨੂੰ ਆਪਣੇ ਕੋਲ ਨਹੀਂ ਰੱਖਦੇ।

ਖਾਤਾ ਸੁਰੱਖਿਆ

Apple ਤੁਹਾਡੇ ਡੇਟਾ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਵਧੀਆ ਸੁਰੱਖਿਆ ਤਕਨੀਕਾਂ ਦੀ ਵਰਤੋਂ ਕਰਦਾ ਹੈ। Apple ਖਾਤੇ, Apple ਸੁਰੱਖਿਆ ਫ਼ੀਚਰਾਂ ਅਤੇ Apple ਖਾਤਾ ਰਿਕਵਰੀ ਪ੍ਰਕਿਰਿਆਵਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ ਅਤੇ ਯਕੀਨੀ ਬਣਾਉਣ ਲਈ, Apple ਕੁਝ ਸੀਮਤ ਜਾਣਕਾਰੀ ਇਕੱਠੀ ਕਰਦਾ ਹੈ ਜੋ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹੋ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:

  • ਉਹ ਇਵੈਂਟ ਜੋ ਤੁਹਾਡੇ ਵੱਲੋਂ Apple ਖਾਤੇ ਵਿੱਚ ਸਾਈਨ ਇਨ ਕਰਨ, ਨੇੜੇ ਮੌਜੂਦ ਆਪਣੇ ਕਿਸੇ ਹੋਰ ਡਿਵਾਈਸ ਨੂੰ ਵਰਤ ਕੇ ਨਵਾਂ ਡਿਵਾਈਸ ਸੈੱਟਅੱਪ ਕਰਨ, ਡਿਵਾਈਸ ਹਟਾਉਣ, ਆਪਣੀਆਂ Apple ਖਾਤਾ ਸੈਟਿੰਗਾਂ ਅੱਪਡੇਟ ਕਰਨ ਅਤੇ ਆਪਣੇ ਡੇਟਾ ਨੂੰ ਐਕਸੈੱਸ ਕਰਨ ਜਾਂ ਰਿਕਵਰ ਕਰਨ ਲਈ ਆਪਣੇ ਖਾਤੇ ਵਿੱਚ ਪ੍ਰਮਾਣਿਤ ਕਰਨ ਦੀ ਤੁਹਾਡੀ ਪ੍ਰਕਿਰਿਆ ਅਤੇ ਇਸ ਦੌਰਾਨ ਤੁਹਾਡੇ ਸਫਲ ਹੋਣ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਗਿਣਤੀ ਨੂੰ ਕੈਪਚਰ ਕਰਦੇ ਹਨ
  • ਉਹ ਇਵੈਂਟ ਜੋ ਤੁਹਾਡੇ ਵੱਲੋਂ ਰਿਕਵਰੀ ਸੰਪਰਕਾਂ ਅਤੇ ਰਿਕਵਰੀ ਕੁੰਜੀਆਂ ਜਾਂ Apple ਖਾਤੇ ਨਾਲ ਸੰਬੰਧਿਤ ਸੁਰੱਖਿਆ ਅਤੇ ਰਿਕਵਰੀ ਵੇਰਵੇ ਬਣਾਉਣ ਅਤੇ ਵਰਤਣ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਕੈਪਚਰ ਕਰਦੇ ਹਨ। Apple ਨੂੰ ਤੁਹਾਡੇ ਰਿਕਵਰੀ ਸੰਪਰਕਾਂ ਜਾਂ ਰਿਕਵਰੀ ਕੁੰਜੀਆਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦਾ ਐਕਸੈੱਸ ਹੈ
  • ਤੁਹਾਡੇ ਡੇਟਾ ਦਾ ਐਕਸੈਸ ਰਿਕਵਰ ਕਰਨ ਲਈ ਤੁਹਾਡੇ ਡਿਵਾਈਸ ਦੇ ਪਾਸਕੋਡ ਜਾਂ ਪਾਸਵਰਡ ਨੂੰ ਵਰਤਣ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਕੈਪਚਰ ਕਰਨ ਵਾਲੇ ਇਵੈਂਟ। Apple ਨੂੰ ਤੁਹਾਡੇ ਡਿਵਾਈਸ ਦਾ ਪਾਸਕੋਡ ਜਾਂ ਪਾਸਵਰਡ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦਾ ਐਕਸੈੱਸ ਹੈ
  • ਖਾਤੇ ਅਤੇ ਡੇਟਾ ਰਿਕਵਰੀ ਦੇ ਅਸਫ਼ਲ ਹੋਣ ਦੇ ਪ੍ਰਭਾਵ ਨੂੰ ਜਾਣਨ ਲਈ ਤੁਹਾਡੇ ਸਾਰੇ iCloud ਡਾਟਾ ਨੂੰ ਰੀਸੈੱਟ ਅਤੇ ਡਿਲੀਟ ਕਰਨ ਜਾਂ ਤੁਹਾਡੇ ਖਾਤੇ ਤੋਂ ਡਿਵਾਈਸ ਹਟਾਉਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਇਵੈਂਟ

ਨਿੱਜੀ ਡਾਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਅਸੀਂ ਤੁਹਾਡੇ Apple ਖਾਤੇ ਅਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਆਮ ਤੌਰ 'ਤੇ ਉੱਪਰ ਵਰਣਨ ਕੀਤੀ ਗਈ ਸੰਬੰਧਿਤ ਜਾਣਕਾਰੀ ਦੀ ਪ੍ਰਕਿਰਿਆ ਕਰਦੇ ਹਾਂ ਜਿਵੇਂ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਜਿੱਥੇ ਲਾਗੂ ਕਾਨੂੰਨ ਪ੍ਰਦਾਨ ਕਰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡਾਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:

  • ਤੁਹਾਡੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਤੁਹਾਡੇ ਦੁਆਰਾ ਵਰਤੋਂ ਕੀਤੀ ਜਾਣ ਵਾਲੀ ਜਾਣਕਾਰੀ ਸਮੇਤ ਸੰਪਰਕ, ਭੁਗਤਾਨ ਅਤੇ ਸੁਰੱਖਿਆ ਵੇਰਵੇ ਜਿਵੇਂ ਕਿ ਭਰੋਸੇਯੋਗ ਫ਼ੋਨ ਨੰਬਰ ਜਾਂ ਸੁਰੱਖਿਆ ਸੰਬੰਧੀ ਸਵਾਲ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀਆਂ ਸਾਰੀਆਂ Apple ਸੇਵਾਵਾਂ ਲਈ ਕਰਦੇ ਹੋ
  • ਤੁਹਾਡੇ ਦੁਆਰਾ ਇੰਸਟਾਲ ਕੀਤੀਆਂ ਗਈਆਂ ਐਪਾਂ ਅਤੇ ਤੁਸੀਂ ਉਹਨਾਂ ਨੂੰ ਕਿੱਥੋਂ ਇੰਸਟਾਲ ਕੀਤਾ ਹੈ (ਉਦਾਹਰਨ ਦੇ ਲਈ ਵੈੱਬਸਾਈਟ ਜਾਂ ਐਪ ਮਾਰਕਿਟਪਲੇਸ) ਸਮੇਤ
  • ਤੁਹਾਡਾ ਡਿਵਾਈਸ ਕਿਸ ਦੇਸ਼ ਜਾਂ ਖੇਤਰ ਵਿੱਚ ਸਥਿਤ ਹੈ, ਇਸ ਦੇ ਆਧਾਰ ‘ਤੇ ਨਿਰਧਾਰਤ ਕਰਨਾ ਕਿ ਤੁਹਾਡਾ ਡਿਵਾਈਸ ਕਾਨੂੰਨੀ ਰੂਪ ਤੋਂ ਲੋੜੀਂਦੀਆਂ ਸੇਵਾਵਾਂ ਅਤੇ ਫ਼ੀਚਰਾਂ ਦੇ ਯੋਗ ਹੈ ਜਾਂ ਨਹੀਂ
  • ਤੁਹਾਡੇ ਡਿਵਾਈਸ, ਤੁਹਾਡੇ ਡਿਵਾਈਸ ਦਾ ਨਾਮ, ਸੀਰੀਅਲ ਨੰਬਰ ਅਤੇ ਹੋਰ ਹਾਰਡਵੇਅਰ ਪਛਾਣਕਰਤਾ ਸਮੇਤ
  • ਵੱਖਰੀਆਂ Apple ਸੇਵਾਵਾਂ, ਜਿਵੇਂ ਕਿ iCloud, iTunes Store, App Store, Apple Music ਅਤੇ Apple One ਦੀ ਤੁਹਾਡੀ ਵਰਤੋਂ ਅਤੇ ਸਬਸਕ੍ਰਿਪਸ਼ਨਾਂ
  • ਭੁਗਤਾਨ ਵੇਰਵੇ, ਜਿਸ ਵਿੱਚ ਖਾਤਾ ਨੰਬਰ ਅਤੇ ਮਿਆਦ ਸਮਾਪਤ ਹੋਣ ਦੀ ਮਿਤੀ, ਬਿਲਿੰਗ ਅਤੇ ਸ਼ਿਪਿੰਗ ਪਤੇ ਅਤੇ ਗਿਫ਼ਟ ਕਾਰਡ ਨੂੰ ਰੀਡੀਮ ਕਰਨ ਦੀ ਜਾਣਕਾਰੀ ਸ਼ਾਮਲ ਹੈ

ਇਨ੍ਹਾਂ ਜਾਇਜ਼ ਹਿੱਤਾਂ ਵਿੱਚ ਸ਼ਾਮਲ ਹੈ:

  • ਅਕਾਊਂਟਿੰਗ, ਰਿਪੋਰਟਿੰਗ ਅਤੇ ਵਿਸ਼ਲੇਸ਼ਣ ਉਦੇਸ਼ਾਂ ਲਈ ਤੁਹਾਨੂੰ ਅਤੇ ਹੋਰ ਲੋਕਾਂ ਨੂੰ ਬਿਹਤਰ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨਾ
  • ਕਾਨੂੰਨੀ ਤੌਰ ‘ਤੇ ਲੋੜੀਂਦੇ ਫ਼ੀਚਰਾਂ ਅਤੇ ਸੇਵਾਵਾਂ ਨੂੰ ਸਮਰੱਥ ਕਰਨਾ ਅਤੇ ਉਹਨਾਂ ਦੀ ਉਪਲਬਧਤਾ ਨਿਰਧਾਰਤ ਕਰਨਾ
  • ਤੁਹਾਡੀਆਂ ਈਮੇਲ ਅਤੇ Push ਸੂਚਨਾਵਾਂ ਦੇ ਰਾਹੀਂ ਪੇਸ਼ਕਸ਼ਾਂ ਭੇਜਣ ਲਈ ਤੁਹਾਡੇ ਡਾਟਾ ਦੀ ਵਰਤੋਂ ਕਰਨਾ ਜਿਸ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ
  • ਪੇਸ਼ਕਸ਼ਾਂ ਦੇ ਲਈ ਤੁਹਾਡੀ ਯੋਗਤਾ ਦੀ ਜਾਂਚ ਕਰਨਾ
  • ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ

ਡੇਟਾ ਸਾਂਭ ਕੇ ਰੱਖਣਾ

ਜਦੋਂ ਤੁਸੀਂ ਸਬਸਕ੍ਰਿਪਸ਼ਨ ਵਰਗੀ ਕੋਈ ਖ਼ਰੀਦਦਾਰੀ ਕਰਦੇ ਹੋ, ਤਾਂ ਅਸੀਂ ਤੁਹਾਡੀ ਖ਼ਰੀਦਦਾਰੀ ਨਾਲ ਜੁੜੇ ਨਿੱਜੀ ਡਾਟਾ ਨੂੰ ਵਿੱਤੀ ਰਿਪੋਰਟਿੰਗ ਨਾਲ ਸੰਬੰਧਿਤ ਕਾਨੂੰਨਾਂ ਮੁਤਾਬਕ ਨਿਰਧਾਰਤ ਮਿਆਦ ਤੱਕ ਬਰਕਰਾਰ ਰੱਖਦੇ ਹਾਂ, ਇਹ ਖੇਤਰ ਮੁਤਾਬਕ ਵੱਖ ਵੱਖ ਹੋ ਸਕਦੀ ਹੈ। ਜ਼ਿਆਦਾਤਰ ਗਾਹਕਾਂ ਲਈ ਘੱਟੋ ਘੱਟ 10 ਸਾਲ ਦੀ ਬੰਧੇਜ ਮਿਆਦ ਲੋੜੀਂਦੀ ਹੁੰਦੀ ਹੈ, ਪਰ ਚੀਨ ਵਰਗੇ ਖੇਤਰਾਂ ਵਿੱਚ ਇਹ ਮਿਆਦ 30 ਸਾਲ ਹੋ ਸਕਦੀ ਹੈ। ਅਸੀਂ iCloud ਨਾਲ ਸੰਬੰਧਿਤ ਸੇਵਾਵਾਂ ਦੇ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦਾ ਰਿਕਾਰਡ ਵੀ ਬਰਕਰਾਰ ਰੱਖ ਸਕਦੇ ਹਾਂ। ਆਮ ਤੌਰ ‘ਤੇ, ਇਹ ਰਿਕਾਰਡ 30 ਦਿਨਾਂ ਤੱਕ ਸਟੋਰ ਕੀਤੇ ਜਾਂਦੇ ਹਨ ਪਰ ਉਹਨਾਂ ਨੂੰ ਏਕੀਕ੍ਰਿਤ ਕੀਤੇ ਵਜੋਂ ਤਿੰਨ ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ, ਜਦੋਂ ਤੱਕ ਕਿ ਸਾਨੂੰ ਕਾਨੂੰਨ ਜਾਂ ਕਾਨੂੰਨੀ ਪ੍ਰਕਿਰਿਆ ਮੁਤਾਬਕ ਇਸ ਤੋਂ ਲੰਬੇ ਸਮੇਂ ਤੱਕ ਸਟੋਰ ਕਰਨ ਦੀ ਲੋੜ ਨਹੀਂ ਹੁੰਦੀ ਹੈ।

ਜੇਕਰ ਤੁਸੀਂ ਆਪਣਾ Apple ਖਾਤਾ ਡਿਲੀਟ ਕਰਦੇ ਹੋ, ਤਾਂ ਅਸੀਂ ਉੱਪਰ ਦਿੱਤੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਡਿਲੀਟ ਕੀਤੇ ਗਏ ਖਾਤੇ ਦੇ ਰਿਕਾਰਡ ਨੂੰ ਬਰਕਰਾਰ ਰੱਖਦੇ ਹਾਂ ਅਤੇ ਖਾਤੇ ਦੀ ਸੁਰੱਖਿਆ ਦੇ ਜਾਇਜ਼ ਹਿੱਤਾਂ ਵਿੱਚ ਜਦੋਂ ਤੱਕ ਜ਼ਰੂਰੀ ਹੁੰਦਾ ਹੈ ਉਦੋਂ ਤੱਕ ਬਰਕਰਾਰ ਰੱਖਦੇ ਹਾਂ। ਜੇਕਰ ਤੁਸੀਂ ਬਾਅਦ ਵਿੱਚ ਨਵਾਂ ਖਾਤਾ ਬਣਾਉਣ ਦਾ ਵਿਕਲਪ ਚੁਣਦੇ ਹੋ, ਤਾਂ ਤੁਹਾਨੂੰ ਅਜਿਹੇ ਈਮੇਲ ਪਤੇ ਦੀ ਵਰਤੋਂ ਕਰਨੀ ਹੋਵੇਗੀ ਜੋ ਉਸ ਖਾਤੇ ਨਾਲ ਸੰਬੰਧਿਤ ਨਾ ਹੋਵੇ ਜਿਸ ਖਾਤੇ ਨੂੰ ਡਿਲੀਟ ਕਰਨ ਦੀ ਤੁਸੀਂ ਸਾਨੂੰ ਬੇਨਤੀ ਕੀਤੀ ਹੈ। ਜੇਕਰ ਤੁਸੀਂ ਆਪਣਾ ਖਾਤਾ ਬਣਾਉਣ ਲਈ ਫ਼ੋਨ ਨੰਬਰ ਦੀ ਵਰਤੋਂ ਕੀਤੀ ਹੈ, ਇਹਨਾਂ ਕਾਰਨਾਂ ਕਰਕੇ ਤੁਸੀਂ ਦੂਜਾ ਖਾਤਾ ਬਣਾਉਣ ਲਈ ਉਸ ਦੀ ਵਰਤੋਂ ਨਹੀਂ ਕਰ ਸਕਦੇ ਹੋ। ਜੇਕਰ ਖਾਤਾ ਬਣਾਉਣ ਲਈ ਤੁਸੀਂ ਪ੍ਰਾਇਮਰੀ ਈਮੇਲ ਪਤੇ ਜਾਂ ਫ਼ੋਨ ਨੰਬਰ ਦੀ ਵਰਤੋਂ ਕੀਤੀ ਸੀ, ਤਾਂ ਤੁਸੀਂ ਉਸ ਨੂੰ ਹਟਾਉਣ ਦੇ ਯੋਗ ਨਹੀਂ ਹੋਵੋਗੇ। ਸਾਨੂੰ ਕਿਸੇ ਅਦਾਲਤੀ ਸਮਝੌਤੇ ਜਾਂ ਹੋਰ ਬਰਾਬਰ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਵੀ ਜਾਣਕਾਰੀ ਨੂੰ ਬਰਕਰਾਰ ਰੱਖਣਾ ਲੋੜੀਂਦਾ ਹੋ ਸਕਦਾ ਹੈ।

ਜਦੋਂ ਅਸੀਂ ਕੋਈ ਖਾਤਾ ਡਿਲੀਟ ਕਰਦੇ ਹਾਂ, ਤਾਂ ਅਸੀਂ ਤੁਹਾਡੇ ਖਾਤੇ ਨਾਲ ਸੰਬੰਧਿਤ ਪੂਰੇ ਨਿੱਜੀ ਡਾਟਾ ਨੂੰ ਡਿਲੀਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇਕਰ ਅਸੀਂ ਤੁਹਾਡਾ ਨਿੱਜੀ ਡਾਟਾ ਡਿਲੀਟ ਕਰਦੇ ਹਾਂ, ਤਾਂ ਅਸੀਂ ਤੁਹਾਡੇ ਨਾਲ ਸੰਬੰਧਿਤ ਕੁਝ ਨਿੱਜੀ ਡਾਟਾ ਸਥਾਈ ਤੌਰ ‘ਤੇ ਰਿਕਵਰ ਨਾ ਕਰਨ ਯੋਗ ਬਣਾਉਣ ਦੇ ਨਾਲ ਹੀ ਕੁਝ ਨਿੱਜੀ ਡਾਟਾ ਨੂੰ ਨਾ ਪਛਾਨਣਯੋਗ ਵੀ ਬਣਾ ਦੇਵਾਂਗੇ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।

2026-05-11