Apple ਵਿਗਿਆਪਨ ਅਤੇ ਪਰਦੇਦਾਰੀ
Apple ਦੁਆਰਾ ਪ੍ਰਦਾਨ ਕੀਤੇ ਗਏ ਵਿਗਿਆਪਨ ਤੋਂ ਵਰਤੋਂਕਾਰ ਦੀ ਪਰਦੇਦਾਰੀ ਦਾ ਸਨਮਾਨ ਕਰਦੇ ਹੋਏ ਲੋਕਾਂ ਨੂੰ ਐਪਾਂ, ਉਤਪਾਦ ਅਤੇ ਸੇਵਾਵਾਂ ਨੂੰ ਲੱਭਣ ਵਿੱਚ ਮਦਦ ਮਿਲਦੀ ਹੈ। Apple ਦਾ ਵਿਗਿਆਪਨ ਪਲੇਟਫ਼ਾਰਮ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਅਤੇ ਸਾਡੇ ਵੱਲੋਂ ਤੁਹਾਡੀ ਜਾਣਕਾਰੀ ਦੀ ਕੀਤੀ ਜਾਣ ਵਾਲੀ ਵਰਤੋਂ ਕਿਵੇਂ ਕਰਨੀ ਹੈ ਦਾ ਕੰਟਰੋਲ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਸਾਡੇ ਵਿਗਿਆਪਨ ਪਲੇਟਫ਼ਾਰਮ ਦੁਆਰਾ ਵਿਅਕਤੀਗਤ ਡੇਟਾ ਤੀਜੀ ਧਿਰ ਦੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ।
ਜੋ ਵਿਗਿਆਪਨ Apple ਦੇ ਵਿਗਿਆਪਨ ਪਲੇਟਫ਼ਾਰਮ ਰਾਹੀਂ ਡਿਲਿਵਰ ਕੀਤੇ ਜਾਂਦੇ ਹਨ, ਉਹ App Store, Apple Maps, Apple News, ਸਟੌਕਸ ਅਤੇ Apple TV ਐਪ ਵਿੱਚ ਦਿਖ ਸਕਦੇ ਹਨ। ਜੇਕਰ Apple ਦਾ ਵਿਗਿਆਪਨ ਪਲੇਟਫ਼ਾਰਮ ਤੁਹਾਨੂੰ ਟ੍ਰੈਕ ਨਹੀਂ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਨਿਸ਼ਾਨਾ ਬਣਾਏ ਗਏ ਵਿਗਿਆਪਨ, ਜਾਂ ਵਿਗਿਆਪਨ ਮਾਪ ਦੇ ਉਦੇਸ਼ਾਂ ਲਈ ਆਪਣੀਆਂ ਐਪਾਂ ਤੋਂ ਇਕੱਤਰ ਕੀਤੇ ਗਏ ਵਰਤੋਂਕਾਰ ਜਾਂ ਡਿਵਾਈਸ ਡੇਟਾ ਨੂੰ ਤੀਜੀ ਧਿਰ ਤੋਂ ਇਕੱਤਰ ਕੀਤੇ ਗਏ ਵਰਤੋਂਕਾਰ ਜਾਂ ਡਿਵਾਈਸ ਡੇਟਾ ਨਾਲ ਲਿੰਕ ਨਹੀਂ ਕਰਦਾ ਅਤੇ ਡੇਟਾ ਬ੍ਰੋਕਰ ਦੇ ਨਾਲ ਵਰਤੋਂਕਾਰ ਜਾਂ ਡਿਵਾਈਸ ਡੇਟਾ ਨੂੰ ਸਾਂਝਾ ਨਹੀਂ ਕਰਦਾ।
ਪ੍ਰਸੰਗਿਕ ਜਾਣਕਾਰੀ
ਸੈਸ਼ਨ ਦੌਰਾਨ ਪ੍ਰਸੰਗਿਕ ਜਾਣਕਾਰੀ ਵਰਤ ਕੇ ਢੁਕਵੇਂ ਵਿਗਿਆਪਨ ਚੁਣੇ ਜਾ ਸਕਦੇ ਹਨ, ਜਿਵੇਂ ਕਿ:
- ਡਿਵਾਈਸ ਦੀ ਜਾਣਕਾਰੀ: ਤੁਹਾਡੇ ਕੀਬੋਰਡ ਅਤੇ ਡਿਵਾਈਸ ਦੀਆਂ ਭਾਸ਼ਾ ਸੈਟਿੰਗਾਂ, ਡਿਵਾਈਸ ਦੀ ਕਿਸਮ, OS ਸੰਸਕਰਨ, ਦਿਨ ਦਾ ਸਮਾਂ ਅਤੇ ਕਨੈਕਸ਼ਨ ਦੀ ਕਿਸਮ।
- ਅੰਦਾਜ਼ਨ ਡਿਵਾਈਸ ਟਿਕਾਣਾ: ਜੇ ਟਿਕਾਣਾ ਸੇਵਾਵਾਂ ਚਾਲੂ ਹਨ ਅਤੇ ਤੁਸੀਂ App Store, Apple ਨਕਸ਼ੇ, Apple News ਜਾਂ Apple TV ਐਪ ਨੂੰ ਆਪਣਾ ਟਿਕਾਣਾ ਐਕਸੈੱਸ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ, ਤਾਂ ਉਸ ਐਪ ਵਿੱਚ ਤੁਹਾਡੇ ਭੂਗੋਲਿਕ ਖਿੱਤੇ ਮੁਤਾਬਕ ਢੁਕਵੇਂ ਵਿਗਿਆਪਨ ਦਿਖਾਉਣ ਲਈ ਤੁਹਾਡੇ ਅੰਦਾਜ਼ਨ ਟਿਕਾਣੇ ਦੀ ਵਰਤੋਂ ਕੀਤੀ ਜਾ ਸਕਦੀ ਹੈ। Apple ਦਾ ਵਿਗਿਆਪਨ ਪਲੇਟਫ਼ਾਰਮ ਤੁਹਾਡੇ ਟਿਕਾਣੇ ਤੋਂ ਪ੍ਰੋਫ਼ਾਈਲ ਨਹੀਂ ਬਣਾਉਂਦਾ ਅਤੇ ਜੇਕਰ ਤੁਸੀਂ ਕਿਸੇ ਐਪ ਨੂੰ ਸਟੀਕ ਟਿਕਾਣਾ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ, ਤਾਂ ਵੀ ਤੁਹਾਡੇ ਸਟੀਕ ਟਿਕਾਣੇ ਨੂੰ ਵਰਤਿਆ ਜਾਂ ਸਟੋਰ ਨਹੀਂ ਕੀਤਾ ਜਾਂਦਾ। ਇਹਨਾਂ ਸੈਟਿੰਗਾਂ ਨੂੰ ਐਕਸੈੱਸ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾਓ।
- App Store: ਤੁਹਾਡੇ ਖੋਜੇ ਜਾਣ ਵਾਲੇ ਸ਼ਬਦ ਅਤੇ ਪੰਨੇ ਬਾਰੇ ਜਾਣਕਾਰੀ ਜਿਸ ਨੂੰ ਤੁਸੀਂ ਦੇਖ ਰਹੇ ਹੋ।
- Apple News ਅਤੇ ਸਟੌਕਸ: ਤੁਹਾਡੀ ਪੜ੍ਹੀ ਜਾ ਰਹੀ ਸਟੋਰੀ ਦੀ ਕਿਸਮ।
- Apple ਨਕਸ਼ੇ: ਤੁਹਾਡੇ ਖੋਜੇ ਜਾਣ ਵਾਲੇ ਸ਼ਬਦ ਅਤੇ ਖੋਜ ਕਰਨ ਵੇਲੇ ਨਕਸ਼ੇ ਦਾ ਦ੍ਰਿਸ਼।
ਤੁਹਾਡਾ ਵਿਗਿਆਪਨ ਤਜਰਬਾ ਬਿਹਤਰ ਬਣਾਉਣ ਲਈ, ਜਿੱਥੇ ਉਪਲਬਧ ਹੋਵੇ, ਤੁਹਾਡਾ ਡਿਵਾਈਸ ਵਾਧੂ ਪ੍ਰਸੰਗਿਕ ਜਾਣਕਾਰੀ ਜਿਵੇਂ ਕਿ ਤੁਹਾਡੇ ਡਿਵਾਈਸ ਵਿੱਚ ਇਸ ਵੇਲੇ ਇੰਸਟਾਲ ਐਪਾਂ ਅਤੇ ਮੌਜੂਦਾ ਸੈਸ਼ਨ ਦੌਰਾਨ ਤੁਹਾਡੇ ਵੱਲੋਂ ਟੈਪ ਕੀਤਾ ਜਾਂ ਦੇਖਿਆ ਗਿਆ ਕੰਟੈਂਟ ਆਦਿ ਵਰਤ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਿਹੜਾ ਵਿਗਿਆਪਨ ਦਿਖਾਉਣਾ ਹੈ। ਇਹ ਵਿਸ਼ਲੇਸ਼ਣ ਸਿੱਧਾ ਤੁਹਾਡੇ ਡਿਵਾਈਸ ’ਤੇ ਕੀਤਾ ਜਾਂਦਾ ਹੈ ਅਤੇ Apple Ads ਨੂੰ ਨਹੀਂ ਭੇਜਿਆ ਜਾਂਦਾ।
ਵਿਅਕਤੀਗਤ ਵਿਗਿਆਪਨ ਅਤੇ ਵਰਗੀਕਰਨ
ਅਸੀਂ App Store, Apple News ਅਤੇ ਸਟੌਕਸ ‘ਤੇ ਵਿਅਕਤੀਗਤ ਵਿਗਿਆਪਨ ਦੇਣ ਲਈ ਖੰਡ ਬਣਾਉਂਦੇ ਹਾਂ। Apple ਨਕਸ਼ੇ ’ਤੇ ਤੁਹਾਡੀ ਦਿਲਚਸਪੀ ਅਨੁਸਾਰ ਵਿਗਿਆਪਨਾਂ ਦੀ ਸਹੂਲਤ ਨਹੀਂ ਹੈ, ਇੱਥੇ ਤੁਹਾਨੂੰ ਸਿਰਫ਼ ਉਪਰੋਕਤ ਜਾਣਕਾਰੀ ਦੇ ਆਧਾਰ ’ਤੇ ਪ੍ਰਸੰਗਿਕ ਵਿਗਿਆਪਨ ਦਿਖਣਗੇ। ਖੰਡ ਅਜਿਹੇ ਲੋਕਾਂ ਦਾ ਗਰੁੱਪ ਹੁੰਦੇ ਹਨ ਜੋ ਸਮਾਨ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਦੇ ਹਨ। ਤੁਹਾਡੇ ਬਾਰੇ ਜਾਣਕਾਰੀ ਦੀ ਵਰਤੋਂ ਕਰਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਕਿਹੜੇ ਖੰਡ ਵਿੱਚ ਅਸਾਈਨ ਕੀਤਾ ਜਾਵੇ ਅਤੇ ਇਸ ਤਰ੍ਹਾਂ ਇਹ ਨਿਰਧਾਰਤ ਹੁੰਦਾ ਹੈ ਕਿ ਤੁਹਾਨੂੰ ਕਿਹੜੇ ਵਿਗਿਆਪਨ ਪ੍ਰਾਪਤ ਹੋਣ। ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਲਈ ਵਿਅਕਤੀਗਤ ਵਿਗਿਆਪਨ ਸਿਰਫ਼ ਉਦੋਂ ਡਿਲਿਵਰ ਕੀਤੇ ਜਾਂਦੇ ਹਨ, ਜਦੋਂ 5,000 ਤੋਂ ਵੱਧ ਲੋਕ ਇੱਕ ਵਿਗਿਆਪਨ ਦੇਣ ਵਾਲੇ ਵੱਲੋਂ ਚੁਣੇ ਗਏ ਉਦੇਸ਼ ਮਾਪਦੰਡ ਨੂੰ ਪੂਰਾ ਕਰਦੇ ਹਨ।
ਤੁਹਾਨੂੰ ਖੰਡਾਂ ਵਿੱਚ ਵੰਡਣ ਲਈ ਅਸੀਂ ਇਸ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ:
- ਖਾਤਾ ਜਾਣਕਾਰੀ: ਤੁਹਾਡੇ Apple ਖਾਤੇ ਵਿੱਚ ਰਜਿਸਟਰਡ ਤੁਹਾਡਾ ਨਾਮ, ਪਤਾ, ਉਮਰ, ਲਿੰਗ ਅਤੇ ਡਿਵਾਈਸ। ਤੁਹਾਡੇ Apple ਖਾਤੇ ਦੇ ਰਜਿਸਟਰੇਸ਼ਨ ਪੰਨੇ ਵਿੱਚ ਤੁਹਾਡਾ ਪਹਿਲਾ ਨਾਮ ਜਾਂ ਤੁਹਾਡੇ Apple ਖਾਤੇ ਵਿੱਚ ਵਰਤੋਂ ਕੀਤੇ ਗਏ ਸੰਬੋਧਨ ਵਰਗੀ ਜਾਣਕਾਰੀ ਦੀ ਵਰਤੋਂ ਤੁਹਾਡੇ ਲਿੰਗ ਬਾਰੇ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ। account.apple.com ‘ਤੇ Apple ਖਾਤਾ ਵੈੱਬਸਾਈਟ ‘ਤੇ ਤੁਸੀਂ ਆਪਣੀ ਖਾਤਾ ਜਾਣਕਾਰੀ ਨੂੰ ਅੱਪਡੇਟ ਕਰ ਸਕਦੇ ਹੋ।
- ਡਾਊਨਲੋਡ, ਖ਼ਰੀਦਦਾਰੀਆਂ ਅਤੇ ਸਬਸਕ੍ਰਿਪਸ਼ਨਾਂ: ਤੁਹਾਡੇ ਵੱਲੋਂ ਡਾਊਨਲੋਡ ਕੀਤੇ ਗਏ ਸੰਗੀਤ, ਮੂਵੀਆਂ, ਕਿਤਾਬਾਂ, TV ਸ਼ੋਅ ਅਤੇ ਐਪਾਂ ਦੇ ਨਾਲ-ਨਾਲ ਕੋਈ ਵੀ ਇਨ-ਐਪ ਖ਼ਰੀਦ ਅਤੇ ਸਬਸਕ੍ਰਿਪਸ਼ਨਾਂ। ਸਾਡੇ ਵੱਲੋਂ App Store ਤੋਂ ਕੋਈ ਖ਼ਾਸ ਐਪ ਦੇ ਡਾਊਨਲੋਡ ਜਾਂ ਖ਼ਾਸ ਐਪ ਦੇ ਅੰਦਰ ਖ਼ਰੀਦਦਾਰੀ (ਸਬਸਕ੍ਰਿਪਸ਼ਨ ਸਮੇਤ) ਦੇ ਆਧਾਰ ‘ਤੇ ਪ੍ਰਭਾਵ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ, ਜਦੋਂ ਤੱਕ ਉਸ ਐਪ ਦੇ ਡਿਵੈਲਪਰ ਵੱਲੋਂ ਪ੍ਰਭਾਵ ਨਹੀਂ ਬਣਾਇਆ ਜਾਂਦਾ।
- Apple News ਅਤੇ ਸਟੌਕਸ: ਤੁਹਾਡੇ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਦੇ ਵਿਸ਼ੇ ਅਤੇ ਸ਼੍ਰੇਣੀਆਂ ਅਤੇ ਤੁਹਾਡੇ ਵੱਲੋਂ ਫ਼ੌਲੋ, ਸਬਸਕ੍ਰਾਈਬ ਕੀਤੇ ਜਾਣ ਵਾਲੇ ਜਾਂ ਸੂਚਨਾਵਾਂ ਚਾਲੂ ਕੀਤੇ ਜਾਣ ਵਾਲੇ ਪ੍ਰਕਾਸ਼ਕਾਂ ਦੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ।
- ਵਿਗਿਆਪਨ: Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਡਿਲਿਵਰ ਕੀਤੇ ਜਾਣ ਵਾਲੇ ਵਿਗਿਆਪਨਾਂ ਦੇ ਨਾਲ ਤੁਹਾਡੀਆਂ ਇੰਟਰੈਕਸ਼ਨਾਂ।
ਜਦੋਂ ਤੁਸੀਂ ਇੱਕ ਤੋਂ ਵੱਧ ਵਿਗਿਆਪਨਾਂ ਵਿੱਚੋਂ ਆਪਣੇ ਯੋਗਤਾ ਦੇ ਮੁਤਾਬਕ ਦਿਖਾਏ ਜਾਣ ਵਾਲੇ ਵਿਗਿਆਪਨ ਦੀ ਚੋਣ ਕਰਦੇ ਹੋ, ਤਾਂ ਉਪਰੋਕਤ ਦਿੱਤੀ ਜਾਣਕਾਰੀ ਵਿੱਚ ਕੁਝ ਦੀ ਵਰਤੋਂ ਸਾਡੇ ਵੱਲੋਂ ਕੀਤੀ ਜਾ ਸਕਦੀ ਹੈ, ਇਹਦੇ ਨਾਲ ਤੁਹਾਡੀ App Store ਖੋਜ ਅਤੇ ਬ੍ਰਾਊਜ਼ਿੰਗ ਗਤੀਵਿਧੀ ਦੀ ਵਰਤੋਂ ਕਰ ਕੇ ਇਹ ਨਿਰਧਾਰਤ ਕਰੋ ਕਿ ਕਿਹੜਾ ਵਿਗਿਆਪਨ ਤੁਹਾਡੇ ਲਈ ਸਭ ਤੋਂ ਵੱਧ ਪ੍ਰਸੰਗਿਕ ਹੈ। App Store ਦੀ ਬ੍ਰਾਊਜ਼ਿੰਗ ਗਤੀਵਿਧੀ ਵਿੱਚ ਉਹ ਕੰਟੈਂਟ ਅਤੇ ਐਪਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ App Store ਬ੍ਰਾਊਜ਼ ਕਰਦੇ ਸਮੇਂ ਟੈਪ ਕਰ ਕੇ ਦੇਖ ਸਕਦੇ ਹੋ। ਇਸ ਜਾਣਕਾਰੀ ਵਿੱਚ ਕਈ ਵਰਤੋਂਕਾਰਾਂ ਦੀ ਜਾਣਕਾਰੀ ਐਗ੍ਰੀਗੇਟ ਕੀਤੀ ਜਾਂਦੀ ਹੈ ਤਾਂ ਕਿ ਇਸ ਨਾਲ ਤੁਹਾਡੀ ਪਛਾਣ ਨਾ ਹੋਵੇ।
ਵਿਗਿਆਪਨ ਨੀਤੀ ਅਤੇ ਕਾਰਗੁਜ਼ਾਰੀ
Apple ਦਾ ਵਿਗਿਆਪਨ ਪਲੇਟਫ਼ਾਰਮ ਇਹ ਸੀਮਤ ਕਰਨ ਲਈ ਨੀਤੀਆਂ ਲਾਗੂ ਕਰਦਾ ਹੈ ਕਿ ਤੁਹਾਨੂੰ ਇੱਕੋ ਵਿਗਿਆਪਨ ਕਿੰਨੀ ਵਾਰ ਦਿਖਾਉਣਾ ਹੈ। ਅਸੀਂ ਉਮਰ ਨੀਤੀ, ਢੁਕਵੇਂ ਵਿਗਿਆਪਨ ਕੰਟੈਂਟ ਅਤੇ ਉਪਲਬਧਤਾ ਪਾਬੰਦੀਆਂ ਨੂੰ ਲਾਗੂ ਕਰਨ ਅਤੇ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨ ਲਈ ਡਿਵਾਈਸ ਵਿਚਲੀਆਂ ਤਰਜੀਹਾਂ ਦੀ ਵਰਤੋਂ ਵੀ ਕਰਦੇ ਹਾਂ।
ਅਸੀਂ ਇੱਕ ਅਜਿਹੇ ਬੇਤਰਤੀਬੇ ਪਛਾਣਕਾਰ ਰਾਹੀਂ ਉਹਨਾਂ ਵਿਗਿਆਪਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜਿਨ੍ਹਾਂ ਨੂੰ ਤੁਸੀਂ ਟੈਪ ਕਰਦੇ ਜਾਂ ਦੇਖਦੇ ਹੋ, ਜੋ ਤੁਹਾਡੇ Apple ਖਾਤੇ ਨਾਲ ਜੁੜਿਆ ਨਹੀਂ ਹੁੰਦਾ। Apple ਨਕਸ਼ੇ ਵਿੱਚ, ਇਹ ਜਾਣਕਾਰੀ ਇੱਕ ਸੈਸ਼ਨ ਪਛਾਣਕਾਰ ਨਾਲ ਜੋੜੀ ਜਾਂਦੀ ਹੈ ਜੋ ਹਰ ਘੰਟੇ ਕਈ ਵਾਰ ਬਦਲਦੀ ਹੈ, ਅਤੇ ਇਹ ਤੁਹਾਡੇ Apple ਖਾਤੇ ਨਾਲ ਜੁੜੀ ਨਹੀਂ ਹੁੰਦੀ। ਕੁੱਲ ਵਰਤੋਂ ਅੰਕੜੇ ਇਕੱਠੇ ਕਰਨ ਅਤੇ ਸੇਵਾ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਲੰਮੇ ਸਮੇਂ ਤੱਕ ਚੱਲਣ ਵਾਲੇ ਪਛਾਣਕਾਰ ਵਰਤੇ ਜਾਂਦੇ ਹਨ। ਇਹ ਜ਼ਿਆਦਾ ਸਮੇਂ ਤੱਕ ਕਿਰਿਆਸ਼ੀਲ ਰਹਿਣ ਵਾਲੇ ਪਛਾਣਕਰਤਾ ਨੂੰ ਤੁਹਾਡੇ Apple ਖਾਤੇ ਨਾਲ ਜਾਂ ਤੁਹਾਡੀ ਪਛਾਣ ਕਰ ਸਕਣ ਵਾਲੀ ਹੋਰ ਜਾਣਕਾਰੀ ਨਾਲ ਨਹੀਂ ਜੋੜਿਆ ਜਾਂਦਾ।
Apple ਵੱਲੋਂ ਕੋਈ ਵੀ ਨਿੱਜੀ ਡੇਟਾ ਤੀਜੀ ਧਿਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਅਸੀਂ ਕੁਝ ਗੈਰ-ਨਿੱਜੀ ਡੇਟਾ ਆਪਣੇ ਵਿਗਿਆਪਨ ਦੇਣ ਵਾਲਿਆਂ ਅਤੇ ਖ਼ਾਸ ਹਿੱਸੇਦਾਰਾਂ ਨੂੰ ਪ੍ਰਦਾਨ ਕਰਦੇ ਹਾਂ ਜੋ ਸਾਡੇ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ Apple ਨਾਲ ਮਿਲ ਕੇ ਕੰਮ ਕਰਦੇ ਹਨ ਜਾਂ ਜੋ ਗਾਹਕਾਂ ਵਿੱਚ Apple ਦੀ ਮਾਰਕਿਟਿੰਗ ਕਰਨ ਵਿੱਚ ਮਦਦ ਕਰਦੇ ਹਨ ਅਤੇ Apple News ਵਿੱਚ ਦਿਖਾਉਣ ਲਈ Apple ਦੇ ਆਧਾਰ ’ਤੇ ਵਿਗਿਆਪਨ ਵੇਚਦੇ ਹਨ। Apple Pay ਦਾ ਕੋਈ ਵੀ ਲੈਣ-ਦੇਣ ਜਾਂ ਸਿਹਤ ਐਪ ਦਾ ਕੋਈ ਵੀ ਡੇਟਾ Apple ਦੇ ਵਿਗਿਆਪਨ ਪਲੇਟਫ਼ਾਰਮ ਦੁਆਰਾ ਐਕਸੈੱਸ ਕਰਨ ਲਈ ਉਪਲਬਧ ਨਹੀਂ ਹੈ ਜਾਂ ਇਸ ਦੀ ਵਰਤੋਂ ਵਿਗਿਆਪਨ ਦੇ ਉਦੇਸ਼ਾਂ ਲਈ ਨਹੀਂ ਕੀਤੀ ਜਾਂਦੀ। Apple ਵੱਲੋਂ ਤੁਹਾਡੀਆਂ ਲਿੰਗੀ ਰੁਚੀਆਂ, ਧਾਰਮਿਕ ਵਿਸ਼ਵਾਸ ਜਾਂ ਰਾਜਨੀਤਿਕ ਸੰਬੰਧਾਂ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜਾਂ ਇਹ ਜਾਣਕਾਰੀ ਵਿਗਿਆਪਨ ਦੇਣ ਵਾਲਿਆਂ ਨੂੰ ਉਪਲਬਧ ਨਹੀਂ ਕਰਵਾਈ ਜਾਂਦੀ।
ਵਿਗਿਆਪਨ ਤਰਜੀਹਾਂ
ਇਸ ਵਿਗਿਆਪਨ ਸੰਬੰਧੀ ਜਾਣਕਾਰੀ
App Store, Apple ਨਕਸ਼ੇ, Apple News, ਜਾਂ ਸਟੌਕਸ ਵਿੱਚ ਤੁਹਾਨੂੰ ਕੋਈ ਖ਼ਾਸ ਵਿਗਿਆਪਨ ਕਿਉਂ ਦਿਖਾਇਆ ਗਿਆ ਹੈ, ਇਸ ਨੂੰ ਸਮਝਣ ਲਈ ਵਿਗਿਆਪਨ ’ਤੇ “ਵਿਗਿਆਪਨ” ਬਟਨ ਉੱਪਰ ਟੈਪ ਕਰੋ। ਇਸ ਵੱਲੋਂ ਖੰਡ ਅਤੇ ਹੋਰ ਡੇਟਾ ਪੇਸ਼ ਕੀਤਾ ਜਾਵੇਗਾ, ਜਿਵੇਂ ਕਿ ਜਨਸੰਖਿਆ ਸੰਬੰਧੀ ਜਾਣਕਾਰੀ, ਜਿਸ ਦੀ ਵਰਤੋਂ ਤੁਹਾਡੇ ਵੱਲੋਂ ਵਿਗਿਆਪਨ ਪ੍ਰਾਪਤ ਕਰਨ ਸੰਬੰਧੀ ਚੋਣ ਨਿਰਧਾਰਤ ਕਰਨ ਲਈ ਕੀਤੀ ਗਈ ਸੀ।
ਕੁਝ ਵਿਗਿਆਪਨਾਂ ਵਿੱਚ ਵਿਗਿਆਪਨ ਬਟਨ ਦੀ ਥਾਂ ਸਿਰਫ਼ “ਪੇਸ਼ਕਰਤਾ” ਜਾਂ ਇਸੇ ਤਰ੍ਹਾਂ ਦਾ ਕੁਝ ਲਿਖਿਆ ਹੋ ਸਕਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਪੂਰਾ ਫ਼ੀਡ ਜਾਂ ਪੰਨਾ ਕਿਸੇ ਵਿਗਿਆਪਨ ਦੇਣ ਵਾਲੇ ਵੱਲੋਂ ਸਪੌਂਸਰ ਕੀਤਾ ਹੋਇਆ ਹੈ ਅਤੇ ਇਹ ਵਿਗਿਆਪਨ ਮਿਥ ਕੇ ਦਿਖਾਉਣ ਲਈ ਕੋਈ ਸੈਗਮੈਂਟ ਨਹੀਂ ਵਰਤੇ ਜਾ ਰਹੇ ਹਨ।
ਵਿਗਿਆਪਨ ਉਦੇਸ਼ ਵਾਲੀ ਜਾਣਕਾਰੀ
ਤੁਹਾਡੇ ਨਾਲ ਸੰਬੰਧਿਤ ਉਹ ਜਾਣਕਾਰੀ ਦੇਖਣਾ, ਜਿਸ ਜਾਣਕਾਰੀ ਦੀ ਵਰਤੋਂ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਖ਼ਾਸ ਉਦੇਸ਼ ਵਾਲੇ ਪ੍ਰਸੰਗਿਕ ਵਿਗਿਆਪਨ ਡਿਲਿਵਰ ਕਰਨ ਲਈ ਕੀਤੀ ਜਾ ਸਕਦੀ ਹੈ, ਇਸ ਵਿੱਚ ਤੁਹਾਡੀ ਸ਼ਮੂਲੀਅਤ ਵਾਲੇ ਖੰਡ ਵੀ ਸ਼ਾਮਲ ਹੁੰਦੇ ਹਨ।
ਇਸ ਜਾਣਕਾਰੀ ਨੂੰ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਦੇਖਣ ਲਈ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾਓ ਅਤੇ ਵਿਗਿਆਪਨ ਉਦੇਸ਼ ਵਾਲੀ ਜਾਣਕਾਰੀ ਦੇਖੋ ‘ਤੇ ਟੈਪ ਕਰੋ। Mac ਵਿੱਚ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ, ਫਿਰ “ਵਿਗਿਆਪਨ ਉਦੇਸ਼ ਵਾਲੀ ਜਾਣਕਾਰੀ ਦੇਖੋ” ‘ਤੇ ਕਲਿੱਕ ਕਰੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਦਿੱਤੀ ਗਈ ਜਾਣਕਾਰੀ ਗ਼ਲਤ ਹੈ, ਤਾਂ ਤੁਸੀਂ ਆਪਣੇ Apple ਖਾਤੇ ਦੀ ਜਾਣਕਾਰੀ ਨੂੰ ਅੱਪਡੇਟ ਕਰ ਸਕਦੇ ਹੋ।
ਟਿਕਾਣਾ ਅਧਾਰਿਤ ਵਿਗਿਆਪਨ
ਜੇ ਤੁਸੀਂ App Store, Apple ਨਕਸ਼ੇ, Apple News ਜਾਂ Apple TV ਐਪ ਨੂੰ ਆਪਣਾ ਟਿਕਾਣਾ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ, ਤਾਂ Apple ਦਾ ਵਿਗਿਆਪਨ ਪਲੇਟਫ਼ਾਰਮ ਤੁਹਾਨੂੰ ਤੁਹਾਡੇ ਭੂਗੋਲਿਕ ਖਿੱਤੇ ਅਨੁਸਾਰ ਵਿਗਿਆਪਨ ਦਿਖਾਉਣ ਲਈ ਤੁਹਾਡੇ ਡਿਵਾਈਸ ਦੇ ਅੰਦਾਜ਼ਨ ਮੌਜੂਦਾ ਟਿਕਾਣੇ ਦੀ ਵਰਤੋਂ ਕਰ ਸਕਦਾ ਹੈ।
ਤੁਸੀਂ ਵਿਗਿਆਪਨ ਸਮੇਤ ਟਿਕਾਣਾ ਅਧਾਰਤ ਐਪ ਕਾਰਜਸ਼ੀਲਤਾ ਦਾ ਵਿਕਲਪ ਛੱਡ ਸਕਦੇ ਹੋ। ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾਓ ਅਤੇ ਜਾਂ ਤਾਂ ਟਿਕਾਣਾ ਸੇਵਾਵਾਂ ਨੂੰ ਬੰਦ ਕਰੋ ਜਾਂ ਜਿੱਥੇ ਲਾਗੂ ਹੋਵੇ App Store, Apple Maps, Apple News ਜਾਂ Apple TV ਐਪ ਇਜਾਜ਼ਤ ਨੂੰ “ਕਦੇ ਨਹੀਂ” ’ਤੇ ਸੈੱਟ ਕਰੋ। Mac ’ਤੇ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾਓ ਅਤੇ ਟਿਕਾਣਾ ਸੇਵਾਵਾਂ ਬੰਦ ਕਰੋ ਜਾਂ News ਜਾਂ TV ਦੇ ਲਈ ਟਿਕਾਣਾ ਇਜਾਜ਼ਤਾਂ ਨੂੰ ਬੰਦ ਕਰੋ। tvOS ’ਤੇ ਸੈਟਿੰਗਾਂ > ਆਮ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ’ਤੇ ਜਾਓ ਅਤੇ ਟਿਕਾਣਾ ਸੇਵਾਵਾਂ ਨੂੰ ਬੰਦ ਕਰੋ ਜਾਂ Apple TV ਐਪ ਇਜਾਜ਼ਤ ਨੂੰ “ਕਦੇ ਨਹੀਂ” ’ਤੇ ਸੈੱਟ ਕਰੋ।
ਜਦੋਂ ਤੁਸੀਂ ਆਪਣੇ ਡਿਵਾਈਸ ’ਤੇ ਟਿਕਾਣਾ ਸੇਵਾਵਾਂ ਬੰਦ ਕਰਦੇ ਹੋ, ਤਾਂ Apple ਦੇ ਵਿਗਿਆਪਨ ਪਲੇਟਫ਼ਾਰਮ ਨੂੰ ਡਿਵਾਈਸ ਦੇ ਅੰਦਾਜ਼ਨ ਟਿਕਾਣੇ ਦੀ ਜਾਣਕਾਰੀ ਨਹੀਂ ਮਿਲਦੀ।
ਵਿਅਕਤੀਗਤ ਵਿਗਿਆਪਨ ਕੰਟਰੋਲ
ਜੇਕਰ ਤੁਸੀਂ ਵਿਅਕਤੀਗਤ ਵਿਗਿਆਪਨ ਚਾਲੂ ਕਰਦੇ ਹੋ, ਤਾਂ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਤੁਹਾਡੀ ਜਾਣਕਾਰੀ ਦੀ ਵਰਤੋਂ App Store, Apple News ਅਤੇ ਸਟੌਕਸ ‘ਤੇ ਤੁਹਾਡੇ ਲਈ ਵਧੇਰੇ ਪ੍ਰਸੰਗਿਕ ਵਿਗਿਆਪਨ ਦੇਣ ਵਾਸਤੇ ਕੀਤੀ ਜਾ ਸਕਦੀ ਹੈ। ਵਿਅਕਤੀਗਤ ਵਿਗਿਆਪਨ ਨੂੰ ਬੰਦ ਕਰਨ ‘ਤੇ Apple ਵੱਲੋਂ ਵਿਗਿਆਪਨ ਵਿਅਕਤੀਗਤ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਨਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਵਿਗਿਆਪਨਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ ਪਰ ਵਿਗਿਆਪਨ ਤੁਹਾਡੇ ਲਈ ਘੱਟ ਢੁਕਵੇਂ ਹੋ ਸਕਦੇ ਹਨ। Apple ਨਕਸ਼ੇ ’ਤੇ ਵਿਅਕਤੀਗਤ ਵਿਗਿਆਪਨਾਂ ਦੀ ਸਹੂਲਤ ਨਹੀਂ ਹੈ, ਇਸ ਲਈ ਵਿਅਕਤੀਗਤ ਵਿਗਿਆਪਨ ਸੈਟਿੰਗ ਨਾਲ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਪ੍ਰਸੰਗਿਕ ਵਿਗਿਆਪਨਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਤੁਸੀਂ ਵਿਅਕਤੀਗਤ ਵਿਗਿਆਪਨਾਂ ਨੂੰ ਬੰਦ ਕਰਨ ਲਈ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ ਅਤੇ ਵਿਅਕਤੀਗਤ ਵਿਗਿਆਪਨ ਬੰਦ ਕਰੋ ‘ਤੇ ਟੈਪ ਕਰ ਕੇ ਬੰਦ ਕਰ ਸਕਦੇ ਹੋ। Mac ਵਿੱਚ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ “ਵਿਅਕਤੀਗਤ ਵਿਗਿਆਪਨ” ਨੂੰ ਅਣਚੁਣਿਆ ਕਰੋ। ਜੇਕਰ ਤੁਸੀਂ ਨਾ-ਬਾਲਗ ਹੋ, ਤੁਹਾਡਾ ਖਾਤਾ ਪ੍ਰਬੰਧਿਤ ਖਾਤਾ ਹੈ ਜਾਂ ਤੁਸੀਂ ਅਜਿਹੇ ਟਿਕਾਣੇ ‘ਤੇ ਹੋ, ਜਿੱਥੇ Apple ਆਪਣੀਆਂ ਐਪਾਂ ਵਿੱਚ ਵਿਗਿਆਪਨ ਡਿਲਿਵਰ ਨਹੀਂ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਵਿਅਕਤੀਗਤ ਵਿਗਿਆਪਨ ਵਿਕਲਪ ਅਣਉਪਲਬਧ ਹੋਣ।
ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਵਿਗਿਆਪਨਾਂ ਵਿੱਚ ਧੋਖਾਧੜੀ ਨੂੰ ਰੋਕਣ ਅਤੇ ਹੋਰ ਸ਼ੱਕੀ ਗਤੀਵਿਧੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ App Store ‘ਤੇ ਤੁਹਾਡੀਆਂ ਖੋਜਾਂ, ਤੁਹਾਡੇ ਦੁਆਰਾ ਦੇਖੇ ਅਤੇ ਟੈਪ ਕੀਤੇ ਜਾਣ ਵਾਲੇ ਵਿਗਿਆਪਨ, ਵਿਗਿਆਪਨਾਂ ਰਾਹੀਂ ਤੁਹਾਡੇ ਵੱਲੋਂ ਖ਼ਰੀਦੀਆਂ ਅਤੇ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਐਪਾਂ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਤੁਹਾਡੇ Apple ਖਾਤੇ ਦੇ ਨਾਲ ਨਾ ਜੁੜੇ ਬੇਤਰਤੀਬੇ ਪਛਾਣਕਰਤਾ ਦੇ ਰਾਹੀਂ ਸਟੋਰ ਕੀਤੀ ਜਾਂਦੀ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2026-05-11