Apple Card ਅਤੇ ਪਰਦੇਦਾਰੀ
Apple Card ਨੂੰ ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਤਾਂ ਕਿ ਤੁਸੀਂ ਆਪਣੀ ਵਿੱਤੀ ਸਥਿਤੀ ’ਤੇ ਧਿਆਨ ਕੇਂਦ੍ਰਿਤ ਕਰ ਸਕੋ।
![]()
- ਤੁਹਾਡੇ ਵੱਲੋਂ ਆਪਣੀ Apple Card ਐਪਲੀਕੇਸ਼ਨ ਵਿੱਚ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ Apple ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਅਤੇ Goldman Sachs ਵੱਲੋਂ ਵਰਤੀ ਜਾਵੇਗੀ ਅਤੇ ਤੁਹਾਡੀ ਪਛਾਣ ਦੀ ਤਸਦੀਕ ਕਰਨ ਅਤੇ ਧੋਖਾਧੜੀ ਰੋਕਣ ਲਈ ਤੀਜੀ-ਧਿਰ ਦੇ ਪਛਾਣ ਤਸਦੀਕੀਕਰਨ ਸੇਵਾ ਪ੍ਰਦਾਤਾ ਨਾਲ ਸਾਂਝੀ ਕੀਤੀ ਜਾਵੇਗੀ।
- Goldman Sachs, Apple Card ਦਾ ਜਾਰੀਕਰਤਾ ਬੈਂਕ ਅਤੇ Mastercard, Apple Card ਦਾ ਗਲੋਬਲ ਭੁਗਤਾਨ ਨੈੱਟਵਰਕ ਤੁਹਾਡੀ Apple Card ਲੈਣ ਦੇਣ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ ਪਰ ਤੁਹਾਡੀ ਲੈਣ ਦੇਣ ਦੀ ਜਾਣਕਾਰੀ ਮਾਰਕਿਟਿੰਗ ਜਾਂ ਵਿਗਿਆਪਨ ਦੇ ਲਈ ਤੀਜੀਆਂ ਧਿਰਾਂ ਦੇ ਨਾਲ ਸਾਂਝਾ ਨਹੀਂ ਕਰਦੇ ਜਾਂ ਵੇਚਦੇ ਨਹੀਂ ਹਨ।
- ਤੁਹਾਡੀ ਲੈਣ-ਦੇਣ ਦੀ ਹਿਸਟਰੀ, ਜਿਵੇਂ ਕਿ ਖ਼ਰਚ ਸੰਖੇਪ ਦੀ ਵਰਤੋਂ ਕਰਨ ਵਾਲੇ Apple Card ਫ਼ੀਚਰਾਂ ਨੂੰ ਔਨ-ਡਿਵਾਈਸ ਬਣਾਇਆ ਜਾਂਦਾ ਹੈ। Apple ਕੋਲ ਤੁਹਾਡੀ ਲੈਣ-ਦੇਣ ਦੀ ਹਿਸਟਰੀ ਬਾਰੇ ਜਾਣਕਾਰੀ ਨਹੀਂ ਹੈ।
Apple Card ਲਈ ਅਰਜ਼ੀ ਦੇਣਾ
ਤੁਹਾਡੇ ਦੁਆਰਾ Apple Card ਲਈ ਅਪਲਾਈ ਕਰਨ ‘ਤੇ Apple ਅਤੇ Goldman Sachs Bank USA, ਸਾਲਟ ਲੇਕ ਸਿਟੀ ਸ਼ਾਖਾ (“Goldman Sachs”) ਦੁਆਰਾ ਤੁਹਾਡੀ ਪਛਾਣ ਦੀ ਤਸਦੀਕ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ ਤੁਹਾਡੇ ਨਾਮ, ਜਨਮ ਮਿਤੀ, ਸੰਪਰਕ ਜਾਣਕਾਰੀ ਅਤੇ ਡਿਵਾਈਸ ਦੇ ਫ਼ੋਨ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਹਾਡਾ ਖਾਤਾ ਸੈੱਟ ਅੱਪ ਕਰਨ ਅਤੇ ਲੋੜੀਂਦੀਆਂ ਕਾਨੂੰਨੀ ਅਤੇ ਰੈਗੂਲੇਟਰੀ ਜਾਂਚਾਂ ਕਰਨ ਲਈ Goldman Sachs ਦੁਆਰਾ ਵੀ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। Goldman Sachs ਦੁਆਰਾ ਤੀਜੀ-ਧਿਰ ਦੇ ਤਸਦੀਕੀਕਰਨ ਸੇਵਾ ਪ੍ਰਦਾਤਾ ਦੀ ਵਰਤੋਂ ਕਰ ਕੇ ਖਾਤਾ ਮਾਲਕ ਦੇ ਅੰਸ਼ਕ ਜਾਂ ਪੂਰਨ ਸਮਾਜਿਕ ਸੁਰੱਖਿਆ ਨੰਬਰ ਅਤੇ ਨਾਗਰਿਕਤਾ ਵਾਲੇ ਦੇਸ਼ ਦੀ ਤਸਦੀਕ ਕੀਤੀ ਜਾਂਦੀ ਹੈ ਅਤੇ Apple ਦੁਆਰਾ ਇਸ ਜਾਣਕਾਰੀ ਨੂੰ ਪੜ੍ਹਿਆ ਜਾਂ ਸਟੋਰ ਨਹੀਂ ਕੀਤਾ ਜਾਂਦਾ।
ਜੇਕਰ ਤੁਹਾਡੀ ਪਛਾਣ ਦੀ ਤਸਦੀਕ ਕਰਨ ਲਈ ਹੋਰ ਜਾਣਕਾਰੀ ਦੀ ਲੋੜ ਪਈ ਤਾਂ ਤੁਹਾਨੂੰ ਆਪਣਾ ਡ੍ਰਾਈਵਿੰਗ ਲਾਇਸੰਸ ਜਾਂ ਰਾਜ ਦੁਆਰਾ ਜਾਰੀ ਕੀਤੀ ਤਸਵੀਰ ID ਸਕੈਨ ਕਰਨ ਲਈ ਕਿਹਾ ਜਾਵੇਗਾ। ਤੁਹਾਡੀ ਪਛਾਣ ਦੀ ਤਸਦੀਕ ਕਰਨ ਅਤੇ ਧੋਖਾਧੜੀ ਰੋਕਣ ਲਈ ਤੁਹਾਡੀ ਤਸਵੀਰ ID ਦਾ ਚਿੱਤਰ ਤੀਜੀ-ਧਿਰ ਦੇ ਤਸਦੀਕੀਕਰਨ ਸੇਵਾ ਪ੍ਰਦਾਤਾ ਨੂੰ ਸੁਰੱਖਿਅਤ ਰੂਪ ਵਿੱਚ ਸਾਂਝਾ ਕੀਤਾ ਗਿਆ ਹੈ। Apple ਤੁਹਾਡੀ ਤਸਵੀਰ ID ਦੀ ਤਸਵੀਰ ਦੇਖਦਾ ਜਾਂ ਸੰਭਾਲਦਾ ਨਹੀਂ ਹੈ, ਪਰ ਤੁਹਾਡੀ ਤਸਵੀਰ ID ਦਾ ਨਾਮ ਅਤੇ ਪਤਾ ਪ੍ਰਾਪਤ ਕਰਦਾ ਹੈ ਤਾਂ ਜੋ ਪਛਾਣ ਦੀ ਤਸਦੀਕ ਕਰ ਕੇ Apple Card ਐਪੀਕੇਸ਼ਨ ਵਿੱਚ ਧੋਖਾਧੜੀ ਨੂੰ ਰੋਕਿਆ ਜਾ ਸਕੇ।
ਤੁਹਾਨੂੰ ਆਪਣੀ ਸਾਲਾਨਾ ਕਮਾਈ ਦਾ ਅਨੁਮਾਨ Goldman Sachs ਨੂੰ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਇਹ ਫ਼ੈਸਲਾ ਲੈਣ ਵਿੱਚ ਮਦਦ ਮਿਲ ਸਕੇ ਕਿ ਕੀ ਤੁਹਾਨੂੰ ਕ੍ਰੈਡਿਟ ਦੀ ਪ੍ਰਵਾਨਗੀ ਦੇਣੀ ਹੈ ਅਤੇ ਜੇਕਰ ਹਾਂ ਤਾਂ ਕਿੰਨੀ ਰਕਮ ਦੀ ਪ੍ਰਵਾਨਗੀ ਦੇਣੀ ਹੈ। Apple ਦੁਆਰਾ ਤੁਹਾਡੀ ਸਾਲਾਨਾ ਕਮਾਈ ਪੜ੍ਹੀ ਜਾਂ ਸਟੋਰ ਨਹੀਂ ਕੀਤੀ ਜਾਂਦੀ।
ਤੁਹਾਡੇ ਵੱਲੋਂ Apple Card ਦੇ ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰਨ ਤੱਕ ਕ੍ਰੈਡਿਟ ਸੰਬੰਧੀ ਫ਼ੈਸਲੇ ਲਈ ਤੁਹਾਡੀ ਬੇਨਤੀ Goldman Sach ਨੂੰ ਸਪੁਰਦ ਨਹੀਂ ਕੀਤੀ ਜਾਵੇਗੀ। ਜੇਕਰ Goldman Sachs ਨੂੰ ਤੁਹਾਡੀ ਅਰਜ਼ੀ ‘ਤੇ ਪ੍ਰਕਿਰਿਆ ਕਰਨ ਲਈ ਹੋਰ ਜਾਣਕਾਰੀ ਦੀ ਲੋੜ ਹੁੰਦੀ ਹੈ, ਤਾਂ ਤੁਹਾਡੀ ਅਰਜ਼ੀ ਦੀ ਜਾਣਕਾਰੀ ਨੂੰ ਤੁਹਾਡੇ ਡਿਵਾਈਸ ਵਿੱਚ 30 ਦਿਨਾਂ ਤੱਕ ਸਟੋਰ ਕੀਤਾ ਜਾਵੇਗਾ। ਜਿੱਥੇ ਤੁਸੀਂ ਐਪਲੀਕੇਸ਼ਨ ਪ੍ਰਕਿਰਿਆ ਵਿੱਚ ਰੁਕੇ ਹੋਏ ਹੋ ਸਕਦੇ ਹੋ Apple ਉਸ ਦੀ ਜਾਣਕਾਰੀ ਨੂੰ ਇਕੱਤਰ ਕਰਦਾ ਹੈ ਅਤੇ Apple ਜਾਂ Goldman Sachs ਤੁਹਾਨੂੰ ਯਾਦ ਦਿਵਾਉਣ ਲਈ ਕਿ ਤੁਹਾਡੇ ਕੋਲ ਖੁੱਲ੍ਹੀ ਐਪਲੀਕੇਸ਼ਨ ਹੈ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਵਾਸਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।
ਜੇਕਰ ਤੁਹਾਡੇ ਕੋਲ ਟਿਕਾਣਾ ਸੇਵਾ ਸਮਰਥਿਤ ਹੈ, ਤਾਂ ਤੁਹਾਡੀ ਅਰਜ਼ੀ ਸਪੁਰਦ ਕਰਨ ਦੇ ਸਮੇਂ ਤੁਹਾਡੇ ਟਿਕਾਣੇ ਦੀ ਜਾਣਕਾਰੀ ਦੀ ਵਰਤੋਂ Apple ਅਤੇ Goldman Sachs ਦੁਆਰਾ ਧੋਖਾਧੜੀ ਤੋਂ ਬਚਾਅ ਦੇ ਲਈ ਕੀਤੀ ਜਾਂਦੀ ਹੈ। ਠੀਕ ਉਸੇ ਤਰ੍ਹਾਂ, ਜਦੋਂ ਤੁਸੀਂ Apple Pay ‘ਤੇ ਕੋਈ ਭੁਗਤਾਨ ਵਿਧੀ ਜੋੜਦੇ ਹੋ ਜਾਂ Apple Card ਦੇ ਲਈ ਅਪਲਾਈ ਕਰਦੇ ਹੋ ਜਾਂ ਉਸ ਨੂੰ ਪ੍ਰਾਪਤ ਕਰਦੇ ਹੋ, ਤੁਹਾਡੇ ਡਿਵਾਈਸ ਬਾਰੇ ਜਾਣਕਾਰੀ, ਜਿਵੇਂ ਕਿ ਖਾਸ ਡਿਵਾਈਸ ਸੈਟਿੰਗਾਂ ਸਮਰੱਥ ਹਨ ਜਾਂ ਨਹੀਂ ਅਤੇ ਡਿਵਾਈਸ ਦੀ ਵਰਤੋਂ ਦੇ ਪੈਟਰਨ ਸੰਬੰਧੀ ਜਾਣਕਾਰੀ (ਉਦਾਹਰਨ ਲਈ, ਡਿਵਾਈਸ ਕਿੰਨੇ ਪ੍ਰਤਿਸ਼ਤ ਸਮੇਂ ਲਈ ਗਤੀਸ਼ੀਲ ਰਹਿੰਦਾ ਹੈ ਜਾਂ ਹਰ ਹਫ਼ਤੇ ਕਾਲਾਂ ਦੀ ਅੰਦਾਜ਼ਨ ਸੰਖਿਆਂ) ਨੂੰ ਪਛਾਣ ਤਸਦੀਕੀਕਰਨ ਅਤੇ ਧੋਖਾਧੜੀ ਤੋਂ ਬਚਾਅ ਲਈ Apple ਨੂੰ ਭੇਜਿਆ ਜਾ ਸਕਦਾ ਹੈ। Apple ਧੋਖਾਧੜੀ ਨੂੰ ਰੋਕਣ ਲਈ ਤੁਹਾਡੇ ਐਪਲੀਕੇਸ਼ਨ ਫ਼ੋਨ ਨੰਬਰ ਦੇ ਬਾਰੇ ਕੈਰੀਅਰ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਆਪਣੀ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਪ੍ਰਦਾਨ ਕੀਤੀ ਜਾਣਕਾਰੀ ਦੇ ਅਧਾਰ ‘ਤੇ ਤੁਸੀਂ Goldman Sachs ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਕੁਝ Apple Card ਪ੍ਰੋਗਰਾਮਾਂ ਲਈ ਯੋਗ ਹੋ ਸਕਦੇ ਹੋ। Apple ਵੱਲੋਂ ਇਹ ਜਾਣਿਆ ਜਾ ਸਕਦਾ ਹੈ ਕਿ ਤੁਹਾਨੂੰ ਭਾਗ ਲੈਣ ਲਈ ਸੱਦਾ ਪ੍ਰਾਪਤ ਹੋਇਆ ਹੈ ਜਾਂ ਨਹੀਂ ਅਤੇ ਤੁਸੀਂ ਉਸ ਸੱਦੇ ਨੂੰ ਸਵੀਕਾਰ ਕੀਤਾ ਹੈ ਜਾਂ ਅਸਵੀਕਾਰ ਅਤੇ ਇਸ ਪ੍ਰੋਗਰਾਮ ਨੂੰ ਪ੍ਰਭਾਵੀ ਬਣਾਉਣ ਲਈ ਇਸ ਜਾਣਕਾਰੀ ਨੂੰ Goldman Sachs ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਬਾਰੇ ਵਧੇਰੇ ਵੇਰਵਿਆਂ ਦੀ Apple ਨੂੰ ਜਾਣਕਾਰੀ ਨਹੀਂ ਹੋਵੇਗੀ।
Apple Card ਨੂੰ ਸੈੱਟ ਅੱਪ ਕਰਨਾ
Apple Pay ਵਿੱਚ ਤੁਹਾਡਾ Apple Card ਸਮਰੱਥ ਤੇ ਸੈੱਟ ਅੱਪ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ Apple ਵੱਲੋਂ Goldman Sachs ਜਾਂ Mastercard ਨੂੰ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਂਝੀ ਕੀਤੀ ਜਾਣਕਾਰੀ ਉਸ ਨਾਲੋਂ ਵੱਖਰੀ ਨਹੀਂ ਹੈ ਜੋ ਤੁਸੀਂ Apple Pay ਨਾਲ ਕਾਰਡ ਜੋੜਦੇ ਸਮੇਂ ਕੀਤੀ ਸੀ, ਇਸ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਾਮ ਅਤੇ ਬਿਲਿੰਗ ਪਤਾ
- ਤੁਹਾਡੇ Apple ਖਾਤੇ, iTunes, ਅਤੇ App Store ਖਾਤੇ ਦੀ ਗਤੀਵਿਧੀ (ਜਿਵੇਂ ਕਿ ਕੀ iTunes ਵਿੱਚ ਤੁਹਾਡੇ ਲੈਣ-ਦੇਣ ਦੀ ਲੰਮੀ ਹਿਸਟਰੀ ਹੈ ਜਾਂ ਨਹੀਂ) ਸੰਬੰਧੀ ਆਮ ਜਾਣਕਾਰੀ
- ਤੁਹਾਡੇ ਡਿਵਾਈਸ ਬਾਰੇ ਜਾਣਕਾਰੀ ਅਤੇ ਜੇਕਰ ਤੁਸੀਂ Apple Watch ਦੀ ਵਰਤੋਂ ਕਰ ਰਹੇ ਹੋ, ਤਾਂ ਪੇਅਰ ਕੀਤੇ iOS ਡਿਵਾਈਸ ਬਾਰੇ ਜਾਣਕਾਰੀ (ਉਦਾਹਰਨ ਲਈ, ਡਿਵਾਈਸ ਪਛਾਣਕਰਤਾ, ਫ਼ੋਨ ਨੰਬਰ ਅਤੇ ਨਾਮ ਅਤੇ ਤੁਹਾਡੇ ਡਿਵਾਈਸ ਦਾ ਮਾਡਲ)
- ਤੁਹਾਡੇ ਕਾਰਡ ਨੂੰ ਸ਼ਾਮਲ ਕੀਤੇ ਜਾਣ ਸਮੇਂ ਦੀ ਸਟੀਕ ਟਿਕਾਣਾ (ਜੇਕਰ ਤੁਸੀਂ ਟਿਕਾਣਾ ਸੇਵਾਵਾਂ ਨੂੰ ਚਾਲੂ ਕੀਤਾ ਹੋਇਆ ਹੈ)
- ਉਹ ਖਾਤਾ, ਜਿਸ ਤੋਂ ਭੁਗਤਾਨ ਕਾਰਡ ਸ਼ਾਮਲ ਕੀਤੇ ਗਏ ਹਨ ਜਾਂ ਡਿਵਾਈਸ ਹਿਸਟਰੀ
- ਉਨ੍ਹਾਂ ਭੁਗਤਾਨ ਕਾਰਡਾਂ ਤੋਂ ਇਕੱਤਰ ਕੀਤੇ ਗਏ ਅੰਕੜੇ, ਜਿਨ੍ਹਾਂ ਨੂੰ ਤੁਸੀਂ ਆਪਣੇ Apple Pay ਵਿੱਚ ਸ਼ਾਮਲ ਕੀਤਾ ਹੈ ਜਾਂ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ
ਤੁਹਾਡੇ ਕੋਲ ਜੋ ਕਾਰਡ ਹਨ ਜਾਂ ਹਾਲ ਹੀ ਵਿੱਚ ਸਨ, ਉਨ੍ਹਾਂ ਨੂੰ ਹੋਰ ਡਿਵਾਈਸਾਂ ‘ਤੇ ਸੈੱਟ ਅੱਪ ਕਰਨ ਲਈ Apple ਤੁਹਾਡੇ Apple ਖਾਤੇ ਨਾਲ ਇੱਕ ਕਾਰਡ ਸੰਦਰਭ ਨੂੰ ਸਟੋਰ ਕਰਦਾ ਹੈ, ਜਿਸ ਦੀ ਵਰਤੋਂ ਕਾਰਡ ਜਾਰੀਕਰਤਾ ਜਾਂ ਭੁਗਤਾਨ ਨੈੱਟਵਰਕ ਨਾਲ ਸੁਰੱਖਿਆ ਕੋਡ ਦਾਖ਼ਲ ਕਰਨ ਤੋਂ ਬਾਅਦ ਕਾਰਡ ਨੂੰ ਦੁਬਾਰਾ ਜੋੜਣ ਲਈ ਕੀਤੀ ਜਾ ਸਕਦੀ ਹੈ। Apple Pay ਦਾ ਇਹ ਫ਼ੀਚਰ Apple Card ਦੇ ਨਾਲ ਉਪਲਬਧ ਹੈ।
Apple Card ਨਾਲ ਭੁਗਤਾਨ ਕਰਨਾ
ਜਦੋਂ ਤੁਸੀਂ ਕਿਸੇ ਐਪ, ਵੈੱਬ ਜਾਂ Apple Messages for Business ‘ਤੇ Apple Card ਰਾਹੀਂ ਭੁਗਤਾਨ ਕਰਨਾ ਸ਼ੁਰੂ ਕਰਦੇ ਹੋ, ਤਾਂ ਟੈਕਸ ਅਤੇ ਸ਼ਿਪਿੰਗ ਦੇ ਖ਼ਰਚਿਆਂ ਦਾ ਹਿਸਾਬ ਲਗਾਉਣ ਲਈ ਤੁਹਾਡਾ ਪਿੰਨ ਕੋਡ, ਪੋਸਟਲ ਕੋਡ ਜਾਂ ਅਜਿਹੀ ਹੋਰ ਜਾਣਕਾਰੀ ਐਪ, ਵੈੱਬਸਾਈਟ ਜਾਂ ਵਪਾਰੀ ਨੂੰ ਭੇਜੀ ਜਾਂਦੀ ਹੈ। ਤੁਹਾਡੇ ਵੱਲੋਂ ਭੁਗਤਾਨ ਨੂੰ ਅਧਿਕਾਰਤ ਕਰਨ ਤੋਂ ਬਾਅਦ ਵਪਾਰੀ ਵੱਲੋਂ ਬੇਨਤੀ ਕੀਤੀ ਗਈ ਹੋਰ ਜਾਣਕਾਰੀ, ਜਿਵੇਂ ਕਿ ਡਿਵਾਈਸ ਨਿਰਧਾਰਤ ਖਾਤਾ ਸੰਖਿਆ, ਤੁਹਾਡਾ ਭੇਜਣ ਦਾ ਪਤਾ ਜਾਂ ਈਮੇਲ ਪਤਾ ਵੀ ਪ੍ਰਦਾਨ ਕੀਤਾ ਜਾਂਦਾ ਹੈ। ਵਪਾਰੀ ਆਪਣੀਆਂ ਪਰਦੇਦਾਰੀ ਨੀਤੀਆਂ ਦੇ ਅਨੁਸਾਰ ਤੁਹਾਡੇ ਲੈਣ-ਦੇਣ ਬਾਰੇ ਵੱਖਰੇ ਤੌਰ ‘ਤੇ ਜਾਣਕਾਰੀ ਇਕੱਤਰ ਕਰ ਸਕਦਾ ਹੈ ਅਤੇ ਉਸ ਦੀ ਵਰਤੋਂ ਕਰ ਸਕਦਾ ਹੈ ਜਿਸ ਵਿੱਚ ਲੈਣ-ਦੇਣ ਦੇ ਸਮੇਂ ਤੁਹਾਡੇ ਟਿਕਾਣੇ ਸੰਬੰਧੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਆਪਣੇ ਡਿਵਾਈਸ ਦੇ ਐਕਸੈੱਸ ਨੂੰ ਕੰਟਰੋਲ ਕਰਨ ਅਤੇ ਇਸ ਦੇ ਟਿਕਾਣੇ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ www.apple.com/in/legal/privacy/data/en/location-services ‘ਤੇ ਜਾ ਕੇ ਟਿਕਾਣਾ ਸੇਵਾਵਾਂ ਅਤੇ ਪਰਦੇਦਾਰੀ ਦੇਖੋ।
ਤੁਹਾਡੇ ਵੱਲੋਂ Apple Pay ਦੀ ਵਰਤੋਂ ਕੀਤੇ ਜਾਣ ‘ਤੇ, ਤੁਹਾਡਾ Apple Card ਨੰਬਰ ਪ੍ਰਦਾਨ ਨਹੀਂ ਕੀਤਾ ਜਾਵੇਗਾ। ਤੁਹਾਡੀ ਭੁਗਤਾਨ ਜਾਣਕਾਰੀ ਨੂੰ ਐਪਾਂ, ਵੈੱਬਸਾਈਟਾਂ ਅਤੇ Apple Messages for Business ਵਿੱਚ ਰੱਖਿਅਤ ਤਰੀਕੇ ਨਾਲ ਟ੍ਰਾਂਸਮਿਟ ਕਰਨ ਲਈ ਜਾਣਕਾਰੀ ਨੂੰ ਇਨਕ੍ਰਿਪਟ ਕੀਤੇ ਰੂਪ ਵਿੱਚ Apple ਨੂੰ ਭੇਜਿਆ ਜਾਂਦਾ ਹੈ ਜਿੱਥੇ ਇਸ ਜਾਣਕਾਰੀ ਨੂੰ ਸੰਖੇਪ ਰੂਪ ਵਿੱਚ ਡੀਕ੍ਰਿਪਟ ਅਤੇ ਵਪਾਰੀ-ਵਿਸ਼ੇਸ਼ ਕੁੰਜੀ ਨਾਲ ਇਨਕ੍ਰਿਪਟ ਕੀਤਾ ਜਾਂਦਾ ਹੈ, ਤਾਂ ਜੋ ਸਿਰਫ਼ ਵਪਾਰੀ, ਡਿਵੈਲਪਰ ਜਾਂ ਉਹਨਾਂ ਦਾ ਭੁਗਤਾਨ ਪ੍ਰੋਸੈਸਰ ਹੀ ਭੁਗਤਾਨ ਜਾਣਕਾਰੀ ਨੂੰ ਡੀਕ੍ਰਿਪਟ ਕਰ ਸਕੇ। ਜਦੋਂ ਤੁਸੀਂ ਕਿਸੇ ਅਜਿਹੇ Mac ‘ਤੇ ਭੁਗਤਾਨ ਕਰਦੇ ਹੋ, ਜਿਸ ਵਿੱਚ ਕਾਰਡ ਨਹੀਂ ਜੋੜਿਆ ਜਾ ਸਕਦਾ, ਤਾਂ Mac ਅਤੇ ਅਧਿਕਾਰਤ ਡਿਵਾਈਸ ਵਿਚਕਾਰ Apple ਸਰਵਰ ਰਾਹੀਂ ਇਨਕ੍ਰਿਪਟ ਚੈਨਲ ‘ਤੇ ਸੰਚਾਰ ਕੀਤਾ ਜਾਂਦਾ ਹੈ। Apple ਵੱਲੋਂ ਇਸ ਵਿੱਚੋਂ ਕਿਸੇ ਵੀ ਜਾਣਕਾਰੀ ਨੂੰ ਅਜਿਹੇ ਤਰੀਕੇ ਨਾਲ ਸੰਭਾਲ ਕੇ ਨਹੀਂ ਰੱਖਿਆ ਜਾਂਦਾ, ਜਿਸ ਤੋਂ ਤੁਹਾਡੀ ਨਿੱਜੀ ਪਛਾਣ ਹੋ ਸਕੇ।
ਜਦੋਂ ਤੁਸੀਂ Apple Card ਦੀ ਵਰਤੋਂ ਕਰਦੇ ਹੋ, ਤਾਂ ਸਾਡੇ ਜਾਰੀਕਰਤਾ ਬੈਂਕ ਅਤੇ ਭੁਗਤਾਨ ਨੈੱਟਵਰਕ ਦੇ ਸਹਿਯੋਗੀ Goldman Sachs ਅਤੇ Mastercard ਅਤੇ ਉਹਨਾਂ ਦੇ ਸੇਵਾ ਪ੍ਰਦਾਤਾ Apple Card ਦਾ ਸੰਚਾਲਨ ਕਰਨ ਲਈ ਤੁਹਾਡੇ ਲੈਣ-ਦੇਣ ਸਮੇਤ ਵਪਾਰੀ, ਸਮੇਂ ਅਤੇ ਕੀਮਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। Goldman Sachs ਅਤੇ Mastercard ਕਿਸੇ ਵੱਲੋਂ ਵੀ ਵਿਗਿਆਪਨ ਜਾਂ ਮਾਰਕਿਟਿੰਗ ਲਈ ਤੁਹਾਡਾ ਲੈਣ-ਦੇਣ ਦਾ ਡਾਟਾ ਤੀਜੀ-ਧਿਰ ਨਾਲ ਨਾ ਹੀ ਸਾਂਝਾ ਕੀਤਾ ਜਾਂਦਾ ਹੈ ਅਤੇ ਨਾ ਹੀ ਵੇਚਿਆ ਜਾਂਦਾ ਹੈ।
Apple ਵਿਅਕਤੀਗਤ ਲੈਣ-ਦੇਣ ਸੰਬੰਧੀ ਜਾਣਕਾਰੀ ਨੂੰ ਤੁਹਾਡੇ Apple ਖਾਤੇ ਵਿੱਚ ਭੇਜਦਾ ਅਤੇ ਸਟੋਰ ਕਰਦਾ ਹੈ ਅਤੇ ਤੁਹਾਡੀ ਲੈਣ-ਦੇਣ ਹਿਸਟਰੀ ਨੂੰ ਤੁਹਾਡੇ ਡਿਵਾਈਸ ‘ਤੇ ਅੱਪ-ਟੂ-ਡੇਟ ਰੱਖਦਾ ਹੈ। ਐਂਡ-ਟੂ-ਐਂਡ ਦੀ ਵਰਤੋਂ ਕਰ ਕੇ iCloud ਵਿੱਚ ਤੁਹਾਡੇ ਲੈਣ-ਦੇਣ ਸਟੋਰ ਕੀਤੇ ਜਾਂਦੇ ਹਨ ਜਿਸ ਨਾਲ ਉੱਚ ਪੱਧਰੀ ਡਾਟਾ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਤੁਹਾਡੇ ਡਾਟਾ ਨੂੰ ਤੁਹਾਡੇ ਡਿਵਾਈਸ ਲਈ ਵਿਲੱਖਣ ਜਾਣਕਾਰੀ ਤੋਂ ਪ੍ਰਾਪਤ ਕੁੰਜੀ ਨਾਲ ਰੱਖਿਅਤ ਕੀਤਾ ਜਾਂਦਾ ਹੈ ਜਿਸ ਨੂੰ ਤੁਹਾਡੇ ਡਿਵਾਈਸ ਦੇ ਪਾਸਕੋਡ ਨਾਲ ਮਿਲਾਇਆ ਜਾਂਦਾ ਹੈ ਜਿਸ ਬਾਰੇ ਸਿਰਫ਼ ਤੁਹਾਨੂੰ ਹੀ ਪਤਾ ਹੁੰਦਾ ਹੈ। ਤੁਹਾਡੇ ਡਿਵਾਈਸਾਂ ਵੱਲੋਂ ਤੁਹਾਡੀ ਲੈਣ-ਦੇਣ ਹਿਸਟਰੀ ਨੂੰ ਐਕਸੈੱਸ ਕੀਤਾ ਜਾਂ ਪੜ੍ਹਿਆ ਜਾ ਸਕਦਾ ਹੈ, ਪਰ Apple ਵੱਲੋਂ ਇਸ ਜਾਣਕਾਰੀ ਨੂੰ ਐਕਸੈੱਸ ਨਹੀਂ ਕੀਤਾ ਜਾ ਸਕਦਾ। ਤੁਹਾਡੀ ਲੈਣ-ਦੇਣ ਹਿਸਟਰੀ, ਜਿਵੇਂ ਕਿ ਖ਼ਰਚ ਸੰਖੇਪ ਦੀ ਵਰਤੋਂ ਕਰਨ ਵਾਲੇ Apple Card ਫ਼ੀਚਰਾਂ ਨੂੰ ਔਨ-ਡਿਵਾਈਸ ਬਣਾਇਆ ਜਾਂਦਾ ਹੈ।
Apple Card ਪਰਿਵਾਰ
Apple Card ਗਾਹਕ ਆਪਣੇ iCloud ਪਰਿਵਾਰਕ ਸਾਂਝਾਕਰਨ ਗਰੁੱਪ ਦੇ ਯੋਗ ਮੈਂਬਰਾਂ ਨਾਲ ਆਪਣਾ Apple Card ਸਾਂਝਾ ਕਰ ਸਕਦੇ ਹਨ। ਅਜਿਹਾ ਕਰਨ ਲਈ ਉਸ ਮੈਂਬਰ ਨੂੰ ਸਹਿ-ਮਾਲਕ ਜਾਂ ਭਾਗੀਦਾਰ ਬਣਨ ਦਾ ਸੱਦਾ ਦਿੱਤਾ ਜਾਂਦਾ ਹੈ। Apple Card ਪਰਿਵਾਰਕ ਸੱਦਾ ਸਥਿਤੀ ਵੌਲਿਟ ਵਿੱਚ Apple Card ਪਾਸ ਦੇ ਪਿਛਲੇ ਪਾਸੇ ਦੇਖਣ ‘ਤੇ ਹਰ ਵੇਲੇ ਉਪਲਬਧ ਰਹਿੰਦੀ ਹੈ। ਜਦੋਂ ਕੋਈ ਪੇਸ਼ਕਸ਼ ਸਮੀਖਿਆ ਲਈ ਤਿਆਰ ਹੋਵੇਗੀ ਅਤੇ ਜਦੋਂ ਕੋਈ ਸਹਿ-ਮਾਲਕ ਜਾਂ ਭਾਗੀਦਾਰ ਕਿਸੇ ਸੱਦੇ ਜਾਂ ਪੇਸ਼ਕਸ਼ ਲਈ ਪ੍ਰਤਿਕਿਰਿਆ ਦਿੰਦਾ ਹੈ, ਤਾਂ ਸੱਦੇ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਲਈ ਵੌਲਿਟ ਵੱਲੋਂ ਸੱਦਾ ਦੇਣ ਸਮੇਂ ਸਹਿ-ਮਾਲਕਾਂ ਅਤੇ ਭਾਗੀਦਾਰਾਂ ਨੂੰ ਅਲਰਟ ਕੀਤਾ ਜਾਵੇਗਾ।
ਸਹਿ-ਮਾਲਕੀ ਵਾਲੇ ਖਾਤੇ: ਸਹਿ-ਮਾਲਕ ਜੋੜਣ ਲਈ Apple Card ਗਾਹਕ ਨੂੰ ਉਸ ਯੋਗ ਪਰਿਵਾਰਕ ਸਾਂਝਾਕਰਨ ਗਰੁੱਪ ਦੇ ਮੈਂਬਰ ਦੀ ਚੋਣ ਕਰਨੀ ਪਵੇਗੀ, ਜਿਸ ਨੂੰ ਉਹ ਸਹਿ-ਮਾਲਕ ਵਜੋਂ ਆਪਣੇ ਖਾਤੇ ਵਿੱਚ ਜੋੜਣਾ ਚਾਹੁੰਦੇ ਹਨ। Apple ਵੱਲੋਂ ਚੁਣੇ ਗਏ ਪਰਿਵਾਰਕ ਸਾਂਝਾਕਰਨ ਗਰੁੱਪ ਦੇ ਮੈਂਬਰ ਨੂੰ ਸੱਦੇ ਵਾਲੇ ਦੇ Apple Card ਦਾ ਸਹਿ-ਮਾਲਕ ਬਣਨ ਅਤੇ ਸਾਂਝਾ ਕਰਨ ਲਈ ਇੱਕ ਸੱਦਾ ਭੇਜਿਆ ਜਾਵੇਗਾ। ਜਿਹੜੇ ਸੱਦੇ ਗਏ ਵਿਅਕਤੀਆਂ ਕੋਲ Apple Card ਖਾਤਾ ਨਹੀਂ ਹੈ, ਉਹਨਾਂ ਨੂੰ ਉੱਪਰ ਦੱਸੇ ਅਨੁਸਾਰ ਅਰਜ਼ੀ ਦੀ ਜਾਣਕਾਰੀ ਪ੍ਰਦਾਨ ਕਰਨੀ ਲੋੜੀਂਦੀ ਹੋਵੇਗੀ। ਮੌਜੂਦਾ Apple Card ਗਾਹਕਾਂ ਵੱਲੋਂ ਆਪਣੀ ਵਰਤਮਾਨ ਆਮਦਨ ਸੰਬੰਧੀ ਜਾਣਕਾਰੀ Goldman Sachs ਨੂੰ ਦੇਣੀ ਪਵੇਗੀ, ਤਾਂ ਜੋ ਉਨ੍ਹਾਂ ਦੁਆਰਾ ਸਹਿ-ਮਾਲਕੀ ਵਾਲੀ Apple Card ਕ੍ਰੈਡਿਟ ਲਾਈਨ ਦਾ ਮੁਲਾਂਕਣ ਕੀਤਾ ਜਾ ਸਕੇ। ਕਿਉਂਕਿ ਦੋਵੇਂ ਸਹਿ-ਮਾਲਕ ਮੌਜੂਦਾ Apple Card ਬਕਾਏ ਲਈ ਜ਼ਿੰਮੇਵਾਰ ਹੋ ਜਾਣਗੇ, ਇਸ ਲਈ ਮੌਜੂਦਾ ਬਕਾਏ ਸੰਬੰਧੀ ਜਾਣਕਾਰੀ ਦਾ ਸਹਿ-ਮਾਲਕੀ ਵਾਲੇ Apple Card ਪੇਸ਼ਕਸ਼ ਦੀਆਂ ਸ਼ਰਤਾਂ ਦੇ ਹਿੱਸੇ ਵਜੋਂ ਖੁਲਾਸਾ ਕੀਤਾ ਜਾਵੇਗਾ। ਜੇਕਰ ਸਹਿ-ਮਾਲਕੀ ਵਾਲਾ ਖਾਤਾ ਬਣਾਇਆ ਜਾਂਦਾ ਹੈ, ਤਾਂ ਹਰੇਕ ਸਹਿ-ਮਾਲਕ Goldman Sachs ਨਾਲ ਸੰਪਰਕ ਕਰ ਕੇ ਸੰਚਿਤ ਖਾਤਿਆਂ ਤੋਂ ਪੁਰਾਣੇ ਲੈਣ-ਦੇਣ ਸੰਬੰਧੀ ਜਾਣਕਾਰੀ ਦਾ ਐਕਸੈੱਸ ਲੈ ਸਕਦਾ ਹੈ; ਹਾਲੀ ਹੀ ਦੇ ਲੈਣ-ਦੇਣ ਡਿਵਾਈਸ ‘ਤੇ ਉਪਲਬਧ ਰਹਿਣਗੇ। Apple ਵੱਲੋਂ ਸਹਿ-ਮਾਲਕੀ ਵਾਲੇ Apple Card ਬੇਨਤੀ ਕਰਨ ਵਾਲਿਆਂ ਨੂੰ ਉਸ ਸਮੇਂ ਅਲਰਟ ਕੀਤਾ ਜਾਵੇਗਾ, ਜਦੋਂ ਉਨ੍ਹਾਂ ਦਾ ਸਹਿ-ਮਾਲਕੀ ਵਾਲੀ Apple Card ਪੇਸ਼ਕਸ਼ ਸਮੀਖਿਆ ਲਈ ਤਿਆਰ ਹੋਵੇਗੀ ਅਤੇ ਜਦੋਂ ਉਨ੍ਹਾਂ ਦਾ ਸੰਭਾਵੀ ਸਹਿ-ਮਾਲਕ ਪੇਸ਼ਕਸ਼ ਦੀਆਂ ਸ਼ਰਤਾਂ ‘ਤੇ ਪ੍ਰਤਿਕਿਰਿਆ ਦੇਵੇਗਾ। ਅੱਗੇ ਤੋਂ ਹਰੇਕ ਸਹਿ-ਮਾਲਕ ਕੋਲ ਖਾਤੇ ਦੇ ਸਾਰੇ ਲੈਣ-ਦੇਣ ਦੀ ਜਾਣਕਾਰੀ ਦਾ ਐਕਸੈੱਸ ਹੋਵੇਗਾ। ਉਪਲਬਧ ਕ੍ਰੈਡਿਟ, ਕੁੱਲ ਬਕਾਇਆ ਅਤੇ ਕ੍ਰੈਡਿਟ ਸੀਮਾ ਸਮੇਤ ਬਕਾਏ ਦੇ ਵੇਰਵੇ ਵੀ ਦੋਵਾਂ ਸਹਿ-ਮਾਲਕਾਂ ਲਈ ਉਪਲਬਧ ਹੋਣਗੇ।
ਭਾਗੀਦਾਰ ਖਾਤੇ: ਭਾਗੀਦਾਰ ਜੋੜਣ ਲਈ Apple Card ਮਾਲਕ ਨੂੰ ਉਸ ਯੋਗ ਪਰਿਵਾਰਕ ਸਾਂਝਾਕਰਨ ਗਰੁੱਪ ਦੇ ਮੈਂਬਰ ਦੀ ਚੋਣ ਕਰਨੀ ਪਵੇਗੀ, ਜਿਸ ਨੂੰ ਉਹ ਭਾਗੀਦਾਰ ਵਜੋਂ ਆਪਣੇ ਖਾਤੇ ਵਿੱਚ ਜੋੜਣਾ ਚਾਹੁੰਦੇ ਹਨ। Apple ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਵਰਤੋਂ ਮਾਲਕ ਦੇ Apple Card ਨੂੰ ਸਾਂਝਾ ਕਰਨ ਲਈ ਪਰਿਵਾਰਕ ਸਾਂਝਾਕਰਨ ਗਰੁੱਪ ਦੇ ਮੈਂਬਰਾਂ ਨੂੰ ਸੱਦਾ ਭੇਜਣ ਲਈ ਕੀਤੀ ਜਾਵੇਗੀ। ਜੇਕਰ ਭਾਗੀਦਾਰ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਬਾਲਗ਼ ਦੇ ਮਾਲਕ ਨੂੰ ਭਾਗੀਦਾਰ ਦੇ ਨਾਮ ਅਤੇ ਜਨਮ ਮਿਤੀ ਦੀ ਤਸਦੀਕ ਕਰਨ ਲਈ ਕਿਹਾ ਜਾਵੇਗਾ। ਜੇਕਰ ਭਾਗੀਦਾਰ ਦੀ ਉਮਰ 18 ਸਾਲ ਤੋਂ ਵੱਧ ਹੈ, ਤਾਂ ਭਾਗੀਦਾਰ ਨੂੰ ਉਸ ਦੇ ਨਾਮ, ਜਨਮ ਮਿਤੀ ਅਤੇ ਘਰ ਦੇ ਪਤੇ ਦੀ ਤਸਦੀਕ ਕਰਨ ਲਈ ਕਿਹਾ ਜਾਵੇਗਾ। ਜੇਕਰ 18 ਸਾਲ ਜਾਂ ਵੱਧ ਉਮਰ ਦੇ ਭਾਗੀਦਾਰ ਰਿਪੋਰਟਿੰਗ ਏਜੰਸੀ ਕੋਲ ਆਪਣੀਆਂ ਫ਼ਾਈਲਾਂ ਵਿੱਚ ਜੋੜੇ ਖਾਤੇ ਸੰਬੰਧੀ ਜਾਣਕਾਰੀ ਜੋੜਣਾ ਚਾਹੁੰਦੇ ਹਨ, ਤਾਂ ਉਹ ਆਪਣਾ ਭਾਗੀਦਾਰ ਖਾਤਾ ਸੈੱਟ ਅੱਪ ਕਰਦੇ ਸਮੇਂ Goldman Sachs ਨੂੰ ਆਪਣਾ ਸਮਾਜਿਕ ਸੁਰੱਖਿਆ ਨੰਬਰ ਦੇ ਸਕਦੇ ਹਨ। ਭਾਗੀਦਾਰ ਔਨਬੋਰਡਿੰਗ ਪ੍ਰਕਿਰਿਆ ਦੇ ਭਾਗ ਵਜੋਂ ਦਿੱਤੀ ਗਈ ਜਾਣਕਾਰੀ Goldman Sachs ਲਈ ਇਨਕ੍ਰਿਪਟ ਕੀਤੀ ਜਾਵੇਗੀ ਅਤੇ ਜਦੋਂ ਤੱਕ ਭਾਗੀਦਾਰ ਔਨਬੋਰਡਿੰਗ ਪੂਰਾ ਨਹੀਂ ਹੋ ਜਾਂਦਾ ਜਾਂ 30 ਦਿਨ ਨਹੀਂ ਲੰਘ ਜਾਂਦੇ, ਉਦੋਂ ਤੱਕ Apple ਵੱਲੋਂ ਸਟੋਰ ਕੀਤੀ ਜਾਵੇਗੀ। ਪੂਰੀ ਕੀਤੀ ਗਈ ਭਾਗੀਦਾਰ ਔਨਬੋਰਡਿੰਗ ਜਾਣਕਾਰੀ ਮਾਲਕ ਅਤੇ ਭਾਗੀਦਾਰ ਦੇ Apple ਖਾਤੇ ਨਾਲ Goldman Sachs ਨੂੰ ਭੇਜੀ ਜਾ ਸਕਦੀ ਹੈ, ਤਾਂ ਜੋ Apple Card ਖਾਤਾ ਸੈੱਟ ਅੱਪ ਅਤੇ ਪ੍ਰਬੰਧਿਤ ਕੀਤਾ ਜਾ ਸਕੇ ਅਤੇ ਧੋਖਾਧੜੀ ਨੂੰ ਰੋਕਿਆ ਜਾ ਸਕੇ।
ਮਾਲਕਾਂ ਵੱਲੋਂ ਵੌਲਿਟ ਵਿੱਚ ਆਪਣੇ Apple Card ਦੇ ਪਿੱਛੇ ਜਾ ਕੇ, ਭਾਗੀਦਾਰ ਦੇ ਨਾਮ ਦੀ ਚੋਣ ਕਰ ਕੇ ਅਤੇ “ਬਕਾਇਆ ਵੇਰਵੇ ਦਿਖਾਓ” ਨੂੰ ਸਮਰੱਥ ਕਰ ਕੇ ਕਿਸੇ ਭਾਗੀਦਾਰ ਨਾਲ ਉਪਲਬਧ ਕ੍ਰੈਡਿਟ, ਕੁੱਲ ਬਕਾਇਆ ਅਤੇ ਕ੍ਰੈਡਿਟ ਸੀਮਾ ਵਰਗੇ ਬਕਾਏ ਵੇਰਵੇ ਸਾਂਝੇ ਕਰਨ ਦੀ ਚੋਣ ਕੀਤੀ ਜਾ ਸਕਦੀ ਹੈ। ਬਕਾਏ ਵਿੱਚ ਯੋਗਦਾਨ ਪਾਉਣ ਵਾਲੇ ਸਭ ਤਰ੍ਹਾਂ ਦੇ ਲੈਣ-ਦੇਣ ਲਈ ਮਾਲਕ ਜ਼ਿੰਮੇਵਾਰ ਹੋਣ ਕਾਰਨ, ਉਹ ਸਾਰੇ ਹੋਰ ਮਾਲਕਾਂ ਜਾਂ ਭਾਗੀਦਾਰਾਂ ਦੀ ਲੈਣ-ਦੇਣ ਗਤੀਵਿਧੀ ਦੇਖ ਸਕਦੇ ਹਨ, ਜਦੋਂ ਕਿ ਭਾਗੀਦਾਰ ਸਿਰਫ਼ ਆਪਣੀ ਲੈਣ-ਦੇਣ ਸੰਬੰਧੀ ਜਾਣਕਾਰੀ ਦੇਖ ਸਕਦੇ ਹਨ। ਮਾਲਕਾਂ ਵੱਲੋਂ ਭਾਗੀਦਾਰਾਂ ਲਈ ਲੈਣ-ਦੇਣ ਸੀਮਾ ਦੀ ਚੋਣ ਕੀਤੀ ਜਾ ਸਕਦੀ ਹੈ, ਜਿਸ ਨੂੰ ਉਹ ਵੌਲਿਟ ਵਿੱਚ ਆਪਣੇ Apple Card ਦੇ ਪਿੱਛੇ ਜਾ ਕੇ, ਭਾਗੀਦਾਰ ਦੇ ਨਾਮ ਦੀ ਚੋਣ ਕਰ ਕੇ ਅਤੇ ਲੈਣ-ਦੇਣ ਸੀਮਾ ਦੀ ਚੋਣ ਕਰ ਕੇ ਕਿਸੇ ਵੀ ਸਮੇਂ ਬਦਲ ਸਕਦੇ ਹਨ।
ਸੂਚਨਾਵਾਂ: ਮਾਲਕਾਂ ਵੱਲੋਂ ਵੌਲਿਟ ਵਿੱਚ ਆਪਣੇ Apple Card ਦੇ ਪਿੱਛੇ ਜਾ ਕੇ, ਸਹਿ-ਮਾਲਕ ਜਾਂ ਭਾਗੀਦਾਰ ਦੇ ਨਾਮ ਦੀ ਚੋਣ ਕਰ ਕੇ ਅਤੇ ਸੂਚਨਾਵਾਂ ਸਮਰੱਥ ਜਾਂ ਅਸਮਰੱਥ ਕਰ ਕੇ, Apple Card ਪਰਿਵਾਰ ਖਾਤਿਆਂ ਦੀ ਗਤੀਵਿਧੀ ਸੰਬੰਧੀ ਸੂਚਨਾ ਨੂੰ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਮਾਲਕਾਂ ਵੱਲੋਂ ਸੂਚਨਾਵਾਂ ਪ੍ਰਾਪਤ ਕਰਨ ਲਈ ਇਸ ਦੀ ਵੀ ਚੋਣ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਕਿਸੇ ਖ਼ਾਸ ਡਾਲਰ ਰਕਮ ਨਾਲ ਜ਼ਿਆਦਾ ਲੈਣ-ਦੇਣ ਵਰਗੀਆਂ ਕਿਸੇ ਖ਼ਾਸ ਹੱਦਾਂ ‘ਤੇ ਪਹੁੰਚਣ ‘ਤੇ ਹੀ ਸੂਚਨਾਵਾਂ ਪ੍ਰਾਪਤ ਹੋਣ। Apple ਵੱਲੋਂ ਸੂਚਨਾ ਸੈਟਿੰਗਾਂ ਸੰਬੰਧੀ ਜਾਣਕਾਰੀ ਦੀ ਵਰਤੋਂ ਸੂਚਨਾਵਾਂ ਨੂੰ ਪ੍ਰਬੰਧਿਤ ਕਰਨ ਲਈ ਕੀਤੀ ਜਾ ਸਕਦੀ ਹੈ। ਸੂਚਨਾ ਸੈਟਿੰਗਾਂ ਨੂੰ ਖਾਤੇ ‘ਤੇ ਹੋਰ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ। ਲੈਣ-ਦੇਣ ਸੂਚਨਾਵਾਂ ਸਮਰੱਥ ਹੋਣ ‘ਤੇ ਮਾਲਕਾਂ ਵੱਲੋਂ Push ਸੂਚਨਾ ਪ੍ਰਾਪਤ ਕੀਤੀ ਜਾਵੇਗੀ, ਜਿਸ ਵਿੱਚ ਖ਼ਰੀਦਦਾਰੀ ਦੀ ਮਿਤੀ ਅਤੇ ਸਮਾਂ, ਖ਼ਰੀਦਦਾਰੀ ਦੀ ਰਕਮ, ਵਪਾਰੀ ਅਤੇ ਉਪਲਬਧ ਹੋਣ ‘ਤੇ ਟਿਕਾਣਾ ਦਿਖਾਇਆ ਜਾਵੇਗਾ। ਲੈਣ-ਦੇਣ ਸੀਮਾਵਾਂ ਵਾਲੇ ਭਾਗੀਦਾਰਾਂ ਨਾਲ ਸੰਬੰਧਿਤ ਸੂਚਨਾਵਾਂ ਵਿੱਚ ਭਾਗੀਦਾਰ ਵੱਲੋਂ ਮਹੀਨਾਵਾਰ ਕੀਤਾ ਗਿਆ ਕੁੱਲ ਖ਼ਰਚ ਵੀ ਦਿਖਾਇਆ ਜਾਂਦਾ ਹੈ।
Apple Card ਅਤੇ ਟਿਕਾਣਾ
ਜਦੋਂ ਤੁਸੀਂ Apple Pay ਨਾਲ Apple Card ਦੀ ਵਰਤੋਂ ਕਰਦੇ ਹੋ, ਤਾਂ ਵਪਾਰੀ ਅਤੇ ਟਿਕਾਣੇ ਸੰਬੰਧੀ ਜਾਣਕਾਰੀ ਤੁਹਾਡੇ ਡਿਵਾਈਸ ਤੋਂ Apple ਨਕਸ਼ੇ ਵਿੱਚ ਇਸ ਤਰੀਕੇ ਨਾਲ ਭੇਜੀ ਜਾਂਦੀ ਹੈ ਕਿ ਉਸ ਨੂੰ ਤੁਹਾਡੇ ਨਾਲ ਕਨੈਕਟ ਨਹੀਂ ਕੀਤਾ ਜਾ ਸਕਦਾ, ਅਜਿਹਾ ਪਤਾ ਅਤੇ ਸੰਪਰਕ ਡੇਟਾ ਵਰਗੀ ਬਿਹਤਰ ਵਪਾਰੀ ਜਾਣਕਾਰੀ ਪ੍ਰਦਾਨ ਕਰਨ ਲਈ ਕੀਤਾ ਜਾਂਦਾ ਹੈ। ਜੇਕਰ ਤੁਸੀਂ ਭੌਤਿਕ Apple Card ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਕੋਲ ਲੈਣ-ਦੇਣ ਲਈ ਠੀਕ ਵਪਾਰੀ ਦੀ ਪਛਾਣ ਕਰਨ ਵਿੱਚ Apple ਨਕਸ਼ੇ ਦੀ ਮਦਦ ਕਰਨ ਵਾਸਤੇ ਆਪਣੇ ਡਿਵਾਈਸ ਦੇ ਟਿਕਾਣੇ ਦੀ ਵਰਤੋਂ ਕਰਨ ਦਾ ਵਿਕਲਪ ਹੋਵੇਗਾ। ਜੇਕਰ ਤੁਸੀਂ ਵੌਲਿਟ ਵਿੱਚ ਟਿਕਾਣਾ ਸੇਵਾ ਸਮਰੱਥ ਕੀਤੀ ਹੋਈ ਹੈ, ਤਾਂ Apple ਵੱਲੋਂ ਤੁਹਾਡੀ Apple Card ਦੀ ਵਰਤੋਂ ਨਾਲ ਜੁੜੀ ਟਿਕਾਣੇ ਸੰਬੰਧੀ ਜਾਣਕਾਰੀ, ਜਿਵੇਂ ਕਿ ਜਦੋਂ ਤੁਸੀਂ ਭੌਤਿਕ Apple Card ਆਰਡਰ ਕਰਦੇ ਹੋ ਜਾਂ ਬਦਲਦੇ ਹੋ ਜਾਂ ਬਕਾਇਆ ਭੁਗਤਾਨ ਸ਼ੈਡਿਊਲ ਕਰਦੇ ਹੋ, ਆਦਿ ਦੀ ਵਰਤੋਂ ਧੋਖਾਧੜੀ ਨੂੰ ਪਛਾਣਨ ਅਤੇ ਰੋਕਣ ਲਈ ਕੀਤੀ ਜਾ ਸਕਦੀ ਹੈ। ਤੁਹਾਡੇ ਵੱਲੋਂ Apple Card ਦੀ ਵਰਤੋਂ ਕੀਤੇ ਜਾਣ ‘ਤੇ, Apple ਵੱਲੋਂ ਤੁਹਾਡੇ ਟਿਕਾਣੇ ਸੰਬੰਧੀ ਜਾਣਕਾਰੀ ਇਕੱਤਰ ਨਹੀਂ ਕੀਤੀ ਜਾਂਦੀ ਹੈ। ਔਨਲਾਈਨ ਲੈਣ-ਦੇਣ ਲਈ ਜਦੋਂ ਤੁਸੀਂ Apple Card ਨਾਲ ਭੁਗਤਾਨ ਕਰਦੇ ਹੋ, ਤਾਂ Goldman Sachs ਵੱਲੋਂ ਤੀਜੀ ਧਿਰ ਦੇ ਧੋਖਾਧੜੀ-ਰੋਕਣ ਵਾਲੇ ਸੇਵਾ ਪ੍ਰਦਾਤਾ ਤੋਂ ਟਿਕਾਣਾ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਦੀ ਵਰਤੋਂ Goldman Sachs ਵੱਲੋਂ ਸਿਰਫ਼ ਧੋਖਾਧੜੀ ਰੋਕਣ ਦੇ ਉਦੇਸ਼ਾਂ ਲਈ ਕੀਤੀ ਜਾਵੇਗੀ।
Apple Card ਅਤੇ ਵਿਸ਼ਲੇਸ਼ਕੀ
Apple Card ਨੂੰ ਬਿਹਤਰ ਬਣਾਉਣ ਲਈ, Apple ਵੱਲੋਂ ਵੌਲਿਟ ਐਪ ਵਿੱਚ Apple Card ਐਪਲੀਕੇਸ਼ਨ ਦੀ ਪ੍ਰਕਿਰਿਆ ਅਤੇ Apple Card ਫ਼ੀਚਰਾਂ ਦੀ ਵਰਤੋਂ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਉਸ ਜਾਣਕਾਰੀ ਨੂੰ ਇਸ ਤਰ੍ਹਾਂ ਸਟੋਰ ਕੀਤਾ ਜਾਂਦਾ ਹੈ, ਜਿਸ ਨਾਲ ਤੁਹਾਡੀ ਵਿਅਕਤੀਗਤ ਪਛਾਣ ਪ੍ਰਗਟ ਨਹੀਂ ਹੁੰਦੀ। ਇਸ ਜਾਣਕਾਰੀ ਵਿੱਚ ਐਪਲੀਕੇਸ਼ਨ ਪੂਰੀ ਕਰਨ ਵਿੱਚ ਲੱਗਣ ਵਾਲਾ ਸਮਾਂ ਅਤੇ ਅਕਸਰ ਵਰਤੇ ਜਾਣ ਵਾਲੇ Apple Card ਫ਼ੀਚਰ, ਜਿਵੇਂ ਕਿ ਮਹੀਨੇਵਾਰ ਗਤੀਵਿਧੀ ਦ੍ਰਿਸ਼ ਵੀ ਸ਼ਾਮਲ ਹਨ। Apple ਵੱਲੋਂ ਇਸ ਜਾਣਕਾਰੀ ਦੀ ਵਰਤੋਂ Apple ਦੇ ਹੋਰ ਉਤਪਾਦਾਂ ਅਤੇ ਸੇਵਾਵਾਂ ਨੂੰ ਸੁਧਾਰਨ, ਮਾਰਕਿਟਿੰਗ ਅਤੇ ਧੋਖਾਧੜੀ ਰੋਕਣ ਤੇ ਸੁਰੱਖਿਆ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ।
Apple ਵੱਲੋਂ ਤੁਹਾਡੇ Apple ਖਾਤੇ ਸੰਬੰਧੀ ਜਾਣਕਾਰੀ ਜਿਵੇਂ ਕਿ ਤੁਹਾਡੇ ਕੋਲ Apple Card ਹੋਣ ਦੇ ਤੱਥ ਦੀ ਵਰਤੋਂ ਅੰਦਰੂਨੀ ਖੋਜ ਅਤੇ ਵਿਸ਼ਲੇਸ਼ਕੀ ਉਦੇਸ਼ਾਂ ਵਰਗੇ ਵਿੱਤੀ ਪੂਰਵ-ਅਨੁਮਾਨ ਲਈ ਕੀਤੀ ਜਾ ਸਕਦੀ ਹੈ। Apple ਵੱਲੋਂ ਤੁਹਾਡੇ Apple ਨਾਲ ਸੰਬੰਧਾਂ ਬਾਰੇ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਤੁਸੀਂ ਕਿਹੜੇ Apple ਉਤਪਾਦ ਖ਼ਰੀਦੇ ਹਨ, ਤੁਹਾਡੇ ਕੋਲ ਕਿੰਨੇ ਸਮੇਂ ਤੋਂ ਤੁਹਾਡਾ Apple ਖਾਤਾ ਹੈ ਅਤੇ ਤੁਸੀਂ Apple ਨਾਲ ਕਿੰਨੀ ਵਾਰ ਲੈਣ-ਦੇਣ ਕਰਦੇ ਹੋ, Apple Card ਨੂੰ ਬਿਹਤਰ ਬਣਾਉਣ ਲਈ Apple ਮਾਪਕਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਕੇ Goldman Sachs ਨੂੰ ਕ੍ਰੈਡਿਟ ਫ਼ੈਸਲੇ ਲੈਣਾ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਜਾ ਸਕਦੀ ਹੈ। ਪ੍ਰਸੰਗਿਕ Apple ਮਾਪਕਾਂ ਦੀ ਪਛਾਣ ਕਰਨ ਲਈ Apple ਨਾਲ ਤੁਹਾਡੇ ਸੰਬੰਧਾਂ ਬਾਰੇ ਕੋਈ ਵੀ ਨਿੱਜੀ ਡਾਟਾ Goldman Sachs ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਤੁਸੀਂ Apple ਨਾਲ ਆਪਣੇ ਸੰਬੰਧਾਂ ਦੀ ਜਾਣਕਾਰੀ ਦੀ ਇਸ ਵਰਤੋਂ ਨੂੰ ਅਣਚੁਣਿਆ ਕਰ ਸਕਦੇ ਹੋ। ਅਜਿਹਾ ਕਰਨ ਲਈ dpo@apple.com ‘ਤੇ “Apple ਰਿਲੇਸ਼ਨਸ਼ਿਪ ਡਾਟਾ ਅਤੇ Apple Card” ਵਿਸ਼ੇ ਨਾਲ ਸਾਡੀ ਪਰਦੇਦਾਰੀ ਟੀਮ ਨੂੰ ਈਮੇਲ ਕਰ ਸਕਦੇ ਹੋ। ਬੇਨਤੀਕਰਤਾ ਅਤੇ ਕਾਰਡ ਧਾਰਕ ਪਛਾਣੇ ਗਏ ਮਾਪਕਾਂ ਨੂੰ ਆਪਣੀ ਕ੍ਰੈਡਿਟ ਪੇਸ਼ਕਸ਼ ਦਾ ਪੁਨਰ ਮੁਲਾਂਕਣ ਜਾਂ ਆਪਣੀ ਕ੍ਰੈਡਿਟ ਲਾਈਨ ਨੂੰ ਵਧਾਉਣ ਲਈ Goldman Sachs ਨਾਲ ਸਾਂਝਾ ਕਰਨ ਦਾ ਵਿਕਲਪ ਚੁਣ ਸਕਦੇ ਹਨ।
Apple Card ਅਤੇ ਸੰਚਾਰ
Apple ਵੱਲੋਂ ਤੁਹਾਡੇ Apple Card ਖਾਤੇ ਦੀ ਸਥਿਤੀ, ਜਿਵੇਂ ਕਿ ਤੁਹਾਡੇ ਵੱਲੋਂ Apple Card ਖਾਤੇ ਲਈ ਕੀਤੀ ਗਈ ਬੇਨਤੀ ਜਾਂ ਮੌਜੂਦਾ ਸਮੇਂ ਤੁਹਾਡੇ ਕੋਲ Apple Card ਖਾਤਾ ਹੈ ਜਾਂ ਨਹੀਂ ਆਦਿ ਜਾਣਕਾਰੀ ਦੀ ਵਰਤੋਂ ਤੁਹਾਡੇ ਲਈ ਪ੍ਰਸੰਗਿਕ ਮਾਰਕਿਟਿੰਗ ਸੁਨੇਹਿਆਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾ ਸਕਦੀ ਹੈ। Apple ਵੱਲੋਂ ਤੁਹਾਡੇ ਡਿਵਾਈਸ ‘ਤੇ ਸੁਨੇਹੇ ਵੀ ਭੇਜੇ ਜਾ ਸਕਦੇ ਹਨ, ਜਿਸ ਵਿੱਚ ਅਜਿਹੀ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਬਾਰੇ ਤੁਹਾਨੂੰ ਪਤਾ ਹੋਵੇ, ਤੁਹਾਡੇ ਡਿਵਾਈਸ ‘ਤੇ ਮੌਜੂਦ ਹੋਵੇ ਅਤੇ Apple ਕੋਲ ਨਾ ਹੋਵੇ, ਜਿਵੇਂ ਕਿ ਤੁਹਾਡੀ ਲੈਣ-ਦੇਣ ਹਿਸਟਰੀ ਅਤੇ ਟਿਕਾਣਾ ਆਦਿ, ਜਿਸ ਨਾਲ ਕਿਸੇ ਸੁਨੇਹੇ ਦਾ ਤੁਹਾਡੇ ਲਈ ਪ੍ਰਸੰਗਿਕ ਹੋਣਾ ਜਾਂ ਨਾ ਹੋਣਾ ਨਿਰਧਾਰਤ ਕੀਤਾ ਜਾ ਸਕੇ। ਉਦਾਹਰਨ ਲਈ, Apple ਵੱਲੋਂ ਤੁਹਾਡੇ ਡਿਵਾਈਸ ‘ਤੇ ਅਜਿਹਾ ਸੁਨੇਹਾ ਭੇਜਿਆ ਜਾ ਸਕਦਾ ਹੈ ਜੋ ਆਮ ਤੌਰ ‘ਤੇ ਯਾਤਰਾ ਸੰਬੰਧੀ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਲਈ ਪ੍ਰਸੰਗਿਕ ਹੋਵੇ। Apple ਨੂੰ ਇਹ ਜਾਣਨ ਦੀ ਲੋੜ ਨਹੀਂ ਹੈ ਕਿ ਤੁਸੀਂ ਯਾਤਰਾ ਸੰਬੰਧੀ ਖ਼ਰੀਦਦਾਰੀ ਕੀਤੀ ਹੈ ਜਾਂ ਨਹੀਂ, ਤੁਹਾਡੇ ਡਿਵਾਈਸ ਵੱਲੋਂ ਤੁਹਾਡੀ ਲੈਣ-ਦੇਣ ਹਿਸਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਸੁਨੇਹੇ ਦਾ ਤੁਹਾਡੇ ਲਈ ਪ੍ਰਸੰਗਿਕ ਹੋਣਾ ਜਾਂ ਨਾ ਹੋਣਾ ਨਿਰਧਾਰਤ ਕੀਤਾ ਜਾ ਸਕੇ। ਇਸ ਨਾਲ ਯਕੀਨੀ ਬਣਾਇਆ ਜਾਂਦਾ ਹੈ ਕਿ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਰਦੇ ਸਮੇਂ ਤੁਸੀਂ ਪ੍ਰਸੰਗਿਕ ਸੰਚਾਰ ਪ੍ਰਾਪਤ ਕਰਦੇ ਹੋ। Apple ਵੱਲੋਂ ਇਹ ਨਹੀਂ ਜਾਣਿਆ ਜਾਂਦਾ ਕਿ ਤੁਸੀਂ ਆਪਣੇ ਡਿਵਾਈਸ ‘ਤੇ ਕਿਹੜੇ ਸੁਨੇਹੇ ਦੇਖਦੇ ਹੋ।
ਅਗਿਆਤ ਅਤੇ ਸਮੁੱਚੀ ਜਾਣਕਾਰੀ, ਜਿਸ ਨੂੰ ਤੁਹਾਡੇ ਨਾਲ ਜੋੜਿਆ ਨਹੀਂ ਜਾ ਸਕਦਾ, ਉਸ ਦੀ ਵਰਤੋਂ Apple Card ਮਾਰਕਿਟਿੰਗ ਅਤੇ ਹੋਰ ਸੁਨੇਹਿਆਂ ਲਈ ਵੀ ਕੀਤੀ ਜਾ ਸਕਦੀ ਹੈ। ਤੁਸੀਂ ਮਾਰਕਿਟਿੰਗ ਈਮੇਲ ਵਿੱਚ “ਅਨਸਬਸਕ੍ਰਾਈਬ ਕਰੋ” ਲਿੰਕ ’ਤੇ ਕਲਿੱਕ ਕਰ ਕੇ ਜਾਂ Apple Card ਲਈ ਸੂਚਨਾਵਾਂ ਬੰਦ ਕਰ ਕੇ, ਮਾਰਕਿਟਿੰਗ ਸੁਨੇਹੇ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ।
ਤੁਹਾਡੇ ਕੋਲ Apple Card ਦੀ ਉਪਲਬਧਤਾ ਬਾਰੇ Apple ਐਪਾਂ ਅਤੇ ਵੈੱਬਸਾਈਟਾਂ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ
Apple ਐਪਾਂ ਅਤੇ ਵੈੱਬਸਾਈਟਾਂ ਜੋ ਤੁਹਾਡੇ ਕੋਲ Apple Pay ਦੇ ਸਮਰੱਥ ਹੋਣ ਜਾਂ ਨਾ ਹੋਣ ਬਾਰੇ ਜਾਂਚ ਕਰ ਸਕਦੀਆਂ ਹਨ, ਉਹ ਤੁਹਾਡੇ ਕੋਲ Apple Card ਹੋਣ ਜਾਂ ਨਾ ਹੋਣ ਬਾਰੇ ਵੀ ਜਾਂਚ ਕਰ ਸਕਦੀਆਂ ਹਨ। iOS ਅਤੇ Safari ਵਿੱਚ, ਤੁਸੀਂ ਆਪਣੀਆਂ ਸੈਟਿੰਗਾਂ ਬਦਲ ਕੇ Apple ਐਪਾਂ ਅਤੇ ਵੈੱਬਸਾਈਟਾਂ ਨੂੰ ਇਸ ਗੱਲ ਦੀ ਜਾਂਚ ਕਰਨ ਤੋਂ ਅਸਮਰੱਥ ਕਰ ਸਕਦੇ ਹੋ ਕਿ ਤੁਹਾਡੇ ਕੋਲ Apple Card ਹੈ ਜਾਂ ਨਹੀਂ। iOS ‘ਤੇ, ਸੈਟਿੰਗਾਂ > ਐਪਾਂ > Safari ‘ਤੇ ਜਾਓ ਅਤੇ Apple Pay ਲਈ ਜਾਂਚ ਕਰੋ ਨੂੰ ਬੰਦ ਕਰਨ ਲਈ ਟੈਪ ਕਰੋ। Mac ‘ਤੇ, Safari > ਸੈਟਿੰਗਾਂ > ਉੱਨਤ ‘ਤੇ ਜਾਓ ਅਤੇ “Apple Pay ਅਤੇ Apple Card ਦੀ ਜਾਂਚ ਕਰਨ ਲਈ ਵੈੱਬਸਾਈਟਾਂ ਨੂੰ ਆਗਿਆ ਦਿਓ” ਨੂੰ ਅਣਚੁਣਿਆ ਕਰੋ।
Daily Cash
ਜੇਕਰ ਤੁਹਾਡੇ ਕੋਲ Apple Cash ਹੈ, ਤਾਂ ਤੁਹਾਡੇ Apple Card Daily Cash ਦੀ ਅਦਾਇਗੀ ‘ਤੇ ਇੱਕ ਲਾਇਸੰਸ ਪ੍ਰਾਪਤ ਪੈਸੇ ਭੇਜਣ ਵਾਲੀ ਸੇਵਾ Apple Payments Inc. ਰਾਹੀਂ ਪ੍ਰਕਿਰਿਆ ਕੀਤੀ ਜਾਂਦੀ ਹੈ ਜੋ Apple Payments Services LLC ਦੀ ਇੱਕ ਸਹਾਇਕ ਕੰਪਨੀ ਹੈ। Apple Payments Inc. ਵੱਲੋਂ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ, ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਵੌਲਿਟ ਨੂੰ ਖੋਲ੍ਹ ਕੇ, ਆਪਣੇ Apple Cash ਕਾਰਡ ‘ਤੇ ਟੈਪ ਕਰ ਕੇ, ਹੋਰ ਬਟਨ ‘ਤੇ ਟੈਪ ਕਰ ਕੇ, ਫਿਰ “ਦੇਖੋ ਕਿ ਤੁਹਾਡਾ ਡਾਟਾ ਕਿਵੇਂ ਪ੍ਰਬੰਧਿਤ ਕੀਤਾ ਜਾਂਦਾ ਹੈ” ‘ਤੇ ਟੈਪ ਕਰੋ।
Apple Card ਸਹਾਇਤਾ
ਜੇਕਰ Apple Card ਸੰਬੰਧੀ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ ਵੌਲਿਟ ਐਪ ਰਾਹੀਂ ਸੁਨੇਹੇ ਸ਼ੁਰੂ ਕਰ ਕੇ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ। Apple ਵੱਲੋਂ ਤੁਹਾਡੀ ਬੇਨਤੀ ਨੂੰ ਪ੍ਰਕਿਰਿਆ ਵਿੱਚ ਲਿਆਉਣ ਲਈ ਨਿੱਜੀ ਡੇਟਾ ਸਮੇਤ ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ। ਜੇਕਰ ਤੁਹਾਡੀ ਪੁੱਛ-ਗਿੱਛ ਨੂੰ ਸੇਵਾ ਲਈ Goldman Sachs ਨੂੰ ਭੇਜਣਾ ਲਾਜ਼ਮੀ ਹੈ, ਤਾਂ Apple ਵੱਲੋਂ ਤੁਹਾਡੇ ਅਤੇ ਤੁਹਾਡੀ ਪੁੱਛ-ਗਿੱਛ ਸੰਬੰਧੀ ਜਾਣਕਾਰੀ Goldman Sachs ਨਾਲ ਸਾਂਝੀ ਕੀਤੀ ਜਾਵੇਗੀ, ਤਾਂ ਜੋ ਬਿਹਤਰ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਜਾ ਸਕੇ। Apple ਵੱਲੋਂ ਕਿਸੇ ਵੀ ਨਿੱਜੀ ਪਛਾਣਯੋਗ ਵਿੱਤੀ ਜਾਣਕਾਰੀ ਨੂੰ ਸਾਂਭ ਕੇ ਨਹੀਂ ਰੱਖਿਆ ਜਾਵੇਗਾ ਜੋ ਇਸ ਵੱਲੋਂ ਸੇਵਾਵਾਂ ਲਈ Goldman Sachs ਨੂੰ ਭੇਜੀ ਜਾਂਦੀ ਹੈ। ਤੁਸੀਂ ਆਪਣੇ ਸਵਾਲਾਂ ਲਈ 877-255-5923 ‘ਤੇ ਕਾਲ ਕਰ ਕੇ ਵੀ ਸਹਾਇਤਾ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ।
ਆਪਣਾ Apple Card ਖਾਤਾ ਬੰਦ ਕਰਨਾ
ਜੇਕਰ ਤੁਸੀਂ ਆਪਣਾ Apple Card ਖਾਤਾ ਬੰਦ ਕਰਦੇ ਹੋ, ਤਾਂ ਵੌਲਿਟ ਵਿੱਚ ਤੁਹਾਡੇ Apple Card ਖਾਤੇ ਸੰਬੰਧੀ ਜਾਣਕਾਰੀ ਉਸ ਸਮੇਂ ਤੱਕ ਰਹੇਗੀ, ਜਦੋਂ ਤੱਕ ਤੁਸੀਂ ਵੌਲਿਟ ਐਪ ਵਿੱਚੋਂ ਆਪਣਾ Apple Card ਹਟਾ ਨਹੀਂ ਲੈਂਦੇ।
ਤੁਹਾਡੀ ਜਾਣਕਾਰੀ ਅੱਪਡੇਟ ਕਰਨਾ
ਤੁਸੀਂ ਆਪਣੇ Apple Card ਨਾਲ ਸੰਬੰਧਿਤ ਵੇਰਵੇ ਵਿੱਚ ਸੋਧ ਕਰ ਕੇ ਵੌਲਿਟ ਵਿੱਚ ਆਪਣਾ ਬਿਲਿੰਗ ਪਤਾ ਅੱਪਡੇਟ ਕਰ ਸਕੋ। ਤੁਸੀਂ Goldman Sachs ਨਾਲ ਸੰਪਰਕ ਕਰ ਕੇ ਵੀ ਆਪਣੀ Apple Card ਖਾਤਾ ਜਾਣਕਾਰੀ ਅੱਪਡੇਟ ਕਰ ਸਕਦੇ ਹੋ। Goldman Sachs ਵੱਲੋਂ ਅੱਪਡੇਟ ਕੀਤੀ ਗਈ Apple Card ਖਾਤਾ ਜਾਣਕਾਰੀ Apple Card ਸੇਵਾਵਾਂ ਪ੍ਰਦਾਨ ਕਰਨ ਲਈ Apple ਨਾਲ ਸਾਂਝੀ ਕੀਤੀ ਜਾ ਸਕਦੀ ਹੈ।
Apple ਲਾਈਨ ਔਫ਼ ਕ੍ਰੈਡਿਟ
Apple ਲਾਈਨ ਔਫ਼ ਕ੍ਰੈਡਿਟ Apple Card ਦਾ ਇੱਕ ਫ਼ੀਚਰ ਹੈ। ਜੇਕਰ ਤੁਸੀਂ apple.com ‘ਤੇ Apple Card ਲਈ ਅਪਲਾਈ ਕਰਦੇ ਹੋ, ਤਾਂ ਤੁਸੀਂ Apple ਲਾਈਨ ਆਫ਼ ਕ੍ਰੈਡਿਟ ਫ਼ੀਚਰ ਲਈ ਯੋਗ ਹੋ ਸਕਦੇ ਹੋ ਅਤੇ Apple ਵੱਲੋਂ ਤੁਹਾਡੀ ਕੁਝ ਜਾਣਕਾਰੀ ‘ਤੇ ਉਸ ਜਾਣਕਾਰੀ ਤੋਂ ਵੱਖਰੇ ਤੌਰ ‘ਤੇ ਪ੍ਰਕਿਰਿਆ ਕੀਤੀ ਜਾ ਸਕਦੀ ਹੈ, ਜਿਸ ‘ਤੇ ਤੁਹਾਡੇ ਵੱਲੋਂ ਕਿਸੇ ਯੋਗ Apple ਡਿਵਾਈਸ ‘ਤੇ Apple Card ਅਪਲਾਈ ਕਰਨ ‘ਤੇ ਪ੍ਰਕਿਰਿਆ ਕੀਤੀ ਜਾਂਦੀ ਹੈ।
ਜੇਕਰ ਤੁਸੀਂ apple.com ‘ਤੇ Apple Card ਲਈ ਅਪਲਾਈ ਕਰਦੇ ਹੋ ਅਤੇ Apple ਲਾਈਨ ਆਫ਼ ਕ੍ਰੈਡਿਟ ਫ਼ੀਚਰ ਲਈ ਯੋਗ ਹੋ, ਤਾਂ ਤੁਹਾਡੀ ਅਰਜ਼ੀ ਦੀ ਜਾਣਕਾਰੀ ਵੈੱਬ ਰਾਹੀਂ ਇਕੱਤਰ ਅਤੇ ਸਪੁਰਦ ਕੀਤੀ ਜਾਵੇਗੀ। ਪਛਾਣ ਦੀ ਤਸਦੀਕੀਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ ਤੁਹਾਡੇ ਡਿਵਾਈਸ ਤੋਂ ਇਲਾਵਾ ਤੁਹਾਡੀ ਅਰਜ਼ੀ ਦੇ ਫ਼ੋਨ ਨੰਬਰ ਦੀ ਜਾਣਕਾਰੀ Apple ਨੂੰ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ, Apple ਵੱਲੋਂ ਅਰਜ਼ੀ ਦੇ ਸਮੇਂ ਬ੍ਰਾਊਜ਼ਰ ਦੀ ਕਿਸਮ ਅਤੇ IP ਪਤੇ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ Apple ਤੇ Goldman Sachs ਵੱਲੋਂ ਇਸ ਜਾਣਕਾਰੀ ਦੀ ਵਰਤੋਂ ਧੋਖਾਧੜੀ ਰੋਕਣ ਲਈ ਕੀਤੀ ਜਾਵੇਗੀ। ਜੇਕਰ Goldman Sachs ਨੂੰ ਤੁਹਾਡੀ ਅਰਜ਼ੀ ‘ਤੇ ਪ੍ਰਕਿਰਿਆ ਕਰਨ ਲਈ ਹੋਰ ਜਾਣਕਾਰੀ ਦੀ ਲੋੜ ਹੁੰਦੀ ਹੈ, ਇਸ ਤੋਂ ਬਿਨਾਂ ਜਦੋਂ ਤੁਸੀਂ ਕਿਸੇ ਯੋਗ ਡਿਵਾਈਸ ‘ਤੇ Apple Card ਕਾਰਡ ਲਈ ਅਰਜ਼ੀ ਦਿੰਦੇ ਹੋ, ਤਾਂ ਤੁਹਾਡੀ ਅਰਜ਼ੀ ਦੀ ਜਾਣਕਾਰੀ ਤੁਹਾਡੇ ਡਿਵਾਈਸ 'ਤੇ ਸਟੋਰ ਨਹੀਂ ਕੀਤੀ ਜਾਵੇਗੀ, ਜਦੋਂ ਕਿ ਵਾਧੂ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। Apple ਲਾਈਨ ਔਫ਼ ਕ੍ਰੈਡਿਟ ਨੂੰ ਬਿਹਤਰ ਬਣਾਉਣ ਵਿੱਚ ਮਦਦ ਲਈ Apple Card ਦੇ Apple ਲਾਈਨ ਔਫ਼ ਕ੍ਰੈਡਿਟ ਫ਼ੀਚਰ ਬਾਰੇ ਬੇਨਤੀ ਪ੍ਰਕਿਰਿਆ ਨਾਲ ਸੰਬੰਧਿਤ ਜਾਣਕਾਰੀ Apple ਵੱਲੋਂ ਇਕੱਠੀ ਕੀਤੀ ਜਾਂਦੀ ਹੈ।
Apple ਲਾਈਨ ਔਫ਼ ਕ੍ਰੈਡਿਟ ਦੀ ਵਰਤੋਂ ਸਿਰਫ਼ Apple ਦੇ ਨਾਲ ਲੈਣ-ਦੇਣ ਕਰਨ ਲਈ ਕੀਤੀ ਜਾ ਸਕਦੀ ਹੈ। Apple ਲਾਈਨ ਔਫ਼ ਕ੍ਰੈਡਿਟ ਰਾਹੀਂ ਭੁਗਤਾਨ ਕਰਦੇ ਹੋਏ, Apple ਤੁਹਾਡੇ ਪਿੰਨ ਕੋਡ ਅਤੇ ਇਸ ਦੇ ਬਰਾਬਰ ਦੀ ਹੋਰ ਜਾਣਕਾਰੀ ਦੀ ਵਰਤੋਂ ਟੈਕਸ ਅਤੇ ਸ਼ਿਪਿੰਗ ਦੇ ਖ਼ਰਚਿਆਂ ਦੀ ਲਾਗਤ ਦੇ ਜੋੜ ਕਰਨ ਲਈ ਕੀਤੀ ਜਾਂਦੀ ਹੈ। ਤੁਹਾਡੇ ਵਰਚੁਅਲ ਭੁਗਤਾਨ ਖਾਤਾ ਨੰਬਰ, ਸ਼ਿਪਿੰਗ ਪਤੇ ਅਤੇ ਈਮੇਲ ਪਤੇ ਦੀ ਵਰਤੋਂ ਤੁਹਾਡੇ ਲੈਣ-ਦੇਣ ‘ਤੇ ਪ੍ਰਕਿਰਿਆ ਕਰਨ ਲਈ ਕੀਤੀ ਜਾ ਸਕਦੀ ਹੈ। Apple ਲਾਈਨ ਔਫ਼ ਕ੍ਰੈਡਿਟ ਵੱਲੋਂ ਟਿਕਾਣੇ ਦੀ ਸਟੀਕ ਜਾਣਕਾਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
Apple ਵੱਲੋਂ ਤੁਹਾਡੇ ਨਾਲ ਈਮੇਲ ਅਤੇ ਹੋਰ ਚੈਨਲਾਂ ਰਾਹੀਂ ਸੰਚਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਵਰਤੋਂ ਤੁਸੀਂ Apple ਨਾਲ ਸੰਪਰਕ ਕਰਨ ਲਈ ਕਰਦੇ ਹੋ। Apple Card ਤੋਂ ਬਿਨਾਂ Apple ਵੱਲੋਂ ਅਜਿਹੀ ਜਾਣਕਾਰੀ ਦੀ ਵਰਤੋਂ ਕਰ ਕੇ ਤੁਹਾਡੇ ਡਿਵਾਈਸ ‘ਤੇ Apple ਲਾਈਨ ਔਫ਼ ਕ੍ਰੈਡਿਟ ਸੰਬੰਧੀ ਸੁਨੇਹੇ ਨਹੀਂ ਭੇਜੇ ਜਾਣਗੇ, ਜਿਸ ਬਾਰੇ ਸਿਰਫ਼ ਤੁਹਾਨੂੰ ਅਤੇ ਤੁਹਾਡੇ ਡਿਵਾਈਸ ਨੂੰ ਪਤਾ ਹੈ ਅਤੇ Apple ਨੂੰ ਨਹੀਂ ਪਤਾ ਹੈ। ਤੁਸੀਂ ਮਾਰਕਿਟਿੰਗ ਈਮੇਲ ਵਿੱਚ “ਅਨਸਬਸਕ੍ਰਾਈਬ ਕਰੋ” ਲਿੰਕ ‘ਤੇ ਕਲਿੱਕ ਕਰ ਕੇ Apple ਲਾਈਨ ਔਫ਼ ਕ੍ਰੈਡਿਟ ਮਾਰਕਿਟਿੰਗ ਸੁਨੇਹੇ ਰੋਕਣ ਦਾ ਵਿਕਲਪ ਚੁਣ ਸਕਦੇ ਹੋ।
ਜੇ Apple ਲਾਈਨ ਔਫ਼ ਕ੍ਰੈਡਿਟ ਬਾਰੇ ਤੁਹਾਡੇ ਪ੍ਰਸ਼ਨ ਹਨ, ਤੁਸੀਂ ਆਪਣਾ ਨਿੱਜੀ ਡਾਟਾ ਅੱਪਡੇਟ ਕਰਨਾ ਚਾਹੁੰਦੇ ਹੋ ਜਾਂ ਆਪਣਾ ਖਾਤਾ ਬੰਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 877-255-5923 ‘ਤੇ ਫ਼ੋਨ ਕਰਕੇ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਯੋਗ ਡਿਵਾਈਸ ਵਿੱਚ Apple Card ਦੀ ਪ੍ਰੋਵਿਜ਼ਨਿੰਗ ਦੇ ਬਾਅਦ ਵੌਲਿਟ ਐਪ ਦੇ ਰਾਹੀਂ ਸੁਨੇਹੇ ਸ਼ੁਰੂ ਕਰਕੇ ਮਦਦ ਕਾਰਜਸ਼ੀਲਤਾ ਨੂੰ ਐਕਸੈੱਸ ਕੀਤਾ ਜਾ ਸਕਦਾ ਹੈ।
Apple Card ਵੈੱਬ ਪੋਰਟਲ
ਤੁਸੀਂ ਆਪਣੇ Apple ਖਾਤੇ ਨਾਲ card.apple.com ਵਿੱਚ ਸਾਈਨ ਇਨ ਕਰ ਕੇ Apple Card ਵੈੱਬ ਸਰਵਸਿੰਗ ਪੋਰਟਲ ਦੀ ਵਰਤੋਂ ਕਰਦੇ ਹੋਏ Apple Card ਅਤੇ Apple ਲਾਇਨ ਔਫ਼ ਕ੍ਰੈਡਿਟ ਫ਼ੀਚਰ ਦਾ ਪ੍ਰਬੰਧਨ ਕਰ ਸਕਦੇ ਹੋ। ਭੁਗਤਾਨ ਕਰਨ ਲਈ ਤੁਸੀਂ ਉਸ ਬੈਂਕ ਖਾਤੇ ਬਾਰੇ ਜਾਣਕਾਰੀ ਦੇ ਸਕਦੇ ਹੋ, ਜਿਸ ਰਾਹੀਂ ਭੁਗਤਾਨ ਕੀਤਾ ਜਾਵੇਗਾ। ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਤੁਹਾਡੇ ਭੁਗਤਾਨ ਨੂੰ ਪ੍ਰਕਿਰਿਆ ਕਰਨ ਲਈ ਕੀਤੀ ਜਾ ਸਕਦੀ ਹੈ। Apple ਵੱਲੋਂ ਉਹਨਾਂ ਕਾਰਵਾਈਆਂ ਦੇ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਜੋ ਤੁਸੀਂ ਪੋਰਟਲ ‘ਤੇ ਕਰਦੇ ਹੋ, ਜਿਵੇਂ ਕਿ ਤੁਸੀਂ ਕੋਈ ਭੁਗਤਾਨ ਸ਼ੈਡਿਊਲ ਕੀਤਾ ਹੈ ਜਾਂ ਭੁਗਤਾਨ ਕੀਤਾ ਹੈ ਅਤੇ ਇਸ ਜਾਣਕਾਰੀ ਦੀ ਵਰਤੋਂ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਜਾਂ ਸਮੱਸਿਆਵਾਂ ਦਾ ਹੱਲ ਕਰਨ ਜਾਂ ਅਜਿਹੇ ਸਮਾਨ ਕੰਮਾਂ ਲਈ ਕੀਤੀ ਜਾਵੇਗੀ। Apple ਤੁਹਾਡੀ ਬੇਨਤੀ ਨੂੰ ਪੂਰਾ ਕਰਨ ਲਈ, ਜਿੱਥੇ ਜ਼ਰੂਰੀ ਹੋਵੇਗਾ, ਇਕੱਤਰ ਕੀਤੀ ਗਈ ਕੁਝ ਜਾਣਕਾਰੀ ਨੂੰ Goldman Sachs ਦੇ ਨਾਲ ਸਾਂਝਾ ਕਰ ਸਕਦਾ ਹੈ। ਤੁਹਾਡੇ ਵੱਲੋਂ ਪੋਰਟਲ ਦੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਦੀ ਵਰਤੋਂ Apple ਵੱਲੋਂ Apple Card ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ, ਜਿਸ ਨੂੰ ਤੁਹਾਡੇ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ।
ਹੋਰ ਜਾਣਕਾਰੀ
Apple ਵੱਲੋਂ ਕਾਨੂੰਨੀ ਲੋੜਾਂ ਅਨੁਸਾਰ ਜਾਂ ਧੋਖਾਧੜੀ ਨੂੰ ਰੋਕਣ ਲਈ ਤੁਹਾਡੇ Apple Card ਨਾਲ ਸੰਬੰਧਿਤ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਭਾਵੇਂ ਤੁਸੀਂ ਆਪਣਾ ਖਾਤਾ ਬੰਦ ਕਰ ਦਿੱਤਾ ਹੋਵੇ। Apple ਵੱਲੋਂ ਸਾਡੇ ਸੇਵਾ ਪ੍ਰਦਾਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜੋ ਇਸ ਨੋਟਿਸ ਅਤੇ Apple ਦੇ ਨਿਰਦੇਸ਼ਾਂ ਦੇ ਅਨੁਕੂਲ ਜਾਣਕਾਰੀ ਨੂੰ ਸਾਂਭ ਕੇ ਰੱਖਣ ਲਈ ਪਾਬੰਦ ਹੁੰਦੇ ਹਨ, ਪ੍ਰਾਪਤ ਹੋਣ ਵਾਲੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਜਾਇਜ਼ ਸੁਰੱਖਿਆ ਉਪਰਾਲੇ ਵਰਤਣੇ ਲੋੜੀਂਦੇ ਹਨ ਅਤੇ ਸੇਵਾ ਪੂਰੀ ਹੋ ਜਾਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਨਿੱਜੀ ਡੇਟਾ ਨੂੰ ਡਿਲੀਟ ਕਰਨਾ ਲਾਜ਼ਮੀ ਹੈ ਜੇਕਰ ਇਸ ਜਾਣਕਾਰੀ ਨੂੰ ਸਾਂਭ ਕੇ ਰੱਖਣਾ ਕਾਨੂੰਨੀ ਤੌਰ ‘ਤੇ ਲੋੜੀਂਦਾ ਨਹੀਂ ਹੈ।
Apple ਵੱਲੋਂ ਧੋਖਾਧੜੀ ਰੋਕਣ ਅਤੇ ਕਾਨੂੰਨੀ ਤੌਰ ‘ਤੇ ਤੁਹਾਡੀ ਜਾਣਕਾਰੀ Goldman Sachs ਨਾਲ ਸਾਂਝੀ ਕੀਤੀ ਜਾ ਸਕਦੀ ਹੈ। Apple ਵੱਲੋਂ ਧੋਖਾਧੜੀ ਨੂੰ ਰੋਕਣ ਲਈ Goldman Sachs ਤੋਂ ਤੁਹਾਡੇ Apple Card ਨਾਲ ਸੰਬੰਧਿਤ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। Goldman Sachs ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਉਨ੍ਹਾਂ ਦੀ ਪਰਦੇਦਾਰੀ ਨੀਤੀ ਦੀ ਸਮੀਖਿਆ ਕਰ ਸਕਦੇ ਹੋ ਜੋ https://www.goldmansachs.com/privacy-and-cookies ‘ਤੇ ਉਪਲਬਧ ਹੈ। Apple ਜਾਂ ਇਸ ਦੀਆਂ ਸਹਾਇਕ ਕੰਪਨੀਆਂ ਕੋਈ ਬੈਂਕ ਨਹੀਂ ਹਨ ਅਤੇ ਇਹ ਨੋਟਿਸ Goldman Sachs ਵੱਲੋਂ ਤੁਹਾਨੂੰ ਭੇਜੇ ਗਏ ਨੋਟਿਸ ਤੋਂ ਵੱਖਰਾ ਹੈ।
ਜਿੱਥੇ ਇਸ ਨੋਟਿਸ ਵਿੱਚ ਵਰਣਨ ਕੀਤੇ ਗਏ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਸਮੇਂ Apple ਡਾਟਾ ਕੰਟਰੋਲਰ ਵਜੋਂ ਕਾਰਜ ਕਰਦਾ ਹੈ, ਉੱਥੇ ਇਹ ਗਤੀਵਿਧੀਆਂ Apple Payments Services LLC, Apple ਦੀ ਸੰਪੂਰਨ ਮਾਲਕੀ ਵਾਲੀ ਕੰਪਨੀ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਦੋਂ ਤੱਕ ਕਿਸੇ ਤਰ੍ਹਾਂ ਨੋਟ ਨਾ ਕੀਤਾ ਗਿਆ ਹੋਵੇ। Apple Card ਦੀ ਵਰਤੋਂ ਕਰਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾਂ ਨੂੰ ਦੱਸੇ ਅਨੁਸਾਰ ਆਪਣੀ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12