Apple Games ਅਤੇ ਪਰਦੇਦਾਰੀ
Apple Games ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- Apple ਤੁਹਾਨੂੰ Apple Games ਦੇਣ ਲਈ ਤੁਹਾਡੀ App Store, Apple Arcade ਅਤੇ Game Center ਦੀ ਜਾਣਕਾਰੀ ਅਤੇ ਨਾਲ ਹੀ ਤੁਹਾਡੇ ਡਿਵਾਈਸ ’ਤੇ ਮੌਜੂਦ ਜਾਣਕਾਰੀ ਨੂੰ ਜੋੜ ਸਕਦਾ ਹੈ।
- ਅਸੀਂ ਇਹਨਾਂ ਸਰਵਿਸਾਂ ਵਿੱਚ ਤੁਹਾਡੀ ਖ਼ਰੀਦ, ਡਾਊਨਲੋਡ ਅਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਨੂੰ ਫ਼ੀਚਰ ਬਣਾਉਣ ਅਤੇ ਵਿਅਕਤੀਗਤ ਤਜ਼ਰਬਾ ਦੇਣ ਅਤੇ ਤੁਹਾਡੇ ਨਾਲ ਸੰਚਾਰ ਸਾਧਣ ਲਈ ਵਰਤਦੇ ਹਾਂ। ਤੁਸੀਂ ਵਿਅਕਤੀਗਤ ਸਿਫ਼ਾਰਸ਼ਾਂ ਲਈ App Store ਡੇਟਾ ਵਰਤਣ ਦੇਣ ਵਿੱਚ ਸ਼ਾਮਲ ਨਾ ਹੋਣਾ ਚੁਣ ਸਕਦੇ ਹੋ, ਜਿਵੇਂ ਕਿ ਹੇਠਾਂ ਦਿੱਤਾ ਗਿਆ ਹੈ।
- ਇਹਨਾਂ ਸਰਵਿਸਾਂ ਵਿੱਚ ਤੁਹਾਡੀ ਗਤੀਵਿਧੀ ਨੂੰ ਵਰਤ ਕੇ ਗੇਮਾਂ ਐਪ ਅਤੇ ਇਹਨਾਂ ਸਰਵਿਸਾਂ ਨੂੰ ਤੁਹਾਡੇ ਅਤੇ ਹੋਰ ਲੋਕਾਂ ਲਈ ਬਿਹਤਰ ਬਣਾਇਆ ਅਤੇ ਪ੍ਰਬੰਧਿਤ ਕੀਤਾ ਜਾਂਦਾ ਹੈ।
- ਧੋਖਾਧੜੀ ਦੀ ਪਛਾਣ ਕਰਨ ਅਤੇ ਰੋਕਣ ਲਈ ਤੁਹਾਡੇ ਵੱਲੋਂ ਫ਼ੋਨ ਕਾਲਾਂ ਜਾਂ ਈਮੇਲਾਂ ਭੇਜਣ ਅਤੇ ਪ੍ਰਾਪਤ ਕਰਨ ਦੀ ਗਿਣਤੀ ਸਮੇਤ ਤੁਹਾਡੀ ਡਿਵਾਈਸ ਦੀ ਵਰਤੋਂ ਕਰਨ ਦੀ ਤਰੀਕੇ ਸੰਬੰਧੀ ਜਾਣਕਾਰੀ ਦੀ ਵਰਤੋਂ ਤੁਹਾਡੇ ਵੱਲੋਂ ਕੁਝ ਡਾਊਨਲੋਡ ਜਾਂ ਖ਼ਰੀਦਣ ਦੀ ਕੋਸ਼ਿਸ਼ ਕਰਨ ਮੌਕੇ ਡਿਵਾਈਸ ਟ੍ਰਸਟ ਸਕੋਰ ਗਿਣਨ ਲਈ ਕੀਤੀ ਜਾਵੇਗੀ। ਸਪੁਰਦਗੀਆਂ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਗਈਆਂ ਹਨ ਕਿ Apple ਤੁਹਾਡੇ ਡਿਵਾਈਸ ‘ਤੇ ਅਸਲ ਮੁੱਲਾਂ ਦਾ ਪਤਾ ਨਾ ਲਗਾ ਸਕੇ। ਸਕੋਰ ਸਾਡੇ ਸਰਵਰ ‘ਤੇ ਨਿਸ਼ਚਿਤ ਸਮੇਂ ਲਈ ਸਟੋਰ ਕੀਤੇ ਗਏ ਹਨ।
Apple Games ਐਪ ਨਾਲ ਤੁਸੀਂ ਨਵੀਆਂ ਗੇਮਾਂ ਦੀ ਪੜਚੋਲ ਕਰ ਸਕਦੇ ਹੋ ਅਤੇ ਕਈ ਤਰ੍ਹਾਂ ਦੀਆਂ ਗੇਮਿੰਗ ਗਤੀਵਿਧੀਆਂ ਕਰ ਸਕਦੇ ਹੋ, ਜਿਵੇਂ ਕਿ ਲੀਡਰਬੋਰਡ ਤੇ ਮਲਟੀ ਪਲੇਅਰ ਗੇਮਾਂ ਵਿੱਚ ਹਿੱਸਾ ਲੈਣਾ, ਦੋਸਤਾਂ ਨੂੰ ਲੱਭਣਾ, ਦੇਖਣਾ ਅਤੇ ਚੁਣੌਤੀ ਦੇਣਾ ਅਤੇ ਉਪਲਬਧੀਆਂ ਟ੍ਰੈਕ ਕਰਨਾ।
ਤੁਹਾਨੂੰ ਬਿਹਤਰੀਨ ਤਜ਼ਰਬਾ ਦੇਣ ਲਈ, ਗੇਮਾਂ ਐਪ App Store, Apple Arcade ਅਤੇ Game Center ਤੋਂ ਮਿਲੀ ਜਾਣਕਾਰੀ ਅਤੇ ਇਹਨਾਂ ਦੀ ਵਰਤੋਂ ਬਾਰੇ ਜਾਣਕਾਰੀ ਦੇ ਨਾਲ ਨਾਲ ਤੁਹਾਡੇ ਡਿਵਾਈਸ ਵਿੱਚ ਚੱਲ ਰਹੀਆਂ ਗੇਮ ਨਾਲ ਸੰਬੰਧਿਤ ਹੋਰ ਐਪਾਂ ਦੀ ਜਾਣਕਾਰੀ ਨੂੰ ਜੋੜਦੀ ਹੈ। ਗੇਮਾਂ ਐਪ ਚਲਾਉਣ ਲਈ, ਤੁਹਾਨੂੰ ਆਪਣੇ Game Center ਖਾਤੇ ਵਿੱਚ ਸਾਈਨ ਇਨ ਕਰਨਾ ਪਵੇਗਾ ਅਤੇ Apple ਨੂੰ ਇਨ੍ਹਾਂ ਸਾਰੀਆਂ ਸਰਵਿਸਾਂ ਵਿੱਚ ਤੁਹਾਡੀ ਗਤੀਵਿਧੀ ਜੋੜਣ ਦੀ ਬੇਨਤੀ ਨੂੰ ਇਜਾਜ਼ਤ ਦੇਣੀ ਪਵੇਗੀ। ਤੁਸੀਂ ਆਪਣੀ ਚੋਣ ਨੂੰ ਸੈਟਿੰਗਾਂ > Apple Games ਵਿੱਚ ਜਾ ਕੇ ਕਦੇ ਵੀ ਬਦਲ ਸਕਦੇ ਹੋ। ਹਾਲਾਂਕਿ ਜੇ ਤੁਸੀਂ ਇਨ੍ਹਾਂ ਹੋਰ ਸੇਵਾਵਾਂ ਦੀ ਜਾਣਕਾਰੀ Apple Games ਵੱਲੋਂ ਵਰਤੇ ਜਾਣ ’ਤੇ ਸਹਿਮਤ ਨਹੀਂ ਹੁੰਦੇ, ਤਾਂ ਤੁਸੀਂ ਗੇਮਾਂ ਐਪ ਨਹੀਂ ਵਰਤ ਸਕਦੇ।
ਗੇਮਾਂ ਐਪ ਪ੍ਰਦਾਨ ਕਰਨਾ
ਗੇਮਾਂ ਐਪ ਹੋਮ ਟੈਬ ਅਤੇ ਤੁਹਾਡੀ ਗੇਮ ਲਾਇਬ੍ਰੇਰੀ ਦੇ ਤਜ਼ਰਬਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਤੁਹਾਡੇ ਵੱਲੋਂ (App Store, Apple Games ਐਪ ਵਿੱਚੋਂ ਅਤੇ Mac ਤੋਂ) ਡਾਊਨਲੋਡ ਕੀਤੀਆਂ ਗੇਮ ਸੰਬੰਧੀ ਐਪਾਂ ਦੀ ਜਾਣਕਾਰੀ ਵਰਤਦੀ ਹੈ। ਇਸ ਤੋਂ ਇਲਾਵਾ Game Center ਅਤੇ ਇਹ ਔਨ-ਡਿਵਾਈਸ ਜਾਣਕਾਰੀ ਵੀ ਵਰਤੀ ਜਾਂਦੀ ਹੈ ਕਿ ਤੁਸੀਂ ਇਨ੍ਹਾਂ ਵਿੱਚੋਂ ਕਿਹੜੀਆਂ ਐਪ ਸਭ ਤੋਂ ਹਾਲੀਆ ਚਲਾਈਆਂ ਜਾਂ ਲੌਂਚ ਕੀਤੀਆਂ ਹਨ। ਅਸੀਂ ਇਸ ਜਾਣਕਾਰੀ ਨੂੰ ਤੁਹਾਡੀਆਂ ਸਾਰੀਆਂ ਗੇਮਾਂ ਐਪਾਂ ਨੂੰ ਇੱਕੋ ਥਾਂ ਦਿਖਾਉਣ ਅਤੇ ਜਿੱਥੇ ਤੁਸੀਂ ਛੱਡਿਆ ਸੀ ਉੱਥੋਂ ਹੀ ਚਲਾਉਣ ਲਈ ਵਰਤਦੇ ਹਾਂ।
ਜਦੋਂ ਤੁਸੀਂ ਗੇਮਾਂ ਐਪ ਜਾਂ App Store ਤੋਂ ਗੇਮ ਸੰਬੰਧੀ ਐਪ ਡਾਊਨਲੋਡ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ਦੀ ਹਾਰਡਵੇਅਰ ID ਅਤੇ IP ਪਤੇ ਵਰਗੇ ਪਛਾਣਕਰਤਾ ਤੁਹਾਡੇ Apple ਖਾਤੇ ਸਮੇਤ Apple ਵੱਲੋਂ ਲੌਗ ਕੀਤੇ ਜਾਂਦੇ ਹਨ। Apple ਵੱਲੋਂ ਤੁਹਾਡੇ ਟਿਕਾਣੇ ਦਾ ਅੰਦਾਜ਼ਾ ਲਗਾਉਣ ਲਈ ਤੁਹਾਡੇ ਇੰਟਰਨੈੱਟ ਕਨੈਕਸ਼ਨ ਦੇ IP ਪਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੁਝ ਖੇਤਰਾਂ ਵਿੱਚ ਕਾਨੂੰਨੀ ਪਾਬੰਦੀਆਂ ਦੇ ਤਹਿਤ ਆਉਣ ਵਾਲੀਆਂ ਕੁਝ ਖ਼ਾਸ ਐਪਾਂ ਤੁਹਾਨੂੰ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ ਜਾਂ ਨਹੀਂ।
ਪ੍ਰੋਫ਼ਾਈਲ
ਗੇਮ ਐਪ ਵਿੱਚ ਤੁਹਾਡੀ Game Center ਪ੍ਰੋਫ਼ਾਈਲ ਤੁਹਾਡੇ ਉਪਨਾਮ, ਅਵਤਾਰ, ਤੁਹਾਡੀ ਦੋਸਤ ਸੂਚੀ ਅਤੇ ਗੇਮਿੰਗ ਗਤੀਵਿਧੀ ਸਮੇਤ ਉਪਲਬਧ ਹੋਵੇਗੀ। ਕੋਈ ਵੀ ਪਰਦੇਦਾਰੀ ਸੈਟਿੰਗ ਜੋ ਤੁਸੀਂ ਆਪਣੀ Game Center ਪ੍ਰੋਫ਼ਾਈਲ ਅਤੇ ਗਤੀਵਿਧੀ ਲਈ ਚਾਲੂ ਕੀਤੀ ਹੋਵੇ, ਉਹ Apple Games ’ਤੇ ਵੀ ਲਾਗੂ ਹੋਵੇਗੀ। ਖਿਡਾਰੀ ਦੇ ਅਵਤਾਰ ’ਤੇ ਟੈਪ ਕਰਨ ਨਾਲ ਤੁਸੀਂ ਉਹਨਾਂ ਦੇ ਪ੍ਰੋਫ਼ਾਈਲ ਪੇਜ਼ ’ਤੇ ਚਲੇ ਜਾਓਗੇ। ਪ੍ਰੋਫ਼ਾਈਲ ਪੰਨੇ ਤੋਂ ਤੁਸੀਂ ਦੋਸਤ ਬਣਨ ਦੀ ਬੇਨਤੀ ਭੇਜ ਸਕਦੇ ਹੋ, ਜੇ ਤੁਸੀਂ ਹਾਲੇ ਦੋਸਤ ਨਹੀਂ ਹੋ, ਜਾਂ ਜੇ ਉਨ੍ਹਾਂ ਦੀਆਂ ਅਤੇ ਤੁਹਾਡੀਆਂ ਸੈਟਿੰਗਾਂ ਇਜਾਜ਼ਤ ਦਿੰਦੀਆਂ ਹੋਣ ਤਾਂ ਖਿਡਾਰੀ ਨਾਲ ਸੰਪਰਕ ਕਰ ਸਕਦੇ ਹੋ।
ਦੋਸਤ
ਗੇਮਾਂ ਐਪ ਵਿੱਚ ਦੋਸਤੀ ਦੀਆਂ ਸਿਫ਼ਾਰਸ਼ਾਂ ਤੁਹਾਡੇ ਵੱਲੋਂ ਇਕੱਠਿਆਂ ਖੇਡੀਆਂ ਚੁਣੌਤੀਆਂ ਅਤੇ ਮਲਟੀਪਲੇਅਰ ਗੇਮਾਂ ਦੇ ਨਾਲ-ਨਾਲ ਸਾਂਝੀਆਂ ਗੇਮਾਂ ਅਤੇ ਸਾਂਝੇ ਦੋਸਤਾਂ ਦੀ ਗਿਣਤੀ ’ਤੇ ਅਧਾਰਤ ਹੁੰਦੀਆਂ ਹਨ। ਇਸ ਤੋਂ ਬਿਨਾਂ, ਜੇ ਤੁਹਾਡਾ Game Center ਉਪਨਾਮ ਤੁਹਾਡੇ ਸੰਪਰਕ ਕਾਰਡ ਨਾਲ ਲਿੰਕ ਹੈ, ਤਾਂ ਤੁਹਾਡੇ ਦੋਸਤ ਤੁਹਾਨੂੰ ਲੱਭਣ ਲਈ ਤੁਹਾਡੇ Apple ਖਾਤੇ ਨਾਲ ਜੁੜੇ ਈਮੇਲ ਖਾਤੇ ਅਤੇ ਫ਼ੋਨ ਨੰਬਰ ਦੀ ਵਰਤੋਂ ਕਰ ਸਕਦੇ ਹਨ। ਅਤੇ ਜੇ ਤੁਹਾਡੇ ਸੰਪਰਕਾਂ ਦਾ Game Center ਵਾਲਾ ਉਪਨਾਮ ਉਨ੍ਹਾਂ ਦੇ ਸੰਪਰਕ ਕਾਰਡ ਨਾਲ ਲਿੰਕ ਹੈ, ਤਾਂ ਉਸ ਜਾਣਕਾਰੀ ਨੂੰ ਔਨ-ਡਿਵਾਈਸ ਪ੍ਰੋਸੈਸਿੰਗ ਸਮੇਤ ਤੁਹਾਡੇ ਲਈ ਦੋਸਤੀ ਸਿਫ਼ਾਰਸ਼ਾਂ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾਵੇਗਾ।
ਚੁਣੌਤੀਆਂ
ਚੁਣੌਤੀਆਂ Apple Games ਦਾ ਇੱਕ ਫ਼ੀਚਰ ਹੈ ਜਿਸ ਨਾਲ ਤੁਸੀਂ ਅਤੇ ਤੁਹਾਡੇ Game Center ਵਾਲੇ ਦੋਸਤ ਮਨਪਸੰਦ ਗੇਮਾਂ ਇਕੱਠੇ ਖੇਡ ਸਕਦੇ ਹੋ। ਅਸੀਂ ਤੁਹਾਡੇ Game Center ਦੋਸਤਾਂ ਦੀ ਜਾਣਕਾਰੀ ਤੁਹਾਨੂੰ ਇਹ ਦਿਖਾਉਣ ਲਈ ਵਰਤਦੇ ਹਾਂ ਕਿ ਕਿਹੜੇ ਦੋਸਤ ਤੁਹਾਡੇ ਵੱਲੋਂ ਖੇਡੀਆਂ ਜਾਂਦੀਆਂ ਜਾਂ ਤੁਹਾਡੀ ਦਿਲਚਸਪੀ ਵਾਲੀਆਂ ਗੇਮਾਂ ਖੇਡਦੇ ਹਨ, ਤਾਂ ਜੋ ਤੁਹਾਨੂੰ ਦੋਸਤੀ ਦੀਆਂ ਸਿਫ਼ਾਰਸ਼ਾਂ ਦਿੱਤੀਆਂ ਜਾ ਸਕਣ ਅਤੇ ਇਕੱਠੇ ਖੇਡਣ ਲਈ ਚੁਣੌਤੀਆਂ ਦੀ ਸਿਫ਼ਾਰਸ਼ ਕੀਤੀ ਜਾ ਸਕੇ।
ਚਾਰਟ
ਤੁਸੀਂ ਅਤੇ ਹੋਰ ਵਰਤੋਂਕਾਰ ਜਿਹੜੀਆਂ Game Center ਸਮਰੱਥ ਗੇਮਾਂ ਖੇਡਦੇ ਹੋ ਉਨ੍ਹਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਗੇਮਾਂ ਐਪ ਅਤੇ App Store ਵਿੱਚ ਚਾਰਟ ਤਿਆਰ ਕਰਨ ਲਈ ਵਰਤੀ ਜਾਂਦੀ ਹੈ।
ਗੇਮਾਂ ਐਪ ਨੂੰ ਵਿਅਕਤੀਗਤ ਬਣਾਉਣਾ
ਤੁਹਾਨੂੰ ਗੇਮਿੰਗ ਦਾ ਬਿਹਤਰੀਨ ਤਜ਼ਰਬਾ ਇੱਕੋ ਥਾਂ ’ਤੇ ਦੇਣ ਲਈ ਅਸੀ ਗੇਮਾਂ ਐਪ ਵਿਚਲੇ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਂਦੇ ਹਾਂ। ਇਹ ਕਰਨ ਲਈ ਅਸੀਂ App Store, Apple Arcade, ਅਤੇ Game Center ਦੇ ਨਾਲ-ਨਾਲ ਤੁਹਾਡੀ ਗੇਮ ਐਪ ਵਰਤੋਂ ਬਾਰੇ ਔਨ-ਡਿਵਾਈਸ ਜਾਣਕਾਰੀ ਵੀ ਵਰਤਦੇ ਹਾਂ।
App Store
ਅਸੀਂ App Store ਦੇ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਨੂੰ ਤੁਹਾਡੇ ਲਈ ਸਭ ਤੋਂ ਵੱਧ ਪ੍ਰਸੰਗਿਕ ਗੇਮਾਂ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਵਰਤਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੇ ਵੱਲੋਂ App Store ਅਤੇ ਗੇਮਾਂ ਐਪ ਵਿੱਚ ਪਹਿਲਾਂ ਤੋਂ ਖੋਜੇ, ਦੇਖੇ, ਡਾਊਨਲੋਡ ਕੀਤੇ, ਅੱਪਡੇਟ ਕੀਤੇ ਜਾਂ ਸਮੀਖਿਆ ਕੀਤੇ ਕੰਟੈਂਟ ਦੇ ਆਧਾਰ ‘ਤੇ ਤੁਹਾਡੀ ਰੁਚੀ ਵਾਲੀਆਂ ਗੇਮਾਂ ਅਤੇ ਇਨ-ਐਪ ਇਵੈਂਟਾਂ ਦੀ ਸਿਫ਼ਾਰਸ਼ ਕਰਦੇ ਹਾਂ। ਅਸੀਂ ਤੁਹਾਡੀ ਐਪ ਵਿਚਲੀ ਖ਼ਰੀਦਦਾਰੀ, ਸਬਸਕ੍ਰਿਪਸ਼ਨ ਅਤੇ ਭੁਗਤਾਨ ਦੇ ਤਰੀਕਿਆਂ ਸਮੇਤ ਖ਼ਰੀਦਦਾਰੀ ਦੀ ਹਿਸਟਰੀ ਨੂੰ ਤੁਹਾਡੇ Apple ਖਾਤੇ ਤੋਂ ਮਿਲਣ ਵਾਲੀ ਜਾਣਕਾਰੀ, ਜਿਵੇਂ ਕਿ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਅਤੇ ਨਵੇਂ ਕਿਰਿਆਸ਼ੀਲ ਕੀਤੇ ਡਿਵਾਈਸ ਆਦਿ, ਸਮੇਤ ਵੀ ਵਰਤਦੇ ਹਾਂ। ਜਿਹੜੇ ਵਰਤੋਂਕਾਰਾਂ ਨੇ Apple ਨਾਲ ਡਿਵਾਈਸ ਵਿਸ਼ਲੇਸ਼ਕੀ ਅਤੇ ਐਪ ਰੇਟਿੰਗਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਸਾਂਝੀ ਕਰਨ ਦੀ ਚੋਣ ਕੀਤੀ ਹੈ ਅਸੀਂ ਉਨ੍ਹਾਂ ਦੀ ਐਪ ਲਾਂਚ ਕਰਨ, ਇੰਸਟਾਲ ਕਰਨ ਅਤੇ ਡਿਲੀਟ ਕਰਨ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਨੂੰ ਵੀ ਬਿਹਤਰ ਸਿਫ਼ਾਰਸ਼ਾਂ ਪ੍ਰਦਾਨ ਕਰਨ ਲਈ ਵਰਤਦੇ ਹਾਂ। Apple ਨੂੰ ਤੁਹਾਡੀ App Store ਅਤੇ ਗੇਮਾਂ ਦੀ ਵਰਤੋਂ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਸ ਵਿੱਚ, ਜਿਹੜਾ ਵਿਅਕਤੀਗਤ ਕੰਟੈਂਟ ਤੁਸੀਂ ਟੈਪ ਕਰਦੇ ਅਤੇ ਦੇਖਦੇ ਹੋ ਉਸ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ।
ਤੁਸੀਂ ਆਪਣੇ Apple ਖਾਤੇ ਲਈ ਵਿਅਕਤੀਗਤ ਸਿਫ਼ਾਰਸ਼ਾਂ ਨੂੰ ਬੰਦ ਕਰਕੇ App Store ਅਤੇ ਕੁਝ ਹੋਰ ਸਰਵਿਸਾਂ ਵਿੱਚ ਵਿਅਕਤੀਗਤ ਫ਼ੀਚਰਾਂ ਨੂੰ ਬੰਦ ਕਰ ਸਕਦੇ ਹੋ। ਤੁਹਾਡੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > [ਤੁਹਾਡਾ ਨਾਮ] > ਮੀਡੀਆ ਅਤੇ ਖ਼ਰੀਦਦਾਰੀ > ਖਾਤਾ ਦੇਖੋ ’ਤੇ ਜਾਓ, ਫਿਰ ਵਿਅਕਤੀਗਤ ਸਿਫ਼ਾਰਸ਼ਾਂ ਨੂੰ ਬੰਦ ਕਰਨ ਲਈ ਟੈਪ ਕਰੋ। ਜਦੋਂ ਵਿਅਕਤੀਗਤ ਸਿਫ਼ਾਰਸ਼ਾਂ ਬੰਦ ਹੋਣ, ਤਾਂ ਗੇਮਾਂ ਐਪ ਤੁਹਾਨੂੰ ਸਿਫ਼ਾਰਸ਼ਾਂ ਦੇਣ ਲਈ App Store ਤੋਂ ਉਪਰੋਕਤ ਦੱਸੀ ਜਾਣਕਾਰੀ ਨਹੀਂ ਵਰਤਦੀ, ਪਰ ਅਸੀਂ ਹਾਲੇ ਵੀ ਤੁਹਾਨੂੰ ਗੇਮਾਂ ਐਪ ਲਾਇਬ੍ਰੇਰੀ ਵਜੋਂ ਤੁਹਾਡੇ ਵੱਲੋਂ ਡਾਊਨਲੋਡ ਕੀਤੀਆਂ ਗੇਮਾਂ ਵਾਲੀਆਂ ਐਪਾਂ ਦਿਖਾਵਾਂਗੇ।
Arcade
ਜਦੋਂ ਤੁਸੀਂ Apple Arcade ਨੂੰ ਸਬਸਕ੍ਰਾਈਬ ਕੀਤਾ ਹੋਵੇ, ਤਾਂ ਗੇਮਾਂ ਐਪ Arcade ਗੇਮਾਂ ਦੀਆਂ ਡਾਊਨਲੋਡ ਕੀਤੀਆਂ ਅਤੇ ਚਲਾਈਆਂ ਗੇਮਾਂ ਅਤੇ ਤੁਹਾਡੀ Apple Arcade ਸਬਸਕ੍ਰਿਪਸ਼ਨ ਵਿੱਚ ਉਪਲਬਧ ਐਪਾਂ ਵੀ ਸ਼ਾਮਲ ਕਰੇਗੀ। ਅਸੀਂ ਤੁਹਾਡੀ Apple Arcade ਗਤੀਵਿਧੀ ਬਾਰੇ ਜਾਣਕਾਰੀ ਦੀ ਵਰਤੋਂ ਤੁਹਾਡੀ ਦਿਲਚਸਪੀ ਵਾਲੀਆਂ ਹੋਰ ਗੇਮਾਂ ਦੀ ਸਿਫ਼ਾਰਸ਼ਾਂ ਲਈ ਕਰਦੇ ਹਾਂ।
Game Center
ਤੁਹਾਡੀ Game Center ਗਤੀਵਿਧੀ ਜਿਸ ਵਿੱਚ ਤੁਹਾਡੇ ਵੱਲੋਂ ਖੇਡੀਆਂ Game Center-ਸਮਰੱਥ ਗੇਮਾਂ, Game Center ਚੁਣੌਤੀਆਂ, ਉਪਲਬਧੀਆਂ, ਅਤੇ ਲੀਡਰਬੋਰਡ ਸ਼ਾਮਲ ਹੁੰਦਾ ਹੈ, ਇਸ ਦੀ App Store ਗਤੀਵਿਧੀ ਨਾਲ ਵਰਤੋ ਤੁਹਾਨੂੰ ਗੇਮਾਂ, ਚੁਣੌਤੀਆਂ, ਐਪ ਅੰਦਰ ਇਵੈਂਟਾਂ ਅਤੇ ਦੋਸਤਾਂ ਦੀ ਸਿਫ਼ਾਰਸ਼ ਦੇਣ ਲਈ ਕੀਤੀ ਜਾਂਦੀ ਹੈ।
ਔਨ-ਡਿਵਾਈਸ ਐਪ ਵਰਤੋਂ
ਬਿਹਤਰ ਵਰਤੋਂਕਾਰ ਤਜ਼ਰਬਾ ਦੇਣ ਲਈ, ਅਸੀਂ ਤੁਹਾਡੇ ਡਿਵਾਈਸ ’ਤੇ ਚਲਾਈਆਂ ਗਈਆਂ ਗੇਮ ਸੰਬੰਧੀ ਐਪਾਂ ਦੀ ਜਾਣਕਾਰੀ ਨੂੰ ਐਕਸੈੱਸ ਕਰਦੇ ਹਾਂ ਅਤੇ ਹਾਲੀਆ ਗੇਮਾਂ ਨੂੰ ਸ਼੍ਰੇਣੀਬੱਧ ਕਰਨ ਲਈ ਇਹ ਦੇਖਦੇ ਹਾਂ ਕਿ ਤੁਸੀਂ ਇਹਨਾਂ ਨੂੰ ਹਾਲ ਹੀ ਵਿੱਚ ਕਦੋਂ ਚਲਾਇਆ ਸੀ।
ਗੇਮਾਂ ਐਪ ਨੂੰ ਬਿਹਤਰ ਬਣਾਉਣਾ
ਗੇਮਾਂ ਐਪ ਅਤੇ ਉਸ ਨਾਲ ਸੰਬੰਧਿਤ ਸਰਵਿਸਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਅਤੇ ਉਸ ਦਾ ਪ੍ਰਬੰਧਨ ਕਰਨ ਲਈ, ਅਸੀਂ ਤੁਹਾਡੀ ਐਪ ਵਰਤੋਂ ਦੇ ਨਾਲ-ਨਾਲ App Store, Apple Arcade, ਅਤੇ Game Center ਦੀ ਜਾਣਕਾਰੀ ਇਕੱਠੀ ਕਰਦੇ ਹਾਂ। ਇਸ ਜਾਣਕਾਰੀ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਤੁਸੀਂ ਐਪਾਂ ਅਤੇ ਸੇਵਾਵਾਂ ਨੂੰ ਕਦੋਂ ਖੋਲ੍ਹਦੇ ਤੇ ਬੰਦ ਕਰਦੇ ਹੋ, ਤੁਸੀਂ ਜੋ ਕੰਟੈਂਟ ਅਤੇ ਗੇਮਾਂ ਖੋਜੀਆਂ, ਦੇਖੀਆਂ ਅਤੇ ਡਾਊਨਲੋਡ ਕੀਤੀਆਂ ਹਨ, ਸੂਚਨਾਵਾਂ ਅਤੇ ਬੈਜਾਂ ਨੂੰ ਤੁਸੀਂ ਕਿੰਨਾ ਦੇਖਦੇ ਹੋ ਅਤੇ ਤੁਸੀਂ ਜੋ ਗੇਮਾਂ ਸੰਬੰਧੀ ਐਪਾਂ ਵਿੱਚੋਂ ਖ਼ਰੀਦਿਆ ਹੈ। ਅਸੀਂ ਤੁਹਾਡੇ ਡਿਵਾਈਸ ਬਾਰੇ ਜਾਣਕਾਰੀ ਵੀ ਇਕੱਤਰ ਕਰਦੇ ਹਾਂ, ਜਿਵੇਂ ਕਿ ਡਿਵਾਈਸ ਦੀ ਕਿਸਮ, ਤੁਹਾਡੇ ਓਪਰੇਟਿੰਗ ਸਿਸਟਮ ਦਾ ਸੰਸਕਰਨ ਅਤੇ ਤੁਹਾਡੇ ਡਿਵਾਈਸ ਦੀ ਖਾਲੀ ਸਪੇਸ। ਅਸੀਂ ਇਸ ਜਾਣਕਾਰੀ ਨੂੰ ਜੋੜ ਕੇ ਇਹ ਸਮਝਣ ਲਈ ਵਰਤਦੇ ਹਾਂ ਕਿ ਤੁਸੀਂ ਅਤੇ ਹੋਰ ਲੋਕ ਗੇਮਾਂ ਐਪ ਅਤੇ ਇਸ ਨਾਲ ਸੰਬੰਧਿਤ ਸਰਵਿਸਾਂ ਨੂੰ ਕਿਵੇਂ ਵਰਤਦੇ ਹੋ ਤਾਂ ਜੋ ਇਹਨਾਂ ਐਪਾਂ ਅਤੇ ਸਰਵਿਸਾਂ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਨਵੇਂ ਗੇਮਾਂ ਸੰਬੰਧੀ ਫ਼ੀਚਰਾਂ ਅਤੇ ਫ਼ੰਕਸ਼ਨੈਲਟੀ ਦੀ ਡਿਵੈਲਪਮੈਂਟ ਨੂੰ ਨਿਰਦੇਸ਼ਿਤ ਕੀਤਾ ਜਾ ਸਕੇ।
ਤੁਹਾਡੀ ਗੇਮਾਂ ਐਪ ਦੀ ਵਰਤੋਂ ਜਾਣਕਾਰੀ ਬੇਤਰਤੀਬ ਵੱਖਰੀ ਪਛਾਣ ਨਾਲ ਜੁੜੀ ਹੁੰਦੀ ਹੈ ਜੋ ਤੁਹਾਡੀ ਸਿਰਫ਼ Apple Games ਦੀ ਵਰਤੋਂ ਨਾਲ ਸੰਬੰਧਿਤ ਹੁੰਦੀ ਹੈ ਅਤੇ ਇਸ ਨੂੰ ਤੁਹਾਡੇ Apple ਖਾਤੇ ਵਿੱਚ ਸਾਂਭਿਆ ਨਹੀਂ ਜਾਂਦਾ। ਪਛਾਣਕਰਤਾ ਨੂੰ ਰੀਸੈੱਟ ਕਰਨ ਲਈ ਆਪਣੇ iOS, iPadOS, ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਐਪਾਂ > ਗੇਮਾਂ > ਪਛਾਣਕਰਤਾ ਰੀਸੈੱਟ ਕਰੋ, ‘ਤੇ ਜਾਓ। Mac ’ਤੇ, ਗੇਮਾਂ > ਸੈਟਿੰਗਾਂ > ਪਛਾਣਕਰਤਾ ਰੀਸੈੱਟ ਕਰੋ ’ਤੇ ਜਾਓ।
ਗੇਮਾਂ ਐਪ ਅਤੇ ਬੱਚੇ
Apple Games ਐਪ ਬੱਚਿਆਂ ਦੀਆਂ ਸੈਟਿੰਗਾਂ ਅਤੇ ਮਾਪਿਆਂ ਦੇ ਕੰਟਰੋਲ ਦੀ ਕਦਰ ਕਰਦੀ ਹੈ। Game Center ਪਰਦੇਦਾਰੀ ਸੈਟਿੰਗਾਂ ਅਤੇ ਬੱਚਿਆਂ ਲਈ ਸਕਰੀਨ ਸਮਾਂ ਕੰਟੈਂਟ ਅਤੇ ਪਰਦੇਦਾਰੀ ਰੋਕਾਂ ਗੇਮਾਂ ਐਪ ਵਿੱਚ ਗਤੀਵਿਧੀਆਂ ’ਤੇ ਲਾਗੂ ਹੋਵੇਗਾ। ਸਿਫ਼ਾਰਸ਼ਾਂ ਦੀਆਂ ਵਿਅਕਤੀਗਤ ਸੈਟਿੰਗਾਂ ਦੀ ਵੀ ਕਦਰ ਕੀਤੀ ਜਾਂਦੀ ਹੈ। ਤੁਹਾਡੇ ਬੱਚੇ ਦੇ ਡਿਵਾਈਸ ’ਤੇ ਗੇਮ ਸੰਬੰਧੀ ਐਪਾਂ ’ਤੇ ਬਿਤਾਏ ਸਮੇਂ ਨੂੰ ਸੀਮਤ ਕਰਨ ਲਈ ਅਤੇ Game Center ਦੇ ਫ਼ੀਚਰ ਜਿਸ ਵਿੱਚ ਮਲਟੀਪਲੇਅਰ ਫ਼ੰਕਸ਼ਨੈਲਟੀ, ਦੋਸਤ ਜੋੜਣ ਦੀ ਸਮਰੱਥਾ ਅਤੇ ਉਹੋ ਗੇਮ ਤੁਹਾਡੇ iOS, iPadOS, visionOS device, ਜਾਂ Mac ’ਤੇ ਖੇਡਣ ਵੇਲੇ ਦੋਸਤ ਬਣਾਉਣ ਦੀ ਸਮਰੱਥਾ ਸ਼ਾਮਲ ਹੈ, ਨੂੰ ਬਲੌਕ ਕਰਨ ਲਈ ਸੈਟਿੰਗਾਂ > ਸਕਰੀਨ ਸਮਾਂ > ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ > App Store ਮੀਡੀਆ, ਵੈੱਬ ਅਤੇ ਗੇਮਾਂ ’ਤੇ ਜਾਓ ਅਤੇ Game Center ਸੈਕਸ਼ਨ ’ਤੇ ਸਕ੍ਰੌਲ ਕਰੋ। tvOS ‘ਤੇ ਸੈਟਿੰਗਾਂ > ਆਮ > ਪਾਬੰਦੀਆਂ ‘ਤੇ ਜਾਓ।
Game Center ਵਿੱਚ ਹੋਰ ਖਿਡਾਰੀਆਂ ਨਾਲ ਸੰਚਾਰ ਕਰਦੇ ਸਮੇਂ ਬੱਚੇ ਵਰਤੋਂਕਾਰ ਵੱਲੋਂ ਇਨਪੁੱਟ ਕੀਤਾ ਗਿਆ ਟੈਕਸਟ ਭੇਜ ਜਾਂ ਪ੍ਰਾਪਤ ਨਹੀਂ ਕਰ ਸਕਦੇ ਹਨ। ਉਹ ਸਿਰਫ਼ ਪ੍ਰੀਸੈੱਟ ਸੁਨੇਹੇ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। Game Center-ਸਮਰੱਥ ਐਪਾਂ ਵਿੱਚ ਬੱਚਿਆਂ ਲਈ ਗੇਮ ਅੰਦਰ ਬੋਲ ਕੇ ਕੀਤੀ ਜਾਣ ਵਾਲੀ ਗੱਲਬਾਤ ਵੀ ਬੰਦ ਰਹੇਗੀ। ਹਾਲਾਂਕਿ ਗੇਮਾਂ ਵਾਲੀਆਂ ਉਹ ਐਪਾਂ ਜਿਨ੍ਹਾਂ ਲਈ Game Center-ਚਾਲੂ ਨਹੀਂ ਹੋਵੇਗਾ ਜਾਂ ਜਿਨ੍ਹਾਂ ਲਈ Game Center ਤੋਂ ਬਿਨਾਂ ਕੋਈ ਹੋਰ ਫ਼ੰਕਸ਼ਨੈਲਟੀ ਵਰਤੀ ਜਾ ਰਹੀ ਹੋਵੇਗੀ, ਉਨ੍ਹਾਂ ਦੇ ਐਪ ਅੰਦਰਲੇ ਕੰਟਰੋਲ ਅਤੇ ਨੀਤੀਆਂ ਉਨ੍ਹਾਂ ਐਪਾਂ ਵਾਲੀਆਂ ਹੀ ਲਾਗੂ ਹੋਣਗੀਆਂ।
ਤੁਹਾਡੇ ਨਾਲ ਸੰਚਾਰ ਕਰਨਾ
Apple ਤੁਹਾਡੇ ਕੋਲ ਮੌਜੂਦ Apple ਉਤਪਾਦਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਵਰਗੀ ਤੁਹਾਡੇ ਖਾਤੇ ਦੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਗੇਮਾਂ ਐਪ ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣ ਲਈ ਕਰ ਸਕਦਾ ਹੈ। Apple ਤੁਹਾਡੀ ਗੇਮਾਂ ਐਪ, App Store, Apple Arcade, ਅਤੇ Game Center ਵਿਚਲੀ ਗਤੀਵਿਧੀ ਦੀ ਜਾਣਕਾਰੀ ਨੂੰ ਤੁਹਾਨੂੰ ਨਵੇਂ ਫ਼ੀਚਰ, ਕੰਟੈਂਟ, ਐਪ ਵਿਚਲੇ ਇਵੈਂਟ, ਚੁਣੌਤੀਆਂ, ਲੀਡਰਬੋਰਡ ਬਾਰੇ ਸੰਚਾਰ ਭੇਜਣ ਅਤੇ ਗੇਮਾਂ ਵਿੱਚ ਉਪਲਬਧ ਆਫ਼ਰ ਭੇਜਣ ਲਈ ਵਰਤ ਸਕਦਾ ਹੈ।
ਈਮੇਲ ਮਾਰਕਿਟਿੰਗ
ਜੇਕਰ ਤੁਸੀਂ ਈਮੇਲ ਮਾਰਕਿਟਿੰਗ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ, ਤਾਂ ਤੁਸੀਂ ਇਹ ਸੰਚਾਰ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹੋ। ਤੁਸੀਂ account.apple.com ‘ਤੇ ਜਾ ਕੇ ਜਾਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > ਵਿਅਕਤੀਗਤ ਜਾਣਕਾਰੀ > ਸੰਚਾਰ ਤਰਜੀਹਾਂ ਵਿੱਚ ਜਾ ਕੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਹਨਾਂ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ।
ਸੂਚਨਾਵਾਂ
ਤੁਹਾਨੂੰ ਇਹ ਸੰਚਾਰ Game Center ਵੱਲੋਂ ਭੇਜੀਆਂ Push, ਬੈਨਰ ਜਾਂ ਬੈਜ ਸੂਚਨਾਵਾਂ ਰਾਹੀਂ ਵੀ ਮਿਲ ਸਕਦਾ ਹੈ। ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਜਾਂ ਸੂਚਨਾਵਾਂ ਪ੍ਰਾਪਤ ਕਰਨੀਆਂ ਬੰਦ ਕਰਨ ਲਈ ਸੈਟਿੰਗਾਂ > ਸੂਚਨਾਵਾਂ > Game Center ‘ਤੇ ਜਾਓ। Apple ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੂਚਨਾਵਾਂ ਸਮੇਤ ਆਪਣੇ ਸੰਚਾਰ ਦੇ ਨਾਲ ਤੁਹਾਡੇ ਇੰਟਰੈਕਸ਼ਨ ਬਾਰੇ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ Apple Games ਵਿਚਲੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ‘ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ, ਜੋ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਜੋ:
- ਸੰਬੰਧਿਤ ਕੰਟੈਂਟ ਦਿਖਾਇਆ ਜਾ ਸਕੇ ਅਤੇ ਮੁਲਾਂਕਣ ਕੀਤਾ ਜਾ ਸਕੇ ਕਿ ਤੁਹਾਡੇ ਡਿਵਾਈਸ ਵਿੱਚ ਬੇਨਤੀ ਕੀਤੇ ਕੰਟੈਂਟ ਨੂੰ ਡਾਊਨਲੋਡ ਕਰਨ ਲਈ ਲੋੜੀਂਦੀ ਥਾਂ ਹੈ ਜਾਂ ਨਹੀਂ ਅਤੇ ਅੱਪਡੇਟ ਕੀਤੇ ਕੰਟੈਂਟ ਨੂੰ ਆਟੋਮੈਟਿਕਲੀ ਡਾਊਨਲੋਡ ਕਰਨ ਵਿੱਚ ਮਦਦ ਕੀਤੀ ਜਾ ਸਕੇ
- ਗੇਮਾਂ ਐਪ ਵਿੱਚ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਇਆ ਜਾ ਸਕੇ
- ਗੇਮਾਂ ਐਪ ਅਤੇ ਇਸ ਨਾਲ ਸੰਬੰਧਿਤ ਹੋਰ Apple ਉਤਪਾਦਾਂ ਅਤੇ ਸਰਵਿਸਾਂ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਉਨ੍ਹਾਂ ਦਾ ਪ੍ਰਬੰਧਨ ਕੀਤਾ ਜਾ ਸਕੇ
- ਤੁਹਾਡੇ ਦਿਲਚਸਪੀ ਵਾਲੇ ਆਫ਼ਰਾਂ ਨੂੰ ਈਮੇਲ, Push, ਬੈਨਰ ਅਤੇ ਬੈਜ ਸੂਚਨਾਵਾਂ ਰਾਹੀਂ ਭੇਜਿਆ ਜਾ ਸਕੇ
- ਡਿਵੈਲਪਰਾਂ ਨੂੰ ਉਨ੍ਹਾਂ ਦੀਆਂ ਐਪਾਂ ਵਿੱਚ ਡਾਊਨਲੋਡ ਅਤੇ ਖ਼ਰੀਦਾਂ ਦੀ ਰਿਪੋਰਟ ਦਿੱਤੀ ਜਾ ਸਕੇ
- ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:
- ਗੇਮ ਐਪ ਵਿੱਚ ਤੁਹਾਡੇ ਡਾਊਨਲੋਡ ਅਤੇ ਖ਼ਰੀਦ ਵਰਗੀ ਵਰਤੋਂ, ਇਸ ਤੋਂ ਇਲਾਵਾ Game Center ਸੂਚਨਾਵਾਂ ਅਤੇ ਸੁਨੇਹੇ ਅਤੇ ਐਪ ਅੰਦਰ ਸੂਚਨਾਵਾਂ ਅਤੇ ਸੁਨੇਹੇ
- ਤੁਹਾਡੇ ਡਿਵਾਈਸ ਅਤੇ ਖਾਤੇ ਬਾਰੇ ਜਾਣਕਾਰੀ
- ਤੁਹਾਡਾ IP ਪਤਾ
- ਡਿਵਾਈਸ ਭਰੋਸੇਯੋਗਤਾ ਸਕੋਰ
ਡੇਟਾ ਸਾਂਭ ਕੇ ਰੱਖਣਾ
ਅਸੀਂ ਗੇਮਾਂ ਐਪ ਅਤੇ App Store ਵਿੱਚ ਤੁਹਾਡੇ ਖ਼ਰੀਦਦਾਰੀ ਅਤੇ ਡਾਊਨਲੋਡ ਨਾਲ ਸੰਬੰਧਿਤ ਨਿੱਜੀ ਡੇਟਾ ਨੂੰ ਵਿੱਤੀ ਰਿਪੋਰਟਿੰਗ ਨਾਲ ਸੰਬੰਧਿਤ ਕਾਨੂੰਨਾਂ ਮੁਤਾਬਕ ਨਿਰਧਾਰਤ ਮਿਆਦ ਤੱਕ ਸਾਂਭ ਕੇ ਰੱਖਦੇ ਹਾਂ, ਇਹ ਮਿਆਦ ਖੇਤਰ ਮੁਤਾਬਕ ਵੱਖ-ਵੱਖ ਹੋ ਸਕਦੀ ਹੈ। ਜ਼ਿਆਦਾਤਰ ਗਾਹਕਾਂ ਲਈ ਘੱਟੋ ਘੱਟ 10 ਸਾਲ ਤੱਕ ਡੇਟਾ ਸਾਂਭ ਕੇ ਰੱਖਣ ਦੀ ਮਿਆਦ ਲੋੜੀਂਦੀ ਹੁੰਦੀ ਹੈ, ਪਰ ਚੀਨ ਵਰਗੇ ਖੇਤਰਾਂ ਵਿੱਚ ਇਹ ਮਿਆਦ 30 ਸਾਲ ਹੋ ਸਕਦੀ ਹੈ। ਅਸੀਂ ਤੁਹਾਡੀ ਖ਼ਰੀਦਦਾਰੀ ਅਤੇ ਕੰਟੈਂਟ ਦੇ ਡਾਊਨਲੋਡ ਦਾ ਰਿਕਾਰਡ ਵੀ ਉਸ ਸਮੇਂ ਤੱਕ ਬਰਕਰਾਰ ਰੱਖਦੇ ਹਾਂ, ਜਦੋਂ ਤੱਕ ਤੁਹਾਡਾ ਖਾਤਾ ਸਾਡੇ ਕੋਲ ਖੁੱਲਾ ਰਹਿੰਦਾ ਹੈ ਤਾਂ ਜੋ ਤੁਹਾਨੂੰ ਸਾਡੀਆਂ ਲਾਗੂ ਸ਼ਰਤਾਂ ਦੇ ਆਧਾਰ ‘ਤੇ ਉਸ ਕੰਟੈਂਟ ਨੂੰ ਡਾਊਨਲੋਡ ਕਰਨ ਦੀ ਆਗਿਆ ਮਿਲ ਸਕੇ। ਅਸੀਂ ਬ੍ਰਾਊਜ਼ਿੰਗ ਗਤੀਵਿਧੀ ਅਤੇ ਖੋਜਾਂ ਵਰਗੀ ਹੋਰ ਜਾਣਕਾਰੀ ਨੂੰ ਥੋੜ੍ਹੀ ਸਮਾਂ ਮਿਆਦ ਲਈ ਸਾਂਭ ਕੇ ਰੱਖਦੇ ਹਾਂ। ਡੇਟਾ ਬਰਕਰਾਰ ਰੱਖਣ ਅਤੇ ਖਾਸ ਕਾਰੋਬਾਰੀ ਵਰਤੋਂ ਦੇ ਮਾਮਲਿਆਂ ਦੇ ਲਈ ਲਾਗੂ ਕਾਨੂੰਨੀ ਲੋੜਾਂ ਦੇ ਆਧਾਰ ‘ਤੇ ਮਿਆਦ ਦੀ ਚੋਣ ਹੁੰਦੀ ਹੈ। ਹਾਲਾਂਕਿ, ਤੁਹਾਡੇ ਵੱਲੋਂ ਆਪਣਾ ਖਾਤਾ ਜਾਂ ਗੇਮਾਂ ਐਪ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਵੀ ਤੁਹਾਡੇ ਕਾਰਡ ਦੇ ਸਟੋਰ ਕੀਤੇ ਵੇਰਵਿਆਂ ਤੋਂ ਬਿਨਾਂ ਖ਼ਰੀਦਦਾਰੀ ਵਰਗੀ ਕੁਝ ਜਾਣਕਾਰੀ ਨੂੰ ਵਿੱਤੀ ਰਿਕਾਰਡ ਵਜੋਂ ਸਾਂਭ ਕੇ ਰੱਖਿਆ ਜਾ ਸਕਦਾ ਹੈ।
ਜਦੋਂ ਤੁਸੀਂ ਕਿਸੇ ਭੁਗਤਾਨ ਕਾਰਡ ਦੀ ਵਰਤੋਂ ਕਰਦੇ ਹੋ, ਤਾਂ Apple ਭਵਿੱਖ ਵਿੱਚ ਖ਼ਰੀਦਾਂ, ਆਵਰਤੀ ਲੈਣ-ਦੇਣ ਜਾਂ ਤੁਹਾਡੇ ਵੱਲੋਂ ਅਧਿਕਾਰਤ ਹੋਰ ਵਰਤੋਂ ਦੇ ਲਈ ਤੁਹਾਡੇ ਕਾਰਡ ਨੰਬਰ ਅਤੇ ਬਿਲਿੰਗ ਜਾਣਕਾਰੀ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਆਟੋਮੈਟਿਕਲੀ ਅੱਪਡੇਟ ਕਰ ਸਕਦਾ ਹੈ। Apple ਇਹ ਜਾਣਕਾਰੀ ਨੂੰ ਤੁਹਾਡੀ ਵਿੱਤੀ ਸੰਸਥਾ ਜਾਂ ਭੁਗਤਾਨ ਨੈੱਟਵਰਕ ਤੋਂ ਪ੍ਰਾਪਤ ਕਰ ਸਕਦਾ ਹੈ ਅਤੇ ਧੋਖਾਧੜੀ ਨੂੰ ਰੋਕਣ ਅਤੇ ਤਸਦੀਕੀਕਰਨ ਦੇ ਲਈ ਇਸ ਦੀ ਵਰਤੋਂ ਵੀ ਕਰ ਸਕਦਾ ਹੈ।
ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਅਸੀਂ Apple Games app, App Store, Apple Arcade, Game Center, ਅਤੇ ਹੋਰ Apple ਐਪਾਂ ਅਤੇ ਸਰਵਿਸਾਂ ਵਿੱਚ ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਨਿੱਜੀ ਡੇਟਾ ਇਕੱਠਾ ਕਰਦੇ ਹਾਂ। ਇਸ ਜਾਣਕਾਰੀ ਵਿੱਚ ਡਿਵਾਈਸ ਦੀ ਜਾਣਕਾਰੀ ਜਿਵੇਂ ਕਿ ਡਿਵਾਈਸ ਦੀ ਕਿਸਮ ਅਤੇ ਸੌਫ਼ਟਵੇਅਰ ਸੰਸਕਰਨ, ਟਿਕਾਣੇ ਦੀ ਜਾਣਕਾਰੀ ( ਜਿਸਦਾ ਤੁਹਾਡੇ ਇੰਟਰਨੈੱਟ ਕਨੈਕਸ਼ਨ ਦਾ IP ਪਤਾ ਦਾ, ਜੇ ਉਪਲਬਧ ਹੋਵੇ ਤਾਂ, ਭੂਗੋਲਿਕ ਖੇਤਰ ਨਾਲ ਮਿਲਾਣ ਕਰਕੇ ਅੰਦਾਜ਼ਾ ਲਾਇਆ ਜਾਂਦਾ ਹੈ), ਡਾਊਨਲੋਡ ਅਤੇ ਖ਼ਰੀਦਦਾਰੀ ਦੀ ਹਿਸਟਰੀ, ਖੋਜਾਂ ਅਤੇ ਇਨ੍ਹਾਂ ਸਟੋਰਾਂ ਨਾਲ ਹੋਰ ਇੰਟਰੈਕਸ਼ਨਾਂ ਸ਼ਾਮਲ ਹੁੰਦੀਆਂ ਹਨ।
ਜਦੋਂ ਕੋਈ ਖ਼ਰੀਦਦਾਰੀ ਕਰਦਾ ਹੈ ਜਾਂ ਜਦੋਂ ਕੋਈ ਸਬਸਕ੍ਰਿਪਸ਼ਨ ਸਵੈ-ਨਵੀਨੀਕਰਨ ‘ਤੇ ਸੈੱਟ ਹੁੰਦੀ ਹੈ, ਤਾਂ Apple ਤੁਹਾਡੇ ਨਾਲ ਪੁਰਾਣੇ ਕਾਰੋਬਾਰੀ ਸੰਬੰਧਾਂ ਦੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ ਤਾਂ ਜੋ ਬੇਨਤੀ ‘ਤੇ ਪ੍ਰਕਿਰਿਆ ਕੀਤੀ ਜਾ ਸਕੇ ਅਤੇ ਭੁਗਤਾਨ ਭਾਈਵਾਲ ਵੱਲੋਂ ਪ੍ਰਮਾਣੀਕਰਨ ਕੀਤੇ ਜਾਣ ਤੋਂ ਪਹਿਲਾਂ ਯਕੀਨੀ ਬਣਾਇਆ ਜਾ ਸਕੇ ਕਿ ਉਤਪਾਦ ਜਾਂ ਸੇਵਾ ਪ੍ਰਦਾਨ ਕਰਨੀ ਹੈ ਜਾਂ ਨਹੀਂ।
ਜਦੋਂ ਤੁਸੀਂ ਖ਼ਰੀਦਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸਾਡੇ ਵੱਲੋਂ ਤੁਹਾਡੇ ਡਿਵਾਈਸ ‘ਤੇ ਇੱਕ ਡਿਵਾਈਸ ਭਰੋਸੇਯੋਗਤਾ ਸਕੋਰ ਦਾ ਹਿਸਾਬ ਲਗਾਉਣ ਲਈ ਵੀ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਡਿਵਾਈਸ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ, ਜਿਵੇਂ ਕਿ ਤੁਸੀਂ ਲਗਭਗ ਕਿੰਨੀਆਂ ਫ਼ੋਨ ਕਾਲਾਂ ਕਰਦੇ ਹੋ ਅਤੇ ਈਮੇਲਾਂ ਭੇਜਦੇ ਅਤੇ ਪ੍ਰਾਪਤ ਕਰਦੇ ਹੋ। ਸਪੁਰਦਗੀ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ Apple ਤੁਹਾਡੇ ਡਿਵਾਈਸ ‘ਤੇ ਅਸਲ ਮੁੱਲਾਂ ਦਾ ਪਤਾ ਨਾ ਲਗਾ ਸਕੇ। ਸਕੋਰ ਸਾਡੇ ਸਰਵਰ ‘ਤੇ ਨਿਸ਼ਚਿਤ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ।
App Store ਸਮੇਤ ਗੇਮਾਂ ਐਪ ਨੂੰ ਹੋਰ ਸ਼ਾਨਦਾਰ ਬਣਾਉਣ ਵਾਲੀਆਂ ਐਪਾਂ ਅਤੇ ਸੇਵਾਵਾਂ ਦੀ ਵਧੇਰੇ ਜਾਣਕਾਰੀ ਲਈ, www.apple.com/in/legal/privacy/data/en/app-store ‘ਤੇ ਜਾਓ। Apple Arcade ਲਈ, www.apple.com/in/legal/privacy/data/en/apple-arcade ‘ਤੇ ਜਾਓ। Game Center ਲਈ, www.apple.com/in/legal/privacy/data/en/apple-arcade ’ਤੇ ਜਾਓ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12