Apple Music ਦੋਸਤ ਅਤੇ ਪਰਦੇਦਾਰੀ
Apple Music ਦੋਸਤ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- ਜਦੋਂ ਤੁਸੀਂ ਕੋਈ ਪ੍ਰੋਫ਼ਾਈਲ ਬਣਾਉਂਦੇ ਹੋ ਤਾਂ ਕੁਝ ਜਾਣਕਾਰੀ ਹਮੇਸ਼ਾਂ ਜਨਤਕ ਹੁੰਦੀ ਹੈ ਪਰ ਤੁਸੀਂ ਇਹ ਕੰਟਰੋਲ ਕਰਦੇ ਹੋ ਕਿ ਤੁਹਾਡੀ ਗਤੀਵਿਧੀ ਕਿਸ ਵੱਲੋਂ ਫ਼ੌਲੋ ਕੀਤੀ ਜਾ ਸਕਦੀ ਹੈ।
- Apple Music ਤੁਹਾਡੇ ਡਿਵਾਈਸ ’ਤੇ ਸਮੇਂ-ਸਮੇਂ ’ਤੇ ਸੰਪਰਕਾਂ ਦੀ ਜਾਂਚ ਕਰ ਕੇ ਨਵੇਂ ਦੋਸਤਾਂ ਦੀ ਸਿਫ਼ਾਰਸ਼ ਕਰ ਸਕਦਾ ਹੈ। ਇਹ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ Apple Music ਤੁਹਾਡੇ ਸੰਪਰਕਾਂ ਨੂੰ ਯਾਦ ਨਹੀਂ ਰੱਖਦਾ ਹੈ।
- ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਜਿਨ੍ਹਾਂ ਲੋਕਾਂ ਕੋਲ ਤੁਹਾਡੀ Apple ਖਾਤਾ ਸੰਪਰਕ ਜਾਣਕਾਰੀ ਹੈ ਉਹ ਤੁਹਾਨੂੰ ਸਿਫ਼ਾਰਸ਼ ਕੀਤੇ ਦੋਸਤ ਵਜੋਂ ਦੇਖਦੇ ਹਨ ਜਾਂ ਨਹੀਂ।
Apple ਵਿਖੇ ਸਾਡੀ ਸਾਰਿਆਂ ਦੀ ਤਰਜੀਹ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨੀ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸ ਦੀ ਸਾਨੂੰ ਤੁਹਾਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਅਸੀਂ ਉਹ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ Apple Music ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਜੇਕਰ ਤੁਸੀਂ Apple Music ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਕਨੈਕਟ ਕਰਨਾ ਜਾਂ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵਰਤੋਂਕਾਰ ਹੈਂਡਲ (ਜਿਵੇਂ ਕਿ, @johnappleseed), ਡਿਸਪਲੇ ਨਾਮ ਅਤੇ ਜੇਕਰ ਚਾਹੋ ਤਾਂ ਪ੍ਰੋਫ਼ਾਈਲ ਤਸਵੀਰ ਅਤੇ ਹੋਰ ਜਾਣਕਾਰੀ ਪ੍ਰਦਾਨ ਕਰ ਕੇ ਨਿੱਜੀ ਪ੍ਰੋਫ਼ਾਈਲ ਬਣਾ ਸਕਦੇ ਹੋ। Apple ਵੱਲੋਂ ਤੁਹਾਡੇ ਖਾਤੇ ਵਿੱਚ ਇਹ ਜਾਣਕਾਰੀ ਸਟੋਰ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਇਸਨੂੰ ਆਪਣੇ ਕਿਸੇ ਵੀ ਡਿਵਾਈਸ ਤੋਂ ਐਕਸੈੱਸ ਕਰ ਸਕੋ। ਤੁਹਾਡੇ ਵੱਲੋਂ ਪੋਸਟ ਕੀਤੇ ਕਿਸੇ ਵੀ ਕੰਟੈਂਟ ਅਤੇ Apple Music ‘ਤੇ ਸਾਂਝੀ ਕੀਤੀ ਗਤੀਵਿਧੀ ਦੇ ਨਾਲ ਤੁਹਾਡਾ ਵਰਤੋਂਕਾਰ ਹੈਂਡਲ, ਡਿਸਪਲੇ ਨਾਮ ਅਤੇ ਪ੍ਰੋਫ਼ਾਈਲ ਤਸਵੀਰ ਦਿਖਾਈ ਦੇ ਸਕਦੀ ਹੈ। ਕੰਟੈਂਟ ਪੋਸਟ ਕਰਨਾ ਅਤੇ ਸਾਂਝਾ ਕਰਨਾ ਫ਼ਿਲਹਾਲ ਬੱਚਿਆਂ ਦੇ Apple ਖਾਤੇ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਜਾਂ ਉਪਲਬਧ ਨਹੀਂ ਹੈ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਕਰ ਕੇ ਹੋਰ ਲੋਕ ਵੀ ਤੁਹਾਡੀ Apple Music ਪ੍ਰੋਫ਼ਾਈਲ ਨੂੰ ਲੱਭ ਸਕਦੇ ਹਨ।
ਤੁਸੀਂ ਆਪਣੀ ਪ੍ਰੋਫ਼ਾਈਲ ਦਾ ਕੰਟੈਂਟ ਜਿਵੇਂ ਕਿ ਸੁਣਨ ਸੰਬੰਧੀ ਗਤੀਵਿਧੀਆਂ ਅਤੇ ਪਲੇਲਿਸਟਾਂ ਨੂੰ ਸਿਰਫ਼ ਉਹਨਾਂ ਲੋਕਾਂ ਲਈ ਉਪਲਬਧ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ। ਹਾਲਾਂਕਿ ਹੈਂਡਲ, ਡਿਸਪਲੇ ਨਾਮ, ਤਸਵੀਰ, ਤੁਹਾਨੂੰ ਫ਼ੌਲੋ ਕਰਨ ਵਾਲੇ ਅਤੇ ਜਿਨ੍ਹਾਂ ਨੂੰ ਤੁਸੀਂ ਫ਼ੌਲੋ ਕਰਦੇ ਹੋ ਵਰਗੀ ਤੁਹਾਡੀ ਪ੍ਰੋਫ਼ਾਈਲ ਸੰਬੰਧੀ ਜਾਣਕਾਰੀ ਹਮੇਸ਼ਾਂ ਹਰ ਕਿਸੇ ਨੂੰ ਦਿਖਾਈ ਦਿੰਦੀ ਹੈ।
ਜਦੋਂ ਤੁਸੀਂ Apple Music ‘ਤੇ ਪ੍ਰੋਫ਼ਾਈਲ ਬਣਾਉਂਦੇ ਹੋ, ਤਾਂ ਅਸੀਂ ਹੋਰ Apple Music ਸਬਸਕ੍ਰਾਈਬਰਾਂ ਦੇ ਸੁਝਾਅ ਦੇਵਾਂਗੇ ਜਿਨ੍ਹਾਂ ਨਾਲ ਤੁਸੀਂ ਦੋਸਤ ਵਜੋਂ ਜੁੜ ਸਕਦੇ ਹੋ। ਦੋਸਤਾਂ ਦੀ ਸਿਫ਼ਾਰਸ਼ ਕਰਨ ਲਈ Apple ਤੁਹਾਡੇ ਸੰਪਰਕਾਂ ਤੋਂ ਜਾਣਕਾਰੀ ਨਹੀਂ ਲੈਂਦਾ ਜਾਂ ਸਟੋਰ ਨਹੀਂ ਕਰਦਾ। Apple ਨੂੰ ਤੁਹਾਡੇ ਸੰਪਰਕਾਂ ਦੇ ਫ਼ੋਨ ਨੰਬਰ ਅਤੇ ਈਮੇਲ ਪਤਿਆਂ ਦੇ ਸਿਰਫ਼ ਛੋਟੇ ਅਤੇ ਇਨਕ੍ਰਿਪਟ ਕੀਤੇ ਗਏ ਹੈਸ਼ ਭੇਜੇ ਜਾਂਦੇ ਹਨ ਅਤੇ ਫਿਰ ਸਿਫ਼ਾਰਸ਼ ਕਰਨ ਲਈ ਮੇਲ ਖਾਣ ਵਾਲੇ Apple Music ਸਬਸਕ੍ਰਾਈਬਰਾਂ ਨੂੰ ਸਥਾਨਕ ਰੂਪ ਵਿੱਚ ਤੁਹਾਡੇ ਡਿਵਾਈਸ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। Apple Music ਸਮੇਂ-ਸਮੇਂ ‘ਤੇ ਭਵਿੱਖ ਵਿੱਚ ਸਿਫ਼ਾਰਸ਼ ਕਰਨ ਵਾਸਤੇ ਨਵੇਂ ਦੋਸਤਾਂ ਲਈ ਤੁਹਾਡੇ ਸੰਪਰਕਾਂ ਦੀ ਜਾਂਚ ਕਰ ਸਕਦਾ ਹੈ; ਤੁਸੀਂ ਖਾਤਾ ਸੈਟਿੰਗਾਂ ਵਿੱਚ Apple Music ‘ਤੇ “ਸੰਪਰਕ” ਨੂੰ ਅਸਮਰੱਥ ਕਰ ਕੇ ਇਸ ਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਲੋਕਾਂ ਵੱਲੋਂ ਉਹਨਾਂ ਦੇ ਸੰਪਰਕਾਂ ਵਿੱਚ ਮੌਜੂਦ ਤੁਹਾਡੀ Apple ਖਾਤਾ ਸੰਪਰਕ ਜਾਣਕਾਰੀ ਦੇ ਆਧਾਰ ‘ਤੇ ਲੱਭਿਆ ਜਾਣਾ ਨਹੀਂ ਚਾਹੁੰਦੇ ਹੋ, ਤਾਂ ਤੁਸੀਂ ਖਾਤਾ ਸੈਟਿੰਗਾਂ ਵਿੱਚ “Apple ਖਾਤੇ ਤੋਂ ਲੱਭਣ ਦੀ ਆਗਿਆ ਦਿਓ” ਨੂੰ ਅਸਮਰੱਥ ਕਰਕੇ ਇਸ ਨੂੰ ਬਦਲ ਸਕਦੇ ਹੋ।
ਤੁਸੀਂ ਕਿਸੇ ਵੀ ਸਮੇਂ ਆਪਣੀ ਪ੍ਰੋਫ਼ਾਈਲ ਵਿੱਚ ਪ੍ਰਦਾਨ ਕੀਤੀ ਜਾਣਕਾਰੀ ਨੂੰ ਅੱਪਡੇਟ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ। ਜਦੋਂ ਵੀ ਤੁਸੀਂ ਔਨਲਾਈਨ ਸਾਂਝਾ ਕਰਦੇ ਹੋ, ਤਾਂ ਤੁਹਾਨੂੰ ਜਨਤਕ ਕੀਤੀ ਜਾਣ ਵਾਲੀ ਜਾਣਕਾਰੀ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ ਹੈ। ਜਦੋਂ ਤੁਸੀਂ Apple Music ਤੋਂ ਹੋਰ ਵੈੱਬਸਾਈਟਾਂ ਜਾਂ ਸਮਾਜਿਕ ਨੈੱਟਵਰਕਾਂ ‘ਤੇ ਕੁਝ ਵੀ ਸਾਂਝਾ ਕਰਦੇ ਹੋ ਤਾਂ ਉਹ ਸਭ ਉਹਨਾਂ ਸੇਵਾਵਾਂ ਦੀਆਂ ਪਰਦੇਦਾਰੀ ਨੀਤੀਆਂ ਦੇ ਅਧੀਨ ਹੁੰਦਾ ਹੈ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ Apple Music ਦੋਸਤ ਵਿੱਚ ਆਮ ਤੌਰ ‘ਤੇ ਤੁਹਾਡੇ ਨਿੱਜੀ ਡੇਟਾ ਨੂੰ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਇਜ਼ ਹਿੱਤਾਂ ਦੀ ਪੂਰਤੀ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ Apple Music ਦੋਸਤ ਪ੍ਰਦਾਨ ਕਰਨਾ ਅਤੇ Apple Music ਦੇ ਹੋਰ ਸਬਸਕ੍ਰਾਈਬਰਾਂ ਸੰਬੰਧੀ ਸੁਝਾਅ ਦੇਣਾ ਸ਼ਾਮਲ ਹੈ, ਜਿਨ੍ਹਾਂ ਨਾਲ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ।
ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:
- ਤੁਹਾਡੇ Apple Music ਦੋਸਤਾਂ ਦੀ ਪ੍ਰੋਫ਼ਾਈਲ ਦੀ ਜਾਣਕਾਰੀ ਅਤੇ ਤੁਹਾਡੇ Apple ਖਾਤੇ ਦੀ ਸੰਪਰਕ ਜਾਣਕਾਰੀ
- ਤੁਹਾਡੇ ਵੱਲੋਂ ਪੋਸਟ ਅਤੇ ਸਾਂਝਾ ਕੀਤਾ ਗਿਆ ਕੰਟੈਂਟ, ਤੁਸੀਂ ਜਿਸ ਨੂੰ ਫ਼ੌਲੋ ਕਰਦੇ ਹੋ ਅਤੇ ਤੁਹਾਨੂੰ ਕੌਣ ਫ਼ੌਲੋ ਕਰਦਾ ਹੈ
- ਤੁਹਾਡੇ ਸੰਪਰਕਾਂ ਸੰਬੰਧੀ ਜਾਣਕਾਰੀ
- Apple Music ਸਬਸਕ੍ਰਾਈਬਰ ਜਿਨ੍ਹਾਂ ਨਾਲ ਤੁਸੀਂ ਕਨੈਕਟ ਕਰਨਾ ਚਾਹੁੰਦੇ ਸੀ
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12