Apple Music ਅਤੇ ਪਰਦੇਦਾਰੀ

ਤੁਹਾਡੀਆਂ ਖੋਜਾਂ, ਬ੍ਰਾਊਜ਼ਿੰਗ, ਖ਼ਰੀਦਾਂ ਅਤੇ ਡਿਵਾਈਸ ਟ੍ਰਸਟ ਸਕੋਰ ਨਾਲ ਸੇਵਾ ਨੂੰ ਬਣਾਉਣ ਅਤੇ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਜੇਕਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਅਤੇ ਤੁਹਾਨੂੰ ਸੂਚਨਾਵਾਂ ਭੇਜਣ ਲਈ ਅਸੀਂ ਤੁਹਾਡੀ ਸੰਗੀਤ ਲਾਇਬ੍ਰੇਰੀ ਅਤੇ ਤੁਹਾਡੇ ਦੁਆਰਾ ਚਲਾਏ ਗੀਤਾਂ ਦੀ ਵਰਤੋਂ ਕਰਦੇ ਹਾਂ। ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
 

Apple Music ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • Apple ਤੁਹਾਡੀ Apple Music ਅਤੇ Apple Music Classical ਗਤੀਵਿਧੀ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਜਿਵੇਂ ਕਿ ਤੁਸੀਂ ਕਿਹੜੇ ਗੀਤ ਅਤੇ ਕਿੰਨੇ ਸਮੇਂ ਤੱਕ ਚਲਾਉਂਦੇ ਹੋ, ਤਾਂ ਜੋ ਤੁਹਾਡੇ ਵੱਲੋਂ ਸਬਸਕ੍ਰਾਈਬ ਕੀਤੇ ਜਾਣ ’ਤੇ ਸੇਵਾਵਾਂ ਨੂੰ ਵਿਅਕਤੀਗਤ ਕੀਤਾ ਜਾ ਸਕੇ, ਤੁਹਾਨੂੰ ਸੂਚਨਾਵਾਂ ਭੇਜੀਆਂ ਜਾ ਸਕਣ ਅਤੇ ਆਪਣੇ ਭਾਈਵਾਲਾਂ ਨੂੰ ਲਾਭ ਪਹੁੰਚਾਇਆ ਜਾ ਸਕੇ।
  • ਤੁਹਾਡੀ Apple ਕਲਾਊਡ ਲਾਇਬ੍ਰੇਰੀ ਤੁਹਾਡੇ ਡਿਵਾਈਸ ’ਤੇ ਤੁਹਾਡੀ ਸੰਗੀਤ ਲਾਇਬ੍ਰੇਰੀ ਤੋਂ Apple ਨੂੰ ਜਾਣਕਾਰੀ ਭੇਜਦੀ ਹੈ, ਜਿਵੇਂ ਕਿ ਗੀਤ ਅਤੇ ਕਲਾਕਾਰ ਦਾ ਨਾਮ, ਜਿਸ ਨਾਲ ਤੁਹਾਡੇ ਅਜਿਹੇ ਕਿਸੇ ਵੀ ਗੀਤ ਦੀ ਕਾਪੀ ਨੂੰ ਪਛਾਣ ਕੇ ਅਨਲੌਕ ਕੀਤਾ ਜਾ ਸਕੇ ਜੋ Apple Music ਵਿੱਚ ਵੀ ਉਪਲਬਧ ਹੈ।
  • ਜਦੋਂ ਤੱਕ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਹੈ, ਉਦੋਂ ਤੱਕ ਅਤੇ ਉਸ ਤੋਂ ਕੁਝ ਸਮੇਂ ਬਾਅਦ ਤੱਕ ਅਸੀਂ ਤੁਹਾਡੀ cloud ਲਾਇਬ੍ਰੇਰੀ ਜਾਣਕਾਰੀ ਨੂੰ ਤੁਹਾਡੇ ਨਾਲ ਜੋੜ ਕੇ ਰੱਖਦੇ ਹਾਂ। ਅਸੀਂ ਵਿੱਤੀ ਰਿਪੋਰਟਿੰਗ ਨਾਲ ਸੰਬੰਧਿਤ ਲਾਗੂ ਕਾਨੂੰਨਾਂ ਦੁਆਰਾ ਨਿਰਧਾਰਤ ਮਿਆਦ ਦੇ ਲਈ ਤੁਹਾਡੇ ਵੱਲੋਂ ਚਲਾਏ ਗਏ ਗੀਤਾਂ ਦੇ ਰਿਕਾਰਡ ਬਰਕਰਾਰ ਰੱਖਦੇ ਹਾਂ।
  • ਧੋਖਾਧੜੀ ਦੀ ਪਛਾਣ ਕਰਨ ਅਤੇ ਰੋਕਣ ਲਈ ਤੁਹਾਡੇ ਦੁਆਰਾ ਫ਼ੋਨ ਕਾਲਾਂ ਜਾਂ ਈਮੇਲਾਂ ਭੇਜਣ ਅਤੇ ਪ੍ਰਾਪਤ ਕਰਨ ਦੀ ਗਿਣਤੀ ਸਮੇਤ ਤੁਹਾਡੀ ਡਿਵਾਈਸ ਦੀ ਵਰਤੋਂ ਕਰਨ ਦੀ ਤਰੀਕੇ ਸੰਬੰਧੀ ਜਾਣਕਾਰੀ ਦੀ ਵਰਤੋਂ ਡਿਵਾਈਸ ਟ੍ਰਸਟ ਸਕੋਰ ਗਿਣਨ ਲਈ ਕੀਤੀ ਜਾਵੇਗੀ, ਜਦੋਂ ਤੁਸੀਂ ਕੁਝ ਖ਼ਰੀਦਣ ਦੀ ਕੋਸ਼ਿਸ਼ ਕਰੋਗੇ। ਸਪੁਰਦਗੀਆਂ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਗਈਆਂ ਹਨ ਕਿ Apple ਤੁਹਾਡੇ ਡਿਵਾਈਸ ‘ਤੇ ਅਸਲ ਮੁੱਲਾਂ ਦਾ ਪਤਾ ਨਾ ਲਗਾ ਸਕੇ। ਸਕੋਰ ਸਾਡੇ ਸਰਵਰ ‘ਤੇ ਨਿਸ਼ਚਿਤ ਸਮੇਂ ਲਈ ਸਟੋਰ ਕੀਤੇ ਗਏ ਹਨ।

Apple ਵਿਖੇ ਸਾਡੀ ਸਾਰਿਆਂ ਦੀ ਤਰਜੀਹ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨੀ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸ ਦੀ ਸਾਨੂੰ ਤੁਹਾਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਅਸੀਂ ਉਹ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ Apple Music ਅਤੇ Apple Music Classical ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।

Apple Music ਵਿੱਚ ਸੇਵਾਵਾਂ ਅਤੇ ਫ਼ੀਚਰ ਪ੍ਰਦਾਨ ਕਰਨ ਲਈ ਅਸੀਂ ਤੁਹਾਡੇ ਨਿੱਜੀ ਡੇਟਾ ਦੀ ਵਰਤੋਂ ਕਰਦੇ ਹਾਂ। ਇਸ ਜਾਣਕਾਰੀ ਵਿੱਚ ਤੁਹਾਡਾ ਨਾਮ ਅਤੇ Apple ਖਾਤੇ ਵਾਲੀ ਤਸਵੀਰ (ਜੇਕਰ ਤੁਸੀਂ ਸੈੱਟ ਕੀਤੀ ਹੈ) ਸ਼ਾਮਲ ਹੁੰਦੀ ਹੈ ਜਿਸ ਨੂੰ ਤੁਸੀਂ Apple Music ਦੇ ਸਾਂਝਾਕਰਨ ਫ਼ੀਚਰ ਨਾਲ ਵਰਤਣ ਲਈ Apple Music ਐਪ ਸੈਟਿੰਗਾਂ ਵਿੱਚ ਜਾ ਕੇ ਐਕਸੈੱਸ ਕਰ ਸਕਦੇ ਹੋ ਅਤੇ ਬਦਲ ਸਕਦੇ ਹੋ। ਇਸ ਵਿੱਚ ਖਾਤੇ ਅਤੇ ਭੁਗਤਾਨ ਸੰਬੰਧੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ ਜਿਸ ਨੂੰ ਤੁਸੀਂ ਸੈਟਿੰਗਾਂ ਜਾਂ ਸਿਸਟਮ ਸੈਟਿੰਗਾਂ ਵਿੱਚ ਐਕਸੈੱਸ ਕਰ ਸਕਦੇ ਹੋ ਅਤੇ ਬਦਲ ਸਕਦੇ ਹੋ।

ਜਦੋਂ ਤੁਸੀਂ Apple Music ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਇਸ ਵਿੱਚ Apple Music ਅਤੇ Apple Music Classical ਦਾ ਪੂਰਾ ਐਕਸੈੱਸ ਸ਼ਾਮਲ ਹੁੰਦਾ ਹੈ। ਤੁਸੀਂ Apple Music ਅਤੇ Apple Music Classical ਦੀ ਵਰਤੋਂ ਕਿਵੇਂ ਕਰਦੇ ਹੋ, Apple ਦੁਆਰਾ ਇਸ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਕਿ ਤੁਹਾਡੀ ਸੰਗੀਤ ਦਿਲਚਸਪੀ ਦੇ ਅਨੁਸਾਰ ਫ਼ੀਚਰਾਂ ਨੂੰ ਬਣਾਇਆ ਜਾ ਸਕੇ। ਇਸ ਫ਼ੀਚਰ ਵਿੱਚ ਤੁਹਾਡੇ ਲਈ ਚੁਣੀਆਂ ਐਲਬਮਾਂ ਅਤੇ ਪਲੇਲਿਸਟਾਂ ਅਤੇ ਤੁਹਾਡੇ ਮਨਪਸੰਦ ਕਲਾਕਾਰਾਂ ਅਤੇ ਸ਼ੈਲੀਆਂ ਦੇ ਗੀਤ ਚਲਾਉਣ ਵਾਲੇ ਰੇਡੀਓ ਸ਼ਾਮਲ ਹੁੰਦੇ ਹਨ। ਆਗਾਮੀ ਰਿਲੀਜ਼, ਨਵੇਂ ਕਲਾਕਾਰਾਂ ਅਤੇ ਤੁਹਾਡੀ ਰੁਚੀ ਅਨੁਸਾਰ Apple Music ਅਤੇ Apple Music Classical ਵਿੱਚ ਹੋਣ ਵਾਲੀਆਂ ਹੋਰ ਚੀਜ਼ਾਂ ਸੰਬੰਧੀ ਤੁਹਾਨੂੰ ਈਮੇਲ ਅਤੇ Push ਸੂਚਨਾਵਾਂ ਰਾਹੀਂ ਸੂਚਨਾ ਦੇਣ ਲਈ ਅਸੀਂ ਇਸ ਜਾਣਕਾਰੀ ਦੀ ਵਰਤੋਂ ਵੀ ਕਰਦੇ ਹਾਂ।

ਵਿਸ਼ੇਸ਼ ਪ੍ਰਸਾਰਨ ਰੇਡੀਓ ਸਟੇਸ਼ਨਾਂ ਵਰਗੇ ਕੁਝ Apple Music ਸੰਬੰਧੀ ਫ਼ੀਚਰ ਸ਼ਾਇਦ ਤੁਹਾਡੇ ਖੇਤਰ ਵਿੱਚ ਉਪਲਬਧ ਨਾ ਹੋਣ। ਤੁਹਾਡੇ ਟਿਕਾਣੇ ਦਾ ਅਨੁਮਾਨ ਲਗਾਉਣ ਅਤੇ ਉਪਲਬਧਤਾ ਨਿਰਧਾਰਤ ਕਰਨ ਲਈ Apple ਦੁਆਰਾ ਤੁਹਾਡੇ ਇੰਟਰਨੈੱਟ ਕਨੈਕਸ਼ਨ ਦੇ IP ਪਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

Apple Music Classical

Apple Music ਦੇ ਸਬਸਕ੍ਰਾਈਬਰਾਂ ਕੋਲ Apple Music Classical ਦਾ ਐਕਸੈੱਸ ਹੁੰਦਾ ਹੈ। ਇਹ ਕਲਾਸੀਕਲ ਸੰਗੀਤ ਦੀ ਇੱਕ ਐਪਲੀਕੇਸ਼ਨ ਹੈ ਜਿਸ ਨੂੰ ਤੁਹਾਨੂੰ ਕਲਾਸੀਕਲ ਟ੍ਰੈਕ ਅਤੇ ਐਲਬਮ ਵਿੱਚ ਲੱਭਣ ਵਿੱਚ ਮਦਦ ਕਰਨ ਅਤੇ ਆਪਣੇ ਪਸੰਦੀਦਾ ਕਲਾਸੀਕਲ ਟ੍ਰੈਕ ਨੂੰ ਇੱਕ ਕੇਂਦਰਿਤ ਜਗ੍ਹਾ ‘ਤੇ ਸੰਭਾਲਣ ਲਈ ਬਣਾਇਆ ਗਿਆ ਹੈ। ਤੁਸੀਂ ਬਿਨਾਂ ਕਿਸੇ ਸਬਸਕ੍ਰਿਪਸ਼ਨ ਦੇ Apple Music Classical ਕੈਟਾਲੌਗ ਨੂੰ ਬ੍ਰਾਊਜ਼ ਕਰ ਸਕਦੇ ਹੋ, ਪਰ Apple Music Classical ਦੇ ਸਾਰੇ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ ਤੁਹਾਡੇ ਕੋਲ Apple Music ਦੀ ਸਬਸਕ੍ਰਿਪਸ਼ਨ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ Apple Music ਦੀ ਕਿਰਿਆਸ਼ੀਲ ਸਬਸਕ੍ਰਿਪਸ਼ਨ ਨਹੀਂ ਹੈ, ਤਾਂ ਤੁਹਾਨੂੰ Apple Music Classical ਦਾ ਪੂਰਾ ਐਕਸੈੱਸ ਪ੍ਰਾਪਤ ਕਰਨ ਲਈ Apple Music ਸਬਸਕ੍ਰਾਈਬ ਕਰਨ ਦਾ ਵਿਕਲਪ ਦਿੱਤਾ ਜਾਵੇਗਾ।

ਕਲਾਉਡ ਲਾਇਬ੍ਰੇਰੀ

ਤੁਸੀਂ ਆਪਣੀ Apple ਕਲਾਊਡ ਲਾਇਬ੍ਰੇਰੀ, ਜੋ ਕਿ Apple Music ਸਬਸਕ੍ਰਿਪਸ਼ਨ ਤੋਂ ਮਿਲਣ ਵਾਲਾ ਇੱਕ ਤਰ੍ਹਾਂ ਦਾ ਲਾਭ ਹੈ, ਤੋਂ ਤੁਸੀਂ ਆਪਣੇ ਕਿਸੇ ਵੀ ਡਿਵਾਈਸ ਤੋਂ ਆਪਣੀ ਲਾਇਬ੍ਰੇਰੀ ਦੇ ਗੀਤਾਂ ਅਤੇ ਪਲੇਲਿਸਟ ਨੂੰ ਐਕਸੈੱਸ ਕਰ ਸਕਦੇ ਹੋ। ਇਸ ਫ਼ੀਚਰ ਦੁਆਰਾ ਤੁਹਾਡੇ ਡਿਵਾਈਸ ‘ਤੇ ਤੁਹਾਡੀ ਲਾਇਬ੍ਰੇਰੀ ਤੋਂ Apple ਨੂੰ ਜਾਣਕਾਰੀ ਭੇਜੀ ਜਾਂਦੀ ਹੈ, ਜਿਵੇਂ ਕਿ ਗੀਤ ਅਤੇ ਕਲਾਕਾਰ ਦਾ ਨਾਮ, ਜਿਸ ਨਾਲ ਤੁਹਾਡੇ ਅਜਿਹੇ ਕਿਸੇ ਵੀ ਗੀਤ ਦੀ ਕਾਪੀ ਨੂੰ ਪਛਾਣ ਕੇ ਅਨਲੌਕ ਕੀਤਾ ਜਾ ਸਕੇ ਜੋ ਕਿ Apple Music ਅਤੇ Apple Music Classical ਵਿੱਚ ਵੀ ਉਪਲਬਧ ਹੈ। ਜੋ ਗੀਤ Apple Music ਵਿੱਚ ਉਪਲਬਧ ਨਹੀਂ ਹਨ, ਉਨ੍ਹਾਂ ਨੂੰ ਤੁਹਾਡੀ ਨਿੱਜੀ ਕਲਾਊਡ ਲਾਇਬ੍ਰੇਰੀ ਵਿੱਚ ਅੱਪਲੋਡ ਕਰ ਦਿੱਤਾ ਜਾਂਦਾ ਹੈ, ਤਾਂ ਜੋ ਤੁਸੀਂ Apple Music ਰਾਹੀਂ ਆਪਣੇ ਪੂਰੇ ਸੰਗ੍ਰਹਿ ਨੂੰ ਆਪਣੇ ਕਿਸੇ ਵੀ ਡਿਵਾਈਸ ਤੋਂ ਐਕਸੈੱਸ ਕਰ ਸਕੋ। ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਆਪਣੀ ਕਲਾਊਡ ਲਾਇਬ੍ਰੇਰੀ ਦੇ ਸਿੰਕ ਹੋਣ ਨੂੰ ਬੰਦ ਕਰਨ ਲਈ ਸੈਟਿੰਗਾਂ > ਐਪਾਂ > ਸੰਗੀਤ ਵਿੱਚ ਜਾ ਕੇ ਅਤੇ “ਲਾਇਬ੍ਰੇਰੀ ਸਿੰਕ ਕਰੋ” ‘ਤੇ ਟੈਪ ਕਰ ਕੇ ਇਸ ਨੂੰ ਬੰਦ ਕਰ ਸਕਦੇ ਹੋ। Mac ‘ਤੇ, Apple Music ਖੋਲ੍ਹੋ ਅਤੇ ਸੈਟਿੰਗਾਂ > ਆਮ ‘ਤੇ ਜਾ ਕੇ “ਲਾਇਬ੍ਰੇਰੀ ਸਿੰਕ ਕਰੋ” ਨੂੰ ਅਣਚੁਣਿਆ ਕਰੋ।

Apple Music ਪ੍ਰੋਫ਼ਾਈਲ

ਜੇਕਰ ਤੁਸੀਂ Apple Music ਦੀ ਵਰਤੋਂ ਕਰਨ ਵਾਲੇ ਹੋਰ ਲੋਕਾਂ ਨਾਲ ਕਨੈਕਟ ਕਰਨਾ ਜਾਂ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵਰਤੋਂਕਾਰ ਹੈਂਡਲ (ਜਿਵੇਂ ਕਿ, @johnappleseed), ਡਿਸਪਲੇ ਨਾਮ ਅਤੇ ਜੇਕਰ ਚਾਹੋ ਤਾਂ ਪ੍ਰੋਫ਼ਾਈਲ ਤਸਵੀਰ ਅਤੇ ਹੋਰ ਜਾਣਕਾਰੀ ਪ੍ਰਦਾਨ ਕਰ ਕੇ ਨਿੱਜੀ ਪ੍ਰੋਫ਼ਾਈਲ ਬਣਾ ਸਕਦੇ ਹੋ। Apple ਵੱਲੋਂ ਤੁਹਾਡੇ ਖਾਤੇ ਵਿੱਚ ਇਹ ਜਾਣਕਾਰੀ ਸਟੋਰ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਇਸਨੂੰ ਆਪਣੇ ਕਿਸੇ ਵੀ ਡਿਵਾਈਸ ਤੋਂ ਐਕਸੈੱਸ ਕਰ ਸਕੋ। ਤੁਹਾਡੇ ਵੱਲੋਂ ਪੋਸਟ ਕੀਤੇ ਕਿਸੇ ਵੀ ਕੰਟੈਂਟ ਅਤੇ Apple Music ‘ਤੇ ਸਾਂਝੀ ਕੀਤੀ ਗਤੀਵਿਧੀ ਦੇ ਨਾਲ ਤੁਹਾਡਾ ਵਰਤੋਂਕਾਰ ਹੈਂਡਲ, ਡਿਸਪਲੇ ਨਾਮ ਅਤੇ ਪ੍ਰੋਫ਼ਾਈਲ ਤਸਵੀਰ ਦਿਖਾਈ ਦੇ ਸਕਦੀ ਹੈ। ਕੰਟੈਂਟ ਪੋਸਟ ਕਰਨਾ ਅਤੇ ਸਾਂਝਾ ਕਰਨਾ ਫ਼ਿਲਹਾਲ ਬੱਚਿਆਂ ਦੇ Apple ਖਾਤਿਆਂ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਜਾਂ ਉਪਲਬਧ ਨਹੀਂ ਹੈ।

ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਕਰ ਕੇ ਹੋਰ ਲੋਕ ਵੀ ਤੁਹਾਡੀ Apple Music ਪ੍ਰੋਫ਼ਾਈਲ ਨੂੰ ਲੱਭ ਸਕਦੇ ਹਨ।

ਤੁਸੀਂ ਆਪਣੀ ਪ੍ਰੋਫ਼ਾਈਲ ਦਾ ਕੰਟੈਂਟ ਜਿਵੇਂ ਕਿ ਸੁਣਨ ਸੰਬੰਧੀ ਗਤੀਵਿਧੀਆਂ ਅਤੇ ਪਲੇਲਿਸਟਾਂ ਨੂੰ ਸਿਰਫ਼ ਉਹਨਾਂ ਲੋਕਾਂ ਲਈ ਉਪਲਬਧ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ। ਹਾਲਾਂਕਿ ਹੈਂਡਲ, ਡਿਸਪਲੇ ਨਾਮ, ਤਸਵੀਰ, ਤੁਹਾਨੂੰ ਫ਼ੌਲੋ ਕਰਨ ਵਾਲੇ ਅਤੇ ਜਿਨ੍ਹਾਂ ਨੂੰ ਤੁਸੀਂ ਫ਼ੌਲੋ ਕਰਦੇ ਹੋ ਵਰਗੀ ਤੁਹਾਡੀ ਪ੍ਰੋਫ਼ਾਈਲ ਸੰਬੰਧੀ ਜਾਣਕਾਰੀ ਡਿਫ਼ੌਲਟ ਤੌਰ ’ਤੇ ਹਰ ਕਿਸੇ ਨੂੰ ਦਿਖਾਈ ਦਿੰਦੀ ਹੈ। ਕਿਸੇ ਵਰਤੋਂਕਾਰ ਨੂੰ ਤੁਹਾਡੀ ਪ੍ਰੋਫ਼ਾਈਲ ਦੇਖਣ ਤੋਂ ਬਲੌਕ ਕਰਨ ਲਈ ਵਰਤੋਂਕਾਰ ਦੀ ਪ੍ਰੋਫ਼ਾਈਲ ‘ਤੇ ਜਾਓ, ਹੋਰ ‘ਤੇ ਟੈਪ ਕਰੋ, ਫਿਰ ਬਲੌਕ ਕਰੋ ‘ਤੇ ਟੈਪ ਕਰੋ। ਤੁਹਾਡੇ ਵੱਲੋਂ ਬਲੌਕ ਕੀਤੇ ਗਏ ਲੋਕ Apple Music ਵਿੱਚ ਤੁਹਾਡਾ ਸੰਗੀਤ ਨਹੀਂ ਦੇਖ ਸਕਣਗੇ ਜਾਂ ਤੁਹਾਡੇ ਪ੍ਰੋਫ਼ਾਈਲ ਨੂੰ ਲੱਭਣ ਦੇ ਯੋਗ ਨਹੀਂ ਹੋਣਗੇ।

ਜਦੋਂ ਤੁਸੀਂ Apple Music ‘ਤੇ ਪ੍ਰੋਫ਼ਾਈਲ ਬਣਾਉਂਦੇ ਹੋ, ਤਾਂ ਅਸੀਂ ਹੋਰ Apple Music ਸਬਸਕ੍ਰਾਈਬਰਾਂ ਦੇ ਸੁਝਾਅ ਦੇਵਾਂਗੇ ਜਿਨ੍ਹਾਂ ਨਾਲ ਤੁਸੀਂ ਦੋਸਤ ਵਜੋਂ ਜੁੜ ਸਕਦੇ ਹੋ। ਦੋਸਤਾਂ ਦੀ ਸਿਫ਼ਾਰਸ਼ ਕਰਨ ਲਈ Apple ਤੁਹਾਡੇ ਸੰਪਰਕਾਂ ਤੋਂ ਜਾਣਕਾਰੀ ਨਹੀਂ ਲੈਂਦਾ ਜਾਂ ਸਟੋਰ ਨਹੀਂ ਕਰਦਾ। Apple ਨੂੰ ਤੁਹਾਡੇ ਸੰਪਰਕਾਂ ਦੇ ਫ਼ੋਨ ਨੰਬਰ ਅਤੇ ਈਮੇਲ ਪਤਿਆਂ ਦੇ ਸਿਰਫ਼ ਛੋਟੇ ਅਤੇ ਇਨਕ੍ਰਿਪਟ ਕੀਤੇ ਗਏ ਹੈਸ਼ ਭੇਜੇ ਜਾਂਦੇ ਹਨ ਅਤੇ ਫਿਰ ਸਿਫ਼ਾਰਸ਼ ਕਰਨ ਲਈ ਮੇਲ ਖਾਣ ਵਾਲੇ Apple Music ਸਬਸਕ੍ਰਾਈਬਰਾਂ ਨੂੰ ਸਥਾਨਕ ਰੂਪ ਵਿੱਚ ਤੁਹਾਡੇ ਡਿਵਾਈਸ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। Apple Music ਭਵਿੱਖ ਵਿੱਚ ਨਵੇਂ ਦੋਸਤਾਂ ਦੀ ਸਿਫ਼ਾਰਸ਼ ਕਰਨ ਲਈ ਸਮੇਂ-ਸਮੇਂ ’ਤੇ ਤੁਹਾਡੇ ਸੰਪਰਕਾਂ ਦੀ ਜਾਂਚ ਕਰ ਸਕਦਾ ਹੈ; ਤੁਸੀਂ Apple Music ਵਿੱਚ ਖਾਤਾ ਸੈਟਿੰਗਾਂ > ਪਰਦੇਦਾਰੀ ਅਤੇ ਐਕਸੈੱਸ > ਸੰਪਰਕਾਂ ’ਤੇ ਜਾ ਕੇ ਇਸ ਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਹੋਰ ਲੋਕ ਤੁਹਾਨੂੰ ਉਹਨਾਂ ਦੇ ਸੰਪਰਕਾਂ ਵਿੱਚ ਮੌਜੂਦ ਤੁਹਾਡੀ Apple ਖਾਤਾ ਸੰਪਰਕ ਜਾਣਕਾਰੀ ਦੇ ਆਧਾਰ ’ਤੇ ਲੱਭ ਸਕਣ, ਤਾਂ ਤੁਸੀਂ ਖਾਤਾ ਸੈਟਿੰਗਾਂ > ਪਰਦੇਦਾਰੀ ਅਤੇ ਐਕਸੈੱਸ ਵਿੱਚ ਜਾ ਕੇ “Apple ਖਾਤੇ ਤੋਂ ਲੱਭਣ ਦੀ ਆਗਿਆ ਦਿਓ” ਨੂੰ ਅਸਮਰੱਥ ਕਰ ਕੇ ਇਸ ਨੂੰ ਬਦਲ ਸਕਦੇ ਹੋ।

ਤੁਸੀਂ ਕਿਸੇ ਵੀ ਸਮੇਂ ਆਪਣੀ ਪ੍ਰੋਫ਼ਾਈਲ ਵਿੱਚ ਪ੍ਰਦਾਨ ਕੀਤੀ ਜਾਣਕਾਰੀ ਨੂੰ ਅੱਪਡੇਟ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ। ਜਦੋਂ ਵੀ ਤੁਸੀਂ ਔਨਲਾਈਨ ਸਾਂਝਾ ਕਰਦੇ ਹੋ, ਤਾਂ ਤੁਹਾਨੂੰ ਜਨਤਕ ਕੀਤੀ ਜਾਣ ਵਾਲੀ ਜਾਣਕਾਰੀ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ ਹੈ। ਜਦੋਂ ਤੁਸੀਂ Apple Music ਤੋਂ ਹੋਰ ਵੈੱਬਸਾਈਟਾਂ ਜਾਂ ਸਮਾਜਿਕ ਨੈੱਟਵਰਕਾਂ ‘ਤੇ ਕੁਝ ਵੀ ਸਾਂਝਾ ਕਰਦੇ ਹੋ ਤਾਂ ਉਹ ਸਭ ਉਹਨਾਂ ਸੇਵਾਵਾਂ ਦੀਆਂ ਪਰਦੇਦਾਰੀ ਨੀਤੀਆਂ ਦੇ ਅਧੀਨ ਹੁੰਦਾ ਹੈ।

SharePlay

ਜਦੋਂ ਤੁਸੀਂ Apple Music ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ Apple TV, HomePod, CarPlay ਨਾਲ ਕਨੈਕਟ ਹੋਣ ‘ਤੇ ਜਾਂ Bluetooth ਦੀ ਵਰਤੋਂ ਕਰਨ ਦੌਰਾਨ SharePlay ਸੈਸ਼ਨ ਹੋਸਟ ਕਰ ਸਕਦੇ ਹੋ। SharePlay ਨਾਲ, Apple Music ਦੇ ਹੋਰ ਸਬਸਕ੍ਰਾਈਬਰ ਤੁਹਾਡੇ SharePlay ਸੈਸ਼ਨ ਨਾਲ ਜੁੜ ਸਕਦੇ ਹਨ ਅਤੇ Apple Music ਦੇ ਰਾਹੀਂ ਚੱਲ ਰਹੇ ਸੰਗੀਤ ਨੂੰ ਕੰਟਰੋਲ ਕਰ ਸਕਦੇ ਹਨ। SharePlay ਤੋਂ ਉਹਨਾਂ ਵਰਤੋਂਕਾਰਾਂ ਨੂੰ ਵੀ ਤੁਹਾਡੇ SharePlay ਸੈਸ਼ਨ ਨਾਲ ਜੁੜਣ ਦੀ ਇਜਾਜ਼ਤ ਮਿਲਦੀ ਹੈ ਜਿਹਨਾਂ ਕੋਲ Apple Music ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਤੁਹਾਡੇ ਡਿਵਾਈਸ ‘ਤੇ Bluetooth ਚਾਲੂ ਕੀਤਾ ਹੋਇਆ ਹੈ ਤਾਂ ਇਹ Apple ਵੱਲੋਂ ਵਰਤਿਆ ਜਾਂਦਾ ਹੈ, ਤਾਂ ਜੋ ਤੁਹਾਡੇ ਨੇੜੇ-ਤੇੜੇ ਦੇ ਸੰਪਰਕ ਤੁਹਾਡੇ Apple Music ਸੈਸ਼ਨ ਨੂੰ ਲੱਭ ਕੇ ਇਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰ ਸਕਣ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਸੰਪਰਕ ਤੁਹਾਡੇ ਡਿਵਾਈਸ ਨੂੰ ਭਾਲ ਸਕਣ ਅਤੇ Apple Music ਸੈਸ਼ਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਨ, ਤਾਂ ਤੁਸੀਂ Apple Music ਐਪ ਦੀਆਂ ਸੈਟਿੰਗਾਂ ਵਿੱਚ ਨੇੜੇ-ਤੇੜੇ ਦੇ ਸੰਪਰਕਾਂ ਵੱਲੋਂ ਭਾਲੇ ਜਾਣ ਦੇ ਵਿਕਲਪ ਨੂੰ ਬੰਦ ਕਰ ਸਕਦੇ ਹੋ। ਸੰਪਰਕ ਅਤੇ ਇਸ ਦੇ ਨਾਲ ਹੀ ਹੋਰ ਭਾਗੀਦਾਰ ਵੀ ਜੇਕਰ ਕਾਰ ਵਿੱਚ SharePlay ਸੈਸ਼ਨ ਵਿੱਚ ਸ਼ਾਮਲ ਹੋ ਰਹੇ ਹਨ, ਤਾਂ Apple Music ਐਪ ਸੈਟਿੰਗਾਂ ਜਾਂ ਵਾਹਨ ਦੇ ਇੰਟਰਫ਼ੇਸ ’ਤੇ ਦਿਖਾਏ ਗਏ QR ਨੂੰ ਸਕੈਨ ਕਰ ਕੇ ਸੈਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ।

ਸੈਸ਼ਨ ਵਿੱਚ ਮੌਜੂਦ ਭਾਗੀਦਾਰਾਂ ਦਾ ਨਾਮ ਅਤੇ ਪ੍ਰੋਫ਼ਾਈਲ ਤਸਵੀਰ ਸੈਸ਼ਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਦਿਖਾਈ ਦੇਵੇਗੀ। SharePlay ਸੈਸ਼ਨ ਵਿੱਚ ਯੋਗਦਾਨ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਉਹਨਾਂ ਨੂੰ ਬਣਾਇਆ ਹੈ ਅਤੇ ਉਸ ਵਰਤੋਂਕਾਰ ਦਾ ਨਾਮ ਅਤੇ ਪ੍ਰੋਫ਼ਾਈਲ ਤਸਵੀਰ, ਜੇਕਰ ਪ੍ਰਦਾਨ ਕੀਤੀ ਗਈ ਹੈ, ਨਾਲ ਜੁੜੇ ਹੁੰਦੇ ਹਨ, ਤਾਂ ਜੋ ਕਿਸੇ ਵੀ ਸਮੇਂ Apple Music ਐਪ ਸੈਟਿੰਗਾਂ ਵਿੱਚ ਜਾ ਕੇ ਸੋਧ ਕੀਤੀ ਜਾ ਸਕਦੀ ਹੈ। ਤੁਹਾਡੇ ਵੱਲੋਂ ਹੋਸਟ ਕੀਤੇ ਜਾ ਰਹੇ SharePlay ਸੈਸ਼ਨ ਤੋਂ Apple Music ਐਪ ਵਿੱਚ SharePlay ਆਈਕਨ ‘ਤੇ ਟੈਪ ਕਰਦੇ ਹੋਏ, ਹਟਾਏ ਜਾਣ ਵਾਲੇ ਭਾਗੀਦਾਰਾਂ ਦੀ ਚੋਣ ਕਰ ਕੇ ਉਹਨਾਂ ਨੂੰ ਹਟਾ ਸਕਦੇ ਹੋ। SharePlay ਸੈਸ਼ਨ ਛੱਡਣ ਲਈ Apple Music ਐਪ ਵਿੱਚ SharePlay ਆਈਕਨ ‘ਤੇ ਟੈਪ ਕਰੋ, ਫਿਰ “ਛੱਡੋ” ‘ਤੇ ਟੈਪ ਕਰੋ। ਜਿਸ SharePlay ਸੈਸ਼ਨ ਦੀ ਤੁਸੀਂ ਮੇਜ਼ਬਾਨੀ ਕਰ ਰਹੇ ਹੋ, ਉਸ ਨੂੰ ਸਮਾਪਤ ਕਰਨ ਲਈ Apple Music ਐਪ ਵਿੱਚ “ਸਮਾਪਤ ਕਰੋ” ‘ਤੇ ਟੈਪ ਕਰੋ। Apple ਵੱਲੋਂ SharePlay ਸੈਸ਼ਨ ਸਮਾਪਤ ਹੋਣ ਤੋਂ ਬਾਅਦ ਇਸ ਸੈਸ਼ਨ ਵਿੱਚ ਸ਼ਾਮਲ ਹੋਏ ਤੁਹਾਡੇ ਸੰਪਰਕਾਂ ਜਾਂ ਹੋਰ ਭਾਗੀਦਾਰਾਂ ਸੰਬੰਧੀ ਜਾਣਕਾਰੀ ਸਾਂਭ ਕੇ ਨਹੀਂ ਰੱਖੀ ਜਾਂਦੀ।

ਹੋਰਾਂ ਲੋਕਾਂ ਨਾਲ ਸਿੰਕ ਵਿੱਚ ਸੰਗੀਤ ਸਾਂਝਾ ਕਰਨ ਲਈ ਤੁਸੀਂ ਸੁਨੇਹੇ ਐਪ ਜਾਂ FaceTime ਕਾਲਾਂ ਦੌਰਾਨ ਵੀ SharePlay ਸੈਸ਼ਨ ਸਮਰੱਥ ਕਰ ਸਕਦੇ ਹੋ। ਸੈਸ਼ਨ ਸ਼ੁਰੂ ਕਰਨ ਲਈ ਉਹ ਸੰਗੀਤ ਦੀ ਚੋਣ ਕਰੋ, ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਫਿਰ ਸੰਗੀਤ ਵਿਕਲਪਾਂ ਵਿੱਚ SharePlay ‘ਤੇ ਟੈਪ ਕਰੋ, ਸਾਂਝੇ ਕਰਨ ਲਈ ਸੰਪਰਕ ਭਰੋ, ਫਿਰ “ਸੁਨੇਹੇ” ਜਾਂ “FaceTime” ‘ਤੇ ਟੈਪ ਕਰੋ ਅਤੇ ਸ਼ੁਰੂ ਕਰੋ।

ਪਲੇਲਿਸਟਾਂ ਬਣਾਓ ਅਤੇ ਸਹਿਯੋਗ ਕਰੋ

Apple Music ਦੇ ਸਬਸਕ੍ਰਾਈਬਰ ਆਪਣੀਆਂ ਪਲੇਲਿਸਟਾਂ ਬਣਾ ਸਕਦੇ ਹਨ ਜਾਂ ਜੇ Playlist Playground ਉਪਲਬਧ ਹੋਵੇ ਤਾਂ ਇਸ ਦੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਪਲੇਲਿਸਟ ਬਣਾਉਣ ਲਈ ਵਰਤ ਸਕਦੇ ਹਨ। ਜਦੋਂ ਤੁਸੀਂ Playlist Playground ਦੀ ਵਰਤੋਂ ਕਰੋਗੇ, ਤਾਂ ਤੁਹਾਨੂੰ ਵਰਣਨ ਕਰਨਾ ਪਵੇਗਾ ਕਿ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਜਿਸ ਨੂੰ ਮੂਡ, ਸ਼ੈਲੀ ਜਾਂ ਥੀਮ ਨੂੰ ਸਮਝਣ ਲਈ ਪ੍ਰੋਸੈੱਸ ਕੀਤਾ ਜਾਵੇਗਾ। ਇਸ ਜਾਣਕਾਰੀ ਨੂੰ ਤੁਹਾਡੀ ਸੁਣਨ ਦੀ ਹਿਸਟਰੀ ਅਤੇ ਹੋਰ ਵਰਤੋਂ ਡੇਟਾ ਨਾਲ ਜੋੜ ਕੇ ਇੱਕ ਵਿਉਂਤਬੱਧ ਪਲੇਲਿਸਟ ਤਿਆਰ ਕੀਤੀ ਜਾਵੇਗੀ। ਤੁਸੀਂ ਪਲੇਲਿਸਟ ਨੂੰ ਸੰਭਾਲਣ ਤੋਂ ਪਹਿਲਾਂ ਇਸ ਨੂੰ ਬਿਹਤਰ ਬਣਾ ਸਕਦੇ ਹੋ ਅਤੇ ਤੁਸੀਂ ਬਣਾਈ ਗਈ ਪਲੇਲਿਸਟ ਨੂੰ ਡਿਲੀਟ ਜਾਂ ਸੋਧ ਸਕਦੇ ਹੋ।

ਤੁਸੀਂ ਹੋਰ Apple Music ਸਬਸਕ੍ਰਾਈਬਰਾਂ ਨਾਲ ਪਲੇਲਿਸਟਾਂ ’ਤੇ ਸਹਿਯੋਗ ਕਰ ਸਕਦੇ ਹੋ। ਜੇਕਰ ਤੁਸੀਂ ਪਲੇਲਿਸਟ ਬਣਾਈ ਹੈ, ਤਾਂ ਤੁਸੀਂ ਪਲੇਲਿਸਟ ਵਿੱਚ ਜੁੜਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਵਾਨਗੀ ਦੇਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਪਲੇਲਿਸਟ ਦਾ ਲਿੰਕ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਟੋਮੈਟਿਕਲੀ ਜੁੜਣ ਦੀ ਆਗਿਆ ਦੇ ਸਕਦੇ ਹੋ। ਸਾਰੇ ਭਾਗੀਦਾਰ ਪਲੇਲਿਸਟ ਵਿੱਚ ਗੀਤ ਸ਼ਾਮਲ ਕਰ ਸਕਦੇ ਹਨ ਅਤੇ ਹਟਾ ਸਕਦੇ ਹਨ ਅਤੇ ਇਮੋਜੀ ਪ੍ਰਤਿਕਿਰਿਆਵਾਂ ਸ਼ਾਮਲ ਕਰ ਸਕਦੇ ਹਨ। ਯੋਗਦਾਨ ਉਸ ਵਿਅਕਤੀ ਨਾਲ ਜੋੜੇ ਜਾਂਦੇ ਹਨ ਜਿਸ ਨੇ ਉਨ੍ਹਾਂ ਨੂੰ ਬਣਾਇਆ ਹੈ ਅਤੇ ਉਸ ਵਰਤੋਂਕਾਰ ਦੇ ਨਾਮ ਅਤੇ ਪ੍ਰੋਫ਼ਾਈਲ ਤਸਵੀਰ (ਜੇ ਪ੍ਰਦਾਨ ਕੀਤੀ ਗਈ ਹੈ) ਨਾਲ ਜੋੜੇ ਜਾਂਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਸਮੇਂ Apple Music ਐਪ ਦੀਆਂ ਸੈਟਿੰਗਾਂ ਵਿੱਚ ਜਾ ਕੇ ਸੋਧਾਂ ਕੀਤੀਆਂ ਜਾ ਸਕਦਾ ਹੈ। ਪਲੇਲਿਸਟ ਦੇ ਸਾਰੇ ਭਾਗੀਦਾਰ ਅਤੇ ਪਲੇਲਿਸਟ ਦਾ ਐਕਸੈੱਸ ਰੱਖਣ ਵਾਲਾ ਕੋਈ ਵੀ ਵਿਅਕਤੀ ਹੋਰ ਭਾਗੀਦਾਰਾਂ ਦੇ ਨਾਮ ਅਤੇ ਤਸਵੀਰ ਨੂੰ ਦੇਖ ਸਕਦਾ ਹੈ। ਹੋਰ ਭਾਗੀਦਾਰਾਂ ਵੱਲੋਂ ਜੋੜੇ ਗਏ ਸਾਰੇ ਗੀਤਾਂ ਅਤੇ ਪ੍ਰਤੀਕਿਰਿਆਵਾਂ ਨੂੰ ਪਲੇਲਿਸਟ ਦੇ ਭਾਗੀਦਾਰ ਦੇਖ ਸਕਦੇ ਹਨ। ਸਹਿਯੋਗ ਕਰਨਾ ਬੰਦ ਕਰਨ ਲਈ, ਖ਼ੁਦ ਨੂੰ ਪਲੇਲਿਸਟ ਸੈਟਿੰਗਾਂ ਵਿੱਚੋਂ ਹਟਾਓ ਜਾਂ ਜੇਕਰ ਤੁਸੀਂ ਪਲੇਲਿਸਟ ਨੂੰ ਬਣਾਇਆ ਹੈ, ਤਾਂ ਪਲੇਲਿਸਟ ਪ੍ਰਬੰਧਿਤ ਕਰਨ ਵਾਲੀ ਸਹਿਯੋਗ ਸੈਟਿੰਗ ਵਿੱਚ ਸਹਿਯੋਗ ਨੂੰ ਬੰਦ ਕਰੋ। ਜੇਕਰ ਪਲੇਲਿਸਟ ਬਣਾਉਣ ਵਾਲਾ ਸਹਿਯੋਗ ਬੰਦ ਕਰ ਦਿੰਦਾ ਹੈ, ਤਾਂ ਪਲੇਲਿਸਟ ਇੱਕ ਸਾਂਝੀ ਕੀਤੀ ਗਈ ਪਲੇਲਿਸਟ ਬਣ ਜਾਂਦੀ ਹੈ, ਜਿਸ ਦਾ ਐਕਸੈੱਸ Apple Music ਲਾਇਬ੍ਰੇਰੀ ਵਿੱਚ ਸਹਿਯੋਗ ਕਰਨ ਵਾਲਿਆਂ ਕੋਲ ਹੁੰਦਾ ਹੈ।

ਸੰਗੀਤ ਸਮਾਰੋਹ

ਜੇਕਰ ਤੁਸੀਂ Apple Music ਨੂੰ ਤੁਹਾਡੇ ਟਿਕਾਣੇ ਨੂੰ ਐਕਸੈੱਸ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ ਤੁਹਾਡੇ ਅਨੁਮਾਨਿਤ ਟਿਕਾਣੇ ਨੂੰ ਤੁਹਾਡੇ ਪਸੰਦੀਦਾ ਸ਼ਹਿਰ ਨੂੰ ਸੁਰੱਖਿਅਤ ਕਰਨ ਲਈ ਵਰਤਿਆ ਜਾ ਸਕਦਾ ਹੈ ਤਾਂ ਜੋ ਤੁਹਾਨੂੰ ਸਥਾਨਕ ਤੌਰ ’ਤੇ ਸੰਬੰਧਿਤ ਜਾਣਕਾਰੀ ਜਿਵੇਂ ਕਿ ਨੇੜਲੇ ਸੰਗੀਤ ਸਮਾਰੋਹ ਪ੍ਰਦਾਨ ਕੀਤੇ ਜਾ ਸਕਣ। ਜੇਕਰ ਤੁਸੀਂ Apple Music ਨੂੰ ਆਪਣੇ ਟਿਕਾਣੇ ਨੂੰ ਐਕਸੈੱਸ ਕਰਨ ਦੀ ਆਗਿਆ ਨਾ ਦੇਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਉਸ ਸ਼ਹਿਰ ਵਿੱਚ ਸੰਗੀਤ ਸਮਾਰੋਹ ਲੱਭਣ ਲਈ ਦਿਲਚਸਪੀ ਵਾਲੇ ਸ਼ਹਿਰ ਨੂੰ ਮੈਨੂਅਲੀ ਭਰ ਸਕਦੇ ਹੋ। ਜੇਕਰ ਸਿੰਕਿੰਗ ਨੂੰ ਸਮਰੱਥ ਕੀਤਾ ਗਿਆ ਹੈ, ਤਾਂ ਤੁਹਾਡੇ ਦਿਲਚਸਪੀ ਵਾਲੇ ਸ਼ਹਿਰ ਨੂੰ ਡਿਵਾਈਸਾਂ ਵਿੱਚ ਸਿੰਕ ਕੀਤਾ ਜਾਵੇਗਾ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸੰਗੀਤ ’ਤੇ ਜਾ ਕੇ ਆਪਣੇ iOS ਜਾਂ iPadOS ਡਿਵਾਈਸ ’ਤੇ ਆਪਣੀਆਂ ਟਿਕਾਣਾ-ਆਧਾਰਿਤ ਸੈਟਿੰਗਾਂ ਨੂੰ ਬਦਲ ਸਕਦੇ ਹੋ।

Apple Music ਅਤੇ Apple Music Classical ਨੂੰ ਵਿਅਕਤੀਗਤ ਕਰਨਾ ਅਤੇ ਬਿਹਤਰ ਬਣਾਉਣਾ

ਜਦੋਂ ਤੁਸੀਂ Apple Music ਸਬਸਕ੍ਰਿਪਸ਼ਨ ਦੀ ਵਰਤੋਂ ਕਰਦੇ ਹੋ ਜਾਂ ਲਾਇਬ੍ਰੇਰੀ ਤੋਂ ਬਾਹਰ ਕੋਈ ਮੁਫ਼ਤ ਵਾਲਾ ਕੰਟੈਂਟ ਚਲਾਉਂਦੇ ਹੋ, ਤਾਂ ਤੁਹਾਡੇ ਵੱਲੋਂ ਚਲਾਏ ਜਾਣ ਵਾਲੇ ਜਾਂ ਤੁਹਾਡੀ ਸੰਗੀਤ ਲਾਇਬ੍ਰੇਰੀ ਜਾਂ ਪਲੇਲਿਸਟ ਵਿੱਚ ਜੋੜੇ ਜਾਣ ਵਾਲੇ ਗੀਤ ਅਤੇ ਵੀਡੀਓ ਅਤੇ ਤੁਹਾਡੇ ਵੱਲੋਂ ਪਸੰਦੀਦਾ ਵਜੋਂ ਰੱਖੇ ਗਏ ਜਾਂ ਸਾਂਝੇ ਕੀਤੇ ਗਏ ਕਲਾਕਾਰ ਅਤੇ ਕੰਟੈਂਟ ਸੰਬੰਧੀ ਜਾਣਕਾਰੀ ਨੂੰ (ਜਿੱਥੇ ਲਾਗੂ ਹੋਵੇ) ਸਾਡੇ ਵੱਲੋਂ ਇਕੱਤਰ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਕੰਟੈਂਟ ਚਲਾਉਣ ਸਮੇਂ ਤੁਹਾਡੇ ਖਾਤੇ, IP ਪਤੇ ਅਤੇ ਡਿਵਾਈਸ, ਐਪ ਜਾਂ ਕਾਰ ਇੰਟਰਫ਼ੇਸ ਦੀ ਕੀਤੀ ਗਈ ਵਰਤੋਂ, Apple Music ਜਾਂ Apple Music Classical ਵਿੱਚ ਕੰਟੈਂਟ ਚਲਾਉਂਦੇ ਸਮੇਂ ਤੁਸੀਂ ਕਿੱਥੇ ਸੀ, ਇਸ ਨੂੰ ਚਲਾਉਣ ਦਾ ਸਮਾਂ ਕੀ ਸੀ ਅਤੇ ਇਸ ਨੂੰ ਕਿੰਨੇ ਸਮੇਂ ਤੱਕ ਚਲਾਇਆ ਗਿਆ ਆਦਿ ਜਾਣਕਾਰੀ ਨੂੰ ਨੋਟ ਕੀਤਾ ਜਾਂਦਾ ਹੈ ਅਤੇ Apple ਨੂੰ ਭੇਜਿਆ ਜਾਂਦਾ ਹੈ। ਅਸੀਂ ਤੁਹਾਡੇ ਅਨੁਭਵ ਨੂੰ ਵਿਉਂਤਬੱਧ ਕਰਨ, ਤੁਹਾਨੂੰ ਈਮੇਲ ਅਤੇ ਸੂਚਨਾਵਾਂ ਭੇਜਣ ਅਤੇ Apple Music ਅਤੇ Apple Music Classical ਦੀ ਵਰਤੋਂ ਸੰਬੰਧੀ ਆਪਣੀ ਸਮਝ ਨੂੰ ਬਿਹਤਰ ਬਣਾਉਣ ਲਈ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਤਾਂ ਜੋ ਸਾਡੇ ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਉਦਾਹਰਨ ਲਈ ਇਸ ਜਾਣਕਾਰੀ ਨਾਲ ਸਾਨੂੰ ਸੰਗੀਤ, ਵੀਡੀਓ ਅਤੇ ਕਲਾਕਾਰ ਕੰਟੈਂਟ ਦੀ ਚੋਣ ਕਰਨ ਵਿੱਚ ਮਦਦ ਮਿਲ ਸਕਦੀ ਹੈ ਜੋ ਅਸੀ ਤੁਹਾਨੂੰ Apple Music ਅਤੇ Apple Music Classical ਵਿੱਚ ਦਿਖਾਉਂਦੇ ਹਾਂ। ਇਸ ਰਾਹੀਂ ਸਾਨੂੰ ਤੁਹਾਡੀਆਂ ਪਸੰਦੀਦਾ ਹੋਰ ਸਿਫ਼ਾਰਸ਼ਾਂ ਪ੍ਰਦਾਨ ਕਰਨ, ਸ਼ਹਿਰ ਅਨੁਸਾਰ ਮਸ਼ਹੂਰ ਸੰਗੀਤ ਤੁਹਾਨੂੰ ਦਿਖਾਉਣ ਲਈ ਸ਼ਹਿਰ ਚਾਰਟ ਬਣਾਉਣ, ਤੁਹਾਡੀ ਸੁਣਨ ਦੀ ਹਿਸਟਰੀ ਅਤੇ ਤੁਹਾਡੀਆਂ ਪਸੰਦੀਦਾ ਸ਼ੈਲੀਆਂ ਵਰਗੀ ਜਾਣਕਾਰੀ ਦੇ ਮਿਸ਼ਰਨ ਦੀ ਵਰਤੋਂ ਕਰ ਕੇ ਵਿਅਕਤੀਗਤ Apple Music ਖੋਜ ਨਤੀਜੇ ਪ੍ਰਦਾਨ ਕਰਨ ਦੀ ਆਗਿਆ ਮਿਲਦੀ ਹੈ। ਸਾਡੇ ਵੱਲੋਂ ਇਸ ਜਾਣਕਾਰੀ ਦੀ ਵਰਤੋਂ ਰਾਇਲਟੀ ਦਾ ਭੁਗਤਾਨ ਕਰਨ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਜਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਵੀ ਕੀਤੀ ਜਾਂਦੀ ਹੈ ਜੋ ਕਿ Apple Media Services ਦੇ ਨਿਯਮਾਂ ਅਤੇ ਸ਼ਰਤਾਂ ਜਾਂ ਲਾਗੂ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ ਜਾਂ ਕਰਨ ਦੀ ਸੰਭਾਵਨਾ ਹੈ।

ਜੇਕਰ ਤੁਸੀਂ ਹੋਰ ਵਰਤੋਂਕਾਰਾਂ ਨਾਲ Apple Music ‘ਤੇ ਕੰਟੈਂਟ ਸੁਣਨ ਲਈ SharePlay ਦੀ ਵਰਤੋਂ ਕਰਦੇ ਹੋ, ਤਾਂ Apple Music ਵੱਲੋਂ SharePlay ਸੈਸ਼ਨ ਦੌਰਾਨ ਸੁਣੇ ਗਏ ਕੰਟੈਂਟ ਅਤੇ ਇਸ ਸੈਸ਼ਨ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦੀ ਲਗਭਗ ਗਿਣਤੀ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਪਰ ਇਸ SharePlay ਸੈਸ਼ਨ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦੀ ਪਛਾਣ ਕਰਨ ਵਾਲਾ ਕੋਈ ਵੀ ਡੇਟਾ ਸਾਂਭ ਕੇ ਨਹੀਂ ਰੱਖਿਆ ਜਾਵੇਗਾ।

ਅਸੀ Apple Music ਨੂੰ ਸਮਰੱਥ ਬਣਾਉਣ ਵਾਲੇ ਮਾਡਲ ਨੂੰ ਬਿਹਤਰ ਬਣਾਉਣ ਲਈ Apple Music ਖੋਜ ਡੇਟਾ ਦੀ ਵੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਸਮੁੱਚੇ Apple Music ਖੋਜ ਪ੍ਰਸ਼ਨਾਂ ਦੀ ਵਰਤੋਂ Apple Music ਖੋਜ ਮਾਡਲ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ।

ਤੁਹਾਡੇ ਨਾਲ ਸੰਚਾਰ ਕਰਨਾ

Apple ਵੱਲੋਂ ਤੁਹਾਡੇ ਕੋਲ ਮੌਜੂਦ Apple ਉਤਪਾਦਾਂ, ਡਾਊਨਲੋਡ ਕੀਤੀਆਂ Apple ਐਪਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਵਰਗੀ ਤੁਹਾਡੇ ਖਾਤੇ ਦੀ ਜਾਣਕਾਰੀ ਦੀ ਵਰਤੋਂ ਤੁਹਾਨੂੰ Apple Music Classical ਅਤੇ Apple One ਸਮੇਤ Apple Music ਅਤੇ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣ ਲਈ ਕੀਤੀ ਜਾ ਸਕਦੀ ਹੈ। Apple ਸੇਵਾ ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਅਤੇ ਹੋਰ ਹਾਰਡਵੇਅਰ ਪਛਾਣਕਰਤਾ ਜਾਂ ਤੁਹਾਡੀ ਪ੍ਰਸੰਗਿਕ App Store ਸਬਸਕ੍ਰਿਪਸ਼ਨ ਦੇ ਵੇਰਵਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਸ਼ਾਮਲ ਹੋ, ਤਾਂ Apple ਵੱਲੋਂ ਤੁਹਾਨੂੰ ਪਰਿਵਾਰਕ ਸਾਂਝਾਕਰਨ ਰਾਹੀਂ ਤੁਹਾਡੇ ਲਈ ਉਪਲਬਧ ਉਤਪਾਦਾਂ, ਸੇਵਾਵਾਂ ਅਤੇ ਉਪਲਬਧ ਪੇਸ਼ਕਸ਼ਾਂ ਦੇ ਬਾਰੇ ਵਿੱਚ ਸੰਚਾਰ ਭੇਜੇ ਜਾ ਸਕਦੇ ਹਨ। ਜੇਕਰ ਤੁਸੀਂ Apple One ਸਬਸਕ੍ਰਿਪਸ਼ਨ ਨੂੰ ਖ਼ਰੀਦਦੇ ਹੋ, ਤਾਂ ਅਸੀਂ ਤੁਹਾਨੂੰ ਉਹਨਾਂ ਸਾਰੀਆਂ ਸੇਵਾਵਾਂ ਫ਼ੀਚਰਾਂ ਦੇ ਸੰਬੰਧੀ ਈਮੇਲਾਂ ਅਤੇ Push ਸੂਚਨਾਵਾਂ ਭੇਜ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ। Apple ਵੱਲੋਂ Apple Music ਅਤੇ Apple Music Classical ਵਿੱਚ ਤੁਹਾਡੀ ਗਤੀਵਿਧੀ ਅਤੇ ਛੋਟ ਵਿੱਚ ਉਪਲਬਧ Apple Music ਸਬਸਕ੍ਰਿਪਸ਼ਨਾਂ (ਜਿਵੇਂ ਕਿ Apple Music Student) ਲਈ ਯੋਗਤਾ ਦੀ ਤਸਦੀਕ ਕਰਨ ਲਈ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਨਾਲ ਤੁਹਾਡੇ ਇੰਟਰੈਕਸ਼ਨ ਸੰਬੰਧੀ ਜਾਣਕਾਰੀ ਦੀ ਵਰਤੋਂ ਤੁਹਾਨੂੰ Apple Music ਅਤੇ Apple Music Classical ਦੇ ਨਵੇਂ ਫ਼ੀਚਰ, ਕੰਟੈਂਟ, ਇਵੈਂਟ ਅਤੇ ਇਸ ਵਿੱਚ ਉਪਲਬਧ ਪੇਸ਼ਕਸ਼ਾਂ ਬਾਰੇ ਈਮੇਲ ਅਤੇ Push ਸੂਚਨਾਵਾਂ ਭੇਜਣ ਲਈ ਵੀ ਕੀਤੀ ਜਾ ਸਕਦੀ ਹੈ। ਕੁਝ ਸੰਚਾਰਾਂ ਲਈ, ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਨੂੰ ਫ਼ਿਲਟਰ ਕਰਨ ਲਈ ਹਾਰਡਵੇਅਰ ਆਈਡੈਂਟੀਫ਼ਾਇਰ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ account.apple.com ‘ਤੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਨ੍ਹਾਂ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਲਈ ਸੈਟਿੰਗਾਂ > ਸੂਚਨਾਵਾਂ > ਸੰਗੀਤ ‘ਤੇ ਜਾਓ। Mac ‘ਤੇ, Apple Music ਖੋਲ੍ਹੋ ਅਤੇ ਸੈਟਿੰਗਾਂ > ਆਮ > ਸੂਚਨਾਵਾਂ ‘ਤੇ ਜਾਓ। Apple ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੂਚਨਾਵਾਂ ਸਮੇਤ ਆਪਣੇ ਸੰਚਾਰ ਦੇ ਨਾਲ ਤੁਹਾਡੇ ਇੰਟਰੈਕਸ਼ਨ ਬਾਰੇ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ।

ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ

ਜਦੋਂ ਤੁਸੀਂ ਖ਼ਰੀਦਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸਾਡੇ ਵੱਲੋਂ ਤੁਹਾਡੇ ਡਿਵਾਈਸ ‘ਤੇ ਇੱਕ ਡਿਵਾਈਸ ਭਰੋਸੇਯੋਗਤਾ ਸਕੋਰ ਦਾ ਹਿਸਾਬ ਲਗਾਉਣ ਲਈ ਵੀ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਡਿਵਾਈਸ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ, ਜਿਵੇਂ ਕਿ ਤੁਸੀਂ ਲਗਭਗ ਕਿੰਨੀਆਂ ਫ਼ੋਨ ਕਾਲਾਂ ਕਰਦੇ ਹੋ ਅਤੇ ਈਮੇਲਾਂ ਭੇਜਦੇ ਅਤੇ ਪ੍ਰਾਪਤ ਕਰਦੇ ਹੋ। ਸਪੁਰਦਗੀ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ Apple ਤੁਹਾਡੇ ਡਿਵਾਈਸ ‘ਤੇ ਅਸਲ ਮੁੱਲਾਂ ਦਾ ਪਤਾ ਨਾ ਲਗਾ ਸਕੇ। ਸਕੋਰ ਸਾਡੇ ਸਰਵਰ ‘ਤੇ ਨਿਸ਼ਚਿਤ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ। Apple Music ਸਬਸਕ੍ਰਿਪਸ਼ਨ ਦੇ ਨਵੀਨੀਕਰਨ ਅਤੇ ਭੁਗਤਾਨ ਭਾਈਵਾਲ ਵੱਲੋਂ ਪ੍ਰਮਾਣੀਕਰਨ ਕਰਨ ਤੋਂ ਪਹਿਲਾਂ ਤੁਹਾਡੀ ਸਬਸਕ੍ਰਿਪਸ਼ਨ ਨੂੰ ਐਕਸੈੱਸ ਪ੍ਰਦਾਨ ਕਰਨਾ ਜਾਰੀ ਰੱਖਣ ਦਾ ਫੈਸਲਾ ਕਰਨ ਲਈ Apple ਵੱਲੋਂ Apple ਨਾਲ ਤੁਹਾਡੇ ਪੁਰਾਣੇ ਕਾਰੋਬਾਰੀ ਸੰਬੰਧਾਂ ਦੀ ਜਾਣਕਾਰੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਤੀਜੀਆਂ ਧਿਰਾਂ ਦੇ ਸਾਹਮਣੇ ਖੁਲਾਸਾ

ਰੇਡੀਓ ਸਟੇਸ਼ਨ
ਜਦੋਂ ਤੁਸੀਂ Apple Music ਦੀ ਵਰਤੋਂ ਰੇਡੀਓ ਪ੍ਰਸਾਰਨ ਸੁਣਨ ਲਈ ਕਰਦੇ ਹੋ, ਤਾਂ ਤੁਹਾਡਾ ਡਿਵਾਈਸ ਤੁਹਾਨੂੰ ਬੇਨਤੀ ਕੀਤਾ ਕੰਟੈਂਟ ਪ੍ਰਦਾਨ ਕਰਨ ਲਈ ਸਿੱਧਾ ਰੇਡੀਓ ਪ੍ਰਸਾਰਨ ਸਟੇਸ਼ਨ ਨਾਲ ਕਨੈਕਟ ਕਰਦਾ ਹੈ। ਜਦੋਂ ਇਹ ਕਨੈਕਟ ਹੋ ਜਾਂਦਾ ਹੈ, ਤਾਂ ਤੁਹਾਡੇ ਡਿਵਾਈਸ ਦਾ IP ਪਤਾ ਰੇਡੀਓ ਪ੍ਰਸਾਰਨ ਸਟੇਸ਼ਨ ਨੂੰ ਦਿਖਾਈ ਦੇਵੇਗਾ। ਤੁਹਾਡੇ IP ਪਤੇ ਨੂੰ ਪ੍ਰਸਾਰਨ ਰੇਡੀਓ ਸਟੇਸ਼ਨ ਵੱਲੋਂ ਵਿਹਾਰ ਵਿੱਚ ਲਿਆਉਣਾ, ਪ੍ਰਸਾਰਨ ਰੇਡੀਓ ਸਟੇਸ਼ਨ ਜਾਂ ਇਸ ਦੇ ਪ੍ਰਦਾਤਾ ਦੀਆਂ ਪਰਦੇਦਾਰੀ ਨੀਤੀਆਂ ਦੇ ਅਧੀਨ ਹੁੰਦਾ ਹੈ।

ਰਿਕਾਰਡ ਲੇਬਲ, ਕਲਾਕਾਰ ਅਤੇ ਚਾਰਟ ਕੰਪਾਈਲਰ
ਅਸੀਂ Apple Music ਅਤੇ Apple Music Classical ਦੀ ਵਰਤੋਂ ਬਾਰੇ ਕੁਝ ਇਕੱਤਰ ਕੀਤਾ ਗੈਰ-ਨਿੱਜੀ ਡੇਟਾ ਪ੍ਰਦਾਨ ਕਰਨ ਲਈ ਪਾਬੰਦ ਹਾਂ, ਇਸ ਦੇ ਨਾਲ ਹੀ ਵਰਤੋਂਕਾਰ ਆਬਾਦੀ ਜਿਵੇਂ ਕਿ ਉਮਰ ਵਰਗ ਅਤੇ ਲਿੰਗ (ਜਿਸਦਾ ਅਨੁਮਾਨ ਤੁਹਾਡੇ Apple ਖਾਤੇ ਵਿੱਚ ਤੁਹਾਡੇ ਨਾਮ ਅਤੇ ਸੁਆਗਤੀ ਸ਼ਬਦਾਂ ਵਰਗੀ ਜਾਣਕਾਰੀ ਤੋਂ ਲਗਾਇਆ ਜਾ ਸਕਦਾ ਹੈ), ਸੰਬੰਧੀ ਡੇਟਾ ਰਿਕਾਰਡ ਲੇਬਲ, ਪ੍ਰਕਾਸ਼ਕਾਂ ਅਤੇ ਕਲਾਕਾਰਾਂ ਨੂੰ ਪ੍ਰਦਾਨ ਕਰਨ ਲਈ ਪਾਬੰਦ ਹਾਂ ਤਾਂ ਜੋ ਉਨ੍ਹਾਂ ਵੱਲੋਂ ਆਪਣੇ ਰਚਨਾਤਮਕ ਕਾਰਜਾਂ ਦੀ ਕਾਰਗੁਜ਼ਾਰੀ ਨੂੰ ਮਾਪਿਆ ਜਾ ਸਕੇ ਅਤੇ ਰਾਇਲਟੀ ਅਤੇ ਲੇਖੇ ਜੋਖੇ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਅਸੀ ਸਾਰੀ ਦੁਨੀਆ ਦੇ ਸੰਗੀਤ ਚਾਰਟ ਦੇ ਸੰਗੀਤ ਚਾਰਟ ਕੰਪਾਈਲਰਾਂ ਨਾਲ ਇਕਰਾਰ ਮਾਪਣ ਲਈ ਲੇਬਲ ਅਤੇ ਕਲਾਕਾਰਾਂ ਨਾਲ ਅਸਲ ਸਮੇਂ ਸਮੇਤ, ਲੇਬਲ ਅਤੇ ਕਲਾਕਾਰਾਂ ਨੂੰ ਸਰੋਤਿਆਂ ਤੱਕ ਪਹੁੰਚਣ ਵਿੱਚ ਮਦਦ ਕਰਨ ਵਾਲੇ ਸੰਗੀਤ ਮਾਰਕਿਟਿੰਗ ਪਲੇਟਫ਼ਾਰਮਾਂ ਨਾਲ ਇਕੱਤਰ ਕੀਤੀ ਸੁਣਨ ਸੰਬੰਧੀ ਗਤੀਵਿਧੀ ਨੂੰ ਸਾਂਝਾ ਕਰਦੇ ਹਾਂ। ਜੇਕਰ ਤੁਸੀਂ ਕਿਸੇ ਮੋਬਾਈਲ ਨੈੱਟਵਰਕ ਪ੍ਰਦਾਤਾ ਵਰਗੇ ਤੀਜੀ ਧਿਰ ਦੇ ਭਾਈਵਾਲ ਰਾਹੀਂ Apple Music ਸਬਸਕ੍ਰਾਈਬ ਕਰਦੇ ਹੋ, ਤਾਂ ਤੁਹਾਡੀ ਸਬਸਕ੍ਰਿਪਸ਼ਨ ਦੀ ਯੋਗਤਾ ਨਿਰਧਾਰਤ ਕਰਨ ਲਈ ਜਾਂ ਕੋਈ ਖ਼ਰੀਦਦਾਰੀ ਪੂਰੀ ਕਰਨ ਲਈ ਸਾਡੇ ਵੱਲੋਂ ਉਸ ਭਾਈਵਾਲ ਨਾਲ ਵਿਅਕਤੀਗਤ ਪਛਾਣ ਕਰਨ ਵਾਲੀ ਸੀਮਤ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।

Apple Music ਨੂੰ ਹੋਰ ਐਪਾਂ ਨਾਲ ਕਨੈਕਟ ਕਰਨਾ

iOS, iPadOS, ਅਤੇ visionOS ਐਪਾਂ ਅਤੇ ਗੈਰ-Apple ਪਲੇਟਫ਼ਾਰਮ ‘ਤੇ ਮੌਜੂਦ ਐਪਾਂ ਵੱਲੋਂ Apple Music ਅਤੇ ਤੁਹਾਡੀ ਕਲਾਊਡ ਲਾਇਬ੍ਰੇਰੀ ਨੂੰ ਐਕਸੈੱਸ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਕਿਸੇ ਐਪ ਨੂੰ ਅਜਿਹੀ ਇਜਾਜ਼ਤ ਦਿੰਦੇ ਹੋ, ਤਾਂ ਉਸ ਵੱਲੋਂ ਡਿਵਾਈਸ ‘ਤੇ ਤੁਹਾਡੀ ਕਲਾਊਡ ਲਾਇਬ੍ਰੇਰੀ, ਤੁਸੀਂ Apple Music ਸਬਸਕ੍ਰਾਈਬਰ ਹੋ ਜਾਂ ਨਹੀਂ, ਤੁਹਾਡੀ ਸੰਗੀਤ ਅਤੇ ਵੀਡੀਓ ਚਲਾਉਣ ਦੀ ਗਤੀਵਿਧੀ ਅਤੇ Apple Music ਵਿੱਚ ਤੁਹਾਡੀਆਂ ਤਰਜੀਹਾਂ ਵਰਗੀ ਜਾਣਕਾਰੀ ਐਕਸੈੱਸ ਕੀਤੀ ਜਾ ਸਕਦੀ ਹੈ। ਇਜਾਜ਼ਤ ਪ੍ਰਾਪਤ ਐਪ ਵੱਲੋਂ ਤੁਹਾਡੇ ਖਾਤੇ ਨਾਲ ਜੁੜੇ ਡੇਟਾ, ਜਿਵੇਂ ਕਿ ਤੁਹਾਡੀ ਲਾਇਬ੍ਰੇਰੀ ਅਤੇ ਪਲੇਲਿਸਟ ਵਿਚਲੇ ਗੀਤਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਤਸਵੀਰਾਂ ਐਪ ਨੂੰ Apple Music ਐਕਸੈੱਸ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ ਤਸਵੀਰਾਂ ਐਪ ਵੱਲੋਂ ਯਾਦਾਂ ਸੰਬੰਧੀ ਮੂਵੀਆਂ ਚਲਾਉਣ ਲਈ Apple Music ਦੇ ਗੀਤਾਂ ਦੀ ਵਰਤੋਂ ਕੀਤੀ ਜਾਵੇਗੀ। ਜਦੋਂ ਤੁਸੀਂ ਤਸਵੀਰਾਂ ਐਪ ਵਿੱਚ ਯਾਦਗਾਰ ਦੀ ਵਿਉਂਤਬੱਧ ਮੂਵੀ ਬਣਾਉਂਦੇ ਹੋ, ਤਾਂ ਯਾਦਗਾਰ ਬਣਾਉਣ ਲਈ ਤੁਹਾਡੇ ਵੱਲੋਂ ਭਰੇ ਗਏ ਪ੍ਰੌਂਪਟ ਸੰਬੰਧੀ ਜਾਣਕਾਰੀ Apple Music ਨੂੰ ਮੂਵੀ ਨਾਲ ਚਲਾਉਣ ਲਈ ਸੰਗੀਤ ਚੁਣਨ ਵਾਸਤੇ ਭੇਜੀ ਜਾ ਸਕਦੀ ਹੈ। ਤੁਹਾਡੇ ਵੱਲੋਂ Apple Music ਐਪ ਅਤੇ ਸਮਰਥਿਤ ਕੰਟੈਂਟ ਦੀ ਵਰਤੋਂ ਸ਼ੁਰੂ ਕਰਨ ‘ਤੇ ਰਿਮੋਟ ਵਰਗੀਆਂ ਸਮਰਥਿਤ ਕੰਟੈਂਟ ਵਾਲੀਆਂ Apple ਐਪਾਂ ਵੀ ਆਟੋਮੈਟਿਕਲੀ ਕਨੈਕਟ ਹੋ ਜਾਣਗੀਆਂ। ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਮੀਡੀਆ ਅਤੇ Apple Music ਵਿੱਚ ਜਾ ਕੇ ਐਪਾਂ ਦੇ ਐਕਸੈੱਸ ਨੂੰ ਅਸਮਰੱਥ ਕਰ ਸਕਦੇ ਹੋ। Mac ‘ਤੇ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਪਰਦੇਦਾਰੀ > ਮੀਡੀਆ ਅਤੇ Apple Music ‘ਤੇ ਜਾਓ। ਜੇਕਰ ਤੁਹਾਡੇ ਵੱਲੋਂ iOS 11 ਦੇ ਪਹਿਲੇ iOS ਜਾਂ iPadOS ਸੰਸਕਰਨ ਦੀ ਵਰਤੋਂ ਕਰ ਕੇ ਐਪ ਨੂੰ ਹਟਾਇਆ ਗਿਆ ਹੈ ਜਾਂ ਕਿਸੇ ਐਪ ਨੂੰ ਐਕਸੈੱਸ ਦੀ ਆਗਿਆ ਦਿੱਤੀ ਗਈ ਹੈ, ਤਾਂ ਤੁਸੀਂ ਆਪਣੀਆਂ Apple Music ਖਾਤਾ ਸੈਟਿੰਗਾਂ ਵਿੱਚੋਂ ਇਸ ਦੇ ਐਕਸੈੱਸ ਨੂੰ ਅਸਮਰੱਥ ਕਰ ਸਕਦੇ ਹੋ।

Apple ਭਾਈਵਾਲਾਂ ਰਾਹੀਂ Apple Music ਸਬਸਕ੍ਰਿਪਸ਼ਨਾਂ

ਜੇਕਰ ਤੁਹਾਡੇ ਮੋਬਾਈਲ ਨੈੱਟਵਰਕ ਪ੍ਰਦਾਤਾ ਵੱਲੋਂ Apple Music ਸਬਸਕ੍ਰਿਪਸ਼ਨਾਂ ਅਤੇ ਮੁਫ਼ਤ ਟਰਾਇਲਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ Apple ਵੱਲੋਂ ਤੁਹਾਡੇ ਮੋਬਾਈਲ ਨੰਬਰ ਦੀ ਜਾਂਚ, ਮੋਬਾਈਲ ਨੈੱਟਵਰਕ ਪ੍ਰਦਾਤਾ ਰਾਹੀਂ ਤੁਹਾਡੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਮੋਬਾਈਲ ਨੈੱਟਵਰਕ ਪ੍ਰਦਾਤਾ ਜਾਂ ਕਿਸੇ ਹੋਰ Apple ਭਾਈਵਾਲ ਰਾਹੀਂ Apple Music ਸਬਸਕ੍ਰਿਪਸ਼ਨ ਜਾਂ ਮੁਫ਼ਤ ਟਰਾਇਲ ਦੀ ਪੇਸ਼ਕਸ਼ ਲਈ ਸਾਈਨ ਅੱਪ ਕਰਦੇ ਹੋ, ਤਾਂ Apple ਵੱਲੋਂ ਤੁਹਾਡੇ ਫ਼ੋਨ ਨੰਬਰ ਜਾਂ ਭਾਈਵਾਲ ਵੱਲੋਂ ਸਾਂਝੇ ਕੀਤੇ ਗਏ ਵਿਲੱਖਣ ਖਾਤਾ ਪਛਾਣਕਰਤਾ ਦੀ ਵਰਤੋਂ ਤੁਹਾਡੇ ਖਾਤੇ ਦੀ ਪਛਾਣ ਕਰਨ ਅਤੇ ਮੋਬਾਈਲ ਨੈੱਟਵਰਕ ਪ੍ਰਦਾਤਾ ਜਾਂ ਹੋਰ ਭਾਈਵਾਲ ਨੂੰ ਇਹ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਸਬਸਕ੍ਰਿਪਸ਼ਨ ਕਿਰਿਆਸ਼ੀਲ ਕਰ ਲਈ ਹੈ। ਸਾਡੇ ਵੱਲੋਂ ਤੁਹਾਡੀ ਸਬਸਕ੍ਰਿਪਸ਼ਨ ਨਾਲ ਸੰਬੰਧਿਤ ਫ਼ੋਨ ਨੰਬਰ ਜਾਂ ਵਿਲੱਖਣ ਪਛਾਣਕਰਤਾ ਦੀ ਵਰਤੋਂ ਸਾਈਨ ਇਨ ਦੌਰਾਨ ਤੁਹਾਡੇ ਖਾਤੇ ਨੂੰ ਤਸਦੀਕ ਕਰਨ ਅਤੇ ਤੁਹਾਡੀ Apple Music ਸੰਬੰਧੀ ਗਤੀਵਿਧੀ ਨੂੰ ਤੁਹਾਡੇ ਖਾਤੇ ਨਾਲ ਕਨੈਕਟ ਕਰਨ ਲਈ ਕੀਤੀ ਜਾਵੇਗੀ। ਅਸੀਂ ਤੁਹਾਡੀ ਬੇਨਤੀ ਆਧਾਰ ‘ਤੇ ਤੁਹਾਡੇ ਫ਼ੋਨ ਨੰਬਰ ਦੀ ਵਰਤੋਂ ਤੁਹਾਡੇ ਮੋਬਾਈਲ ਨੈੱਟਵਰਕ ਪ੍ਰਦਾਤਾ ਨਾਲ ਤੁਹਾਡੀ ਸਬਸਕ੍ਰਿਪਸ਼ਨ ਨੂੰ ਰੱਦ ਕਰਨ ਲਈ ਵੀ ਕਰਦੇ ਹਾਂ।

ਡੇਟਾ ਸਾਂਭ ਕੇ ਰੱਖਣਾ

ਅਸੀਂ ਵਪਾਰਕ ਲੋੜਾਂ, ਇਕਰਾਰਨਾਮੇ ਸੰਬੰਧੀ ਵਚਨਬੱਧਤਾ ਅਤੇ ਕਾਨੂੰਨੀ ਲੋੜਾਂ ਦੇ ਆਧਾਰ ’ਤੇ ਵੱਖ-ਵੱਖ ਸਮੇਂ ਲਈ Apple Music ਅਤੇ Apple Music Classical ਦੀ ਤੁਹਾਡੀ ਵਰਤੋਂ ਅਤੇ ਇੰਟਰੈਕਸ਼ਨ ਨਾਲ ਸੰਬੰਧਿਤ ਨਿੱਜੀ ਡੇਟਾ ਨੂੰ ਸਾਂਭ ਕੇ ਰੱਖਦੇ ਹਾਂ।

ਤੁਹਾਡੀ ਸੁਣਨ ਦੀ ਗਤੀਵਿਧੀ, ਲਾਇਬ੍ਰੇਰੀ ਕੰਟੈਂਟ, ਪਲੇਲਿਸਟਾਂ ਅਤੇ ਤੁਹਾਡੀ ਖੋਜਾਂ ਬਾਰੇ ਜਾਣਕਾਰੀ ਨੂੰ ਤੁਹਾਡੀ ਸਬਸਕ੍ਰਿਪਸ਼ਨ ਕਿਰਿਆਸ਼ੀਲ ਰਹਿਣ ਤੱਕ ਅਤੇ ਖਾਤਾ ਰੱਦ ਕਰਨ ਤੋਂ ਬਾਅਦ ਦੋ ਸਾਲਾਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਤਾਂ ਜੋ ਮੁੜ-ਕਿਰਿਆਸ਼ੀਲ ਕਰਨ ਅਤੇ ਤੁਹਾਨੂੰ ਪਸੰਦ ਆ ਸਕਣ ਵਾਲੇ ਸੰਗੀਤ ਅਤੇ ਅਜਿਹੀਆਂ ਪੇਸ਼ਕਸ਼ਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਮਿਲ ਸਕੇ, ਜਿਹਨਾਂ ਲਈ ਤੁਸੀਂ ਯੋਗ ਹੋ ਸਕਦੇ ਹੋ। ਅਸੀਂ ਲਾਗੂ ਕਾਨੂੰਨਾਂ ਮੁਤਾਬਕ ਨਿਰਧਾਰਤ ਮਿਆਦਾਂ ਲਈ ਵਿੱਤੀ ਰਿਪੋਰਟਿੰਗ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਵਾਸਤੇ ਲੋੜ ਪੈਣ ’ਤੇ ਇਸ ਜਾਣਕਾਰੀ ਨੂੰ ਸਾਂਭ ਕੇ ਵੀ ਰੱਖ ਸਕਦੇ ਹਾਂ, ਜਿਹਨਾਂ ਦੇ ਲਈ ਅਕਸਰ ਘੱਟੋ-ਘੱਟ 10-ਸਾਲ ਦੀ ਸਾਂਭ ਕੇ ਰੱਖਣ ਦੀ ਮਿਆਦ ਲੋੜੀਂਦੀ ਹੈ ਪਰ ਚੀਨ ਵਰਗੇ ਅਧਿਕਾਰ ਖੇਤਰਾਂ ਵਿੱਚ ਇਸ ਨੂੰ 30 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ।

ਜੇ ਤੁਹਾਡੀ ਸਬਸਕ੍ਰਿਪਸ਼ਨ ਸਮਾਪਤ ਹੋ ਜਾਂਦੀ ਹੈ, ਤਾਂ Apple Music ਤੁਹਾਡੇ ਵੱਲੋਂ Apple Music ਕੈਟਾਲੌਗ ਤੋਂ ਜੋੜੇ ਗਏ ਜਾਂ ਬਣਾਏ ਗਏ ਸੰਗੀਤ ਅਤੇ ਪਲੇਲਿਸਟਾਂ ਨੂੰ ਰਿਆਇਤ ਮਿਆਦ ਤੱਕ ਰੱਖ ਸਕਦਾ ਹੈ, ਤਾਂ ਜੋ ਕੰਟੈਂਟ ਦਾ ਨੁਕਸਾਨ ਕੀਤੇ ਬਿਨਾਂ ਮੁੜ-ਕਿਰਿਆਸ਼ੀਲ ਕਰਨ ਦੀ ਆਗਿਆ ਦਿੱਤੀ ਜਾ ਸਕੇ। ਇਸ ਸਮੇਂ ਤੋਂ ਬਾਅਦ, ਹੋ ਸਕਦਾ ਹੈ ਕਿ Apple Music ਦੇ ਕੈਟਾਲੌਗ ਦਾ ਕੰਟੈਂਟ ਐਕਸੈੱਸ ਨਾ ਕੀਤਾ ਜਾ ਸਕੇ।

ਜੇ ਤੁਸੀਂ ਆਪਣਾ Apple ਖਾਤਾ ਮਿਟਾਉਂਦੇ ਹੋ, ਤਾਂ ਕਾਨੂੰਨ ਦੁਆਰਾ ਲੋੜੀਂਦਾ ਹੋਣ ’ਤੇ ਜਾਂ ਧੋਖਾਧੜੀ ਤੋਂ ਰੱਖਿਅਤ ਕਰਨ, Apple ਮੀਡੀਆ ਸੇਵਾਵਾਂ ਦੇ ਨਿਯਮ ਅਤੇ ਸ਼ਰਤਾਂ ਲਾਗੂ ਕਰਨ ਜਾਂ Apple ਸੇਵਾਵਾਂ ਦੀ ਸੁਰੱਖਿਆ ਬਰਕਰਾਰ ਰੱਖਣ ਲਈ ਕੁਝ ਡੇਟਾ ਰੱਖਿਆ ਜਾ ਸਕਦਾ ਹੈ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਅਸੀਂ Apple Music ਵਿਚਲੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ‘ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਜੋ:

  • Apple Music ਅਤੇ Apple Music Classical ਦੇ ਜਿਹੜੇ ਕੰਟੈਂਟ ਨੂੰ ਤੁਸੀਂ ਸੁਣਦੇ ਹੋ, ਆਪਣੀ ਲਾਇਬ੍ਰੇਰੀ ਵਿੱਚ ਜੋੜਦੇ ਹੋ ਜਾਂ ਡਾਊਨਲੋਡ ਕਰਦੇ ਹੋ, ਉਸ ਦਾ ਐਕਸੈੱਸ ਤੁਹਾਨੂੰ ਦੇਣਾ
  • Apple Music ਅਤੇ Apple Music Classical ਵਿੱਚ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣਾ
  • ਤੁਹਾਡੇ ਅਜਿਹੇ ਗੀਤਾਂ ਦੀ ਕਾਪੀ ਦੀ ਪਛਾਣ ਕਰਨਾ ਅਤੇ ਅਨਲੌਕ ਕਰਨਾ ਜੋ Apple Music ਰਾਹੀਂ ਵੀ ਉਪਲਬਧ ਹਨ
  • ਤੁਹਾਡੇ ਖੇਤਰ ਵਿੱਚ ਕੰਟੈਂਟ ਦੀ ਉਪਲਬਧਤਾ ਅਤੇ ਪੇਸ਼ਕਸ਼ਾਂ ਅਤੇ ਸਬਸਕ੍ਰਿਪਸ਼ਨਾਂ ਲਈ ਤੁਹਾਡੀ ਯੋਗਤਾ ਨਿਰਧਾਰਤ ਕਰਨਾ
  • ਤੁਹਾਡੇ ਅਤੇ ਹੋਰ ਲੋਕਾਂ ਲਈ Apple Music ਅਤੇ Apple Music Classical ਨੂੰ ਬਿਹਤਰ ਅਤੇ ਅਨੁਕੂਲ ਬਣਾਉਣ ਵਿੱਚ ਮਦਦ ਕਰਨਾ ਅਤੇ ਤੁਹਾਡੇ ਨਾਲ Apple Music ਅਤੇ Apple Music Classical ਐਪਾਂ ਅਤੇ ਤੁਹਾਡੀ ਰੁਚੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣਾ
  • ਆਪਣੀ Apple Music ਪ੍ਰੋਫ਼ਾਈਲ ਅਤੇ ਪਲੇਲਿਸਟ ਬਣਾਉਣਾ ਅਤੇ ਕਾਇਮ ਰੱਖਣਾ
  • ਪ੍ਰਕਾਸ਼ਕ, ਲੇਬਲ, ਕਲਾਕਾਰ ਅਤੇ ਚਾਰਟ ਕੰਪਾਈਲਰਾਂ ਨੂੰ ਰਾਇਲਟੀ ਭੁਗਤਾਨ ਕਰਨਾ ਅਤੇ ਰਿਪੋਰਟ ਪ੍ਰਦਾਨ ਕਰਨਾ
  • ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ

ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:

  • ਫ਼ੀਚਰਾਂ ਨਾਲ ਤੁਹਾਡੇ ਇੰਟਰੈਕਸ਼ਨ, ਐਪ ਅੰਦਰ ਸੂਚਨਾਵਾਂ, ਸੁਨੇਹੇ ਅਤੇ Apple Music ਤੇ Apple Music Classical ‘ਤੇ ਤੁਹਾਡੇ ਵੱਲੋਂ ਸੁਣੇ ਜਾਣ ਵਾਲੇ, ਖੋਜੇ ਜਾਣ ਵਾਲੇ, ਲਾਇਬ੍ਰੇਰੀ ਵਿੱਚ ਜੋੜੇ ਜਾਣ ਵਾਲੇ ਅਤੇ ਡਾਊਨਲੋਡ ਕੀਤੇ ਜਾਣ ਵਾਲੇ ਕੰਟੈਂਟ ਸਮੇਤ ਤੁਹਾਡੇ ਵੱਲੋਂ Apple Music ਅਤੇ Apple Music Classical ਐਪਾਂ ਦੀ ਕੀਤੀ ਜਾਣ ਵਾਲੀ ਵਰਤੋਂ
  • ਤੁਹਾਡੇ ਡਿਵਾਈਸ ਅਤੇ ਖਾਤੇ ਬਾਰੇ ਜਾਣਕਾਰੀ
  • ਤੁਹਾਡਾ IP ਪਤਾ
  • ਤੁਹਾਡੀ Apple Music ਪ੍ਰੋਫ਼ਾਈਲ ਅਤੇ ਪਲੇਲਿਸਟ
  • ਡਿਵਾਈਸ ਭਰੋਸੇਯੋਗਤਾ ਸਕੋਰ

ਗੈਰ-ਨਿੱਜੀ ਡੇਟਾ

ਸਾਡੇ ਵੱਲੋਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਗੈਰ-ਨਿੱਜੀ ਡੇਟਾ ਨੂੰ ਇਕੱਠਾ, ਉਸ ਦੀ ਵਰਤੋਂ, ਟ੍ਰਾਂਸਫ਼ਰ ਅਤੇ ਖੁਲਾਸਾ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਸਾਡੇ ਵੱਲੋਂ ਸੇਵਾ ਨੂੰ ਬਿਹਤਰ ਬਣਾਉਣ ਲਈ ਹੋਰ Apple Music ਵਰਤੋਂਕਾਰਾਂ ਨਾਲ ਤੁਹਾਡਾ ਗੈਰ-ਨਿੱਜੀ ਡੇਟਾ ਇਕੱਤਰ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ Apple Music ਦੀ ਵਰਤੋਂ ਕਰਦੇ ਹੋ, ਤਾਂ ਸਾਡੇ ਵੱਲੋਂ ਤੁਹਾਡੇ ਡਿਵਾਈਸ ਤੋਂ ਰੇਡੀਓ ਫ੍ਰੀਕੁਐਂਸੀ ਸਮਰੱਥਾ, ਦੇਸ਼ ਕੋਡ, ਨੈੱਟਵਰਕ ਕੋਡ ਅਤੇ ਮੋਬਾਈਲ ਸੇਵਾ ਰੇਡੀਓ ਐਕਸੈੱਸ ਤਕਨੀਕ ਸਮੇਤ ਕਾਰਗੁਜ਼ਾਰੀ ਸੰਬੰਧੀ ਕੁਝ ਮਾਪਕ ਵੀ ਇਕੱਠੇ ਕੀਤੇ ਜਾ ਸਕਦੇ ਹਨ।

Apple Music ਬਾਰੇ ਹੋਰ ਜਾਣੋ

ਫ਼ੀਚਰਾਂ ਅਤੇ ਮੁੱਲ ਸਮੇਤ ਵਧੇਰੇ ਜਾਣਕਾਰੀ ਦੇ ਵੇਰਵਿਆਂ ਲਈ www.apple.com/in/apple-music ਨੂੰ ਦੇਖੋ।

Apple Music ਵੈੱਬ ਪਲੇਅਰ ਅਤੇ ਪਰਦੇਦਾਰੀ ਬਾਰੇ ਜਾਣਕਾਰੀ ਲਈ www.apple.com/in/legal/privacy/data/en/apple-music-web ‘ਤੇ ਜਾਓ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।

2026-03-30