Apple News ਅਤੇ ਪਰਦੇਦਾਰੀ
Apple News ਨਾਲ ਹੀ Apple News+ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- News ਅਤੇ ਸਟੌਕਸ ਵਿੱਚ ਤੁਹਾਡੀ ਪੜ੍ਹਨ ਅਤੇ ਸੁਣਨ ਦੀ ਗਤੀਵਿਧੀ ਖ਼ਾਸ ਤੌਰ ’ਤੇ News ਅਤੇ ਸਟੌਕਸ ਨਾਲ ਜੁੜੇ ਪਛਾਣਕਰਤਾ ਨਾਲ ਲਿੰਕ ਹੁੰਦੀ ਹੈ ਅਤੇ ਇਹ ਤੁਹਾਡੇ Apple ਖਾਤੇ ਨਾਲ ਸੰਬੰਧਿਤ ਜਾਂ ਹੋਰ Apple ਸੇਵਾਵਾਂ ਨਾਲ ਲਿੰਕ ਨਹੀਂ ਹੁੰਦੀ ਹੈ।
- Apple News ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਇਸ ਸੰਬੰਧ ਵਿੱਚ ਅਸੀਂ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਤਾਂ ਕਿ ਤੁਹਾਡੀ ਨਿੱਜੀ ਦਿਲਚਸਪੀ ਦੇ ਅਨੁਸਾਰ ਫ਼ੀਚਰਾਂ ਨੂੰ ਬਣਾਇਆ ਜਾ ਸਕੇ। ਇਹ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੈ।
- News ਅਤੇ ਸਟੌਕਸ ਵਿੱਚ ਵਿਗਿਆਪਨ ਤੁਹਾਡੇ ਲਈ ਪ੍ਰਸੰਗਿਕ ਰਹਿਣ, ਇਹ ਯਕੀਨੀ ਬਣਾਉਣ ਲਈ ਅਸੀ ਤੁਹਾਡੇ ਖਾਤੇ ਦੀ ਜਾਣਕਾਰੀ, ਤੁਹਾਡੇ ਦੁਆਰਾ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਦੇ ਵਿਸ਼ੇ ਅਤੇ ਸ਼੍ਰੇਣੀਆਂ ਅਤੇ ਤੁਹਾਡੇ ਵੱਲੋਂ ਫ਼ੌਲੋ, ਸਬਸਕ੍ਰਾਈਬ ਕੀਤੇ ਜਾਣ ਵਾਲੇ ਜਾਂ ਸੂਚਨਾਵਾਂ ਚਾਲੂ ਕੀਤੇ ਜਾਣ ਵਾਲੇ ਪ੍ਰਕਾਸ਼ਕਾਂ ਦੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਦੀ ਜਾਣਕਾਰੀ ਦੀ ਵਰਤੋਂ App Store ‘ਤੇ ਤੁਹਾਡੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਵੀ ਕਰ ਸਕਦੇ ਹਾਂ। ਤੁਹਾਡੇ ਕੋਲ ਇਸ ਵਿਗਿਆਪਨ ਦੇ ਸੰਬੰਧ ਵਿੱਚ ਵਿਕਲਪ ਮੌਜੂਦ ਹਨ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ।
- ਅਸੀਂ ਅਜਿਹੀ ਕਿਸੇ ਵੀ ਕਿਰਿਆਸ਼ੀਲ ਸਬਸਕ੍ਰਿਪਸ਼ਨ ਲਈ ਤੁਹਾਡੇ Apple ਖਾਤੇ ਦੀ ਜਾਂਚ ਕਰਦੇ ਹਾਂ ਜਿਸ ਦੀ Apple News ਵਿੱਚ ਵਰਤੋਂ ਕੀਤੀ ਜਾ ਸਕਦੀ ਹੈ।
- ਤੁਹਾਡੇ ਦੁਆਰਾ ਕਿਸੇ ਚੈਨਲ ਲਈ ਸੂਚਨਾਵਾਂ ਚਾਲੂ ਕਰਨ ’ਤੇ ਅਸੀਂ ਉਸ ਚੈਨਲ ਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕਰ ਸਕਦੇ ਹਾਂ।
Apple ਵਿਖੇ ਸਾਡੀ ਸਾਰਿਆਂ ਦੀ ਤਰਜੀਹ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨੀ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੀਆਂ ਚੋਣਾਂ ਨਿਰਧਾਰਤ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ Apple News ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
Apple News ਪ੍ਰਦਾਨ ਕਰਨਾ
ਅਸੀਂ ਸਮਝਦੇ ਹਾਂ ਕਿ ਤੁਸੀਂ ਜੋ ਕਹਾਣੀਆਂ ਪੜ੍ਹਦੇ ਅਤੇ ਸੁਣਦੇ ਹੋ, ਉਹ ਵਿਅਕਤੀਗਤ ਹੁੰਦੀਆਂ ਹਨ ਇਸ ਲਈ ਅਸੀਂ News ਅਤੇ ਸਟੌਕਸ ਐਪ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਕਿ ਤੁਹਾਡੀ ਪੜ੍ਹਨ ਅਤੇ ਸੁਣਨ ਦੀ ਗਤੀਵਿਧੀ ਅਤੇ Apple News ਦੀ ਵਰਤੋਂ ਕਰਨ ਦਾ ਤਰੀਕਾ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਾ ਹੋਵੇ ਅਤੇ Apple ਦੀਆਂ ਹੋਰ ਸੇਵਾਵਾਂ ਨਾਲ ਲਿੰਕ ਨਾ ਹੋਵੇ। ਸਾਡੇ ਵੱਲੋਂ ਇਕੱਤਰ ਕੀਤਾ ਡੇਟਾ News ਅਤੇ ਸਟੌਕਸ ਐਪ ਲਈ ਵਿਸ਼ੇਸ਼ ਪਛਾਣਕਰਤਾ ਨਾਲ ਸੰਬੰਧਿਤ ਹੁੰਦਾ ਹੈ।
ਤੁਸੀਂ Apple News ਦੀ ਵਰਤੋਂ ਕਿਵੇਂ ਕਰਦੇ ਹੋ, Apple ਦੁਆਰਾ ਇਸ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਕਿ ਤੁਹਾਡੀ ਨਿੱਜੀ ਦਿਲਚਸਪੀ ਦੇ ਅਨੁਸਾਰ ਫ਼ੀਚਰਾਂ ਨੂੰ ਬਣਾਇਆ ਜਾ ਸਕੇ। ਉਦਾਹਰਨ ਲਈ, “ਅੱਜ” ਫ਼ੀਚਰ ਵਿੱਚ ਤੁਹਾਨੂੰ ਨਿੱਜੀ ਸਮਾਚਾਰ ਫ਼ੀਡ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਤੁਹਾਡੇ ਪਸੰਦੀਦਾ ਚੈਨਲਾਂ ਅਤੇ ਵਿਸ਼ਿਆਂ ਤੋਂ ਤੁਹਾਡੇ ਲਈ ਸਭ ਤੋਂ ਵਧੀਆ ਕਹਾਣੀਆਂ ਨੂੰ ਹਾਈਲਾਈਟ ਕੀਤਾ ਜਾਂਦਾ ਹੈ। ਤੁਸੀਂ ਕਿਹੜੀਆਂ ਸਟੋਰੀਆਂ ਨੂੰ ਪੜ੍ਹਦੇ, ਸੰਭਾਲਦੇ ਜਾਂ ਸਾਂਝਾ ਕਰਦੇ ਹੋ ਅਤੇ ਤੁਸੀਂ ਕਿਹੜੇ ਵਿਸ਼ਿਆਂ ਅਤੇ ਚੈਨਲਾਂ ਨੂੰ ਫ਼ੌਲੋ ਕਰਦੇ ਹੋ, ਇਨ੍ਹਾਂ ਸਮੇਤ Apple News ਨਾਲ ਤੁਹਾਡੇ ਇੰਟਰੈਕਸ਼ਨਾਂ ਬਾਰੇ ਜਾਣਕਾਰੀ ਨੂੰ ਇਕੱਤਰ ਕਰਕੇ Apple ਇਨ੍ਹਾਂ ਫ਼ੀਚਰਾਂ ਨੂੰ ਸੰਭਵ ਬਣਾਉਂਦਾ ਹੈ।
ਤੁਹਾਡੇ ਡਿਵਾਈਸ ਵਿੱਚ ਸਟੋਰ ਜਾਣਕਾਰੀ ਦੇ ਆਧਾਰ ‘ਤੇ Apple News ਵਿੱਚ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ। ਆਪਣੇ iOS ਡਿਵਾਈਸ ’ਤੇ ਆਪਣੀ ਪੜ੍ਹਨ ਅਤੇ ਸੁਣਨ ਦੀ ਹਿਸਟਰੀ ਨੂੰ ਸਾਫ਼ ਕਰਨ ਲਈ, ਫ਼ੌਲੋ ਕਰ ਰਹੇ ਹੋ> ਹਿਸਟਰੀ ’ਤੇ ਜਾਓ ਅਤੇ “ਸਾਫ਼ ਕਰੋ” ’ਤੇ ਟੈਪ ਕਰੋ। ਆਪਣੇ iPadOS ਡਿਵਾਈਸ ’ਤੇ, “ਹਿਸਟਰੀ” ’ਤੇ ਜਾਓ ਅਤੇ “ਸਾਫ਼ ਕਰੋ” ’ਤੇ ਟੈਪ ਕਰੋ। Mac ‘ਤੇ, News > ਹਿਸਟਰੀ ਸਾਫ਼ ਕਰੋ ‘ਤੇ ਜਾਓ ਅਤੇ “ਹਿਸਟਰੀ ਸਾਫ਼ ਕਰੋ” ‘ਤੇ ਕਲਿੱਕ ਕਰੋ। News ਅਤੇ ਸਟੌਕਸ ਐਪ ਲਈ ਵਰਤੇ ਗਏ ਪਛਾਣਕਰਤਾ ਨੂੰ ਵੀ ਇਸ ਵੱਲੋਂ ਰੀਸੈੱਟ ਕਰ ਦਿੱਤਾ ਜਾਵੇਗਾ। ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਆਪਣੇ ਪੜ੍ਹਨ ਅਤੇ ਸੁਣਨ ਦੀ ਹਿਸਟਰੀ ਨੂੰ ਸਾਫ਼ ਕੀਤੇ ਬਿਨਾਂ ਵੀ ਪਛਾਣਕਰਤਾ ਨੂੰ ਰੀਸੈੱਟ ਕਰ ਸਕਦੇ ਹੋ ਇਸ ਦੇ ਲਈ ਸੈਟਿੰਗਾਂ > ਐਪਾਂ > News ‘ਤੇ ਜਾ ਕੇ, ਫਿਰ “ਪਛਾਣਕਰਤਾ ਨੂੰ ਰੀਸੈੱਟ ਕਰੋ” ਚਾਲੂ ਕਰਨ ਦੇ ਲਈ ਟੈਪ ਕਰੋ। Mac ‘ਤੇ, News ਖੋਲ੍ਹੋ, ਫਿਰ News > “ਹਿਸਟਰੀ ਨੂੰ ਸਾਫ਼ ਕਰੋ” ‘ਤੇ ਜਾਓ ਅਤੇ “ਪਛਾਣਕਰਤਾ ਰੀਸੈੱਟ ਕਰੋ” ‘ਤੇ ਕਲਿੱਕ ਕਰੋ।
ਜਦੋਂ ਤੁਸੀਂ Apple News ਵਿੱਚ ਕਿਸੇ ਚੈਨਲ ਲਈ ਸੂਚਨਾਵਾਂ ਨੂੰ ਬੰਦ ਕਰ ਦਿੰਦੇ ਹੋ, ਤਾਂ ਅਸੀਂ ਤੁਹਾਨੂੰ ਉਸ ਚੈਨਲ ਦੀਆਂ ਜ਼ਰੂਰੀ ਕਹਾਣੀਆਂ ਅਤੇ ਨਵੇਂ ਕੰਟੈਂਟ ਸੰਬੰਧੀ ਸੂਚਿਤ ਕਰਨ ਲਈ ਉਸ ਜਾਣਕਾਰੀ ਨੂੰ ਸਟੋਰ ਕਰਦੇ ਹਾਂ ਅਤੇ ਅਜਿਹੀ ਜਾਣਕਾਰੀ ਨੂੰ ਤੁਹਾਡੇ Apple ਖਾਤੇ ਨਾਲ ਜੋੜ ਸਕਦੇ ਹਾਂ। (ਨਵੇਂ ਸੰਸਕਰਨ ਦੀਆਂ ਸੂਚਨਾਵਾਂ ਸਿਰਫ਼ Apple News+ ਸਬਸਕ੍ਰਾਈਬਰਾਂ ਲਈ ਅਤੇ ਸਿਰਫ਼ iOS ਅਤੇ iPadOS ਡਿਵਾਈਸਾਂ ‘ਤੇ ਉਪਲਬਧ ਹੁੰਦੀ ਹੈ।) ਜਦੋਂ ਤੁਸੀਂ ਲਾਈਵ ਗਤੀਵਿਧੀਆਂ ਨਾਲ ਕਿਸੇ ਇਵੈਂਟ ਨੂੰ ਫ਼ੌਲੋ ਕਰ ਰਹੇ ਹੋ, ਤਾਂ ਅਸੀਂ ਉਸ ਇਵੈਂਟ ਨੂੰ ਤੁਹਾਡੇ Apple ਖਾਤੇ ਨਾਲ ਜੋੜ ਸਕਦੇ ਹਾਂ ਤਾਂ ਜੋ ਤੁਹਾਨੂੰ ਉਸ ਇਵੈਂਟ ਦੀ ਮਿਆਦ ਲਈ ਅੱਪਡੇਟ ਭੇਜੇ ਜਾ ਸਕਣ।
ਜਦੋਂ ਤੁਸੀਂ Apple News ਵਿੱਚ ਖੋਜ ਕਰਦੇ ਹੋ, ਤਾਂ ਤੁਹਾਨੂੰ ਢੁਕਵੇਂ ਖੋਜ ਨਤੀਜੇ ਪ੍ਰਦਾਨ ਕਰਨ ਲਈ ਅਤੇ ਖੋਜ ਨੂੰ ਬਿਹਤਰ ਬਣਾਉਣ ਲਈ Apple ਨੂੰ ਤੁਹਾਡੇ ਖੋਜ ਸਵਾਲ ਦੇ ਨਾਲ ਸਬਸਕ੍ਰਿਪਸ਼ਨ ਸਮੇਤ ਜਾਣਕਾਰੀ ਭੇਜੀ ਜਾਂਦੀ ਹੈ। ਇਹ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੈ।
ਜੇਕਰ ਤੁਸੀਂ Apple News ਐਪ ਨੂੰ ਆਪਣਾ ਟਿਕਾਣਾ ਐਕਸੈੱਸ ਕਰਨ ਦੀ ਆਗਿਆ ਦਿੰਦੇ ਹੋ ਤਾਂ ਸਥਾਨਕ ਖ਼ਬਰਾਂ, ਮੌਸਮ, ਖੋਜ ਨਤੀਜੇ ਅਤੇ ਵਿਗਿਆਪਨ ਵਰਗੀ ਸਥਾਨਕ ਤੌਰ ‘ਤੇ ਪ੍ਰਸੰਗਿਕ ਜਾਣਕਾਰੀ ਦੇਣ ਲਈ ਤੁਹਾਡੇ ਲਗਭਗ ਟਿਕਾਣੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, Apple News ਵਿਚਲੀ ਤੁਹਾਡੇ ਟਿਕਾਣੇ ਅਤੇ ਗਤੀਵਿਧੀ ਦੇ ਆਧਾਰ ‘ਤੇ ਤੁਹਾਨੂੰ ਚੈਨਲ ਅਤੇ ਵਿਸ਼ਿਆਂ ਸੰਬੰਧੀ ਸੁਝਾਅ ਦਿੱਤੇ ਜਾ ਸਕਦੇ ਹਨ। ਤੁਸੀਂ ਕਿਸੇ ਖ਼ਾਸ ਜਗ੍ਹਾ ਲਈ ਢੁਕਵੀਂ ਜਾਣਕਾਰੀ ਲੱਭਣ ਲਈ ਮੈਨੂਅਲੀ ਕੋਈ ਟਿਕਾਣਾ ਜਾਂ ਪਿੰਨ ਕੋਡ ਵੀ ਭਰ ਸਕਦੇ ਹੋ। ਇਹ ਜਾਣਕਾਰੀ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੈ।
ਤੁਸੀਂ ਆਪਣੇ iOS ਜਾਂ iPadOS ਡਿਵਾਈਸ ‘ਤੇ ਕਿਸੇ ਵੀ ਸਮੇਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ ‘ਤੇ ਜਾ ਕੇ News ‘ਤੇ ਟੈਪ ਕਰ ਕੇ “ਕਦੇ ਨਹੀਂ” ਨੂੰ ਚੁਣ ਕੇ ਟਿਕਾਣਾ-ਅਧਾਰਿਤ ਕਾਰਜਸ਼ੀਲਤਾ ਨੂੰ ਕਿਸੇ ਵੀ ਸਮੇਂ ਬੰਦ ਕਰ ਸਕਦੇ ਹੋ। Mac ‘ਤੇ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਪਰਦੇਦਾਰੀ > ਟਿਕਾਣਾ ਸੇਵਾਵਾਂ ‘ਤੇ ਜਾਓ, ਫਿਰ News ਨੂੰ ਅਣਚੁਣਿਆ ਕਰੋ।
Siri ਤੁਹਾਡੇ ਵੱਲੋਂ ਵਰਤੋਂ ਕੀਤੀਆਂ ਗਈਆਂ ਐਪਾਂ ਅਤੇ Safari ‘ਤੇ ਤੁਹਾਡੇ ਵੱਲੋਂ ਦੇਖੀਆਂ ਗਈਆਂ ਵੈੱਬਸਾਈਟਾਂ ਤੋਂ ਪ੍ਰਾਪਤ ਜਾਣਕਾਰੀ ਦੀ ਔਨ-ਡਿਵਾਈਸ ਪ੍ਰਕਿਰਿਆ ਦੇ ਆਧਾਰ ‘ਤੇ ਤੁਹਾਨੂੰ ਪਸੰਦ ਆਉਣ ਵਾਲੀਆਂ ਕਹਾਣੀਆਂ, ਚੈਨਲਾਂ ਅਤੇ ਟੌਪਿਕਾਂ ਦਾ ਸੁਝਾਅ ਦੇ ਸਕਦਾ ਹੈ। ਇਹ ਜਾਣਕਾਰੀ Apple ਨੂੰ ਨਹੀਂ ਭੇਜੀ ਜਾਂਦੀ ਹੈ। ਤੁਸੀਂ ਕਿਸੇ ਵੀ ਸਮੇਂ ਆਪਣੇ iOS ਜਾਂ iPadOS ਡਿਵਾਈਸ ਵਿੱਚ ਸੈਟਿੰਗਾਂ > ਐਪਾਂ > News > Siri ਅਤੇ ਖੋਜ ਵਿੱਚ ਜਾ ਕੇ ਅਤੇ “ਐਪ ਵਿੱਚ ਦਿਖਾਓ” ਨੂੰ ਬੰਦ ਕਰਨ ਲਈ ਟੈਪ ਕਰ ਕੇ ਇਸ ਨੂੰ ਅਸਮਰੱਥ ਕਰ ਸਕਦੇ ਹੋ। ਆਪਣੇ visionOS ਡਿਵਾਈਸ ‘ਤੇ ਸੈਟਿੰਗਾਂ > ਐਪਾਂ > News ‘ਤੇ ਜਾਓ ਅਤੇ “ਐਪ ਵਿੱਚ ਦਿਖਾਓ” ਨੂੰ ਬੰਦ ਕਰਨ ਲਈ ਟੈਪ ਕਰੋ। Mac ‘ਤੇ ਸਿਸਟਮ ਸੈਟਿੰਗਾਂ > Siri ਅਤੇ Spotlight ‘ਤੇ ਜਾਓ, Siri ਸੁਝਾਅ ਅਤੇ ਪਰਦੇਦਾਰੀ ‘ਤੇ ਕਲਿੱਕ ਕਰੋ, News ‘ਤੇ ਕਲਿੱਕ ਕਰੋ, ਫਿਰ “ਐਪ ਵਿੱਚ Siri ਸੁਝਾਅ ਦਿਖਾਓ” ਨੂੰ ਅਣਚੁਣਿਆ ਕਰੋ।
ਤੁਹਾਨੂੰ ਸੁਵਿਧਾ ਪ੍ਰਦਾਨ ਕਰਨ ਲਈ, Apple News ਦੁਆਰਾ ਤੁਹਾਡੇ ਸਾਰੇ ਡਿਵਾਈਸਾਂ ‘ਤੇ ਤੁਹਾਡਾ ਅਨੁਭਵ ਅੱਪ-ਟੂ-ਡੇਟ ਰੱਖਣ ਲਈ iCloud ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਲਈ, Apple News ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਂਦੇ ਚੈਨਲ ਅਤੇ ਵਿਸ਼ੇ, ਤੁਹਾਡੇ ਪੜ੍ਹਨ ਅਤੇ ਸੁਣਨ ਦੀ ਹਿਸਟਰੀ, ਤੁਹਾਡੇ ਪੜ੍ਹਨ ਅਤੇ ਸੁਣਨ ਦੀਆਂ ਤਰਜੀਹਾਂ, ਅਤੇ ਤੁਹਾਡੀਆਂ ਰੈਸਿਪੀ ਰੇਟਿੰਗਾਂ ਤੇ ਨੋਟਸ ਨੂੰ ਯਾਦ ਰੱਖਣ ਲਈ iCloud ਦੀ ਵਰਤੋਂ ਕਰੇਗਾ, ਤਾਂ ਕਿ ਤੁਸੀਂ ਆਪਣੇ ਕਿਸੇ ਵੀ ਡਿਵਾਈਸ ’ਤੇ ਇੱਕੋ ਜਿਹੇ Apple News ਅਨੁਭਵ ਦਾ ਆਨੰਦ ਲੈ ਸਕੋ। ਤੁਹਾਡੇ ਪੜ੍ਹਣ ਅਤੇ ਸੁਣਨ ਦੀ ਹਿਸਟਰੀ ਵੱਧ ਤੋਂ ਵੱਧ ਤਿੰਨ ਮਹੀਨਿਆਂ ਤੱਕ ਸਟੋਰ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕਿਸੇ ਚੈਨਲ ਜਾਂ ਟੌਪਿਕ ਨੂੰ ਅਨਫ਼ੌਲੋ ਕਰਦੇ ਹੋ, ਆਪਣੀਆਂ Saved Stories ਤੋਂ ਕੋਈ ਕਹਾਣੀ ਨੂੰ ਡਿਲੀਟ ਕਰਦੇ ਹੋ ਜਾਂ ਆਪਣੀ ਪੜ੍ਹਨ ਦੀ ਹਿਸਟਰੀ ਤੋਂ ਕਹਾਣੀ ਡਿਲੀਟ ਕਰਦੇ ਹੋ, ਤਾਂ ਉਹ ਜਾਣਕਾਰੀ Apple ਦੇ ਸਰਵਰ ਤੋਂ ਤੁਰੰਤ ਡਿਲੀਟ ਹੋ ਜਾਵੇਗੀ। ਤੁਸੀਂ ਇਸ ਦੀ ਸਮਰੱਥਾ ਨੂੰ Apple News ਲਈ iCloud ਨੂੰ ਬੰਦ ਕਰ ਕੇ ਕਿਸੇ ਵੀ ਸਮੇਂ ਬੰਦ ਕਰ ਸਕਦੇ ਹੋ। ਤੁਹਾਡੇ iOS, iPadOS ਜਾਂ visionOS ਡਿਵਾਈਸ ‘ਤੇ ਇਸ ਨੂੰ ਕਰਨ ਲਈ ਸੈਟਿੰਗਾਂ > [ਤੁਹਾਡਾ ਨਾਮ] > iCloud ‘ਤੇ ਜਾਓ, ਫਿਰ News ਨੂੰ ਬੰਦ ਕਰਨ ਲਈ ਟੈਪ ਕਰੋ। Mac ’ਤੇ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > iCloud ‘ਤੇ ਜਾਓ ਅਤੇ News ਨੂੰ ਅਣਚੁਣਿਆ ਕਰੋ। ਜੇਕਰ ਤੁਸੀਂ ਇਸ ਫ਼ੀਚਰ ਨੂੰ ਅਸਮਰੱਥ ਕਰ ਦਿੱਤਾ ਹੈ ਤਾਂ ਤੁਹਾਡੇ ਵੱਲੋਂ ਫ਼ੌਲੋ ਕੀਤੇ ਚੈਨਲ ਅਤੇ ਵਿਸ਼ੇ, ਤੁਹਾਡੀ ਪੜ੍ਹਨ ਅਤੇ ਸੁਣਨ ਦੀ ਹਿਸਟਰੀ ਅਤੇ ਤਰਜੀਹਾਂ ਦਾ ਹਾਲੇ ਵੀ iCloud ‘ਤੇ ਬੈਕਅੱਪ ਲਿਆ ਜਾਵੇਗਾ ਪਰ ਇਸਦੇ ਲਈ iCloud ਬੈਕਅੱਪ ਨੂੰ ਸਮਰੱਥ ਕੀਤਾ ਹੋਣਾ ਚਾਹੀਦਾ ਹੈ।
ਸਬਸਕ੍ਰਿਪਸ਼ਨ
ਜੇਕਰ ਤੁਸੀਂ Apple News+ ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਵੱਖ-ਵੱਖ ਪ੍ਰਕਾਸ਼ਨਾਂ ਦੇ ਸਬਸਕ੍ਰਿਪਸ਼ਨ ਕੰਟੈਂਟ ਨੂੰ ਐਕਸੈੱਸ ਕਰ ਸਕੋਗੇ। ਵਿਕਲਪਿਕ ਤੌਰ ‘ਤੇ, ਤੁਸੀਂ ਕਈ ਤਰੀਕਿਆਂ ਵਿੱਚੋਂ ਕਿਸੇ ਇੱਕ ਤਰੀਕੇ ਨਾਲ ਵੱਖੋ-ਵੱਖਰੇ ਪ੍ਰਕਾਸ਼ਨਾਂ ਦਾ ਸਬਸਕ੍ਰਿਪਸ਼ਨ ਕੰਟੈਂਟ ਐਕਸੈੱਸ ਕਰ ਸਕਦੇ ਹੋ।
ਪਹਿਲਾਂ ਇਹ ਕਿ, Apple News ਵੱਲੋਂ ਤੁਹਾਡੇ Apple ਖਾਤੇ ਦੀ ਜਾਂਚ ਇਹ ਦੇਖਣ ਲਈ ਚੈੱਕ ਕੀਤੀ ਜਾਵੇਗੀ ਕਿ ਤੁਹਾਡੇ ਕੋਲ App Store ‘ਤੇ ਕੋਈ ਅਜਿਹੀ ਕਿਰਿਆਸ਼ੀਲ ਸਬਸਕ੍ਰਿਪਸ਼ਨ ਹੈ ਜਿਸ ਦੀ Apple News ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੈ, ਤਾਂ Apple News ਵੱਲੋਂ ਆਟੋਮੈਟਿਕਲੀ ਤੁਹਾਡੀ ਸਬਸਕ੍ਰਿਪਸ਼ਨ ਅਨਲੌਕ ਕਰ ਦਿੱਤੀ ਜਾਵੇਗੀ ਅਤੇ ਤੁਹਾਨੂੰ ਪ੍ਰਕਾਸ਼ਨ ਦੀਆਂ ਅਦਾਇਗੀ ਵਾਲੀਆਂ ਕਹਾਣੀਆਂ ਦਾ ਐਕਸੈੱਸ ਦਿੱਤਾ ਜਾਵੇਗਾ। ਦੂਜਾ ਇਹ ਕਿ, ਤੁਸੀਂ News ਐਪ ਵਿੱਚ ਕਿਸੇ ਵੀ ਪ੍ਰਕਾਸ਼ਨ ਦੀ ਸਬਸਕ੍ਰਿਪਸ਼ਨ ਸਿੱਧੇ ਹੀ ਖ਼ਰੀਦ ਸਕਦੇ ਹੋ। ਅਜਿਹਾ ਕਰਨ ‘ਤੇ ਤੁਸੀਂ ਪ੍ਰਕਾਸ਼ਨ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਦਾ ਵਿਕਲਪ ਚੁਣ ਸਕਦੇ ਹੋ। ਤੀਜਾ, ਜੇਕਰ ਤੁਸੀਂ ਪਹਿਲਾਂ ਕਿਸੇ ਪ੍ਰਕਾਸ਼ਨ ਤੋਂ ਸਿੱਧੇ ਕੋਈ ਸਬਸਕ੍ਰਿਪਸ਼ਨ ਖ਼ਰੀਦੀ ਹੈ (ਉਦਾਹਰਨ ਲਈ, ਪ੍ਰਕਾਸ਼ਨ ਦੀ ਵੈੱਬਸਾਈਟ ਤੋਂ), ਤਾਂ ਪ੍ਰਕਾਸ਼ਕ ਵੱਲੋਂ Apple News ਵਿੱਚ ਤੁਹਾਨੂੰ ਆਪਣੇ ਸਬਸਕ੍ਰਿਪਸ਼ਨ ਖਾਤੇ ਤੋਂ ਸਾਈਨ ਇਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪ੍ਰਕਾਸ਼ਨ ਫਿਰ ਤੁਹਾਡੀ ਸਬਸਕ੍ਰਿਪਸ਼ਨ ਨੂੰ ਤਸਦੀਕ ਕਰੇਗਾ ਅਤੇ ਤੁਹਾਨੂੰ Apple News ਵਿੱਚ ਆਪਣੇ ਸਬਸਕ੍ਰਿਪਸ਼ਨ ਦੇ ਕੰਟੈਂਟ ਨੂੰ ਐਕਸੈੱਸ ਕਰਨ ਦੇਵੇਗਾ।
ਜੇਕਰ ਤੁਹਾਡੇ ਕੋਲ ਕਿਸੇ ਅਜਿਹੇ ਪ੍ਰਕਾਸ਼ਨ ਦੀ ਵਿਅਕਤੀਗਤ ਸਬਸਕ੍ਰਿਪਸ਼ਨ ਹੈ, ਜੋ Apple News+ ਦਾ ਭਾਗ ਹੈ, ਤਾਂ ਤੁਸੀਂ Apple News+ ਸਬਸਕ੍ਰਿਪਸ਼ਨ ਨਾ ਹੋਣ ‘ਤੇ ਵੀ ਉਸ ਪ੍ਰਕਾਸ਼ਨ ਦਾ ਅਦਾਇਗੀ ਕੰਟੈਂਟ ਐਕਸੈੱਸ ਕਰਨ ਵਿੱਚ ਸਮਰੱਥ ਹੋਵੋਗੇ।
ਕੁਝ ਦੇਸ਼ਾਂ ਵਿੱਚ, ਤੁਸੀਂ ਚੋਣਵੀਆਂ ਕਹਾਣੀਆਂ ਦੇ ਆਡੀਓ ਸੰਸਕਰਨ ਅਤੇ Apple News ਦੇ ਸੰਪਾਦਕਾਂ ਵੱਲੋਂ ਹੋਸਟ ਕੀਤੀਆਂ ਦਿਨ ਦੀਆਂ ਪ੍ਰਮੁੱਖ ਕਹਾਣੀਆਂ ਦੀ ਆਡੀਓ ਬ੍ਰੀਫ਼ਿੰਗ ਸੁਣ ਸਕਦੇ ਹੋ। iPhone, iPod touch ਅਤੇ CarPlay ‘ਤੇ ਆਡੀਓ ਉਪਲਬਧ ਹੈ। ਪੂਰੀਆਂ ਆਡੀਓ ਕਹਾਣੀਆਂ ਸਿਰਫ਼ Apple News+ ਸਬਸਕ੍ਰਾਈਬਰਾਂ ਲਈ ਉਪਲਬਧ ਹਨ। ਜੋ ਸਬਸਕ੍ਰਾਈਬਰ ਨਹੀਂ ਹਨ, ਉਹ ਛੋਟੀ ਪੂਰਵ-ਝਲਕ ਸੁਣ ਸਕਦੇ ਹਨ। ਆਡੀਓ ਬ੍ਰੀਫ਼ਿੰਗ ਸਬਸਕ੍ਰਾਈਬਰ ਅਤੇ ਆਮ ਵਰਤੋਂਕਾਰ, ਦੋਵਾਂ ਦੇ ਲਈ ਉਪਲਬਧ ਹੈ।
ਕਹਾਣੀਆਂ ਅਤੇ ਸੰਖੇਪ ਜਾਣਕਾਰੀ ਦੇ ਆਡੀਓ ਸੰਸਕਰਨ ਡਿਜੀਟਲ ਕੰਟੈਂਟ ਦੇ ਐਕਸੈੱਸ ਕੰਟਰੋਲ ਅਤੇ ਇਨਕ੍ਰਿਪਸ਼ਨ ਲਈ Apple ਦੇ FairPlay Streaming ਡਿਜੀਟਲ ਰਾਈਟਸ ਮੈਨੇਜਮੈਂਟ (DRM) ਫ਼ਰੇਮਵਰਕ ਵਿੱਚ ਸੁਰੱਖਿਅਤ ਹਨ। Apple News ਵੱਲੋਂ ਇੱਕ ਤੋਂ ਵੱਧ ਕੰਟੈਂਟ ਫ਼ਾਈਲਾਂ ਲਈ ਡੀਕ੍ਰਿਪਸ਼ਨ ਕੁੰਜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ Apple ਵੱਲੋਂ ਉਨ੍ਹਾਂ ਕੁੰਜੀਆਂ ਤੋਂ ਤੁਹਾਡੀ ਸੁਣਨ ਦੀ ਹਿਸਟਰੀ ਨਾ ਹਾਸਲ ਕੀਤੀ ਜਾ ਸਕੇ, ਜਿਨ੍ਹਾਂ ਕੁੰਜੀਆਂ ਤੋਂ ਤੁਹਾਡੇ ਡਿਵਾਈਸ ਨੇ ਬੇਨਤੀ ਕੀਤੀ ਹੈ।
Apple Podcasts
Apple News ਆਡੀਓ ਕੰਟੈਂਟ Apple Podcasts ਵਿੱਚ ਉਪਲਬਧ ਹੈ। ਜੇਕਰ ਤੁਸੀਂ Apple Podcasts ਵਿੱਚ ਅਜਿਹਾ ਕੰਟੈਂਟ ਸੁਣਦੇ ਹੋ, ਤਾਂ ਤੁਹਾਡੇ ਸੁਣਨ ਦੀ ਗਤੀਵਿਧੀ www.apple.com/in/legal/privacy/data/en/apple-podcasts ‘ਤੇ Apple Podcasts ਅਤੇ ਪਰਦੇਦਾਰੀ ਦੇ ਅਧੀਨ ਹੋਵੇਗੀ। ਉਦਾਹਰਨ ਲਈ, Apple ਵੱਲੋਂ ਤੁਹਾਡੇ ਦੁਆਰਾ ਸੁਣੇ ਜਾਣ ਵਾਲੇ ਪੌਡਕਾਸਟ ਐਪੀਸੋਡ ਚਲਾਉਣ ਦੇ ਸਥਾਨ ਬਾਰੇ ਜਾਣਕਾਰੀ ਰੱਖੀ ਜਾਂਦੀ ਹੈ, ਤਾਂ ਜੋ ਉਨ੍ਹਾਂ ਨੂੰ ਸਾਰੇ ਡਿਵਾਈਸਾਂ ‘ਤੇ ਸਿੰਕ ਕੀਤਾ ਜਾ ਸਕੇ।
Game Center
ਜਦੋਂ ਤੁਸੀਂ Game Center ‘ਤੇ ਸਾਈਨ ਇਨ ਕੀਤਾ ਹੁੰਦਾ ਹੈ, ਤਾਂ Apple ਨੂੰ ਤੁਹਾਡੀ ਬੁਝਾਰਤ ਗਤੀਵਿਧੀ ਪ੍ਰਾਪਤ ਹੋਵੇਗੀ, ਜਿਸ ਵਿੱਚ ਸਕੋਰ, ਬੁਝਾਰਤ ਹੱਲ ਕਰਨ ਦਾ ਸਮਾਂ ਅਤੇ ਹੋਰ ਪ੍ਰਾਪਤੀਆਂ ਸ਼ਾਮਲ ਹੋ ਸਕਦੀਆਂ ਹਨ। ਤੁਸੀਂ ਕਿਸੇ ਵੀ ਸਮੇਂ ਆਪਣੇ iOS, iPadOS ਜਾਂ visionOS ਡਿਵਾਈਸ ਵਿੱਚ ਸੈਟਿੰਗਾਂ > ਐਪਾਂ > News > News+ Puzzles ਵਿੱਚ ਜਾ ਕੇ ਅਤੇ Game Center ਨੂੰ ਬੰਦ ਕਰਨ ਲਈ ਟੈਪ ਕਰ ਕੇ ਇਸ ਨੂੰ ਅਸਮਰੱਥ ਕਰ ਸਕਦੇ ਹੋ। Mac ‘ਤੇ News > ਸੈਟਿੰਗਾਂ ‘ਤੇ ਜਾਓ ਅਤੇ Game Center ਨੂੰ ਅਣਚੁਣਿਆ ਕਰਨ ਲਈ ਕਲਿੱਕ ਕਰੋ। ਤੁਸੀਂ www.apple.com/in/legal/privacy/data/en/game-center ‘ਤੇ ਜਾ ਕੇ Game Center ਅਤੇ ਪਰਦੇਦਾਰੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।
Apple News ਨੂੰ ਬਿਹਤਰ ਬਣਾਉਣਾ
Apple ਵੱਲੋਂ ਤੁਹਾਡੀ Apple News ਦੀ ਵਰਤੋਂ ਬਾਰੇ ਉਹ ਜਾਣਕਾਰੀ ਵੀ ਇਕੱਠੀ ਕੀਤੀ ਜਾਂਦੀ ਹੈ ਜੋ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੈ। ਇਸ ਵਿੱਚ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਫ਼ੀਚਰਾਂ ਅਤੇ ਤੁਹਾਡੇ ਵੱਲੋਂ ਪੜ੍ਹੀਆਂ ਜਾਂ ਦੇਖੀਆਂ ਜਾਣ ਵਾਲੀਆਂ ਸਟੋਰੀਆਂ, ਲਾਈਵ ਗਤੀਵਿਧੀਆਂ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦੇ ਨਾਲ-ਨਾਲ ਐਪ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਜਿਵੇਂ ਕਿ ਲੋਡ ਹੋਣ ਦਾ ਸਮਾਂ, ਸੂਚਨਾ ਡਿਲੀਵਰੀ ਅਤੇ ਐਰਰ ਤੇ ਕ੍ਰੈਸ਼ ਬਾਰੇ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਤੁਹਾਡੇ ਡਿਵਾਈਸ ਸੰਬੰਧੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ, ਜਿਵੇਂ ਕਿ ਡਿਵਾਈਸ ਦੀ ਕਿਸਮ ਅਤੇ ਤੁਹਾਡੇ ਓਪਰੇਟਿੰਗ ਸਿਸਟਮ ਦਾ ਸੰਸਕਰਨ। ਅਸੀਂ ਇਸ ਜਾਣਕਾਰੀ ਨੂੰ ਤੁਹਾਡੇ ਅਤੇ ਹੋਰਾਂ ਲਈ Apple News ਨੂੰ ਬਿਹਤਰ ਅਤੇ ਅਨੁਕੂਲ ਬਣਾਉਣ ਵਿੱਚ ਮਦਦ ਲਈ ਵਰਤਦੇ ਹਾਂ।
ਤੁਹਾਡੇ ਨਾਲ ਸੰਚਾਰ ਕਰਨਾ
Apple ਤੁਹਾਡੇ ਕੋਲ ਮੌਜੂਦ Apple ਉਤਪਾਦਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਅਤੇ ਤੁਹਾਡੇ ਵੱਲੋਂ ਡਾਊਨਲੋਡ ਕੀਤੀਆਂ ਗਈਆਂ Apple ਐਪਾਂ ਵਰਗੀ ਤੁਹਾਡੇ ਖਾਤੇ ਦੀ ਜਾਣਕਾਰੀ ਦੀ ਵਰਤੋਂ, ਤੁਹਾਨੂੰ Apple News+ ਅਤੇ Apple One ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਦੇ ਬਾਰੇ ਸੰਚਾਰ ਭੇਜਣ ਲਈ ਕਰ ਸਕਦਾ ਹੈ। Apple ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨ ਲਈ ਤੁਹਾਡੇ ਡਿਵਾਈਸ ਦੇ ਸੀਰੀਅਲ ਨੰਬਰ ਜਾਂ ਤੁਹਾਡੀ Apple News+ ਸਬਸਕ੍ਰਿਪਸ਼ਨ ਬਾਰੇ ਵੇਰਵਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਸ਼ਾਮਲ ਹੋ, ਤਾਂ Apple ਵੱਲੋਂ ਤੁਹਾਨੂੰ ਪਰਿਵਾਰਕ ਸਾਂਝਾਕਰਨ ਰਾਹੀਂ ਤੁਹਾਡੇ ਲਈ ਉਪਲਬਧ ਉਤਪਾਦਾਂ, ਸੇਵਾਵਾਂ ਅਤੇ ਉਪਲਬਧ ਪੇਸ਼ਕਸ਼ਾਂ ਦੇ ਬਾਰੇ ਵਿੱਚ ਸੰਚਾਰ ਭੇਜੇ ਜਾ ਸਕਦੇ ਹਨ। ਜੇਕਰ ਤੁਸੀਂ Apple One ਸਬਸਕ੍ਰਿਪਸ਼ਨ ਨੂੰ ਖ਼ਰੀਦਦੇ ਹੋ, ਤਾਂ ਅਸੀਂ ਤੁਹਾਨੂੰ ਉਹਨਾਂ ਸਾਰੀਆਂ ਸੇਵਾਵਾਂ ਦੇ ਫ਼ੀਚਰਾਂ ਸੰਬੰਧੀ ਈਮੇਲਾਂ ਅਤੇ push ਸੂਚਨਾਵਾਂ ਭੇਜ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ। Apple ਵੱਲੋਂ Apple News ਵਿੱਚ ਤੁਹਾਡੀ ਗਤੀਵਿਧੀ ਦਾ ਜਾਣਕਾਰੀ ਦੀ ਵਰਤੋਂ ਤੁਹਾਨੂੰ Apple News ਦੇ ਨਵੇਂ ਫ਼ੀਚਰ, ਕੰਟੈਂਟ ਅਤੇ ਇਸ ਵਿੱਚ ਉਪਲਬਧ ਪੇਸ਼ਕਸ਼ਾਂ ਬਾਰੇ ਈਮੇਲ ਅਤੇ push ਸੂਚਨਾਵਾਂ ਭੇਜਣ ਲਈ ਵੀ ਕੀਤੀ ਜਾ ਸਕਦੀ ਹੈ। ਤੁਸੀਂ account.apple.com ‘ਤੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਨ੍ਹਾਂ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਲਈ ਸੈਟਿੰਗਾਂ > ਸੂਚਨਾਵਾਂ > News ‘ਤੇ ਜਾਓ। Mac ‘ਤੇ, News ਖੋਲ੍ਹੋ ਅਤੇ ਫ਼ਾਈਲ > ਸੂਚਨਾਵਾਂ ਅਤੇ ਈਮੇਲ ਪ੍ਰਬੰਧਿਤ ਕਰੋ ‘ਤੇ ਜਾਓ। Apple ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੂਚਨਾਵਾਂ ਸਮੇਤ ਆਪਣੇ ਸੰਚਾਰ ਦੇ ਨਾਲ ਤੁਹਾਡੇ ਇੰਟਰੈਕਸ਼ਨ ਬਾਰੇ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ।
ਵਿਗਿਆਪਨ
ਪ੍ਰਮੁੱਖ ਪ੍ਰਕਾਸ਼ਕਾਂ ਤੋਂ ਤੁਹਾਨੂੰ ਸ਼ਾਨਦਾਰ ਕੰਟੈਂਟ ਪ੍ਰਦਾਨ ਕਰਵਾਉਣ ਲਈ Apple News ਵਿੱਚ ਵਿਗਿਆਪਨ ਚਲਾਏ ਜਾਂਦੇ ਹਨ। ਜੇਕਰ ਵਿਅਕਤੀਗਤ ਵਿਗਿਆਪਨ ਚਾਲੂ ਹਨ, ਤਾਂ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਤੁਹਾਡੀ ਜਾਣਕਾਰੀ, ਤੁਹਾਡੇ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਦੇ ਵਿਸ਼ੇ ਅਤੇ ਸ਼੍ਰੇਣੀਆਂ, ਤੁਹਾਡੇ ਵੱਲੋਂ ਫ਼ੌਲੋ, ਸਬਸਕ੍ਰਾਈਬ ਕੀਤੇ ਜਾਣ ਵਾਲੇ ਜਾਂ ਸੂਚਨਾਵਾਂ ਚਾਲੂ ਕੀਤੇ ਜਾਣ ਵਾਲੇ ਪ੍ਰਕਾਸ਼ਕਾਂ ਦੀ ਜਾਣਕਾਰੀ ਦੀ ਵਰਤੋਂ ਤੁਹਾਡੇ ਲਈ ਵਧੇਰੇ ਪ੍ਰਸੰਗਿਕ ਵਿਗਿਆਪਨ ਦੇਣ ਲਈ ਕੀਤੀ ਜਾ ਸਕਦੀ ਹੈ। ਅਸੀਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਦੀ ਜਾਣਕਾਰੀ ਦੀ ਵਰਤੋਂ App Store ‘ਤੇ ਤੁਹਾਡੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਵੀ ਕਰ ਸਕਦੇ ਹਾਂ। ਵਿਅਕਤੀਗਤ ਵਿਗਿਆਪਨ ਨੂੰ ਬੰਦ ਕਰਨ ‘ਤੇ Apple ਵੱਲੋਂ ਵਿਗਿਆਪਨ ਟਾਰਗੇਟਿੰਗ ਲਈ ਇਸ ਜਾਣਕਾਰੀ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਨਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਵਿਗਿਆਪਨਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ ਪਰ ਵਿਗਿਆਪਨ ਤੁਹਾਡੇ ਲਈ ਘੱਟ ਢੁਕਵੇਂ ਹੋ ਸਕਦੇ ਹਨ। ਆਪਣੇ iOS, iPadOS, ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ ਵਿਅਕਤੀਗਤ ਵਿਗਿਆਪਨ ਨੂੰ ਬੰਦ ਕਰਨ ਲਈ ਟੈਪ ਕਰ ਕੇ ਵਿਅਕਤੀਗਤ ਵਿਗਿਆਪਨ ਨੂੰ ਅਸਮਰੱਥ ਕਰ ਸਕਦੇ ਹੋ। Mac ਵਿੱਚ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ “ਵਿਅਕਤੀਗਤ ਵਿਗਿਆਪਨ” ਨੂੰ ਅਣਚੁਣਿਆ ਕਰੋ। Apple News ਵਿੱਚ ਤੁਹਾਡੇ ਵੱਲੋਂ ਪੜ੍ਹੀਆਂ ਜਾਂ ਸੁਣੀਆਂ ਜਾਣ ਵਾਲੀਆਂ ਸਟੋਰੀਆਂ ਦੀ ਵਰਤੋਂ ਸਿਰਫ਼ ਉਸ ਸਮੇਂ ਤੁਹਾਨੂੰ ਵਿਗਿਆਪਨ ਭੇਜਣ ਲਈ ਕੀਤੀ ਜਾਵੇਗੀ ਜਦੋਂ ਤੁਸੀਂ News ਜਾਂ ਸਟੌਕਸ ਐਪ ਦੀ ਵਰਤੋਂ ਕਰ ਰਹੇ ਹੁੰਦੇ ਹੋ।
ਤੀਜੀਆਂ ਧਿਰਾਂ ਦੇ ਸਾਹਮਣੇ ਖੁਲਾਸਾ
ਸਾਡੇ ਵੱਲੋਂ ਤੁਹਾਡਾ ਕੋਈ ਵੀ ਨਿੱਜੀ ਡੇਟਾ ਤੀਜੀ ਧਿਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਅਸੀਂ ਕੁਝ ਗੈਰ-ਨਿੱਜੀ ਡੇਟਾ ਖ਼ਾਸ ਹਿੱਸੇਦਾਰਾਂ ਨੂੰ ਉਪਲਬਧ ਕਰਵਾਉਣ ਲਈ ਪਾਬੰਦ ਹਾਂ ਜੋ ਸਾਡੇ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ Apple ਨਾਲ ਮਿਲ ਕੇ ਕੰਮ ਕਰਦੇ ਹਨ ਜਾਂ ਜੋ ਗਾਹਕਾਂ ਵਿੱਚ Apple ਦੀ ਮਾਰਕਿਟਿੰਗ ਕਰਨ ਵਿੱਚ ਮਦਦ ਕਰਦੇ ਹਨ ਅਤੇ Apple News ਵਿੱਚ ਦਿਖਾਉਣ ਲਈ Apple ਦੇ ਆਧਾਰ ’ਤੇ ਵਿਗਿਆਪਨ ਵੇਚਦੇ ਹਨ। ਉਦਾਹਰਨ ਲਈ, Apple ਵੱਲੋਂ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਤੁਹਾਡੇ Apple News ਦੀ ਵਰਤੋਂ ਨਾਲ ਸੰਬੰਧਿਤ ਗੈਰ-ਨਿੱਜੀ ਡੇਟਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਸਮੁੱਚੀਆਂ ਰਿਪੋਰਟਾਂ Apple News ਪ੍ਰਕਾਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ, ਤਾਂ ਜੋ ਉਹ ਇਹ ਸਮਝ ਸਕਣ ਕਿ ਵਰਤੋਂਕਾਰਾਂ ਵੱਲੋਂ ਉਨ੍ਹਾਂ ਦਾ ਕੰਟੈਂਟ ਕਿਵੇਂ ਪੜ੍ਹਿਆ ਜਾਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਸਮੁੱਚੀਆਂ ਰਿਪੋਰਟਾਂ ਵਿੱਚ ਵਰਤੋਂਕਾਰ ਦੀ ਉਮਰ, ਲਿੰਗ ਵਰਗੀ ਆਬਾਦੀ ਆਧਾਰਿਤ ਜਾਣਕਾਰੀ ਸ਼ਾਮਲ ਹੁੰਦੀ ਹੈ (ਜਿਸ ਨੂੰ ਤੁਹਾਡੇ Apple ਖਾਤੇ ਵਿੱਚ ਤੁਹਾਡੇ ਨਾਮ ਅਤੇ ਸੁਆਗਤੀ ਸ਼ਬਦਾਂ ਵਰਗੀ ਜਾਣਕਾਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ)। Apple ਵੱਲੋਂ ਸਾਡੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਸੇਵਾ ਪ੍ਰਦਾਤਿਆਂ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜੋ ਜਾਣਕਾਰੀ ‘ਤੇ ਪ੍ਰਕਿਰਿਆ ਕਰਨ, ਗਾਹਕ ਸੇਵਾ ਪ੍ਰਦਾਨ ਕਰਨ, ਸਾਡੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਤੁਹਾਡੀ ਰੁਚੀ ਦੇ ਮੁਲਾਂਕਣ ਅਤੇ ਸਾਡੇ ਆਧਾਰ ‘ਤੇ ਗਾਹਕ ਖੋਜ ਜਾਂ ਗਾਹਕ ਸੰਤੁਸ਼ਟੀ ਸਰਵੇਖਣ ਕਰਨ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਕੰਪਨੀਆਂ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਪਾਬੰਦ ਹਨ ਅਤੇ ਉਹ ਅਜਿਹੇ ਕਿਸੇ ਵੀ ਸਥਾਨ ‘ਤੇ ਸਥਿਤ ਹੋ ਸਕਦੀਆਂ ਹਨ, ਜਿੱਥੋਂ Apple ਓਪਰੇਟ ਕਰਦਾ ਹੈ।
ਜਦੋਂ ਤੁਸੀਂ Apple News ਵਿੱਚ ਕਿਸੇ ਪ੍ਰਕਾਸ਼ਨ ਦੀ ਸਬਸਕ੍ਰਿਪਸ਼ਨ ਖ਼ਰੀਦਦੇ ਹੋ, ਤਾਂ Apple ਵੱਲੋਂ ਤੁਹਾਡੇ ਅਤੇ ਪ੍ਰਕਾਸ਼ਕ ਲਈ ਇੱਕ ਵਿਲੱਖਣ ਸਬਸਕ੍ਰਾਈਬਰ ID ਬਣਾਈ ਜਾਂਦੀ ਹੈ। ਅਸੀ ਪ੍ਰਕਾਸ਼ਕਾਂ ਨੂੰ ਰਿਪੋਰਟ ਦੇਣ ਲਈ ਸਬਸਕ੍ਰਾਈਬਰ ID ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਤੁਹਾਡੇ ਵੱਲੋਂ ਖ਼ਰੀਦੀਆਂ ਗਈਆਂ ਸਬਸਕ੍ਰਿਪਸ਼ਨਾਂ ਅਤੇ ਤੁਹਾਡੇ ਦੇਸ਼ ਜਾਂ ਨਿਵਾਸ ਖੇਤਰ ਦੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ, ਤਾਂ ਜੋ ਪ੍ਰਕਾਸ਼ਕਾਂ ਵੱਲੋਂ ਉਨ੍ਹਾਂ ਦੀਆਂ ਸਬਸਕ੍ਰਿਪਸ਼ਨਾਂ ਦੀ ਕਾਰਗੁਜ਼ਾਰੀ ਨੂੰ ਸਮਝਿਆ ਜਾ ਸਕੇ। ਜੇਕਰ ਤੁਸੀਂ ਕਿਸੇ ਖ਼ਾਸ ਪ੍ਰਕਾਸ਼ਕ ਦੀਆਂ ਆਪਣੀਆਂ ਸਾਰੀਆਂ ਸਬਸਕ੍ਰਿਪਸ਼ਨਾਂ ਰੱਦ ਕਰ ਦਿੰਦੇ ਹੋ ਅਤੇ ਦੁਬਾਰਾ ਸਬਸਕ੍ਰਾਈਬ ਨਹੀਂ ਕਰਦੇ ਹੋ, ਤਾਂ ਸਬਸਕ੍ਰਾਈਬਰ ID 180 ਦਿਨ ਬਾਅਦ ਰੀਸੈੱਟ ਕਰ ਦਿੱਤੀ ਜਾਵੇਗੀ।
Apple News ਵੱਲੋਂ ਵੀ ਤੁਹਾਨੂੰ Apple News ਕੰਟੈਂਟ ਨੂੰ ਹੋਰ ਵੈੱਬਸਾਈਟਾਂ ਜਾਂ ਸੋਸ਼ਲ ਨੈੱਟਵਰਕ ਨਾਲ ਸਾਂਝਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਜਦੋਂ ਤੁਸੀਂ Apple News ਕੰਟੈਂਟ ਨੂੰ ਹੋਰ ਥਾਵਾਂ ਜਿਵੇਂ ਕਿ ਵੈੱਬਸਾਈਟਾਂ ਜਾਂ ਸਮਾਜਿਕ ਨੈੱਟਵਰਕਾਂ ‘ਤੇ ਸਾਂਝਾ ਕਰਦੇ ਹੋ, ਤਾਂ ਉਹ ਜਾਣਕਾਰੀ ਉਨ੍ਹਾਂ ਵੈੱਬਸਾਈਟਾਂ ਅਤੇ ਸਮਾਜਿਕ ਨੈੱਟਵਰਕਾਂ ਦੀ ਪਰਦੇਦਾਰੀ ਨੀਤੀਆਂ ਦੇ ਅਧੀਨ ਹੁੰਦੀ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਇਹ ਜਾਣਕਾਰੀ ਤੀਜੀਆਂ ਧਿਰਾਂ ਨਾਲ ਸਾਂਝੀ ਕੀਤੀ ਜਾਵੇ, ਤਾਂ Apple News ਕੰਟੈਂਟ ਨੂੰ ਤੀਜੀ ਧਿਰ ਦੀਆਂ ਵੈੱਬਸਾਈਟਾਂ ਜਾਂ ਸੋਸ਼ਲ ਨੈੱਟਵਰਕ ਨਾਲ ਸਾਂਝਾ ਨਾ ਕਰੋ।
ਸਾਡੇ ਵੱਲੋਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਗੈਰ-ਨਿੱਜੀ ਡੇਟਾ ਨੂੰ ਇਕੱਠਾ, ਉਸ ਦੀ ਵਰਤੋਂ, ਟ੍ਰਾਂਸਫ਼ਰ ਅਤੇ ਖੁਲਾਸਾ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਸਾਡੇ ਵੱਲੋਂ ਸੇਵਾ ਨੂੰ ਬਿਹਤਰ ਬਣਾਉਣ ਲਈ ਹੋਰ Apple News ਵਰਤੋਂਕਾਰਾਂ ਨਾਲ ਤੁਹਾਡਾ ਗੈਰ-ਨਿੱਜੀ ਡੇਟਾ ਇਕੱਤਰ ਕੀਤਾ ਜਾ ਸਕਦਾ ਹੈ।
ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਜਦੋਂ ਤੁਸੀਂ ਖ਼ਰੀਦਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸਾਡੇ ਵੱਲੋਂ ਤੁਹਾਡੇ ਡਿਵਾਈਸ ‘ਤੇ ਇੱਕ ਡਿਵਾਈਸ ਭਰੋਸੇਯੋਗਤਾ ਸਕੋਰ ਦਾ ਹਿਸਾਬ ਲਗਾਉਣ ਲਈ ਵੀ ਇਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਡਿਵਾਈਸ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ, ਜਿਵੇਂ ਕਿ ਤੁਸੀਂ ਲਗਭਗ ਕਿੰਨੀਆਂ ਫ਼ੋਨ ਕਾਲਾਂ ਕਰਦੇ ਹੋ ਅਤੇ ਈਮੇਲਾਂ ਭੇਜਦੇ ਅਤੇ ਪ੍ਰਾਪਤ ਕਰਦੇ ਹੋ। ਸਪੁਰਦਗੀ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ Apple ਤੁਹਾਡੇ ਡਿਵਾਈਸ ‘ਤੇ ਅਸਲ ਮੁੱਲਾਂ ਦਾ ਪਤਾ ਨਾ ਲਗਾ ਸਕੇ। ਸਕੋਰ ਸਾਡੇ ਸਰਵਰ ‘ਤੇ ਨਿਸ਼ਚਿਤ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ। Apple News+ ਸਬਸਕ੍ਰਿਪਸ਼ਨ ਦੇ ਨਵੀਨੀਕਰਨ ਅਤੇ ਭੁਗਤਾਨ ਭਾਈਵਾਲ ਵੱਲੋਂ ਪ੍ਰਮਾਣੀਕਰਨ ਕਰਨ ਤੋਂ ਪਹਿਲਾਂ ਤੁਹਾਡੀ ਸਬਸਕ੍ਰਿਪਸ਼ਨ ਨੂੰ ਐਕਸੈੱਸ ਪ੍ਰਦਾਨ ਕਰਨਾ ਜਾਰੀ ਰੱਖਣ ਦਾ ਫੈਸਲਾ ਕਰਨ ਲਈ ਸਾਡੇ ਵੱਲੋਂ Apple ਨਾਲ ਤੁਹਾਡੇ ਪੁਰਾਣੇ ਕਾਰੋਬਾਰੀ ਸੰਬੰਧਾਂ ਦੀ ਜਾਣਕਾਰੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ Apple News ਵਿੱਚ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ‘ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਜੋ:
- ਤੁਹਾਡੇ ਲਈ ਉਪਲਬਧ ਕੰਟੈਂਟ ਦਿਖਾਉਣਾ
- ਪੇਸ਼ਕਸ਼ਾਂ ਲਈ ਯੋਗਤਾ ਦੀ ਜਾਂਚ ਕਰਨਾ, ਪ੍ਰਬੰਧਿਤ ਕਰਨਾ, ਤੁਹਾਡੇ ਅਤੇ ਹੋਰ ਲੋਕਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣਾ ਅਤੇ ਤੁਹਾਨੂੰ Apple One ਸਮੇਤ Apple News ਅਤੇ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਸੰਚਾਰ ਭੇਜਣਾ
- ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:
- ਤੁਹਾਡੇ ਡਿਵਾਈਸ ਅਤੇ ਖਾਤੇ ਦੇ ਵੇਰਵੇ, ਪ੍ਰਕਾਸ਼ਨ ਅਤੇ Apple ਸੇਵਾਵਾਂ ਦੀਆਂ ਸਬਸਕ੍ਰਿਪਸ਼ਨਾਂ, ਤੁਹਾਡੀ ਮਾਲਕੀ ਵਾਲੇ Apple ਉਤਪਾਦ, ਤੁਹਾਡੇ ਵੱਲੋਂ ਡਾਊਨਲੋਡ ਕੀਤੀਆਂ ਗਈਆਂ Apple ਐਪਾਂ ਅਤੇ ਤੁਹਾਡਾ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਹੋਣਾ ਜਾਂ ਨਾ ਹੋਣਾ
- ਚੈਨਲ ਜਿਨ੍ਹਾਂ ਲਈ ਤੁਸੀਂ ਸੂਚਨਾਵਾਂ ਸਮਰੱਥ ਕੀਤੀਆਂ ਹਨ
- ਡਿਵਾਈਸ ਭਰੋਸੇਯੋਗਤਾ ਸਕੋਰ
ਡੇਟਾ ਸਾਂਭ ਕੇ ਰੱਖਣਾ
ਸਾਡੇ ਵੱਲੋਂ Apple News ਨਾਲ ਸੰਬੰਧਿਤ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਸਾਡੀ ਕਾਰੋਬਾਰੀ ਲੋੜ, ਇਕਰਾਰਨਾਮੇ ਸੰਬੰਧੀ ਵਚਨਬੱਧਤਾ ਜਾਂ ਕਾਨੂੰਨੀ ਲੋੜ ਲਈ ਲੋੜੀਂਦਾ ਹੈ। ਤੁਹਾਡੇ ਵੱਲੋਂ ਖਾਤਾ ਬੰਦ ਕਰਨ ਜਾਂ Apple News+ ਨੂੰ ਅਨਸਬਸਕ੍ਰਾਈਬ ਕਰਨ ਤੋਂ ਬਾਅਦ ਵੀ ਤੁਹਾਡੇ ਕਾਰਡ ਦੇ ਸਟੋਰ ਕੀਤੇ ਵੇਰਵਿਆਂ ਤੋਂ ਬਿਨਾਂ ਸਬਸਕ੍ਰਿਪਸ਼ਨ ਦੀ ਖ਼ਰੀਦਦਾਰੀ ਹਿਸਟਰੀ ਵਰਗੀ ਕੁਝ ਜਾਣਕਾਰੀ ਨੂੰ ਵਿੱਤੀ ਰਿਕਾਰਡ ਵਜੋਂ ਸਾਂਭ ਕੇ ਰੱਖਿਆ ਜਾ ਸਕਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੀ ਸਮਾਂ ਮਿਆਦ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2026-03-30