Apple ਖੋਜ ਐਪ ਅਤੇ ਪਰਦੇਦਾਰੀ

Apple ਖੋਜ ਐਪ ਨਾਲ ਤੁਸੀਂ ਆਪਣੇ iPhone ਦੀ ਵਰਤੋਂ ਕਰ ਕੇ Apple ਖੋਜ ਅਧਿਐਨਾਂ ਨੂੰ ਲੱਭ ਸਕਦੇ ਹੋ, ਉਹਨਾਂ ਵਿੱਚ ਇਨਰੋਲ ਕਰ ਸਕਦੇ ਹੋ ਅਤੇ ਭਾਗ ਲੈ ਸਕਦੇ ਹੋ। ਜੇਕਰ ਤੁਸੀਂ ਖੋਜ ਅਧਿਐਨ ਵਿੱਚ ਸ਼ਾਮਲ ਹੋਣ ਦੀ ਚੋਣ ਕਰਦੇ ਹੋ, ਤਾਂ ਤੁਹਾਡੀ ਸੰਪਰਕ ਜਾਣਕਾਰੀ, ਸਿਹਤ ਸੰਬੰਧੀ ਜਾਣਕਾਰੀ ਅਤੇ ਸੈਂਸਰ ਜਾਣਕਾਰੀ ਵਰਗਾ ਡੇਟਾ ਇਕੱਠਾ ਕੀਤਾ ਜਾ ਸਕਦਾ ਹੈ। ਤੁਸੀਂ ਅਜਿਹੇ ਹਰੇਕ ਅਧਿਐਨ ਲਈ ਸਿਹਤ ਅਤੇ ਸੈਂਸਰ ਡੇਟਾ ਦੇ ਇਕੱਤਰੀਕਰਨ, ਵਰਤੋਂ ਅਤੇ ਚੋਣ ਦਾ ਪ੍ਰਬੰਧਨ ਕਰ ਸਕਦੇ ਹੋ, ਜਿਸ ਵਿੱਚ ਤੁਸੀਂ ਇਨਰੋਲ ਕੀਤਾ ਹੈ। ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਅਧਿਐਨ ਨਾਲ ਡੇਟਾ ਸਾਂਝਾ ਕਰਨਾ ਬੰਦ ਕਰ ਸਕਦੇ ਹੋ। Apple ਤੁਹਾਡੀ ਸੰਪਰਕ ਜਾਣਕਾਰੀ ਜਾਂ ਅਜਿਹੀ ਕੋਈ ਵੀ ਜਾਣਕਾਰੀ ਨੂੰ ਨਹੀਂ ਪੜ੍ਹ ਸਕਦਾ ਜਿਸ ਤੋਂ ਤੁਹਾਡੀ ਨਿੱਜੀ ਪਛਾਣ ਹੋ ਸਕੇ।
 

Apple ਖੋਜ ਐਪ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • ਜੇਕਰ ਤੁਹਾਡੇ ਕੋਲ ਆਪਣੇ iOS ਡਿਵਾਈਸ ਲਈ ਪਾਸਕੋਡ ਹੈ ਤਾਂ Apple ਖੋਜ ਐਪ ਵੱਲੋਂ ਇਕੱਤਰ ਕੀਤੀ ਜਾਂ ਐਕਸੈੱਸ ਕੀਤੀ ਕੋਈ ਵੀ ਜਾਣਕਾਰੀ ਇਨਕ੍ਰਿਪਟ ਰੂਪ ਵਿੱਚ ਸਟੋਰ ਕੀਤੀ ਜਾਵੇਗੀ। ਅਧਿਐਨ ਡੇਟਾ ਵਿੱਚ ਤੁਹਾਡੀ ਸੰਪਰਕ ਜਾਣਕਾਰੀ, ਆਬਾਦੀ ਸੰਬੰਧੀ ਜਾਣਕਾਰੀ, ਸਿਹਤ ਸੰਬੰਧੀ ਜਾਣਕਾਰੀ, ਤੁਹਾਡੇ ਵੱਲੋਂ Apple ਖੋਜ ਐਪ ਦੀ ਵਰਤੋਂ ਸੰਬੰਧੀ ਜਾਣਕਾਰੀ ਅਤੇ ਤੁਹਾਡੇ iOS ਅਤੇ watchOS ਡਿਵਾਈਸਾਂ ਦੇ ਸੈਂਸਰ ਅਤੇ ਵਰਤੋਂ ਡੇਟਾ ਸੰਬੰਧੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
  • Apple ਖੋਜ ਐਪ ਦੀ ਜਾਣਕਾਰੀ ਨੂੰ ਅਧਿਐਨ ਦੇ ਲਈ ਸਿਰਫ਼ ਉਦੋਂ ਹੀ ਸਾਂਝਾ ਕੀਤਾ ਜਾਵੇਗਾ ਜਦੋਂ ਤੁਸੀਂ ਉਸ ਅਧਿਐਨ ਦੇ ਲਈ ਸਹਿਮਤੀਆਂ ’ਤੇ ਦਸਤਖ਼ਤ ਕਰ ਕੇ ਉਸ ਵਿੱਚ ਸ਼ਾਮਲ ਹੋ ਗਏ ਹੋਵੋ ਅਤੇ Apple ਖੋਜ ਐਪ ਵਿੱਚ ਉਸ ਜਾਣਕਾਰੀ ਨੂੰ ਪ੍ਰਮਾਣਿਤ ਕੀਤਾ ਹੋਵੇ ਜੋ ਅਧਿਐਨ ਦੇ ਦੌਰਾਨ ਇਕੱਤਰ ਜਾਂ ਐਕਸੈੱਸ ਕੀਤੀ ਜਾ ਸਕਦੀ ਹੈ।
  • ਜੇਕਰ ਤੁਸੀਂ ਅਧਿਐਨ ਦੇ ਭਾਗ ਦੇ ਰੂਪ ਵਿੱਚ Apple ਦੇ ਨਾਲ ਜਾਣਕਾਰੀ ਨੂੰ ਸਾਂਝਾ ਕਰਨ ਦਾ ਵਿਕਲਪ ਚੁਣਦੇ ਹੋ, ਤਾਂ ਤੁਹਾਡੀ ਜਾਣਕਾਰੀ Apple ਪ੍ਰਬੰਧਿਤ ਸਰਵਰਾਂ ਨੂੰ ਭੇਜੇ ਜਾਣ ਅਤੇ ਉੱਥੇ ਸਟੋਰ ਕੀਤੇ ਜਾਣ ਦੇ ਦੌਰਾਨ ਇਨਕ੍ਰਿਪਟ ਕੀਤੀ ਜਾਵੇਗੀ। Apple ਖੋਜ ਐਪ ਤੋਂ ਇਕੱਤਰ ਕੀਤੀ ਗਈ ਕਿਸੇ ਵੀ ਅਜਿਹੀ ਜਾਣਕਾਰੀ ਨੂੰ Apple ਪੜ੍ਹ ਨਹੀਂ ਸਕੇਗਾ, ਜਿਸ ਨਾਲ ਤੁਹਾਡੀ ਸਿੱਧੀ ਪਛਾਣ ਹੁੰਦੀ ਹੈ (ਜਿਵੇਂ ਕਿ ਤੁਹਾਡਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ)।
  • ਤੁਸੀਂ ਹਰ ਉਸ ਅਧਿਐਨ ਲਈ ਆਪਣੀ ਜਾਣਕਾਰੀ ਦੇ ਸੰਗ੍ਰਹਿ ਦੀ ਵਰਤੋਂ ਦਾ ਪ੍ਰਬੰਧਨ ਕਰ ਸਕਦੇ ਹੋ, ਜਿਸ ਵਿੱਚ ਤੁਸੀਂ ਇਨਰੋਲ ਕੀਤਾ ਹੈ। ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਅਧਿਐਨ ਨਾਲ ਡੇਟਾ ਸਾਂਝਾ ਕਰਨਾ ਬੰਦ ਕਰ ਸਕਦੇ ਹੋ।

Apple ਖੋਜ ਐਪ ਨਾਲ ਤੁਸੀਂ ਆਪਣੇ iPhone ਦੀ ਵਰਤੋਂ ਕਰ ਕੇ Apple ਖੋਜ ਅਧਿਐਨਾਂ ਨੂੰ ਲੱਭ ਸਕਦੇ ਹੋ, ਉਹਨਾਂ ਵਿੱਚ ਇਨਰੋਲ ਕਰ ਸਕਦੇ ਹੋ ਅਤੇ ਭਾਗ ਲੈ ਸਕਦੇ ਹੋ, ਇਸਦੇ ਨਾਲ ਹੀ ਤੁਸੀਂ ਆਪਣੇ iOS, watchOS ਅਤੇ ਹੋਰ ਡਿਵਾਈਸਾਂ ਤੋਂ ਇਕੱਤਰ ਕੀਤੀ ਕੁਝ ਜਾਣਕਾਰੀ ਵੀ ਸਾਂਝੀ ਕਰ ਸਕਦੇ ਹੋ।

ਤੁਸੀਂ ਹਰੇਕ ਅਧਿਐਨ ਲਈ, ਜਿਸ ਵਿੱਚ ਤੁਸੀਂ ਇਨਰੋਲ ਕੀਤਾ ਹੈ, ਆਪਣੇ ਨਿੱਜੀ ਡੇਟਾ ਸਮੇਤ ਆਪਣੀ ਜਾਣਕਾਰੀ ਦੇ ਸੰਗ੍ਰਹਿ ਅਤੇ ਵਰਤੋਂ ਦਾ ਪ੍ਰਬੰਧਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਆਪਣੇ iOS ਡਿਵਾਈਸ ਲਈ ਪਾਸਕੋਡ ਹੈ ਤਾਂ Apple ਖੋਜ ਐਪ ਵੱਲੋਂ ਇਕੱਤਰ ਕੀਤੀ ਜਾਂ ਐਕਸੈੱਸ ਕੀਤੀ ਕੋਈ ਵੀ ਜਾਣਕਾਰੀ ਇਨਕ੍ਰਿਪਟ ਰੂਪ ਵਿੱਚ ਸਟੋਰ ਕੀਤੀ ਜਾਵੇਗੀ।

Apple ਖੋਜ ਐਪ ਦੀ ਜਾਣਕਾਰੀ ਨੂੰ ਅਧਿਐਨ ਦੇ ਲਈ ਸਿਰਫ਼ ਉਦੋਂ ਹੀ ਸਾਂਝਾ ਕੀਤਾ ਜਾਵੇਗਾ ਜਦੋਂ ਤੁਸੀਂ ਉਸ ਅਧਿਐਨ ਦੇ ਲਈ ਸਹਿਮਤੀਆਂ ‘ਤੇ ਦਸਤਖ਼ਤ ਕਰ ਕੇ ਉਸ ਵਿੱਚ ਸ਼ਾਮਲ ਹੋ ਗਏ ਹੋਵੋ ਅਤੇ Apple ਖੋਜ ਐਪ ਵਿੱਚ ਉਸ ਜਾਣਕਾਰੀ ਨੂੰ ਪ੍ਰਮਾਣਿਤ ਕੀਤਾ ਹੋਵੇ ਜੋ ਅਧਿਐਨ ਦੇ ਦੌਰਾਨ ਇਕੱਤਰ ਜਾਂ ਐਕਸੈੱਸ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅਧਿਐਨ ਦੇ ਭਾਗ ਦੇ ਰੂਪ ਵਿੱਚ Apple ਦੇ ਨਾਲ ਜਾਣਕਾਰੀ ਨੂੰ ਸਾਂਝਾ ਕਰਨ ਦਾ ਵਿਕਲਪ ਚੁਣਦੇ ਹੋ, ਤਾਂ ਤੁਹਾਡੀ ਜਾਣਕਾਰੀ Apple ਪ੍ਰਬੰਧਿਤ ਸਰਵਰਾਂ ਨੂੰ ਭੇਜੇ ਜਾਣ ਅਤੇ ਉੱਥੇ ਸਟੋਰ ਕੀਤੇ ਜਾਣ ਦੇ ਦੌਰਾਨ ਇਨਕ੍ਰਿਪਟ ਕੀਤੀ ਜਾਵੇਗੀ। Apple ਖੋਜ ਐਪ ਰਾਹੀਂ ਇਕੱਠੀ ਕੀਤੀ ਗਈ ਕੋਈ ਵੀ ਅਜਿਹੀ ਜਾਣਕਾਰੀ ਨੂੰ Apple ਪੜ੍ਹ ਨਹੀਂ ਸਕੇਗਾ, ਜਿਸ ਨਾਲ ਤੁਹਾਡੀ ਸਿੱਧੀ ਪਛਾਣ ਹੁੰਦੀ ਹੈ (ਜਿਵੇਂ ਕਿ ਤੁਹਾਡਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ)।

Apple ਖੋਜ ਐਪ ਵੱਲੋਂ ਇਕੱਤਰ ਕੀਤੇ ਜਾਂ ਐਕਸੈੱਸ ਕੀਤੇ ਖੋਜ ਡੇਟਾ ਵਿੱਚ ਇਹ ਜਾਣਕਾਰੀ ਸ਼ਾਮਲ ਹੋ ਸਕਦੀ ਹੈ:

  • ਖੋਜ ਪ੍ਰੋਫ਼ਾਈਲ ਜਾਣਕਾਰੀ: ਜਦੋਂ ਤੁਸੀਂ ਆਪਣੇ ਪਹਿਲੇ ਅਧਿਐਨ ਵਿੱਚ ਇਨਰੋਲ ਕਰਦੇ ਹੋ, Apple ਖੋਜ ਐਪ ਵਿੱਚ ਖੋਜ ਪ੍ਰੋਫ਼ਾਈਲ ਬਣਾਉਣ ਲਈ ਕੁਝ ਖ਼ਾਸ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ, ਜਿਸ ਵਿੱਚ ਤੁਹਾਡਾ ਨਾਮ, ਈਮੇਲ ਪਤਾ, ਫ਼ੋਨ ਨੰਬਰ ਅਤੇ ਜਨਮ ਮਿਤੀ ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। ਤੁਹਾਨੂੰ Apple ਖੋਜ ਐਪ ਦੇ ਕਿਸੇ ਵੀ ਅਧਿਐਨ ਵਿੱਚ ਭਾਗ ਲੈਣ ਤੋਂ ਪਹਿਲਾਂ ਇਹ ਪ੍ਰੋਫ਼ਾਈਲ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ। ਤੁਹਾਡੀ ਪ੍ਰੋਫ਼ਾਈਲ ਜਾਣਕਾਰੀ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਤੁਸੀਂ ਕੁਝ ਖ਼ਾਸ ਅਧਿਐਨਾਂ ਲਈ ਯੋਗ ਹੋ ਜਾਂ ਨਹੀਂ। ਅਧਿਐਨ ਯੋਗਤਾ ਦੇ ਮਕਸਦ ਲਈ ਤੁਹਾਡੀ ਪ੍ਰੋਫ਼ਾਈਲ ਜਾਣਕਾਰੀ ਦੀ ਇਸ ਪ੍ਰਕਿਰਿਆ ਨੂੰ ਡਿਵਾਈਸ ’ਤੇ ਕੀਤਾ ਜਾਵੇਗਾ। Apple ਕੋਲ ਤੁਹਾਡੀ ਸੰਪਰਕ ਜਾਣਕਾਰੀ ਜਾਂ ਤੁਹਾਡੀ ਪੂਰੀ ਜਨਮ ਮਿਤੀ ਦਾ ਐਕਸੈੱਸ ਨਹੀਂ ਹੋਵੇਗਾ।
  • ਆਬਾਦੀ ਸੰਬੰਧੀ ਜਾਣਕਾਰੀ: ਤੁਹਾਨੂੰ ਕੁਝ ਡੈਮੋਗ੍ਰਾਫ਼ਿਕ ਜਾਣਕਾਰੀ ਜਿਵੇਂ ਕਿ ਲਿੰਗ ਅਤੇ ਜਾਤ ਆਦਿ ਪ੍ਰਦਾਨ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਅਧਿਐਨ ਵਿੱਚ ਭਾਗ ਲੈਣ ਤੋਂ ਪਹਿਲਾਂ ਤੁਹਾਡੇ ਵੱਲੋਂ ਡੈਮੋਗ੍ਰਾਫ਼ਿਕ ਜਾਣਕਾਰੀ ਪ੍ਰਦਾਨ ਕਰਨਾ ਲੋੜੀਂਦਾ ਨਹੀਂ ਹੈ। ਤੁਹਾਡੀ ਡੈਮੋਗ੍ਰਾਫ਼ਿਕ ਜਾਣਕਾਰੀ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਤੁਸੀਂ ਕੁਝ ਖ਼ਾਸ ਅਧਿਐਨਾਂ ਲਈ ਯੋਗ ਹੋ ਜਾਂ ਨਹੀਂ। ਅਧਿਐਨ ਯੋਗਤਾ ਦੇ ਮਕਸਦ ਲਈ ਤੁਹਾਡੀ ਆਬਾਦੀ ਸੰਬੰਧੀ ਜਾਣਕਾਰੀ ਦੀ ਇਸ ਪ੍ਰਕਿਰਿਆ ਨੂੰ ਡਿਵਾਈਸ ’ਤੇ ਕੀਤਾ ਜਾਵੇਗਾ।
  • ਸਿਹਤ ਦੀ ਜਾਣਕਾਰੀ: ਜੇਕਰ ਤੁਹਾਡੀ ਸਿਹਤ ਐਪ ਵਿੱਚ ਕੋਈ ਜਾਣਕਾਰੀ ਹੈ, ਤਾਂ ਤੁਸੀਂ ਇਸ ਜਾਣਕਾਰੀ ਨੂੰ ਕੁਝ ਖ਼ਾਸ ਅਧਿਐਨਾਂ ਨਾਲ ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ। ਇਸ ਜਾਣਕਾਰੀ ਵਿੱਚ ਤੁਹਾਡੇ ਸਿਹਤ ਰਿਕਾਰਡ, ਗਤੀਵਿਧੀ, ਸਰੀਰਕ ਮਾਪ, ਵਾਈਟਲਸ, ਦਵਾਈ, ਮਾਨਸਿਕ ਤੰਦਰੁਸਤੀ, ਗਤੀਸ਼ੀਲਤਾ, ਪੋਸ਼ਣ, ਨੀਂਦ, ਸਾਹ ਸੰਬੰਧੀ ਜਾਣਕਾਰੀ, ਲੱਛਣ ਅਤੇ ਮਾਹਵਾਰੀ ਚੱਕਰ ਦਾ ਸਮਾਂ ਅਤੇ ਇਸ ਸੰਬੰਧੀ ਲੱਛਣ ਵਰਗੀ ਪ੍ਰਜਣਨ ਸੰਬੰਧੀ ਸਿਹਤ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਤੁਸੀਂ ਸਰਵੇਖਣ ਅਤੇ ਕਾਰਜਾਂ ਰਾਹੀਂ ਦਾਅਵਿਆਂ ਬਾਰੇ ਜਾਣਕਾਰੀ ਅਤੇ ਸਿਹਤ ਨਾਲ ਸੰਬੰਧਿਤ ਹੋਰ ਜਾਣਕਾਰੀ ਨੂੰ ਸਾਂਝਾ ਕਰਨ ਦਾ ਵਿਕਲਪ ਵੀ ਚੁਣ ਸਕਦੇ ਹੋ।
  • Apple ਖੋਜ ਐਪ ਦੀ ਵਰਤੋਂ ਸੰਬੰਧੀ ਜਾਣਕਾਰੀ: ਇਹ ਜਾਣਕਾਰੀ Apple ਖੋਜ ਐਪ ਦੀ ਤੁਹਾਡੀ ਵਰਤੋਂ ਅਤੇ ਇਸ ਨਾਲ ਇੰਟਰੈਕਟ ਕਰਨ ਅਤੇ ਇਸ ਵਿਚਲੇ ਵਿਸ਼ੇਸ਼ ਅਧਿਐਨ ਬਾਰੇ ਹੈ। ਉਦਾਹਰਨ ਲਈ ਇਸ ਵਿੱਚ ਤੁਹਾਨੂੰ ਪ੍ਰਾਪਤ ਹੋਣ ਵਾਲੇ ਅਧਿਐਨ ਸੰਬੰਧੀ ਸੂਚਨਾਵਾਂ ਬਾਰੇ ਜਾਣਕਾਰੀ, ਇਹਨਾਂ ਸੂਚਨਾਵਾਂ ਦੀ ਪ੍ਰਤੀਕਿਰਿਆ ਵਿੱਚ ਕੀਤੀ ਕਾਰਵਾਈ ਦੀ ਜਾਣਕਾਰੀ, ਤੁਸੀਂ ਉਪਰੋਕਤ ਅਧਿਐਨ ਵਿੱਚ ਕਦੋਂ ਇਨਰੋਲ ਕੀਤਾ, ਤੁਸੀਂ ਅਧਿਐਨ ਸੰਬੰਧੀ ਕਿੰਨੇ ਕਾਰਜ ਸ਼ੁਰੂ ਕੀਤੇ ਅਤੇ ਪੂਰੇ ਕੀਤੇ, ਖੋਜ ਐਪ ਰਾਹੀਂ ਕਦੋਂ ਅਤੇ ਕਿੰਨੀ ਵਾਰ ਡੇਟਾ ਭੇਜਿਆ ਗਿਆ, ਤੁਸੀਂ ਖੋਜ ਐਪ ਨੂੰ ਲਾਂਚ ਕਿਵੇਂ ਕਰਦੇ ਹੋ ਅਤੇ ਖੋਜ ਐਪ ਕੰਮ ਕਿਵੇਂ ਕਰਦੀ ਹੈ ਆਦਿ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
  • ਸੈਂਸਰ ਅਤੇ ਵਰਤੋਂ ਡੇਟਾ: ਇਹ ਸੈਂਸਰ ਅਤੇ ਡਿਵਾਈਸ ਵਰਤੋਂ ਸੰਬੰਧੀ ਜਾਣਕਾਰੀ ਸਿਰਫ਼ ਉਹਨਾਂ ਖੋਜ ਅਧਿਐਨਾਂ ਨੂੰ ਹੀ ਉਪਲਬਧ ਹੁੰਦੀ ਹੈ ਜੋ ਖੋਜ ਨੈਤਿਕਤਾ ਕਮੇਟੀ ਵੱਲੋਂ ਸਮੀਖਿਆ ਕਰਨ ਵਰਗੀਆਂ ਕੁਝ ਲੋੜਾਂ ਪੂਰੀਆਂ ਕਰਦੇ ਹਨ। ਤੁਸੀਂ ਅਜਿਹੇ ਹਰੇਕ ਅਧਿਐਨ ਨਾਲ ਸਾਂਝੇ ਕੀਤੇ ਜਾਣ ਵਾਲੇ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ਨੂੰ ਕੰਟਰੋਲ ਕਰ ਸਕਦੇ ਹੋ, ਜਿਸ ਵਿੱਚ ਤੁਸੀਂ ਸ਼ਾਮਲ ਹੋ। ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਅਧਿਐਨ ਨਾਲ ਡੇਟਾ ਸਾਂਝਾ ਕਰਨਾ ਬੰਦ ਕਰ ਸਕਦੇ ਹੋ। ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਖੋਜ ਸੈਂਸਰ ਅਤੇ ਵਰਤੋਂ ਸੰਬੰਧੀ ਡੇਟਾ ‘ਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰੋ।
  • ਹੋਰ ਡੇਟਾ ਕਿਸਮਾਂ: Apple ਖੋਜ ਐਪ ਵਿਚਲੇ ਕੁਝ ਅਧਿਐਨ ਵਧੇਰੇ ਡੇਟਾ ਕਿਸਮਾਂ ਨੂੰ ਇਕੱਤਰ ਕਰ ਸਕਦੇ ਹਨ ਜਾਂ ਇਹਨਾਂ ਨੂੰ ਐਕਸੈੱਸ ਕਰ ਸਕਦੇ ਹਨ ਜਿਵੇਂ ਕਿ ਆਡੀਓ ਜਾਂ ਵੀਡੀਓ ਡੇਟਾ ਜਾਂ ਟੈਸਟਾਂ ਜਾਂ ਸਰਵੇਖਣਾਂ ਤੋਂ ਜਨਰੇਟ ਕੀਤੀ ਜਾਣਕਾਰੀ ਅਤੇ Apple ਖੋਜ ਐਪ ਰਾਹੀਂ ਪ੍ਰਬੰਧਿਤ ਕੀਤੇ ਕੁਝ ਕਾਰਜ। ਹਰੇਕ ਅਧਿਐਨ ਸਹਿਮਤੀ ਜੇਕਰ ਲਾਗੂ ਹੋਵੇ ਤਾਂ ਇਸ ਤਰ੍ਹਾਂ ਦੇ ਡੇਟਾ ਨੂੰ ਇਕੱਤਰ ਕਰਨ, ਵਰਤੋਂ ਕਰਨ ਅਤੇ ਸਾਂਝਾ ਕਰਨ ਬਾਰੇ ਵਰਣਨ ਕਰੇਗੀ।

ਤੁਸੀਂ Apple ਖੋਜ ਐਪ ਰਾਹੀਂ ਇਕੱਠਾ ਕੀਤਾ ਜਾਂ ਐਕਸੈੱਸ ਕੀਤਾ ਕੋਈ ਵੀ ਡੇਟਾ Apple ਖੋਜ ਐਪ ਵਿੱਚ ਕਿਸੇ ਅਧਿਐਨ ਨਾਲ ਕਿਸੇ ਵੀ ਸਮੇਂ ਸਾਂਝਾ ਕਰਨਾ ਰੋਕ ਸਕਦੇ ਹੋ। ਅਜਿਹਾ ਕਰਨ ਲਈ ਆਪਣੇ ਡੇਟਾ ਟੈਬ ਵਿੱਚ ਜਾ ਕੇ ਅਤੇ ਸਕਰੀਨ ਵਿਚਲੇ ਨਿਰਦੇਸ਼ਾਂ ਦਾ ਪਾਲਣ ਕਰੋ।

ਤੁਸੀਂ ਕਿਸੇ ਵੀ ਸਮੇਂ ਕਿਸੇ ਅਧਿਐਨ ਵਿੱਚ ਭਾਗ ਲੈਣਾ ਬੰਦ ਵੀ ਕਰ ਸਕਦੇ ਹੋ। ਤੁਸੀਂ ਅਧਿਐਨ ਟੈਬ ਵਿੱਚ ਜਾ ਕੇ ਸੰਬੰਧਿਤ ਅਧਿਐਨ ਦੀ ਚੋਣ ਕਰ ਕੇ ਅਤੇ “ਇਹ ਅਧਿਐਨ ਛੱਡੋ” ‘ਤੇ ਟੈਪ ਕਰ ਕੇ Apple ਖੋਜ ਐਪ ਵਿੱਚ ਚੱਲ ਰਹੇ ਕਿਸੇ ਵੀ ਅਧਿਐਨ ਤੋਂ ਬਾਹਰ ਜਾ ਸਕਦੇ ਹੋ। Apple ਖੋਜ ਐਪ ਨੂੰ ਡਿਲੀਟ ਜਾਂ ਔਫ਼ਲੋਡ ਕਰਨ ਨਾਲ ਸਿਰਫ਼ ਡੇਟਾ ਇਕੱਠਾ ਕਰਨਾ ਅਤੇ ਸਾਂਝਾ ਕਰਨਾ ਰੋਕਿਆ ਜਾਵੇਗਾ, ਤੁਹਾਨੂੰ ਅਧਿਐਨ ਤੋਂ ਹਟਾਇਆ ਨਹੀਂ ਜਾਵੇਗਾ। ਸਾਂਭ ਕੇ ਰੱਖਣ ਸੰਬੰਧੀ ਵਿਸ਼ੇਸ਼ ਨੀਤੀਆਂ ਅਤੇ ਸਹਿਮਤੀ ਵਾਪਸ ਲੈਣ ਲਈ ਤੁਹਾਡੇ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦਾ ਵਰਣਨ ਹਰੇਕ ਅਧਿਐਨ ਦੀ “ਸੂਚਿਤ ਸਹਿਮਤੀ“ ਵਿੱਚ ਕੀਤਾ ਜਾਵੇਗਾ।

ਤੁਹਾਡੇ ਵੱਲੋਂ ਆਪਣੇ Apple ਖੋਜ ਐਪ ‘ਤੇ ਸਟੋਰ ਕੀਤੇ ਜਾਣ ਵਾਲੇ ਸਿਹਤ ਰਿਕਾਰਡ ਸ਼ਾਇਦ ਤੁਹਾਡੇ ਪੂਰੇ ਮੈਡੀਕਲ ਪਿਛੋਕੜ ਨੂੰ ਨਾ ਦਰਸਾਉਣ ਅਤੇ ਇਹ ਤੁਹਾਡੇ ਅਧਿਕਾਰਤ ਸਿਹਤ ਰਿਕਾਰਡ ਜਾਂ ਕਿਸੇ ਪੇਸ਼ੇਵਰ ਡਾਕਟਰੀ ਫ਼ੈਸਲੇ ਦੇ ਬਦਲ ਵਜੋਂ ਨਹੀਂ ਵਰਤੇ ਜਾਣੇ ਚਾਹੀਦੇ। ਆਪਣੀ ਸਿਹਤ ਸੰਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਸਿਹਤ-ਸੰਭਾਲ ਪ੍ਰਦਾਤਾ ਤੋਂ ਸਲਾਹ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਕਿ Apple ਖੋਜ ਐਪ ’ਤੇ ਸਟੋਰ ਕੀਤੀ ਜਾਣਕਾਰੀ ਤੁਹਾਡੇ ਸਾਰੇ ਅਧਿਐਨ ਰਿਕਾਰਡ ਨੂੰ ਪ੍ਰਗਟ ਨਾ ਕਰਦੀ ਹੋਵੇ। ਜੇਕਰ ਤੁਹਾਡੇ ਆਪਣੇ ਅਧਿਐਨ ਰਿਕਾਰਡ ਸੰਬੰਧੀ ਕੋਈ ਸਵਾਲ ਹੈ, ਤਾਂ ਤੁਹਾਨੂੰ ਹਰੇਕ ਅਧਿਐਨ ਦੀ ਸਹਿਮਤੀ ਵਿੱਚ ਸੂਚੀਬੱਧ ਸੰਪਰਕਾਂ ਤੋਂ ਸਲਾਹ ਲੈਣੀ ਚਾਹੀਦੀ ਹੈ।

Apple ਖੋਜ ਐਪ ਜਾਂ Apple ਖੋਜ ਐਪ ਰਾਹੀਂ ਚਾਲੂ ਕੀਤੇ ਕਿਸੇ ਵੀ ਫ਼ੀਚਰ ਦੀ ਤੁਹਾਡੀ ਵਰਤੋਂ ਬਾਰੇ Apple ਵੱਲੋਂ ਕਿਸੇ ਵੀ ਸਮੇਂ ਇਕੱਤਰ ਕੀਤੀ ਜਾਣਕਾਰੀ ਨੂੰ Apple ਦੀ ਸਿਹਤ ਅਧਿਐਨ ਐਪਾਂ ਦੀ ਪਰਦੇਦਾਰੀ ਨੀਤੀ ਮੁਤਾਬਕ ਵਰਤਿਆ ਜਾਵੇਗਾ, ਜਿਸ ਨੂੰ www.apple.com/legal/privacy/apple-health-studies/en-ww ’ਤੇ ਦੇਖਿਆ ਜਾ ਸਕਦਾ ਹੈ।

2025-12-12