ਤੁਹਾਡੇ ਬੱਚਿਆਂ ਲਈ Apple Watch ਅਤੇ ਪਰਦੇਦਾਰੀ
“ਤੁਹਾਡੇ ਬੱਚਿਆਂ ਲਈ Apple Watch” ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- "ਤੁਹਾਡੇ ਬੱਚਿਆਂ ਲਈ Apple Watch" ਨਾਲ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਦੀ Apple Watch ਨੂੰ ਆਪਣੇ iPhone ਨਾਲ ਪੇਅਰ ਕਰ ਸਕਦੇ ਹੋ।
- “ਤੁਹਾਡੇ ਬੱਚਿਆਂ ਲਈ Apple Watch” ਵਿੱਚ ਉਪਲਬਧ watchOS ਦੇ ਕੁਝ ਫ਼ੀਚਰਾਂ ਲਈ ਵਿਅਕਤੀਗਤ ਡੇਟਾ ਦੀ ਵਰਤੋਂ ਲੋੜੀਂਦੀ ਹੋ ਸਕਦੀ ਹੈ।
- ਕੁਝ ਵਿਸ਼ੇਸ਼ ਫ਼ੀਚਰਾਂ ਲਈ, ਤੁਹਾਡੇ ਕੋਲ ਆਪਣੇ ਪਰਿਵਾਰਕ ਮੈਂਬਰ ਦੀ Apple Watch ਤੋਂ ਕੁਝ ਡੇਟਾ ਪ੍ਰਾਪਤ ਕਰਨ ਲਈ ਬੇਨਤੀ ਕਰਨ ਦੀ ਯੋਗਤਾ ਜਾਂ ਸੰਬੰਧਿਤ ਗਤੀਵਿਧੀ ਦੇ ਲੌਗ ਦੇਖਣ ਦੀ ਯੋਗਤਾ ਹੋਵੇਗੀ। ਇਸ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰ ਦਾ ਸਿਹਤ ਡੇਟਾ, ਸਕੂਲਟਾਈਮ ਅਨਲੌਕ, ਟਿਕਾਣਾ ਅਤੇ ਸੰਪਰਕ ਡੇਟਾ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਸਿਹਤ ਡੇਟਾ ਅਤੇ ਸਕੂਲਟਾਈਮ ਅਨਲੌਕ ਲਈ, ਇਹ ਜਾਣਕਾਰੀ ਐਂਡ-ਟੂ-ਐਂਡ ਇਨਕ੍ਰਿਪਡ ਦੇ ਨਾਲ Apple ਦੇ ਕੋਲ ਸਿਰਫ਼ ਇਸ ਲਈ ਭੇਜੀ ਜਾਵੇਗੀ ਤਾਂ ਕਿ ਸੰਬੰਧਿਤ ਜਾਣਕਾਰੀ ਅਤੇ ਲੌਗ ਨੂੰ ਸਾਂਝਾ ਕੀਤਾ ਜਾ ਸਕੇ।
"ਤੁਹਾਡੇ ਬੱਚਿਆਂ ਲਈ Apple Watch" ਨਾਲ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਦੀ Apple Watch ਨੂੰ ਆਪਣੇ iPhone ਨਾਲ ਪੇਅਰ ਕਰ ਸਕਦੇ ਹੋ। "ਤੁਹਾਡੇ ਬੱਚਿਆਂ ਲਈ Apple Watch" ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇੱਕੋ ਪਰਿਵਾਰਕ ਸਾਂਝਾਕਰਨ ਦੇ ਮੈਂਬਰ ਹੋਵੋ ਅਤੇ ਤੁਸੀਂ ਆਪਣੇ ਪਰਿਵਾਰਕ ਗਰੁੱਪ ਦੇ ਪਰਿਵਾਰਕ ਪ੍ਰਬੰਧਕ ਜਾਂ ਮਾਪੇ/ਸਰਪ੍ਰਸਤ ਹੋਵੋ। ਜੇਕਰ ਤੁਹਾਡੇ ਕੋਲ ਪਰਿਵਾਰਕ ਸਾਂਝਾਕਰਨ ਨਹੀਂ ਹੈ, ਤਾਂ ਤੁਹਾਨੂੰ ਇਸਨੂੰ ਸੈੱਟ ਅੱਪ ਕਰਨਾ ਪਵੇਗਾ ਜਾਂ ਜੇਕਰ ਤੁਹਾਡੇ ਪਰਿਵਾਰਕ ਮੈਂਬਰ ਕੋਲ Apple ਖਾਤਾ ਨਹੀਂ ਹੈ, ਤਾਂ ਤੁਹਾਨੂੰ ਇਹ ਬਣਾਉਣਾ ਪਵੇਗਾ।
"ਤੁਹਾਡੇ ਬੱਚਿਆਂ ਲਈ Apple Watch" ਨਾਲ ਤੁਹਾਡੇ ਪਰਿਵਾਰ ਮੈਂਬਰ ਦੀ Apple Watch ਤੁਹਾਡੇ iPhone ਦੇ ਨੇੜੇ ਨਾ ਹੋਣ ’ਤੇ ਵੀ watchOS ਦੇ ਕੁਝ ਫ਼ੀਚਰ ਵਰਤੋਂ ਲਈ ਉਪਲਬਧ ਹੋਣਗੇ। ਹੋ ਸਕਦਾ ਹੈ ਕਿ “ਤੁਹਾਡੇ ਬੱਚਿਆਂ ਲਈ Apple Watch” ਵਿੱਚ ਸਾਰੇ watchOS ਫ਼ੀਚਰ ਉਪਲਬਧ ਨਾ ਹੋਣ। ਜੇਕਰ Apple Watch ਵਿੱਚ ਮੋਬਾਈਲ ਸੇਵਾ ਪਲਾਨ ਨਾ ਹੋਵੇ ਜਾਂ ਪਰਿਵਾਰ ਦੇ ਮੈਂਬਰਾਂ ਦੀ ਉਮਰ ਅਨੁਸਾਰ watchOS ਦੇ ਕੁਝ ਵਧੇਰੇ ਫ਼ੀਚਰ ਅਣਉਪਲਬਧ ਹੋ ਸਕਦੇ ਹਨ ਜਿਵੇਂ ਕਿ ਕਾਲ ਕਰਨ ਦੀ ਸਮਰੱਥਾ। ਜਦੋਂ ਤੁਸੀਂ ਮੋਬਾਈਲ ਸੇਵਾ ਸਮਰੱਥਾ ਨਾਲ “ਤੁਹਾਡੇ ਬੱਚਿਆਂ ਲਈ Apple Watch” ਵਿੱਚ ਕੋਈ Apple Watch ਜੋੜਦੇ ਹੋ, ਤਾਂ Apple Watch ਦਾ ਸੀਰੀਅਲ ਨੰਬਰ ਅਤੇ ਮੋਬਾਈਲ ਹਾਰਡਵੇਅਰ ਪਛਾਣਕਰਤਾ Apple ਨੂੰ ਭੇਜੇ ਜਾਣਗੇ ਤਾਂ ਜੋ ਮੋਬਾਈਲ ਪਲਾਨ ਨੂੰ ਕੌਨਫ਼ਿਗਰ ਕੀਤਾ ਜਾ ਸਕੇ।
ਕੁਝ ਵਿਸ਼ੇਸ਼ ਫ਼ੀਚਰਾਂ ਲਈ ਤੁਸੀਂ ਆਪਣੇ ਪਰਿਵਾਰਕ ਮੈਂਬਰ ਦੀ Apple Watch ਤੋਂ ਕੁਝ ਡੇਟਾ ਪ੍ਰਾਪਤ ਕਰਨ ਦੀ ਬੇਨਤੀ ਕਰ ਸਕੋਗੇ। ਇਸ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਸਿਹਤ, ਟਿਕਾਣਾ ਅਤੇ ਸੰਪਰਕ ਡੇਟਾ ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। ਤੁਹਾਡੇ ਪਰਿਵਾਰਕ ਮੈਂਬਰ ਕੋਲ ਤੁਹਾਡੇ ਨਾਲ ਇਹ ਡੇਟਾ ਸਾਂਝਾ ਕਰਨ ਜਾਂ ਨਾ ਕਰਨ ਦੀ ਸਮਰੱਥਾ ਹੈ। ਜੇਕਰ ਤੁਸੀਂ ਆਪਣੇ ਪਰਿਵਾਰਕ ਮੈਂਬਰ ਦੇ ਸਿਹਤ ਡੇਟਾ ਨੂੰ ਐਕਸੈੱਸ ਕਰਨ ਦੀ ਯੋਗਤਾ ਪ੍ਰਾਪਤ ਕਰਨ ਦੀ ਬੇਨਤੀ ਕਰਦੇ ਹੋ, ਤਾਂ ਉਸ ਮੈਂਬਰ ਦੀ ਘੜੀ ’ਤੇ ਸੰਕੇਤ ਭੇਜ ਦਿੱਤਾ ਜਾਵੇਗਾ। ਜੇਕਰ ਤੁਹਾਡੇ ਪਰਿਵਾਰਕ ਮੈਂਬਰ ਨੇ ਤੁਹਾਡੇ ਨਾਲ ਆਪਣਾ ਸਿਹਤ ਡੇਟਾ ਸਾਂਝਾ ਕਰਨ ਦੀ ਚੋਣ ਕੀਤੀ ਹੈ ਤਾਂ ਇਹ ਜਾਣਕਾਰੀ Apple ਨੂੰ ਐਂਡ-ਟੂ-ਐਂਡ ਇਨਕ੍ਰਿਪਟ ਕਰ ਕੇ ਭੇਜੀ ਜਾਵੇਗੀ। ਇਹ ਡੇਟਾ ਤੁਹਾਡੇ Apple ਖਾਤੇ ਨਾਲ ਸਿਰਫ਼ ਇਸ ਉਦੇਸ਼ ਨਾਲ ਜੁੜਿਆ ਰਹੇਗਾ, ਜਿਸ ਨਾਲ Apple ਵੱਲੋਂ ਇਸ ਜਾਣਕਾਰੀ ਨੂੰ ਸਾਂਝਾ ਕਰਨ ਦੀ ਆਗਿਆ ਦਿੱਤੀ ਜਾ ਸਕੇ।
ਸਕੂਲਟਾਈਮ ਨਾਲ, ਤੁਹਾਨੂੰ ਇਸ ਸਮੇਂ ਨੂੰ ਨਿਰਧਾਰਤ ਕਰਨ ਦੀ ਸਮਰੱਥਾ ਮਿਲ ਜਾਂਦੀ ਹੈ ਜਦੋਂ Apple Watch ਦੇ ਕੁਝ ਫ਼ੀਚਰਾਂ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ। ਜੇਕਰ ਤੁਹਾਡੇ ਪਰਿਵਾਰ ਦਾ ਮੈਂਬਰ ਸਕੂਲਟਾਈਮ ਦੇ ਦੌਰਾਨ ਆਪਣੀ ਘੜੀ ਨੂੰ ਅਨਲੌਕ ਕਰਦਾ ਹੈ, ਤਾਂ ਤੁਸੀਂ ਆਪਣੇ iPhone ’ਤੇ Apple Watch ਨੂੰ ਕਿੰਨੀ ਵਾਰ ਅਨਲੌਕ ਕੀਤਾ ਗਿਆ, ਇਸ ਬਾਰੇ ਜਾਣਕਾਰੀ ਦੇਖ ਸਕਦੇ ਹੋ। ਇਹ ਜਾਣਕਾਰੀ Apple ਨੂੰ ਐਂਡ-ਟੂ-ਐਂਡ ਇਨਕ੍ਰਿਪਟ ਰੂਪ ਵਿੱਚ ਭੇਜੀ ਜਾਂਦੀ ਹੈ ਪਰ ਇਹ ਜਾਣਕਾਰੀ Apple ਖਾਤੇ ਨਾਲ ਵੱਖਰੇ ਤੌਰ ’ਤੇ ਜੁੜੀ ਰਹੇਗੀ ਤਾਂ ਕਿ Apple ਦੁਆਰਾ ਅਨਲੌਕ ਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।
"ਤੁਹਾਡੇ ਬੱਚਿਆਂ ਲਈ Apple Watch" ਨਾਲ, ਤੁਸੀਂ ਆਪਣੇ iPhone ’ਤੇ ਆਪਣੇ ਪਰਿਵਾਰਕ ਮੈਂਬਰ ਦੀ Apple Watch ਤੋਂ ਵੀ ਲੌਗ ਅਤੇ ਸਕਰੀਨਸ਼ੌਟ ਦੇਖ ਸਕਦੇ ਹੋ।
ਤੁਸੀਂ ਕਿਸੇ ਵੀ ਸਮੇਂ “ਤੁਹਾਡੇ ਬੱਚਿਆਂ ਲਈ Apple Watch” ਨੂੰ ਆਪਣੇ iPhone ’ਤੇ Apple Watch ਐਪ ਰਾਹੀਂ ਅਸਮਰੱਥ ਕਰ ਸਕਦੇ ਹੋ ਅਤੇ ਤੁਹਾਡੇ ਪਰਿਵਾਰ ਦਾ ਮੈਂਬਰ ਵੀ Apple Watch ’ਤੇ ਸੈਟਿੰਗਾਂ ਰਾਹੀਂ “ਤੁਹਾਡੇ ਬੱਚਿਆਂ ਲਈ Apple Watch” ਨੂੰ ਅਸਮਰੱਥ ਕਰ ਸਕਦੇ ਹਨ। ਤੁਹਾਡੇ ਪਰਿਵਾਰ ਦਾ ਮੈਂਬਰ ਵੀ ਆਪਣੀ Apple Watch ’ਤੇ ਸੈਟਿੰਗਾਂ ਵਿੱਚੋਂ, ਤੁਹਾਡੇ ਨਾਲ ਡੇਟਾ ਸਾਂਝਾਕਰਨ ਸਮੇਤ ਆਪਣੀਆਂ ਤਰਜੀਹਾਂ ਨੂੰ ਕਿਸੇ ਵੀ ਸਮੇਂ ਬਦਲ ਸਕਦਾ ਹੈ।
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਦੋਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਇਸ ਨੋਟਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਜਾਂ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।
“ਤੁਹਾਡੇ ਬੱਚਿਆਂ ਲਈ Apple Watch” ਜਾਂ “ਤੁਹਾਡੇ ਬੱਚਿਆਂ ਲਈ Apple Watch” ਰਾਹੀਂ ਸਮਰੱਥ ਕੀਤੇ ਕਿਸੇ ਵੀ ਫ਼ੀਚਰ ਦੀ ਤੁਹਾਡੀ ਵਰਤੋਂ ਤੋਂ Apple ਜੋ ਜਾਣਕਾਰੀ ਇਕੱਠੀ ਕਰਦਾ ਹੈ ਉਹ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤੀ ਜਾਵੇਗੀ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2025-12-12