AppleCare ਅਤੇ ਪਰਦੇਦਾਰੀ
AppleCare+ ਅਤੇ AppleCare One ਨੂੰ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
![]()
- AppleCare ਪਲਾਨਾਂ ਦੇ ਇੰਤਜ਼ਾਮ ਅਤੇ ਖ਼ਰੀਦ ਨੂੰ ਸੌਖਾ ਬਣਾਉਣ ਵਾਸਤੇ Apple, ਤੁਹਾਡੇ Apple ਖਾਤੇ ਬਾਰੇ ਜਾਣਕਾਰੀ ਵਰਤ ਸਕਦਾ ਹੈ, ਜਿਸ ਵਿੱਚ ਤੁਹਾਡੇ ਡਿਵਾਈਸ, ਉਨ੍ਹਾਂ ਦੀ ਖ਼ਰੀਦ ਅਤੇ ਕਿਰਿਆਸ਼ੀਲ ਕਰਨ ਦੀਆਂ ਮਿਤੀਆਂ ਸ਼ਾਮਲ ਹੁੰਦੀਆਂ ਹਨ। ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਖ਼ਰੀਦ ਦੇ ਪਲਾਨ ਦੀਆਂ ਸਿਫ਼ਾਰਸ਼ਾਂ ਦੇਣ ਲਈ ਕੀਤੀ ਜਾਂਦੀ ਹੈ। Apple ਇਹਨਾਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਨੂੰ ਰਿਕਾਰਡ ਕਰਦਾ ਹੈ ਤਾਂ ਜੋ ਵਰਤੋਂਕਾਰ ਦੇ ਸਫ਼ਰ ਨੂੰ ਸਮਝਿਆ ਜਾ ਸਕੇ ਅਤੇ AppleCare ਲਈ ਸਾਡੀਆਂ ਸਿਫ਼ਾਰਸ਼ਾਂ ਨੂੰ ਬਿਹਤਰ ਬਣਾਇਆ ਜਾ ਸਕੇ।
- AppleCare One ਨਾਲ ਤੁਹਾਡੇ ਡਿਵਾਈਸਾਂ ਨੂੰ ਕਵਰੇਜ ਕਰਨ ਤੋਂ ਪਹਿਲਾਂ ਮੁਲਾਂਕਣ ਕਰਨ ਲਈ, Apple ਤੁਹਾਡੇ Apple ਖਾਤੇ, ਤੁਹਾਡੇ ਡਿਵਾਈਸਾਂ ਅਤੇ ਐਕਸੈਸਰੀਆਂ, Apple ਨਾਲ ਤੁਹਾਡੀਆਂ ਇੰਟਰੈਕਸ਼ਨਾਂ ਅਤੇ ਤੁਹਾਡੇ ਮੌਜੂਦਾ AppleCare ਪਲਾਨਾਂ ਬਾਰੇ ਜਾਣਕਾਰੀ ਦੀ ਵਰਤੋਂ ਕਰੇਗਾ, ਤਾਂ ਜੋ AppleCare One ਲਈ ਤੁਹਾਡੇ ਡਿਵਾਈਸਾਂ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾ ਸਕੇ। ਕੁਝ ਮਾਮਲਿਆਂ ਵਿੱਚ, Apple ਨੂੰ ਤੁਹਾਨੂੰ ਡਿਵਾਈਸ ਜਾਂ ਐਕਸੈਸਰੀ ਇਨਰੋਲ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਵਾਧੂ ਡਾਇਗਨੌਸਟਿਕ ਜਾਂ ਸਟੋਰ ਵਿੱਚ ਮੁਲਾਂਕਣ ਕਰਨ ਦੀ ਲੋੜ ਪੈ ਸਕਦੀ ਹੈ।
- ਜਦੋਂ ਤੁਸੀਂ ਸਹਾਇਤਾ ਅਤੇ ਸਰਵਿਸ ਲਈ ਬੇਨਤੀ ਕਰਦੇ ਹੋ ਤਾਂ Apple ਤੁਹਾਡੇ Apple ਖਾਤੇ, ਡਿਵਾਈਸਾਂ ਅਤੇ AppleCare ਪਲਾਨ ਬਾਰੇ ਤੁਹਾਡੀ ਜਾਣਕਾਰੀ ਨੂੰ ਵਰਤ ਸਕਦਾ ਹੈ। ਇਸ ਜਾਣਕਾਰੀ ਦੀ ਵਰਤੋਂ ਤੁਹਾਡੀ ਸਮੱਸਿਆ ਦੀ ਸ਼ਨਾਖਤ ਕਰਨ ਅਤੇ ਉਸ ਦਾ ਹੱਲ ਕਰਨ, ਤੁਹਾਡੇ ਨਾਲ ਸੰਪਰਕ ਕਰਨ, ਜਦੋਂ ਲੋੜ ਪਵੇ ਤਾਂ ਤੁਹਾਨੂੰ ਰੀਫ਼ੰਡ ਦੇਣ, ਧੋਖਾਧੜੀ ਵਿਰੁੱਧ ਬਚਾਅ ਅਤੇ Apple ਦੇ ਉਤਪਾਦਾਂ ਅਤੇ ਸਰਵਿਸ ਵਿੱਚ ਬਿਹਤਰੀ ਲਈ ਕੀਤੀ ਜਾ ਸਕਦੀ ਹੈ।
- ਤੁਹਾਡੇ AppleCare ਪਲਾਨ ਦੇ ਕੁਝ ਖ਼ਾਸ ਪਹਿਲੂਆਂ ਵਿੱਚ ਮਦਦ ਲਈ Apple ਉਹ ਜਾਣਕਾਰੀ ਸਾਂਝੀ ਕਰ ਸਕਦਾ ਹੈ ਜੋ Apple ਨੇ ਤੁਹਾਡੇ ਤੀਜੀ-ਧਿਰ ਸਰਵਿਸ ਪ੍ਰਦਾਤਿਆਂ ਅਤੇ ਸਾਡੇ ਬੀਮਾ ਭਾਈਵਾਲਾਂ ਰਾਹੀਂ ਇਕੱਤਰ ਕੀਤੀ ਹੈ। ਉਦਾਹਰਨ ਵਜੋਂ, ਜਦੋਂ ਤੁਸੀਂ ਇਨਰੋਲ ਕਰਦੇ ਹੋ ਜਾਂ ਕਵਰੇਜ ਨੂੰ ਰੱਦ ਕਰਦੇ ਹੋ ਤਾਂ Apple ਇਸ ਜਾਣਕਾਰੀ ਨੂੰ ਸਾਡੇ ਬੀਮਾ ਭਾਈਵਾਲ ਨਾਲ ਸਾਂਝੀ ਕਰ ਸਕਦਾ ਹੈ।
AppleCare ਪਲਾਨ ਵਿੱਚ Apple ਮਾਹਿਰਾਂ ਵੱਲੋਂ ਸੇਵਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਤੁਹਾਡੇ ਕੋਲ ਆਪਣੀਆਂ ਲੋੜਾਂ ਮੁਤਾਬਕ ਢੁਕਵੀਂ ਕਵਰੇਜ ਚੁਣਨ ਦਾ ਵਿਕਲਪ ਹੁੰਦਾ ਹੈ।
AppleCare ਸਿਫ਼ਾਰਸ਼ਾਂ
ਜਦੋਂ ਤੁਸੀਂ ਕੋਈ ਨਵਾਂ ਡਿਵਾਈਸ ਖ਼ਰੀਦਦੇ ਹੋ ਜਾਂ ਪਹਿਲਾਂ ਤੋਂ ਖ਼ਰੀਦੇ ਹੋਏ ਡਿਵਾਈਸ ’ਤੇ AppleCare ਪਲਾਨ ਵਿੱਚ ਇਨਰੋਲ ਕਰਦੇ ਹੋ, ਤਾਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਜਾਣਕਾਰੀ ਦੀ ਵਰਤੋਂ ਤੁਹਾਨੂੰ AppleCare ਪਲਾਨ ਖ਼ਰੀਦਣ ਸੰਬੰਧੀ ਸਿਫ਼ਾਰਸ਼ਾਂ ਦੇਣ ਲਈ ਕੀਤੀ ਜਾਵੇਗੀ। ਇਸ ਵਿੱਚ ਤੁਹਾਡੇ ਡਿਵਾਈਸ, ਉਹਨਾਂ ਦੀ ਖ਼ਰੀਦ ਅਤੇ ਕਿਰਿਆਸ਼ੀਲ ਕਰਨ ਦੀਆਂ ਮਿਤੀਆਂ ਅਤੇ ਕੀ ਤੁਸੀਂ ਪਹਿਲਾਂ ਤੋਂ ਹੀ AppleCare ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ, ਇਸ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ। ਆਮ ਤੌਰ ’ਤੇ, ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਵਿਅਕਤੀਗਤ ਸਿਫ਼ਾਰਸ਼ਾਂ ਨੂੰ ਸਮਰੱਥ ਜਾਂ ਅਸਮਰੱਥ ਕਰਨ ਲਈ, ਸੈਟਿੰਗਾਂ > [ਤੁਹਾਡਾ ਨਾਮ] > ਮੀਡੀਆ ਅਤੇ ਖ਼ਰੀਦਦਾਰੀਆਂ > ਖਾਤਾ ਦੇਖੋ ’ਤੇ ਜਾਓ, ਫਿਰ ਵਿਅਕਤੀਗਤ ਸਿਫ਼ਾਰਸ਼ਾਂ ’ਤੇ ਟੈਪ ਕਰੋ। Apple Store ਐਪ ’ਤੇ, ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਤੁਹਾਡੇ ਵੱਲੋਂ ਸਾਂਝੇ ਕੀਤੇ ਗਏ ਡੇਟਾ ਦੀ ਵਰਤੋਂ ਸਿਫ਼ਾਰਸ਼ਾਂ ਵਿੱਚ ਕੀਤੀ ਜਾਵੇ। ਜੋ ਤੁਸੀਂ ਸਾਂਝਾ ਕਰਦੇ ਹੋ, ਉਸ ਨੂੰ ਬਦਲਣ ਲਈ Apple Store ਐਪ ਵਿੱਚ ਖਾਤਾ > ਸੈਟਿੰਗਾਂ ’ਤੇ ਜਾਓ, ਫਿਰ “ਤੁਹਾਡੇ ਡਿਵਾਈਸ” ਜਾਂ “ਤੁਹਾਡੀਆਂ ਸੇਵਾਵਾਂ” ’ਤੇ ਟੈਪ ਕਰੋ। Apple ਇਹਨਾਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਨੂੰ ਰਿਕਾਰਡ ਕਰਦਾ ਹੈ ਤਾਂ ਜੋ ਵਰਤੋਂਕਾਰ ਦੇ ਸਫ਼ਰ ਨੂੰ ਸਮਝਿਆ ਜਾ ਸਕੇ ਅਤੇ AppleCare ਪਲਾਨਾਂ ਲਈ ਸਾਡੀਆਂ ਸਿਫ਼ਾਰਸ਼ਾਂ ਨੂੰ ਬਿਹਤਰ ਬਣਾਇਆ ਜਾ ਸਕੇ।
AppleCare ਭੁਗਤਾਨ
ਤੁਸੀਂ AppleCare ਨੂੰ ਨਿਯਤ ਮਿਆਦ ਦੀ ਕਵਰੇਜ, ਮਹੀਨਾਵਰ ਆਉਣ ਵਾਲੀ ਕਵਰੇਜ (“ਮਹੀਨਾਵਰ ਪਲਾਨ”), ਜਾਂ ਸਲਾਨਾ ਆਉਣ ਵਾਲੀ ਕਵਰੇਜ (“ਸਲਾਨਾ ਪਲਾਨ”) ਲਈ ਭੁਗਤਾਨ ਕਰ ਸਕਦੇ ਹੋ। ਮਹੀਨਾਵਰ ਅਤੇ ਸਲਾਨਾ ਪਲਾਨਾਂ ਲਈ ਤੁਹਾਡੇ Apple ਖਾਤੇ ਨਾਲ ਜੁੜੀ ਭੁਗਤਾਨ ਵਿਧੀ ਰਾਹੀਂ ਰਕਮ ਵਸੂਲੀ ਜਾਵੇਗੀ। ਜੇ ਤੁਸੀਂ Apple.com ’ਤੇ ਮਹੀਨਾਵਰ ਜਾਂ ਸਲਾਨਾ ਪਲਾਨ ਖ਼ਰੀਦਦੇ ਹੋ, ਤਾਂ ਵਰਤੀ ਗਈ ਭੁਗਤਾਨ ਵਿਧੀ ਨੂੰ ਤੁਹਾਡੇ Apple ਖਾਤੇ ਵਿੱਚ ਨੌਨ-ਡਿਫ਼ੌਲਟ ਤਰੀਕੇ ਵਜੋਂ ਸ਼ਾਮਲ ਕਰ ਦਿੱਤਾ ਜਾਵੇਗਾ। ਜੇ ਤੁਹਾਡੇ Apple ਖਾਤੇ ਨਾਲ ਕੋਈ ਵੀ ਭੁਗਤਾਨ ਵਿਧੀ ਜੁੜੀ ਨਹੀਂ ਹੋਈ, ਤਾਂ ਅਸੀਂ ਉਸ ਭੁਗਤਾਨ ਵਿਧੀ ਨੂੰ ਜੋੜ ਦੇਵਾਂਗੇ ਜੋ ਤੁਸੀਂ ਆਪਣੇ Apple ਖਾਤੇ ਵਿੱਚ ਇਸ ਖ਼ਰੀਦ ਪਲਾਨ ਦੇ ਭੁਗਤਾਨ ਲਈ ਡਿਫ਼ੌਲਟ ਭੁਗਤਾਨ ਵਿਧੀ ਵਜੋਂ ਵਰਤੀ ਸੀ। ਤੁਸੀਂ ਆਪਣੇ Apple ਖਾਤੇ ਨਾਲ ਸੰਬੰਧਿਤ ਭੁਗਤਾਨ ਵਿਧੀ ਨੂੰ ਕਿਸੇ ਵੀ ਸਮੇਂ ਆਪਣੇ iOS, iPadOS ਜਾਂ visionOS ਡਿਵਾਈਸ ’ਤੇ ਸੈਟਿੰਗਾਂ > [ਤੁਹਾਡਾ ਨਾਮ] > ਭੁਗਤਾਨ ਅਤੇ ਸ਼ਿਪਿੰਗ ’ਤੇ ਜਾ ਕੇ ਅੱਪਡੇਟ ਕਰ ਸਕਦੇ ਹੋ। ਆਪਣੇ Mac ’ਤੇ, ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > ਭੁਗਤਾਨ ਅਤੇ ਸ਼ਿਪਿੰਗ ’ਤੇ ਜਾਓ।
AppleCare One: ਡਿਵਾਈਸ ਯੋਗਤਾ
AppleCare One ਨਾਲ ਤੁਸੀਂ ਕਈ ਡਿਵਾਈਸਾਂ ਅਤੇ/ਜਾਂ ਢੁਕਵੀਆਂ ਐਕਸੈਸਰੀਆਂ ਨਾਲ AppleCare ਵਿੱਚ ਇਨਰੋਲ ਕਰ ਸਕਦੇ ਹੋ। AppleCare One ਪਲਾਨ ਨਾਲ ਜਿਹੜੇ ਡਿਵਾਈਸਾਂ ਨੂੰ ਤੁਸੀਂ ਕਵਰ ਕਰਨਾ ਚਾਹੁੰਦੇ ਹੋ, ਉਨ੍ਹਾਂ ਸਾਰੇ ਡਿਵਾਈਸਾਂ ’ਤੇ ਤੁਹਾਨੂੰ ਆਪਣੇ Apple ਖਾਤੇ ਨਾਲ ਸਾਈਨ ਇਨ ਕਰਨਾ ਪਵੇਗਾ। ਤੁਹਾਡੇ ਵੱਲੋਂ ਇਨਰੋਲ ਕਰਨ ਤੋਂ ਬਾਅਦ, Apple ਇਹ ਪਰਖਣ ਲਈ ਤੁਹਾਡੇ ਅਤੇ ਤੁਹਾਡੇ ਡਿਵਾਈਸਾਂ ਜਾਣਕਾਰੀ ਦੀ ਵਰਤੋਂ ਕਰੇਗਾ ਕਿ ਕਿਹੜੇ ਡਿਵਾਈਸ ਅਤੇ ਢੁਕਵੀਆਂ ਐਕਸੈਸਰੀਆਂ ਨੂੰ ਤੁਰੰਤ ਕਵਰ ਕੀਤਾ ਜਾ ਸਕਦਾ ਹੈ ਅਤੇ ਕਵਰੇਜ ਲਈ ਯੋਗ ਹੋਣ ਤੋਂ ਪਹਿਲਾਂ ਕਿਹੜੇ ਡਿਵਾਈਸਾਂ ਦੀ ਹੋਰ ਜਾਂਚ ਕਰਨ ਦੀ ਲੋੜ ਪੈ ਸਕਦੀ ਹੈ। ਇਸ ਯੋਗਤਾ ਮੁਲਾਂਕਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤੁਹਾਨੂੰ ਆਪਣੇ ਡਿਵਾਈਸ ਲਈ ਸਭ ਤੋਂ ਵਧੀਆ ਕਵਰੇਜ ਮਿਲੇ ਅਤੇ ਇਹ ਧੋਖਾਧੜੀ ਨੂੰ ਰੋਕਣ ਵਿੱਚ Apple ਦੀ ਮਦਦ ਕਰਦਾ ਹੈ। ਖ਼ਾਸ ਤੌਰ ’ਤੇ, ਜਦੋਂ ਤੁਸੀਂ ਆਪਣੇ AppleCare One ਪਲਾਨ ਵਿੱਚ ਕੋਈ ਡਿਵਾਈਸ ਜੋੜਨ ਦੀ ਕੋਸ਼ਿਸ਼ ਕਰਦੇ ਹੋ, ਤਾਂ Apple ਇਹ ਫੈਸਲਾ ਲੈਣ ਲਈ ਤੁਹਾਡੇ Apple ਖਾਤੇ, ਡਿਵਾਈਸਾਂ ਅਤੇ ਮੌਜੂਦਾ AppleCare ਪਲਾਨ ਕਵਰੇਜ ਬਾਰੇ ਜਾਣਕਾਰੀ ਦੀ ਵਰਤੋਂ ਕਰੇਗਾ ਕਿ ਤੁਹਾਡੇ ਵੱਲੋਂ ਆਖ਼ਰੀ ਵਾਰ iCloud ’ਤੇ ਕਦੋਂ ਸਾਈਨ ਇਨ ਕੀਤਾ ਗਿਆ ਸੀ, ਕੀ Apple ਦਾ ਕੋਈ ਭੁਗਤਾਨ ਬਕਾਇਆ ਹੈ, ਤੁਹਾਡੇ ਡਿਵਾਈਸਾਂ ਦੀ ਉਮਰ, ਉਹ ਦੇਸ਼ ਜਿਸ ਵਿੱਚ ਡਿਵਾਈਸ ਰਜਿਸਟਰ ਕੀਤਾ ਗਿਆ ਹੈ, ਡਿਵਾਈਸ ਦੀ ਪਿਛਲੀ ਮੁਰੰਮਤ ਅਤੇ ਸਰਵਿਸ ਸੰਬੰਧੀ ਕਾਰਜ-ਪ੍ਰਣਾਲੀ ਅਤੇ ਕੀ ਡਿਵਾਈਸ ਨੂੰ ਖੋਜੀ ਐਪ ਦੀ ਵਰਤੋਂ ਕਰ ਕੇ ਗੁੰਮ ਹੋਏ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ ਜਾਂ ਚੋਰੀ ਹੋਏ ਵਜੋਂ ਰਿਪੋਰਟ ਕੀਤੀ ਗਈ ਹੈ। ਕੁਝ ਮਾਮਲਿਆਂ ਵਿੱਚ, Apple ਨੂੰ ਤੁਹਾਨੂੰ ਡਿਵਾਈਸ ਜਾਂ ਐਕਸੈਸਰੀ ਇਨਰੋਲ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਵਾਧੂ ਡਾਇਗਨੌਸਟਿਕ ਦੀ ਲੋੜ ਪੈ ਸਕਦੀ ਹੈ, ਜਿਸ ਵਿੱਚ ਇੱਕ ਟੈਸਟ ਕਾਲ ਜਾਂ ਮੈਸੇਜਿੰਗ, ਰਿਮੋਟ ਕਾਰਜਸ਼ੀਲਤਾ ਅਤੇ ਕੌਸਮੈਟਿਕ ਡਾਇਗਨੌਸਟਿਕਸ ਅਤੇ/ਜਾਂ ਫਿਜ਼ੀਕਲ, ਸਟੋਰ ਵਿੱਚ ਮੁਲਾਂਕਣ ਸ਼ਾਮਲ ਹੈ ਪਰ ਇਹਨਾਂ ਤੱਕ ਸੀਮਤ ਨਹੀਂ ਹੈ। ਜੇਕਰ Apple ਤੁਹਾਨੂੰ ਯੋਗਤਾ ਦਾ ਮੁਲਾਂਕਣ ਕਰਨ ਲਈ ਰਿਮੋਟ ਡਾਇਗਨੌਸਟਿਸ ਸਪੁਰਦ ਕਰਵਾਉਣ ਦੀ ਮੰਗ ਕਰਦਾ ਹੈ, ਤਾਂ ਤੁਹਾਨੂੰ ਸਾਡੇ ਵੱਲੋਂ ਇਕੱਤਰ ਕੀਤੇ ਗਏ ਡੇਟਾ ਨੂੰ ਸਪੁਰਦ ਕਰਨ ਤੋਂ ਪਹਿਲਾਂ, ਉਸ ਬਾਰੇ ਵਾਧੂ ਜਾਣਕਾਰੀ ਦਿਖਾਈ ਦੇਵੇਗੀ।
ਸਹਾਇਤਾ ਅਤੇ ਸਰਵਿਸ
ਜਦੋਂ ਤੁਸੀਂ ਸਹਾਇਤਾ ਅਤੇ ਸਰਵਿਸ ਲਈ ਬੇਨਤੀ ਕਰਦੇ ਹੋ ਤਾਂ Apple ਤੁਹਾਡੇ Apple ਖਾਤੇ, ਡਿਵਾਈਸਾਂ ਅਤੇ AppleCare ਪਲਾਨ ਬਾਰੇ ਤੁਹਾਡੀ ਜਾਣਕਾਰੀ ਨੂੰ ਵਰਤ ਸਕਦਾ ਹੈ। ਇਸ ਜਾਣਕਾਰੀ ਵਿੱਚ ਤੁਹਾਡੀ ਸੰਪਰਕ ਜਾਣਕਾਰੀ, ਤੁਹਾਡੇ ਟਿਕਾਣੇ ਸੰਬੰਧੀ ਜਾਣਕਾਰੀ, ਡਿਵਾਈਸ ਦਾ ਸੀਰੀਅਲ ਨੰਬਰ, ਖਾਤੇ ਦੀ ਵਿੱਤੀ ਜਾਣਕਾਰੀ ਅਤੇ ਹੋਰ ਜਾਣਕਾਰੀ ਜੋ ਤੁਸੀਂ ਦੇ ਸਕਦੇ ਹੋ, ਸ਼ਾਮਲ ਹੁੰਦੀ ਹੈ। ਇਸ ਜਾਣਕਾਰੀ ਦੀ ਵਰਤੋਂ ਤੁਹਾਡੀ ਤਸਦੀਕ ਕਰਨ ਲਈ, ਤੁਹਾਡੀ ਸਮੱਸਿਆ ਦੀ ਸ਼ਨਾਖਤ ਕਰਨ ਅਤੇ ਉਸ ਦਾ ਹੱਲ ਕਰਨ, ਤੁਹਾਡੇ ਨਾਲ ਸੰਪਰਕ ਕਰਨ, ਜਦੋਂ ਲੋੜ ਪਵੇ ਤਾਂ ਤੁਹਾਨੂੰ ਰੀਫ਼ੰਡ ਦੇਣ, ਧੋਖਾਧੜੀ ਵਿਰੁੱਧ ਬਚਾਅ ਅਤੇ Apple ਦੇ ਉਤਪਾਦਾਂ ਅਤੇ ਸਰਵਿਸ ਵਿੱਚ ਬਿਹਤਰੀ ਲਈ ਕੀਤੀ ਜਾ ਸਕਦੀ ਹੈ।
ਤੀਜੀਆਂ ਧਿਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ
ਤੁਹਾਡੇ AppleCare ਪਲਾਨ ਦੇ ਕੁਝ ਖ਼ਾਸ ਪਹਿਲੂਆਂ ਵਿੱਚ ਮਦਦ ਲਈ Apple ਉਹ ਜਾਣਕਾਰੀ ਸਾਂਝੀ ਕਰ ਸਕਦਾ ਹੈ ਜੋ ਅਸੀਂ ਤੁਹਾਡੇ ਤੀਜੀ-ਧਿਰ ਸਰਵਿਸ ਪ੍ਰਦਾਤਿਆਂ ਅਤੇ ਸਾਡੇ ਬੀਮਾ ਭਾਈਵਾਲਾਂ ਰਾਹੀਂ ਇਕੱਤਰ ਕੀਤੀ ਹੈ। ਉਦਾਹਰਨ ਵਜੋਂ, ਜਦੋਂ ਤੁਸੀਂ AppleCare ਵਿੱਚ ਇਨਰੋਲ ਕਰਦੇ ਹੋ, ਇਕਰਾਰਨਾਮਾ ਰੱਦ ਕਰਦੇ ਹੋ, ਆਪਣੇ AppleCare One ਪਲਾਨ ’ਤੇ ਕਿਸੇ ਡਿਵਾਈਸ ਨੂੰ ਇਨਰੋਲ ਜਾਂ ਅਨ-ਇਨਰੋਲ ਕਰਦੇ ਹੋ ਜਾਂ ਗੁੰਮ ਅਤੇ ਚੋਰੀ ਸੰਬੰਧੀ ਕਲੇਮ ਪਾਉਂਦੇ ਹੋ ਤਾਂ Apple ਤੁਹਾਡੇ ਇਕਰਾਰਨਾਮੇ ਦੀ ਜਾਣਕਾਰੀ ਅਤੇ ਡਿਵਾਈਸ ਪਛਾਣਕਰਤਾ ਨੂੰ ਸਾਡੇ ਬੀਮਾ ਭਾਈਵਾਲ ਨਾਲ ਸਾਂਝਾ ਕਰੇਗਾ।
ਤੁਹਾਡੇ ਨਾਲ ਸੰਚਾਰ ਕਰਨਾ
Apple ਤੁਹਾਡੇ ਨਾਲ ਤੁਹਾਡੇ AppleCare ਪਲਾਨ ਬਾਰੇ ਗੱਲਬਾਤ ਕਰਨ ਲਈ ਤੁਹਾਡੀ Apple ਖਾਤਾ ਅਤੇ ਡਿਵਾਈਸ ਜਾਣਕਾਰੀ ਨੂੰ ਵਰਤ ਸਕਦਾ ਹੈ। ਇਸ ਵਿੱਚ ਭੁਗਤਾਨ ਅਤੇ ਖ਼ਰੀਦਦਾਰੀ ਸੰਬੰਧੀ ਸੁਨੇਹੇ ਸ਼ਾਮਲ ਹੋ ਸਕਦੇ ਹਨ, ਜਿਸ ਵਿੱਚ ਰਸੀਦਾਂ ਜਾਂ ਇਨਵੌਇਸ ਅਤੇ ਤੁਹਾਡੇ ਦਾਅਵਿਆਂ ਅਤੇ ਤੁਹਾਡੇ ਡਿਵਾਈਸ ਸੰਬੰਧੀ ਗੱਲਬਾਤ ਸ਼ਾਮਲ ਹੁੰਦੀ ਹੈ। Apple ਤੁਹਾਡੇ ਕੋਲ ਮੌਜੂਦ Apple ਉਤਪਾਦਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਆਦਿ ਜਿਹੀ ਤੁਹਾਡੇ Apple ਖਾਤੇ ਦੀ ਜਾਣਕਾਰੀ ਨੂੰ ਤੁਹਾਨੂੰ ਤੁਹਾਡੀ ਦਿਲਚਸਪੀ ਵਾਲੇ Apple ਉਤਪਾਦਾਂ, ਸੇਵਾਵਾਂ ਅਤੇ ਆਫ਼ਰ ਬਾਰੇ ਸੰਚਾਰ ਭੇਜਣ ਲਈ ਵੀ ਵਰਤ ਸਕਦਾ ਹੈ। ਜੇਕਰ ਤੁਸੀਂ ਈਮੇਲ ਮਾਰਕਿਟਿੰਗ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ, ਤਾਂ ਤੁਸੀਂ ਇਹ ਸੰਚਾਰ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹੋ। Apple ਵੱਲੋਂ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੂਚਨਾਵਾਂ ਸਮੇਤ ਆਪਣੇ ਸੰਚਾਰ ਦੇ ਨਾਲ ਤੁਹਾਡੇ ਇੰਟਰੈਕਸ਼ਨ ਬਾਰੇ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ account.apple.com ‘ਤੇ ਜਾ ਕੇ ਜਾਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > ਵਿਅਕਤੀਗਤ ਜਾਣਕਾਰੀ > ਸੰਚਾਰ ਤਰਜੀਹਾਂ, ਵਿੱਚ ਜਾ ਕੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਹਨਾਂ ਵਿੱਚੋਂ ਕੁਝ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਆਪਣੇ Mac ’ਤੇ, ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > ਨਿੱਜੀ ਜਾਣਕਾਰੀ > ਸੰਚਾਰ ਤਰਜੀਹਾਂ ’ਤੇ ਜਾਓ।
ਵਿਸ਼ਲੇਸ਼ਕੀ
Apple ਤੁਹਾਡੇ ਖ਼ਰੀਦਦਾਰੀ ਤਜ਼ਰਬੇ ਅਤੇ AppleCare ਨਾਲ ਹੋਏ ਰਾਬਤੇ ਵਰਗੀ ਪਹਿਚਾਣਯੋਗ ਜਾਣਕਾਰੀ ਨੂੰ ਇਕੱਤਰ ਕਰ ਸਕਦਾ ਹੈ ਜਿਸ ਵਿੱਚ ਯੋਗ ਹੋਣ ਦੀ ਪ੍ਰਕਿਰਿਆ, ਪਲਾਨ ਸੇਲ, ਡਿਵਾਈਸ ਪ੍ਰੋਵਿਜ਼ਨਿੰਗ ਅਤੇ ਸਰਵਿਸ ਇਵੈਂਟ ਸ਼ਾਮਲ ਹੈ। ਇਸ ਤਰ੍ਹਾਂ ਦੀ ਜਾਣਕਾਰੀ ਦੀ ਵਰਤੋਂ ਵਪਾਰਕ ਅਤੇ ਅੰਦਰੂਨੀ ਖੋਜ ਲਈ ਅਤੇ ਵਿਸ਼ਲੇਸ਼ਕੀ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਸਰਵਿਸ, ਮਾਰਕੀਟਿੰਗ ਅਤੇ ਧੋਖਾਧੜੀ ਤੋਂ ਰੋਕਥਾਮ ਅਤੇ ਸੁਰੱਖਿਆ ਉਦੇਸ਼ਾਂ ’ਤੇ ਕੰਮ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕੇ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਆਮ ਤੌਰ ‘ਤੇ, Apple ਵੱਲੋਂ ਤੁਹਾਡੇ ਨਿੱਜੀ ਡੇਟਾ ਨੂੰ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲਿਆਂਦਾ ਜਾਂਦਾ ਹੈ, ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਦੇ ਹਾਂ, ਤਾਂ ਜੋ:
- ਤੁਹਾਡੇ ਲਈ ਅਤੇ ਹੋਰਾਂ ਲਈ Apple ਉਤਪਾਦਾਂ ਅਤੇ ਸਰਵਿਸਾਂ ਨੂੰ ਬਿਹਤਰ ਬਣਾਇਆ ਜਾ ਸਕੇ
- ਤੁਹਾਨੂੰ ਸਰਵਿਸ ਅਤੇ ਸਹਾਇਤਾ ਦਿੱਤੀ ਜਾ ਸਕੇ
- ਪਲਾਨਾਂ ਲਈ ਯੋਗਤਾ ਦੀ ਜਾਂਚ ਕੀਤੀ ਜਾ ਸਕੇ ਅਤੇ AppleCare ਤੇ ਤੁਹਾਡੀ ਰੁਚੀ ਵਾਲੇ ਹੋਰ ਸੰਬੰਧਿਤ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਤੁਹਾਨੂੰ ਸੰਚਾਰ ਭੇਜੇ ਜਾ ਸਕਣ
- ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:
- Apple ਨਾਲ ਤੁਹਾਡੀ ਸਹਾਇਤਾ ਅਤੇ ਸਰਵਿਸ ਦੇ ਇੰਟਰੈਕਸ਼ਨ
- ਤੁਹਾਡੇ ਡਿਵਾਈਸਾਂ ਅਤੇ ਤੁਹਾਡੇ Apple ਖਾਤੇ ਬਾਰੇ ਜਾਣਕਾਰੀ
- AppleCare plan ਦੇ ਵੇਰਵੇ
ਡੇਟਾ ਸਾਂਭ ਕੇ ਰੱਖਣਾ
Apple ਤੁਹਾਡੇ ਲੈਣ-ਦੇਣ ਅਤੇ ਤੁਹਾਡੇ ਪਲਾਨ ਦੀ ਵਰਤੋਂ ਨਾਲ ਸੰਬੰਧਿਤ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਰੱਖਦਾ ਹੈ, ਜਦੋਂ ਤੱਕ ਸਾਡੀ ਕਾਰੋਬਾਰੀ ਲੋੜ, ਇਕਰਾਰਨਾਮੇ ਸੰਬੰਧੀ ਜ਼ਿੰਮੇਵਾਰੀ ਜਾਂ ਕਾਨੂੰਨੀ ਜ਼ਰੂਰਤਾਂ ਲਈ ਲੋੜੀਂਦਾ ਹੈ। ਆਮ ਤੌਰ ’ਤੇ, Apple ਵੱਲੋਂ ਤੁਹਾਡੇ ਨਾਲ ਸੰਬੰਧਿਤ AppleCare ਸਮਰਥਨ ਅਤੇ ਸਰਵਿਸ ਕੇਸ ਜਾਣਕਾਰੀ ਨੂੰ ਕਿਸੇ ਢੰਗ ਨਾਲ 10 ਸਾਲਾਂ ਲਈ ਰੱਖਿਆ ਜਾਂਦਾ ਹੈ, ਇਹ ਸਮਾਂ ਹੱਦ ਖੇਤਰ ਦੀਆਂ ਕਾਨੂੰਨੀ ਜ਼ਰੂਰਤਾਂ ਮੁਤਾਬਕ ਵਧ ਵੀ ਸਕਦੀ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2026-03-30