Siri, ਡਿਕਟੇਸ਼ਨ ਅਤੇ ਪਰਦੇਦਾਰੀ

Apple ਦੁਆਰਾ Siri ਨਾਲ ਤੁਹਾਡੀਆਂ ਇੰਟਰੈਕਸ਼ਨ ਦੀਆਂ ਪ੍ਰਤੀਲਿਪੀਆਂ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਇਹਨਾਂ ਪ੍ਰਤੀਲਿਪੀਆਂ ਦੇ ਇੱਕ ਸਬਸੈੱਟ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਤੁਹਾਡੀ ਬੇਨਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ Siri ਵੱਲੋਂ Apple ਨੂੰ ਤੁਹਾਡੀ ਆਡੀਓ, Siri ਸੈੱਟ ਅੱਪ, ਸੰਪਰਕ ਅਤੇ ਟਿਕਾਣੇ ਵਰਗੀ ਜਾਣਕਾਰੀ ਭੇਜੀ ਜਾ ਸਕਦੀ ਹੈ। ਡੇਟਾ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੈ।
 

Siri ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Siri, ਡਿਕਟੇਸ਼ਨ ਅਤੇ ਪਰਦੇਦਾਰੀ ਵੱਲੋਂ Siri ਅਤੇ ਡਿਕਟੇਸ਼ਨ ਲਈ ਕੰਮ ਕਰਨ ਦੀ ਡਿਫ਼ੌਲਟ ਰੂਪ-ਰੇਖਾ ਤਿਆਰ ਕੀਤੀ ਜਾਂਦੀ ਹੈ। ਜੇਕਰ ਤੁਸੀਂ Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਉਣ ਦੀ ਚੋਣ ਕੀਤੀ ਹੈ ਤਾਂ ਵਾਧੂ ਡੇਟਾ ਇਕੱਠਾ ਤੇ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸਦੀ ਸਮੀਖਿਆ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ www.apple.com/in/legal/privacy/data/en/improve-siri-dictation ’ਤੇ ਜਾਓ।

Siri ਅਤੇ ਡਿਕਟੇਸ਼ਨ

ਜਦੋਂ ਤੁਸੀਂ Siri ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਡਿਵਾਈਸ Siri ਸੈਟਿੰਗਾਂ ਵਿੱਚ ਇਹ ਦਰਸਾਉਂਦਾ ਹੈ ਕਿ ਤੁਹਾਡੀ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਉੱਪਰ ਪ੍ਰਕਿਰਿਆ ਤੁਹਾਡੇ ਡਿਵਾਈਸ ਵਿੱਚ ਹੀ ਹੋ ਰਹੀ ਹੈ ਅਤੇ ਇਹ Apple ਸਰਵਰ ਨੂੰ ਨਹੀਂ ਭੇਜੀਆਂ ਜਾ ਰਹੀਆਂ। ਨਹੀਂ ਤਾਂ, ਤੁਹਾਡੀ ਆਡੀਓ ਨੂੰ Apple ਦੇ ਸਰਵਰਾਂ ’ਤੇ ਭੇਜਿਆ ਜਾਂਦਾ ਹੈ ਅਤੇ ਇਸ ’ਤੇ ਪ੍ਰਕਿਰਿਆ ਕੀਤੀ ਜਾਂਦੀ ਹੈ। ਜਦੋਂ ਤੱਕ ਤੁਸੀਂ Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਉਣ ਦੀ ਚੋਣ ਨਹੀਂ ਕਰਦੇ, ਉਦੋਂ ਤੱਕ Apple ਵੱਲੋਂ ਤੁਹਾਡਾ ਆਡੀਓ ਡੇਟਾ ਸਟੋਰ ਨਹੀਂ ਕੀਤਾ ਜਾਂਦਾ।

ਜਦੋਂ ਤੁਸੀਂ ਡਿਕਟੇਸ਼ਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਡਿਵਾਈਸ ਵੱਲੋਂ ਕੀਬੋਰਡ ਸੈਟਿੰਗਾਂ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਤੁਹਾਡੀਆਂ ਆਡੀਓ ਅਤੇ ਟ੍ਰਾਂਸਕ੍ਰਿਪਸਟਾਂ ਉੱਪਰ ਪ੍ਰਕਿਰਿਆ ਤੁਹਾਡੇ ਡਿਵਾਈਸ ਵਿੱਚ ਹੀ ਹੋ ਰਹੀ ਹੈ ਅਤੇ ਇਹਨਾਂ ਨੂੰ Apple ਸਰਵਰ ਨੂੰ ਨਹੀਂ ਭੇਜਿਆ ਗਿਆ। ਜੇ ਅਜਿਹਾ ਨਹੀਂ ਹੈ ਤਾਂ ਜਿਹੜੀਆਂ ਗੱਲਾਂ ਤੁਸੀਂ ਡਿਕਟੇਟ ਕਰਦੇ ਹੋ ਉਹਨਾਂ ਨੂੰ ਸਰਵਰ ’ਤੇ ਭੇਜਿਆ ਜਾਂਦਾ ਹੈ ਅਤੇ ਪ੍ਰਕਿਰਿਆ ਕੀਤੀ ਜਾਂਦੀ ਹੈ ਪਰ ਇਹ ਉਦੋਂ ਤੱਕ ਸਟੋਰ ਨਹੀਂ ਕੀਤੀਆਂ ਜਾਣਗੀਆਂ ਜਦੋਂ ਤੱਕ ਤੁਸੀਂ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਦੀ ਚੋਣ ਨਹੀਂ ਕਰਦੇ।

Apple ਬੇਨਤੀ ਨਾਲ ਸੰਬੰਧਿਤ ਡੇਟਾ, ਜਿਵੇਂ ਕਿ ਤੁਹਾਡੇ ਵੱਲੋਂ ਕੀਤੀ ਬੇਨਤੀ ਦੀ ਸ਼੍ਰੇਣੀ ਅਤੇ ਇਸਦੇ ਸਫਲਤਾ ਨਾਲ ਪੂਰਾ ਹੋਣ ਜਾਂ ਨਾ ਹੋਣ ਦੀ ਜਾਣਕਾਰੀ, ਡਿਵਾਈਸ ਦੀਆਂ ਵਿਸ਼ੇਸ਼ਤਾਵਾਂ, ਡਿਵਾਈਸ ਦੀ ਕੌਨਫ਼ਿਗਰੇਸ਼ਨ, ਕਾਰਗੁਜ਼ਾਰੀ ਦੇ ਅੰਕੜੇ ਅਤੇ ਜੇ ਤੁਸੀਂ ਟਿਕਾਣਾ ਸੇਵਾਵਾਂ ਚਾਲੂ ਕੀਤੀਆਂ ਹੋਈਆਂ ਹਨ ਤਾਂ ਬੇਨਤੀ ਕਰਨ ਮੌਕੇ ਤੁਹਾਡੇ ਡਿਵਾਈਸ ਦੇ ਅੰਦਾਜ਼ਨ ਟਿਕਾਣੇ ਆਦਿ ਨੂੰ ਵੀ ਸਟੋਰ ਕਰੇਗਾ।

ਤੁਹਾਡੀ ਬੇਨਤੀਆਂ ਦੀ ਹਿਸਟਰੀ, ਜਿਸ ਵਿੱਚ ਟ੍ਰਾਂਸਕ੍ਰਿਪਟਾਂ ਅਤੇ ਸੰਬੰਧਿਤ ਬੇਨਤੀ ਡੇਟਾ ਸ਼ਾਮਲ ਹੁੰਦਾ ਹੈ, ਡਿਵਾਈਸ ਵੱਲੋਂ ਤਿਆਰ ਕੀਤੇ ਇੱਕ ਬੇਤਰਤੀਬ ਪਛਾਣਕਰਤਾ ਨਾਲ ਜੋੜੀ ਜਾਂਦੀ ਹੈ ਜੋ ਘੰਟੇ ਵਿੱਚ ਕਈ ਵਾਰ ਬਦਲਦਾ ਹੈ ਅਤੇ ਇਸਨੂੰ ਤੁਹਾਡੇ Apple ਖਾਤੇ ਜਾਂ ਈਮੇਲ ਪਤੇ ਨਾਲ ਨਹੀਂ ਜੋੜਿਆ ਜਾਂਦਾ। Apple ਵੱਲੋਂ Siri, ਡਿਕਟੇਸ਼ਨ, ਖੋਜੋ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿਚਲੇ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਵਿਕਸਤ ਕਰਨ ਅਤੇ ਬਿਹਤਰ ਬਣਾਉਣ ਲਈ ਇਸ ਡੇਟਾ ਨੂੰ ਦੋ ਸਾਲ ਤੱਕ ਸਾਂਭਿਆ ਤੇ ਵਰਤਿਆ ਜਾ ਸਕਦਾ ਹੈ। ਉਦਾਹਰਨ ਵਜੋਂ ਟ੍ਰਾਂਸਕ੍ਰਿਪਟ ਦੀ ਵਰਤੋਂ Siri, ਖੋਜ, ਵੌਇਸ ਕੰਟਰੋਲ, ਅਨੁਵਾਦ ਅਤੇ ਆਟੋਮੈਟਿਕ ਬੋਲਾਂ ਨੂੰ ਪਛਾਣਨ ਵਾਲੇ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ। Apple ਵੱਲੋਂ Siri ਨਾਲ ਤੁਹਾਡੇ ਇੰਟਰੈਕਸ਼ਨਾਂ ਦੀਆਂ ਟ੍ਰਾਂਸਕ੍ਰਿਪਟਾਂ ਦੇ ਹਿੱਸਿਆਂ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਅਤੇ ਸਮੀਖਿਆ ਕੀਤੇ ਗਏ ਇੰਟਰੈਕਸ਼ਨਾਂ ਦੇ ਇਹਨਾਂ ਛੋਟੇ ਹਿੱਸਿਆਂ ਨੂੰ ਇਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਨੂੰ ਲਗਾਤਾਰ ਬਿਹਤਰ ਬਣਾਉਂਦੇ ਰਹਿਣ ਲਈ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਸਾਂਭਿਆ ਜਾ ਸਕਦਾ ਹੈ।

Siri ਅਤੇ ਡਿਕਟੇਸ਼ਨ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦੀ ਹਿਸਟਰੀ ਤੁਹਾਡੇ ਡਿਵਾਈਸ ’ਤੇ ਸਟੋਰ ਕੀਤੀ ਜਾਂਦੀ ਹੈ ਅਤੇ Siri ਨਾਲ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਤੁਹਾਡੇ ਵੱਲੋਂ Siri ਅਤੇ ਡਿਕਟੇਸ਼ਨ ਦੀ ਵਰਤੋਂ ਕਰਨ ’ਤੇ ਤੁਹਾਡਾ ਡਿਵਾਈਸ Apple ਨੂੰ ਸੰਦਰਭ ਦਾ ਡੇਟਾ ਭੇਜ ਸਕਦੀ ਹੈ, ਇਸ ਵਿੱਚ ਤੀਜੀ-ਧਿਰ ਦੀਆਂ ਐਪਾਂ ਦਾ ਡੇਟਾ ਵੀ ਸ਼ਾਮਲ ਹੈ, ਜਿਹਨਾਂ ਨੂੰ “Siri ਬੇਨਤੀਆਂ ਨਾਲ ਵਰਤੋਂ” ਨਾਲ ਏਕੀਕ੍ਰਿਤ ਹੋਣ ਦੀ ਆਗਿਆ ਦਿੱਤੀ ਗਈ ਹੈ, ਜਿਵੇਂ ਕਿ:

  • ਸੰਪਰਕਾਂ ਦੇ ਨਾਮ, ਉਪਨਾਮ ਅਤੇ ਰਿਸ਼ਤੇ (ਜਿਵੇਂ “ਮੇਰਾ ਪਿਤਾ”), ਜੇ ਤੁਸੀਂ ਆਪਣੇ ਸੰਪਰਕਾਂ ਵਿੱਚ ਇਹ ਸੈੱਟ ਕੀਤਾ ਹੈ
  • ਪਤੇ ਦੀ ਕਿਸਮ, ਜੇ ਤੁਸੀਂ ਭਾਸ਼ਾ ਅਤੇ ਖੇਤਰ ਸੈਟਿੰਗਾਂ ਵਿੱਚ ਇਸਨੂੰ ਸੈੱਟ ਕੀਤਾ ਹੈ
  • ਤੁਹਾਡੇ ਵੱਲੋਂ ਮਾਣਿਆ ਜਾਂਦਾ ਸੰਗੀਤ ਤੇ ਪੌਡਕਾਸਟ
  • ਤੁਹਾਡਾ ਅਤੇ ਤੁਹਾਡੇ ਪਰਿਵਾਰਕ ਸਾਂਝਾਕਰਨ ਵਿਚਲੇ ਮੈਂਬਰਾਂ ਦੇ ਡਿਵਾਈਸ ਦੇ ਨਾਮ
  • ਘਰ ਐਪ ਵਿਚਲੀ ਐਕਸੈਸਰੀ ਦੇ ਨਾਮ, ਘਰ, ਦ੍ਰਿਸ਼, ਸਾਂਝੇ ਕੀਤੇ ਗਏ ਘਰ ਦੇ ਮੈਂਬਰ ਅਤੇ Apple TV ਵਰਤੋਂਕਾਰ ਪ੍ਰੋਫ਼ਾਈਲਾਂ
  • ਆਈਟਮਾਂ ਦੇ ਲੇਬਲ, ਜਿਵੇਂ ਕਿ ਤਸਵੀਰਾਂ ਵਿੱਚ ਲੋਕਾਂ ਦੇ ਨਾਮ, ਅਲਾਰਮ ਨਾਮ ਅਤੇ ਰਿਮਾਈਂਡਰ ਸੂਚੀਆਂ ਦੇ ਨਾਮ
  • ਤੁਹਾਡੇ ਡਿਵਾਈਸ ’ਤੇ ਇੰਸਟਾਲ ਕੀਤੀਆਂ ਐਪਾਂ ਦੇ ਨਾਮ ਅਤੇ ਤੁਹਾਡੇ ਵੱਲੋਂ Siri ਰਾਹੀਂ ਸ਼ਾਮਲ ਕੀਤੇ ਸ਼ੌਰਟਕੱਟ

ਇਹ ਡੇਟਾ ਬੇਤਰਤੀਬ, ਡਿਵਾਈਸ-ਜਨਰੇਟਡ ਪਛਾਣਕਰਤਾਵਾਂ ਨਾਲ ਜੁੜਿਆ ਹੋਇਆ ਹੈ ਜੋ ਤੁਹਾਡੇ Apple ਖਾਤੇ ਜਾਂ ਈਮੇਲ ਨਾਲ ਜੁੜਿਆ ਨਹੀਂ ਹੈ। Apple ਵੱਲੋਂ ਇਸ ਦੀ ਵਰਤੋਂ ਇਹ ਜਾਣਨ ਕਿ Siri ਵੱਲੋਂ ਤੁਹਾਡੀ ਬੇਨਤੀ ਨੂੰ ਸਹੀ ਢੰਗ ਨਾਲ ਸਮਝਿਆ ਜਾ ਰਿਹਾ ਹੈ ਜਾਂ ਨਹੀਂ, ਅਤੇ ਤੁਹਾਡੇ iOS ਡਿਵਾਈਸ ਅਤੇ ਕਿਸੇ ਵੀ ਕਨੈਕਟ ਕੀਤੇ Apple ਡਿਵਾਈਸ ਜਿਵੇਂ ਕਿ ਤੁਹਾਡੀ Apple Watch, HomePod ਜਾਂ ਸਮਰਥਿਤ HomeKit ਐਕਸੈਸਰੀ ਦੀ ਤੁਹਾਨੂੰ ਬਿਹਤਰ ਢੰਗ ਨਾਲ ਸਮਝਣ ਤੇ ਤੁਹਾਡੇ ਬੋਲਣ ਦੇ ਤਰੀਕੇ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਹੀ ਕੀਤੀ ਜਾਂਦੀ ਹੈ।

ਸੰਦਰਭੀ ਡੇਟਾ ਅਤੇ ਤੁਹਾਡੀਆਂ Siri ਟ੍ਰਾਂਸਕ੍ਰਿਪਟਾਂ ਅਤੇ ਸੰਬੰਧਿਤ ਬੇਨਤੀਆਂ ਦਾ ਡੇਟਾ ਮਾਰਕਿਟਿੰਗ ਪ੍ਰੋਫ਼ਾਈਲ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਅਤੇ ਕਦੇ ਵੀ ਕਿਸੇ ਨੂੰ ਵੇਚਿਆ ਨਹੀਂ ਜਾਂਦਾ।

ਤੀਜੀ-ਧਿਰ ਦੀਆਂ ਐਪਾਂ

ਜਦੋਂ Siri ਤੁਹਾਡੀ ਥਾਂ ’ਤੇ ਕਿਸੇ ਤੀਜੀ-ਧਿਰ ਦੀ ਐਪ ਜਾਂ ਸੇਵਾ ਨਾਲ ਇੰਟਰੈਕਸ਼ਨ ਕਰਦੀ ਹੈ ਤਾਂ ਤੁਸੀਂ ਇਸ ਐਪ ਜਾਂ ਸੇਵਾ ਦੇ ਨਿਯਮ ’ਤੇ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੁੰਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਐਪਾਂ ਨੂੰ ਟ੍ਰਾਂਸਕ੍ਰਿਪਸ਼ਨ ਲਈ “ਬੋਲ ਦੀ ਪਛਾਣ” ਦੀ ਵਰਤੋਂ ਕਰਨ ਦੀ ਆਗਿਆ ਦੇਣ ਦਾ ਵਿਕਲਪ ਚੁਣਦੇ ਹੋ, ਤਾਂ ਟ੍ਰਾਂਸਕ੍ਰਾਈਬ ਕੀਤਾ ਜਾਣ ਵਾਲਾ ਵੌਇਸ ਡੇਟਾ Apple ਨੂੰ ਭੇਜਿਆ ਜਾ ਸਕਦਾ ਹੈ।

Siri ਦੇ ਸੁਝਾਅ

ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ Siri ਵੱਲੋਂ ਸਥਾਨਕ, ਔਨ-ਡਿਵਾਈਸ ਪ੍ਰਕਿਰਿਆ ਦੀ ਵਰਤੋਂ ਕਰ ਕੇ ਤੁਹਾਡੇ ਵੱਲੋਂ ਆਪਣੇ ਡਿਵਾਈਸ ਅਤੇ ਐਪਾਂ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਸਿੱਖਿਆ ਜਾਂਦਾ ਹੈ। ਤੁਹਾਡੇ ਡਿਵਾਈਸ ਵਿੱਚ ਸਟੋਰ ਜਾਣਕਾਰੀ ਜਿਵੇਂ ਕਿ ਤੁਹਾਡੀ Safari ਬ੍ਰਾਊਜ਼ਿੰਗ ਹਿਸਟਰੀ, ਈਮੇਲਾਂ, ਸੁਨੇਹੇ, ਸੂਚਨਾਵਾਂ ਅਤੇ ਸੰਪਰਕਾਂ ਦੇ ਨਾਲ-ਨਾਲ ਹੋਰ ਇੰਸਟਾਲ ਕੀਤੀਆਂ ਐਪਾਂ ਵੱਲੋਂ ਭੇਜੀ ਜਾਂ ਉਹਨਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੀ ਵਰਤੋਂ ਕਰ ਕੇ Siri ਵੱਲੋਂ ਸ਼ੌਰਟਕੱਟ ਦੇ ਸੁਝਾਅ ਦਿੱਤੇ ਜਾ ਸਕਦੇ ਹਨ ਅਤੇ ਖੋਜਾਂ, ਸਾਂਝੀ ਕੀਤੀ ਸ਼ੀਟ, ਕੈਲੰਡਰ, ਭਾਲੋ, ਵਿਜ਼ੂਅਲ ਭਾਲੋ, Safari, ਐਪਾਂ ਆਦਿ ਵਿੱਚ ਸੁਝਾਅ ਪ੍ਰਦਾਨ ਕੀਤੇ ਜਾ ਸਕਦੇ ਹਨ। ਉਦਾਹਰਨ ਲਈ ਫ਼ੋਟੋ ਵਿੱਚ ਕੌਣ ਹੈ, ਇਸ ਆਧਾਰ ‘ਤੇ ਸਾਂਝੀ ਕੀਤੀ ਸ਼ੀਟ ਵਿੱਚ ਫ਼ੋਟੋ ਨੂੰ ਕਿਸ ਨਾਲ ਸਾਂਝਾ ਕਰਨਾ ਹੈ, ਇਸ ਸੰਬੰਧੀ ਸੁਝਾਅ ਦੇਣ ਲਈ Siri ਵੱਲੋਂ ਔਨ-ਡਿਵਾਈਸ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੁਝਾਅ ਦੀ ਵਰਤੋਂ Apple ਸੇਵਾਵਾਂ ਨੂੰ ਵਿਅਕਤੀਗਤ ਬਣਾਉਣ ਲਈ ਕੀਤੀ ਜਾ ਸਕਦੀ ਹੈ ਪਰ ਇਹਨਾਂ ਨੂੰ Apple ਸਰਵਰ ’ਤੇ ਸਟੋਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਤੀਜੀ-ਧਿਰ ਦੀਆਂ ਐਪਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਜਦੋਂ ਤੁਸੀਂ Siri ਵੱਲੋਂ ਸੁਝਾਏ ਸ਼ੌਰਟਕੱਟ ਨੂੰ ਚਲਾਉਂਦੇ ਹੋ ਤਾਂ ਤੁਸੀਂ ਐਪ ਦੇ ਨਿਯਮ ਅਤੇ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਹੁੰਦੇ ਹੋ।

ਟਿਕਾਣਾ ਸੇਵਾਵਾਂ

ਜੇਕਰ Siri ਲਈ ਤੁਹਾਡੀਆਂ “ਟਿਕਾਣਾ ਸੇਵਾਵਾਂ” ਚਾਲੂ ਹਨ, ਤਾਂ Siri ਅਤੇ ਡਿਕਟੇਸ਼ਨ ਦੀਆਂ ਤੁਹਾਡੀਆਂ ਬੇਨਤੀਆਂ ’ਤੇ ਪ੍ਰਤਿਕਿਰਿਆ ਦੇਣ ਦੀ ਸਟੀਕਤਾ ਨੂੰ ਬਿਹਤਰ ਬਣਾਉਣ ਲਈ ਬੇਨਤੀ ਕਰਦੇ ਸਮੇਂ ਤੁਹਾਡੇ ਡਿਵਾਈਸ ਦਾ ਟਿਕਾਣਾ Apple ਨੂੰ ਭੇਜਿਆ ਜਾਵੇਗਾ। ਪ੍ਰਸੰਗਿਕ ਪ੍ਰਤਿਕਿਰਿਆਵਾਂ ਅਤੇ ਸੁਝਾਅ ਪ੍ਰਦਾਨ ਕਰਨ ਲਈ, ਭੂਗੋਲਿਕ ਖੇਤਰ ਨਾਲ ਮੇਲ ਕਰਕੇ ਤੁਹਾਡਾ ਟਿਕਾਣੇ ਦਾ ਅਨੁਮਾਨ ਲਗਾਉਣ ਲਈ Apple ਵੱਲੋਂ ਤੁਹਾਡੇ ਇੰਟਰਨੈੱਟ ਕਨੈਕਸ਼ਨ ਦੇ IP ਪਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

iCloud ਸਿੰਕ ਕਰਨਾ

ਜੇਕਰ ਤੁਸੀਂ iCloud ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀਆਂ Siri ਸੈਟਿੰਗਾਂ ਅਤੇ Siri ਸੁਝਾਅ ਵਿਅਕਤੀਗਤਤਾ ਤੁਹਾਡੇ ਸਭ Apple ਡਿਵਾਈਸਾਂ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰਦੇ ਹੋਏ ਸਿੰਕ ਹੋ ਜਾਣਗੀਆਂ। ਜੇ ਤੁਸੀਂ Siri ਨੂੰ ਸੈਟ ਅੱਪ ਕੀਤਾ ਹੈ, ਤਾਂ ਤੁਹਾਡੀਆਂ ਬੇਨਤੀਆਂ ਦੇ ਛੋਟੇ ਜਿਹੇ ਨਮੂਨੇ ਨੂੰ ਹਰੇਕ ਡਿਵਾਈਸ ਵਿੱਚ ਵਿਅਕਤੀਗਤ Siri ਪਛਾਣ ਨੂੰ ਬਿਹਤਰ ਬਣਾਉਣ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰਕੇ ਸਿੰਕ ਕੀਤਾ ਜਾਵੇਗਾ। ਵਿਅਕਤੀਗਤ ਬੋਲ ਦੀ ਪਛਾਣ ਕਰਨ ਵਾਲੇ ਮਾਡਲ ਅਤੇ ਤੁਹਾਡੇ ਡਿਵਾਈਸ ਉੱਪਰ Siri ਤੇ ਡਿਕਟੇਸ਼ਨ ਨਾਲ ਹੋਈਆਂ ਤੁਹਾਡੀਆਂ ਇੰਟਰੈਕਸ਼ਨਾਂ ਆਪਣੀ ਸਟੀਕਤਾ ਸੁਧਾਰਨ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਡਿਵਾਈਸ ਵਿਚਲੀ ਜਾਣਕਾਰੀ ਦਾ ਸਹਾਰਾ ਲੈ ਸਕਦੀਆਂ ਹਨ। ਤੁਹਾਡੇ ਡਿਵਾਈਸ ਦੇ ਨੇੜ ਭਵਿੱਖ ਦੇ ਟਾਈਮਰ, ਅਲਾਰਮ, ਸਾਂਝੇ ਕੀਤੇ ਗਏ ਮੀਡੀਆ ਦੇ ਸਟੇਟਸ ਅਤੇ ਜੇਕਰ ਤੁਸੀਂ ਆਪਣੇ HomePod ਵਿੱਚ ਵਿਅਕਤੀਗਤ ਬੇਨਤੀਆਂ ਦਾ ਵਿਕਲਪ ਚੁਣਿਆ ਹੈ ਤਾਂ ਫ਼ੋਨ ਕਾਲਾਂ ਦੇ ਸਟੇਟਸ ਨੂੰ ਅਤੇ ਇਸ ਡਿਵਾਈਸ ਦੀ ਦੂਰੀ ਨੂੰ ਨੇੜਲੇ Apple ਡਿਵਾਈਸਾਂ ਨਾਲ ਸਥਾਨਕ ਤੌਰ ’ਤੇ ਸਾਂਝਾ ਕੀਤਾ ਜਾ ਸਕਦਾ ਹੈ, ਤਾਂ ਜੋ ਹੋਰ ਲੋਕ ਤੁਹਾਡੇ ਨੇੜੇ-ਤੇੜੇ ਦੇ Siri ਸਮਰੱਥ ਡਿਵਾਈਸਾਂ ਰਾਹੀਂ ਉਨ੍ਹਾਂ ਨੂੰ ਕੰਟਰੋਲ ਕਰ ਸਕਣ।

ਤੁਸੀਂ ਚੁਣ ਸਕਦੇ ਹੋ ਅਤੇ ਕੰਟਰੋਲ ਕਰ ਸਕਦੇ ਹੋ

ਤੁਸੀਂ ਕਿਸੇ ਵੀ ਸਮੇਂ Siri ਜਾਂ ਡਿਕਟੇਸ਼ਨ ਨੂੰ ਅਸਮਰੱਥ ਕਰ ਸਕਦੇ ਹੋ। Siri ਨੂੰ ਬੰਦ ਕਰਨ ਲਈ, ਸੈਟਿੰਗਾਂ > Siri > “Siri ਨਾਲ ਗੱਲ ਕਰੋ” ’ਤੇ ਜਾ ਕੇ “ਬੰਦ ਕਰੋ” ’ਤੇ ਟੈਪ ਕਰੋ ਅਤੇ ਸੈਟਿੰਗਾਂ > Siri > “Siri ਨਾਲ ਗੱਲ ਕਰੋ” ’ਤੇ ਜਾ ਕੇ “Siri ਲਈ ਹੋਮ ਬਟਨ ਦਬਾਓ” ਜਾਂ “Siri ਲਈ ਸਾਈਡ ਬਟਨ ਦਬਾਓ” ਨੂੰ ਬੰਦ ਕਰਨ ਲਈ ਟੈਪ ਕਰੋ। ਡਿਕਟੇਸ਼ਨ ਬੰਦ ਕਰਨ ਲਈ, ਸੈਟਿੰਗਾਂ > ਆਮ > ਕੀਬੋਰਡ ’ਤੇ ਜਾਓ ਅਤੇ ਫਿਰ “ਡਿਕਟੇਸ਼ਨ ਸਮਰੱਥ ਕਰੋ” ਨੂੰ ਬੰਦ ਕਰਨ ਲਈ ਟੈਪ ਕਰੋ। ਜੇ ਤੁਸੀਂ Siri ਅਤੇ ਡਿਕਟੇਸ਼ਨ ਦੋਵਾਂ ਨੂੰ ਬੰਦ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ’ਤੇ ਸਟੋਰ ਕੀਤੀਆਂ ਅਤੇ ਤੁਹਾਡੇ ਅਨੁਭਵ ਨੂੰ ਤੁਹਾਡੇ ਅਨੁਸਾਰੀ ਬਣਾਉਣ ਲਈ ਵਰਤੀਆਂ ਗਈਆਂ ਤੁਹਾਡੀਆਂ Siri ਤੇ ਡਿਕਟੇਸ਼ਨ ਦੀਆਂ ਬੇਨਤੀਆਂ ਦੀਆਂ ਟ੍ਰਾਂਸਕ੍ਰਿਪਟਾਂ ਡਿਲੀਟ ਕਰ ਦਿੱਤੀਆਂ ਜਾਣਗੀਆਂ।

ਤੁਸੀਂ ਆਪਣੇ ਡਿਵਾਈਸ ਵਿੱਚ ਸਾਂਭੇ ਆਪਣੇ Siri ਅਤੇ ਡਿਕਟੇਸ਼ਨ ਬਾਰੇ ਕੀਤੀਆਂ ਬੇਨਤੀਆਂ ਦੇ ਟ੍ਰਾਂਸਕ੍ਰਿਪਟ ਨੂੰ ਸੈਟਿੰਗਾਂ > Siri > Siri ਅਤੇ ਡਿਕਟੇਸ਼ਨ ਹਿਸਟਰੀ ਵਿੱਚ ਜਾ ਕੇ “Siri ਅਤੇ ਡਿਕਟੇਸ਼ਨ ਹਿਸਟਰੀ ਡਿਲੀਟ ਕਰੋ” ’ਤੇ ਟੈਪ ਕਰ ਕੇ ਡਿਲੀਟ ਕਰ ਸਕਦੇ ਹੋ।

ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > Siri > ਐਪਾਂ > [ਐਪ ਦਾ ਨਾਮ] > “Siri ਬੇਨਤੀਆਂ ਨਾਲ ਵਰਤੋਂ ਕਰੋ” ’ਤੇ ਜਾ ਕੇ ਇਹ ਕੰਟਰੋਲ ਕਰ ਸਕਦੇ ਹੋ ਕਿ ਕਿਹੜੀਆਂ ਐਪਾਂ “Siri ਬੇਨਤੀਆਂ ਦੀ ਆਗਿਆ ਦਿਓ” ਨਾਲ ਏਕੀਕ੍ਰਿਤ ਹੋ ਸਕਦੀਆਂ ਹਨ।

ਜੇਕਰ ਤੁਸੀਂ ਐਪਾਂ ਵਿੱਚ ਜਾਂ ਸਾਂਝਾ ਕਰਦੇ ਸਮੇਂ, ਖੋਜ ਕਰਦੇ ਸਮੇਂ ਜਾਂ ਸੁਣਦੇ ਸਮੇਂ Siri ਸੁਝਾਅ ਨਹੀਂ ਚਾਹੁੰਦੇ, ਤਾਂ ਤੁਸੀਂ ਸੈਟਿੰਗਾਂ > Siri ‘ਤੇ ਜਾ ਕੇ ਅਤੇ “ਐਪ ਲਾਇਬ੍ਰੇਰੀ ਵਿੱਚ ਦਿਖਾਓ”, “Spotlight ਵਿੱਚ ਦਿਖਾਓ”, “ਸਾਂਝਾ ਕਰਦੇ ਸਮੇਂ ਦਿਖਾਓ” ਜਾਂ “ਸੁਣਦੇ ਸਮੇਂ ਦਿਖਾਓ” ਨੂੰ ਬੰਦ ਕਰਨ ਲਈ ਟੈਪ ਕਰ ਕੇ Siri ਸੁਝਾਅ ਅਸਮਰੱਥ ਕਰ ਸਕਦੇ ਹੋ।

ਤੁਸੀਂ Siri ਵੱਲੋਂ ਵਿਅਕਤੀਗਤ ਕੀਤੇ ਜਾਣ ਵਾਲੇ ਫ਼ੀਚਰ ਅਤੇ Siri ਵੱਲੋਂ ਸ਼ੌਰਟਕੱਟ ਲਈ ਸੁਝਾਈਆਂ ਗਈਆਂ ਐਪਾਂ ਦੀ ਪੂਰੀ ਸੂਚੀ ਸੈਟਿੰਗਾਂ > Siri ਵਿੱਚ ਜਾ ਕੇ ਦੇਖ ਅਤੇ ਕੰਟਰੋਲ ਕਰ ਸਕਦੇ ਹੋ। ਐਪਾਂ ਵੱਲੋਂ Siri ਨੂੰ ਵਿਅਕਤੀਗਤ ਬਣਾਉਣ ਲਈ ਜਾਣਕਾਰੀ ਦਾ ਯੋਗਦਾਨ ਪਾਉਣ ਤੋਂ ਰੋਕਣ ਲਈ, ਸੈਟਿੰਗਾਂ > Siri > ਐਪਾਂ > [ਐਪ ਦਾ ਨਾਮ], ’ਤੇ ਜਾਓ, ਫਿਰ “ਇਸ ਐਪ ਤੋਂ ਸਿੱਖੋ” ਨੂੰ ਬੰਦ ਕਰਨ ਲਈ ਟੈਪ ਕਰੋ। ਐਪ ਕਲਿੱਪਾਂ ਵੱਲੋਂ Siri ਨੂੰ ਵਿਅਕਤੀਗਤ ਬਣਾਉਣ ਲਈ ਜਾਣਕਾਰੀ ਦਾ ਯੋਗਦਾਨ ਪਾਉਣ ਤੋਂ ਰੋਕਣ ਲਈ, ਸੈਟਿੰਗਾਂ > Siri > ਐਪ ਕਲਿੱਪਾਂ ’ਤੇ ਜਾਓ, ਫਿਰ “ਐਪ ਕਲਿੱਪਾਂ ਤੋਂ ਸਿੱਖੋ” ਨੂੰ ਬੰਦ ਕਰਨ ਲਈ ਟੈਪ ਕਰੋ।

ਜੇ ਤੁਸੀਂ ਟਿਕਾਣਾ ਸੇਵਾਵਾਂ ਨੂੰ ਸਮਰੱਥ ਕੀਤਾ ਹੋਇਆ ਹੈ, ਤਾਂ ਤੁਸੀਂ Siri ਲਈ ਟਿਕਾਣਾ ਸੇਵਾਵਾਂ ਨੂੰ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > Siri ਵਿੱਚ ਜਾ ਕੇ “ਕਦੇ ਨਹੀਂ” ਨੂੰ ਟੈਪ ਕਰ ਕੇ ਬੰਦ ਕਰ ਸਕਦੇ ਹੋ।

ਜੇ ਤੁਸੀਂ ਟਿਕਾਣਾ ਸੇਵਾਵਾਂ ਨੂੰ ਸਮਰੱਥ ਕੀਤਾ ਹੋਇਆ ਹੈ, ਤਾਂ ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ਵਿੱਚ ਜਾ ਕੇ ਅਤੇ “ਸੁਝਾਅ ਅਤੇ ਖੋਜ” ਨੂੰ ਬੰਦ ਕਰਨ ਲਈ ਟੈਪ ਕਰ ਕੇ Siri ਲਈ ਟਿਕਾਣਾ ਸੇਵਾਵਾਂ ਨੂੰ ਅਸਮਰੱਥ ਕਰ ਸਕਦੇ ਹੋ।

ਜੇਕਰ ਤੁਸੀਂ Siri ਵਿਅਕਤੀਗਤ ਬਣਾਉਣ ਨੂੰ ਤੁਸੀਂ ਕਿਸੇ ਹੋਰ ਡਿਵਾਈਸ ‘ਤੇ ਸਿੰਕ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੈਟਿੰਗਾਂ > [ਤੁਹਾਡਾ ਨਾਮ] > iCloud > iCloud ਵਿੱਚ ਸੰਭਾਲੇ > ਸਭ ਦੇਖੋ ‘ਤੇ ਜਾ ਕੇ ਟੈਪ ਕਰ ਕੇ Siri ਨੂੰ ਬੰਦ ਕਰ ਸਕਦੇ ਹੋ।

ਤੁਸੀਂ Siri ਅਤੇ ਡਿਕਟੇਸ਼ਨ ਨੂੰ ਇੱਕੋ ਵੇਲੇ ਵਰਤਣ ਉੱਪਰ ਪਾਬੰਦੀ ਲਾਉਣ ਲਈ ਸੈਟਿੰਗਾਂ> ਸਕਰੀਨ ਸਮਾਂ > ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ > ਆਗਿਆ ਪ੍ਰਾਪਤ ਐਪਾਂ ਅਤੇ ਫ਼ੀਚਰ ਵਿੱਚ Siri ਅਤੇ ਡਿਕਟੇਸ਼ਨ ’ਤੇ ਟੈਪ ਕਰ ਸਕਦੇ ਹੋ।

ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਬੋਲ ਦੀ ਪਛਾਣ ਵਿੱਚ ਜਾ ਕੇ ਇਹ ਕੰਟਰੋਲ ਕਰ ਸਕਦੇ ਹੋ ਕਿ ਕਿਹੜੀਆਂ ਐਪਾਂ ਟ੍ਰਾਂਸਕ੍ਰਿਪਸ਼ਨ ਲਈ Siri ਦੀ ਵਰਤੋਂ ਕਰ ਕਰਦੀਆਂ ਹਨ।

Siri, ਡਿਕਟੇਸ਼ਨ ਜਾਂ Siri ਸੁਝਾਅ ਦੀ ਵਰਤੋਂ ਕਰ ਕੇ ਤੁਸੀਂ Apple, ਉਸਦੀਆਂ ਸਹਾਇਕ ਕੰਪਨੀਆਂ ਅਤੇ ਏਜੰਟਾਂ ਨੂੰ Siri, ਡਿਕਟੇਸ਼ਨ, ਖੋਜੋ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿੱਚ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜ ਮੁਹੱਈਆ ਕਰਵਾਉਣ ਅਤੇ ਇਹਨਾਂ ਨੂੰ ਵਿਕਸਤ ਕਰਨ ਲਈ, ਉੱਪਰ ਦੱਸੇ ਮੁਤਾਬਕ ਇਸ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਸੰਭਾਲਣ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਅਤੇ ਅਜਿਹਾ ਕਰਨ ਦੀ ਆਗਿਆ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ। Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।

2026-02-11