ਬ੍ਰਾਊਜ਼ਰ ਚੋਣ ਸਕਰੀਨ ਅਤੇ ਪਰਦੇਦਾਰੀ
ਬ੍ਰਾਊਜ਼ਰ ਚੋਣ ਸਕਰੀਨ ਵੱਲੋਂ ਤੁਹਾਨੂੰ ਆਪਣੀ ਤਰਜੀਹੀ ਡਿਫ਼ੌਲਟ ਬ੍ਰਾਊਜ਼ਰ ਐਪ ਸੈੱਟ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।
![]()
- ਜਦੋਂ ਤੁਸੀਂ Apple ਨਾਲ ਵਿਸ਼ਲੇਸ਼ਕੀ ਸਾਂਝਾ ਕਰਨ ਦੀ ਚੋਣ ਕਰਦੇ ਹੋ, ਤਾਂ Apple ਤਜਰਬੇ ਨੂੰ ਬਿਹਤਰ ਬਣਾਉਣ ਅਤੇ ਪਾਲਣਾ ਦੇ ਉਦੇਸ਼ਾਂ ਲਈ ਬ੍ਰਾਊਜ਼ਰ ਨੂੰ ਚੁਣਨ ਦੀ ਪ੍ਰਕਿਰਿਆ ਨਾਲ ਤੁਹਾਡੇ ਇੰਟਰੈਕਸ਼ਨ ਬਾਰੇ ਜਾਣਕਾਰੀ ਇਕੱਤਰ ਕਰਦਾ ਹੈ। ਇਹ ਜਾਣਕਾਰੀ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ।
- ਜਦੋਂ ਤੁਸੀਂ ਉਸ ਬ੍ਰਾਊਜ਼ਰ ਐਪ ਨੂੰ ਚੁਣਦੇ ਹੋ ਜੋ ਮੌਜੂਦਾ ਸਮੇਂ ਤੁਹਾਡੇ ਡਿਵਾਈਸ ’ਤੇ ਮੌਜੂਦ ਨਹੀਂ ਹੁੰਦੀ, ਤਾਂ ਉਸ ਐਪ ਨੂੰ App Store ਤੋਂ ਡਾਊਨਲੋਡ ਕੀਤਾ ਜਾਵੇਗਾ, ਤਾਂ ਜੋ ਉਸ ਨੂੰ ਤੁਹਾਡੇ ਡਿਫ਼ੌਲਟ ਬ੍ਰਾਊਜ਼ਰ ਵੱਜੋਂ ਸੈੱਟ ਕੀਤਾ ਜਾ ਸਕੇ।
- Apple ਬ੍ਰਾਊਜ਼ਰ ਐਪ ਡਾਊਨਲੋਡ ਨੂੰ ਤੁਹਾਡੇ Apple ਖਾਤੇ ਨਾਲ ਜੋੜਦਾ ਹੈ।
ਤੁਹਾਡੇ ਕੋਲ ਡਿਫ਼ੌਲਟ ਬ੍ਰਾਊਜ਼ ਐਪ ਦੀ ਚੋਣ ਕਰਨ ਦਾ ਵਿਕਲਪ ਹੁੰਦਾ ਹੈ ਜਿਸ ਨੂੰ ਤੁਸੀਂ ਵੈੱਬਸਾਈਟ ਲਿੰਕ ਖੋਲ੍ਹਣ ’ਤੇ ਵਰਤਣਾ ਚਾਹੁੰਦੇ ਹੋ।
ਜੇਕਰ ਤੁਸੀਂ Apple ਅਤੇ ਐਪ ਡਿਵੈਲਪਰਾਂ ਨਾਲ ਵਿਸ਼ਲੇਸ਼ਕੀ ਨੂੰ ਸਾਂਝਾ ਕਰਨ ਦੀ ਚੋਣ ਕੀਤੀ ਹੈ, ਤਾਂ Apple ਤੁਹਾਡੀਆਂ ਬ੍ਰਾਊਜ਼ਰ ਚੋਣਾਂ ਦੇ ਇੰਟਰੈਕਸ਼ਨਾਂ ਬਾਰੇ ਜਾਣਕਾਰੀ ਇਕੱਤਰ ਕਰਦਾ ਹੈ, ਜਿਸ ਵਿੱਚ ਤੁਸੀਂ ਕੀ ਟੈਪ ਕਰਦੇ ਹੋ, ਅਤੇ ਚੋਣ ਪੰਨੇ ‘ਤੇ ਬ੍ਰਾਊਜ਼ਰਾਂ ਦੀ ਸਥਿਤੀ ਵੀ ਸ਼ਾਮਲ ਹੁੰਦੀ ਹੈ। Apple ਵੱਲੋਂ ਇਹ ਡੇਟਾ ਇਕੱਤਰ ਕਰਨ ਵੇਲੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਤੁਹਾਡੇ ਨਾਲ ਸੰਬੰਧਿਤ ਨਹੀਂ ਕੀਤਾ ਜਾਂਦਾ ਹੈ। ਡੇਟਾ ਦੀ ਵਰਤੋਂ ਬ੍ਰਾਊਜ਼ਰ ਨੂੰ ਚੁਣਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ Apple ਦੇ ਰਿਪੋਰਟਿੰਗ ਅਤੇ ਪਾਲਣਾ ਦੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਤੁਸੀਂ ਕਿਸੇ ਵੀ ਸਮੇਂ ਆਪਣੀਆਂ ਵਿਸ਼ਲੇਸ਼ਕੀ ਸਾਂਝਾਕਰਨ ਤਰਜੀਹਾਂ ਨੂੰ ਬਦਲ ਸਕਦੇ ਹੋ। ਆਪਣੇ iOS ਜਾਂ iPadOS ਡਿਵਾਈਸ ‘ਤੇ ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ [ਡਿਵਾਈਸ] ਵਿਸ਼ਲੇਸ਼ਕੀ ਸਾਂਝਾ ਕਰੋ ਨੂੰ ਬੰਦ ਕਰਨ ਲਈ ਟੈਪ ਕਰੋ।
ਜਦੋਂ ਤੁਸੀਂ ਉਸ ਬ੍ਰਾਊਜ਼ਰ ਐਪ ਨੂੰ ਚੁਣਦੇ ਹੋ ਜੋ ਮੌਜੂਦਾ ਸਮੇਂ ਤੁਹਾਡੇ ਡਿਵਾਈਸ ‘ਤੇ ਮੌਜੂਦ ਨਹੀਂ ਹੁੰਦੀ, ਤਾਂ ਉਸ ਐਪ ਨੂੰ App Store ਤੋਂ ਆਟੋਮੈਟਿਕਲੀ ਡਾਊਨਲੋਡ ਕਰ ਕੇ ਤੁਹਾਡੇ ਡਿਫ਼ੌਲਟ ਬ੍ਰਾਊਜ਼ਰ ਵਜੋਂ ਸੈੱਟ ਕਰ ਦਿੱਤਾ ਜਾਵੇਗਾ। ਇਸ ਡਾਊਨਲੋਡ ਦੇ ਹਿੱਸੇ ਵੱਜੋਂ ਤੁਹਾਡੇ ਡਿਵਾਈਸ ਦੀ ਹਾਰਡਵੇਅਰ ID ਅਤੇ IP ਪਤੇ ਵਰਗੇ ਪਛਾਣਕਰਤਾਵਾਂ ਨੂੰ Apple ਦੇ ਵੱਲੋਂ ਤੁਹਾਡੇ Apple ਖਾਤੇ ਨਾਲ ਲੌਗ ਕੀਤਾ ਜਾਂਦਾ ਹੈ। ਜਦੋਂ ਤੁਸੀਂ App Store ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਡਿਫ਼ੌਲਟ ਬ੍ਰਾਊਜ਼ਰ ਐਪ ਦੇ ਡਾਊਨਲੋਡ ਬਾਰੇ ਜਾਣਕਾਰੀ ਸਮੇਤ ਤੁਹਾਡੇ ਡਾਊਨਲੋਡਾਂ ਦੀ ਜਾਣਕਾਰੀ ਨੂੰ www.apple.com/in/legal/privacy/data/en/app-store ‘ਤੇ App Store ਅਤੇ ਪਰਦੇਦਾਰੀ ਵਿੱਚ ਵਰਣਨ ਕੀਤੇ ਅਨੁਸਾਰ ਵਰਤਿਆ ਜਾ ਸਕਦਾ ਹੈ।
ਤੁਸੀਂ ਕਿਸੇ ਵੀ ਸਮੇਂ ਆਪਣਾ ਡਿਫ਼ੌਲਟ ਬ੍ਰਾਊਜ਼ ਬਦਲ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ >ਐਪਾਂ ‘ਤੇ ਜਾਓ ਅਤੇ ਉਸ ਐਪ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਆਪਣੇ ਡਿਫ਼ੌਲਟ ਬ੍ਰਾਊਜ਼ਰ ਵਜੋਂ ਸੈੱਟ ਕਰਨਾ ਚਾਹੁੰਦੇ ਹੋ, ਫਿਰ “ਡਿਫ਼ੌਲਟ ਬ੍ਰਾਊਜ਼ਰ ਐਪ” ‘ਤੇ ਟੈਪ ਕਰੋ। ਡਿਫ਼ੌਲਟ ਵੱਜੋਂ ਸੈੱਟ ਕਰਨ ਲਈ ਐਪ ਨੂੰ ਚੁਣੋ। ਐਪ ਦੇ ਡਿਫ਼ੌਲਟ ਹੋਣ ਦੀ ਪੁਸ਼ਟੀ ਕਰਨ ਲਈ ਐਪ ਦੇ ਅੱਗੇ ਇੱਕ ਚੈੱਕਮਾਰਕ ਦਿਖਾਈ ਦੇਵੇਗਾ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12