ਕੈਮਰਾ ਅਤੇ ARKit ਅਤੇ ਪਰਦੇਦਾਰੀ
Apple ਨੇ ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ ਕੈਮਰਾ ਡਿਜ਼ਾਈਨ ਕੀਤਾ ਹੈ ਅਤੇ ਕੈਮਰੇ ਨੂੰ ਐਕਸੈੱਸ ਕਰਨ ਤੋਂ ਪਹਿਲਾਂ ਤੀਜੀ-ਧੀਰ ਦੀਆਂ ਐਪਲੀਕੇਸ਼ਨਾਂ ਨੂੰ ਤੁਹਾਡੀ ਸਹਿਮਤੀ ਪ੍ਰਾਪਤ ਕਰਨਾ ਲਾਜ਼ਮੀ ਹੈ।
iOS ਡਿਵਾਈਸ ’ਤੇ, ਤੁਸੀਂ ਜਿਹੜੀਆਂ ਐਪਾਂ ਨੂੰ ਕੈਮਰੇ ਦਾ ਐਕਸੈੱਸ ਦਿੱਤਾ ਹੈ, ਉਹ ਤੁਹਾਡੇ ਮੂਹਰਲੇ ਅਤੇ ਪਿਛਲੇ ਕੈਮਰਿਆਂ ਤੋਂ ਰੀਅਲ-ਟਾਈਮ ਤਸਵੀਰਾਂ ਦਾ ਐਕਸੈੱਸ ਕਰ ਸਕਦੀਆਂ ਹਨ। ਇਹ ਸਪਸ਼ਟ ਕੀਤੇ ਬਿਨਾਂ ਕਿ ਕੈਮਰਾ ਵਰਤੋਂ ਵਿੱਚ ਹੈ, ਐਪਾਂ ਨੂੰ ਕੈਮਰੇ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ।
ਕੈਮਰੇ ਨਾਲ ਲਈਆਂ ਗਈਆਂ ਤਸਵੀਰਾਂ ਅਤੇ ਵੀਡੀਓ ਵਿੱਚ, ਇਹਨਾਂ ਨੂੰ ਕਿੱਥੇ ਅਤੇ ਕਦੋਂ ਲਿਆ ਗਿਆ ਸੀ ਅਤੇ ਡੈਪਥ ਆਫ਼ ਫ਼ੀਲਡ ਅਤੇ ਓਵਰਕੈਪਚਰ ਵਰਗੀ ਹੋਰ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੈਮਰਾ ਐਪ ਨਾਲ ਖਿੱਚੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਟਿਕਾਣਾ ਸ਼ਾਮਲ ਹੋਵੇ ਤਾਂ ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਕੈਮਰਾ ਵਿੱਚ ਜਾ ਕੇ ਇਸਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਤੁਸੀਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਨ ‘ਤੇ ਟਿਕਾਣਾ ਸ਼ਾਮਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਾਂਝੀ ਸ਼ੀਟ ਵਿੱਚ ਵਿਕਲਪ ਮੈਨਿਊ ਵਿੱਚ ਟਿਕਾਣਾ ਬੰਦ ਕਰ ਸਕਦੇ ਹੋ।
ਕੰਟੀਨਿਊਟੀ ਕੈਮਰੇ ਨਾਲ ਤੁਸੀਂ ਆਪਣੇ iPhone ਜਾਂ iPad ਦੀ ਵਰਤੋਂ ਕਿਸੇ ਹੋਰ ਡਿਵਾਈਸ ਦੇ ਵੈੱਬਕੈਮ ਵਜੋਂ ਕਰ ਸਕਦੇ ਹੋ। Mac ‘ਤੇ, ਜਦੋਂ ਦੋਵੇਂ ਡਿਵਾਈਸ ਨੇੜੇ ਹੋਣ ਅਤੇ ਇੱਕੋ Apple ਖਾਤੇ ‘ਤੇ ਸਾਈਨ ਇਨ ਹੋਣ ਤਾਂ ਤੁਹਾਡਾ iPhone ਡਿਫ਼ੌਲਟ ਤੌਰ ‘ਤੇ ਕਨੈਕਟ ਹੋ ਜਾਵੇਗਾ। Apple TV ‘ਤੇ, ਦੋਵੇਂ ਡਿਵਾਈਸ ਇੱਕ ਦੂਜੇ ਦੇ ਨੇੜੇ ਹੋਣ ‘ਤੇ ਤੁਸੀਂ iPhone ਜਾਂ iPad ਮੈਨੂਅਲੀ ਕਨੈਕਟ ਕਰ ਸਕਦੇ ਹੋ। ਤੁਸੀਂ ਕੈਮਰਾ ਦੀ ਕਿਰਿਆਸ਼ੀਲ ਸਟ੍ਰੀਮ ਨੂੰ “ਰੋਕੋ” ਬਟਨ ਨੂੰ ਦਬਾ ਕੇ ਜਾਂ iPhone ‘ਤੇ ਸਕ੍ਰੀਨ ਦੇ ਹੇਠਲੇ ਕਿਨਾਰੇ ਤੋਂ ਉੱਤੇ ਵੱਲ ਨੂੰ ਸਵਾਈਪ ਕਰਕੇ ਜਾਂ ਹੋਮ ਬਟਨ ਦਬਾ ਕੇ ਕਦੇ ਵੀ ਰੋਕ ਸਕਦੇ ਹੋ। Mac ਜਾਂ Apple TV ਦੀ ਕੈਮਰਾ ਸੂਚੀ ਤੋਂ iPhone ਜਾਂ iPad ਨੂੰ ਰੋਕਣ ਅਤੇ ਅਸਥਾਈ ਤੌਰ ‘ਤੇ ਹਟਾਉਣ ਲਈ, ਆਪਣੇ ਡਿਵਾਈਸ ‘ਤੇ “ਡਿਸਕਨੈਕਟ ਕਰੋ” ‘ਤੇ ਟੈਪ ਕਰੋ। ਤੁਸੀਂ ਆਪਣੇ iOS ਜਾਂ iPadOS ਡਿਵਾਈਸ ’ਤੇ ਸੈਟਿੰਗਾਂ > ਆਮ > AirPlay ਅਤੇ ਕੰਟੀਨਿਊਟੀ ’ਤੇ ਜਾ ਕੇ ਆਪਣੇ iPhone ਜਾਂ iPad ਨੂੰ Mac ਜਾਂ Apple TV ਦੇ ਵੈੱਬਕੈਮ ਵਜੋਂ ਵਰਤੋਂ ਕਰਨ ਨੂੰ ਅਸਮਰੱਥ ਕਰ ਸਕਦੇ ਹੋ।
ਚੁਣੇ ਗਏ iPhone ਮਾਡਲਾਂ ‘ਤੇ ਅਤੇ ਕੰਟੀਨਿਊਟੀ ਕੈਮਰੇ ਦੀ ਵਰਤੋਂ ਕਰਦੇ ਹੋਏ, ਸੈਂਟਰ ਸਟੇਜ ਸਮਰੱਥ ਕੀਤੀਆਂ ਗਈਆਂ ਐਪਾਂ ਲਈ ਮੂਹਰਲੇ ਕੈਮਰੇ ਨੂੰ ਆਟੋਮੈਟਿਕਲੀ ਪੈਨ ਅਤੇ ਜ਼ੂਮ ਕਰ ਕੇ ਤੁਹਾਨੂੰ ਫ਼ਰੇਮ ਵਿੱਚ ਰੱਖਦਾ ਹੈ। ਫ਼ਰੇਮ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਕੈਮਰਾ ਨਿਰਵਿਘਨਤਾ ਨਾਲ ਜ਼ੂਮ ਕਰਦਾ ਹੈ। ਵੀਡੀਓ ਕਾਲ ਦੌਰਾਨ ਤੁਸੀਂ ਸਕਰੀਨ ਦੇ ਸੱਜੇ-ਸਿਖਰਲੇ ਕਿਨਾਰੇ ਤੋਂ ਹੇਠਾਂ ਵੱਲ ਸਵਾਈਪ ਕਰ ਕੇ ਕੰਟਰੋਲ ਸੈਂਟਰ ਨੂੰ ਐਕਸੈੱਸ ਕਰ ਕੇ, ਵੀਡੀਓ ਪ੍ਰਭਾਵ ਬਟਨ ‘ਤੇ ਟੈਪ ਕਰ ਕੇ ਅਤੇ ਫਿਰ ਸੈਂਟਰ ਸਟੇਜ ਬਟਨ ‘ਤੇ ਟੈਪ ਕਰ ਕੇ ਸੈਂਟਰ ਸਟੇਜ ਨੂੰ ਬੰਦ ਕਰ ਸਕਦੇ ਹੋ। ਕੰਟਰੋਲ ਸੈਂਟਰ ਵਿਕਲਪਾਂ ਨੂੰ ਫ਼ੌਲੋ ਕਰ ਕੇ ਜਾਂ ਖ਼ੁਦ ਐਪ ਵਿੱਚ ਜਾ ਕੇ ਤੁਸੀਂ ਕਿਸੇ ਵੀ ਸਮੇਂ ਕੰਟਰੋਲ ਕਰ ਸਕਦੇ ਹੋ ਕਿ ਸਮਰਥਿਤ ਐਪਾਂ ਰਾਹੀਂ ਸੈਂਟਰ ਸਟੇਜ ਦੀ ਵਰਤੋਂ ਕਰਨੀ ਹੈ ਜਾਂ ਨਹੀਂ।
ਉਹ ਐਪਾਂ ਜਿਨ੍ਹਾਂ ਨੂੰ ਤੁਸੀਂ ਕੈਮਰੇ ਦਾ ਐਕਸੈੱਸ ਦਿੰਦੇ ਹੋ, ਉਹ ਔਗਮੈਂਟਡ ਰਿਐਲਿਟੀ (AR) ਅਨੁਭਵ ਪ੍ਰਦਾਨ ਕਰਨ ਲਈ ARKit ਦੀ ਵਰਤੋਂ ਕਰ ਸਕਦੀਆਂ ਹਨ। ਐਪਾਂ ਵੱਲੋਂ ARKit ਤੋਂ ਮਿਲਣ ਵਾਲੇ ਡੇਟਾ ਨੂੰ ਕੈਮਰੇ ਤੋਂ ਮਿਲਣ ਵਾਲੇ ਡੇਟਾ ਨਾਲ ਮਿਲਾਇਆ, ਵਰਤਿਆ ਅਤੇ ਸਟੋਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਤਸਵੀਰ ਨਾਲ ਜੁੜਿਆ ਟਿਕਾਣਾ । ਇਹ ਐਪਾਂ ਤੁਹਾਡੇ AR ਅਨੁਭਵ ਨੂੰ ਬਿਹਤਰ ਕਰਨ ਲਈ ਵਿਸ਼ਵ ਜਾਂ ਚਿਹਰਾ ਟ੍ਰੈਕਿੰਗ ਦੀ ਵਰਤੋਂ ਕਰਦੇ ਹੋਏ ਕੈਮਰੇ ਦੀ ਵਰਤੋਂ ਕਰ ਸਕਦੀਆਂ ਹਨ। ਵਿਸ਼ਵ ਟ੍ਰੈਕਿੰਗ ਵੱਲੋਂ ਕਿਸੇ ਭੌਤਿਕ ਥਾਂ ਨਾਲ ਸੰਬੰਧਿਤ ਵਰਤੋਂਕਾਰ ਦੇ ਸਥਾਨ ਨੂੰ ਨਿਰਧਾਰਤ ਕਰਦੇ ਸਮੇਂ ਇਨ੍ਹਾਂ ਸੈਂਸਰਾਂ ਦੀ ਜਾਣਕਾਰੀ ‘ਤੇ ਪ੍ਰਕਿਰਿਆ ਕਰਨ ਲਈ ਤੁਹਾਡੇ ਡਿਵਾਈਸ ‘ਤੇ ਐਲਗੋਰਿਦਮ ਦੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ਵ ਟ੍ਰੈਕਿੰਗ ਵੱਲੋਂ “ਨਕਸ਼ੇ” ਵਿੱਚ ਔਪਟੀਕਲ ਹੈਡਿੰਗ ਵਰਗੇ ਫ਼ੀਚਰ ਸਮਰੱਥ ਕੀਤੇ ਜਾਂਦੇ ਹਨ।
2025-12-12