ClassKit ਅਤੇ ਪਰਦੇਦਾਰੀ

ClassKit ਨੂੰ ਵਿਦਿਆਰਥੀ ਦੀ ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।


ਜੇਕਰ ਤੁਹਾਡੇ ਸਕੂਲ ਜਾਂ ਸੰਸਥਾ (“ਸੰਸਥਾ”) ਦੁਆਰਾ ਵਿਦਿਆਰਥੀ ਪ੍ਰਗਤੀ ਫ਼ੀਚਰ ਨੂੰ ਸਮਰੱਥ ਕੀਤਾ ਜਾਂਦਾ ਹੈ, ਤਾਂ ਪ੍ਰਗਤੀ ਦੀ ਰਿਪੋਰਟ ਕਰਨ ਵਾਲੀਆਂ ਐਪਾਂ ਦੁਆਰਾ ਕਿਸੇ ਕਿਤਾਬ ਵਿੱਚੋਂ ਪਾਠ ਪੜ੍ਹਾਉਣ, ਗਣਿਤ ਦੀਆਂ ਸਮੀਕਰਨਾਂ ਦਾ ਹੱਲ ਕਰਨ ਜਾਂ ਕੁਇਜ਼ ਕਰਨ ਵਰਗੀਆਂ ਅਸਾਈਨ ਕੀਤੀਆਂ ਗਤੀਵਿਧੀਆਂ ਵਿੱਚ ਤੁਹਾਡੀ ਪ੍ਰਗਤੀ ਦਾ ਡੇਟਾ ਰਿਪੋਰਟ ਕੀਤਾ ਜਾਂਦਾ ਹੈ। ਰਿਪੋਰਟ ਕੀਤੇ ਪ੍ਰਗਤੀ ਡੇਟਾ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ: ਅਸਾਈਨ ਕੀਤੀ ਗਤੀਵਿਧੀ ‘ਤੇ ਸ਼ੁਰੂਆਤੀ ਅਤੇ ਸਮਾਪਤੀ ਸਮੇਂ ਦੇ ਆਧਾਰ ‘ਤੇ ਬਿਤਾਇਆ ਸਮਾਂ; ਪੂਰਾ ਹੋਣ ਦੀ ਪ੍ਰਤਿਸ਼ਤ; ਹਾਂ/ਨਹੀਂ, ਸਹੀ/ਗ਼ਲਤ ਵਰਗਾ ਬਾਈਨਰੀ ਮੁੱਲ, ਸ਼ਬਦਾਂ ਦੀ ਗਿਣਤੀ ਅਤੇ ਹਾਸਲ ਕੀਤੇ ਪੁਆਇੰਟਾਂ ਵਰਗਾ ਸੰਖਿਆਤਮਕ ਮੁੱਲ ਅਤੇ ਕੁਇਜ਼ ਸਕੋਰ ਵਰਗਾ ਸਕੋਰ। ਪ੍ਰਗਤੀ ਰਿਪੋਰਟਿੰਗ ਦਾ ਸਮਰਥਨ ਕਰਨ ਵਾਲੀ ਹਰ ਗਤੀਵਿਧੀ ਦੁਆਰਾ ਘੱਟੋ-ਘੱਟ ਬਿਤਾਇਆ ਸਮਾਂ ਭੇਜਿਆ ਜਾਂਦਾ ਹੈ। ਇਹ ਡੇਟਾ ਪ੍ਰਗਤੀ ਰਿਪੋਰਟਿੰਗ ਐਪਾਂ ਦੁਆਰਾ Apple ਨੂੰ ਭੇਜ ਕੇ ਤੁਹਾਡੀ ਸੰਸਥਾ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਜੋ ਤੁਹਾਡੇ ਅਧਿਆਪਕ ਅਸਾਈਨ ਕੀਤੀਆਂ ਗਤੀਵਿਧੀਆਂ ‘ਤੇ ਤੁਹਾਡੀ ਸਿੱਖਣ ਦੀ ਪ੍ਰਕਿਰਿਆ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ।

ਪ੍ਰਗਤੀ ਡੇਟਾ ਸਿਰਫ਼ ਤੁਹਾਡੀ ਸੰਸਥਾ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ ਅਤੇ ਇਹ ਤੁਹਾਡੇ ਅਧਿਆਪਕ ਦੁਆਰਾ ਪ੍ਰਗਤੀ-ਰਿਪੋਰਟਿੰਗ ਐਪਾਂ ਵਿੱਚ ਸਪਸ਼ਟ ਤੌਰ ‘ਤੇ ਅਸਾਈਨ ਕੀਤੀਆਂ ਗਤੀਵਿਧੀਆਂ ਲਈ ਹੁੰਦਾ ਹੈ। ਡੇਟਾ ਦੀ ਰਿਪੋਰਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਤੁਹਾਡੇ ਸੰਸਥਾ ਦੁਆਰਾ ਬਣਾਏ ਅਤੇ ਅਸਾਈਨ ਕੀਤੇ ਤੁਹਾਡੇ ਪ੍ਰਬੰਧਿਤ Apple ਖਾਤੇ ਵਿੱਚ ਸਾਈਨ ਇਨ ਕਰਦੇ ਹੋ। ਸਾਂਝੇ ਕੀਤੇ iPad ਜਾਂ ਘਰ ਵਾਲੇ iPad ਸਮੇਤ ਕਿਸੇ iPad 'ਤੇ ਪ੍ਰਬੰਧਿਤ Apple ਖਾਤੇ ਨਾਲ ਸਾਈਨ ਇਨ ਹੋਣ ‘ਤੇ ਜਦੋਂ ਤੁਸੀਂ ਪਹਿਲੀ ਵਾਰ ਪ੍ਰਗਤੀ-ਰਿਪੋਰਟਿੰਗ ਐਪ ਨੂੰ ਐਕਸੈੱਸ ਕਰਦੇ ਹੋ ਤਾਂ ਤੁਸੀਂ ਵਿਦਿਆਰਥੀ ਪ੍ਰਗਤੀ-ਰਿਪੋਰਟ ‘ਤੇ ਸਕਰੀਨ ਉੱਤੇ ਸੂਚਨਾ ਪ੍ਰਾਪਤ ਕਰੋਗੇ। ਬਾਅਦ ਵਿੱਚ ਜਦੋਂ ਤੁਸੀਂ ਪ੍ਰਗਤੀ ਰਿਪੋਰਟਿੰਗ ਐਪਾਂ ਵਿੱਚ ਅਸਾਈਨ ਕੀਤੀ ਗਤੀਵਿਧੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਵਿਦਿਆਰਥੀ ਪ੍ਰਗਤੀ ਰਿਪੋਰਟਿੰਗ ‘ਤੇ ਸਕਰੀਨ-ਉੱਤੇ ਸੂਚਨਾ ਬੈਨਰ ਅਸਥਾਈ ਤੌਰ ‘ਤੇ ਦਿਖਾਇਆ ਜਾਂਦਾ ਹੈ।

ਸਕੂਲ ਦੇ ਕੰਮ ਨੂੰ ਬਿਹਤਰ ਬਣਾਉਣਾ

ਤੁਹਾਡੀ ਸੰਸਥਾ ਵੱਲੋਂ Apple ਨੂੰ “ਸਕੂਲ ਦਾ ਕੰਮ” ਬਿਹਤਰ ਬਣਾਉਣ ਦੇ ਉਦੇਸ਼ ਲਈ ਮਸ਼ੀਨ ਸਿੱਖਿਆ ਵਰਗੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਤੁਹਾਡੇ ਪ੍ਰਗਤੀ ਡੇਟਾ ਸਮੇਤ ਤੁਹਾਡੇ “ਸਕੂਲ ਦਾ ਕੰਮ” ਦੀ ਵਰਤੋਂ ਡੇਟਾ ਨੂੰ ਪ੍ਰਕਿਰਿਆ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਡੇਟਾ ਦੀ ਪ੍ਰਕਿਰਿਆ ਕਰਨ ਤੋਂ ਪਹਿਲਾਂ, ਇਹ ਡਿਫਰੈਂਸ਼ੀਅਲ ਪਰਦੇਦਾਰੀ ਵਰਗੀਆਂ ਪਰਦੇਦਾਰੀ ਰੱਖਿਅਤ ਤਕਨੀਕਾਂ ਦੇ ਅਧੀਨ ਹੁੰਦਾ ਹੈ ਤਾਂ ਜੋ ਇਸਨੂੰ ਤੁਹਾਡੇ ਨਾਲ ਲਿੰਕ ਨਾ ਕੀਤਾ ਜਾ ਸਕੇ। ਉਦਾਹਰਨ ਲਈ, Apple ਤੁਹਾਡੇ ਹਟਾਏ ਗਏ ਜਾਂ ਏਕੀਕ੍ਰਤ ਕੀਤੇ ਗਏ “ਸਕੂਲ ਦਾ ਕੰਮ” ਡੇਟਾ ਦੀ ਵਰਤੋਂ ਦੇ ਟ੍ਰੈਂਡ ਨੂੰ ਸਮਝਣ, ਵਰਤੋਂਕਾਰ ਤਜਰਬੇ ਨੂੰ ਵਿਉਂਤਣ ਅਤੇ “ਸਕੂਲ ਦਾ ਕੰਮ” ਲਈ ਨਵੀਂ ਸਿੱਖਿਆ ਦੇ ਫ਼ੀਚਰ ਬਣਾਉਣ ਲਈ ਪ੍ਰਕਿਰਿਆ ਕੀਤੀ ਜਾ ਸਕਦੀ ਹੈ। ਤੁਹਾਡੀ ਸੰਸਥਾ ਦੁਆਰਾ ਇਸ ਫ਼ੀਚਰ ਨੂੰ ਸਮਰੱਥ ਕਰਨ ਦੇ ਬਾਅਦ ਜਦੋਂ ਤੁਸੀਂ ਪਹਿਲੀ ਵਾਰ ਆਪਣੇ ਪ੍ਰਬੰਧਿਤ Apple ਖਾਤੇ ਵਿੱਚ ਸਾਈਨ ਇਨ ਰਹਿੰਦੇ ਹੋਏ “ਸਕੂਲ ਦੇ ਕੰਮ” ਨੂੰ ਐਕਸੈੱਸ ਕਰੋਗੇ, ਉਦੋਂ ਤੁਹਾਨੂੰ ਸਕਰੀਨ ਉੱਤੇ ਇੱਕ ਸੂਚਨਾ ਪ੍ਰਾਪਤ ਹੋਵੇਗੀ। ਤੁਹਾਡੀ ਸੰਸਥਾ ਵੱਖ-ਵੱਖ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਫ਼ੀਚਰ ਤੋਂ ਬਾਹਰ ਰੱਖ ਸਕਦੀ ਹੈ। ਛੱਡਣ ਲਈ, ਆਪਣੀ ਸੰਸਥਾ ਨਾਲ ਸੰਪਰਕ ਕਰੋ।

ਪਾਰਦਰਸ਼ਤਾ ਅਤੇ ਕੰਟਰੋਲ

ਤੁਸੀਂ ਸੈਟਿੰਗਾਂ > ਕਲਾਸ ਪ੍ਰਗਤੀ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਗਤੀ ਰਿਪੋਰਟ ਕਰਨ ਵਾਲੀਆਂ ਐਪਾਂ ਵੱਲੋਂ ਕਿਹੜਾ ਪ੍ਰਗਤੀ ਡੇਟਾ Apple ਨੂੰ ਭਜਿਆ ਜਾਂਦਾ ਹੈ ਅਤੇ ਤੁਹਾਡੀ ਸੰਸਥਾ ਨਾਲ ਸਾਂਝਾ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਡਿਵਾਈਸ ਵਿੱਚ “ਸਕੂਲ ਦਾ ਕੰਮ” ਇੰਸਟਾਲ ਹੈ ਤਾਂ ਤੁਸੀਂ ਇਸ ‘ਤੇ ਵੀ ਆਪਣੇ ਪ੍ਰਗਤੀ ਡੇਟਾ ਦਾ ਪੂਰਾ ਦ੍ਰਿਸ਼ ਦੇਖ ਸਕਦੇ ਹੋ।

Apple School Manager ਇਕਰਾਰਨਾਮੇ ਤਹਿਤ ਤੁਹਾਡੀ ਸੰਸਥਾ ਪ੍ਰਗਤੀ ਡੇਟਾ ਲਈ ਜ਼ਿੰਮੇਵਾਰ ਹੈ। ਤੁਹਾਡੀ ਸੰਸਥਾ ਵੱਲੋਂ ਇਹ ਕੰਟਰੋਲ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਪ੍ਰਗਤੀ ਫ਼ੀਚਰ ਨੂੰ ਸਮਰੱਥ ਕਰਨਾ ਹੈ ਜਾਂ ਨਹੀਂ ਅਤੇ ਵਿਦਿਆਰਥੀਆਂ ਦੀ ਬੇਨਤੀ ਦੇ ਆਧਾਰ ‘ਤੇ ਉਹਨਾਂ ਨੂੰ ਪ੍ਰਗਤੀ ਸਾਂਝਾਕਰਨ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਸੰਸਥਾ ਨਾਲ ਆਪਣੀ ਪ੍ਰਗਤੀ ਨੂੰ ਸਾਂਝਾ ਕਰਨਾ ਬੰਦ ਕਰਨਾ ਚਾਹੁੰਦੇ ਹੋ ਜਾਂ ਆਪਣਾ ਪ੍ਰਗਤੀ ਡੇਟਾ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਆਪਣੀ ਸੰਸਥਾ ਨਾਲ ਸੰਪਰਕ ਕਰੋ।

ਤੁਹਾਡਾ ਪ੍ਰਗਤੀ ਡੇਟਾ Apple ਵੱਲੋਂ ਸਟੋਰ ਕੀਤਾ ਜਾਣ ਸਮੇਂ, ਇਹ ਵਿਸ਼ਰਾਮ ‘ਤੇ ਹੋਣ ਵੇਲੇ ਅਤੇ ਟ੍ਰਾਂਜ਼ਿਟ ਦੌਰਾਨ ਇਨਕ੍ਰਿਪਟ ਹੁੰਦਾ ਹੈ। ਤੁਹਾਡਾ ਡੇਟਾ ਕਿਵੇਂ ਸਟੋਰ ਕੀਤਾ ਜਾਂਦਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ support.apple.com/102651 ‘ਤੇ ਜਾ ਕੇ ਸਾਡੀ iCloud ਸੁਰੱਖਿਆ ਬਾਰੇ ਸੰਖੇਪ ਜਾਣਕਾਰੀ ਦੇਖੋ।

ਡੇਟਾ ਸਾਂਭ ਕੇ ਰੱਖਣਾ

Apple ਤੁਹਾਡੀ ਸੰਸਥਾ ਦੀਆਂ ਹਦਾਇਤਾਂ ਮੁਤਾਬਕ ਤੁਹਾਡੀ ਕਾਰਗੁਜ਼ਾਰੀ ਦੇ ਡੇਟਾ ਨੂੰ ਸਾਂਭ ਕੇ ਰੱਖਦਾ ਹੈ। ਜੇਕਰ ਤੁਸੀਂ ਆਪਣਾ ਡੇਟਾ ਡਿਲੀਟ ਕਰਨ ਲਈ ਜਾਂ ਆਪਣਾ ਪ੍ਰਬੰਧਿਤ Apple ਖਾਤਾ ਡਿਲੀਟ ਕਰਨ ਲਈ ਆਪਣੀ ਸੰਸਥਾ ਤੋਂ ਪੁੱਛਦੇ ਹੋ ਅਤੇ ਤੁਹਾਡੀ ਸੰਸਥਾ Apple ਨੂੰ ਅਜਿਹਾ ਕਰਨ ਲਈ ਨਿਰਦੇਸ਼ ਦਿੰਦੀ ਹੈ, ਤਾਂ Apple ਆਪਣੇ ਸਰਵਰ ਤੋਂ ਇਹ ਡੇਟਾ 30 ਦਿਨਾਂ ਦੇ ਅੰਦਰ ਡਿਲੀਟ ਕਰ ਦੇਵੇਗਾ।

ਜੇਕਰ ਤੁਹਾਡੀ ਸੰਸਥਾ ਤੁਹਾਨੂੰ Apple School Manager ਵਿੱਚ ਕਲਾਸ ਤੋਂ ਹਟਾ ਦਿੰਦੀ ਹੈ, ਤਾਂ ਉਸ ਕਲਾਸ ਲਈ ਤੁਹਾਡਾ ਵਿਦਿਆਰਥੀ ਪ੍ਰਗਤੀ ਡੇਟਾ ਡਿਲੀਟ ਕਰ ਦਿੱਤਾ ਜਾਵੇਗਾ। ਤੁਹਾਡੀ ਸੰਸਥਾ ਦੁਆਰਾ Apple School Manager ਵਿੱਚੋਂ ਕਲਾਸ ਨੂੰ ਹਟਾਉਣ ਨਾਲ ਸਾਰਾ ਸੰਬੰਧਿਤ ਡੇਟਾ ਵੀ ਡਿਲੀਟ ਹੋ ਜਾਵੇਗਾ।

ਡਿਵੈਲਪਰ

ਅਸੀਂ ClassKit ਅਪਣਾਉਣ ਵਾਲੇ ਸਾਰੇ ਡਿਵੈਲਪਰਾਂ ‘ਤੇ ਵਾਧੂ ਪਾਬੰਦੀਆਂ ਲਗਾਈਆਂ ਹਨ। App Store ‘ਤੇ ਕਿਸੇ ਐਪ ਨੂੰ ਪ੍ਰਕਾਸ਼ਿਤ ਕਰਨ ਲਈ ਸਾਡੀਆਂ ਮਿਆਰੀ ਸ਼ਰਤਾਂ ਨੂੰ ਪੂਰਾ ਕਰਨ ਤੋਂ ਇਲਾਵਾ ClassKit ਨੂੰ ਪ੍ਰਵਾਨ ਕਰਨ ਵਾਲੇ ਡਿਵੈਲਪਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਵੱਲੋਂ ClassKit ਦੀ ਵਰਤੋਂ ਸਿੱਖਿਅਕ ਸੇਵਾਵਾਂ ਦੇਣ ਲਈ ਕੀਤੀ ਜਾਵੇਗੀ। ਉਹਨਾਂ ਨੂੰ ਉਹਨਾਂ ਦੇ ਸਾਰੇ ਡੇਟਾ ਵਰਤੋਂ ਲਈ ਢੁਕਵੀਂ ਅਤੇ ਵਿਆਪਕ ਪਰਦੇਦਾਰੀ ਦੀ ਨੀਤੀ ਵੀ ਪ੍ਰਦਾਨ ਕਰਨੀ ਲਾਜ਼ਮੀ ਹੈ।

Apple School Manager ਇਕਰਾਰਨਾਮੇ ਦੇ ਤਹਿਤ ਪ੍ਰਬੰਧਿਤ Apple ਖਾਤੇ ਦੀਆਂ ਲੋੜ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਸੰਬੰਧ ਵਿੱਚ Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਦੀ ਵਰਤੋਂ www.apple.com/in/privacy ‘ਤੇ ਮੌਜੂਦ Apple ਦੀ ਪਰਦੇਦਾਰੀ ਨੀਤੀ ਅਤੇ school.apple.com ‘ਤੇ ਮੌਜੂਦ Apple School Manager ਇਕਰਾਰਨਾਮੇ ਦੇ ਸੈਕਸ਼ਨ 3 ਅਤੇ ਐਗਜ਼ੀਬਿਟ A ਦੇ ਅਨੁਸਾਰ ਕੀਤੀ ਜਾਵੇਗੀ। ਜੇਕਰ Apple ਦੀ ਪਰਦੇਦਾਰੀ ਨੀਤੀ ਅਤੇ Apple School Manager ਇਕਰਾਰਨਾਮੇ ਦੇ ਸੈਕਸ਼ਨ 3 ਅਤੇ ਐਗਜ਼ੀਬਿਟ A ਦੇ ਵਿੱਚ ਟਕਰਾਅ ਹੁੰਦਾ ਹੈ ਤਾਂ Apple School Manager ਇਕਰਾਰਨਾਮੇ ਦੇ ਸੈਕਸ਼ਨ 3 ਅਤੇ ਐਗਜ਼ੀਬਿਟ A ਨੂੰ ਤਰਜੀਹ ਦਿੱਤੀ ਜਾਵੇਗੀ।

2025-12-12