ਕਨੈਕਟ ਕੀਤੇ ਕਾਰਡ ਅਤੇ ਪਰਦੇਦਾਰੀ

ਤੁਹਾਡਾ ਡਿਵਾਈਸ Apple ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਵੱਲੋਂ ਤੁਹਾਡੀ ਵਿੱਤੀ ਸੰਸਥਾ ਨਾਲ ਕਨੈਕਟ ਕੀਤਾ ਹੋਇਆ ਹੈ ਜੋ ਤੁਹਾਡੇ ਡਿਵਾਈਸ ’ਤੇ ਦਿਖਾਉਣ ਲਈ ਤੁਹਾਡੀ ਖਾਤਾ ਜਾਣਕਾਰੀ ਨੂੰ ਪ੍ਰਾਪਤ ਕਰਦੀ, ਸ਼੍ਰੇਣੀਬੱਧ ਅਤੇ ਮਿਆਰੀ ਬਣਾਉਂਦੀ ਹੈ। ਤੁਹਾਡੀ ਖਾਤਾ ਜਾਣਕਾਰੀ ਸਟੋਰ ਕੀਤੀ ਗਈ ਹੈ।
 

ਜਦੋਂ ਤੁਸੀਂ ਆਪਣਾ ਕਾਰਡ ਕਨੈਕਟ ਕਰਦੇ ਹੋ, ਤਾਂ ਤੁਸੀਂ ਖਾਤੇ ਸੰਬੰਧੀ ਅੱਪ-ਟੂ-ਡੇਟ ਜਾਣਕਾਰੀ ਦੇਖ ਸਕਦੇ ਹੋ ਜਿਵੇਂ ਕਿ ਆਪਣਾ ਬਕਾਇਆ ਅਤੇ ਨਵੀਨਤਮ ਲੈਣ-ਦੇਣ ਤਾਂ ਜੋ ਤੁਸੀਂ ਆਪਣੇ ਵਿੱਤ ਦਾ ਬਿਹਤਰ ਤਰੀਕੇ ਨਾਲ ਪ੍ਰਬੰਧਨ ਕਰ ਸਕੋ।


Privacy Icon

  • ਤੁਹਾਡੇ ਡਿਵਾਈਸ ’ਤੇ ਲੈਣ-ਦੇਣ, ਬਕਾਇਆ, ਸ਼ੈਡਿਊਲ ਕੀਤੇ ਜਾਂ ਨਿਯਮਿਤ ਭੁਗਤਾਨ ਸੰਬੰਧੀ ਜਾਣਕਾਰੀ ਅਤੇ ਖਾਤਾ ਨੰਬਰ ਵਰਗੀ ਖਾਤਾ ਜਾਣਕਾਰੀ ਦਿਖਾਉਣ ਲਈ Apple ਵੱਲੋਂ ਤੁਹਾਡੇ ਕਨੈਕਟ ਕੀਤੇ ਕਾਰਡ ਤੋਂ ਡੇਟਾ ਨੂੰ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਸ਼੍ਰੇਣੀਬੱਧ ਅਤੇ ਮਿਆਰੀ ਬਣਾਇਆ ਜਾਂਦਾ ਹੈ।
  • Apple ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਤੁਹਾਡੀ ਖਾਤਾ ਜਾਣਕਾਰੀ ਦੇਖਦੀ ਹੈ ਪਰ ਉਸ ਨੂੰ ਸਟੋਰ ਨਹੀਂ ਕਰਦੀ।
  • ਤੁਹਾਡੇ ਕਨੈਕਟ ਕੀਤੇ ਕਾਰਡ ਜੋ ਸ਼ਾਇਦ ਹੁਣ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਹਨਾਂ ਦੇ ਡੇਟਾ ਦੀ ਵਰਤੋਂ Apple ਦੁਆਰਾ Apple ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਆਪਣਾ ਕਾਰਡ ਕਨੈਕਟ ਕਰ ਕੇ ਤੁਸੀਂ ਖਾਤੇ ਸੰਬੰਧੀ ਅੱਪ-ਟੂ-ਡੇਟ ਜਾਣਕਾਰੀ ਦੇਖ ਸਕਦੇ ਹੋ ਜਿਵੇਂ ਕਿ ਆਪਣਾ ਬਕਾਇਆ ਅਤੇ ਨਵੀਨਤਮ ਲੈਣ-ਦੇਣ ਤਾਂ ਜੋ ਤੁਸੀਂ ਆਪਣੇ ਵਿੱਤ ਦਾ ਬਿਹਤਰ ਤਰੀਕੇ ਨਾਲ ਪ੍ਰਬੰਧਨ ਕਰ ਸਕੋ।

ਆਪਣੇ ਕਾਰਡ ਨੂੰ ਕਨੈਕਟ ਕਰਨਾ

ਤੁਹਾਡੇ ਦੁਆਰਾ ਵੌਲਿਟ ਵਿੱਚ ਕਾਰਡ ‘ਤੇ ਟੈਪ ਕਰਨ ‘ਤੇ Apple ਦੁਆਰਾ ਤੁਹਾਡੇ ਦੇਸ਼ ਅਤੇ ਜਾਰੀ ਕਰਤਾ ਬਾਰੇ ਜਾਣਕਾਰੀ ਨੂੰ ਦੇਖ ਕੇ ਇਹ ਜਾਂਚ ਕੀਤੀ ਜਾਵੇਗੀ ਕਿ ਕੀ ਇਹ ਤੁਹਾਡੀ ਵਿੱਤੀ ਸੰਸਥਾ ਨਾਲ ਕਨੈਕਟ ਕਰਨ ਦੇ ਯੋਗ ਹੈ ਜਾਂ ਨਹੀਂ। ਕਾਰਗੁਜ਼ਾਰੀ ਕਾਰਨਾਂ ਕਰਕੇ ਵੀ Apple ਦੁਆਰਾ ਇਸ ਫ਼ੀਚਰ ਵਿੱਚ ਭਾਗੀਦਾਰੀ ਨੂੰ ਸੀਮਤ ਕੀਤਾ ਜਾ ਸਕਦਾ ਹੈ ਪਰ ਅਜਿਹਾ ਬੇਤਰਤੀਬੇ ਢੰਗ ਨਾਲ ਕੀਤਾ ਜਾਵੇਗਾ ਅਤੇ Apple ਨਾਲ ਤੁਹਾਡੇ ਰਿਸ਼ਤੇ ਸੰਬੰਧੀ ਕਿਸੇ ਵੀ ਨਿੱਜੀ ਕਾਰਕ ‘ਤੇ ਅਧਾਰਿਤ ਨਹੀਂ ਹੋਵੇਗਾ।

ਜਦੋਂ ਤੁਸੀਂ ਕੋਈ ਕਾਰਡ ਕਨੈਕਟ ਕਰਨ ਲਈ ਟੈਪ ਕਰਦੇ ਹੋ, ਤਾਂ Apple ਵੱਲੋਂ ਤੁਹਾਡੇ ਕਾਰਡ ਅਤੇ ਮੂਲ ਖਾਤੇ (ਜਿਵੇਂ ਕਿ ਅੰਸ਼ਕ ਖਾਤਾ ਨੰਬਰ) ਸੰਬੰਧੀ ਜਾਣਕਾਰੀ ਦੀ ਵਰਤੋਂ ਜਾਰੀਕਰਤਾ ਵਿੱਤੀ ਸੰਸਥਾ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ। Apple ਵੱਲੋਂ ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਉਪਲਬਧ ਕਨੈਕਸ਼ਨ ਕਿਸਮਾਂ (ਜਿਵੇਂ ਕਿ ਉਪਲਬਧ ਵਿੱਤੀ ਜਾਣਕਾਰੀ ਦੀਆਂ ਸ਼੍ਰੇਣੀਆਂ) ਅਤੇ ਤੁਹਾਡੀ ਕੋਈ ਵੀ ਚੋਣ ਜਿਵੇਂ ਕਿ ਕਨੈਕਸ਼ਨ ਦੀ ਮਿਆਦ ਨੂੰ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਤੁਹਾਡੇ ਵੱਲੋਂ ਚੋਣ ਕਰਨ ਤੋਂ ਬਾਅਦ Apple ਵੱਲੋਂ ਉਸ ਕਨੈਕਸ਼ਨ ਦੀ ਕਿਸਮ ਸੰਬੰਧੀ ਜਾਣਕਾਰੀ ਵਿੱਤੀ ਸੰਸਥਾ ਨੂੰ ਭੇਜੀ ਜਾਂਦੀ ਹੈ, ਜਿਸ ਦਾ ਸੈੱਟ ਅੱਪ ਕੀਤਾ ਜਾ ਰਿਹਾ ਹੈ। ਇਸ ਵਿੱਚ ਕਨੈਕਸ਼ਨ ਸ਼ੁਰੂ ਹੋਣ ਦਾ ਸਮਾਂ ਅਤੇ ਬੇਨਤੀ ਕੀਤੀ ਜਾ ਰਹੀ ਜਾਣਕਾਰੀ ਦੀ ਕਿਸਮ ਸ਼ਾਮਲ ਹੁੰਦੀ ਹੈ, ਜਿਵੇਂ ਕਿ ਲੈਣ-ਦੇਣ ਅਤੇ ਬਕਾਇਆ ਡੇਟਾ ਅਤੇ ਖਾਤਾ ਪਛਾਣਕਰਤਾ। ਪ੍ਰਵਾਨਗੀ ਮਿਲ ਜਾਣ ‘ਤੇ ਬੈਂਕ ਦੁਆਰਾ Apple ਨੂੰ ਇੱਕ ਪਛਾਣਕਰਤਾ ਭੇਜਿਆ ਜਾਂਦਾ ਹੈ ਜਿਸਦੀ ਵਰਤੋਂ ਕਰ ਕੇ ਡਿਵਾਈਸ ਕਨੈਕਟ ਕੀਤੇ ਕਾਰਡ ਨੂੰ ਸੈੱਟ ਅੱਪ ਕਰਦਾ ਹੈ।

ਵਿੱਤੀ ਸੰਸਥਾ ਦੀ ਐਪ ਜਾਂ ਵੈੱਬਪੰਨੇ ਨਾਲ ਕਨੈਕਟ ਕਰਨ ਲਈ ਤੁਹਾਡੇ ਡਿਵਾਈਸ ਦੁਆਰਾ ਪਛਾਣਕਰਤਾ ਅਤੇ ਸੁਰੱਖਿਅਤ ਲਿੰਕ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਆਪਣੀ ਵਿੱਤੀ ਸੰਸਥਾ ਨਾਲ ਪ੍ਰਮਾਣਿਤ ਕਰੋਗੇ ਅਤੇ ਉਨ੍ਹਾਂ ਖਾਤਿਆਂ ਦੀ ਪਛਾਣ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਡਿਵਾਈਸ ਨਾਲ ਕਨੈਕਟ ਕਰਨਾ ਚਾਹੁੰਦੇ ਹੋ। ਤੁਹਾਡੀ ਵਿੱਤੀ ਸੰਸਥਾ ਤੁਹਾਡੇ ਖਾਤਿਆਂ ਦੀ ਜਾਣਕਾਰੀ ਅਤੇ ਕਨੈਕਸ਼ਨ ਦੇ ਦਾਇਰੇ ਦੀ ਵਰਤੋਂ ਸਹਿਮਤੀ ਟੋਕਨ ਬਣਾਉਣ ਲਈ ਕਰਦੀ ਹੈ, ਜਿਸਦੀ ਵਰਤੋਂ ਤੁਹਾਡੇ ਡਿਵਾਈਸ ਦੁਆਰਾ ਤੁਹਾਡੇ ਖਾਤੇ ਨੂੰ ਐਕਸੈੱਸ ਕਰਨ ਅਤੇ ਅੱਪਡੇਟ ਕੀਤੇ ਗਏ ਡੇਟਾ ਨੂੰ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ। Apple ਸਹਿਮਤੀ ਟੋਕਨ ਨੂੰ ਇਨਕ੍ਰਿਪਟ ਕਰਦਾ ਹੈ ਅਤੇ ਇਸਨੂੰ ਸਟੋਰੇਜ ਲਈ ਤੁਹਾਡੇ ਡਿਵਾਈਸ ‘ਤੇ ਭੇਜਦਾ ਹੈ; Apple ਸਹਿਮਤੀ ਟੋਕਨ ਨੂੰ ਇਕੱਤਰ ਨਹੀਂ ਕਰਦਾ।

ਤੁਹਾਡੀ ਖਾਤਾ ਜਾਣਕਾਰੀ ਨੂੰ ਅੱਪਡੇਟ ਕਰਨਾ ਅਤੇ ਦੇਖਣਾ

ਜਦੋਂ ਵੀ ਤੁਸੀਂ ਵੌਲਿਟ ਵਿੱਚ ਕਾਰਡ ’ਤੇ ਟੈਪ ਕਰਕੇ ਆਪਣੇ ਖਾਤੇ ਨਾਲ ਇੰਟਰੈਕਟ ਕਰੋਗੇ, ਤੁਹਾਡੀ ਖਾਤਾ ਜਾਣਕਾਰੀ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ ਅਤੇ ਜਦੋਂ ਤੁਸੀਂ ਕਨੈਕਟ ਕੀਤੇ ਕਾਰਡ ਨਾਲ ਔਨਲਾਈਨ ਜਾਂ ਇਨ-ਐਪ Apple Pay ਲੈਣ-ਦੇਣ ਸ਼ੁਰੂ ਕਰਨ ਲੱਗੋਗੇ, ਤੁਹਾਡੇ ਬਕਾਏ ਦੀ ਜਾਣਕਾਰੀ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ। ਕੁਝ ਕਨੈਕਟ ਕੀਤੇ ਕਾਰਡ ਵੌਲਿਟ ਵਿੱਚ ਤੁਹਾਡੇ ਖਾਤੇ ਅਤੇ ਬਕਾਏ ਦੀ ਜਾਣਕਾਰੀ ਨੂੰ ਆਟੋਮੈਟਿਕਲੀ ਅੱਪਡੇਟ ਕਰਨ ਦੀ ਸਮਰੱਥਾ ਦਾ ਵੀ ਸਮਰਥਨ ਕਰ ਸਕਦੇ ਹਨ। ਤੁਸੀਂ ਕਿਸੇ ਵੀ ਸਮੇਂ ਵੌਲਿਟ ਜਾ ਕੇ ਅਤੇ ਆਪਣੇ ਕਨੈਕਟ ਕੀਤੇ ਕਾਰਡ ’ਤੇ ਟੈਪ ਕਰ ਕੇ ਜਾਂ ਸੈਟਿੰਗਾਂ > ਵੌਲਿਟ ਅਤੇ Apple Pay > [ਤੁਹਾਡੀ ਵਿੱਤੀ ਸੰਸਥਾ] ’ਤੇ ਜਾ ਕੇ ਆਪਣੇ ਕਨੈਕਟ ਕੀਤੇ ਖਾਤੇ ਦੀ ਸੈਟਿੰਗ ਨੂੰ ਪ੍ਰਬੰਧਿਤ ਕਰ ਸਕਦੇ ਹੋ ਅਤੇ ਆਪਣੀ ਅੱਪਡੇਟ ਕੀਤੀ ਖਾਤਾ ਜਾਣਕਾਰੀ ਦੇਖ ਸਕਦੇ ਹੋ।

ਆਪਣੀ ਖਾਤਾ ਜਾਣਕਾਰੀ ਹਟਾਉਣਾ

ਤੁਸੀਂ ਸੈਟਿੰਗਾਂ > ਵੌਲਿਟ ਅਤੇ Apple Pay > [ਤੁਹਾਡੀ ਵਿੱਤੀ ਸੰਸਥਾ] ‘ਤੇ ਜਾ ਕੇ ਅਤੇ “ਡੇਟਾ ਫ਼ੈੱਚ ਕਰੋ” ਬੰਦ ਕਰਨ ਲਈ ਟੈਪ ਕਰ ਕੇ ਅੱਪਡੇਟ ਕੀਤੀ ਖਾਤਾ ਜਾਣਕਾਰੀ ਨੂੰ ਫ਼ੈੱਚ ਕਰਨਾ ਰੋਕ ਸਕਦੇ ਹੋ। ਇੱਕ ਵਾਰ ਅਸਮਰੱਥ ਕਰਨ ‘ਤੇ, ਤੁਸੀਂ “ਖਾਤਾ ਗਤੀਵਿਧੀ ਡਿਲੀਟ ਕਰੋ” ‘ਤੇ ਟੈਪ ਕਰ ਕੇ ਮੌਜੂਦਾ ਖਾਤਾ ਜਾਣਕਾਰੀ ਡਿਲੀਟ ਕਰ ਸਕਦੇ ਹੋ।

ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਵੌਲਿਟ ਅਤੇ Apple Pay > [ਤੁਹਾਡੀ ਵਿੱਤੀ ਸੰਸਥਾ] ‘ਤੇ ਟੈਪ ਕਰ ਕੇ > ਡਿਸਕਨੈਕਟ ਕਰੋ ‘ਤੇ ਜਾ ਕੇ ਆਪਣੇ ਖਾਤੇ ਨੂੰ ਡਿਸਕਨੈਕਟ ਕਰ ਸਕਦੇ ਹੋ। ਤੁਹਾਡੀ ਵਿੱਤੀ ਸੰਸਥਾ ਨੂੰ ਡਿਸਕਨੈਕਟ ਕਰਨ ਨਾਲ, ਤੁਹਾਡੇ ਵੱਲੋਂ Apple ਨੂੰ ਆਪਣੇ ਖਾਤੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਿੱਤੀ ਗਈ ਸਹਿਮਤੀ ਵਾਪਸ ਲੈ ਲਈ ਜਾਵੇਗੀ, ਉਸ ਵਿੱਤੀ ਸੰਸਥਾ ਨਾਲ ਸੰਬੰਧਿਤ ਸਾਰੇ ਖਾਤੇ ਡਿਸਕਨੈਕਟ ਕਰ ਦਿੱਤੇ ਜਾਣਗੇ ਅਤੇ ਪਹਿਲਾਂ ਤੋਂ ਪ੍ਰਾਪਤ ਕੀਤੀ ਗਈ ਸਾਰੀ ਖਾਤਾ ਜਾਣਕਾਰੀ ਡਿਲੀਟ ਕਰ ਦਿੱਤੀ ਜਾਵੇਗੀ।

ਵਿਸ਼ਲੇਸ਼ਕੀ

ਫ਼ੀਚਰ ਨੂੰ ਬਿਹਤਰ ਬਣਾਉਣ ਲਈ, Apple ਵੱਲੋਂ ਕਨੈਕਸ਼ਨ ਪ੍ਰਕਿਰਿਆ ਅਤੇ ਵੌਲਿਟ ਤੇ ਸੈਟਿੰਗਾਂ ਐਪਾਂ ਵਿੱਚ ਤੁਹਾਡੇ ਕਨੈਕਟ ਕੀਤੇ ਕਾਰਡਾਂ ਦੀ ਵਰਤੋਂ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਉਹ ਜਾਣਕਾਰੀ ਇਸ ਤਰ੍ਹਾਂ ਸਟੋਰ ਕੀਤੀ ਜਾਂਦੀ ਹੈ, ਜਿਸ ਨਾਲ ਤੁਹਾਡੀ ਵਿਅਕਤੀਗਤ ਪਛਾਣ ਪ੍ਰਗਟ ਨਹੀਂ ਹੁੰਦੀ। ਇਸ ਜਾਣਕਾਰੀ ਵਿੱਚ ਕਨੈਕਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਲੱਗਣ ਵਾਲਾ ਸਮਾਂ ਅਤੇ ਕਨੈਕਟ ਕੀਤੇ ਗਏ ਕਾਰਡ ਫ਼ੀਚਰ ਦੇ ਕਿਹੜੇ ਪਹਿਲੂ ਅਕਸਰ ਵਰਤੋਂ ਕੀਤੇ ਜਾਂਦੇ ਹਨ, ਸ਼ਾਮਲ ਹੁੰਦੇ ਹਨ। Apple ਇਸ ਜਾਣਕਾਰੀ ਦੀ ਵਰਤੋਂ Apple ਦੇ ਉਤਪਾਦਾਂ ਤੇ ਸੇਵਾਵਾਂ ਨੂੰ ਸੁਧਾਰਨ, ਮਾਰਕਿਟਿੰਗ ਅਤੇ ਧੋਖਾਧੜੀ ਤੇ ਸੁਰੱਖਿਆ ਉਦੇਸ਼ਾਂ ਲਈ ਵੀ ਕਰ ਸਕਦਾ ਹੈ।

ਸੰਚਾਰ

ਤੁਸੀਂ ਕਾਰਡ ਕਨੈਕਟ ਕੀਤਾ ਹੈ, ਇਸ ਜਾਣਕਾਰੀ ਦੀ ਵਰਤੋਂ Apple ਇਹ ਨਿਰਧਾਰਤ ਕਰਨ ਲਈ ਕਰ ਸਕਦਾ ਹੈ ਕਿ ਮਾਰਕਿਟਿੰਗ ਸੁਨੇਹੇ ਸਮੇਤ ਕੋਈ ਸੁਨੇਹਾ ਤੁਹਾਡੇ ਲਈ ਪ੍ਰਸੰਗਿਕ ਹੈ ਜਾਂ ਨਹੀਂ। ਅਣਪਛਾਤੀ ਅਤੇ ਇਕੱਤਰ ਕੀਤੀ ਜਾਣਕਾਰੀ, ਜਿਸ ਨੂੰ ਤੁਹਾਡੇ ਨਾਲ ਜੋੜਿਆ ਨਹੀਂ ਜਾ ਸਕਦਾ, ਉਸ ਦੀ ਵਰਤੋਂ ਫ਼ੀਚਰ ਦੀ ਮਾਰਕਿਟ ਅਤੇ ਹੋਰ ਸੁਨੇਹਿਆਂ ਲਈ ਵੀ ਕੀਤੀ ਜਾ ਸਕਦੀ ਹੈ। ਤੁਸੀਂ ਮਾਰਕਿਟਿੰਗ ਈਮੇਲ ਵਿੱਚ “ਅਨਸਬਸਕ੍ਰਾਈਬ ਕਰੋ” ਲਿੰਕ ‘ਤੇ ਕਲਿੱਕ ਕਰ ਕੇ ਜਾਂ ਵੌਲਿਟ ਲਈ ਸੂਚਨਾਵਾਂ ਬੰਦ ਕਰ ਕੇ, ਮਾਰਕਿਟਿੰਗ ਸੁਨੇਹੇ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ।

ਸਹਾਇਤਾ

ਜੇਕਰ ਕਨੈਕਟ ਕੀਤੇ ਕਾਰਡਾਂ ਬਾਰੇ ਤੁਹਾਡੇ ਕੁਝ ਪ੍ਰਸ਼ਨ ਹਨ, ਤਾਂ ਤੁਸੀਂ Apple ਮਦਦ ਨਾਲ ਸੰਪਰਕ ਕਰ ਸਕਦੇ ਹੋ। Apple ਵੱਲੋਂ ਤੁਹਾਡੀ ਬੇਨਤੀ ਨੂੰ ਪ੍ਰਕਿਰਿਆ ਵਿੱਚ ਲਿਆਉਣ ਲਈ ਨਿੱਜੀ ਡੇਟਾ ਸਮੇਤ ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਕਾਨੂੰਨੀ ਸੰਸਥਾ ਲਾਗੂ ਕਾਨੂੰਨੀ ਆਧਾਰ

ਜੇਕਰ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਹੋ, ਤਾਂ ਕਨੈਕਟ ਕੀਤੇ ਕਾਰਡ Apple Payments Services LLC ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ; ਜੇਕਰ ਤੁਸੀਂ ਯੂਨਾਈਟਿਡ ਕਿੰਗਡਮ ਵਿੱਚ ਹੋ, ਤਾਂ ਇਹ Apple Payments Services Ltd ( ਇਕੱਠੇ ਤੌਰ ’ਤੇ “Apple”) ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। Apple ਵੱਲੋਂ ਆਮ ਤੌਰ ‘ਤੇ ਤੁਹਾਡੇ ਨਿੱਜੀ ਡੇਟਾ ਨੂੰ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲਿਆਂਦਾ ਜਾਂਦਾ ਹੈ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ Apple ਵੱਲੋਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕੀਤਾ ਜਾਂਦਾ ਹੈ।

ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, Apple ਵੱਲੋਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕੀਤੀ ਜਾਂਦੀ ਹੈ, ਤਾਂ ਜੋ:

  • ਆਪਣੇ ਡਿਵਾਈਸ ’ਤੇ ਦਿਖਾਉਣ ਲਈ ਖਾਤਾ ਜਾਣਕਾਰੀ ਨੂੰ ਮਿਆਰੀ, ਸ਼੍ਰੇਣੀਬੱਧ ਬਣਾਓ ਅਤੇ ਫ਼ਾਰਮੈਟ ਕਰੋ
  • ਕਨੈਕਟ ਕੀਤੇ ਕਾਰਡ, Apple Pay, ਵੌਲਿਟ ਅਤੇ ਸੈਟਿੰਗਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ
  • ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ

ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:

  • ਤੁਹਾਡੇ ਡਿਵਾਈਸ ਅਤੇ Apple ਖਾਤੇ ਬਾਰੇ ਜਾਣਕਾਰੀ
  • ਤੁਹਾਡੀ ਵਿੱਤੀ ਸੰਸਥਾ ਤੋਂ ਪ੍ਰਾਪਤ ਖਾਤਾ ਜਾਣਕਾਰੀ

ਯੂਨਾਈਟਡ ਕਿੰਗਡਮ ਵਿੱਚ, ਕਨੈਕਟਡ ਕਾਰਡ ਸੰਬੰਧੀ ਜਾਣਕਾਰੀ ਦੀ ਵਰਤੋਂ Apple Payment Services Ltd ਵੱਲੋਂ ਤੈਅ ਕੀਤੀ ਉਸ ਹੱਦ ਤੱਕ ਕੀਤੀ ਜਾ ਸਕਦੀ ਹੈ ਜਿੱਥੇ ਤੱਕ ਕਾਨੂੰਨੀ ਤੌਰ ‘ਤੇ ਅਤੇ ਕਾਨੂੰਨੀ ਪ੍ਰਕਿਰਿਆ ਲਈ ਜ਼ਰੂਰੀ ਅਤੇ ਲੋੜੀਂਦਾ ਹੋਵੇ ਭਾਵੇਂ ਕਿ ਤੁਹਾਡੇ ਵੱਲੋਂ ਆਪਣੀ ਵਿੱਤੀ ਸੰਸਥਾਨ ਨੂੰ ਡਿਸਕਨੈਕਟ ਹੀ ਕਿਉਂ ਨਾ ਕਰ ਦਿੱਤਾ ਗਿਆ ਹੋਵੋ।

ਹੋਰ ਜਾਣਕਾਰੀ

ਤੁਹਾਡੇ ਕਨੈਕਟਡ ਕਾਰਡ ਦੇ ਲੈਣ-ਦੇਣ ਬਾਰੇ ਡੇਟਾ Apple ਨੂੰ ਭੇਜਿਆ ਜਾ ਸਕਦਾ ਹੈ ਅਤੇ ਵੌਲਿਟ ਕਾਰਡ ਲੈਣ-ਦੇਣ ਹਿਸਟਰੀ ਵਿੱਚ ਕਾਰੋਬਾਰੀ ਨਾਵਾਂ ਦੀ ਸਟੀਕਤਾ ਨੂੰ ਬਿਹਤਰ ਬਣਾਉਣ ਵਾਸਤੇ ਵਰਤਿਆ ਜਾਵੇਗਾ। ਇਸ ਜਾਣਕਾਰੀ ਨੂੰ ਕੁਝ ਇਸ ਢੰਗ ਨਾਲ ਸਾਂਭਿਆ ਜਾ ਸਕਦਾ ਹੈ ਜਿਸ ਨਾਲ ਇਹ ਤੁਹਾਡੇ ਨਾਲ ਲਿੰਕ ਨਾ ਕੀਤਾ ਜਾ ਸਕੇ ਅਤੇ ਨਾਲ ਹੀ Apple ਨਕਸ਼ੇ, Apple Pay, ਅਤੇ ਵੌਲਿਟ ਨੂੰ ਬਿਹਤਰ ਬਣਾਉਣ ਲਈ ਸਮੁੱਚੇ ਤੌਰ ‘ਤੇ ਸਾਂਭ ਕੇ ਰੱਖਿਆ ਜਾ ਸਕਦਾ ਹੈ।

Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਇਸ ਨੋਟਿਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸ ਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।

2025-12-12