ਡਿਵਾਈਸ ਵਿਸ਼ਲੇਸ਼ਣ ਅਤੇ ਪਰਦੇਦਾਰੀ
“ਅੰਕੜੇ“ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
iOS ਡਿਵਾਈਸ ਵਿਸ਼ਲੇਸ਼ਕੀ
iPhone ਵਿਸ਼ਲੇਸ਼ਕੀ ਵਿੱਚ ਹਾਰਡਵੇਅਰ ਅਤੇ ਓਪਰੇਟਿੰਗ ਸਿਸਟਮ ਦੀਆਂ ਵਿਸ਼ੇਸ਼ਤਾਵਾਂ, ਕਾਰਗੁਜ਼ਾਰੀ ਦੇ ਅੰਕੜੇ ਅਤੇ ਤੁਹਾਡੇ ਵੱਲੋਂ ਆਪਣੇ ਡਿਵਾਈਸ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਦੇ ਤਰੀਕੇ ਸੰਬੰਧੀ ਡੇਟਾ ਸ਼ਾਮਲ ਹੋ ਸਕਦਾ ਹੈ। ਇਸ ਜਾਣਕਾਰੀ ਦੀ ਵਰਤੋਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ Apple ਦੀ ਮਦਦ ਕਰਨ ਲਈ ਕੀਤੀ ਜਾਂਦੀ ਹੈ। ਇਕੱਤਰ ਕੀਤੀ ਗਈ ਕਿਸੇ ਵੀ ਜਾਣਕਾਰੀ ਤੋਂ ਤੁਹਾਡੀ ਵਿਅਕਤੀਗਤ ਰੂਪ ਵਿੱਚ ਪਛਾਣ ਨਹੀਂ ਕੀਤੀ ਜਾ ਸਕਦੀ। ਨਿੱਜੀ ਡੇਟਾ ਬਿਲਕੁਲ ਵੀ ਲੌਗ ਨਹੀਂ ਕੀਤਾ ਜਾਂਦਾ ਹੈ, ਪਰਦੇਦਾਰੀ-ਸੁਰੱਖਿਅਤ ਕਰਨ ਵਾਲੀਆਂ ਤਕਨੀਕਾਂ ਜਿਵੇਂ ਕਿ ਵਿਭਿੰਨ ਪਰਦੇਦਾਰੀ ਦੇ ਅਧੀਨ ਹੁੰਦੀਆਂ ਹਨ ਜਾਂ Apple ਨੂੰ ਭੇਜੇ ਜਾਣ ਤੋਂ ਪਹਿਲਾਂ ਰਿਪੋਰਟਾਂ ਤੋਂ ਹਟਾ ਦਿੱਤੀਆਂ ਜਾਂਦੀਆਂ ਹਨ। ਤੁਸੀਂ ਆਪਣੇ iOS ਡਿਵਾਈਸ ’ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਕੀ ਅਤੇ ਸੁਧਾਰ ਵਿੱਚ ਜਾ ਕੇ ਵਿਸ਼ਲੇਸ਼ਕੀ ਡੇਟਾ ’ਤੇ ਟੈਪ ਕਰ ਕੇ ਇਸ ਜਾਣਕਾਰੀ ਦੀ ਸਮੀਖਿਆ ਕਰ ਸਕਦੇ ਹੋ।
ਜੇਕਰ ਤੁਸੀਂ Apple ਨੂੰ ਇਹ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤੀ ਦਿੱਤੀ ਹੈ ਅਤੇ ਤੁਸੀਂ ਟਿਕਾਣਾ ਸੇਵਾਵਾਂ ਨੂੰ ਚਾਲੂ ਕੀਤਾ ਹੈ, ਤਾਂ ਤੁਹਾਡੇ ਡਿਵਾਈਸਾਂ ਦੇ ਟਿਕਾਣੇ ਸੰਬੰਧੀ ਜਾਣਕਾਰੀ ਵੀ Apple ਨੂੰ ਕਾਰਗੁਜ਼ਾਰੀ ਸੰਬੰਧੀ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰਨ ਲਈ ਭੇਜੀ ਜਾ ਸਕਦੀ ਹੈ (ਉਦਾਹਰਨ ਲਈ, ਕਿਸੇ ਵਿਸ਼ੇਸ਼ ਟਿਕਾਣੇ ‘ਤੇ ਮੋਬਾਈਲ ਜਾਂ Wi-Fi ਸਿਗਨਲ ਦੀ ਸਮਰੱਥਾ ਜਾਂ ਕਮਜ਼ੋਰੀ)। ਇਸ ਵਿਸ਼ਲੇਸ਼ਕੀ ਟਿਕਾਣਾ ਡੇਟਾ ਵਿੱਚ ਅਜਿਹੇ ਟਿਕਾਣੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਉਹ ਟਿਕਾਣਾ ਜਿੱਥੇ ਕਾਲ ਸਮਾਪਤ ਹੁੰਦੀ ਹੈ ਜਾਂ ਅਸਫਲ ਸਟੋਰ-ਅੰਦਰ ਲੈਣ-ਦੇਣ ਦਾ ਟਿਕਾਣਾ। ਤੁਸੀਂ ਕਿਸੇ ਵੀ ਸਮੇਂ ਵਿਸ਼ਲੇਸ਼ਣ ਦੇ ਲਈ ਟਿਕਾਣਾ ਸੇਵਾਵਾਂ ਨੂੰ ਅਸਮਰੱਥ ਕਰਨਾ ਚੁਣ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ‘ਤੇ ਜਾਓ ਅਤੇ iPhone ਵਿਸ਼ਲੇਸ਼ਕੀ ਨੂੰ ਬੰਦ ਕਰਨ ਲਈ ਟੈਪ ਕਰੋ।
ਜੇਕਰ ਤੁਸੀਂ ਇੱਕੋ iCloud ਖਾਤੇ ਦੀ ਵਰਤੋਂ ਕਰਨ ਵਾਲੇ ਕਈ ਡਿਵਾਈਸਾਂ ਤੋਂ ਵਿਸ਼ਲੇਸ਼ਕੀ ਜਾਣਕਾਰੀ Apple ਨੂੰ ਭੇਜਣ ਲਈ ਸਹਿਮਤੀ ਦਿੰਦੇ ਹੋ, ਤਾਂ ਅਸੀਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰਕੇ ਸਿੰਕਿੰਗ ਦੇ ਰਾਹੀਂ ਉਹਨਾਂ ਡਿਵਾਈਸਾਂ ਤੋਂ Apple ਐਪਾਂ ਦੇ ਬਾਰੇ ਵਿੱਚ ਕੁਝ ਵਰਤੋਂ ਦਾ ਡੇਟਾ ਸੰਬੰਧਿਤ ਕਰ ਸਕਦੇ ਹਾਂ। ਅਸੀਂ ਅਜਿਹਾ ਇਸ ਤਰੀਕੇ ਨਾਲ ਕਰਦੇ ਹਾਂ ਕਿ Apple ਤੁਹਾਡੀ ਪਛਾਣ ਨਹੀਂ ਕਰ ਸਕਦਾ।
ਤੁਸੀਂ ਡਿਵਾਈਸ ਵਿਸ਼ਲੇਸ਼ਕੀ ਦੇ ਸਾਂਝਾਕਰਨ ਨੂੰ ਪੂਰੀ ਤਰ੍ਹਾਂ ਅਸਮਰੱਥ ਕਰਨ ਦਾ ਵਿਕਲਪ ਵੀ ਚੁਣ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾਓ ਅਤੇ “iPhone ਵਿਸ਼ਲੇਸ਼ਣ ਸਾਂਝਾ ਕਰੋ” ਨੂੰ ਬੰਦ ਕਰਨ ਲਈ ਟੈਪ ਕਰੋ। ਜੇਕਰ ਤੁਹਾਡੀ Apple Watch ਤੁਹਾਡੇ iPhone ਨਾਲ ਪੇਅਰ ਕੀਤੀ ਹੋਈ ਹੈ, ਤਾਂ “iPhone ਅਤੇ Watch ਵਿਸ਼ਲੇਸ਼ਕੀ ਸਾਂਝਾ ਕਰੋ” ਨੂੰ ਬੰਦ ਕਰਨ ਲਈ ਟੈਪ ਕਰੋ।
ਇਹਨਾਂ ਫ਼ੀਚਰਾਂ ਦੀ ਵਰਤੋਂ ਕਰਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12