ਐਮਰਜੈਂਸੀ SOS ਅਤੇ ਪਰਦੇਦਾਰੀ

ਤੁਹਾਡੇ ਡਿਵਾਈਸ ਦੁਆਰਾ ਐਮਰਜੈਂਸੀ ਕਾਲ ਕਰਨ ’ਤੇ ਐਮਰਜੈਂਸੀ SOS ਦੁਆਰਾ ਤੁਹਾਡਾ ਟਿਕਾਣਾ ਸਾਂਝਾ ਕੀਤਾ ਜਾਵੇਗਾ। ਤੁਹਾਡੇ ਐਮਰਜੈਂਸੀ ਸੰਪਰਕਾਂ ਨੂੰ ਵੀ ਤੁਹਾਡੇ ਟਿਕਾਣੇ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਟਿਕਾਣਾ ਸੇਵਾਵਾਂ ਅਸਮਰੱਥ ਕਰਨ ‘ਤੇ ਵੀ ਟਿਕਾਣਾ ਸਾਂਝਾਂ ਕੀਤਾ ਜਾਵੇਗਾ।
 

ਐਮਰਜੈਂਸੀ SOS ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਲਈ ਐਮਰਜੈਂਸੀ SOS ਦੀ ਵਰਤੋਂ ਕਰਨ ’ਤੇ ਡਿਸਪੈਚਰ ਨੂੰ ਤੁਹਾਡੀ ਸਹਾਇਤਾ ਕਰਨ ਦੀ ਆਗਿਆ ਦੇਣ ਲਈ ਕਾਲ ਵਿੱਚ ਤੁਹਾਡਾ ਟਿਕਾਣਾ ਸ਼ਾਮਲ ਕੀਤਾ ਜਾ ਸਕਦਾ ਹੈ, ਭਾਵੇਂ ਤੁਸੀਂ ਟਿਕਾਣਾ ਸੇਵਾਵਾਂ ਅਸਮਰੱਥ ਕੀਤੀਆਂ ਹਨ ਜਾਂ ਨਹੀਂ।
  • ਕਾਲ ਦੇ ਸਮਾਪਤ ਹੋਣ ’ਤੇ ਅਤੇ ਜੇ ਤੁਸੀਂ ਸੁਨੇਹੇ ਐਪ ਨੂੰ ਅਣਇੰਸਟਾਲ ਨਹੀਂ ਕੀਤਾ ਹੈ, ਤਾਂ ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਨੂੰ ਤੁਹਾਡੇ ਟਿਕਾਣੇ ਅਤੇ ਸੂਚਨਾ ਨਾਲ ਸੁਨੇਹਾ ਭੇਜਣ ਦੀ ਚੋਣ ਕਰ ਸਕਦੇ ਹੋ, ਜਿਸ ਨੂੰ ਤੁਸੀਂ ਐਮਰਜੈਂਸੀ ਸੇਵਾਵਾਂ ਰਾਹੀਂ ਕਾਲ ਕੀਤੀ ਹੈ।

ਤੁਸੀਂ ਐਮਰਜੈਂਸੀ SOS ਤੋਂ ਮਦਦ ਲੈਣ ਲਈ ਫ਼ੌਰੀ ਅਤੇ ਆਸਾਨੀ ਨਾਲ ਕਾਲ ਕਰ ਸਕਦੇ ਹੋ ਅਤੇ ਆਪਣੇ ਐਮਰਜੈਂਸੀ ਸੰਪਰਕਾਂ ਨੂੰ ਸੁਚੇਤ ਕਰ ਸਕਦੇ ਹੋ। ਤੁਹਾਡੇ ਦੁਆਰਾ ਐਮਰਜੈਂਸੀ SOS ਨੂੰ ਕਾਲ ਕਰਨ ‘ਤੇ ਤੁਹਾਡੇ ਡਿਵਾਈਸ ਦੁਆਰਾ ਸਥਾਨਕ ਐਮਰਜੈਂਸੀ ਨੰਬਰ ਨੂੰ ਆਟੋਮੈਟਿਕਲੀ ਕਾਲ ਕਰ ਦਿੱਤੀ ਜਾਂਦੀ ਹੈ। ਕੁਝ ਦੇਸ਼ਾਂ ਅਤੇ ਖੇਤਰਾਂ ਵਿੱਚ ਤੁਹਾਨੂੰ ਉਸ ਸੇਵਾ ਦੀ ਚੋਣ ਕਰਨ ਦੀ ਲੋੜ ਪੈ ਸਕਦੀ ਹੈ ਜਿਸ ਨੂੰ ਤੁਸੀਂ ਆਪਣੀ ਐਮਰਜੈਂਸੀ ਸੇਵਾ ਵਜੋਂ ਨਿਰਧਾਰਤ ਕਰਨਾ ਚਾਹੁੰਦੇ ਹੋ। ਡਿਸਪੈਚਰ ਨੂੰ ਤੁਹਾਡੀ ਸਹਾਇਤਾ ਕਰਨ ਦੀ ਆਗਿਆ ਦੇਣ ਲਈ ਇਸ ਕਾਲ ਵਿੱਚ ਤੁਹਾਡਾ ਟਿਕਾਣਾ ਸ਼ਾਮਲ ਕੀਤਾ ਜਾ ਸਕਦਾ ਹੈ, ਭਾਵੇਂ ਟਿਕਾਣਾ ਸੇਵਾਵਾਂ ਅਸਮਰੱਥ ਕੀਤੀਆਂ ਹੋਣ। ਕਾਲ ਦੇ ਸਮਾਪਤ ਹੋਣ ‘ਤੇ, ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਨੂੰ ਸੁਨੇਹਾ ਭੇਜਣ ਦਾ ਵਿਕਲਪ ਚੁਣ ਸਕਦੇ ਹੋ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਹੈ। ਇਸ ਸੁਨੇਹੇ ਵਿੱਚ ਤੁਹਾਡਾ ਮੌਜੂਦਾ ਟਿਕਾਣਾ ਵੀ ਸ਼ਾਮਲ ਹੁੰਦਾ ਹੈ। ਤੁਸੀਂ iPhone ‘ਤੇ ਸਿਹਤ ਐਪ ਵਿੱਚ ਆਪਣੀ ਮੈਡੀਕਲ ID ਵਿੱਚ ਸੋਧ ਕਰ ਕੇ ਆਪਣੇ ਐਮਰਜੈਂਸੀ ਸੰਪਰਕਾਂ ਨੂੰ ਪ੍ਰਬੰਧਨ ਕਰ ਸਕਦੇ ਹੋ।

ਸੀਮਤ ਸਮੇਂ ਦੀ ਮਿਆਦ ਲਈ ਤੁਹਾਡਾ ਟਿਕਾਣਾ ਬਦਲਣ ‘ਤੇ ਤੁਹਾਡੇ ਡਿਵਾਈਸ ਦੁਆਰਾ ਸੁਨੇਹੇ ਐਪ ਦੇ ਰਾਹੀਂ ਤੁਹਾਡੇ ਐਮਰਜੈਂਸੀ ਸੰਪਰਕਾਂ ਨੂੰ ਅੱਪਡੇਟ ਭੇਜੇ ਜਾਣਗੇ। ਅਜਿਹਾ ਹੋਣ ‘ਤੇ ਤੁਹਾਨੂੰ ਸੂਚਨਾ ਪ੍ਰਾਪਤ ਹੋਵੇਗੀ। ਜਦੋਂ ਤੁਸੀਂ Apple Watch ‘ਤੇ ਐਮਰਜੈਂਸੀ SOS ਦੀ ਵਰਤੋਂ ਕਰਦੇ ਹੋ ਤਾਂ ਤੁਸੀਂ Apple Watch ‘ਤੇ ਸੂਚਨਾਵਾਂ ਵਿੱਚ "ਸਾਂਝਾਕਰਨ ਬੰਦ ਕਰੋ" ‘ਤੇ ਟੈਪ ਕਰ ਕੇ ਇਹ ਅੱਪਡੇਟ ਬੰਦ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ iPhone ‘ਤੇ ਐਮਰਜੈਂਸੀ SOS ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਆਪਣੇ iPhone ‘ਤੇ ਸਟੇਟਸ ਬਾਰ ‘ਤੇ ਟੈਪ ਕਰਕੇ ਅਤੇ “ਐਮਰਜੈਂਸੀ ਟਿਕਾਣਾ ਸਾਂਝਾ ਕਰਨਾ ਬੰਦ ਕਰੋ” ਨੂੰ ਚੁਣ ਕੇ ਇਨ੍ਹਾਂ ਅੱਪਡੇਟ ਨੂੰ ਰੋਕ ਸਕਦੇ ਹੋ।

ਜੇਕਰ ਟਿਕਾਣਾ ਸੇਵਾਵਾਂ ਨੂੰ ਅਸਮਰੱਥ ਕੀਤਾ ਹੋਵੇ, ਤਾਂ ਐਮਰਜੈਂਸੀ ਸੰਪਰਕਾਂ ਨੂੰ ਤੁਹਾਡੇ ਮੌਜੂਦਾ ਟਿਕਾਣੇ ਬਾਰੇ ਸੂਚਿਤ ਕਰਨ ਲਈ ਇਸਨੂੰ ਅਸਥਾਈ ਤੌਰ ‘ਤੇ ਸਮਰੱਥ ਕੀਤਾ ਜਾਵੇਗਾ। ਜਦੋਂ ਤੁਹਾਡਾ ਟਿਕਾਣਾ ਸਾਂਝਾ ਕੀਤਾ ਜਾ ਰਿਹਾ ਹੁੰਦਾ ਹੈ, ਤਾਂ ਤੁਹਾਨੂੰ 24 ਘੰਟਿਆਂ ਵਿੱਚ ਹਰ ਚਾਰ ਘੰਟਿਆਂ ‘ਤੇ ਇਸਨੂੰ ਬੰਦ ਕਰਨ ਦਾ ਰਿਮਾਈਂਡਰ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਆਪਣੇ ਐਮਰਜੈਂਸੀ ਸੰਪਰਕਾਂ ਨਾਲ ਆਪਣਾ ਟਿਕਾਣਾ ਨਹੀਂ ਭੇਜਣਾ ਚਾਹੁੰਦੇ ਹੋ, ਤਾਂ ਆਪਣੇ iPhone ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ‘ਤੇ ਜਾਓ ਅਤੇ ਐਮਰਜੈਂਸੀ ਕਾਲਾਂ ਅਤੇ SOS ਨੂੰ ਬੰਦ ਕਰਨ ਲਈ ਟੈਪ ਕਰੋ।

2025-12-12