Face ID ਅਤੇ ਪਰਦੇਦਾਰੀ
Face ID ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤੀ ਗਈ ਹੈ।
Face ID ਦੁਆਰਾ ਤੁਹਾਨੂੰ TrueDepth ਕੈਮਰੇ ਦੀ ਵਰਤੋਂ ਕਰਨ ਲਈ ਪ੍ਰਮਾਣਿਤ ਕੀਤਾ ਜਾਂਦਾ ਹੈ
Face ID ਦੀ ਵਰਤੋਂ ਕਰ ਕੇ iPhone ਜਾਂ iPad ਨੂੰ ਅਨਲੌਕ ਕੀਤਾ ਜਾ ਸਕਦਾ ਹੈ। TrueDepth ਕੈਮਰਾ ਦੀ ਵਰਤੋਂ ਕਰ ਕੇ Face ID ਦੁਆਰਾ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਕੀ iPhone ਜਾਂ iPad ਨੂੰ ਦੇਖ ਰਿਹਾ ਵਿਅਕਤੀ ਇਨਰੋਲ ਕੀਤਾ ਵਰਤੋਂਕਾਰ ਹੈ ਜਾਂ ਨਹੀਂ। Face ID ਦੀ ਵਰਤੋਂ ਕਰ ਕੇ Apple Pay ਨਾਲ ਭੁਗਤਾਨ, App Store ਵਿੱਚ ਖ਼ਰੀਦ ਅਤੇ ਐਪਾਂ ਵਿੱਚ ਪ੍ਰਮਾਣੀਕਰਨ ਕੀਤਾ ਜਾ ਸਕਦਾ ਹੈ।
ਤੁਹਾਡੇ ਚਿਹਰੇ ਦੇ ਗਣਿਤਕ ਰੂਪ ਸਮੇਤ Face ID ਡੇਟਾ ਇਨਕ੍ਰਿਪਟ ਕੀਤਾ ਹੋਇਆ ਹੈ ਅਤੇ ਸਿਰਫ਼ Secure Enclave ਵਿੱਚ ਉਪਲਬਧ ਕੁੰਜੀ ਨਾਲ ਸੁਰੱਖਿਅਤ ਹੈ। Face ID ਦੀ ਵਰਤੋਂ ਕਰਨ ਦੌਰਾਨ ਅਤੇ ਇਸ ਨੂੰ ਸਫਲਤਾਪੂਰਵਕ ਪ੍ਰਮਾਣਿਤ ਕਰਨ ਨਾਲ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਡੇਟਾ ਵਿੱਚ ਸੁਧਾਰ ਅਤੇ ਇਸਨੂੰ ਅੱਪਡੇਟ ਕੀਤਾ ਜਾਵੇਗਾ। ਕੋਈ ਕਰੀਬੀ ਮੇਲ ਦਾ ਪਤਾ ਲੱਗਣ ‘ਤੇ ਵੀ Face ID ਦੁਆਰਾ ਇਸ ਡੇਟਾ ਨੂੰ ਅੱਪਡੇਟ ਕੀਤਾ ਜਾਵੇਗਾ ਪਰ ਇਸ ਦੇ ਬਾਅਦ ਡਿਵਾਈਸ ਨੂੰ ਅਨਲੌਕ ਕਰਨ ਲਈ ਪਾਸਕੋਡ ਭਰਿਆ ਜਾਂਦਾ ਹੈ।
Face ID ਡੇਟਾ ਤੁਹਾਡੇ ਡਿਵਾਈਸ ਤੋਂ ਬਾਹਰ ਨਹੀਂ ਜਾਂਦਾ ਅਤੇ ਇਸਨੂੰ ਕਦੇ ਵੀ iCloud ਜਾਂ ਕਿਤੇ ਹੋਰ ਬੈਕਅੱਪ ਨਹੀਂ ਕੀਤਾ ਜਾਂਦਾ।
Face ID ਤੁਹਾਡੇ ਕੰਟਰੋਲ ਵਿੱਚ ਹੈ
ਜੇਕਰ ਤੁਸੀਂ Face ID ਨੂੰ ਇਨਰੋਲ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਇਸਦੀ ਵਰਤੋਂ ਕਰਨ ਦੇ ਤਰੀਕੇ ਅਤੇ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਕਿਸੇ ਵੀ ਸਮੇਂ ਇਸਨੂੰ ਅਸਮਰੱਥ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਆਪਣਾ iPhone ਜਾਂ iPad ਅਨਲੌਕ ਕਰਨ ਲਈ Face ID ਦੀ ਵਰਤੋਂ ਨਹੀਂ ਕਰਨੀ ਚਾਹੁੰਦੇ, ਤਾਂ ਸੈਟਿੰਗਾਂ > Face ID ਅਤੇ ਪਾਸਕੋਡ ‘ਤੇ ਜਾ ਕੇ ਆਪਣਾ ਪਾਸਕੋਡ ਭਰੋ ਅਤੇ "iPhone ਅਨਲੌਕ" ਜਾਂ iPad ਅਨਲੌਕ” ਨੂੰ ਬੰਦ ਕਰਨ ਲਈ ਟੈਪ ਕਰੋ। Face ID ਨੂੰ ਅਸਮਰੱਥ ਕਰਨ ਲਈ, ਸੈਟਿੰਗਾਂ > Face ID ਅਤੇ ਪਾਸਕੋਡ ’ਤੇ ਜਾਓ, ਆਪਣਾ ਪਾਸਕੋਡ ਭਰੋ ਅਤੇ ਫਿਰ “Face ID ਰੀਸੈੱਟ ਕਰੋ” ‘ਤੇ ਟੈਪ ਕਰੋ। ਅਜਿਹਾ ਕਰਨ ਨਾਲ ਤੁਹਾਡੇ ਡਿਵਾਈਸ ਤੋਂ ਤੁਹਾਡੇ ਚਿਹਰੇ ਦੀਆਂ ਗਣਿਤਕ ਪ੍ਰਤਿਨਿਧਤਾਵਾਂ ਸਮੇਤ Face ID ਦਾ ਡੇਟਾ ਡਿਲੀਟ ਹੋ ਜਾਵੇਗਾ। ਜੇਕਰ ਤੁਸੀਂ “ਖੋਜੀ” ਐਪ ਦੀ ਵਰਤੋਂ ਕਰ ਕੇ ਸਾਰਾ ਕੰਟੈਂਟ ਅਤੇ ਸੈਟਿੰਗਾਂ ਨੂੰ ਮਿਟਾਉਣ ਤੋਂ ਬਾਅਦ ਆਪਣੇ ਡਿਵਾਈਸ ਦਾ ਡੇਟਾ ਮਿਟਾਉਣਾ ਜਾਂ ਰੀਸੈੱਟ ਕਰਨਾ ਚੁਣਦੇ ਹੋ, ਤਾਂ Face ID ਦਾ ਸਾਰਾ ਡੇਟਾ ਮਿਟਾ ਦਿੱਤਾ ਜਾਵੇਗਾ।
Face ID ਅਤੇ ਐਪਾਂ
ਪ੍ਰਮਾਣੀਕਰਨ ਲਈ ਤੁਸੀਂ ਸਮਰਥਿਤ ਐਪਾਂ ਵਿੱਚ Face ID ਨੂੰ ਚਾਲੂ ਕਰ ਸਕਦੇ ਹੋ। ਐਪਾਂ ਨੂੰ ਸਿਰਫ਼ ਪ੍ਰਮਾਣੀਕਰਨ ਸਫ਼ਲ ਹੋਣ ਦੀ ਸਥਿਤੀ ਵਿੱਚ ਸੂਚਿਤ ਕੀਤਾ ਜਾਂਦਾ ਹੈ। ਇਨਰੋਲ ਕੀਤੇ ਚਿਹਰੇ ਨਾਲ ਸੰਬੰਧਿਤ Face ID ਡੇਟਾ ਨੂੰ ਐਪਾਂ ਐਕਸੈੱਸ ਨਹੀਂ ਕਰ ਸਕਦੀਆਂ।
TrueDepth ਕੈਮਰੇ ਦੀ ਹੋਰ ਵਰਤੋਂ
Face ID ਵਿੱਚ ਤੁਹਾਡੇ ਇਨਰੋਲ ਨਾ ਹੋਣ ਦੇ ਬਾਵਜੂਦ TrueDepth ਕੈਮਰਾ ਬਹੁਤ ਸਮਝਦਾਰੀ ਨਾਲ ਨਜ਼ਰ ਪ੍ਰਤਿ ਸੰਵੇਦਨਸ਼ੀਲਤਾ ਫ਼ੀਚਰ ਲਈ ਸਮਰਥਨ ਨੂੰ ਕਿਰਿਆਸ਼ੀਲ ਕਰਦਾ ਹੈ, ਜਿਵੇਂ ਕਿ ਜਦੋਂ ਤੁਸੀਂ ਆਪਣੇ iPhone ਜਾਂ iPad ਦੀ ਸਕਰੀਨ ਵੱਲ ਨਹੀਂ ਦੇਖ ਰਹੇ ਹੋ, ਤਾਂ ਡਿਸਪਲੇ ਨੂੰ ਮੱਧਮ ਕਰਨਾ ਅਤੇ ਤੁਹਾਡੇ ਵੱਲੋਂ ਆਪਣੇ ਡਿਵਾਈਸ ਵੱਲ ਦੇਖਣ ‘ਤੇ ਅਲਰਟ ਦੀ ਆਵਾਜ਼ ਨੂੰ ਘਟਾਉਣਾ ਸ਼ਾਮਲ ਹੈ। ਉਦਾਹਰਨ ਲਈ, ਜਦੋਂ ਤੁਸੀਂ Safari ਦੀ ਵਰਤੋਂ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਡਿਵਾਈਸ ਚੈੱਕ ਕਰਦਾ ਹੈ ਕਿ ਕੀ ਤੁਸੀਂ ਸਕਰੀਨ ਵੱਲ ਦੇਖ ਰਹੇ ਹੋ ਜਾਂ ਨਹੀਂ, ਜੇਕਰ ਨਹੀਂ ਦੇਖ ਰਹੇ ਤਾਂ ਇਹ ਸਕਰੀਨ ਬੰਦ ਕਰ ਦਿੰਦਾ ਹੈ।
ਜੇਕਰ ਤੁਸੀਂ ਇਨ੍ਹਾਂ ਫ਼ੀਚਰਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੈਟਿੰਗਾਂ > Face ID ਅਤੇ ਪਾਸਕੋਡ ‘ਤੇ ਜਾ ਕੇ, ਆਪਣਾ ਪਾਸਕੋਡ ਭਰੋ ਅਤੇ ਫਿਰ ਨਜ਼ਰ ਪ੍ਰਤਿ ਸੰਵੇਦਨਸ਼ੀਲਤਾ ਫ਼ੀਚਰ ਨੂੰ ਬੰਦ ਕਰਨ ਲਈ ਟੈਪ ਕਰੋ।
2025-12-12