FaceTime ਅਤੇ ਪਰਦੇਦਾਰੀ

ਤੁਸੀਂ FaceTime ਕਾਲ ਕਰਨ ਲਈ ਆਪਣਾ ਫ਼ੋਨ ਨੰਬਰ ਜਾਂ Apple ਖਾਤਾ ਰਜਿਸਟਰ ਕਰ ਸਕਦੇ ਹੋ। Apple ਵੱਲੋਂ FaceTime ਦੀ ਵਰਤੋਂ ਸੰਬੰਧੀ ਜਾਣਕਾਰੀ 30 ਦਿਨਾਂ ਤੱਕ ਆਪਣੇ ਕੋਲ ਰੱਖੀ ਜਾਂਦੀ ਹੈ, ਜਿਵੇਂ ਕਿ ਤੁਸੀਂ ਕਦੋਂ FaceTime ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ।
 

FaceTime ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • FaceTime ਐਂਡ-ਟੂ-ਐਂਡ ਇਨਕ੍ਰਿਪਡ ਹੈ। ਤੁਹਾਡੇ ਵੱਲੋਂ ਵਰਤਿਆ ਜਾਣ ਵਾਲਾ ਫ਼ੋਨ ਨੰਬਰ ਅਤੇ ਈਮੇਲ ਪਤਾ ਉਹਨਾਂ ਲੋਕਾਂ ਨੂੰ ਦਿਖਾਈ ਦਿੰਦਾ ਹੈ ਜਿਨ੍ਹਾਂ ਨੂੰ ਤੁਸੀਂ ਸੰਪਰਕ ਕਰਦੇ ਹੋ ਅਤੇ ਤੁਸੀਂ ਆਪਣਾ ਨਾਮ ਅਤੇ ਤਸਵੀਰ ਦਿਖਾਉਣ ਦਾ ਵਿਕਲਪ ਚੁਣ ਸਕਦੇ ਹੋ।
  • Apple ਵੱਲੋਂ 30 ਦਿਨਾਂ ਤੱਕ ਆਪਣੇ ਕੋਲ FaceTime ਦੀ ਵਰਤੋਂ ਸੰਬੰਧੀ ਸੀਮਤ ਜਾਣਕਾਰੀ ਰੱਖੀ ਜਾਂਦੀ ਹੈ ਜਿਵੇਂ ਕਿ ਤੁਸੀਂ ਕਦੋਂ FaceTime ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ।
  • FaceTime ਕੁਝ ਖੇਤਰਾਂ ਵਿੱਚ ਵੈੱਬ ਵਰਤੋਂਕਾਰਾਂ ਨੂੰ ਵੈੱਬ ਦੇ ਰਾਹੀਂ FaceTime ਕਾਲਾਂ ਨਾਲ ਜੁੜਨ ਦੀ ਆਗਿਆ ਦਿੰਦਾ ਹੈ।

FaceTime, Apple ਦੀ ਇੱਕ ਅਜਿਹੀ ਸੇਵਾ ਹੈ ਜਿਸ ਨਾਲ iOS, iPadOS ਜਾਂ visionOS ਡਿਵਾਈਸ ਜਾਂ Mac ਜਾਂ ਵੈੱਬ ਦੀ ਵਰਤੋਂ ਕਰ ਰਹੇ ਵਿਅਕਤੀ ਨਾਲ ਵੀਡੀਓ ਜਾਂ ਆਡੀਓ ਕਾਲ ਅਤੇ Apple Watch ਰਾਹੀਂ ਆਡੀਓ ਕਾਲ ਕੀਤੀ ਜਾ ਸਕਦੀ ਹੈ। ਇਹਨਾਂ ਕਾਲਾਂ ਨੂੰ ਤੁਹਾਡੇ ਮੋਬਾਈਲ ਪਲਾਨ ਦੇ ਮਿੰਟਾਂ ਵਿੱਚ ਨਹੀਂ ਗਿਣਿਆ ਜਾਂਦਾ।

ਅਸੀ FaceTime ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਕਿ ਇਸ ਦੁਆਰਾ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਕਦੇ ਵੀ FaceTime ਕਾਲਾਂ ਦਾ ਕੰਟੈਂਟ ਸਟੋਰ ਨਹੀਂ ਕਰਦੇ।

ਤੁਸੀਂ ਆਪਣੇ Apple ਖਾਤੇ ਜਾਂ ਬਸ ਆਪਣੇ ਫ਼ੋਨ ਨੰਬਰ ਦੀ ਵਰਤੋਂ ਕਰ ਕੇ FaceTime ‘ਤੇ ਸਾਈਨ ਇਨ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ Apple ਖਾਤੇ ਨਾਲ ਆਪਣੇ ਆਪਣੇ ਡਿਵਾਈਸ ‘ਤੇ ਸਾਈਨ ਇਨ ਕਰਦੇ ਹੋ, ਤਾਂ ਤੁਸੀਂ FaceTime ਵਿੱਚ ਆਟੋਮੈਟਿਕਲੀ ਸਾਈਨ ਇਨ ਹੋ ਜਾਵੋਗੇ। ਤੁਹਾਡਾ Apple ਖਾਤਾ ਜਾਂ ਫ਼ੋਨ ਨੰਬਰ ਤੁਹਾਡੇ ਦੁਆਰਾ ਸੰਪਰਕ ਕੀਤੇ ਜਾਂਦੇ ਲੋਕਾਂ ਨੂੰ ਦਿਖਾਈ ਦੇਵੇਗਾ ਅਤੇ ਕੋਲ ਤੁਹਾਡੇ Apple ਖਾਤੇ ਅਤੇ ਈਮੇਲ ਪਤਿਆਂ ਜਾਂ ਤੁਹਾਡੇ ਖਾਤੇ ਦੇ ਫ਼ੋਨ ਨੰਬਰਾਂ ਦੀ ਵਰਤੋਂ ਕਰ ਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ FaceTime ਸੈਟਿੰਗਾਂ ਵਿੱਚ ਇਹ ਚੁਣ ਸਕਦੇ ਹੋ ਕਿ ਤੁਸੀਂ FaceTime ਕਾਲਾਂ ਲਈ ਕਿਹੜੇ ਫ਼ੋਨ ਨੰਬਰਾਂ ਜਾਂ ਈਮੇਲ ਪਤਿਆਂ ਦੀ ਵਰਤੋਂ ਕਰਨੀ ਚਾਹੁੰਦੇ ਹੋ। ਤੁਸੀਂ account.apple.com ‘ਤੇ ਆਪਣੇ Apple ਖਾਤਾ ਪੰਨੇ ਤੋਂ ਵਧੇਰੇ “ਇਸ ‘ਤੇ ਸੰਪਰਕ ਕਰੋ” ਜਾਣਕਾਰੀ ਨੂੰ ਜੋੜ ਅਤੇ ਉਸਦੀ ਤਸਦੀਕ ਕਰ ਸਕਦੇ ਹੋ।

SharePlay ਦੁਆਰਾ ਤੁਹਾਨੂੰ FaceTime ਕਾਲਾਂ ਵਿੱਚ Apple ਜਾਂ ਤੀਜੀ-ਧਿਰ ਦੀਆਂ ਐਪਾਂ ਦੇ ਅਨੁਭਵ ਸਾਂਝੇ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। SharePlay ‘ਤੇ ਆਦਾਨ-ਪ੍ਰਦਾਨ ਕੀਤੀ ਜਾਣਕਾਰੀ ਐਂਡ-ਟੂ-ਐਂਡ ਇਨਕ੍ਰਿਪਡ ਹੁੰਦੀ ਹੈ। ਹੋ ਸਕਦਾ ਹੈ ਕਿ ਐਪ ਡਿਵੈਲਪਰਾਂ ਨੂੰ ਤੁਹਾਡੇ ਵੱਲੋਂ ਉਹਨਾਂ ਦੀ ਐਪ ਦੀ ਵਰਤੋਂ ਸੰਬੰਧੀ ਜਾਣਕਾਰੀ ਦਾ ਐਕਸੈੱਸ ਹੋਵੇ।

FaceTime ਲਿੰਕ ਦੁਆਰਾ ਵਰਤੋਂਕਾਰ ਬਾਅਦ ਵਿੱਚ ਕਰਨ ਲਈ ਕਾਲ ਨੂੰ ਸੈੱਟ ਅੱਪ ਕਰ ਸਕਦੇ ਹਨ ਅਤੇ Windows ਜਾਂ Android ਦੀ ਵਰਤੋਂ ਕਰਨ ਵਾਲੇ ਭਾਗੀਦਾਰਾਂ ਨੂੰ ਵੈੱਬ ਰਾਹੀਂ ਸ਼ਾਮਲ ਹੋਣ ਲਈ ਸੱਦਾ ਭੇਜ ਸਕਦੇ ਹਨ। ਵੈੱਬ ਵਰਤੋਂਕਾਰਾਂ ਨੂੰ ਆਪਣੀ ਪਛਾਣ ਕਰਵਾਉਣ ਲਈ ਅਤੇ FaceTime ਕਾਲ ਲਈ ਐਕਸੈੱਸ ਪਾਉਣ ਦੀ ਬੇਨਤੀ ਕਰਨ ਵਾਸਤੇ ਨਾਮ ਦੇਣਾ ਜ਼ਰੂਰੀ ਹੈ। ਕਾਲ ‘ਤੇ ਮੌਜੂਦ ਕੋਈ ਵੀ ਪ੍ਰਮਾਣਿਤ ਵਰਤੋਂਕਾਰ ਕਿਸੇ ਵੈੱਬ ਵਰਤੋਂਕਾਰ ਨੂੰ ਉਸ ਦੇ ਕਾਲ ਵਿੱਚ ਜੁੜਨ ਤੋਂ ਬਾਅਦ ਪਹਿਲੇ 30 ਸਕਿੰਟਾਂ ਵਿੱਚ ਹਟਾ ਸਕਦਾ ਹੈ।

FaceTime ਆਡੀਓ ਅਤੇ ਫ਼ੋਨ ਕਾਲਾਂ ਦੇ ਲਈ ਤੁਹਾਡਾ ਸੰਪਰਕ ਪੋਸਟਰ ਤੁਹਾਡੀ ਇਨਕਮਿੰਗ ਕਾਲ ਸਕਰੀਨ ‘ਤੇ ਦਿਖਾਇਆ ਜਾਵੇਗਾ। ਤੁਸੀਂ ਸਿਰਫ਼ ਆਪਣੇ ਸੰਪਰਕਾਂ ਦੇ ਨਾਲ ਆਪਣਾ ਪੋਸਟਰ ਆਟੋਮੈਟਿਕਲੀ ਸਾਂਝਾ ਕਰਨ ਜਾਂ ਹਰ ਵਾਰ ਸਾਂਝਾ ਕਰਨ ਦਾ ਪ੍ਰੌਂਪਟ ਦੇਣ ਦਾ ਵਿਕਲਪ ਚੁਣ ਸਕਦੇ ਹੋ ਅਤੇ ਸਾਂਝਾ ਕੀਤਾ ਡੇਟਾ ਉਹਨਾਂ ਦੇ ਡਿਵਾਈਸਾਂ ‘ਤੇ ਸਟੋਰ ਕੀਤਾ ਜਾਵੇਗਾ। ਜੇਕਰ ਤੁਸੀਂ ਸਮੂਹਿਕ FaceTime ਆਡੀਓ ਜਾਂ ਫ਼ੋਨ ਗੱਲਬਾਤ ਵਿੱਚ ਆਪਣਾ “ਸੰਪਰਕ ਪੋਸਟਰ” ਕਈ ਲੋਕਾਂ ਨਾਲ ਸਾਂਝਾ ਕਰਦੇ ਹੋ, ਤਾਂ ਸੰਪਰਕ ਪੋਸਟਰ ਉਸ ਗੱਲਬਾਤ ਵਿਚਲੇ ਸਾਰੇ ਲੋਕਾਂ ਨੂੰ ਭੇਜਿਆ ਜਾਵੇਗਾ। ਤੁਸੀਂ ਆਪਣੇ ਸੰਪਰਕ ਪੋਸਟਰ ਨੂੰ ਕਿਸੇ ਵੀ ਸਮੇਂ ਅੱਪਡੇਟ ਕਰ ਸਕਦੇ ਹੋ। ਜੇਕਰ ਤੁਸੀਂ ਆਟੋਮੈਟਿਕਲੀ ਸਾਂਝਾ ਕਰਦੇ ਹੋ, ਤਾਂ ਅਗਲੀ ਵਾਰ FaceTime ਆਡੀਓ ਜਾਂ ਫ਼ੋਨ ਕਾਲ ਕਰਨ ‘ਤੇ ਅੱਪਡੇਟ ਭੇਜਿਆ ਜਾਵੇਗਾ। ਜੇਕਰ ਤੁਸੀਂ ਆਪਣਾ “ਸੰਪਰਕ ਪੋਸਟਰ” ਸਾਂਝਾ ਕਰਨ ਤੋਂ ਬਾਅਦ ਸਾਂਝਾਕਰਨ ਬੰਦ ਕਰ ਦਿੱਤਾ ਹੈ, ਤਾਂ ਜਿਹੜੇ ਲੋਕਾਂ ਨੇ ਪਹਿਲਾਂ ਤੁਹਾਡਾ ਸੰਪਰਕ ਪੋਸਟਰ ਪ੍ਰਾਪਤ ਕੀਤਾ ਸੀ, ਉਹਨਾਂ ਦੇ ਡਿਵਾਈਸਾਂ ‘ਤੇ ਹਾਲੇ ਵੀ ਤੁਹਾਡੇ ਜਾਣਕਾਰੀ ਹੋ ਸਕਦੀ ਹੈ। ਤੁਹਾਡੇ ਵੱਲੋਂ ਕਾਲਾਂ ਲਈ ਚੁਣਿਆ ਗਿਆ ਸੰਪਰਕ ਪੋਸਟਰ Apple ਨੂੰ ਭੇਜਿਆ ਜਾਵੇਗਾ ਅਤੇ Apple ਦੇ ਸਰਵਰਾਂ 'ਤੇ ਇਨਕ੍ਰਿਪਟ ਕਰ ਕੇ ਇਸ ਤਰ੍ਹਾਂ ਸਟੋਰ ਕੀਤਾ ਜਾਵੇਗਾ ਜੋ Apple ਵੱਲੋਂ ਦੇਖਿਆ ਨਾ ਜਾ ਸਕੇ।

ਤੁਹਾਡੇ visionOS ਡਿਵਾਈਸ ‘ਤੇ FaceTime ਕਾਲਾਂ ਲਈ ਤੁਹਾਡਾ ਪਰਸੋਨਾ ਸੁਰੱਖਿਅਤ ਤੌਰ ‘ਤੇ ਕਾਲ ਵਿਚਲੇ ਸਾਰੇ ਲੋਕਾਂ ਨੂੰ ਭੇਜ ਦਿੱਤਾ ਜਾਵੇਗਾ ਤਾਂ ਜੋ ਉਹ ਇਸਨੂੰ ਦੇਖ ਸਕਣ। ਕੋਈ ਕਾਲ ਪੂਰੀ ਹੋਣ ਤੋਂ ਬਾਅਦ ਤੁਹਾਡਾ ਪਰਸੋਨਾ ਕਾਲ ਵਿੱਚ ਸ਼ਾਮਲ ਦੂਜੇ ਵਿਅਕਤੀ ਦੇ ਡਿਵਾਈਸ ਵਿੱਚ 30 ਦਿਨਾਂ ਤੱਕ ਇਨਕ੍ਰਿਪਟਡ ਰੂਪ ਵਿੱਚ ਸਟੋਰ ਹੋਇਆ ਰਹਿ ਸਕਦਾ ਹੈ। ਹੋਰ ਕਾਲ ਭਾਗੀਦਾਰਾਂ ਵੱਲੋਂ ਤੁਹਾਡਾ ਪਰਸੋਨਾ ਸਿਰਫ਼ ਉਦੋਂ ਤੱਕ ਐਕਸੈੱਸ ਕੀਤਾ ਜਾਵੇਗਾ, ਜਦੋਂ ਤੱਕ ਉਹ ਤੁਹਾਡੇ ਨਾਲ ਕਾਲ ‘ਤੇ ਹੋਣਗੇ।

Apple ਤੁਹਾਡੇ ਵੱਲੋਂ FaceTime ਦੀ ਵਰਤੋਂ ਸੰਬੰਧੀ ਕੁਝ ਜਾਣਕਾਰੀ Apple ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਓਪਰੇਟ ਕਰਨ ਅਤੇ ਬਿਹਤਰ ਬਣਾਉਣ ਲਈ ਰਿਕਾਰਡ ਅਤੇ ਸਟੋਰ ਕੀਤੀ ਜਾ ਸਕਦੀ ਹੈ

  • Apple ਤੁਹਾਡੀਆਂ ਸੇਵਾਵਾਂ ਦੀ ਵਰਤੋਂ ਦੀ ਜਾਣਕਾਰੀ ਇਸ ਤਰੀਕੇ ਨਾਲ ਰਿਕਾਰਡ ਜਾਂ ਸਟੋਰ ਕਰ ਸਕਦਾ ਹੈ ਜਿਸ ਨਾਲ ਤੁਹਾਡੀ ਪਛਾਣ ਨਾ ਹੋਵੇ।
  • Apple, FaceTime ਕਾਲਾਂ ਦੀ ਜਾਣਕਾਰੀ ਨੂੰ ਰਿਕਾਰਡ ਅਤੇ ਸਟੋਰ ਕਰ ਸਕਦਾ ਹੈ, ਜਿਵੇਂ ਕਿ ਕਾਲ ਲਈ ਕਿਸ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਤੁਹਾਡੇ ਡਿਵਾਈਸ ਦੀ ਨੈੱਟਵਰਕ ਕੌਨਫ਼ਿਗਰੇਸ਼ਨ ਅਤੇ ਇਸ ਜਾਣਕਾਰੀ ਨੂੰ 30 ਦਿਨਾਂ ਤੱਕ ਸਟੋਰ ਕਰ ਸਕਦਾ ਹੈ। Apple ਇਹ ਲੌਗ ਨਹੀਂ ਕਰਦਾ ਹੈ ਕਿ ਤੁਹਾਡੀ ਕਾਲ ਦਾ ਉੱਤਰ ਦਿੱਤਾ ਗਿਆ ਹੈ ਜਾਂ ਨਹੀਂ ਅਤੇ ਤੁਹਾਡੀਆਂ ਕਾਲਾਂ ਦੇ ਕੰਟੈਂਟ ਨੂੰ ਐਕਸੈੱਸ ਨਹੀਂ ਕਰ ਸਕਦਾ।
  • Apple ਨੂੰ ਭੇਜੀ ਗਈ ਜਾਣਕਾਰੀ Apple ਵੱਲੋਂ ਉਦੋਂ ਸਟੋਰ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਜਾਂ ਕੋਈ ਹੋਰ ਵਿਅਕਤੀ ਸਪੈਮ ਜਾਂ ਜੰਕ FaceTime ਕਾਲਾਂ ਦੀ ਰਿਪੋਰਟ ਕਰਦਾ ਹੈ।
  • ਤੁਹਾਡੇ ਡਿਵਾਈਸ ‘ਤੇ ਕੁਝ ਐਪਾਂ (FaceTime ਸਮੇਤ) Apple ਦੇ ਸਰਵਰ ਨਾਲ ਇਹ ਪਤਾ ਲਗਾਉਣ ਲਈ ਸੰਚਾਰ ਕਰ ਸਕਦੀਆਂ ਹਨ ਕਿ ਦੂਜੇ ਲੋਕਾਂ ਤੱਕ FaceTime ਰਾਹੀਂ ਪਹੁੰਚਿਆ ਜਾ ਸਕਦਾ ਹੈ ਜਾਂ ਨਹੀਂ। ਅਜਿਹਾ ਹੋਣ ‘ਤੇ, Apple ਤੁਹਾਡੇ ਖਾਤੇ ਨਾਲ ਸੰਬੰਧਿਤ ਇਹਨਾਂ ਫ਼ੋਨ ਨੰਬਰਾਂ ਅਤੇ ਈਮੇਲ ਪਤਿਆਂ ਨੂੰ 30 ਦਿਨਾਂ ਤੱਕ ਸਟੋਰ ਕਰ ਸਕਦਾ ਹੈ।

ਇਹਨਾਂ ਫ਼ੀਚਰਾਂ ਦੀ ਵਰਤੋਂ ਕਰਕੇ ਤੁਸੀਂ Apple ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12