ਪਰਿਵਾਰਕ ਸਾਂਝਾਕਰਨ ਅਤੇ ਪਰਦੇਦਾਰੀ
ਪਰਿਵਾਰਕ ਸਾਂਝਾਕਰਨ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- ਤੁਹਾਡੇ Apple ਖਾਤੇ ਨਾਲ ਸੰਬੰਧਿਤ ਤੁਹਾਡੀ ਉਮਰ ਅਤੇ ਦੇਸ਼ ਜਾਂ ਖੇਤਰ ਦੀ ਵਰਤੋਂ ਤੁਹਾਡੇ ਬਾਲਗ਼, ਬੱਚੇ ਜਾਂ ਕਿਸ਼ੋਰ ਹੋਣ ਦੀ ਪੁਸ਼ਟੀ ਕਰਨ ਲਈ ਕੀਤੀ ਜਾਵੇਗੀ।
- ਜਦੋਂ ਤੁਸੀਂ ਕੋਈ ਪਰਿਵਾਰਕ ਗਰੁੱਪ ਸ਼ੁਰੂ ਕਰਦੇ ਹੋ ਜਾਂ ਉਸ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਹਾਡਾ Apple ਖਾਤਾ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦੀ ਵਰਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਸਬਸਕ੍ਰਿਪਸ਼ਨਾਂ, ਖ਼ਰੀਦਾਂ ਅਤੇ ਟਿਕਾਣੇ ਸਾਂਝਾ ਕਰਨ ਦੀ ਆਗਿਆ ਦੇਣ ਲਈ ਕੀਤੀ ਜਾ ਸਕਦੀ ਹੈ।
- ਜੇਕਰ ਤੁਸੀਂ ਮਾਤਾ ਪਿਤਾ ਜਾਂ ਸਰਪ੍ਰਸਤ ਹੋ, ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ Apple ਖਾਤੇ ਦੀ ਵਰਤੋਂ ਤੁਹਾਡੇ ਆਪਣੇ ਪਰਿਵਾਰਕ ਗਰੁੱਪ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਮਾਪਿਆਂ ਦੇ ਕੰਟਰੋਲ ਨੂੰ ਸੈੱਟ ਅੱਪ ਕਰਨ ਲਈ ਕੀਤੀ ਜਾ ਸਕਦੀ ਹੈ।
- ਤੁਹਾਡੇ ਪਰਿਵਾਰਕ ਗਰੁੱਪ ਦੇ ਵੇਰਵਿਆਂ ਦੀ ਵਰਤੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਉਤਪਾਦਾਂ, ਸੇਵਾਵਾਂ, ਪੇਸ਼ਕਸ਼ਾਂ ਅਤੇ ਪਰਿਵਾਰਕ ਸਾਂਝਾਕਰਨ ਦੇ ਰਾਹੀਂ ਉਪਲਬਧ ਹੋਰ ਲਾਭਾਂ ਦੇ ਬਾਰੇ ਢੁਕਵੇਂ ਸੰਚਾਰ ਭੇਜਣ ਲਈ ਕੀਤੀ ਜਾ ਸਕਦੀ ਹੈ।
Apple ਵਿਖੇ ਸਾਡੀ ਸਾਰਿਆਂ ਦੀ ਤਰਜੀਹ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨੀ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸ ਦੀ ਸਾਨੂੰ ਤੁਹਾਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਲੋੜ ਹੁੰਦੀ ਹੈ ਅਤੇ ਜਦੋਂ ਅਸੀਂ ਉਹ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੀਆਂ ਚੋਣਾਂ ਨਿਰਧਾਰਤ ਕਰ ਸਕੋ। Apple ਦੇ ਹਰੇਕ ਉਤਪਾਦ ਅਤੇ ਸੇਵਾ ਵਾਂਗ ਪਰਿਵਾਰਕ ਸਾਂਝਾਕਰਨ ਨੂੰ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਪਰਿਵਾਰਕ ਸਾਂਝਾਕਰਨ ਸੈੱਟ ਅੱਪ ਕੀਤਾ ਜਾ ਰਿਹਾ ਹੈ…
ਕਿਸੇ ਵਰਤੋਂਕਾਰ ਦੁਆਰਾ ਪਰਿਵਾਰਕ ਸੈੱਟਅੱਪ ਸ਼ੁਰੂ ਕਰਨ ‘ਤੇ, Apple ਦੁਆਰਾ ਉਹਨਾਂ ਦੇ Apple ਖਾਤੇ ਨਾਲ ਜੁੜੀ ਉਮਰ ਅਤੇ ਦੇਸ਼ ਜਾਂ ਖੇਤਰ ਸੰਬੰਧੀ ਜਾਣਕਾਰੀ ਦੀ ਵਰਤੋਂ ਇਸ ਗੱਲ ਦੀ ਪੁਸ਼ਟੀ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਉਹ ਬਾਲਗ਼ ਹਨ ਅਤੇ ਪਰਿਵਾਰਕ ਗਰੁੱਪ ਬਣਾ ਸਕਦੇ ਹਨ। ਹੇਠਾਂ ਦਿੱਤੀ ਨਿਸ਼ਚਿਤ ਉਮਰ ਸੀਮਾ ਵਰਤੋਂਕਾਰ ਦੇ Apple ਖਾਤੇ ਨਾਲ ਸੰਬੰਧਿਤ ਦੇਸ਼ ਜਾਂ ਖੇਤਰ ਅਨੁਸਾਰ ਵੱਖੋ-ਵੱਖਰੀ ਹੋ ਸਕਦੀ ਹੈ। ਉਮਰ ਦੀ ਸੀਮਾ ਬਾਰੇ ਵਧੇਰੇ ਜਾਣਕਾਰੀ ਲਈ support.apple.com/102617 'ਤੇ ਜਾਓ।
ਇੱਕ ਵਾਰ ਬਾਲਗ਼ ਸਥਿਤੀ ਦੀ ਪੁਸ਼ਟੀ ਹੋ ਜਾਣ ’ਤੇ, ਗਰੁੱਪ ਸ਼ੁਰੂ ਕਰਨ ਵਾਲਾ ਵਰਤੋਂਕਾਰ ਪਰਿਵਾਰਕ ਪ੍ਰਬੰਧਕ ਬਣ ਜਾਂਦਾ ਹੈ ਅਤੇ AirDrop, ਸੁਨੇਹੇ ਐਪ, ਜਾਂ Mail ਵਰਗੀਆਂ ਐਪਾਂ ਦੀ ਵਰਤੋਂ ਕਰ ਕੇ ਜਾਂ ਪਰਿਵਾਰ ਸੈਟਿੰਗਾਂ ਵਿੱਚ “ਵਿਅਕਤੀਗਤ ਰੂਪ ਵਿੱਚ ਸੱਦਾ ਦਿਓ” ’ਤੇ ਟੈਪ ਕਰਕੇ ਪਰਿਵਾਰਕ ਗਰੁੱਪ ਨਾਲ ਜੁੜਨ ਲਈ ਵਿਲੱਖਣ Apple ਖਾਤਿਆਂ ਵਾਲੇ ਵੱਧ ਤੋਂ ਵੱਧ ਪੰਜ ਹੋਰ ਵਰਤੋਂਕਾਰਾਂ ਨੂੰ ਸੱਦਾ ਦੇ ਸਕਦਾ ਹੈ। ਸੱਦਾ ਭੇਜਣ ਦੇ ਤਰੀਕੇ ਦੇ ਆਧਾਰ ‘ਤੇ Apple ਦੁਆਰਾ ਸੱਦੇ ਵਿੱਚ ਪ੍ਰਬੰਧਕ ਦਾ ਨਾਮ, Apple ਖਾਤਾ, ਜਿਸ ਸਬਸਕ੍ਰਿਪਸ਼ਨ ਦਾ ਐਕਸੈੱਸ ਸੱਦੇ ਗਏ ਵਿਅਕਤੀ ਨੂੰ ਮਿਲਣਾ ਹੈ ਅਤੇ/ਜਾਂ ਪ੍ਰਬੰਧਕ ਦੀ ਸੰਪਰਕ ਜਾਣਕਾਰੀ ਦਿਖਾਈ ਜਾਵੇਗੀ। Apple ਦੁਆਰਾ ਸੰਸਥਾ ਜਾਂ ਪਰਿਵਾਰਕ ਗਰੁੱਪ ਦੀ ਕੋਈ ਵੀ ਹੋਰ ਜਾਣਕਾਰੀ ਨਹੀਂ ਦਿਖਾਈ ਜਾਂਦੀ ਜਿਵੇਂ ਕਿ ਮੌਜੂਦਾ ਪਰਿਵਾਰਕ ਮੈਂਬਰਾਂ ਦੇ ਨਾਮ। ਜਦੋਂ ਪ੍ਰਬੰਧਕ “ਵਿਅਕਤੀਗਤ ਰੂਪ ਵਿੱਚ ਸੱਦਾ ਦਿਓ” ‘ਤੇ ਟੈਪ ਕਰਦਾ ਹੈ, ਤਾਂ Apple ਦੁਆਰਾ ਪ੍ਰਬੰਧਕ ਦੇ ਡਿਵਾਈਸ ਵਿੱਚ ਦਾਖ਼ਲ ਕੀਤੇ ਸੱਦਾ ਦਿੱਤੇ ਗਏ ਵਿਅਕਤੀ ਦੇ Apple ਖਾਤੇ ਅਤੇ ਪਾਸਵਰਡ ਦੀ ਵਰਤੋਂ ਸੱਦਾ ਦਿੱਤੇ ਗਏ ਵਿਅਕਤੀ ਦੀ ਤਸਦੀਕ ਕਰਨ ਲਈ ਅਤੇ ਜੇਕਰ ਸੱਦਾ ਦਿੱਤੇ ਗਏ ਵਿਅਕਤੀ ਦੀ ਉਮਰ 13 ਸਾਲ ਜਾਂ ਉਸ ਤੋਂ ਵੱਧ ਹੋਵੇ ਤਾਂ ਉਨ੍ਹਾਂ ਦੀ ਸਵੀਕਾਰਤਾ ਦੀ ਪੁਸ਼ਟੀ ਕਰਨ ਲਈ ਕੀਤੀ ਜਾਵੇਗੀ। Apple ਵੱਲੋਂ ਪ੍ਰਬੰਧਕ ਦੇ ਡਿਵਾਈਸ ‘ਤੇ ਇਸ ਜਾਣਕਾਰੀ ਨੂੰ ਸਟੋਰ ਨਹੀਂ ਕੀਤਾ ਜਾਵੇਗਾ। ਜੇਕਰ ਸੱਦਾ ਦੇਣ ਵਾਲੇ ਦੀ ਉਮਰ 13 ਸਾਲ ਤੋਂ ਘੱਟ ਹੈ, ਤਾਂ Apple ਵੱਲੋਂ ਹੇਠਾਂ ਦਿੱਤੇ ਗਏ “ਪਰਿਵਾਰਕ ਸਾਂਝਾਕਰਨ ਗਰੁੱਪ ਨੂੰ ਛੱਡਣਾ” ਅਤੇ “ਚਾਈਲਡ ਟ੍ਰਾਂਸਫ਼ਰ” ਸੈਕਸ਼ਨ ਵਿੱਚ ਦੱਸੇ ਗਏ ਚਾਈਲਡ ਟ੍ਰਾਂਸਫ਼ਰ ਫ਼ਲੋ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
ਪ੍ਰਬੰਧਕਾਂ ਅਤੇ ਸੱਦੇ ਗਏ ਲੋਕਾਂ ਨੂੰ ਸੱਦੇ ਪ੍ਰਬੰਧਿਤ ਕਰਨ ਅਤੇ ਰਿਮਾਈਂਡਰ ਭੇਜਣ ਵਿੱਚ ਮਦਦ ਕਰਨ ਲਈ Apple ਵੱਲੋਂ ਡਿਵਾਈਸ ਸੈਟਿੰਗਾਂ ਵਿੱਚ ਉਹਨਾਂ ਦਾ ਨਾਮ, ਪ੍ਰੋਫ਼ਾਈਲ ਤਸਵੀਰ ਅਤੇ ਉਪਲਬਧਤਾ ਦੇ ਆਧਾਰ ‘ਤੇ ਸੱਦੇ ਦੇ ਸਟੇਟਸ ਨੂੰ ਦਿਖਾਇਆ ਜਾਵੇਗਾ। Apple ਵੱਲੋਂ ਸੱਦਿਆ ਦਾ ਰਿਕਾਰਡ ਉਦੋਂ ਤੱਕ ਬਰਕਰਾਰ ਰੱਖਿਆ ਜਾਂਦਾ ਹੈ ਜਦੋਂ ਤੱਕ ਸੱਦਿਆ ਗਿਆ ਵਿਅਕਤੀ ਪ੍ਰਤਿਕਿਰਿਆ ਨਹੀਂ ਦਿੰਦਾ ਜਾਂ ਜਦੋਂ ਤੱਕ ਸੱਦਿਆਂ ਦੀ ਮਿਆਦ 15 ਦਿਨਾਂ ਬਾਅਦ ਸਮਾਪਤ ਨਹੀਂ ਹੁੰਦੀ। ਜੇਕਰ ਸੱਦਿਆ ਗਿਆ ਵਿਅਕਤੀ ਸਵੀਕਾਰ ਕਰਦਾ ਹੈ, ਤਾਂ Apple ਸੱਦੇ ਗਏ ਵਿਅਕਤੀ ਦੇ Apple ਖਾਤੇ ਨੂੰ ਪਰਿਵਾਰਕ ਗਰੁੱਪ ਦੇ ਨਾਲ ਜੋੜਦਾ ਹੈ। Apple ਦੁਆਰਾ ਮਿਆਦ ਸਮਾਪਤੀ ਵਾਲੇ ਸੱਦੇ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ। ਸੁਨੇਹੇ ਐਪ ਦੁਆਰਾ ਭੇਜੇ ਗਏ ਸੱਦੇ ਜਿਹਨਾਂ ਨੂੰ ਅਸਵੀਕਾਰ ਕਰ ਦਿੱਤਾ ਗਿਆ ਹੈ, Apple ਉਹਨਾਂ ਦਾ 30 ਦਿਨਾਂ ਲਈ ਰਿਕਾਰਡ ਰੱਖਦਾ ਹੈ ਤਾਂ ਜੋ ਪ੍ਰਬੰਧਕ ਅਤੇ ਸੱਦਾ ਦੇਣ ਵਾਲੇ ਨੂੰ ਸੁਨੇਹੇ ਐਪ ਵਿੱਚ ਅਸਵੀਕਾਰ ਕੀਤੇ ਜਾਣ ਦੀ ਸਥਿਤੀ ਦਿਖਾਈ ਜਾ ਸਕੇ।
ਪਰਿਵਾਰ ਅਤੇ ਪਰਿਵਾਰਕ ਭੂਮਿਕਾਵਾਂ ਨਾਲ ਜੁੜਣਾ
ਜਦੋਂ ਵਰਤੋਂਕਾਰ ਪਰਿਵਾਰਕ ਗਰੁੱਪ ਸ਼ੁਰੂ ਕਰਦੇ ਹਨ, ਤਾਂ Apple ਵੱਲੋਂ ਖ਼ਾਸ ਫ਼ੀਚਰ, ਜਾਣਕਾਰੀ ਅਤੇ ਕੰਟਰੋਲ ਉਪਲਬਧ ਕਰਵਾਏ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਸਬਸਕ੍ਰਿਪਸ਼ਨ, ਖ਼ਰੀਦਦਾਰੀ, ਭੁਗਤਾਨ ਦੀ ਜਾਣਕਾਰੀ ਅਤੇ ਟਿਕਾਣੇ ਦਾ ਸਾਂਝਾਕਰਨ ਪ੍ਰਬੰਧਿਤ ਕਰਨ ਲਈ ਕੀਤੀ ਜਾ ਸਕਦੀ ਹੈ। ਉਦਾਹਰਨ ਲਈ, Apple ਵੱਲੋਂ ਹਰੇਕ ਮੈਂਬਰ ਦਾ ਨਾਮ, Apple ਖਾਤਾ ਅਤੇ ਭੂਮਿਕਾ ਤੇ ਪਰਿਵਾਰ ਦੇ ਕਿਸੇ ਵੀ ਬੱਚੇ ਅਤੇ ਕਿਸ਼ੋਰ ਦੀ ਉਮਰ ਪਰਿਵਾਰਕ ਸੈਟਿੰਗਾਂ ਵਿੱਚ ਪਰਿਵਾਰਕ ਗਰੁੱਪ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਦਿਖਾਈ ਜਾਵੇਗੀ। iOS ਜਾਂ iPadOS ਡਿਵਾਈਸ ਦੀ ਵਰਤੋਂ ਕਰਨ ਵਾਲੇ ਬੱਚਿਆਂ ਅਤੇ ਕਿਸ਼ੋਰਾਂ ਲਈ, Apple ਵੱਲੋਂ ਉਹਨਾਂ ਦੇ ਪਰਦੇਦਾਰੀ ਸੰਬੰਧੀ ਅਧਿਕਾਰਾਂ ਅਤੇ ਮਾਪਿਆਂ ਦੇ ਕੰਟਰੋਲ ਨਾਲ ਜੁੜੀ ਉਮਰ-ਮੁਤਾਬਕ ਜਾਣਕਾਰੀ ਪ੍ਰਦਾਨ ਕਰਨ ਲਈ ਉਹਨਾਂ ਦੀ ਉਮਰ ਦੀ ਵਰਤੋਂ ਕੀਤੀ ਜਾਵੇਗੀ। ਸਿਫ਼ਾਰਸ਼ਾਂ ਦੀ ਵਿਉਂਤੀ ਗਈ ਸੂਚੀ ਪ੍ਰਦਾਨ ਕਰਨ ਲਈ Apple ਵੱਲੋਂ ਪਰਿਵਾਰ ਦੇ ਮੈਂਬਰ ਬਾਰੇ ਕੁਝ ਜਾਣਕਾਰੀ ਵੀ ਪ੍ਰਕਿਰਿਆ ਕੀਤੀ ਜਾਵੇਗੀ, ਜਿਵੇਂ ਕਿ ਉਹਨਾਂ ਦੀ ਭੂਮਿਕਾ, ਸਬਸਕ੍ਰਿਪਸ਼ਨ ਅਤੇ ਸੇਵਾਵਾਂ ਦੀ ਵਰਤੋਂ। ਮਿਸਾਲ ਵਜੋਂ, ਕਿਸੇ ਪਰਿਵਾਰਕ ਮੈਂਬਰ ਦੀਆਂ ਸਿਫ਼ਾਰਸ਼ਾਂ ਵਿੱਚ ਮਾਪਿਆਂ ਦੇ ਕੰਟਰੋਲ ਨੂੰ ਬਦਲਣ, iCloud+ ਨੂੰ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨ, ਜਾਂ ਕਿਸੇ ਹੋਰ ਮੈਂਬਰ ਨੂੰ ਉਹਨਾਂ ਦੇ ਐਮਰਜੈਂਸੀ ਸੰਪਰਕਾਂ ਵਿੱਚ ਸ਼ਾਮਲ ਕਰਨ ਦੇ ਸੁਝਾਅ ਹੋ ਸਕਦੇ ਹਨ।
ਜਦੋਂ ਪ੍ਰਬੰਧਕ ਵੱਲੋਂ ਕਿਸੇ ਬਾਲਗ਼ ਵਰਤੋਂਕਾਰ ਨੂੰ ਪਰਿਵਾਰਕ ਗਰੁੱਪ ਵਿੱਚ ਜੋੜਿਆ ਜਾਂਦਾ ਹੈ, ਤਾਂ ਉਹਨਾਂ ਵੱਲੋਂ ਉਸ ਨੂੰ ਮਾਪੇ/ਸਰਪ੍ਰਸਤ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ। ਮਾਪੇ/ਸਰਪ੍ਰਸਤ ਦੇ ਨਾਲ-ਨਾਲ ਪ੍ਰਬੰਧਕ ਜੋ ਖ਼ੁਦ ਵੀ ਮਾਪੇ/ਸਰਪ੍ਰਸਤ ਵਜੋਂ ਵੀ ਕਾਰਜ ਕਰ ਸਕਦੇ ਹਨ, ਹੇਠਾਂ ਦਿੱਤੇ ਅਨੁਸਾਰ ਬੱਚਿਆਂ ਅਤੇ ਕਿਸ਼ੋਰਾਂ ਲਈ Apple ਖਾਤਾ ਬਣਾ ਸਕਦੇ ਹਨ। ਉਹ ਪਰਿਵਾਰਕ ਗਰੁੱਪ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਲਈ ਮਾਪਿਆਂ ਦੇ ਕੰਟਰੋਲ ਜਿਵੇਂ ਕਿ ਖ਼ਰੀਦਣ ਲਈ ਪੁੱਛੋ ਅਤੇ ਸਕਰੀਨ ਸਮੇਂ ਦਾ ਸੈੱਟ ਅੱਪ ਵੀ ਕਰ ਸਕਦੇ ਹਨ। ਇੱਕ ਪਰਿਵਾਰਕ ਗਰੁੱਪ ਬਣਾਉਣ ਅਤੇ ਵਰਤੋਂਕਾਰਾਂ ਨੂੰ ਭਾਗ ਲੈਣ ਦਾ ਸੱਦਾ ਦੇਣ ਤੋਂ ਇਲਾਵਾ, ਪ੍ਰਬੰਧਕ ਵੱਲੋਂ ਹੇਠਾਂ ਦੱਸੇ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਹਟਾਇਆ ਜਾ ਸਕਦਾ ਹੈ ਅਤੇ ਗਰੁੱਪ ਨੂੰ ਭੰਗ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਰਤੋਂਕਾਰ ਜੋ ਤੁਹਾਡੇ ਪਰਿਵਾਰਕ ਗਰੁੱਪ ਦਾ ਹਿੱਸਾ ਹੈ ਕਿਸੇ Apple ਡਿਵਾਈਸ ਜਿਵੇਂ ਕਿ Apple TV ਵਿੱਚ ਸਾਈਨ ਇਨ ਕਰਦਾ ਹੈ, ਤਾਂ ਡਿਵਾਈਸ ਵੱਲੋਂ ਪਰਿਵਾਰ ਦੇ ਹੋਰ ਮੈਂਬਰਾਂ ਦਾ Apple ਖਾਤਾ ਨਾਮ ਅਤੇ ਪ੍ਰੋਫ਼ਾਈਲ ਤਸਵੀਰ ਦਿਖਾ ਕੇ ਉਹਨਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਜਾ ਸਕਦਾ ਹੈ।
ਕਿਸੇ ਬੱਚੇ ਜਾਂ ਕਿਸ਼ੋਰ ਲਈ Apple ਖਾਤਾ ਬਣਾਉਣਾ
ਪ੍ਰਬੰਧਕ ਅਤੇ ਮਾਤਾ-ਪਿਤਾ/ਸਰਪ੍ਰਸਤ ਬੱਚਿਆਂ ਅਤੇ ਕਿਸ਼ੋਰਾਂ ਲਈ ਉਹਨਾਂ ਦਾ Apple ਖਾਤਾ ਬਣਾ ਕੇ ਆਪਣੇ ਪਰਿਵਾਰਕ ਗਰੁੱਪ ਵਿੱਚ ਜੋੜ ਸਕਦੇ ਹਨ। ਕੁਝ ਦੇਸ਼ਾਂ ਜਾਂ ਖੇਤਰਾਂ ਵਿੱਚ, Apple ਲਈ ਇਹ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਕਿ ਕਿਸੇ ਬੱਚੇ ਜਾਂ ਕਿਸ਼ੋਰ ਦਾ Apple ਖਾਤਾ ਸੈੱਟਅੱਪ ਕੀਤੇ ਜਾਣ ਤੋਂ ਪਹਿਲਾਂ ਉਹ ਇਸ ਗੱਲ ਦੀ ਪੁਸ਼ਟੀ ਕਰਨ ਵਾਸਤੇ ਹੋਰ ਉਪਰਾਲੇ ਕਰੇ ਕਿ ਆਯੋਜਕ ਜਾਂ ਮਾਪੇ/ਸਰਪ੍ਰਸਤ ਬਾਲਗ਼ ਹਨ। ਅਜਿਹੇ ਦੇਸ਼ਾਂ ਜਾਂ ਖੇਤਰਾਂ ਵਿੱਚ, ਉਹਨਾਂ ਨੂੰ ਸਹਾਇਕ ਦਸਤਾਵੇਜ਼ ਜਿਵੇਂ ਕਿ ਕ੍ਰੈਡਿਟ ਕਾਰਡ ਜਾਂ ਸਰਕਾਰ ਵੱਲੋਂ ਜਾਰੀ ਕੀਤੀ ਗਈ ID ਪ੍ਰਦਾਨ ਕਰਨ ਲਈ ਕਿਹਾ ਜਾ ਸਕਦਾ ਹੈ। ਕਿਸੇ ਬੱਚੇ ਜਾਂ ਕਿਸ਼ੋਰ ਲਈ Apple ਖਾਤਾ ਬਣਾਉਣ ਲਈ ਪ੍ਰਬੰਧਕ ਜਾਂ ਮਾਪੇ/ਸਰਪ੍ਰਸਤ ਵੱਲੋਂ ਬੱਚੇ ਜਾਂ ਕਿਸ਼ੋਰ ਦਾ ਨਾਮ, ਜਨਮ ਮਿਤੀ, ਈਮੇਲ ਪਤਾ ਅਤੇ ਫ਼ੋਨ ਨੰਬਰ ਪ੍ਰਦਾਨ ਕਰਨਾ ਪਵੇਗਾ, ਜਿਸ ਦੀ ਵਰਤੋਂ Apple ਵੱਲੋਂ ਬੱਚੇ ਜਾਂ ਕਿਸ਼ੋਰ ਨੂੰ Apple ਖਾਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਖਾਤੇ ਨੂੰ ਡਿਵਾਈਸ ਦੇ ਸੈੱਟਅੱਪ ਕਰਨ ਦੌਰਾਨ ਬਣਾਇਆ ਗਿਆ ਹੈ, ਤਾਂ ਪ੍ਰਬੰਧਕ ਜਾਂ ਮਾਤਾ ਪਿਤਾ/ਸਰਪ੍ਰਸਤ ਨੂੰ ਬੱਚੇ ਜਾਂ ਕਿਸ਼ੋਰ ਦਾ ਦੇਸ਼ ਜਾਂ ਖੇਤਰ ਪ੍ਰਦਾਨ ਕਰਨਾ ਵੀ ਲਾਜ਼ਮੀ ਹੈ। Apple ਵੱਲੋਂ ਬੱਚੇ ਜਾਂ ਕਿਸ਼ੋਰ ਦੀ ਜਨਮ ਮਿਤੀ ਦੀ ਵਰਤੋਂ ਸੇਵਾਵਾਂ ਲਈ ਉਹਨਾਂ ਦੀ ਯੋਗਤਾ ਨਿਰਧਾਰਤ ਕਰਨ ਅਤੇ “ਖ਼ਰੀਦਣ ਲਈ ਪੁੱਛੋ” ਅਤੇ ਸਕਰੀਨ ਸਮਾਂ ਵਰਗੇ ਮਾਪਿਆਂ ਦੇ ਕੰਟਰੋਲ ਦੇ ਸੁਝਾਅ ਦੇਣ ਲਈ ਕੀਤੀ ਜਾਂਦੀ ਹੈ। ਕੁਝ ਦੇਸ਼ਾਂ ਜਾਂ ਖੇਤਰਾਂ ਵਿੱਚ, Apple ਲਈ ਇਹ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ਦੇ ਖਾਤਿਆਂ ਲਈ ਮਾਪਿਆਂ ਦੇ ਕੁਝ ਕੰਟਰੋਲ ਸਮਰੱਥ ਕੀਤੇ ਜਾਣ ਅਤੇ ਮਾਤਾ-ਪਿਤਾ/ਸਰਪ੍ਰਸਤ ਨੂੰ ਉਹਨਾਂ ਨੂੰ ਅਸਮਰੱਥ ਕਰਨ ਤੋਂ ਰੋਕਿਆ ਜਾ ਸਕਦਾ ਹੈ। ਕਿਸੇ ਬੱਚੇ ਲਈ, Apple ਵੱਲੋਂ ਬੱਚੇ ਦੇ ਡੇਟਾ ’ਤੇ ਪ੍ਰਕਿਰਿਆ ਕਰਨ ਲਈ ਪ੍ਰਬੰਧਕ ਜਾਂ ਮਾਪੇ/ਸਰਪ੍ਰਸਤ ਦੀ ਸਹਿਮਤੀ ਲੈਣ ਤੋਂ ਪਹਿਲਾਂ ਉਹਨਾਂ ਦੇ ਭੁਗਤਾਨ ਵੇਰਵੇ, ਵੌਲਿਟ ਵਿੱਚ ਮੌਜੂਦ ਸ਼ਨਾਖ਼ਤੀ ਕਾਰਡ ਜਾਂ Apple ਖਾਤੇ ਜਾਂ ਇਸ ਵਰਗੇ ਕਿਸੇ ਹੋਰ ਖਾਤੇ ਦੀ ਵਰਤੋਂ ਕਰਕੇ ਉਹਨਾਂ ਦੀ ਬਾਲਗ਼ ਹੋਣ ਦੀ ਸਥਿਤੀ ਦੀ ਤਸਦੀਕ ਕੀਤੀ ਜਾਂਦੀ ਹੈ। ਬੱਚੇ ਦਾ ਖਾਤਾ ਬਣਾਉਣ ਬਾਰੇ ਵਧੇਰੇ ਜਾਣਕਾਰੀ ਲਈ support.apple.com/102617 ‘ਤੇ ਜਾਓ।
ਖ਼ਰੀਦਦਾਰੀ ਸਾਂਝਾਕਰਨ
ਜਦੋਂ ਕੋਈ ਆਯੋਜਕ ਖ਼ਰੀਦਦਾਰੀ ਦੇ ਸਾਂਝਾਕਰਨ ਨੂੰ ਚਾਲੂ ਕਰਦਾ ਹੈ, ਤਾਂ ਪਰਿਵਾਰ ਦੇ ਮੈਂਬਰਾਂ ਵੱਲੋਂ App Store, iTunes Store, Apple Books ਜਾਂ Apple TV ਐਪ ਵਿੱਚ ਕੀਤੀ ਗਈ ਖ਼ਰੀਦਦਾਰੀ ਦਾ ਭੁਗਤਾਨ ਫ਼ਾਈਲ ‘ਤੇ ਮੌਜੂਦ ਆਯੋਜਕ ਦੇ ਭੁਗਤਾਨ ਕਰਨ ਦੇ ਤਰੀਕੇ ਨਾਲ ਕੀਤਾ ਜਾਵੇਗਾ। ਪਰਿਵਾਰ ਦੇ ਮੈਂਬਰ ਭੁਗਤਾਨ ਲਈ ਢੁਕਵੇਂ ਤਰੀਕੇ ਜਿਵੇਂ ਕਿ Apple Pay ਦਾ ਵਰਣਨ ਦੇਖ ਸਕਣਗੇ ਪਰੰਤੂ ਭੁਗਤਾਨ ਵੇਰਵੇ ਨਹੀਂ ਦੇਖ ਸਕਣਗੇ ਜਿਵੇਂ ਕਿ ਪੂਰਾ ਭੁਗਤਾਨ ਖਾਤਾ ਨੰਬਰ। ਪਰਿਵਾਰਕ ਮੈਂਬਰ ਨੂੰ ਆਟੋਮੈਟਿਕਲੀ ਆਯੋਜਕ ਦੀਆਂ ਖ਼ਰੀਦਦਾਰੀਆਂ ਦਾ ਐਕਸੈੱਸ ਮਿਲ ਜਾਵੇਗਾ ਅਤੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੀ ਖ਼ਰੀਦਦਾਰੀਆਂ ਸਾਂਝੀਆਂ ਕਰਨ ਦਾ ਵਿਕਲਪ ਚੁਣ ਸਕਦੇ ਹਨ। ਤਾਂ ਆਯੋਜਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਔਨਲਾਈਨ ਅਤੇ ਇਨ-ਐਪ App Store ਲੈਣ-ਦੇਣ ਦੇ ਵਰਣਨ, ਕੀਮਤ ਅਤੇ ਮਿਤੀ ਸਮੇਤ ਰਿਫ਼ੰਡ ਦੀਆਂ ਬੇਨਤੀਆਂ ਅਤੇ ਸਿੱਟੇ ਅਤੇ ਉਨ੍ਹਾਂ ਸੰਬੰਧੀ ਵਿਵਾਦਾਂ ਨੂੰ ਦੇਖ ਸਕਣਗੇ। ਜੇਕਰ ਪਰਿਵਾਰਕ ਮੈਂਬਰ ਔਨਲਾਈਨ ਜਾਂ ਇਨ-ਐਪ App Store ਖ਼ਰੀਦਦਾਰੀ ਸੰਬੰਧੀ ਕੋਈ ਸਮੱਸਿਆ ਰਿਪੋਰਟ ਕਰਦਾ ਹੈ, ਤਾਂ Apple ਵੱਲੋਂ ਵਾਜਬ ਜਵਾਬ ਦਿੱਤੇ ਜਾਣ ਲਈ ਖ਼ਰੀਦਦਾਰੀ ਕਰਨ ਵਾਲੇ ਪਰਿਵਾਰਕ ਮੈਂਬਰ, ਆਯੋਜਕ ਅਤੇ ਖ਼ਰੀਦਦਾਰੀ ਸੰਬੰਧੀ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ।
ਪਰਿਵਾਰਕ ਮੈਂਬਰ ਆਪਣੀ ਨਿੱਜੀ iTunes, Apple Books, ਅਤੇ App Store ਖ਼ਰੀਦਾਂ ਲੁਕਵੀਆਂ ਕਰ ਸਕਦੇ ਹਨ ਜਾਂ ਆਪਣੀਆਂ ਪਰਿਵਾਰਕ ਸੈਟਿੰਗਾਂ ਵਿੱਚ “ਮੇਰੀਆਂ ਖ਼ਰੀਦਾਂ ਸਾਂਝੀਆਂ ਕਰੋ” ਨੂੰ ਬੰਦ ਕਰ ਸਕਦੇ ਹਨ; ਪਰਿਵਾਰਕ ਆਯੋਜਕ ਨੂੰ App Store, Apple Books, ਅਤੇ Apple Music ‘ਤੇ ਕੀਤੀਆਂ ਖ਼ਰੀਦਾਂ ਦੀਆਂ ਰਸੀਦਾਂ ਮਿਲਦੀਆਂ ਰਹਿਣਗੀਆਂ, ਭਾਵੇਂ ਕਿ ਪਰਿਵਾਰਕ ਮੈਂਬਰਾਂ ਵੱਲੋਂ ਖ਼ਰੀਦਾਂ ਨੂੰ ਲੁਕਵਾਂ ਕੀਤਾ ਹੋਇਆ ਹੈ। ਖ਼ਰੀਦਦਾਰੀ ਸਾਂਝਾਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/102599 ‘ਤੇ ਜਾਓ। App Store ਤੋਂ ਖ਼ਰੀਦਦਾਰੀ ਲੁਕਾਉਣ ਬਾਰੇ ਵਧੇਰੇ ਜਾਣਕਾਰੀ ਲਈ support.apple.com/108091 ‘ਤੇ ਜਾਓ।
ਸਬਸਕ੍ਰਿਪਸ਼ਨਾਂ
ਜੇ “ਪਰਿਵਾਰ ਨਾਲ ਸਾਂਝਾ ਕਰੋ” ਸਮਰੱਥ ਹੈ, ਤਾਂ Apple Music ਪਰਿਵਾਰਕ ਪਲਾਨ, Apple TV, Apple Arcade ਜਾਂ Apple News+ ਵਰਗੀਆਂ ਸੇਵਾਵਾਂ ਦੀਆਂ ਸਬਸਕ੍ਰਿਪਸ਼ਨਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕੀਤਾ ਜਾਵੇਗਾ। ਪਰਿਵਾਰਕ ਮੈਂਬਰ ਆਪਣੇ Apple ਖਾਤੇ ਦੀ ਵਰਤੋਂ ਕਰ ਕੇ ਹਰੇਕ ਸੇਵਾ ਵਿੱਚ ਸਾਈਨ ਇਨ ਕਰਨਾ ਜਾਰੀ ਰੱਖਣਗੇ। ਇਸ ਨਾਲ ਉਨ੍ਹਾਂ ਦਾ ਵਿਅਕਤੀਗਤ ਕੰਟੈਂਟ, ਮੀਡੀਆ ਲਾਇਬ੍ਰੇਰੀ ਅਤੇ ਸਿਫ਼ਾਰਸ਼ਾਂ ਨਿੱਜੀ ਅਤੇ ਵੱਖਰੀਆਂ ਰਹਿਣਗੀਆਂ, ਜਦੋਂ ਕਿ ਸਾਂਝੇ ਕੀਤੇ ਗਏ ਪਰਿਵਾਰਕ ਪਲਾਨ ਦਾ ਲਾਭ ਵੀ ਮਿਲਦਾ ਰਹੇਗਾ। ਇਸੇ ਤਰ੍ਹਾਂ, iCloud+ ਨੂੰ ਪਰਿਵਾਰ ਨਾਲ ਸਾਂਝਾ ਕਰਨ ‘ਤੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਾਂਝਾ ਕੀਤਾ ਗਏ ਪਲਾਨ ਦੇ ਸਟੋਰੇਜ਼ ਅਤੇ ਫ਼ੀਚਰਾਂ ਦਾ ਐਕਸੈੱਸ ਮਿਲ ਜਾਂਦਾ ਹੈ ਜਦੋਂ ਕਿ ਉਹਨਾਂ ਦੇ ਖੁਦ ਦੇ ਖਾਤੇ ਅਤੇ ਫ਼ਾਈਲਾਂ ਵੱਖ ਰਹਿੰਦੀਆਂ ਹਨ। ਪਰਿਵਾਰਕ ਮੈਂਬਰਾਂ ਨਾਲ ਸਬਸਕ੍ਰਿਪਸ਼ਨ ਸਾਂਝੀ ਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/108107 ‘ਤੇ ਜਾਓ।
ਟਿਕਾਣਾ ਸਾਂਝਾਕਰਨ
ਕਿਸੇ ਵਰਤੋਂਕਾਰ ਵੱਲੋਂ ਪਰਿਵਾਰਕ ਗਰੁੱਪ ਵਿੱਚ ਸ਼ਾਮਲ ਹੋਣ ‘ਤੇ ਉਹਨਾਂ ਦੇ ਡਿਵਾਈਸ ਨਾਮ “ਖੋਜੀ” ਵਿੱਚ ਹੋਰ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਦੇਣਗੇ। ਉਹਨਾਂ ਦਾ Apple ਖਾਤਾ ਖੋਜੀ ਐਪ ਵਿੱਚ ਸਿਰਫ਼ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦਿਖਾਈ ਦੇਵੇਗਾ ਅਤੇ ਉਹਨਾਂ ਦਾ ਟਿਕਾਣਾ ਡੇਟਾ ਖੋਜੀ ਐਪ ਵੱਲੋਂ ਸਿਰਫ਼ ਉਦੋਂ ਪ੍ਰਕਿਰਿਆ ਕੀਤਾ ਜਾਵੇਗਾ ਜਦੋਂ ਉਹਨਾਂ ਨੇ ਪਰਿਵਾਰਕ ਸੈਟਿੰਗਾਂ ਜਾਂ ਖੋਜੀ ਐਪ ਦੇ ਰਾਹੀਂ ਟਿਕਾਣਾ ਸਾਂਝਾਕਰਨ ਸਮਰੱਥ ਕੀਤਾ ਹੋਵੇਗਾ। ਪਰਿਵਾਰਕ ਮੈਂਬਰ ਵੱਲੋਂ ਗਰੁੱਪ ਵਿੱਚ ਆਪਣੇ ਰਹਿਣ ਤੱਕ ਪਰਿਵਾਰ ਸੈਟਿੰਗਾਂ ਵਿੱਚ ਕਿਸੇ ਵੀ ਬਾਅਦ ਵਿੱਚ ਜੋੜੇ ਨਵੇਂ ਮੈਂਬਰ ਸਮੇਤ ਹੋਰ ਸਾਰੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਟਿਕਾਣਾ ਆਟੋਮੈਟਿਕਲੀ ਸਾਂਝਾ ਕਰਨ ਦੀ ਚੋਣ ਕੀਤੀ ਜਾ ਸਕਦੀ ਹੈ। ਪ੍ਰਬੰਧਕ ਜਾਂ ਮਾਪੇ/ਸਰਪ੍ਰਸਤ ਕੁਝ ਮਾਮਲਿਆਂ ਵਿੱਚ ਪਰਿਵਾਰ ਦੇ ਸਾਰੇ ਹੋਰ ਮੈਂਬਰਾਂ ਤੋਂ ਆਪਣੇ ਬੱਚੇ ਜਾਂ ਕਿਸ਼ੋਰ ਦਾ ਟਿਕਾਣਾ ਆਟੋਮੈਟਿਕਲੀ ਸਾਂਝਾ ਕਰਨਾ ਚੁਣ ਸਕਦੇ ਹਨ। ਇਸ ਵਿੱਚ ਉਹਨਾਂ ਵੱਲੋਂ ਕਿਸੇ ਬੱਚੇ ਜਾਂ ਕਿਸ਼ੋਰ ਦਾ ਖਾਤਾ ਬਣਾਉਣ ਵੀ ਸ਼ਾਮਲ ਹੁੰਦਾ ਹੈ। ਪਰਿਵਾਰ ਦੇ ਮੈਂਬਰ ਸੈਟਿੰਗਾਂ > [ਤੁਹਾਡਾ ਨਾਮ] > ਪਰਿਵਾਰਕ ਸਾਂਝਾਕਰਨ > ਟਿਕਾਣਾ ਸਾਂਝਾਕਰਨ ਵਿੱਚ ਜਾ ਕੇ “ਟਿਕਾਣਾ ਆਟੋਮੈਟਿਕਲੀ ਸਾਂਝਾ ਕਰੋ” ਫ਼ੀਚਰ ਨੂੰ ਅਸਮਰੱਥ ਕਰ ਸਕਦੇ ਹੋ। ਉਹ ਪਰਿਵਾਰਕ ਸੈਟਿੰਗਾਂ ਅਤੇ ਖੋਜੀ ਐਪ ਦੇ ਰਾਹੀਂ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਤੋਂ ਆਪਣਾ ਟਿਕਾਣਾ ਸਾਂਝਾ ਕਰਨਾ ਵੀ ਚੁਣ ਸਕਦੇ ਹਨ। ਪਰਿਵਾਰਕ ਮੈਂਬਰਾਂ ਨਾਲ ਟਿਕਾਣਾ ਸਾਂਝਾ ਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/105107 ‘ਤੇ ਜਾਓ।
ਮਾਪਿਆਂ ਦੇ ਕੰਟਰੋਲ
Apple ਵੱਲੋਂ ਪ੍ਰਬੰਧਕਾਂ ਅਤੇ ਮਾਪਿਆਂ/ਸਰਪ੍ਰਸਤਾਂ ਨੂੰ ਆਪਣੇ ਪਰਿਵਾਰਕ ਗਰੁੱਪ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਮਾਪਿਆਂ ਦੇ ਕੰਟਰੋਲ ਨੂੰ ਸੈੱਟ ਅੱਪ ਕਰਨ ਲਈ ਪਰਿਵਾਰਕ ਮੈਂਬਰਾਂ ਦੇ Apple ਖਾਤਿਆਂ ਅਤੇ ਉਨ੍ਹਾਂ ਦੀ ਭੂਮਿਕਾ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਲਈ, ਪ੍ਰਬੰਧਕ ਅਤੇ ਮਾਪੇ/ਸਰਪ੍ਰਸਤ ”ਖ਼ਰੀਦਣ ਲਈ ਪੁੱਛੋ” ਨੂੰ ਚਾਲੂ ਕਰ ਸਕਦੇ ਹਨ ਤਾਂ ਜੋ ਬੱਚਿਆਂ ਅਤੇ ਕਿਸ਼ੋਰਾਂ ਨੂੰ ਐਪ ਵਿੱਚ ਖ਼ਰੀਦਦਾਰੀ ਅਤੇ ਮੁਫ਼ਤ ਡਾਊਨਲੋਡ ਕਰਨ ਸਮੇਤ App Store, iTunes Store, ਜਾਂ Apple Books ਤੋਂ ਕੋਈ ਡਾਊਨਲੋਡ ਜਾਂ ਖ਼ਰੀਦਦਾਰੀ ਕਰਨ ਤੋਂ ਪਹਿਲਾਂ ਉਹਨਾਂ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇ। ਕੁਝ ਖ਼ਾਸ ਦੇਸ਼ਾਂ ਜਾਂ ਖੇਤਰਾਂ ਵਿੱਚ Apple ਲਈ ਬੱਚਿਆਂ ਅਤੇ ਕਿਸ਼ੋਰਾਂ ਲਈ ”ਖ਼ਰੀਦਣ ਲਈ ਪੁੱਛੋ” ਨੂੰ ਚਾਲੂ ਕਰਨਾ ਲਾਜ਼ਮੀ ਹੈ ਅਤੇ ਮਾਪਿਆਂ/ਸਰਪ੍ਰਸਤ ਨੂੰ ਕੰਟਰੋਲ ਨੂੰ ਅਸਮਰੱਥ ਕਰਨ ਤੋਂ ਰੋਕਿਆ ਜਾ ਸਕਦਾ ਹੈ। ਪ੍ਰਬੰਧਕ ਅਤੇ ਮਾਪੇ/ਸਰਪ੍ਰਸਤ ਸਕਰੀਨ ਸਮਾਂ ਵੀ ਸੈੱਟ ਅੱਪ ਕਰ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਡਾਊਨਟਾਈਮ, ਐਪ ਅਤੇ ਵੈੱਬਸਾਈਟ ਦੀ ਵਰਤੋਂ, ਸੰਪਰਕ ਅਤੇ ਆਪਣੇ ਬੱਚਿਆ ਅਤੇ ਕਿਸ਼ੋਰਾਂ ਲਈ ਕੰਟੈਂਟ ਰੇਟਿੰਗ ਵਰਗੇ ਫ਼ੀਚਰਾਂ ਦੀਆਂ ਸੈਟਿੰਗਾਂ ਦਾ ਪ੍ਰਬੰਧਨ ਕਰਨ ਦੀ ਆਗਿਆ ਮਿਲਦੀ ਹੈ। ਸਿਰਫ਼ ਪ੍ਰਬੰਧਕ ਅਤੇ ਮਾਤਾ-ਪਿਤਾ/ਸਰਪ੍ਰਸਤ App Store, iTunes Store ਅਤੇ Apple Books ਵਿੱਚ ਬੱਚੇ ਅਤੇ ਕਿਸ਼ੋਰ ਦੇ ਲੈਣ-ਦੇਣ ਦੀ ਜਾਣਕਾਰੀ ਦੇਖ ਸਕਦੇ ਹਨ। ਇਸ ਦੇ ਨਾਲ ਸਕਰੀਨ ਟਾਈਮ ਰਾਹੀਂ ਉਸ ਦੀ ਔਨਲਾਈਨ ਗਤੀਵਿਧੀ ਨੂੰ ਦੇਖਣ ਅਤੇ ਪ੍ਰਬੰਧਨ ਕਰਨ ਅਤੇ ਮਾਤਾ-ਪਿਤਾ ਦੇ ਕੰਟਰੋਲ ਨੂੰ ਸਮਰੱਥ ਕਰ ਸਕਦੇ ਹਨ। “ਖ਼ਰੀਦਣ ਲਈ ਪੁੱਛੋ“ ਬਾਰੇ ਵਧੇਰੇ ਜਾਣਕਾਰੀ ਲਈ support.apple.com/105055 ‘ਤੇ ਜਾਓ। ਮਾਪਿਆਂ ਦੇ ਕੰਟਰੋਲ ਦੀ ਵਰਤੋਂ ਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/105121 ‘ਤੇ ਜਾਓ।
ਪਰਿਵਾਰਕ ਸਾਂਝਾਕਰਨ ਗਰੁੱਪ ਅਤੇ ਚਾਈਲਡ ਟ੍ਰਾਂਸਫ਼ਰ ਨੂੰ ਛੱਡਣਾ
ਪਰਿਵਾਰ ਦੇ ਬਾਲਗ਼ ਮੈਂਬਰ ਕਿਸੇ ਵੀ ਸਮੇਂ ਪਰਿਵਾਰਕ ਗਰੁੱਪ ਨੂੰ ਛੱਡ ਸਕਦੇ ਹਨ ਜਾਂ ਪ੍ਰਬੰਧਕ ਵੱਲੋਂ ਹਟਾਏ ਜਾ ਸਕਦੇ ਹਨ। ਕਿਸ਼ੋਰ ਕਿਸੇ ਵੀ ਸਮੇਂ ਪਰਿਵਾਰਕ ਗਰੁੱਪ ਨੂੰ ਛੱਡ ਸਕਦੇ ਹਨ ਜਾਂ ਪ੍ਰਬੰਧਕ ਵੱਲੋਂ ਹਟਾਏ ਜਾ ਸਕਦੇ ਹਨ, ਜਦੋਂ ਤੱਕ ਪ੍ਰਬੰਧਕ ਜਾਂ ਮਾਤਾ-ਪਿਤਾ/ਸਰਪ੍ਰਸਤਾਂ ਵੱਲੋਂ ਸਕਰੀਨ ਸਮਾਂ ਰਾਹੀਂ ਪ੍ਰਬੰਧਨ ਨਹੀਂ ਕੀਤਾ ਜਾਂਦਾ। ਪਰਿਵਾਰ ਪ੍ਰਬੰਧਕ ਵੀ ਪਰਿਵਾਰਕ ਸਾਂਝਾਕਰਨ ਬੰਦ ਕਰ ਕੇ ਪਰਿਵਾਰਕ ਗਰੁੱਪ ਨੂੰ ਸਾਂਝਾ ਕਰਨ ਤੋਂ ਰੋਕ ਸਕਦਾ ਹੈ। ਜਦੋਂ ਕੋਈ ਪਰਿਵਾਰਕ ਮੈਂਬਰ ਪਰਿਵਾਰਕ ਗਰੁੱਪ ਨੂੰ ਛੱਡਦਾ ਹੈ ਜਾਂ ਹਟਾਇਆ ਜਾਂਦਾ ਹੈ, ਤਾਂ ਉਹ ਹੋਰ ਮੈਂਬਰਾਂ ਵੱਲੋਂ ਸਾਂਝੇ ਕੀਤੇ ਗਏ ਸਬਸਕ੍ਰਿਪਸ਼ਨ ਅਤੇ ਖ਼ਰੀਦੇ ਗਏ ਕੰਟੈਂਟ ਦੇ ਐਕਸੈੱਸ ਤੋਂ ਤੁਰੰਤ ਵਾਂਝਾ ਹੋ ਜਾਂਦਾ ਹੈ ਅਤੇ ਉਸ ਦਾ ਆਪਣਾ ਕੰਟੈਂਟ ਵੀ ਹੁਣ ਦੂਜੇ ਲੋਕਾਂ ਲਈ ਉਪਲਬਧ ਨਹੀਂ ਰਹਿੰਦਾ।
ਕੁਝ ਦੇਸ਼ਾਂ ਜਾਂ ਖੇਤਰਾਂ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਦਾ ਪਰਿਵਾਰਕ ਗਰੁੱਪ ਦਾ ਹਿੱਸਾ ਹੋਣਾ ਲਾਜ਼ਮੀ ਹੈ। ਕਿਸੇ ਬੱਚੇ ਨੂੰ ਪਰਿਵਾਰਕ ਗਰੁੱਪ ਤੋਂ ਹਟਾਉਣ ਲਈ ਕਿਸੇ ਹੋਰ ਪਰਿਵਾਰਕ ਗਰੁੱਪ ਦਾ ਪ੍ਰਬੰਧਕ ਪਰਿਵਾਰਕ ਸੈਟਿੰਗਾਂ ਵਿੱਚ “ਵਿਅਕਤੀਗਤ ਰੂਪ ਵਿੱਚ ਸੱਦਾ ਦਿਓ” ਦੀ ਚੋਣ ਕਰ ਕੇ ਬੱਚੇ ਨੂੰ ਆਪਣੇ ਪਰਿਵਾਰਕ ਗਰੁੱਪ ਵਿੱਚ ਜੁੜਣ ਦਾ ਸੱਦਾ ਦੇ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਬੱਚੇ ਨੂੰ ਆਪਣੇ ਪਰਿਵਾਰਕ ਗਰੁੱਪ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦੇਣ ਵਾਲੇ ਪ੍ਰਬੰਧਕ ਨੂੰ, ਬੱਚੇ ਨੂੰ ਟ੍ਰਾਂਸਫ਼ਰ ਕੀਤੇ ਜਾਣ ਤੋਂ ਪਹਿਲਾਂ ਆਪਣੀ ਉਮਰ ਦੀ ਤਸਦੀਕ ਕਰਨ ਵਾਲੀ ਹੋਰ ਜਾਣਕਾਰੀ ਦੇ ਕੇ ਇਹ ਪੁਸ਼ਟੀ ਕਰਨ ਕਿ ਉਹ ਬਾਲਗ਼ ਹਨ ਅਤੇ ਉਹਨਾਂ ਕੋਲ ਬੱਚੇ ਦੀ ਤਰਫ਼ੋਂ ਕਾਰਵਾਈ ਕਰਨ ਦਾ ਅਧਿਕਾਰ ਹੈ। ਟ੍ਰਾਂਸਫ਼ਰ ਸੱਦੇ ਨੂੰ ਬੱਚੇ ਦੇ ਮੌਜੂਦਾ ਪਰਿਵਾਰ ਪ੍ਰਬੰਧਕ ਵੱਲੋਂ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ। ਟ੍ਰਾਂਸਫ਼ਰ ਪੂਰਾ ਹੋ ਜਾਣ ਤੋ ਬਾਅਦ, Apple ਵੱਲੋਂ ਇਸ ਤੱਥ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਕਿ ਟ੍ਰਾਂਸਫ਼ਰ ਕੀਤਾ ਗਿਆ ਬੱਚਾ ਪਹਿਲਾਂ ਵੀ ਵੱਖ-ਵੱਖ ਪਰਿਵਾਰਕ ਗਰੁੱਪਾਂ ਦਾ ਮੈਂਬਰ ਸੀ। ਵਿਕਲਪਿਕ ਤੌਰ ‘ਤੇ ਪਰਿਵਾਰ ਪ੍ਰਬੰਧਕ ਵੱਲੋਂ ਬੱਚੇ ਦੇ Apple ਖਾਤੇ ਨੂੰ ਡਿਲੀਟ ਕੀਤਾ ਜਾ ਸਕਦਾ ਹੈ। ਬੱਚੇ ਨੂੰ ਕਿਸੇ ਹੋਰ ਪਰਿਵਾਰਕ ਗਰੁੱਪ ਵਿੱਚ ਮੂਵ ਕਰਨ ਅਤੇ ਬੱਚੇ ਦਾ ਖਾਤਾ ਡਿਲੀਟ ਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/102634 ‘ਤੇ ਜਾਓ।
ਤੁਹਾਡੇ ਨਾਲ ਸੰਚਾਰ ਕਰਨਾ
Apple ਵੱਲੋਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਕਿਸੇ ਮੈਂਬਰ ਦਾ ਗਰੁੱਪ ਨਾਲ ਜੁੜਣ ਦਾ ਸੱਦਾ ਲੰਬਿਤ ਹੋਣ ਜਾ ਨਾ ਹੋਣ ਸਮੇਤ ਵਰਤੋਂਕਾਰ ਦੇ ਪਰਿਵਾਰਕ ਗਰੁੱਪ ਦੇ ਵੇਰਵਿਆਂ ਦੀ ਵਰਤੋਂ, ਵਰਤੋਂਕਾਰ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਉਤਪਾਦਾਂ, ਸੇਵਾਵਾਂ, ਪੇਸ਼ਕਸ਼ਾਂ ਅਤੇ ਪਰਿਵਾਰਕ ਸਾਂਝਾਕਰਨ ਰਾਹੀਂ ਉਪਲਬਧ ਹੋਰ ਲਾਭਾਂ ਬਾਰੇ ਪ੍ਰਸੰਗਿਕ ਸੰਚਾਰ ਭੇਜਣ ਲਈ ਕੀਤੀ ਜਾ ਸਕਦੀ ਹੈ।
ਜੇਕਰ ਪਰਿਵਾਰਕ ਮੈਂਬਰ ਈਮੇਲ ਮਾਰਕਿਟਿੰਗ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹਨ, ਤਾਂ ਉਹ ਇਹ ਸੰਚਾਰ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹਨ। ਉਹ account.apple.com ‘ਤੇ ਜਾ ਕੇ ਜਾਂ ਆਪਣੇ iOS ਜਾਂ iPadOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > ਵਿਅਕਤੀਗਤ ਜਾਣਕਾਰੀ > ਸੰਚਾਰ ਤਰਜੀਹਾਂ ਵਿੱਚ ਜਾ ਕੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹਨ ਅਤੇ ਇਹ ਈਮੇਲ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹਨ। ਪਰਿਵਾਰਕ ਮੈਂਬਰ ਸੰਬੰਧਿਤ Apple ਉਤਪਾਦ ਜਾਂ ਸੇਵਾ ਤੋਂ Push ਸੂਚਨਾ ਰਾਹੀਂ ਵੀ ਇਹ ਸੰਚਾਰ ਪ੍ਰਾਪਤ ਕਰ ਸਕਦੇ ਹਨ। ਆਪਣੇ iOS ਜਾਂ iPadOS ਡਿਵਾਈਸ ‘ਤੇ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਜਾਂ ਸੂਚਨਾਵਾਂ ਪ੍ਰਾਪਤ ਕਰਨੀਆਂ ਬੰਦ ਕਰਨ ਲਈ ਸੈਟਿੰਗਾਂ > ਸੂਚਨਾਵਾਂ ‘ਤੇ ਜਾਓ।
Apple ਵੱਲੋਂ ਨਾਮ, ਉਮਰ, ਭੂਮਿਕਾ, ਖ਼ਰੀਦਦਾਰੀ ਅਤੇ ਸਬਸਕ੍ਰਿਪਸ਼ਨ ਸਮੇਤ ਵਰਤੋਂਕਾਰ ਅਤੇ ਉਸ ਦੇ ਪਰਿਵਾਰਕ ਗਰੁੱਪ ਦੇ ਵੇਰਵਿਆਂ ਦੀ ਵਰਤੋਂ ਪਰਿਵਾਰਕ ਮੈਂਬਰਸ਼ਿਪ ਅਤੇ ਭੂਮਿਕਾ ਨੂੰ ਬਦਲਣ, ਸਾਂਝੀ ਕੀਤੀ ਗਈ ਖ਼ਰੀਦਦਾਰੀ ਅਤੇ ਸਬਸਕ੍ਰਿਪਸ਼ਨ ਨੂੰ ਐਕਸੈੱਸ ਕਰਨ ਦੀ ਸਮਰੱਥਾ ਅਤੇ ਮਾਪਿਆਂ ਦੇ ਕੰਟਰੋਲ ਬਾਰੇ ਈਮੇਲ ਜਾਂ Push ਸੂਚਨਾਵਾਂ ਰਾਹੀਂ ਸੰਚਾਰ ਭੇਜਣ ਲਈ ਕੀਤੀ ਜਾ ਸਕਦੀ ਹੈ। ਉਦਾਹਰਨ ਲਈ, ਕਿਸੇ ਵਰਤੋਂਕਾਰ ਵੱਲੋਂ ਪਰਿਵਾਰਕ ਗਰੁੱਪ ਵਿੱਚ ਸ਼ਾਮਲ ਹੋਣ ‘ਤੇ ਪਰਿਵਾਰ ਦੇ ਸਾਰੇ ਮੌਜੂਦਾ ਮੈਂਬਰਾਂ ਨੂੰ ਉਨ੍ਹਾਂ ਦੀ ਨਵੇਂ ਮੈਂਬਰ ਦੀਆਂ ਸਾਂਝੀਆਂ ਕੀਤੀਆਂ ਗਈਆਂ ਖ਼ਰੀਦਦਾਰੀਆਂ ਅਤੇ ਸਬਸਕ੍ਰਿਪਸ਼ਨ ਨੂੰ ਐਕਸੈੱਸ ਕਰਨ ਦੀ ਸਮਰੱਥਾ ਬਾਰੇ ਸੂਚਿਤ ਕੀਤਾ ਜਾਵੇਗਾ। ਜੇਕਰ ਕਿਸੇ ਪ੍ਰਬੰਧਕ ਵੱਲੋਂ ਪਰਿਵਾਰ ਦੇ ਕਿਸੇ ਬਾਲਗ਼ ਮੈਂਬਰ ਨੂੰ ਮਾਤਾ-ਪਿਤਾ/ਸਰਪ੍ਰਸਤ ਵਜੋਂ ਚੁਣਿਆ ਜਾਂਦਾ ਹੈ, ਤਾਂ ਪਰਿਵਾਰਕ ਗਰੁੱਪ ਦੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਸ ਬਾਲਗ਼ ਮੈਂਬਰ ਵੱਲੋਂ ਉਹਨਾਂ ਦੇ ਮਾਪਿਆਂ ਦੇ ਕੰਟਰੋਲ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ ਪਰਿਵਾਰਕ ਸਾਂਝਾਕਰਨ ਦੇ ਨਿੱਜੀ ਡੇਟਾ ਨੂੰ ਆਮ ਤੌਰ ‘ਤੇ ਉੱਪਰ ਦੱਸੇ ਅਨੁਸਾਰ Apple ਨਾਲ ਪਰਿਵਾਰਕ ਮੈਂਬਰਾਂ ਦੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਪ੍ਰਕਿਰਿਆ ਕਰਦੇ ਹਾਂ, ਜਿਸ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:
- ਵਰਤੋਂਕਾਰ ਦੇ Apple ਖਾਤੇ ਦੀ ਜਾਣਕਾਰੀ ਵਿੱਚ ਉਸ ਦੇ ਨਾਮ, ਸਾਈਨ ਇਨ ਕਰਨ ਲਈ ਵਰਤੀ ਜਾਣ ਵਾਲੀ ਜਾਣਕਾਰੀ ਸਮੇਤ ਸੰਪਰਕ, ਭੁਗਤਾਨ ਅਤੇ ਸੁਰੱਖਿਆ ਵੇਰਵੇ ਜਿਵੇਂ ਕਿ ਭਰੋਸੇਯੋਗ ਫ਼ੋਨ ਨੰਬਰ ਜਾਂ ਸੁਰੱਖਿਆ ਸੰਬੰਧੀ ਸਵਾਲ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਸਾਰੀਆਂ Apple ਸੇਵਾਵਾਂ ਲਈ ਕੀਤੀ ਜਾਂਦੀ ਹੈ
- ਪਰਿਵਾਰਕ ਮੈਂਬਰਾਂ ਦੀ ਮਾਲਕੀ ਵਾਲੇ Apple ਉਤਪਾਦ, ਪਰਿਵਾਰਕ ਮੈਂਬਰਾਂ ਦੀਆਂ Apple ਸੇਵਾਵਾਂ ਦੀਆਂ ਸਬਸਕ੍ਰਿਪਸ਼ਨਾਂ ਅਤੇ ਉਨ੍ਹਾਂ ਦੀ ਖ਼ਰੀਦਦਾਰੀ ਅਤੇ ਡਾਊਨਲੋਡ
- ਵਰਤੋਂਕਾਰਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਸਮੇਤ ਉਹਨਾਂ ਦਾ ਪਰਿਵਾਰਕ ਗਰੁੱਪ
- ਡਿਵਾਈਸ ਦਾ ਨਾਮ, ਸੀਰੀਅਲ ਨੰਬਰ ਅਤੇ ਹੋਰ ਹਾਰਡਵੇਅਰ ਪਛਾਣਕਰਤਾ ਸਮੇਤ ਵਰਤੋਂਕਾਰ ਦੇ ਡਿਵਾਈਸ
- ਭੁਗਤਾਨ ਵੇਰਵੇ, ਜਿਸ ਵਿੱਚ ਖਾਤਾ ਨੰਬਰ ਅਤੇ ਮਿਆਦ ਸਮਾਪਤ ਹੋਣ ਦੀ ਮਿਤੀ, ਬਿਲਿੰਗ ਅਤੇ ਸ਼ਿਪਿੰਗ ਪਤੇ ਅਤੇ ਗਿਫ਼ਟ ਕਾਰਡ ਨੂੰ ਰੀਡੀਮ ਕਰਨ ਦੀ ਜਾਣਕਾਰੀ ਸ਼ਾਮਲ ਹੈ
ਇਨ੍ਹਾਂ ਜਾਇਜ਼ ਹਿੱਤਾਂ ਵਿੱਚ ਸ਼ਾਮਲ ਹੈ:
- ਪਰਿਵਾਰਕ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਅਤੇ ਸਮਰਥਨ ਪ੍ਰਦਾਨ ਕਰਨਾ
- Family ਸਾਂਝਾਕਰਨ ਅਤੇ ਹੋਰ ਸੰਬੰਧਿਤ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਬਾਰੇ ਪ੍ਰਸੰਗਿਕ ਸੰਚਾਰ ਭੇਜਣਾ, ਜਿਸ ਵਿੱਚ ਤੁਹਾਡੀ ਰੁਚੀ ਹੋਵੇ
- ਧੋਖਾਧੜੀ ਅਤੇ ਹੋਰ ਸ਼ੱਕੀ ਗਤੀਵਿਧੀ ਨੂੰ ਰੋਕਣਾ
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2026-05-11