iCloud ਵਿਸ਼ਲੇਸ਼ਣ ਅਤੇ ਪਰਦੇਦਾਰੀ

“ਅੰਕੜੇ“ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਆਪਣੇ Apple ਖਾਤੇ ਤੋਂ ਵਰਤੋਂ ਅਤੇ ਡੇਟਾ ਦੇ ਵਿਸ਼ਲੇਸ਼ਣ ਦੀ ਆਗਿਆ ਦੇ ਕੇ Apple ਨੂੰ Siri ਅਤੇ ਹੋਰ ਕੁਸ਼ਲ ਫ਼ੀਚਰਾਂ ਸਮੇਤ, ਇਸ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਈਮੇਲ ਸੁਨੇਹਿਆਂ ਦੇ ਹਿੱਸਿਆਂ ਜਾਂ ਇਸੇ ਤਰ੍ਹਾਂ ਦੇ ਹੋਰ ਡੇਟਾ ਸਮੇਤ ਤੁਹਾਡੇ Apple ਖਾਤੇ ਵਿੱਚੋਂ ਲਏ ਡੇਟਾ ਦਾ ਵਿਸ਼ਲੇਸ਼ਣ ਸਿਰਫ਼ ਡੇਟਾ ਨੂੰ ਪਰਦੇਦਾਰੀ ਦੀ ਰੱਖਿਆ ਕਰਨ ਵਾਲੀਆਂ ਤਕਨੀਕਾਂ ਵਿੱਚੋਂ ਲੰਘਾਉਣ ਤੋਂ ਬਾਅਦ ਹੀ ਹੱਥ ਹੇਠਾਂ ਕੀਤਾ ਜਾਂਦਾ ਹੈ। ਇਹਨਾਂ ਰੱਖਿਆ ਤਕਨੀਕਾਂ ਵਿੱਚ ਵਿਭਿੰਨ ਪਰਦੇਦਾਰੀ ਆਦਿ ਸ਼ਾਮਲ ਹੈ ਜੋ ਤੁਹਾਡੇ ਨਾਲ ਜਾਂ ਤੁਹਾਡੇ ਖਾਤੇ ਨਾਲ ਸੰਬੰਧਿਤ ਨਹੀਂ ਹੈ।

ਤੁਸੀਂ iCloud ਵਿਸ਼ਲੇਸ਼ਣ ਨੂੰ ਕਿਸੇ ਵੀ ਵੇਲ਼ੇ ਬੰਦ ਕਰਨਾ ਚੁਣ ਸਕਦੇ ਹੋ। ਅਜਿਹਾ ਕਰਨ ਲਈ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾਓ ਅਤੇ “iCloud ਵਿਸ਼ਲੇਸ਼ਣ ਸਾਂਝਾ ਕਰੋ” ਨੂੰ ਬੰਦ ਕਰਨ ਲਈ ਟੈਪ ਕਰੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12