iCloud ਕੀਚੇਨ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ
iCloud ਕੀਚੇਨ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
iCloud ਕੀਚੇਨ ਤੁਹਾਡੇ ਵੱਲੋਂ iCloud ਵਿੱਚ ਸੰਭਾਲੇ ਵੈੱਬਸਾਈਟ ਵਰਤੋਂਕਾਰ ਨਾਮ, ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਅਤੇ ਮਿਆਦ ਸਮਾਪਤੀ ਮਿਤੀਆਂ ਨੂੰ ਸਟੋਰ ਕਰਦੀ ਹੈ ਅਤੇ ਇਹਨਾਂ ਨੂੰ ਤੁਹਾਡੇ ਵੱਲੋਂ ਪ੍ਰਵਾਨਿਤ ਤੁਹਾਡੇ ਸਾਰੇ iOS 7 ਜਾਂ ਇਸ ਤੋਂ ਬਾਅਦ ਦੇ ਸੰਸਕਰਨਾਂ ਵਾਲੇ ਡਿਵਾਈਸਾਂ ਅਤੇ OS X Mavericks (10.9) ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨਾਂ ਵਾਲੇ Mac ਕੰਪਿਊਟਰਾਂ ’ਤੇ ਅੱਪ ਟੂ ਡੇਟ ਰੱਖਿਆ ਜਾਂਦਾ ਹੈ।
ਤੁਹਾਡੇ ਵੱਲੋਂ iCloud ਕੀਚੇਨ ਚਾਲੂ ਕਰਨ ‘ਤੇ ਤੁਹਾਡੇ ਦੁਆਰਾ ਵਰਤੋਂਕਾਰ ਨਾਮ, ਪਾਸਵਰਡ ਜਾਂ ਕ੍ਰੈਡਿਟ ਕਾਰਡ ਸੰਬੰਧੀ ਜਾਣਕਾਰੀ ਭਰਨ ‘ਤੇ Safari ਸਵੈ-ਭਰੋ ਫ਼ੀਚਰ ਵੱਲੋਂ ਤੁਹਾਨੂੰ ਇਹ ਜਾਣਕਾਰੀ ਸੰਭਾਲਣ ਦਾ ਪ੍ਰੋਂਪਟ ਦਿੱਤਾ ਜਾਂਦਾ ਹੈ। ਸੰਭਾਲਣ ਤੋਂ ਬਾਅਦ ਵਰਤੋਂਕਾਰ, ਪਾਸਵਰਡ ਜਾਂ ਕ੍ਰੈਡਿਟ ਕਾਰਡ ਸੰਬੰਧੀ ਜਾਣਕਾਰੀ ਸਵੈ-ਭਰ ਦਿੱਤੀ ਜਾਵੇਗੀ ਤਾਂ ਹੋ ਤੁਹਾਨੂੰ ਇਹ ਦੁਬਾਰਾ ਨਾ ਭਰਨੀ ਪਵੇ। Safari ਸਵੈ-ਭਰੋ ਅਤੇ iCloud ਕੀਚੇਨ ਦੁਆਰਾ ਤੁਹਾਡਾ ਕ੍ਰੈਡਿਟ ਕਾਰਡ ਸੁਰੱਖਿਆ ਕੋਡ ਸਟੋਰ ਨਹੀਂ ਕੀਤਾ ਜਾਂਦਾ। ਉਦਾਹਰਨ ਲਈ, Safari ਵਿੱਚ ਕੋਈ ਖ਼ਰੀਦਦਾਰੀ ਕਰਨ ਦੌਰਾਨ ਉਹ ਕ੍ਰੈਡਿਟ ਕਾਰਡ ਚੁਣੋ ਜਿਸ ਨੂੰ ਤੁਸੀਂ ਵਰਤਣਾ ਚਾਹੁੰਦੇ ਹੋ ਅਤੇ Safari ਦੁਆਰਾ ਉਸ ਕ੍ਰੈਡਿਟ ਕਾਰਡ ਦਾ ਨੰਬਰ ਅਤੇ ਮਿਆਦ ਸਮਾਪਤੀ ਮਿਤੀ ਆਟੋਮੈਟਿਕਲੀ ਭਰ ਦਿੱਤੀ ਜਾਵੇਗੀ। ਆਪਣੀ ਖ਼ਰੀਦ ਪੂਰੀ ਕਰਨ ਲਈ ਤੁਹਾਨੂੰ ਹਾਲੇ ਵੀ ਆਪਣਾ ਸੁਰੱਖਿਆ ਕੋਡ ਭਰਨਾ ਪਵੇਗਾ। Safari ਦੇ ਪਾਸਵਰਡ ਜਨਰੇਟਰ ਦੁਆਰਾ ਤੁਹਾਡੇ ਔਨਲਾਈਨ ਖਾਤਿਆਂ ਲਈ ਅਜਿਹੇ ਪਾਸਵਰਡ ਸੁਝਾਏ ਜਾ ਸਕਦੇ ਹਨ ਜਿਹੜੇ ਵਿਲੱਖਣ ਹੋਣ ਅਤੇ ਜਿਨ੍ਹਾਂ ਦਾ ਅੰਦਾਜ਼ਾ ਲਗਾਉਣ ਮੁਸ਼ਕਲ ਹੋਵੇ ਅਤੇ ਇਸ ਪਾਸਵਰਡ iCloud ਕੀਚੇਨ ਵਿੱਚ ਸਟੋਰ ਕੀਤੇ ਜਾਂਦੇ ਹਨ। ਜੇਕਰ ਤੁਸੀਂ ਬੈਕਅੱਪ ਤੋਂ ਆਪਣੇ ਡਿਵਾਈਸ ਨੂੰ ਰੀਸਟੋਰ ਕਰਦੇ ਹੋ ਤਾਂ ਤੁਹਾਡੇ ਸੰਭਾਲੇ ਗਏ ਖਾਤਿਆਂ ਵਿੱਚ iCloud ਕੀਚੇਨ ਦੁਆਰਾ ਆਟੋਮੈਟਿਕਲੀ ਸਾਈਨ ਇਨ ਕੀਤਾ ਜਾ ਸਕਦਾ ਹੈ। iCloud ਕੀਚੇਨ ਸੈੱਟ ਅੱਪ ਕਰਨ ਬਾਰੇ ਵਧੇਰੇ ਜਾਣਕਾਰੀ ਲਈ support.apple.com/109016 ‘ਤੇ ਜਾਓ।
ਤੁਹਾਡੇ ਡਿਵਾਈਸਾਂ ‘ਤੇ ਟ੍ਰਾਂਸਮਿਟ ਕਰਨ ਅਤੇ iCloud ਵਿੱਚ ਸਟੋਰ ਕਰਨ ‘ਤੇ ਤੁਹਾਡੀ iCloud ਕੀਚੇਨ ਇਨਕ੍ਰਿਪਟ ਹੁੰਦੀ ਹੈ ਅਤੇ ਇਸਨੂੰ Apple ਦੁਆਰਾ ਪੜ੍ਹਿਆ ਨਹੀਂ ਜਾ ਸਕਦਾ।
2025-12-12