iCloud ਪ੍ਰਾਈਵੇਟ ਰਿਲੇ ਅਤੇ ਪਰਦੇਦਾਰੀ
iCloud ਪ੍ਰਾਈਵੇਟ ਰਿਲੇ ਤੁਹਾਨੂੰ ਹੋਰ ਵਧੇਰੇ ਸੁਰੱਖਿਅਤ ਅਤੇ ਪ੍ਰਾਈਵੇਟ ਤਰੀਕੇ ਨਾਲ ਵੈੱਬ ਨਾਲ ਕਨੈਕਟ ਕਰਨ ਅਤੇ ਬ੍ਰਾਊਜ਼ ਕਰਨ ਦੀ ਆਗਿਆ ਦਿੰਦਾ ਹੈ।
iCloud ਪ੍ਰਾਈਵੇਟ ਰਿਲੇ (“ਪ੍ਰਾਈਵੇਟ ਰਿਲੇ”) ਇੱਕ ਨਵੀਂ ਇੰਟਰਨੈੱਟ ਪਰਦੇਦਾਰੀ ਸੇਵਾ ਹੈ ਜੋ iCloud+ ਸਬਸਕ੍ਰਿਪਸ਼ਨ ਦੇ ਭਾਗ ਵਜੋਂ ਪੇਸ਼ ਕੀਤੀ ਜਾਂਦੀ ਹੈ ਅਤੇ ਇਹ ਤੁਹਾਡੀ Safari ਵੈੱਬ ਬ੍ਰਾਊਜ਼ਿੰਗ ਦੀ ਸੁਰੱਖਿਆ ਕਰਦੀ ਹੈ, ਤਾਂ ਕਿ ਕੋਈ ਵੀ ਇਕਾਈ ਇੱਥੋਂ ਤੱਕ ਕਿ Apple ਜਾਂ ਨੈੱਟਵਰਕ ਪ੍ਰਦਾਤਾ ਵੀ ਤੁਹਾਡੀ ਇੰਟਰਨੈੱਟ ਬ੍ਰਾਊਜ਼ਿੰਗ ਨਾਲ ਮੇਲ ਨਾ ਕਰ ਸਕੇ। ਪ੍ਰਾਈਵੇਟ ਰਿਲੇ ਇਨਕ੍ਰਿਪਟ ਨਹੀਂ ਕੀਤੇ ਗਏ ਟ੍ਰੈਫ਼ਿਕ ਨੂੰ ਵੀ ਇਨਕ੍ਰਿਪਟ ਕਰਦਾ ਹੈ ਜਿਸ ਕਰਕੇ ਤੁਹਾਡੇ ਡਿਵਾਈਸ ਦੇ ਨਾਲ ਹੀ ਪ੍ਰਸ਼ਨ ਡੋਮੇਨ ਨਾਮ ਸਰਵਰ (DNS) ਵਿੱਚ ਹੀ ਰਹਿ ਜਾਂਦੇ ਹਨ— ਇਸ ਸਿਸਟਮ ਵੱਲੋਂ ਵੈੱਬਸਾਈਟਾਂ ਦੇ ਨਾਮ ਇੰਟਰਨੈੱਟ ਪ੍ਰੋਟੋਕੋਲ (IP) ਪਤਿਆਂ ਵਿੱਚ ਬਦਲਣ ਦੇ ਨਾਲ-ਨਾਲ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਵੀ ਕੀਤੀ ਜਾਂਦੀ ਹੈ। ਪ੍ਰਾਈਵੇਟ ਰਿਲੇ ਸਿਰਫ਼ iOS, iPadOS, visionOS ਅਤੇ macOS ‘ਤੇ ਉਪਲਬਧ ਹੈ।
ਤੁਹਾਡੇ ਇੰਟਰਨੈੱਟ ਕਨੈਕਸ਼ਨ ਦੀ ਬੇਨਤੀ ਵੱਖ ਵੱਖ ਐਂਟਿਟੀਆਂ ਵੱਲੋਂ ਦੋ ਵੱਖ-ਵੱਖ ਰਿਲੇ ਰਾਹੀਂ ਰੂਟ ਕੀਤੀ ਜਾਂਦੀ ਹੈ। ਪਹਿਲਾ ਤੁਹਾਡੇ IP ਪਤੇ ਬਾਰੇ ਜਾਣਦਾ ਹੈ, ਪਰ ਤੁਹਾਡੇ ਵੱਲੋਂ ਦੇਖੀ ਜਾਣ ਜਾ ਰਹੀ ਵੈੱਬਸਾਈਟ ਬਾਰੇ ਨਹੀਂ। ਨਿਰਧਾਰਤ ਵੈੱਬਸਾਈਟ ਨੂੰ ਸਾਧਾਰਨ ਸ਼ਨਾਖ਼ਤ ਅਤੇ ਟਿਕਾਣਾ ਪ੍ਰਦਾਨ ਕਰਨ ਦੀ ਬਜਾਏ, ਦੂਜੀ ਇਕਾਈ ਇਸ ਵੈੱਬਸਾਈਟ ਨੂੰ ਪਛਾਣਦੀ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ, ਪਰ ਉਸ ਨੂੰ ਤੁਹਾਡੇ IP ਪਤੇ ਦੀ ਜਾਣਕਾਰੀ ਨਹੀਂ ਹੁੰਦੀ। ਇਸ ਤਰ੍ਹਾਂ ਕਿਸੇ ਨੂੰ ਵੀ ਤੁਹਾਡੀ ਅਤੇ ਤੁਹਾਡੇ ਵੱਲੋਂ ਦੇਖੀਆਂ ਵੈੱਬਸਾਈਟਾਂ ਪਛਾਣ ਬਾਰੇ ਜਾਣਕਾਰੀ ਨਹੀਂ ਹੁੰਦੀ।
ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਰਨ ਪਰ ਨਾਲ ਹੀ ਵੈੱਬਸਾਈਟਾਂ ਨੂੰ ਤੁਹਾਡੇ ਖੇਤਰ ਵਿੱਚ ਹੀ ਕੰਟੈਂਟ ਉਪਲਬਧ ਕਰਵਾਉਣ ਦੀ ਆਗਿਆ ਦੇਣ ਲਈ ਪ੍ਰਾਈਵੇਟ ਰਿਲੇ ਤੁਹਾਡੇ ਮੂਲ IP ਪਤੇ ਦੀ ਜਨਤਕ ਰੂਪ ਵਿੱਚ ਗਿਆਤ ਟਿਕਾਣੇ ਤੋਂ ਕਿਸੇ ਅੰਦਾਜ਼ਨ ਖੇਤਰ ਦੀ ਗਣਨਾ ਕਰਦੀ ਹੈ। ਤੁਹਾਡਾ ਡਿਵਾਈਸ ਇਸ ਅੰਦਾਜ਼ਨ ਖੇਤਰ ਦੀ ਜਾਣਕਾਰੀ ਨੂੰ ਇਨਕ੍ਰਿਪਟ ਰੂਪ ਵਜੋਂ ਦੂਜੇ ਰਿਲੇ ਨੂੰ ਭੇਜਦਾ ਹੈ, ਜੋ ਇਸ ਦੀ ਵਰਤੋਂ ਜੇਨੇਰਿਕ IP ਪਤੇ ਨੂੰ ਹਾਸਲ ਕਰਨ ਲਈ ਕਰਦਾ ਹੈ ਜਿਸ ਨੂੰ ਆਖ਼ਰੀ ਟਿਕਾਣੇ ਨੂੰ ਭੇਜਿਆ ਜਾਂਦਾ ਹੈ। ਪ੍ਰਾਈਵੇਟ ਰਿਲੇ ਦੀ ਵਰਤੋਂ ਕਰਦੇ ਸਮੇਂ, ਤੁਸੀਂ ਫਿਰ ਵੀ ਆਪਣੇ ਨੇੜੇ ਦਾ ਵਪਾਰਾਂ ਨੂੰ ਖੋਜ ਕਰ ਸਕੋਗੇ, ਪਰ ਵੈੱਬਸਾਈਟ ਸਿਰਫ਼ IP ਪਤੇ ਨੂੰ ਹੀ ਦੇਖੇਗੀ ਜੋ ਕਿਸੇ ਅੰਦਾਜ਼ਨ ਖੇਤਰੀ ਥਾਂ ਦੇ ਨਾਲ ਮੇਲ ਖਾਂਦਾ ਹੁੰਦਾ ਹੈ ਅਤੇ ਨਾ ਕਿ ਕਿਸੇ ਖ਼ਾਸ ਵਿਅਕਤੀ ਨਾਲ। ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > iCloud > ਪ੍ਰਾਈਵੇਟ ਰਿਲੇ > IP ਪਤਾ ਟਿਕਾਣਾ ‘ਤੇ ਜਾ ਕੇ ਅਤੇ “ਦੇਸ਼ ਅਤੇ ਸਮਾਂ ਖੇਤਰ ਦੀ ਵਰਤੋਂ ਕਰੋ” ਨੂੰ ਚਾਲੂ ਕਰਨ ਲਈ ਟੈਪ ਕਰਕੇ ਇਸ ਟਿਕਾਣਾ ਸੈਟਿੰਗ ਨੂੰ ਅਸਮਰੱਥ ਕਰ ਸਕਦੇ ਹੋ ਅਤੇ ਵੈੱਬਸਾਈਟ ਨੂੰ ਘੱਟ ਸਟੀਕ ਟਿਕਾਣੇ ਦੀ ਜਾਣਕਾਰੀ ਦੇ ਸਕਦੇ ਹੋ। Mac ‘ਤੇ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > iCloud > ਪ੍ਰਾਈਵੇਟ ਰਿਲੇ ‘ਤੇ ਜਾਓ।
ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > [ਤੁਹਾਡਾ ਨਾਮ] > iCloud > ਪ੍ਰਾਈਵੇਟ ਰਿਲੇ ‘ਤੇ ਜਾ ਕੇ, ਫਿਰ ਪ੍ਰਾਈਵੇਟ ਰਿਲੇ ਨੂੰ ਬੰਦ ਕਰਨ ਲਈ ਉਸ ‘ਤੇ ਟੈਪ ਕਰਕੇ ਪ੍ਰਾਈਵੇਟ ਰਿਲੇ ਨੂੰ ਅਸਮਰੱਥ ਕਰ ਸਕਦੇ ਹੋ। ਤੁਸੀਂ ਆਪਣੇ iOS, iPadOS, ਜਾਂ visionOS ਡਿਵਾਈਸ ‘ਤੇ ਕਿਸੇ ਵੀ ਸਮੇਂ ਸੈਟਿੰਗਾਂ > Wi-Fi ‘ਤੇ ਜਾ ਕੇ, ਆਪਣੇ ਨੈੱਟਵਰਕ ਨੂੰ ਅੱਗੇ ਜਾਣਕਾਰੀ ਬਟਨ ‘ਤੇ ਟੈਪ ਕਰ ਕੇ ਅਤੇ ਫਿਰ iCloud ਪ੍ਰਾਈਵੇਟ ਰਿਲੇ ਨੂੰ ਬੰਦ ਕਰਨ ਲਈ ਉਸ ‘ਤੇ ਟੈਪ ਕਰ ਕੇ ਕਿਸੇ ਖ਼ਾਸ Wi-Fi ਲਈ ਪ੍ਰਾਈਵੇਟ ਰਿਲੇ ਨੂੰ ਵੀ ਚਾਲੂ ਕਰ ਸਕਦੇ ਹੋ। Mac ‘ਤੇ ਸਿਸਟਮ ਸੈਟਿੰਗਾਂ > [ਤੁਹਾਡਾ ਨਾਮ] > iCloud > ਪ੍ਰਾਈਵੇਟ ਰਿਲੇ ‘ਤੇ ਜਾਓ, ਵਿਕਲਪ ‘ਤੇ ਕਲਿੱਕ ਕਰੋ, ਫਿਰ iCloud ਪ੍ਰਾਈਵੇਟ ਰਿਲੇ ਨੂੰ ਅਸਮਰੱਥ ਕਰਨ ਲਈ “ਬੰਦ ਕਰੋ” ‘ਤੇ ਕਲਿੱਕ ਕਰੋ।
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ Apple ਦੀ ਪਰਦੇਦਾਰੀ ਨੀਤੀ ਜਾਂ ਸਾਡੇ ਸੇਵਾ-ਵਿਸ਼ੇਸ਼ ਪਰਦੇਦਾਰੀ ਨੋਟਿਸ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸੰਭਾਵਿਤ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ
2025-12-12