ਵੌਲਿਟ ਵਿੱਚ ID ਅਤੇ ਪਰਦੇਦਾਰੀ

ਜਦੋਂ ਤੁਸੀਂ ਵੌਲਿਟ ਰਾਹੀਂ ਆਪਣੀ ID ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਵੱਲੋਂ ID ਸ਼ਾਮਲ ਕਰਨ ਵੇਲੇ ਸਪੁਰਦ ਕੀਤੀ ਤੁਹਾਡੀ ਪਛਾਣ ਸੰਬੰਧੀ ਜਾਣਕਾਰੀ ਅਤੇ ਵਾਧੂ ਤਸਦੀਕੀ ਜਾਣਕਾਰੀ ਦੀ ਵਰਤੋਂ Apple ਦੁਆਰਾ ਧੋਖਾਧੜੀ ਨੂੰ ਰੋਕਣ ਲਈ ਕੀਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਡਿਜੀਟਲ ਸ਼ਨਾਖ਼ਤੀ ਕਾਰਡਾਂ ਲਈ, ਇਹ ਜਾਣਕਾਰੀ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਵਾਸਤੇ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੂੰ ਵੀ ਪ੍ਰਾਪਤ ਹੋਵੇਗੀ। ਜਦੋਂ ਤੁਸੀਂ ਜਾਰੀਕਰਤਾ ਵਿਭਾਗ ਦੀ ਐਪ ਰਾਹੀਂ ਆਪਣੀ ID ਸ਼ਾਮਲ ਕਰਦੇ ਹੋ, ਤਾਂ Apple ਨੂੰ ਸਿਰਫ਼ ਸਰਕਾਰੀ ਜਾਰੀਕਰਤਾ ਵਿਭਾਗ ਬਾਰੇ ਅਤੇ ਤੁਹਾਨੂੰ ਵੌਲਿਟ ਵਿੱਚ ID ਜਾਰੀ ਹੋਣ ਬਾਰੇ ਪਤਾ ਲੱਗੇਗਾ।
 

ਵੌਲਿਟ ਵਿੱਚ ਸ਼ਨਾਖ਼ਤੀ ਕਾਰਡ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਲੋਕਾਂ ਨੂੰ ਆਪਣੇ ਸ਼ਨਾਖ਼ਤੀ ਕਾਰਡ ਦਿਖਾਉਣ ਦਾ ਆਸਾਨ, ਤੇਜ਼ ਅਤੇ ਵਧੇਰੇ ਸੁਰੱਖਿਅਤ ਤਰੀਕਾ ਪ੍ਰਦਾਨ ਕੀਤਾ ਜਾ ਸਕੇ।


Privacy Icon

  • ਤੁਹਾਡੇ ਡਿਜੀਟਲ ਸ਼ਨਾਖ਼ਤੀ ਜਾਰੀਕਰਤਾ ਅਥਾਰਟੀ, ਚਾਹੇ Apple ਜਾਂ ਤੁਹਾਡੀ ਸਰਕਾਰੀ ਵਿਭਾਗ ਨੂੰ ਇਸ ਬਾਰੇ ਨਹੀਂ ਪਤਾ ਕਿ ਤੁਸੀਂ ਕਿਸੇ ਨੂੰ ਅਤੇ ਕਦੋਂ ਆਪਣਾ ਸ਼ਨਾਖ਼ਤੀ ਕਾਰਡ ਦਿਖਾਉਂਦੇ ਹੋ।
  • Apple ਤੁਹਾਡੇ ਸ਼ਨਾਖ਼ਤੀ ਕਾਰਡ ਦੇ ਚਿੱਤਰਾਂ ਨੂੰ ਦੇਖਦਾ ਜਾਂ ਸਟੋਰ ਨਹੀਂ ਕਰਦਾ। Apple ਵੱਲੋਂ ਤੁਹਾਡੇ ਸ਼ਨਾਖ਼ਤੀ ਕਾਰਡ ਤੋਂ ਸਿਰਫ਼ ਸੀਮਤ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਧੋਖਾਧੜੀ ਨੂੰ ਰੋਕਿਆ ਜਾ ਸਕੇ ਅਤੇ ਵੌਲਿਟ ਵਿੱਚ ਤੁਹਾਡੀ ID ਨੂੰ ਦਿਖਾਇਆ ਜਾ ਸਕੇ।
  • ਵੌਲਿਟ ਵਿੱਚ ਆਪਣੀ ID ਪੇਸ਼ ਕਰਦੇ ਸਮੇਂ ਤੁਹਾਡਾ ਡਿਵਾਈਸ ਤੁਹਾਨੂੰ ਉਹੀ ਜਾਣਕਾਰੀ ਦਿਖਾਏਗਾ, ਜਿਸ ਦੀ ਬੇਨਤੀ ਕੀਤੀ ਗਈ ਹੈ ਅਤੇ ਤੁਹਾਡੇ ਪੁਸ਼ਟੀਕਰਨ ਤੋਂ ਬਿਨਾਂ ਉਸ ਜਾਣਕਾਰੀ ਨੂੰ ਪੇਸ਼ ਨਹੀਂ ਕਰੇਗਾ।
  • ਵੌਲਿਟ ਰਾਹੀਂ ਆਪਣਾ ਸ਼ਨਾਖ਼ਤੀ ਕਾਰਡ ਜੋੜਦੇ ਸਮੇਂ ਤੁਹਾਡੀ ਪਛਾਣ ਸੰਬੰਧੀ ਅਤੇ ਤੁਹਾਡੇ Apple ਖਾਤੇ ਅਤੇ ਡਿਵਾਈਸ ਦੀ ਵਰਤੋਂ ਦੇ ਪੈਟਰਨ ਅਤੇ ਸੈਟਿੰਗਾਂ ਸੰਬੰਧੀ ਜਾਣਕਾਰੀ ਦੀ ਵਰਤੋਂ, ਡਿਜੀਟਲ ਸ਼ਨਾਖ਼ਤੀ ਕਾਰਡ ਜਾਰੀਕਰਤਾ ਵਿਭਾਗ ਵੱਲੋਂ ਤੁਹਾਡੀ ਪਛਾਣ ਦੀ ਤਸਦੀਕ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ ਕੀਤੀ ਜਾਵੇਗੀ।
  • ਆਪਣੀ ID ਸ਼ਾਮਲ ਕਰਨ ਵੇਲੇ ਤੁਹਾਡੇ ਵੱਲੋਂ ਸਪੁਰਦ ਕੀਤੀ ਗਈ ਵਾਧੂ ਤਸਦੀਕੀ ਜਾਣਕਾਰੀ, ਜਿਵੇਂ ਕਿ Live Photo ਅਤੇ ਰਿਕਾਰਡ ਕੀਤੀਆਂ ਚਿਹਰੇ ਅਤੇ ਸਿਰ ਦੀਆਂ ਹਰਕਤਾਂ ਨੂੰ Apple ਵੱਲੋਂ ਇਸ ਫ਼ੀਚਰ ਲਈ ਧੋਖਾਧੜੀ ਨੂੰ ਰੋਕਣ ਵਾਸਤੇ ਵਰਤਿਆ ਜਾਵੇਗਾ ਅਤੇ ਸਿਰਫ਼ ਤੁਹਾਡੇ ਡਿਜੀਟਲ ਕਾਰਡ ਜਾਰੀਕਰਤਾ ਅਧਿਕਾਰੀ ਵੱਲੋਂ ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਵੌਲਿਟ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦੇਣ ਜਾਂ ਅਸਵੀਕਾਰ ਕਰਨ ਤੱਕ ਸਾਂਭ ਕੇ ਰੱਖਿਆ ਜਾਵੇਗਾ।

ਵੌਲਿਟ ਵਿੱਚ ਰੱਖੀ ID ਤੁਹਾਨੂੰ ਆਪਣਾ ਸ਼ਨਾਖ਼ਤੀ ਕਾਰਡ ਦਿਖਾਉਣ ਦਾ ਆਸਾਨ, ਤੇਜ਼ ਅਤੇ ਵਧੇਰੇ ਸੁਰੱਖਿਅਤ ਤਰੀਕਾ ਪ੍ਰਦਾਨ ਕਰਦੀ ਹੈ।

ਆਪਣਾ ਸ਼ਨਾਖ਼ਤੀ ਕਾਰਡ ਸ਼ਾਮਲ ਕਰਨਾ

ਵੌਲਿਟ ਰਾਹੀਂ ਆਪਣਾ ਸਰਕਾਰੀ ਸ਼ਨਾਖ਼ਤੀ ਕਾਰਡ ਸ਼ਾਮਲ ਕਰਨਾ
ਸ਼ਨਾਖ਼ਤੀ ਕਾਰਡ ਸ਼ਾਮਲ ਕਰਨ ਲਈ ਤੁਹਾਨੂੰ ਆਪਣੇ ਡ੍ਰਾਈਵਿੰਗ ਲਾਇਸੰਸ ਜਾਂ ਸਰਕਾਰੀ ID ਆਦਿ ਸਰਕਾਰੀ ID ਕਾਰਡ ਦੇ ਅਗਲੇ ਅਤੇ ਪਿਛਲੇ ਪਾਸੇ ਦੀ ਤਸਵੀਰ ਖਿੱਚਣ ਲਈ ਕਿਹਾ ਜਾਵੇਗਾ। ਤੁਹਾਡਾ ਡਿਵਾਈਸ ਤੁਹਾਡੇ ਵੱਲੋਂ ਭੇਜੇ ਚਿੱਤਰਾਂ ਦੀ ਗੁਣਵੱਤਾ ਅਤੇ ਕਿਸਮ ਦਾ ਮੁਲਾਂਕਣ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਚਿੱਤਰ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਵੱਲੋਂ ਸਵੀਕਾਰ ਕੀਤੇ ਜਾਣ। ਤੁਹਾਡੇ ਸ਼ਨਾਖ਼ਤੀ ਕਾਰਡ ਦੇ ਚਿੱਤਰ ਡਿਵਾਈਸ ’ਤੇ ਇਨਕ੍ਰਿਪਟ ਹਨ ਅਤੇ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੂੰ ਭੇਜੇ ਜਾਂਦੇ ਹਨ ਅਤੇ ਉਸ ਵੱਲੋਂ ਇਹਨਾਂ ਨੂੰ ਤੀਜੀ ਧਿਰ ਦੇ ਤਸਦੀਕੀਕਰਨ ਸੇਵਾ ਪ੍ਰਦਾਤਾ ਨਾਲ ਸਾਂਝਾ ਕੀਤਾ ਜਾ ਸਕਦਾ ਹੈ। Apple ਵੱਲੋਂ ਤੁਹਾਡੇ ਸ਼ਨਾਖ਼ਤੀ ਕਾਰਡ ਦੇ ਚਿੱਤਰ ਦੇਖੇ ਜਾਂ ਸਟੋਰ ਨਹੀਂ ਕੀਤੇ ਜਾਂਦੇ। ਤੁਹਾਡਾ ਡਿਵਾਈਸ ਤੁਹਾਡੇ ਪਛਾਣ ਪੱਤਰ ਤੋਂ ਬਾਰਕੋਡ ਪੜ੍ਹੇਗਾ ਅਤੇ ਪਛਾਣ ਦੀ ਤਸਦੀਕ ਕਰਨ ਅਤੇ ਧੋਖਾਧੜੀ ਨੂੰ ਰੋਕਣ ਲਈ Apple ਨਾਲ ਨਾਮ, ਪਤਾ ਅਤੇ ਜਨਮ ਮਿਤੀ ਸਾਂਝੀ ਕਰੇਗਾ। Apple ਦੇ ਮੂਲ ਪਲੇਟਫ਼ਾਰਮ ‘ਤੇ ਫ਼ੀਚਰ ਦਾ ਸਮਰਥਨ ਕਰਨ ਅਤੇ ਧੋਖਾਖੜੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਹੋ ਸਕਦਾ ਹੈ ਕਿ Apple ਦੁਆਰਾ ਤਸਦੀਕੀ ਨਤੀਜਿਆਂ ਜਿਵੇਂ ਕਿ ਕੀ ਪਛਾਣ ਸੰਬੰਧੀ ਜਾਣਕਾਰੀ ਦੀ ਸਫਲਤਾਪੂਰਵਕ ਤਸਦੀਕ ਕੀਤੀ ਗਈ ਸੀ ਜਾਂ ਨਹੀਂ, ਸੰਬੰਧੀ ਜਾਣਕਾਰੀ ਨੂੰ ਸਟੋਰ ਕਰਨਾ ਜਾਰੀ ਰੱਖਿਆ ਜਾਵੇ ਪਰ ਪਛਾਣ ਸੰਬੰਧੀ ਮੂਲ ਜਾਣਕਾਰੀ (ਜਿਵੇਂ ਕਿ ਬਾਰਕੋਡ ਤੋਂ ਪੜ੍ਹੀ ਗਈ ਤੁਹਾਡੀ ਜਨਮ ਮਿਤੀ) ਨੂੰ ਸਟੋਰ ਨਹੀਂ ਕੀਤਾ ਜਾਵੇਗਾ।

ਇਹ ਯਕੀਨੀ ਬਣਾਉਣ ਲਈ ਕਿ ਜਿਸ ਵਿਅਕਤੀ ਦੁਆਰਾ ਵੌਲਿਟ ਵਿੱਚ ਪਛਾਣ ਪੱਤਰ ਜੋੜਿਆ ਜਾ ਰਿਹਾ ਹੈ, ਇਹ ਪਛਾਣ ਪੱਤਰ ਉਸੇ ਦਾ ਹੀ ਹੈ, ਤੁਹਾਨੂੰ ਖ਼ੁਦ ਦੀ Live Photo ਲੈਣ ਲਈ ਕਿਹਾ ਜਾ ਸਕਦਾ ਹੈ। ਤੁਹਾਡਾ ਡਿਵਾਈਸ ਤੁਹਾਡੇ ਵੱਲੋਂ ਪ੍ਰਦਾਨ ਕੀਤੀ Live Photo ਤੋਂ ਇੱਕ ਸਟਿੱਲ ਫ਼ਰੇਮ ਦੀ ਗੁਣਵੱਤਾ ਦਾ ਮੁਲਾਂਕਣ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਸਟਿੱਲ ਫ਼ਰੇਮ ਤਸਵੀਰ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਵੱਲੋਂ ਸਵੀਕਾਰ ਕੀਤੀ ਜਾਵੇ। Live Photo ਤੋਂ ਇਹ ਸਟਿੱਲ ਫ਼ਰੇਮ ਡਿਵਾਈਸ ’ਤੇ ਇਨਕ੍ਰਿਪਟ ਕਰ ਕੇ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੂੰ ਉਹਨਾਂ ਦੀ ਫ਼ਾਈਲ ਵਿਚਲੀ ID ਦੇ ਚਿੱਤਰ ਨਾਲ ਤੁਲਨਾ ਕਰਨ ਲਈ ਭੇਜਿਆ ਜਾਵੇਗਾ। ਤੁਹਾਡਾ ਸਰਕਾਰੀ ਜਾਰੀਕਰਤਾ ਵਿਭਾਗ ਇਸ ਸਟਿੱਲ ਫ਼ਰੇਮ ’ਤੇ ਆਪਣੀ ਪਰਦੇਦਾਰੀ ਨੀਤੀ ਦੇ ਅਨੁਸਾਰ ਪ੍ਰਕਿਰਿਆ ਕਰੇਗਾ, ਜਿਸ ਨਾਲ ਹੋ ਸਕਦਾ ਹੈ ਕਿ ਉਹ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕਰੇ। ਧੋਖਾਧੜੀ ਨੂੰ ਰੋਕਣ ਲਈ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਦੇ ਕੋਲ ਤੁਹਾਡੀ ਸਟਿੱਲ ਫ਼ਰੇਮ ਦੀ ਤਸਵੀਰ ਨੂੰ ਸਪੁਰਦ ਕਰਨ ਤੋਂ ਪਹਿਲਾਂ ਤੁਹਾਡੇ ਡਿਵਾਈਸ ਅਤੇ Apple ਵੱਲੋਂ ਤੁਹਾਡੀ Live Photo ਦਾ ਇਹ ਪੱਕਾ ਕਰਨ ਲਈ ਮੁਲਾਂਕਣ ਕੀਤਾ ਜਾਂਦਾ ਹੈ ਕਿ Live Photo ਕਿਸੇ ਜਿਉਂਦੇ ਵਿਅਕਤੀ ਦੀ ਹੋਵੇ ਅਤੇ ਉਹੀ ਵਿਅਕਤੀ ਆਪਣੇ ਸ਼ਨਾਖ਼ਤੀ ਕਾਰਡ ਨੂੰ ਵੌਲਿਟ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਆਪਣੀ ਸਟਿੱਲ ਫ਼ਰੇਮ ਤਸਵੀਰ ਸਪੁਰਦ ਕਰ ਰਿਹਾ ਹੋਵੇ। ਤੁਹਾਡੇ ਚਿਹਰੇ ਅਤੇ ਸਿਰ ਨੂੰ ਇੱਕ ਕ੍ਰਮ ਵਿੱਚ ਹਿਲਾਉਣ ਲਈ ਵੀ ਸੰਕੇਤ ਦਿੱਤਾ ਜਾ ਸਕਦਾ ਹੈ, ਜਿਸਦਾ ਮੁਲਾਂਕਣ ਉਸੇ ਤਰੀਕੇ ਨਾਲ ਕੀਤਾ ਜਾਵੇਗਾ ਜਿਵੇਂ ਤੁਹਾਡੀ Live Photo ਦਾ ਮੁਲਾਂਕਣ ਤੁਹਾਡੇ ਡਿਵਾਈਸ ਅਤੇ Apple ਵੱਲੋਂ ਕੀਤਾ ਜਾਂਦਾ ਹੈ। ਤੁਹਾਡੀ Live Photo ਬਾਰੇ ਜਾਣਕਾਰੀ ਜਾਂ ਜੇਕਰ ਲਾਗੂ ਹੋਣ ਤਾਂ ਤੁਹਾਡੀਆਂ ਗਤੀਵਿਧੀਆਂ, ਨਾ ਕਿ Live Photo ਜਾਂ ਗਤੀਵਿਧੀਆਂ ਦੀ ਖ਼ੁਦ ਦੀ ਰਿਕਾਰਡਿੰਗ, ਇਸ ਤਰ੍ਹਾਂ ਸਟੋਰ ਕੀਤੀ ਜਾਂਦੀ ਹੈ ਕਿ ਉਹ ਤੁਹਾਡੀ ID ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਦੌਰਾਨ ਤੁਹਾਡੇ ਨਾਲ ਸੰਬੰਧਿਤ ਹੁੰਦੀ ਹੈ।

ਤੁਹਾਡਾ Apple ਖਾਤਾ, ਡਿਵਾਈਸ ਦੀ ਵਰਤੋਂ ਦੇ ਪੈਟਰਨ ਤੇ ਸੈਟਿੰਗਾਂ, ਸਰਕਾਰੀ ਸ਼ਨਾਖ਼ਤੀ ਕਾਰਡ ਜੋੜਨ ਵੇਲੇ ਤੁਹਾਡੇ ਡਿਵਾਈਸ ਦਾ ਟਿਕਾਣਾ (ਟਿਕਾਣਾ ਸੇਵਾਵਾਂ ਨੂੰ ਸਮਰੱਥ ਕੀਤੇ ਹੋਣ ’ਤੇ) ਅਤੇ ਤੁਹਾਡੀ Live Photo ਜਾਂ ਚਿਹਰੇ ਤੇ ਸਿਰ ਦੀ ਹਲਚਲ ਬਾਰੇ ਜਾਣਕਾਰੀ ਨੂੰ ਧੋਖਾਧੜੀ ਰੋਕਣ ਲਈ Apple ਨਾਲ ਸਾਂਝਾ ਕੀਤਾ ਜਾਵੇਗਾ। Apple ਇਸ ਜਾਣਕਾਰੀ ਦੇ ਆਧਾਰ ’ਤੇ ਧੋਖਾਧੜੀ ਦੇ ਸੰਕੇਤਾਂ ਨੂੰ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨਾਲ ਧੋਖਾਧੜੀ ਰੋਕਣ ਲਈ ਸਾਂਝਾ ਕਰੇਗਾ। ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਵੌਲਿਟ ਵਿੱਚ ਸ਼ਾਮਲ ਕਰਨ ਨੂੰ ਅਧਿਕਾਰਤ ਕਰਨਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੇ ਕਰਨਾ ਹੈ, Apple ਨੇ ਨਹੀਂ। ਕੁਝ ਮਾਮਲਿਆਂ ਵਿੱਚ, ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਵੱਲੋਂ ਵਧੇਰੇ ਜਾਣਕਾਰੀ ਜਾਂ ਵਿਅਕਤੀਗਤ ਤੌਰ ’ਤੇ ਹਾਜ਼ਰ ਹੋਣ ਲਈ ਕਿਹਾ ਜਾ ਸਕਦਾ ਹੈ। Apple ਇਸ ਤੱਥ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਕਿ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੂੰ ਵਾਧੂ ਤਸਦੀਕ ਅਤੇ ਤਸਦੀਕ ਦੀ ਕਿਸਮ ਲੋੜੀਂਦੀ ਹੈ (ਜਿਵੇਂ ਕਿ ਵਿਅਕਤੀਗਤ ਮੁਲਾਕਾਤ); Apple ਇਸ ਜਾਣਕਾਰੀ ਨੂੰ ਇਸ ਤਰੀਕੇ ਨਾਲ ਬਰਕਰਾਰ ਰੱਖਦਾ ਹੈ ਜੋ ਤੁਹਾਡੇ ਨਾਲ ਸਿਰਫ਼ ਉਦੋਂ ਹੀ ਲਿੰਕ ਕੀਤਾ ਜਾਂਦਾ ਹੈ, ਜਦੋਂ ਸਰਕਾਰੀ ਜਾਰੀਕਰਤਾ ਵਿਭਾਗ ਇਹ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਹੁੰਦਾ ਹੈ ਕਿ ਫ਼ੀਚਰ ਦੇ ਪ੍ਰਬੰਧਨ ਅਤੇ ਸੁਧਾਰ ਲਈ ਤੁਹਾਡੀ ID ਨੂੰ ਵੌਲਿਟ ਵਿੱਚ ਸ਼ਾਮਲ ਕਰਨ ਲਈ ਅਧਿਕਾਰਤ ਕਰਨਾ ਹੈ ਜਾਂ ਨਹੀਂ। ਕੁਝ ਮਾਮਲਿਆਂ ਵਿੱਚ, ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਵੱਲੋਂ ਵਾਧੂ ਜਾਣਕਾਰੀ ਦੀ ਸਮੀਖਿਆ ਕਰਨ ਤੋਂ ਬਾਅਦ ਤੁਹਾਨੂੰ ਤਸਦੀਕੀ ਕੋਡ ਪ੍ਰਦਾਨ ਕੀਤਾ ਜਾ ਸਕਦਾ ਹੈ। ਇਹ ਤਸਦੀਕੀ ਕੋਡ ਡਿਵਾਈਸ ’ਤੇ ਇਨਕ੍ਰਿਪਟ ਹੈ ਅਤੇ ਸਰਕਾਰੀ ਜਾਰੀਕਰਤਾ ਵਿਭਾਗ ਨੂੰ ਭੇਜਿਆ ਜਾਂਦਾ ਹੈ; Apple ਵੱਲੋਂ ਇਹ ਤਸਦੀਕੀ ਕੋਡ ਦੇਖਿਆ ਜਾਂ ਸਟੋਰ ਨਹੀਂ ਕੀਤਾ ਜਾਂਦਾ। ਤੁਹਾਡਾ ਸਰਕਾਰੀ ਜਾਰੀਕਰਤਾ ਵਿਭਾਗ Apple ਨੂੰ ਉਸ ਵੱਲੋਂ ਪ੍ਰਮਾਣੀਕਰਨ ਦੀ ਸਥਿਤੀ (ਜਿਵੇਂ ਕਿ ਸਮੀਖਿਆ ਅਧੀਨ, ਸਵੀਕਾਰ ਕੀਤੇ) ਬਾਰੇ ਜਾਣਕਾਰੀ ਦੇ ਸਕਦਾ ਹੈ, ਤਾਂ ਜੋ Apple ਤੁਹਾਡੇ ਡਿਵਾਈਸ ’ਤੇ ਅੱਪਡੇਟ ਭੇਜ ਸਕੇ ਅਤੇ ਵੌਲਿਟ ਵਿੱਚ ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰ ਸਕੇ।

ਵੌਲਿਟ ਰਾਹੀਂ ਆਪਣਾ ਡਿਜੀਟਲ ID ਕਾਰਡ ਜੋੜਣਾ
ਇਹ ਫ਼ੀਚਰ ਸਿਰਫ਼ ਸੰਯੁਕਤ ਰਾਜ ਵਿੱਚ ਉਪਲਬਧ ਹੈ।

ਆਪਣੀ ਡਿਜੀਟਲ ID ਜੋੜਨ ਲਈ, ਤੁਹਾਨੂੰ ਆਪਣੇ iPhone ਦੀ ਵਰਤੋਂ ਕਰਕੇ ਆਪਣੇ ਪਾਸਪੋਰਟ ਦੇ ਤਸਵੀਰ ਵਾਲੇ ਪੰਨੇ ’ਤੇ ਮੌਜੂਦ ਮਸ਼ੀਨ-ਰੀਡੇਬਲ ਜ਼ੋਨ (MRZ) ਟੈਕਸਟ ਨੂੰ ਸਕੈਨ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਤੁਹਾਡਾ ਡਿਵਾਈਸ, ਤੁਹਾਡੇ ਪਾਸਪੋਰਟ ਦੇ ਅੰਦਰ ਮੌਜੂਦ ਈ-ਪਾਸਪੋਰਟ ਚਿੱਪ ਨੂੰ ਐਕਸੈੱਸ ਕਰ ਸਕੇ। ਫਿਰ ਤੁਹਾਨੂੰ ਈ-ਪਾਸਪੋਰਟ ਨੂੰ ਪੜ੍ਹਨ ਲਈ ਆਪਣੇ ਡਿਵਾਈਸ ਦੁਆਰਾ ਦੱਸੇ ਮੁਤਾਬਕ ਆਪਣੇ iPhone ਨੂੰ ਆਪਣੇ ਪਾਸਪੋਰਟ ’ਤੇ ਰੱਖਣਾ ਪਵੇਗਾ। ਤੁਹਾਡਾ ਡਿਵਾਈਸ ਈ-ਪਾਸਪੋਰਟ ਵਿੱਚ ਮੌਜੂਦ ਜਾਣਕਾਰੀ ਪ੍ਰਮਾਣਿਤ ਕਰਨ ਲਈ MRZ ਅਤੇ ਈ-ਪਾਸਪੋਰਟ ਡੇਟਾ Apple ਨੂੰ ਭੇਜੇਗਾ। ਤੁਹਾਡੇ ਡਿਵਾਈਸ ’ਤੇ ਤੁਹਾਡੀ ਡਿਜੀਟਲ ID ਪ੍ਰਦਾਨ ਕਰਨ ਅਤੇ ਇਸ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰਨ ਸਮੇਤ ਧੋਖਾਧੜੀ ਰੋਕਣ ਲਈ Apple ਵੱਲੋਂ ਤੁਹਾਡੇ ਪਾਸਪੋਰਟ ਦੀ ਜਾਣਕਾਰੀ ਦੇ ਕਿਸੇ ਭਾਗ ਨੂੰ ਇਨਕੋਡ ਅਤੇ ਸਟੋਰ ਕੀਤਾ ਜਾਵੇਗਾ। ਇਹ ਯਕੀਨੀ ਬਣਾਉਣ ਲਈ ਕਿ ਜਿਸ ਵਿਅਕਤੀ ਦੁਆਰਾ ਵੌਲਿਟ ਵਿੱਚ ਡਿਜੀਟਲ ID ਕਾਰਡ ਜੋੜਿਆ ਜਾ ਰਿਹਾ ਹੈ, ਇਹ ਪਾਸਪੋਰਟ ਉਸੇ ਦਾ ਹੀ ਹੈ, ਤੁਹਾਨੂੰ ਖ਼ੁਦ ਦੀ Live Photo ਲੈਣੀ ਪਵੇਗੀ, ਜਿਵੇਂ ਕਿ ਉੱਪਰ ਸਰਕਾਰੀ ਸ਼ਨਾਖ਼ਤੀ ਕਾਰਡਾਂ ਲਈ ਦੱਸਿਆ ਗਿਆ ਹੈ। ਡਿਜੀਟਲ ID ਲਈ, ਇਹ ਜਾਣਕਾਰੀ ਡਿਜੀਟਲ ID ਦੇ ਜਾਰੀਕਰਤਾ ਵਿਭਾਗ ਵਜੋਂ ਤੁਹਾਡੇ ਰਾਜ ਜਾਂ ਰਾਸ਼ਟਰੀ ਸਰਕਾਰ ਦੀ ਬਜਾਏ ਸਿਰਫ਼ Apple ਨੂੰ ਭੇਜੀ ਜਾਵੇਗੀ। ਇਹ ਨਿਰਧਾਰਤ ਕਰਨ ਲਈ ਕਿ ਤੁਹਾਡੀ ਡਿਜੀਟਲ ID ਜਾਰੀ ਕਰਨੀ ਹੈ ਜਾਂ ਨਹੀਂ ਅਤੇ ਧੋਖਾਧੜੀ ਦੀ ਰੋਕਥਾਮ ਦੇ ਉਦੇਸ਼ਾਂ ਲਈ Apple ਵੱਲੋਂ ਤੁਹਾਡੀ Live Photo, ਤੁਹਾਡੇ Apple ਖਾਤੇ, ਡਿਵਾਈਸ ਦੀ ਵਰਤੋਂ ਦੇ ਪੈਟਰਨਾਂ, ਸੈਟਿੰਗਾਂ ਅਤੇ ਡਿਜੀਟਲ ID ਕਾਰਡ ਜੋੜਨ ਦੀ ਕੋਸ਼ਿਸ਼ ਕਰਦੇ ਸਮੇਂ ਡਿਵਾਈਸ ਦੇ ਟਿਕਾਣੇ (ਜੇਕਰ ਤੁਸੀਂ ਟਿਕਾਣਾ ਸੇਵਾਵਾਂ ਨੂੰ ਸਮਰੱਥ ਕੀਤਾ ਹੋਇਆ ਹੈ) ਸੰਬੰਧੀ ਜਾਣਕਾਰੀ ਇਕੱਤਰ ਕਰ ਕੇ ਵਰਤੀ ਜਾਵੇਗੀ। ਜਦੋਂ ਤੁਸੀਂ ਆਪਣੀ ID ਨੂੰ ਜੋੜਨ ਦੀ ਪ੍ਰਕਿਰਿਆ ਵਿੱਚ ਹੁੰਦੇ ਹੋ, ਤਾਂ Live Photo ਦੀ ਬਜਾਏ ਤੁਹਾਡੀ Live Photo ਨਾਲ ਸੰਬੰਧਿਤ ਜਾਣਕਾਰੀ ਇਸ ਤਰ੍ਹਾਂ ਸਟੋਰ ਕੀਤੀ ਜਾਂਦੀ ਹੈ ਕਿ ਉਹ ਤੁਹਾਡੇ ਨਾਲ ਜੁੜੀ ਹੁੰਦੀ ਹੈ। ਜੇਕਰ ਤੁਸੀਂ ਆਪਣੀ Live Photo ਦੀ ਮੈਨੂਅਲੀ ਸਮੀਖਿਆ ਕਰਨ ਲਈ Apple ਨੂੰ ਆਗਿਆ ਦੇਣਾ ਚੁਣਦੇ ਹੋ, ਤਾਂ ਹੋ ਸਕਦਾ ਹੈ ਕਿ Live Photo ਨੂੰ Apple ਵੱਲੋਂ ਥੋੜ੍ਹੇ ਸਮੇਂ ਲਈ ਸਟੋਰ ਕੀਤਾ ਜਾਵੇ, ਜਿਵੇਂ ਕਿ ਸ਼ਨਾਖ਼ਤੀ ਕਾਰਡ ਨੂੰ ਬਿਹਤਰ ਬਣਾਉਣ ਸੰਬੰਧੀ ਹੇਠਾਂ ਦਿੱਤੇ ਗਏ ਭਾਗ ਵਿੱਚ ਵਰਣਨ ਕੀਤਾ ਗਿਆ ਹੈ।

ਜਾਰੀਕਰਤਾ ਵਿਭਾਗ ਦੀ ਐਪ ਰਾਹੀਂ ਆਪਣਾ ਸ਼ਨਾਖ਼ਤੀ ਕਾਰਡ ਸ਼ਾਮਲ ਕਰਨਾ
ਇਹ ਫ਼ੀਚਰ ਸਿਰਫ਼ ਜਪਾਨ ਵਿੱਚ ਉਪਲਬਧ ਹੈ।

ਸਰਕਾਰੀ ਜਾਰੀਕਰਤਾ ਵਿਭਾਗ ਦੀ ਐਪ ਰਾਹੀਂ ਵੌਲਿਟ ਵਿੱਚ ਸ਼ਨਾਖ਼ਤੀ ਕਾਰਡ ਸ਼ਾਮਲ ਕਰਨ ਲਈ ਤੁਹਾਨੂੰ ਜਾਰੀਕਰਤਾ ਵਿਭਾਗ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋਣਾ ਪਵੇਗਾ ਅਤੇ ਸਰਕਾਰੀ ਜਾਰੀਕਰਤਾ ਵਿਭਾਗ ਦੇ ਸਾਹਮਣੇ ਆਪਣੀ ਪਛਾਣ ਨੂੰ ਦਰਸਾਉਣ ਲਈ ਕੁਝ ਕਦਮਾਂ ਨੂੰ ਪੂਰਾ ਕਰਨਾ ਪੈ ਸਕਦਾ ਹੈ, ਇਸ ਦੇ ਨਾਲ ਹੀ ਸ਼ਨਾਖ਼ਤੀ ਕਾਰਡ ਲਈ PIN ਜਾਂ ਪਾਸਵਰਡ ਸੈੱਟਅੱਪ ਕਰਨਾ ਪਵੇਗਾ। ਤੁਹਾਡਾ PIN ਜਾਂ ਪਾਸਵਰਡ ਸਿਰਫ਼ ਸਰਕਾਰੀ ਜਾਰੀਕਰਤਾ ਵਿਭਾਗ ਦੀ ਐਪ ਰਾਹੀਂ ਹੀ ਅੱਪਡੇਟ ਕੀਤਾ ਜਾ ਸਕਦਾ ਹੈ। Apple ਨੂੰ ਸਰਕਾਰੀ ਜਾਰੀਕਰਤਾ ਵਿਭਾਗ ਦੀ ਐਪ ਵਿੱਚ ਤੁਹਾਡੀ ਗਤੀਵਿਧੀ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਵੌਲਿਟ ਵਿੱਚ ਸ਼ਾਮਲ ਕਰਨ ਨੂੰ ਅਧਿਕਾਰਤ ਕਰਨਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਨੇ ਕਰਨਾ ਹੈ, Apple ਨੇ ਨਹੀਂ।

ਆਪਣੇ ਡਿਵਾਈਸ ’ਤੇ ਆਪਣੇ ਸ਼ਨਾਖ਼ਤੀ ਕਾਰਡ ਦਾ ਪ੍ਰਬੰਧਨ ਕਰਨਾ

ਜਦੋਂ ਤੁਹਾਡਾ ਡਿਜੀਟਲ ਸ਼ਨਾਖ਼ਤੀ ਕਾਰਡ ਜਾਰੀਕਰਤਾ ਵਿਭਾਗ ਵੌਲਿਟ ਵਿੱਚ ਤੁਹਾਡੇ ਸ਼ਨਾਖ਼ਤੀ ਕਾਰਡ ਨੂੰ ਜੋੜਨਾ ਅਧਿਕਾਰਤ ਕਰ ਦਿੰਦਾ ਹੈ, ਉਸ ਤੋਂ ਬਾਅਦ ਤੁਹਾਡੇ ਸ਼ਨਾਖ਼ਤੀ ਕਾਰਡ ’ਤੇ ਪ੍ਰਦਰਸ਼ਿਤ ਜਾਣਕਾਰੀ ਇਨਕ੍ਰਿਪਟਡ ਫ਼ਾਰਮੈਟ ਵਿੱਚ ਸਟੋਰ ਕੀਤੀ ਜਾਂਦੀ ਹੈ, ਜਿਸ ਨੂੰ ਸਿਰਫ਼ ਤੁਹਾਡੇ ਡਿਵਾਈਸ ’ਤੇ Secure Enclave ਦੀ ਵਰਤੋਂ ਕਰਕੇ ਡੀਕ੍ਰਿਪਟ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਵੀ ਸਮੇਂ ਵੌਲਿਟ ਵਿੱਚ ਜਾ ਕੇ “ਡ੍ਰਾਈਵਿੰਗ ਲਾਇਸੰਸ ਜਾਣਕਾਰੀ”, “ਸਰਕਾਰੀ ID ਜਾਣਕਾਰੀ”, “ਡਿਜੀਟਲ ID ਜਾਣਕਾਰੀ” ਜਾਂ “ਕਾਰਡ ਜਾਣਕਾਰੀ” ਉੱਪਰ ਟੈਪ ਕਰ ਕੇ ਅਤੇ ਵੇਰਵੇ ਦਿਖਾਉਣ ਦੀ ਆਗਿਆ ਦੇ ਕੇ ਇਸ ਜਾਣਕਾਰੀ ਨੂੰ ਆਪਣੇ ਸ਼ਨਾਖ਼ਤੀ ਕਾਰਡ ਦੇ ਪਿਛਲੇ ਪਾਸੇ ਤੋਂ ਦੇਖ ਸਕਦੇ ਹੋ। Apple ਇਸ ਜਾਣਕਾਰੀ ਨੂੰ ਦੇਖ ਨਹੀਂ ਸਕਦਾ। Secure Enclave ਬਾਰੇ ਵਧੇਰੇ ਜਾਣਕਾਰੀ ਲਈ support.apple.com/guide/security/secure-enclave-sec59b0b31ff/web ‘ਤੇ ਜਾਓ।

ਵੌਲਿਟ ਵਿੱਚ ਆਪਣੀ ID ਨੂੰ ਸੁਰੱਖਿਅਤ ਕਰਨਾ

ਤੁਹਾਡੇ ID ਕਾਰਡ ਨੂੰ ਅਣਅਧਿਕਾਰਤ ਐਕਸੈੱਸ ਜਾਂ ਪੇਸ਼ਕਾਰੀ ਤੋਂ ਸੁਰੱਖਿਅਤ ਰੱਖਣ ਲਈ ਤੁਹਾਡੇ ਕੋਲੋਂ ਆਪਣੇ ID ਕਾਰਡ ਨੂੰ ਇੱਕ Face ID ਦਿੱਖ ਜਾਂ Touch ID ਲਈ ਵਰਤੇ ਜਾਣ ਵਾਲੇ ਬਾਇਓਮੈਟ੍ਰਿਕ ਪਛਾਣਕਰਤਾ ਨਾਲ ਜੋੜਣ ਲਈ ਕਿਹਾ ਜਾਵੇਗਾ। ਤੁਹਾਡੀ ID ਜਾਂ ਤੁਹਾਡੀ ID ਦੀ ਜਾਣਕਾਰੀ ਪੇਸ਼ ਕਰਨ ਲਈ ਤੁਹਾਨੂੰ ਉਸ ਵਿਸ਼ੇਸ਼ ਵਿਧੀ ਅਤੇ ਬਾਇਓਮੈਟ੍ਰਿਕ ਪਛਾਣਕਰਤਾ ਤੋਂ ਪ੍ਰਮਾਣੀਕਰਨ ਲੋੜੀਂਦਾ ਹੋਵੇਗਾ ਜਿਸ ਨੂੰ ਤੁਸੀਂ ਸੈੱਟ ਅੱਪ ਦੇ ਸਮੇਂ ਆਪਣੀ ID ਨਾਲ ਸੰਬੰਧਿਤ ਕੀਤਾ ਸੀ। ਤੁਹਾਡੇ ਡਿਵਾਈਸ ਦੀਆਂ ਸੈਟਿੰਗਾਂ ਦੇ ਆਧਾਰ ‘ਤੇ ਵਿਕਲਪਿਕ ਪ੍ਰਮਾਣੀਕਰਨ ਦੇ ਵਿਕਲਪ ਉਪਲਬਧ ਹੋ ਸਕਦੇ ਹਨ। ਤੁਹਾਡੇ ਪ੍ਰਮਾਣੀਕਰਨ ਬਾਰੇ ਜਾਣਕਾਰੀ Apple ਦੀ ਬਜਾਏ ਤੁਹਾਡੇ ਡਿਵਾਈਸ ਵੱਲੋਂ ਸਟੋਰ ਕੀਤੀ ਜਾਂਦੀ ਹੈ। ਜੇਕਰ ਤੁਸੀਂ ਆਪਣਾ ਪ੍ਰਮਾਣੀਕਰਨ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਸ਼ਨਾਖ਼ਤੀ ਕਾਰਡ ਡਿਲੀਟ ਕਰ ਕੇ ਉਸ ਨੂੰ ਨਵੇਂ ਪ੍ਰਮਾਣੀਕਰਨ ਨਾਲ ਦੁਬਾਰਾ ਵੌਲਿਟ ਵਿੱਚ ਸ਼ਾਮਲ ਕਰਨਾ ਪਵੇਗਾ।

ਆਪਣਾ ਸ਼ਨਾਖ਼ਤੀ ਕਾਰਡ ਪੇਸ਼ ਕਰਨਾ

ਆਪਣਾ ਸ਼ਨਾਖ਼ਤੀ ਕਾਰਡ ਵਿਅਕਤੀਗਤ ਤੌਰ ‘ਤੇ ਪੇਸ਼ ਕਰਨ ਲਈ ਆਪਣੇ iPhone ਜਾਂ Apple Watch ਪਛਾਣ ਰੀਡਰ ਦੇ ਨੇੜੇ ਰੱਖੋ ਤਾਂ ਜੋ ਤੁਹਾਡੀ ਪਛਾਣ ਦੀ ਬੇਨਤੀ ਕਰਨ ਵਾਲੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਤੁਹਾਡੇ ਬੇਨਤੀ ਕੀਤੇ ਗਏ ਸ਼ਨਾਖ਼ਤੀ ਕਾਰਡ ਦੀ ਖ਼ਾਸ ਜਾਣਕਾਰੀ ਸੰਬੰਧੀ ਸਹਿਮਤੀ ਸ਼ੀਟ ਪ੍ਰਾਪਤ ਕੀਤੀ ਜਾ ਸਕੇ। ਪ੍ਰਮਾਣੀਕਰਨ ਹੋ ਜਾਣ ‘ਤੇ, ਤੁਹਾਡੇ ਡਿਵਾਈਸ ਵੱਲੋਂ ਪਛਾਣ ਰੀਡਰ ਨਾਲ ਸਿੱਧਾ, ਸਿਰੇ ਤੋਂ ਸਿਰੇ ਤੱਕ ਇਨਕ੍ਰਿਪਟ ਕੀਤਾ ਚੈਨਲ ਕਾਇਮ ਕੀਤਾ ਜਾਵੇਗਾ ਅਤੇ ਅਧਿਕਾਰਤ ਜਾਣਕਾਰੀ ਟ੍ਰਾਂਸਮਿਟ ਕੀਤੀ ਜਾਵੇਗੀ।

ਤੁਹਾਡੀ ਡਿਜੀਟਲ ID ਨੂੰ ਟ੍ਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ (TSA) ਚੈੱਕਪੁਆਇੰਟਾਂ ’ਤੇ ਦਿਖਾਉਣ ਵੇਲੇ, ਤੁਹਾਡੀ ਡਿਜੀਟਲ ID ਇੱਕ ਇੰਡੀਕੇਟਰ ਪ੍ਰਦਾਨ ਕਰੇਗੀ ਜੋ ਕਿ ਅਸਲੀ ID ਦਾ ਸਵੀਕਾਰ ਕੀਤੇ ਜਾਣ ਯੋਗ ਵਿਕਲਪ ਹੁੰਦਾ ਹੈ। ਤੁਹਾਡੀ ਡਿਜੀਟਲ ID ਅਸਲੀ ID ਦਸਤਾਵੇਜ਼ ਨਹੀਂ ਹੈ। ਹੋਰ ਤੀਜੀ-ਧਿਰ ਦੇ ਸ਼ਨਾਖ਼ਤੀ ਰੀਡਰਾਂ ਵੱਲੋਂ ਵੀ ਇਸ ਸੰਕੇਤਕ ਦੀ ਬੇਨਤੀ ਕੀਤੀ ਅਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਹਾਡੇ ਵੱਲੋਂ ਆਪਣੀ ਡਿਜੀਟਲ ID ਪੇਸ਼ ਕਰਦੇ ਸਮੇਂ ਜੇਕਰ ਕੋਈ ਤੀਜੀ-ਧਿਰ ਦਾ ਸ਼ਨਾਖ਼ਤੀ ਰੀਡਰ ਇਸ ਸੰਕੇਤਕ ਨੂੰ ਇਕੱਤਰ ਕਰਦਾ ਹੈ, ਤਾਂ ਇਹ ਸਹਿਮਤੀ ਸ਼ੀਟ ’ਤੇ ਅਤੇ ਤੁਹਾਡੇ ਪੇਸ਼ਕਾਰੀ ਦੀ ਹਿਸਟਰੀ ਵਿੱਚ ਦਿਖਾਈ ਦੇਵੇਗਾ। ਕਿਉਂਕਿ ਤੁਹਾਡੀ ਡਿਜੀਟਲ ID ਤੁਹਾਡੇ ਪਾਸਪੋਰਟ ਤੋਂ ਬਣਾਈ ਜਾਂਦੀ ਹੈ, ਇਸ ਲਈ ਤੁਹਾਡੇ ਵੱਲੋਂ ਆਪਣੀ ਡਿਜੀਟਲ ID ਪੇਸ਼ ਕੀਤੇ ਜਾਣ ’ਤੇ ਬੇਨਤੀ ਕਰਨ ਵਾਲੀ ਧਿਰ ਤੁਹਾਡੇ ਯੂ. ਐੱਸ. ਦੇ ਨਾਗਰਿਕ ਹੋਣ ਦਾ ਅੰਦਾਜ਼ਾ ਲਗਾ ਸਕਦੀ ਹੈ।

ਸਿਰਫ਼ ਜਪਾਨੀ ਸ਼ਨਾਖ਼ਤੀ ਕਾਰਡਾਂ ਲਈ ਤੁਹਾਨੂੰ ਆਪਣੇ ਸ਼ਨਾਖ਼ਤੀ ਕਾਰਡਾਂ ਨੂੰ ਪੇਸ਼ ਕਰਨ ਲਈ ਉਨ੍ਹਾਂ ਨੂੰ ਪਛਾਣ ਰੀਡਰ ’ਤੇ ਟੈਪ ਕਰਨ ਤੋਂ ਪਹਿਲਾਂ ਵੌਲਿਟ ਵਿੱਚ ਚੁਣ ਕੇ ਪੂਰਵ ਨਿਰਧਾਰਤ ਕਰਨਾ ਪਵੇਗਾ। ਜਦੋਂ ਤੁਹਾਡਾ ਸ਼ਨਾਖ਼ਤੀ ਕਾਰਡ “ਜਪਾਨ ਪਬਲਿਕ ਕੁੰਜੀ ਸੰਰਚਨਾ” ਦੀ ਵਰਤੋਂ ਕਰ ਕੇ ਪੇਸ਼ ਕੀਤਾ ਜਾਂਦਾ ਹੈ, ਤਾਂ ਵੌਲਿਟ ਵੱਲੋਂ ਬੇਨਤੀ ਕੀਤੀ ਗਈ ਵਿਸ਼ੇਸ਼ ਜਾਣਕਾਰੀ ਸੰਬੰਧੀ ਜਾਣਕਾਰੀ ਨਹੀਂ ਦਿਖਾਈ ਜਾਵੇਗੀ।

ਅਜਿਹੀਆਂ ਐਪਾਂ ਜਿਨ੍ਹਾਂ ਦੇ ਕੰਟੈਂਟ ਅਤੇ ਸੇਵਾਵਾਂ ਨੂੰ ਐਕਸੈੱਸ ਕਰਨ ਲਈ ਉਮਰ ਜਾਂ ਪਛਾਣ ਪ੍ਰਮਾਣ ਦੀ ਲੋੜ ਹੁੰਦੀ ਹੈ, ਉਹ ਤੁਹਾਡੇ ਸਾਹਮਣੇ ਸਹਿਮਤੀ ਸ਼ੀਟ ਪੇਸ਼ ਕਰਨਗੇ, ਜਿਸ ਵਿੱਚ ਬੇਨਤੀ ਕੀਤੀ ਨਿਰਧਾਰਤ ਜਾਣਕਾਰੀ ਅਤੇ ਨਾਲ ਹੀ ਇਹ ਜਾਣਕਾਰੀ ਦਰਸਾਈ ਜਾਵੇਗੀ ਕਿ ਬੇਨਤੀ ਕਰਨ ਵਾਲੀ ਐਪ ਉਸ ਜਾਣਕਾਰੀ ਨੂੰ ਕਿੰਨੇ ਸਮੇਂ ਤੱਕ ਸਟੋਰ ਕਰੇਗੀ। ਪ੍ਰਮਾਣੀਕਰਨ ਹੋ ਜਾਣ ‘ਤੇ, ਐਪ ਲਈ ਤੁਹਾਡਾ ਡਿਵਾਈਸ ਅਧਿਕਾਰਤ ਜਾਣਕਾਰੀ ਸਮੇਤ ਇਨਕ੍ਰਿਪਟ ਪੇ-ਲੋਡ ਨੂੰ ਟ੍ਰਾਂਸਮਿਟ ਕਰੇਗਾ। ਇਨਕ੍ਰਿਪਟਡ ਪੇ-ਲੋਡ ਵਿੱਚ ਡਿਜੀਟਲ ਸ਼ਨਾਖ਼ਤੀ ਕਾਰਡ ਦੇ ਜਾਰੀਕਰਤਾ ਵਿਭਾਗ ਦਾ ਇੱਕ ਡਿਜੀਟਲ ਦਸਤਖ਼ਤ ਹੁੰਦਾ ਹੈ ਜੋ ਤੁਹਾਡੇ ਸ਼ਨਾਖ਼ਤੀ ਕਾਰਡ ਤੋਂ ਵਿਲੱਖਣ ਹੁੰਦਾ ਹੈ, ਜਿਸ ਦੀ ਵਰਤੋਂ ਐਪ ਵੱਲੋਂ ਤੁਹਾਡੇ ਸ਼ਨਾਖ਼ਤੀ ਕਾਰਡ ਦੇ ਵੈਧ ਹੋਣ ਦੀ ਤਸਦੀਕ ਕਰਨ ਲਈ ਕੀਤੀ ਜਾਂਦੀ ਹੈ।

ਤੁਸੀਂ ਆਪਣਾ ਸ਼ਨਾਖ਼ਤੀ ਕਾਰਡ ਕਦੋਂ, ਕਿੱਥੇ ਅਤੇ ਕਿਸ ਨੂੰ ਦਿਖਾਇਆ ਸੀ ਅਤੇ ਕਿਹੜੀ ਖ਼ਾਸ ਜਾਣਕਾਰੀ ਦਿਖਾਈ ਗਈ ਸੀ ਇਹ ਸਭ ਵੇਰਵੇ ਤੁਸੀਂ ਵੌਲਿਟ ਵਿੱਚ ਆਪਣੇ ਸ਼ਨਾਖ਼ਤੀ ਕਾਰਡ ‘ਤੇ ਟੈਪ ਕਰਕੇ ਦੇਖ ਸਕਦੇ ਹੋ। ਇਹ ਜਾਣਕਾਰੀ ਤੁਹਾਡੇ ਡਿਵਾਈਸ ਵੱਲੋਂ ਜਨਰੇਟ ਕੀਤੀ ਜਾਂਦੀ ਹੈ; ਤੁਸੀਂ ਆਪਣਾ ਸ਼ਨਾਖ਼ਤੀ ਕਾਰਡ ਕਦੋਂ, ਕਿੱਥੇ ਅਤੇ ਕਿਸ ਨੂੰ ਦਿਖਾਉਂਦੇ ਹੋ, ਇਸ ਦੀ ਜਾਣਕਾਰੀ ਨਾ ਤਾਂ Apple ਨੂੰ ਅਤੇ ਨਾ ਹੀ ਡਿਜੀਟਲ ਸ਼ਨਾਖ਼ਤੀ ਕਾਰਡ ਜਾਰੀਕਰਤਾ ਵਿਭਾਗ ਨੂੰ ਹੁੰਦੀ ਹੈ ਅਤੇ ਨਾ ਹੀ ਇਸ ਦਾ ਕੋਈ ਰਿਕਾਰਡ ਰੱਖਿਆ ਜਾਂਦਾ ਹੈ। ਜਪਾਨ ਵਿੱਚ ਜਪਾਨ ਸਰਕਾਰ ਬੇਨਤੀ ਕੀਤੀਆਂ ਸੇਵਾਵਾਂ ਦੇਣ ਲਈ ਤੁਹਾਡੀ ਪੇਸ਼ਕਾਰੀ ਸੰਬੰਧੀ ਜਾਣਕਾਰੀ ਜਿਵੇਂ ਕਿ ਹਸਪਤਾਲਾਂ ਵਿੱਚ ਤੁਹਾਡਾ ਸ਼ਨਾਖ਼ਤੀ ਕਾਰਡ ਪੇਸ਼ ਕਰਦੇ ਸਮੇਂ ਬਾਰੇ ਜਾਣ ਸਕਦੀ ਹੈ।

ਆਪਣੇ ਸ਼ਨਾਖ਼ਤੀ ਕਾਰਡ ਦਾ ਪ੍ਰਬੰਧਨ ਕਰਨਾ

ਤੁਸੀਂ ਕਿਸੇ ਵੀ ਸਮੇਂ ਵੌਲਿਟ ਵਿੱਚ ਆਪਣੇ ਸ਼ਨਾਖ਼ਤੀ ਕਾਰਡ ’ਤੇ ਟੈਪ ਕਰ ਕੇ ਆਪਣਾ ਸ਼ਨਾਖ਼ਤੀ ਕਾਰਡ ਪ੍ਰਬੰਧਿਤ ਕਰ ਸਕਦੇ ਹੋ। ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਲਈ ਅਤੇ ਤੁਹਾਡੇ ਪਛਾਣ ਪੱਤਰ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ, ਆਪਣੀ ਪਛਾਣ ਸੰਬੰਧੀ ਜਾਣਕਾਰੀ ਦੇਖਣ ਤੋਂ ਪਹਿਲਾਂ ਤੁਹਾਨੂੰ ਪ੍ਰਮਾਣੀਕਰਨ ਕਰਨ ਲਈ ਕਿਹਾ ਜਾਵੇਗਾ। ਤੁਹਾਡੇ ਸ਼ਨਾਖ਼ਤੀ ਕਾਰਡ ਦੀ ਜਾਣਕਾਰੀ ਨੂੰ ਅੱਪਡੇਟ ਕਰਨ ਜਾਂ ਬਦਲਣ ਲਈ ਤੁਹਾਨੂੰ ਆਪਣੇ ਸਰਕਾਰੀ ਜਾਰੀਕਰਤਾ ਵਿਭਾਗ ਨਾਲ ਸੰਪਰਕ ਕਰਨਾ ਹੋਵੇਗਾ। ਵੌਲਿਟ ਵਿੱਚ ਆਪਣੇ ਸ਼ਨਾਖ਼ਤੀ ਕਾਰਡ ਦੇ ਪ੍ਰਬੰਧਨ ਵਿੱਚ ਮਦਦ ਲਈ ਤੁਹਾਡਾ ਸਰਕਾਰੀ ਜਾਰੀਕਰਤਾ ਵਿਭਾਗ ਸਮੇਂ-ਸਮੇਂ ’ਤੇ Apple ਨੂੰ ਦੱਸੇਗਾ ਕਿ ਤੁਹਾਡਾ ਸ਼ਨਾਖ਼ਤੀ ਕਾਰਡ ਹਾਲੇ ਵੈਧ ਹੈ ਜਾਂ ਨਹੀਂ। Apple ਨੂੰ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਤੋਂ ਸ਼ਨਾਖ਼ਤੀ ਕਾਰਡ ਸੰਬੰਧੀ ਅੱਪਡੇਟ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਵੇਗੀ, ਜਿਵੇਂ ਕਿ ਜੇਕਰ ਤੁਹਾਡਾ ਪਤਾ ਅੱਪਡੇਟ ਕੀਤਾ ਜਾਂਦਾ ਹੈ ਜਾਂ ਜੇਕਰ ਸ਼ਨਾਖ਼ਤੀ ਕਾਰਡ ਦੇ ਸਟੇਟਸ ਵਿੱਚ ਕੋਈ ਬਦਲਾਅ ਹੁੰਦਾ ਹੈ (ਉਦਾਹਰਨ ਲਈ, ਕਿਰਿਆਸ਼ੀਲ ਤੋਂ ਅਕਿਰਿਆਸ਼ੀਲ ਹੋ ਜਾਣਾ)। Apple ਵੱਲੋਂ ਤੁਹਾਡੇ ਅੱਪਡੇਟ ਕੀਤੇ ਅਸਲ ਪਤੇ ਵਰਗੀ ਜਾਣਕਾਰੀ ਦੇ ਵੇਰਵੇ ਪ੍ਰਾਪਤ ਨਹੀਂ ਕੀਤੇ ਜਾਂਦੇ। ਜਦੋਂ ਤੱਕ ਤੁਸੀਂ ਵੌਲਿਟ ਵਿੱਚ ਸ਼ਨਾਖ਼ਤੀ ਕਾਰਡ ਰੱਖੋਗੇ, ਉਦੋਂ ਤੱਕ Apple ਤੁਹਾਡੇ ਸ਼ਨਾਖ਼ਤੀ ਕਾਰਡ ਵਿੱਚ ਹੋਣ ਵਾਲੇ ਅੱਪਡੇਟ ਜਿਵੇਂ ਕਿ ਤੁਹਾਡੇ ਸ਼ਨਾਖ਼ਤੀ ਕਾਰਡ ਦੀ ਸਥਿਤੀ ਵਿੱਚ ਬਦਲਾਅ ਦੀ ਜਾਣਕਾਰੀ ਨੂੰ ਬਰਕਰਾਰ ਰੱਖੇਗਾ, ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਧੋਖਾਧੜੀ ਨੂੰ ਰੋਕਣ ਅਤੇ ਸੁਰੱਖਿਆ ਦੇ ਉਦੇਸ਼ ਨਾਲ ਕੀਤੀ ਜਾਵੇਗੀ।

ਤੁਹਾਡਾ ਪਾਸਪੋਰਟ ਦੁਬਾਰਾ ਜਾਰੀ ਕੀਤੇ ਜਾਣ ’ਤੇ ਡਿਜੀਟਲ ID ਨੂੰ ਅੱਪਡੇਟਾਂ ਪ੍ਰਾਪਤ ਨਹੀਂ ਹੁੰਦੀਆਂ ਹਨ। ਆਪਣੀ ਡਿਜੀਟਲ ID ਨੂੰ ਅੱਪਡੇਟ ਕਰਨ ਲਈ, ਤੁਹਾਨੂੰ ਆਪਣੀ ਡਿਜੀਟਲ ID ਨੂੰ ਡਿਲੀਟ ਕਰਨਾ ਪਵੇਗਾ ਅਤੇ ਆਪਣੇ ਨਵੇਂ ਪਾਸਪੋਰਟ ਦੀ ਵਰਤੋਂ ਕਰ ਕੇ ਨਵੀਂ ਡਿਜੀਟਲ ID ਜੋੜਨੀ ਪਵੇਗੀ।

ਤੁਸੀਂ ਕਿਸੇ ਵੀ ਸਮੇਂ ਵੌਲਿਟ ਵਿੱਚ ਆਪਣੇ ਸ਼ਨਾਖ਼ਤੀ ਕਾਰਡ ਦੇ ਪਿਛਲੇ ਪਾਸੇ ’ਤੇ ਜਾ ਕੇ “ਡ੍ਰਾਈਵਿੰਗ ਲਾਇਸੰਸ ਹਟਾਓ”, “ਸਰਕਾਰੀ ID ਹਟਾਓ”, “ਡਿਜੀਟਲ ਸ਼ਨਾਖ਼ਤੀ ID ਹਟਾਓ” ਜਾਂ “ਕਾਰਡ ਹਟਾਓ” ’ਤੇ ਟੈਪ ਕਰ ਕੇ ਵੌਲਿਟ ਤੋਂ ਆਪਣੇ ਸ਼ਨਾਖ਼ਤੀ ਕਾਰਡ ਨੂੰ ਡਿਲੀਟ ਕਰ ਸਕਦੇ ਹੋ। ਆਪਣਾ ਸ਼ਨਾਖ਼ਤੀ ਕਾਰਡ ਹਟਾਉਣ ਨਾਲ ਤੁਹਾਡੇ ਡਿਵਾਈਸ ਤੋਂ ਪੇਸ਼ ਕਰਨ ਦਾ ਪੂਰੀ ਹਿਸਟਰੀ ਡਿਲੀਟ ਕਰ ਦਿੱਤੀ ਜਾਵੇਗੀ।

ਸ਼ਨਾਖ਼ਤੀ ਕਾਰਡ ਬਿਹਤਰ ਬਣਾਉਣੇ

ਜੇਕਰ ਤੁਸੀਂ Apple ਨੂੰ ਇਹ ਜਾਣਕਾਰੀ ਦੇਣ ਦਾ ਵਿਕਲਪ ਚੁਣਿਆ ਹੈ, ਤਾਂ Apple ਵੱਲੋਂ ਤੁਹਾਡੇ ਡ੍ਰਾਈਵਿੰਗ ਲਾਇਸੰਸ ਜਾਂ ਸਰਕਾਰੀ ID ਤੋਂ ਤੁਹਾਡੀ ਉਮਰ, ਲਿੰਗ, ਨਸਲ/ ਮੂਲ (ਜੇਕਰ ਉਪਲਬਧ ਹੈ) ਅਤੇ ਚਮੜੀ ਦੇ ਰੰਗ ਦੇ ਨਾਲ ਵੌਲਿਟ ਲਈ ਤੁਹਾਨੂੰ ਸ਼ਨਾਖ਼ਤੀ ਕਾਰਡ ਜਾਰੀ ਕਰਨ ਜਾਂ ਨਾ ਕਰਨ ਦੇ ਸਰਕਾਰੀ ਜਾਰੀਕਰਤਾ ਵਿਭਾਗ ਦੇ ਫ਼ੈਸਲੇ ਦੀ ਜਾਣਕਾਰੀ ਅਗਿਆਤ ਰੂਪ ਵਿੱਚ ਇਕੱਠੀ ਕੀਤੀ ਜਾਵੇਗੀ। Apple ਵੱਲੋਂ ਇਸ ਜਾਣਕਾਰੀ ਦੀ ਵਰਤੋਂ ਪਛਾਣ ਤਸਦੀਕ ਪ੍ਰਕਿਰਿਆ ਵਿੱਚ ਪੱਖਪਾਤ ਨੂੰ ਮੋਨੀਟਰ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਆਪਣੇ iOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ਵਿੱਚ ਜਾ ਕੇ ਇਸ ਜਾਣਕਾਰੀ ਦੀ ਸਮੀਖਿਆ ਕਰ ਸਕਦੇ ਹੋ ਜਾਂ ਆਪਣੀ ਸਹਿਮਤੀ ਬਦਲ ਸਕਦੇ ਹੋ। ਜਦੋਂ ਤੁਸੀਂ ਸਰਕਾਰੀ ਜਾਰੀਕਰਤਾ ਵਿਭਾਗ ਦੀ ਐਪ ਰਾਹੀਂ ਪ੍ਰਬੰਧਨ ਕਰਦੇ ਹੋ, ਤਾਂ ਤੁਸੀਂ ਸ਼ਨਾਖ਼ਤੀ ਕਾਰਡ ਵਿੱਚ ਸੁਧਾਰ ਦੇ ਵਿਕਲਪ ਦੀ ਚੋਣ ਨਹੀਂ ਕਰ ਸਕਦੇ।

ਆਪਣੀ ਡਿਜੀਟਲ ID ਜਾਂ ਸਰਕਾਰੀ ਪਛਾਣ ਪੱਤਰ ਨੂੰ ਵੌਲਿਟ ਵਿੱਚ ਜੋੜਨ ਵੇਲੇ, Apple ਤੁਹਾਨੂੰ Apple ਦੇ ਕੁਝ ਮਨੁੱਖੀ ਸਮੀਖਿਅਕਾਂ ਦੀ ਇੱਕ ਛੋਟੀ ਟੀਮ ਨੂੰ ਤੁਹਾਡੀ Live Photo ਦੇਖਣ ਦੀ ਆਗਿਆ ਦੇਣ ਵਾਸਤੇ ਕਹਿ ਸਕਦਾ ਹੈ ਤਾਂ ਜੋ ਵੌਲਿਟ ਅਨੁਭਵ ਵਿੱਚ ID ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕੇ। ਜੇਕਰ ਤੁਸੀਂ Apple ਨੂੰ ਆਪਣੀ Live Photo ਦੀ ਸਮੀਖਿਆ ਕਰਨ ਦੀ ਆਗਿਆ ਦਿੰਦੇ ਹੋ, ਤਾਂ Apple ਵੱਲੋਂ 30 ਦਿਨਾਂ ਵਿੱਚ ਤੁਹਾਡੀ Live Photo ਦੀ ਸਮੀਖਿਆ ਕਰ ਕੇ ਇਸਨੂੰ ਡਿਲੀਟ ਕੀਤਾ ਜਾਵੇਗਾ।

Apple ਵੱਲੋਂ ਤੁਹਾਡੇ ਸ਼ਨਾਖ਼ਤੀ ਕਾਰਡ ’ਤੇ ਦਰਜ ਤੁਹਾਡੇ ਨਾਮ ਜਾਂ ਜਨਮ ਮਿਤੀ ਵਰਗੀ ਕਿਸੇ ਵੀ ਹੋਰ ਜਾਣਕਾਰੀ ਦੀ ਵਰਤੋਂ ਵੌਲਿਟ ਵਿੱਚ ID ਨੂੰ ਬਿਹਤਰ ਬਣਾਉਣ ਲਈ ਨਹੀਂ ਕੀਤੀ ਜਾਵੇਗੀ। ਸ਼ਨਾਖ਼ਤੀ ਕਾਰਡ ਡਾਟਾ ਜੋ ਹੁਣ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ, ਉਸ ਨੂੰ ਫ਼ੀਚਰ ਅਤੇ ਹੋਰ Apple ਉਤਪਾਦਾਂ ਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਾਂਭ ਕੇ ਰੱਖਿਆ ਜਾ ਸਕਦਾ ਹੈ। ਉਦਾਹਰਨ ਲਈ, Apple ਵੱਲੋਂ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਅਗਿਆਤ ਅਤੇ ਇਕੱਤਰ ਕੀਤੀ ਜਾਣਕਾਰੀ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ ਕਿ ਵੌਲਿਟ ਵਿੱਚ ਸ਼ਨਾਖ਼ਤੀ ਕਾਰਡ ਜੋੜਦੇ ਸਮੇਂ ਵਰਤੋਂਕਾਰਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਵੌਲਿਟ ਵਿੱਚ ਸ਼ਨਾਖ਼ਤੀ ਕਾਰਡ ਨੂੰ ਬਿਹਤਰ ਬਣਾਉਣ ਲਈ Apple ਇਸ ਫ਼ੀਚਰ ਦੇ ਸੰਬੰਧ ਵਿੱਚ ਤੁਹਾਡੇ ਤੋਂ ਜੋ ਜਾਣਕਾਰੀ ਇਕੱਤਰ ਕਰਦਾ ਹੈ ਜਾਂ ਤੁਹਾਡੇ ਸਰਕਾਰੀ ਜਾਰੀਕਰਤਾ ਵਿਭਾਗ ਤੋਂ ਪ੍ਰਾਪਤ ਕਰਦਾ ਹੈ, ਉਹ ਉਸ ਨੂੰ ਗੁੰਮਨਾਮ ਵੀ ਕਰ ਸਕਦਾ ਹੈ। ਉਦਾਹਰਨ ਲਈ, ਜਦੋਂ ਤੁਸੀਂ ਆਪਣੇ ID ਕਾਰਡ ਨੂੰ ਵੌਲਿਟ ਵਿੱਚ ਸ਼ਾਮਲ ਕਰਦੇ ਹੋ, ਉਸ ਸਮੇਂ Apple ਨੂੰ ਸਪੁਰਦ ਕੀਤੇ ਗਏ ਚਿੱਤਰਾਂ ਦੀ ਗੁਣਵੱਤਾ ਸੰਬੰਧੀ ਅਤੇ ਚਿੱਤਰ ਨੂੰ ਸਰਕਾਰ ਦੇ ਜਾਰੀਕਰਤਾ ਵਿਭਾਗ ਵੱਲੋਂ ਸਵੀਕਾਰ ਕਰਨ ਜਾਂ ਨਾ ਕਰਨ ਆਦਿ ਸੰਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ। ਉਦਾਹਰਨ ਲਈ, Apple ਇਸ ਜਾਣਕਾਰੀ ਨੂੰ ਗੁੰਮਨਾਮ ਕਰ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਵੱਲੋਂ ਸਪੁਰਦ ਕੀਤੇ ਜਾਣ ਵਾਲੇ ਚਿੱਤਰ ਦੇ ਮੁਲਾਂਕਣ ਨੂੰ ਬਿਹਤਰ ਬਣਾਉਣ ਜਾਂ ਵਰਤੋਂਕਾਰ ਨੂੰ ਰਾਜ ਦੇ ਜਾਰੀਕਰਤਾ ਵਿਭਾਗ ਲਈ ਸਵੀਕਾਰਤ ਚਿੱਤਰ ਲੈਣ ਸੰਬੰਧੀ ਬਿਹਤਰ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਵਿੱਚ ਮਦਦ ਲਈ ਵਰਤੋਂ ਕਰ ਸਕਦਾ ਹੈ।

ਹੋਰ

Apple ਵੱਲੋਂ ਸਾਡੇ ਸੇਵਾ ਪ੍ਰਦਾਤਾਵਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜੋ ਇਸ ਨੋਟਿਸ ਅਤੇ Apple ਦੇ ਨਿਰਦੇਸ਼ਾਂ ਦੇ ਅਨੁਕੂਲ ਜਾਣਕਾਰੀ ਨੂੰ ਸਾਂਭ ਕੇ ਰੱਖਣ ਲਈ ਪਾਬੰਦ ਹੁੰਦੇ ਹਨ, ਪ੍ਰਾਪਤ ਹੋਣ ਵਾਲੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਜਾਇਜ਼ ਸੁਰੱਖਿਆ ਉਪਰਾਲੇ ਵਰਤਣੇ ਲੋੜੀਂਦੇ ਹਨ ਅਤੇ ਸੇਵਾ ਪੂਰੀ ਹੋ ਜਾਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਨਿੱਜੀ ਡੇਟਾ ਨੂੰ ਡਿਲੀਟ ਕਰਨਾ ਲਾਜ਼ਮੀ ਹੈ ਜੇਕਰ ਇਸ ਜਾਣਕਾਰੀ ਨੂੰ ਸਾਂਭ ਕੇ ਰੱਖਣਾ ਕਾਨੂੰਨੀ ਤੌਰ ‘ਤੇ ਲੋੜੀਂਦਾ ਨਹੀਂ ਹੈ ਜਾਂ ਤੁਸੀਂ ਸਹਿਮਤੀ ਨਹੀਂ ਦਿੱਤੀ ਹੈ।

Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਇਸ ਨੋਟਿਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।

2025-12-12