Apple Pay ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ

“Apple Pay ਨੂੰ ਬਿਹਤਰ ਬਣਾਓ” ਤੋਂ Apple ਨੂੰ ਤੁਹਾਡੇ ਵੱਲੋਂ ਆਪਣੇ ਵਿੱਤੀ ਖਾਤਿਆਂ ਨਾਲ ਕਨੈਕਟ ਕੀਤੇ Apple Pay ਅਤੇ ਕਾਰਡਾਂ ਦੇ ਲੈਣ ਦੇਣ ਵੇਰਵਿਆਂ ਨੂੰ ਸਟੋਰ ਕਰਨ ਦੀ ਆਗਿਆ ਮਿਲਦੀ ਹੈ ਤਾਂ ਕਿ Apple ਨੂੰ Apple Pay ਅਤੇ ਸੰਬੰਧਿਤ ਫ਼ੀਚਰ ਨੂੰ ਵਿਕਸਤ ਕਰਨ ਅਤੇ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕੇ।


ਜੇਕਰ ਤੁਸੀਂ “Apple Pay ਨੂੰ ਬਿਹਤਰ ਬਣਾਓ” ਦਾ ਵਿਕਲਪ ਚੁਣਦੇ ਹੋ ਤਾਂ ਤੁਹਾਡੇ ਵੱਲੋਂ ਆਪਣੇ ਵਿੱਤੀ ਖਾਤੇ ਨਾਲ ਜੋੜੇ ਗਏ ਕਾਰਡਾਂ ਅਤੇ ਵੌਲਿਟ ਵਿਚਲੇ Apple ਬ੍ਰੈਂਡ ਵਾਲੇ ਕਾਰਡਾਂ ਦੀ ਹੇਠਾਂ ਸੂਚੀਬੱਧ ਕੀਤੀ ਲੈਣ-ਦੇਣ ਅਤੇ ਖਾਤੇ ਸੰਬੰਧੀ ਜਾਣਕਾਰੀ Apple ਵੱਲੋਂ Apple Pay ਅਤੇ ਸੰਬੰਧਿਤ ਫ਼ੀਚਰਾਂ ਦਾ ਵਿਕਾਸ ਕਰਨ ਅਤੇ ਬਿਹਤਰ ਬਣਾਉਣ ਲਈ ਵਰਤੀ ਜਾ ਸਕਦੀ ਹੈ। ਉਦਾਹਰਨ ਲਈ, Apple ਦੁਆਰਾ ਇਹ ਮੁਲਾਂਕਣ ਕਰਨ ਲਈ ਵਪਾਰੀ ਦੇ ਨਾਮ ਅਤੇ ਸ਼੍ਰੇਣੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਕਿ ਕੀ ਵਪਾਰੀ ਉਚਿਤ ਰੂਪ ਵਿੱਚ ਇਸ ਤਰੀਕੇ ਨਾਲ ਸ਼੍ਰੇਣੀਬੱਧ ਕੀਤੇ ਜਾ ਰਹੇ ਹਨ ਜੋ Apple ਦੇ ਗਾਹਕਾਂ ਲਈ ਉਪਯੋਗੀ ਹੋਵੇ।

ਲੈਣ-ਦੇਣ ਸੰਬੰਧੀ ਜਾਣਕਾਰੀ ਅਤੇ ਖਾਤਾ ਵੇਰਵੇ ਤੁਹਾਡੇ ਡਿਵਾਈਸ ਤੋਂ ਸਿੱਧੇ Apple ਨੂੰ ਭੇਜੇ ਜਾਂਦੇ ਹਨ। ਜਾਣਕਾਰੀ ਨਾਲ ਕੋਈ Apple ਖਾਤਾ ਪਛਾਣਕਰਤਾ ਨਹੀਂ ਭੇਜਿਆ ਜਾਂਦਾ। Apple ਨੇ ਇਹ ਯਕੀਨੀ ਬਣਾਉਣ ਲਈ ਵਧੇਰੇ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਕਿ ਲੈਣ-ਦੇਣ ਅਤੇ ਖਾਤੇ ਸੰਬੰਧੀ ਵੇਰਵਿਆਂ ਦੀ ਵਰਤੋਂ ਤੁਹਾਡੇ ਪਛਾਣ ਕਰਨ ਲਈ ਨਾ ਕੀਤੀ ਜਾ ਸਕੇ। ਉਦਾਹਰਨ ਲਈ, ਕਿਸੇ ਲੈਣ-ਦੇਣ ਦੇ ਸਟੀਕ ਸਮੇਂ ਸੰਬੰਧੀ ਜਾਣਕਾਰੀ Apple ਵੱਲੋਂ ਨਹੀਂ ਰੱਖੀ ਜਾਂਦੀ ਤਾਂ ਜੋ ਸਟੀਕ ਸਮੇਂ ਦੀ ਵਰਤੋਂ ਕਰ ਕੇ ਪਛਾਣ ਯੋਗ ਅਸਲ-ਸਮੇਂ ਦੇ ਲੈਣ-ਦੇਣ ਨੂੰ ਟ੍ਰੈਕ ਕਰਨ ਲਈ ਨਾ ਕੀਤੀ ਜਾ ਸਕੇ। ਅਤੇ, ਟੂਲਾਂ ਦੀ ਵਰਤੋਂ ਕਰਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਵਪਾਰੀ ਜਾਂ ਵਿੱਤੀ ਸੰਸਥਾਵਾਂ ਦੁਆਰਾ ਜੋੜੇ ਕਿਸੇ ਵੀ ਹੋਰ ਪਛਾਣਕਰਤਾ (ਜਿਵੇਂ ਕਿ ਈਮੇਲ, ਫ਼ੋਨ ਨੰਬਰ) ਨੂੰ ਲੈਣ-ਦੇਣ ਸੰਬੰਧੀ ਵੇਰਵਿਆਂ ਤੋਂ ਹਟਾਇਆ ਜਾਵੇ।

ਇਹ ਵੇਰਵੇ Apple ਨਾਲ ਸਾਂਝੇ ਕੀਤੇ ਗਏ ਹਨ ਅਤੇ Apple ਦੁਆਰਾ ਸਟੋਰ ਕੀਤੇ ਗਏ ਹਨ:

  • ਬੇਤਰਤੀਬ ਪਛਾਣਕਰਤਾ
  • ਇਨਕੋਡ ਕੀਤੇ ਗਏ ਪਛਾਣਕਰਤਾ (ਉਦਾਹਰਨ ਲਈ, ਇਨਕੋਡ ਕੀਤੀ ਗਈ ਲੈਣ-ਦੇਣ ਸੰਖਿਆ)
  • ਲੈਣ-ਦੇਣ ਦੀ ਕਿਸਮ (ਉਦਾਹਰਨ ਲਈ, ਡੈਬਿਟ ਜਾਂ ਕ੍ਰੈਡਿਟ, ਟ੍ਰਾਂਸਫ਼ਰ)
  • ਲੈਣ-ਦੇਣ ਦੀ ਰਕਮ ਅਤੇ ਮੁਦਰਾ
  • ਲੈਣ-ਦੇਣ ਦੀ ਮਿਤੀ
  • ਲੈਣ-ਦੇਣ ਦਾ ਵਰਣਨ
  • ਲੈਣ-ਦੇਣ ਅਤੇ/ਜਾਂ ਖਾਤੇ ਦੀ ਸਥਿਤੀ
  • ਵਪਾਰੀ ਸੰਬੰਧੀ ਜਾਣਕਾਰੀ (ਜਿਵੇਂ ਕਿ ਨਾਮ, ਸ਼੍ਰੇਣੀ)
  • ਖਾਤੇ ਦੀ ਕਿਸਮ ਅਤੇ ਸਥਿਤੀ
  • ਖਾਤੇ ਦਾ ਬਕਾਇਆ
  • ਖਾਤੇ ਦੀਆਂ ਸ਼ਰਤਾਂ (ਉਦਾਹਰਨ ਲਈ, ਵਿਆਜ ਦਰ)
  • ਵਿੱਤੀ ਸੰਸਥਾ

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।

2025-12-12