ਸੰਚਾਰ ਸੁਰੱਖਿਆ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ

“ਸੰਚਾਰ ਸੁਰੱਖਿਆ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਜੇਕਰ ਤੁਸੀਂ “ਸੰਚਾਰ ਸੁਰੱਖਿਆ ਨੂੰ ਬਿਹਤਰ ਬਣਾਓ” ਦਾ ਵਿਕਲਪ ਚੁਣਦੇ ਹੋ, ਤਾਂ Apple ਦੁਆਰਾ ਇਸ ਫ਼ੀਚਰ ਦੀ ਕਾਰਜ-ਕੁਸ਼ਲਤਾ ਨੂੰ ਬਿਹਤਰ ਬਣਾਉਣ ਅਤੇ ਸਮਝਣ ਲਈ ਸੰਚਾਰ ਸੁਰੱਖਿਆ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਡੇਟਾ ਇਕੱਤਰ ਕੀਤਾ ਜਾਂਦਾ ਹੈ। ਇਹ ਜਾਣਕਾਰੀ ਏਕੀਕ੍ਰਿਤ ਹੈ ਅਤੇ ਡਿਫਰੈਂਸ਼ੀਅਲ ਪਰਦੇਦਾਰੀ ਵਰਗੀਆਂ ਪਰਦੇਦਾਰੀ ਰੱਖਿਅਤ ਤਕਨੀਕਾਂ ਦੇ ਅਧੀਨ ਹੁੰਦੀ ਹੈ। ਇਹ ਕਿਸੇ Apple ਖਾਤੇ ਨਾਲ ਜਾਂ ਹੋਰ ਡੇਟਾ ਨਾਲ ਲਿੰਕ ਨਹੀਂ ਕੀਤੀ ਜਾਂਦੀ ਹੋ ਤੁਹਾਡੇ ਦੁਆਰਾ Apple ਸੇਵਾਵਾਂ ਦੀ ਵਰਤੋਂ ਨਾਲ Apple ਕੋਲ ਉਪਲਬਧ ਹੋ ਸਕਦਾ ਹੈ।

ਇਕੱਤਰ ਕੀਤੇ ਜਾਣ ਵਾਲੇ ਏਕੀਕ੍ਰਿਤ ਕੀਤੇ ਡੇਟਾ ਦੀਆਂ ਉਦਾਹਰਨਾਂ ਵਿੱਚ ਇਹ ਚੀਜ਼ਾਂ ਸ਼ਾਮਲ ਹੋਣਗੀਆਂ:

  • ਭੇਜੇ ਅਤੇ ਪ੍ਰਾਪਤ ਹੋਣ ਵਾਲੇ ਸਾਰੇ ਚਿੱਤਰਾਂ ਜਾਂ ਵੀਡੀਓ ਦੀ ਪ੍ਰਤਿਸ਼ਤ ਜਿਨ੍ਹਾਂ ਦੀ ਇਤਰਾਜ਼ਯੋਗ ਵਜੋਂ ਪਛਾਣ ਕੀਤੀ ਗਈ ਹੈ
  • “ਮਦਦ ਪ੍ਰਾਪਤ ਕਰਨ ਦੇ ਤਰੀਕੇ” ‘ਤੇ ਟੈਪ ਜਾਂ ਕਲਿੱਕ ਦੀ ਗਿਣਤੀ
  • “ਸੰਚਾਰ ਸੁਰੱਖਿਆ” ‘ਤੇ ਟੈਪ ਜਾਂ ਕਲਿੱਕ ਦੀ ਪ੍ਰਤਿਸ਼ਤ

ਤੁਸੀਂ ਕਿਸੇ ਵੀ ਸਮੇਂ ਆਪਣੇ iOS, iPadOS ਜਾਂ visionOS ਡਿਵਾਈਸ ਵਿੱਚ ਸੈਟਿੰਗਾਂ > ਸਕਰੀਨ ਸਮਾਂ > ਸੰਚਾਰ ਸੁਰੱਖਿਆ ਵਿੱਚ ਜਾਂ Mac ‘ਤੇ ਸਿਸਟਮ ਸੈਟਿੰਗਾਂ > ਸਕਰੀਨ ਸਮਾਂ > ਸੰਚਾਰ ਸੁਰੱਖਿਆ ਵਿੱਚ ਜਾ ਕੇ “ਸੰਚਾਰ ਸੁਰੱਖਿਆ ਨੂੰ ਬਿਹਤਰ ਬਣਾਓ” ਨੂੰ ਬੰਦ ਕਰ ਸਕਦੇ ਹੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ

2025-12-12