EV ਰਾਊਟਿੰਗ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ

“EV ਰਾਊਟਿੰਗ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਜੇਕਰ ਤੁਸੀਂ “EV ਰਾਊਟਿੰਗ ਨੂੰ ਬਿਹਤਰ ਬਣਾਓ” ਦੀ ਚੋਣ ਕਰਦੇ ਹੋ ਤਾਂ Apple ਦੁਆਰਾ ਇਹ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ:

  • ਕੀ ਤੁਹਾਡੇ ਰੂਟ ਵਿੱਚ ਬੈਟਰੀ ਚਾਰਜ ਸਟੌਪ ਜੋੜਿਆ ਗਿਆ ਸੀ
  • ਕੀ ਤੁਹਾਡੇ ਰੂਟ ਦੇ ਕਿਸੇ ਵੀ ਹਿੱਸੇ ਦੌਰਾਨ ਤੁਹਾਡੀ ਬੈਟਰੀ ਸਮਾਪਤ ਹੋਈ ਸੀ
  • ਤੁਹਾਡੀ ਬੈਟਰੀ ਦੇ ਬਚੇ ਹੋਏ ਪ੍ਰਤਿਸ਼ਤ
  • ਤੁਹਾਡੇ ਵਾਹਨ ਦੀ ਮੌਜੂਦਾ ਬੈਟਰੀ ਸਮਰੱਥਾ ਅਤੇ ਵੱਧ ਤੋਂ ਵੱਧ ਬੈਟਰੀ ਸਮਰੱਥਾ
  • ਤੁਹਾਡੇ ਰੂਟ ‘ਤੇ ਕਿਸੇ ਵਿਸ਼ੇਸ਼ ਬੈਟਰੀ ਚਾਰਜ ਸਟੌਪ 'ਤੇ ਤੁਹਾਡੇ ਵਾਹਨ ਨੂੰ ਚਾਰਜ ਹੋਣ ਵਿੱਚ ਕਿੰਨਾ ਸਮੇਂ ਲੱਗੇਗਾ
  • ਬਚੀ ਹੋਈ ਯਾਤਰਾ ਸੀਮਾ ਅਤੇ ਤੁਹਾਡੇ ਵਹੀਕਲ ਦੀ ਵੱਧ ਤੋਂ ਵੱਧ ਸੀਮਾ
  • ਤੁਹਾਡੇ ਵਾਹਨ ਦੀ ਊਰਜਾ ਖਪਤ ਬਾਰੇ ਜਾਣਕਾਰੀ
  • ਤੁਹਾਡੇ ਮੰਜ਼ਿਲ ਤੱਕ ਦੇ ਅਨੁਮਾਨਿਤ ਸਮੇਂ ਸਮੇਤ ਤੁਹਾਡੇ ਰੂਟ ਸੰਬੰਧੀ ਜਾਣਕਾਰੀ

ਇਸ ਨਾਲ Apple ਸਾਡੇ ਬੈਟਰੀ ਚਾਰਜ ਦੇ ਅੰਦਾਜ਼ਿਆਂ ਦੀ ਸਟੀਕਤਾ ਦਾ ਬਿਹਤਰ ਮੁਲਾਂਕਣ ਕਰ ਸਕੇਗਾ। EV ਰਾਊਟਿੰਗ ਅਤੇ Apple ਦੇ ਹੋਰ ਟਿਕਾਣਾ-ਅਧਾਰਿਤ ਉਤਪਾਦ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ Apple ਵੱਲੋਂ ਇਸ ਡੇਟਾ ਨੂੰ ਸਿਰਫ਼ ਗੁਮਨਾਮ ਰੂਪ ਵਿੱਚ ਰੱਖਿਆ ਜਾਵੇਗਾ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਐਪਾਂ > ਨਕਸ਼ੇ > EV ਰਾਊਟਿੰਗ ਨੂੰ ਬਿਹਤਰ ਬਣਾਓ ‘ਤੇ ਜਾ ਕੇ EV “ਰਾਊਟਿੰਗ ਨੂੰ ਬਿਹਤਰ ਬਣਾਓ” ਨੂੰ ਬੰਦ ਕਰ ਸਕਦੇ ਹੋ।

2025-12-12