Fitness+ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ
“Fitness+ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
“Fitness+ ਨੂੰ ਬਿਹਤਰ ਬਣਾਓ” Apple Fitness+ ਅਤੇ ਵਰਕਆਊਟ ਦੀ ਪ੍ਰਭਾਵਸ਼ੀਲਤਾ ਦਾ ਵਿਕਾਸ ਕਰਨ, ਬਿਹਤਰ ਬਣਾਉਣ ਅਤੇ ਸਮਝਣ ਲਈ ਵਰਕਆਊਟ ਟਾਈਟਲ ਅਤੇ ਟ੍ਰੇਨਰ ਸਮੇਤ ਤੁਹਾਡੇ ਵਰਕਆਊਟ ਸੰਬੰਧੀ ਵਾਧੂ ਜਾਣਕਾਰੀ Apple ਨੂੰ ਭੇਜਦਾ ਹੈ। ਤੁਹਾਡਾ ਡੇਟਾ ਕਿਸੇ ਹੋਰ ਉਦੇਸ਼ ਨਾਲ ਨਹੀਂ ਵਰਤਿਆ ਜਾਵੇਗਾ। ਟਾਈਟਲ ਜਾਂ ਵਰਕਆਊਟ ਵਰਗੇ ਵਰਕਆਊਟ ਵੇਰਵੇ ਤੁਹਾਡੀ ਵਰਕਆਊਟ ਸੰਬੰਧੀ ਸੰਵੇਦਨਸ਼ੀਲ ਜਾਣਕਾਰੀ ਜ਼ਾਹਰ ਕਰ ਸਕਦੇ ਹਨ ਜਿਵੇਂ ਕਿ ਕੀ ਇਹ ਪ੍ਰੀਨੇਟਲ ਵਰਕਆਊਟ ਹੈ ਜਾਂ ਨਹੀਂ। ਇਸ ਜਾਣਕਾਰੀ ਵਿੱਚ ਸਿਹਤ ਅਤੇ ਗਤੀਵਿਧੀ-ਸੰਬੰਧੀ ਸੈਂਸਰਾਂ (ਜਿਵੇਂ ਕਿ ਤੁਹਾਡੇ ਦਿਲ ਦੀ ਗਤੀ, ਕੈਲੋਰੀਆਂ ਜਾਂ ਕਿਲੋਜੂਲ) ਤੋਂ ਪ੍ਰਾਪਤ ਕੋਈ ਵੀ ਡੇਟਾ ਸ਼ਾਮਲ ਨਹੀਂ ਹੈ। ਤੁਹਾਡਾ “Fitness+ ਨੂੰ ਬਿਹਤਰ ਬਣਾਓ” ਦਾ ਡੇਟਾ ਤੁਹਾਡੇ ਹੋਰ Fitness+ ਡੇਟਾ ਦੇ ਇੱਕ ਬੇਤਰਤੀਬ ਪਛਾਣਕਰਤਾ ਦੇ ਨਾਲ ਸਟੋਰ ਕੀਤਾ ਜਾਂਦਾ ਹੈ ਜੋ Apple Fitness+ ਵਿਸ਼ੇਸ਼ ਹੁੰਦਾ ਹੈ ਅਤੇ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੁੰਦਾ।
ਤੁਸੀਂ ਕਿਸੇ ਵੀ ਸਮੇਂ “Fitness+ ਨੂੰ ਬਿਹਤਰ ਬਣਾਓ” ਨੂੰ ਅਸਮਰੱਥ ਕਰਨਾ ਚੁਣ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ Fitness+ ਨੂੰ ਬਿਹਤਰ ਬਣਾਓ ਨੂੰ ਬੰਦ ਕਰਨ ਲਈ ਟੈਪ ਕਰੋ।
“Fitness+ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ, ਵਰਤੋਂ ਕਰਨ ਇਸ ਨੂੰ ਜ਼ਾਹਰ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12