ਹੱਥ ਧੋਣ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ

“ਹੱਥ ਧੋਣ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


“ਹੱਥ ਧੋਣ ਨੂੰ ਬਿਹਤਰ ਬਣਾਓ” ਦੁਆਰਾ ਸੀਮਤ ਜਾਣਕਾਰੀ ਭੇਜੀ ਜਾਂਦੀ ਹੈ ਜੋ ਤੁਹਾਡੇ ਦੁਆਰਾ ਹੱਥ ਧੋਣ ਦੇ ਫ਼ੀਚਰ ਦੀ ਵਰਤੋਂ ਕਰਨ ਦੇ ਹਿੱਸੇ ਵਜੋਂ ਤੁਹਾਡੀ Apple Watch ਦੁਆਰਾ ਕੈਪਚਰ ਕੀਤੀ ਜਾਂਦੀ ਹੈ। ਇਕੱਤਰ ਕੀਤੀ ਜਾਣਕਾਰੀ ਵਿੱਚ ਸੀਮਤ ਮੋਸ਼ਨ ਡੇਟਾ, ਤੁਹਾਡੇ ਦੁਆਰਾ ਪ੍ਰਦਾਨ ਕੀਤਾ ਫ਼ੀਡਬੈਕ ਅਤੇ ਪ੍ਰਕਿਰਿਆ ਕੀਤਾ ਕੁਝ ਆਡੀਓ ਡੇਟਾ ਸ਼ਾਮਲ ਹੋਵੇਗਾ। ਜੇਕਰ ਤੁਸੀਂ ਇਹ ਜਾਣਕਾਰੀ ਸਾਂਝੀ ਕਰਨ ਦਾ ਵਿਕਲਪ ਚੁਣਦੇ ਹੋ ਤਾਂ ਇਸਦੀ ਸਮੀਖਿਆ ਸਿਰਫ਼ Apple ਦੇ ਕਰਮਚਾਰੀਆਂ ਦੁਆਰਾ ਕੀਤੀ ਜਾਵੇਗੀ ਅਤੇ ਇਸਦੀ ਵਰਤੋਂ “ਹੱਥ ਧੋਣਾ” ਫ਼ੀਚਰ ਦੀ ਕਾਰਜ-ਕੁਸ਼ਲਤਾ ਨੂੰ ਡਿਵੈਲਪ ਕਰਨ, ਬਿਹਤਰ ਬਣਾਉਣ ਅਤੇ ਸਮਝਣ ਲਈ ਕੀਤੀ ਜਾਵੇਗੀ। ਇਸਦੀ ਵਰਤੋਂ ਕਿਸੇ ਹੋਰ ਉਦੇਸ਼ ਲਈ ਨਹੀਂ ਕੀਤੀ ਜਾਵੇਗੀ। ਇਹ ਡੇਟਾ Apple ਖਾਤੇ ਜਾਂ ਤੁਹਾਡੇ ਦੁਆਰਾ Apple ਦੀਆਂ ਹੋਰ ਸੇਵਾਵਾਂ ਦੀ ਵਰਤੋਂ ਕਰਨ ਨਾਲ Apple ਕੋਲ ਗਏ ਡੇਟਾ ਨਾਲ ਲਿੰਕ ਨਹੀਂ ਹੈ।

“ਹੱਥ ਧੋਣ ਨੂੰ ਬਿਹਤਰ ਬਣਾਓ” ਦੇ ਹਿੱਸੇ ਵਜੋਂ ਤੁਹਾਡੇ ਤੋਂ ਇਕੱਤਰ ਕੀਤੀ ਜਾਣਕਾਰੀ ਵਿੱਚ ਕੁਝ ਰਾਅ ਮੋਸ਼ਨ ਡੇਟਾ (ਜਿਵੇਂ ਕਿ ਐਕਸੈਲਰੋਮੀਟਰ ਡੇਟਾ), ਫ਼ੀਚਰਾਂ ਨਾਲ ਤੁਹਾਡੀ ਸ਼ਮੂਲੀਅਤ (ਜਿਵੇਂ ਕਿ ਹੱਥ ਧੋਣ ਦੀ ਸੂਚਨਾ ‘ਤੇ ਤੁਹਾਡੀ ਪ੍ਰਤੀਕਿਰਿਆ) ਅਤੇ ਕੁਝ ਪ੍ਰਕਿਰਿਆ ਕੀਤੀਆਂ ਆਡੀਓ ਸ਼ਾਮਲ ਹੋਣਗੀਆਂ ਜੋ ਤੁਹਾਡੀ Apple Watch ਦੁਆਰਾ ਸਿਰਫ਼ ਉਦੋਂ ਕੈਪਚਰ ਕੀਤੀਆਂ ਜਾਂਦੀਆਂ ਹਨ ਜਦੋਂ ਇਹ ਫ਼ੀਚਰ ਸਮਰੱਥ ਹੁੰਦਾ ਹੈ ਅਤੇ ਔਨ-ਡਿਵਾਈਸ ਪ੍ਰਕਿਰਿਆ ਕੀਤੀ ਜਾਂਦੀ ਹੈ ਤਾਂ ਜੋ ਪਛਾਣਨ ਯੋਗ ਬੋਲੀ ਦੇ ਜ਼ਿਆਦਾਤਰ ਨਮੂਨੇ ਹਟਾ ਦਿੱਤੇ ਜਾਣ।

ਤੁਹਾਡੀ Apple Watch ਦੁਆਰਾ ਹੱਥ ਧੋਣ ਦੇ ਮੋਸ਼ਨ ਦਾ ਪਤਾ ਲਗਾਉਣ ਤੋਂ ਬਾਅਦ ਇਕੱਤਰ ਕੀਤੀਆਂ ਆਡੀਓ ਫ਼ਾਈਲਾਂ 60 ਸਕਿੰਟਾਂ ਤੋਂ ਜ਼ਿਆਦਾ ਨਹੀਂ ਹੋਣਗੀਆਂ। Apple ਦੁਆਰਾ ਪਛਾਣੀ ਗਈ ਕੋਈ ਵੀ ਆਡੀਓ ਜਿਸ ਵਿੱਚ ਪਛਾਣਨ ਯੋਗ ਬੋਲੀ ਸ਼ਾਮਲ ਹੋਵੇ, ਨੂੰ ਤੁਰੰਤ ਮਿਟਾ ਦਿੱਤਾ ਜਾਵੇਗਾ।

“ਹੱਥ ਧੋਣ ਨੂੰ ਬਿਹਤਰ ਬਣਾਓ” ਦੇ ਹਿੱਸੇ ਵਜੋਂ ਪ੍ਰਦਾਨ ਕੀਤੀ ਸਾਰੀ ਜਾਣਕਾਰੀ ਟ੍ਰਾਂਜ਼ਿਟ ਵਿੱਚ ਅਤੇ ਤੁਹਾਡੇ ਡਿਵਾਈਸ ‘ਤੇ ਇਨਕ੍ਰਿਪਟ ਕੀਤੀ ਜਾਵੇਗੀ।

“ਹੱਥ ਧੋਣ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ। ਤੁਸੀਂ ਕਿਸੇ ਵੀ ਸਮੇਂ Apple ਨਾਲ ਆਪਣਾ ਡੇਟਾ ਸਾਂਝਾ ਕਰਨਾ ਬੰਦ ਕਰਨ ਦਾ ਵਿਕਲਪ ਚੁਣ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ ਹੱਥ ਧੋਣ ਨੂੰ ਬਿਹਤਰ ਬਣਾਓ ਨੂੰ ਬੰਦ ਕਰਨ ਲਈ ਟੈਪ ਕਰੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12