ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ
“ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
“ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਵੱਲੋਂ ਸਿਹਤ, ਗਤੀਵਿਧੀ ਅਤੇ ਤੰਦਰੁਸਤੀ ਫ਼ੀਚਰਾਂ ਦੀ ਪ੍ਰਭਾਵਸ਼ੀਲਤਾ ਵਿਕਸਤ ਕਰਨ, ਬਿਹਤਰ ਬਣਾਉਣ ਅਤੇ ਸਮਝਣ ਲਈ Apple ਨੂੰ ਤੁਹਾਡੇ iPhone, iPad, Apple Vision Pro, AirPods ਅਤੇ Apple Watch ਤੋਂ ਗਤੀਵਿਧੀ, ਵਰਕਆਊਟ ਅਤੇ ਸਿਹਤ ਸੰਬੰਧੀ ਜਾਣਕਾਰੀ ਭੇਜੀ ਜਾਂਦੀ ਹੈ। ਇਸ ਵਿੱਚ ਸਿਹਤ ਅਤੇ ਗਤੀਵਿਧੀ-ਸੰਬੰਧੀ ਸੈਂਸਰਾਂ ਵਿੱਚੋਂ ਰਾਅ ਅਤੇ ਵਿਸ਼ਲੇਸ਼ਣ ਕੀਤਾ ਡੇਟਾ (ਜਿਵੇਂ ਕਿ Apple Watch ’ਤੇ ਫ਼ੋਟੋਪਲੇਥੀਸਮੋਗ੍ਰਾਫ਼ੀ (PPG) ਸੈਂਸਰ ਤੋਂ ਡੇਟਾ) ਸ਼ਾਮਲ ਕੀਤਾ ਜਾ ਸਕਦਾ ਹੈ। ਤੁਹਾਡਾ ਡੇਟਾ ਕਿਸੇ ਹੋਰ ਉਦੇਸ਼ ਲਈ ਨਹੀਂ ਵਰਤਿਆ ਜਾਵੇਗਾ ਅਤੇ ਇਸ ਵਿੱਚ ਨਿੱਜੀ ਜਾਣਕਾਰੀ ਨਹੀਂ ਹੋਵੇਗੀ।
ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ
Apple ਵੱਲੋਂ ”ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਦੇ ਹਿੱਸੇ ਵਜੋਂ ਇਕੱਤਰ ਕੀਤੀ ਜਾ ਸਕਣ ਵਾਲੀ ਜਾਣਕਾਰੀ ਵਿੱਚ ਤੁਹਾਡੇ ਦੁਆਰਾ ਸਿਹਤ ਐਪ ਵਿੱਚ ਭਰਿਆ ਗਿਆ ਡੇਟਾ (ਜਿਵੇਂ ਕਿ ਉਮਰ, ਲਿੰਗ, ਕੱਦ, ਭਾਰ ਅਤੇ ਵ੍ਹੀਲਚੇਅਰ ਮੋਡ ਸਥਿਤੀ), ਤੁਹਾਡੀ Apple Watch, iPhone, iPad, ਅਤੇ Apple Vision Pro ’ਤੇ ਸਿਹਤ ਅਤੇ ਤੰਦਰੁਸਤੀ ਐਪਾਂ ਵਿੱਚ ਦਿਖਾਇਆ ਗਿਆ ਡੇਟਾ ਅਤੇ ਵਰਤੀਆਂ ਗਈਆਂ ਸਿਹਤ ਅਤੇ ਤੰਦਰੁਸਤੀ ਸੰਬੰਧਿਤ ਐਪਾਂ ਤੋਂ ਡੇਟਾ ਅਤੇ AirPods ਤੋਂ ਇਕੱਤਰ ਕੀਤਾ ਡੇਟਾ ਸ਼ਾਮਲ ਹੁੰਦਾ ਹੈ। ਉਦਾਹਰਨ ਲਈ, ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਸ਼ਾਇਦ ਇਸ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਹੋ ਸਕਦੀ ਹੈ:
ਦਿਲ ਦੀ ਸਿਹਤ
- ਤੁਹਾਡੇ ਵੱਲੋਂ ECG ਐਪ ਦੀ ਵਰਤੋਂ (ਜਿਵੇਂ ਕਿ ਲਈਆਂ ECG ਰਿਕਾਰਡਿੰਗਾਂ ਦੀ ਗਿਣਤੀ, ਨਤੀਜੇ ਅਤੇ ਉਹਨਾਂ ਨਾਲ ਸੰਬੰਧਿਤ ਕੋਈ ਵੀ ਲੱਛਣ)
- ਦਿਲ ਦੀ ਧੜਕਣ ਦੀ ਲੈਅ, ਜਿਵੇਂ ਕਿ ਅਨਿਯਮਿਤ ਲੈਅ ਸੰਬੰਧੀ ਸੂਚਨਾਵਾਂ, ਸੂਚਨਾਵਾਂ ਦੀ ਫ਼੍ਰੀਕੁਐਂਸੀ ਅਤੇ ਕਿਸਮ, ਦਿਲ ਦੀ ਧੜਕਣ ਦੀ ਲੈਅ ਦੇ ਮਾਪਾਂ ਦੀ ਗਿਣਤੀ ਅਤੇ ਕਿਸਮ, ਕੁਝ ਐਟਰੀਅਲ ਫ਼ਿਬਰੀਲੇਸ਼ਨ ਮੁੱਲਾਂ ਦੇ ਪ੍ਰਤਿਸ਼ਤ, ਵਿਭਿੰਨ ਡੇਟਾ ਕਿਸਮਾਂ ਅਤੇ ਸੰਬੰਧਿਤ ਜੀਵਨ ਕਾਰਕਾਂ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਅਤੇ ਅਨਿਸ਼ਚਿਤ ਮਾਪਾਂ ਦੀ ਗਿਣਤੀ ਅਤੇ ਸੰਭਾਵਿਤ ਕਾਰਨ
- ਦਿਲ ਸੰਬੰਧੀ ਮਾਪ ਅਤੇ ਵਿਜ਼ੂਅਲਾਈਜ਼ੇਸ਼ਨ
- “ਬਲੱਡ ਪ੍ਰੈਸ਼ਰ ਲੌਗ” ਫ਼ੀਚਰ ਦੀ ਤੁਹਾਡੀ ਵਰਤੋਂ, ਜਿਵੇਂ ਕਿ ਕੀ ਤੁਸੀਂ ਬਲੱਡ ਪ੍ਰੈਸ਼ਰ ਰੀਡਿੰਗ ਨੂੰ ਲੌਗ ਕੀਤਾ ਹੈ, ਤੁਹਾਡੀਆਂ ਲੌਗ ਕੀਤੀਆਂ ਰੀਡਿੰਗਾਂ ਵਿਚਕਾਰ ਸਮਾਂ, ਲੌਗ ਕੀਤੇ ਬਲੱਡ ਪ੍ਰੈਸ਼ਰ ਰੀਡਿੰਗਾਂ ਦੀ ਕੁੱਲ ਗਿਣਤੀ ਅਤੇ ਤੁਹਾਡੇ ਲੌਗ ਕੀਤੇ ਬਲੱਡ ਪ੍ਰੈਸ਼ਰ ਰੀਡਿੰਗਾਂ ਨੂੰ ਹਾਈਪਰਟੈਂਸ਼ਨ ਸੂਚਨਾ ਫ਼ੀਚਰ ਦੀ ਤੁਹਾਡੀ ਵਰਤੋਂ ਨਾਲ ਕਿਵੇਂ ਸੰਬੰਧਿਤ ਹੈ, ਇਸ ਨਾਲ ਸੰਬੰਧੀ ਜਾਣਕਾਰੀ
- ਹਾਈਪਰਟੈਂਸ਼ਨ ਸੂਚਨਾ ਫ਼ੀਚਰ ਦੀ ਤੁਹਾਡੀ ਵਰਤੋਂ, ਜਿਵੇਂ ਕਿ ਪ੍ਰਾਪਤ ਹੋਈਆਂ ਹਾਈਪਰਟੈਂਸ਼ਨ ਸੂਚਨਾਵਾਂ ਦੀ ਗਿਣਤੀ ਅਤੇ ਪ੍ਰਾਪਤ ਹੋਈਆਂ ਹਾਈਪਰਟੈਂਸ਼ਨ ਸੂਚਨਾਵਾਂ ਵਿਚਕਾਰ ਸਮਾਂ
ਬਲੱਡ ਆਕਸੀਜਨ
- ਬਲੱਡ ਆਕਸੀਜਨ ਐਪ ਦੀ ਤੁਹਾਡੀ ਵਰਤੋਂ, ਜਿਵੇਂ ਕਿ ਸਫਲ ਮਾਪਾਂ ਦੇ ਨਤੀਜੇ, ਲਏ ਗਏ ਮਾਪਾਂ ਦੀ ਵਿਸ਼ੇਸ਼ ਸੰਖਿਆ ਅਤੇ ਮਾਪਾਂ ਦੀ ਕੁਝ ਗੁਣਵੱਤਾ
ਮਾਨਸਿਕ ਤੰਦਰੁਸਤੀ
- ਮਾਨਸਿਕ ਤੰਦਰੁਸਤੀ ਵਿਸ਼ੇਸ਼ਤਾਵਾਂ ਦੀ ਤੁਹਾਡੀ ਵਰਤੋਂ, ਜਿਵੇਂ ਕਿ ਜਿਵੇਂ ਕਿ ਫ਼ੀਚਰਾਂ ਨਾਲ ਤੁਹਾਡੀ ਇੰਟਰੈਕਸ਼ਨ, ਕੀ ਤੁਸੀਂ ਕੋਈ ਕਲੀਨਿਕਲ ਮੁਲਾਂਕਣ ਕਰਵਾਇਆ ਸੀ ਅਤੇ ਕਦੋਂ, ਤੁਹਾਡੀ ਮਨੋਸਥਿਤੀ ਲੌਗਿੰਗ ਦੀ ਫ਼੍ਰੀਕੁਐਂਸੀ ਅਤੇ ਸਮਰੱਥ ਕੀਤੀਆਂ ਸੂਚਨਾਵਾਂ ਦੀ ਕਿਸਮ ਅਤੇ ਸੂਚਨਾਵਾਂ ਨਾਲ ਤੁਹਾਡੀ ਇੰਟਰੈਕਸ਼ਨ
- ਮਾਈਂਡਫ਼ੁਲਨੈੱਸ ਐਪ ਦੀ ਤੁਹਾਡੀ ਵਰਤੋਂ, ਜਿਵੇਂ ਕਿ ਮਾਈਂਡਫ਼ੁਲਨੈੱਸ ਸੈਸ਼ਨ ਕਿਸਮ, ਕੀ ਦਿਲ ਦੀ ਗਤੀ ਦਾ ਹਿਸਾਬ ਲਗਾਇਆ ਗਿਆ ਸੀ ਜਾਂ ਨਹੀਂ ਅਤੇ ਤੁਹਾਡੀ ਔਸਤ ਸਾਹ ਦਰ, ਸੈਸ਼ਨ ਦੀ ਲੰਬਾਈ ਅਤੇ ਕੁਝ ਸੈਸ਼ਨ ਐਰਰ ਡੇਟਾ ਸਮੇਤ ਮਾਈਂਡਫ਼ੁਲਨੈੱਸ “ਤੁਹਾਡੇ ਸਾਹ ਲੈਣ ਦੇ ਪੈਟਰਨ” ਦੌਰਾਨ ਕੈਪਚਰ ਕੀਤਾ ਸਾਹ ਲੈਣ ਦੀ ਦਰ ਦਾ ਮਾਪ ਡੇਟਾ
ਮਾਹਵਾਰੀ ਚੱਕਰ ਟ੍ਰੈਕਿੰਗ
- ਮਾਹਵਾਰੀ ਚੱਕਰ, ਗਰਭ ਅਵਸਥਾ ਅਤੇ ਚੱਕਰ ਦੇ ਕਾਰਕਾਂ ਨਾਲ ਸੰਬੰਧਿਤ ਲੱਛਣ ਅਤੇ ਨਤੀਜੇ, ਜਿਹਨਾਂ ਵਿੱਚ ਗਰਭ ਨਿਰੋਧਕਾਂ ਦੀ ਵਰਤੋਂ, ਲੰਬੇ ਸਮੇਂ ਤੱਕ ਮਾਹਵਾਰੀ ਚੱਕਰਾਂ ਦਾ ਪਤਾ ਲਗਾਉਣਾ, ਅਨਿਯਮਿਤ ਜਾਂ ਕਦੇ-ਕਦੇ ਮਾਹਵਾਰੀ ਚੱਕਰ, ਨਿਰੰਤਰ ਸਪੌਟਿੰਗ, ਓਵੂਲੇਸ਼ਨ ਦੇ ਅੰਦਾਜ਼ੇ, ਮਾਹਵਾਰੀ ਅਤੇ ਫ਼ਰਟਾਈਲ ਵਿੰਡੋ ਸੰਬੰਧੀ ਅੰਦਾਜ਼ੇ ਅਤੇ ਘਰ ਵਿੱਚ ਰਿਪੋਰਟ ਕੀਤੇ ਗਏ ਓਵੂਲੇਸ਼ਨ ਟੈਸਟ ਦੇ ਨਤੀਜੇ ਸ਼ਾਮਲ ਹਨ
- ਤੁਹਾਡੇ ਵੱਲੋਂ ਗਰਭ ਅਵਸਥਾ ਫ਼ੀਚਰ ਦੀ ਵਰਤੋਂ ਅਤੇ ਉਸ ਵਿੱਚ ਸ਼ਮੂਲੀਅਤ, ਜਿਸ ਵਿੱਚ ਤੁਹਾਡੀ ਮੌਜੂਦਾ ਗਰਭ ਅਵਸਥਾ, ਤੁਹਾਡੀ ਗਰਭ ਅਵਸਥਾ ਨਾਲ ਸੰਬੰਧਿਤ ਖਾਸ ਗਣਨਾ ਕੀਤੀਆਂ ਤਰੀਕਾਂ (ਜਿਵੇਂ ਕਿ ਕੀ ਤੁਸੀਂ ਗਰਭ ਅਵਸਥਾ ਨਾਲ ਸੰਬੰਧਿਤ ਕੋਈ ਮਿਤੀ ਸੈੱਟ ਕੀਤੀ ਹੈ), ਤੁਹਾਡਾ ਗਰਭ ਕਾਲ ਦਾ ਸਮਾਂ ਅਤੇ ਕੀ ਤੁਸੀਂ ਆਪਣੀ ਗਰਭ ਅਵਸਥਾ ਨੂੰ ਆਪਣੀ ਮੈਡੀਕਲ ID ਵਿੱਚ ਜੋੜਨਾ ਚੁਣਦੇ ਹੋ
ਦਵਾਈਆਂ
- ਤੁਹਾਡੇ ਵੱਲੋਂ ਦਵਾਈਆਂ ਫ਼ੀਚਰ ਦੀ ਵਰਤੋਂ, ਜਿਵੇਂ ਕਿ ਕੀ ਤੁਸੀਂ ਕੋਈ ਦਵਾਈ ਲੌਗ ਕੀਤੀ, ਦਵਾਈ ਲੌਗ ਕਰਨ ਦੀ ਵਿਧੀ, ਦਵਾਈ ਦਾ ਸ਼ੈਡਿਊਲ ਬਣਾਉਣਾ, ਦਵਾਈ ਦੇ ਸ਼ੈਡਿਊਲ ਦੀ ਕਿਸਮ, ਦਵਾਈਆਂ ਦੇ ਸ਼ੈਡਿਊਲ ਨਾਲ ਸੰਬੰਧਿਤ ਕੀਤੇ ਗਏ ਕਾਰਜ ਅਤੇ ਦਵਾਈਆਂ ਸੈਟਿੰਗਾਂ ਅਤੇ ਸੂਚਨਾਵਾਂ ਨਾਲ ਤੁਹਾਡਾ ਇੰਟਰੈਕਸ਼ਨ ਅਤੇ ਵਰਤੋਂ
ਨੀਂਦ
- ਤੁਹਾਡੇ ਵੱਲੋਂ Apple Watch ’ਤੇ ਸਲੀਪ ਐਪ ਅਤੇ ਸਿਹਤ ਐਪ ਵਿੱਚ ਨੀਦ ਦੀ ਵਰਤੋਂ, ਜਿਵੇਂ ਕਿ ਸੌਂਦੇ ਸਮੇਂ ਸਾਹ ਦਰ ਦੇ ਮੁੱਲ, ਨੀਂਦ ਦੇ ਸ਼ੈਡਿਊਲ ਅਤੇ ਸੁੱਤੇ ਰਹਿਣ ਦੇ ਰਿਕਾਰਡ ਕੀਤੇ ਸਮੇਂ ਨਾਲੋਂ ਉਹਨਾਂ ਦਾ ਵਖਰੇਵਾਂ, ਮੋਸ਼ਨ ਡੇਟਾ ਤੇ ਸੁੱਤੇ ਰਹਿਣ ਦੇ ਸਮੇਂ ਦਾ ਪਤਾ ਲਗਾਉਣ ਅਤੇ ਉਸਦਾ ਅੰਦਾਜ਼ਾ ਲਾਉਣ ਲਈ ਡਿਵਾਈਸ ਵਰਤੋਂ ਦਾ ਹੋਰ ਡੇਟਾ, ਨੀਂਦ ਦੇ ਪੜਾਵਾਂ ਨਾਲ ਸੰਬੰਧਿਤ ਜਾਣਕਾਰੀ ਅਤੇ ਤੁਹਾਡੇ ਵੱਲੋਂ ਨੀਂਦ ਦੇ ਸਕੋਰ ਦੀ ਵਰਤੋਂ ਅਤੇ ਉਸ ਨਾਲ ਇੰਟਰੈਕਸ਼ਨ ਨਾਲ ਸੰਬੰਧਿਤ ਜਾਣਕਾਰੀ, ਜਿਵੇਂ ਕਿ ਤੁਹਾਡੇ ਵੱਲੋਂ ਪ੍ਰਾਪਤ ਸਕੋਰ ਅਤੇ ਨੀਂਦ ਦੇ ਸੈਸ਼ਨ ਦੌਰਾਨ ਅੱਖ ਖੁੱਲ੍ਹਣ ਦੀ ਗਿਣਤੀ
- ਤੁਹਾਡੇ ਵੱਲੋਂ ਸਲੀਪ ਐਪਨੀਆ ਸੂਚਨਾਵਾਂ ਫ਼ੀਚਰ ਦੀ ਵਰਤੋਂ ਅਤੇ ਇਸ ਨਾਲ ਇੰਟਰੈਕਸ਼ਨ, ਜਿਵੇਂ ਕਿ ਤੁਹਾਡੇ ਸਾਹ ਲੈਣ ਵਿੱਚ ਰੁਕਾਵਟਾਂ ਦੇ ਪੱਧਰ, ਤੁਹਾਡਾ ਨੀਂਦ ਸੈਸ਼ਨ ਸ਼ੁਰੂ ਹੋਣ ਦਾ ਘੰਟਾ ਅਤੇ ਮਿਆਦ, ਤੁਹਾਡੇ ਸਾਹ ਲੈਣ ਵਿੱਚ ਰੁਕਾਵਟਾਂ ਦੀ ਫ਼੍ਰੀਕੁਐਂਸੀ ਅਤੇ ਨੀਂਦ ਸੈਸ਼ਨ ਦੌਰਾਨ ਸਭ ਤੋਂ ਲੰਮੇ ਸਮੇਂ ਤੱਕ ਵਾਪਰੀਆਂ ਸਾਹ ਲੈਣ ਵਿੱਚ ਰੁਕਾਵਟਾਂ
ਸੁਣਨ ਸ਼ਕਤੀ ਸੰਬੰਧੀ ਸਮਰੱਥਾ
- ਸੁਣਨ ਸ਼ਕਤੀ ਦੀ ਸਿਹਤ ਨਾਲ ਸੰਬੰਧਿਤ ਡੇਟਾ, ਜਿਵੇਂ ਕਿ ਹੈੱਡਫ਼ੋਨ ਆਡੀਓ ਦਾ ਪੱਧਰ, ਆਲੇ-ਦੁਆਲੇ ਦੀ ਧੁਨੀ ਐਕਸਪੋਜ਼ਰ ਦੇ ਪੱਧਰ ਅਤੇ ਆਲੇ-ਦੁਆਲੇ ਦਾ ਸ਼ੋਰ ਘਟਾਉਣ ਦਾ ਡੇਟਾ
- AirPods Pro ’ਤੇ ਸੁਣਨ ਸੰਬੰਧੀ ਟੈਸਟ ਅਤੇ ਸੁਣਨ ਸਹਾਇਕ ਫ਼ੀਚਰ ਜਿਵੇਂ ਕਿ ਕੀ ਤੁਸੀਂ ਸੁਣਨ ਸੰਬੰਧੀ ਆਪਣਾ ਟੈਸਟ ਪੂਰਾ ਕਰ ਲਿਆ ਹੈ, ਸੁਣਨ ਸੰਬੰਧੀ ਟੈਸਟ ਦੀ ਮਿਆਦ, ਤੁਸੀਂ ਸੁਣਨ ਸੰਬੰਧੀ ਟੈਸਟ ਕਦੋਂ ਲਿਆ, ਪੂਰੇ ਕੀਤੇ ਆਡੀਓਗ੍ਰਾਮਾਂ ਦੀ ਗਿਣਤੀ, ਆਡੀਓਗ੍ਰਾਮ ਵਰਗੀਕਰਨ ਅਤੇ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਸੰਬੰਧੀ ਜਾਣਕਾਰੀ
ਗਤੀਵਿਧੀ ਅਤੇ ਮੋਸ਼ਨ
- ਗਤੀਵਿਧੀ ਅਤੇ ਮੋਸ਼ਨ ਡੇਟਾ, ਜਿਵੇਂ ਕਿ ਸਟੈਂਡ ਆਵਰ, ਕਸਰਤ ਮਿੰਟ, ਚੜ੍ਹੀਆਂ ਗਈਆਂ ਮੰਜ਼ਿਲਾਂ, ਉਚਾਈ ਅਤੇ ਡੂੰਘਾਈ, ਮੂਵ ਰਿੰਗ ਦੇ ਪੂਰੇ ਹੋਣ ਦਾ ਪ੍ਰਤਿਸ਼ਤ, ਸਰੀਰਕ ਗਤੀਵਿਧੀ ਪੱਧਰ, ਵਰਕਆਊਟ ਡੇਟਾ (ਜਿਵੇਂ ਕਿ ਕਿਸਮ, ਮੋਡ, ਸਰੋਤ, ਸਮਾਂ-ਮਿਆਦ, ਭਾਵੇਂ ਤੁਸੀਂ ਕਸਰਤ ਲਈ ਆਡੀਓ ਚੁਣਦੇ ਹੋ ਅਤੇ ਤੁਹਾਡੇ ਵੱਲੋਂ ਸਾਂਝੇ ਕੀਤੇ ਵਰਕਆਊਟ ਸੰਬੰਧੀ ਜਾਣਕਾਰੀ ਅਤੇ “ਗਤੀਵਿਧੀ ਸਾਂਝਾਕਰਨ” ਵਿੱਚ ਕਿਸੇ ਦੋਸਤ ਦੀ ਗਤੀਵਿਧੀ ਸੰਬੰਧੀ ਸੂਚਨਾਵਾਂ ਨਾਲ ਤੁਹਾਡੀ ਇੰਟਰੈਕਸ਼ਨ ਸੰਬੰਧੀ ਕੁਝ ਸੀਮਤ ਜਾਣਕਾਰੀ), ਗਤੀਸ਼ੀਲਤਾ-ਸੰਬੰਧੀ ਜਾਣਕਾਰੀ, ਐਕਸੈਲਰੋਮੀਟਰ, ਜਾਇਰੋਸਕੋਪ, ਤੁਹਾਡੇ ਸਾਹਮਣੇ ਆ ਰਹੀਆਂ ਆਮ ਦਿਸ਼ਾਵਾਂ ਅਤੇ ਪ੍ਰੈਸ਼ਰ ਡੇਟਾ
- ਤੁਹਾਡੇ ਵੱਲੋਂ Apple Fitness+ ਫ਼ੀਚਰਾਂ ਅਤੇ ਵਰਕਆਊਟਾਂ ਦੀ ਵਰਤੋਂ
ਸਿਹਤ ਸਾਂਝਾਕਰਨ
- ਤੁਹਾਡੇ ਵੱਲੋਂ ਸਿਹਤ ਸਾਂਝਾਕਰਨ ਫ਼ੀਚਰ ਦੀ ਵਰਤੋਂ ਜੋ ਤੁਹਾਨੂੰ ਆਪਣਾ ਸਿਹਤ ਡੇਟਾ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨ ਵਿੱਚ ਸਮਰੱਥ ਬਣਾਉਂਦੇ ਹਨ, ਜਿਵੇਂ ਕਿ ਸਾਂਝਾਕਰਨ ਸੰਬੰਧਾਂ ਦੀ ਗਿਣਤੀ, ਸਾਂਝੇ ਕੀਤੇ ਗਏ ਸਿਹਤ ਵਿਸ਼ਿਆਂ ਦੀ ਗਿਣਤੀ, ਸਾਂਝੇ ਕੀਤੇ ਗਏ ਸਿਹਤ ਵਿਸ਼ਿਆਂ ਵਿੱਚ ਸੋਧਾਂ, ਜਨਰੇਟ ਅਤੇ ਸਾਂਝੇ ਕੀਤੇ ਗਏ ਸਿਹਤ ਟ੍ਰੈਂਡਾਂ ਸੰਬੰਧੀ ਜਾਣਕਾਰੀ ਅਤੇ ਸਿਹਤ ਸਾਂਝਾਕਰਨ ਸੂਚਨਾਵਾਂ ਨਾਲ ਤੁਹਾਡੀ ਇੰਟਰੈਕਸ਼ਨ
- ਤੁਹਾਡੇ ਵੱਲੋਂ “ਆਪਣੇ ਡਾਕਟਰ ਨਾਲ ਸਾਂਝਾ ਕਰੋ” ਫ਼ੀਚਰ ਦੀ ਵਰਤੋਂ, ਜਿਵੇਂ ਕਿ ਵਰਤਣ ਦੀ ਫ਼੍ਰੀਕੁਐਂਸੀ; ਸਾਂਝੇ ਕੀਤੇ ਗਏ ਸਿਹਤ ਸੰਬੰਧੀ ਵਿਸ਼ਿਆਂ ਦੀ ਘੱਟ ਤੋਂ ਘੱਟ, ਵੱਧ ਤੋਂ ਵੱਧ ਅਤੇ ਔਸਤ ਸੰਖਿਆ; ਅਤੇ ਜਿਹਨਾਂ ਸਿਹਤ ਦੇਖਭਾਲ ਪ੍ਰਦਾਤਾਵਾਂ ਨਾਲ ਤੁਸੀਂ ਸਿਹਤ ਡੇਟਾ ਸਾਂਝਾ ਕਰ ਰਹੇ ਹੋ ਉਹਨਾਂ ਦੀ ਸੰਖਿਆਤਮਕ ਸੀਮਾ
ਮੈਡੀਕਲ ID ਅਤੇ ਸੁਰੱਖਿਆ
- ਤੁਹਾਡੇ ਵੱਲੋਂ ਮੈਡੀਕਲ ID ਦੀ ਵਰਤੋਂ, ਜਿਵੇਂ ਕਿ ਭਰੇ ਗਏ ਖੇਤਰ ਅਤੇ ਫ਼ੀਚਰ ਨਾਲ ਤੁਹਾਡੇ ਇੰਟਰੈਕਸ਼ਨ
- ਤੁਹਾਡੇ ਵੱਲੋਂ Apple Watch, ’ਤੇ “ਡਿੱਗਣ ਦਾ ਪਤਾ ਲਗਾਉਣਾ“ ਫ਼ੀਚਰ ਦੀ ਵਰਤੋਂ ਅਤੇ ਉਸ ਨਾਲ ਇੰਟਰੈਕਸ਼ਨ ਜਿਵੇਂ ਡਿੱਗਣ ਦੀ ਗਿਣਤੀ ਅਤੇ ਡਿੱਗਣ ਜਾਂ ਟਕਰਾਉਣ ਸੰਬੰਧੀ ਜਣਕਾਰੀ
Siri ਅਤੇ ਸਿਹਤ ਐਪ
- ਸਿਹਤ ਐਪ ਡੇਟਾ ਨੂੰ ਐਕਸੈੱਸ ਕਰਨ ਲਈ Siri ਦੀ ਵਰਤੋਂ, ਜਿਵੇਂ ਕਿ ਤੁਸੀਂ ਕਿਸ ਕਿਸਮ ਦਾ ਸਿਹਤ ਐਪ ਸੰਬੰਧੀ ਡੇਟਾ ਪੁੱਛਿਆ ਅਤੇ ਤੁਸੀਂ ਕਿਸ ਤਰ੍ਹਾਂ ਦੀ ਬੇਨਤੀ ਕੀਤੀ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਸਿਹਤ ਐਪ ਵਿੱਚ ਜਾਣਕਾਰੀ ਰਿਕਾਰਡ ਕਰਨ ਦੀ ਬੇਨਤੀ ਕੀਤੀ ਸੀ ਜਾਂ ਇਸ ਐਪ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਸੀ
ਹੋਰ
- ਗੁੱਟ ਦੇ ਤਾਪਮਾਨ ਦੇ ਮਾਪ, ਜਿਵੇਂ ਕਿ ਏਕੀਕ੍ਰਿਤ ਤਾਪਮਾਨ ਦੇ ਮਾਪ ਅਤੇ ਤਾਪਮਾਨ ਆਧਾਰਿਤ ਹੋਰ ਜਾਣਕਾਰੀ, ਜਿਸ ਵਿੱਚ ਗੁੱਟ ਦੇ ਤਾਪਮਾਨ ਦੇ ਮਾਪ ਡੇਟਾ ਤੋਂ ਪ੍ਰਾਪਤ ਹੋਈ ਜਾਣਕਾਰੀ ਸ਼ਾਮਲ ਹੈ
- ਗੁੱਟ ਦੀ ਸਥਿਤੀ ਅਤੇ ਓਰੀਐਂਟੇਸ਼ਨ
- ਵਿਜ਼ਨ ਪ੍ਰਿਸਕ੍ਰਿਪਸ਼ਨ ਅਤੇ ਸੰਬੰਧਿਤ ਖੇਤਰ
- ਤੁਸੀਂ ਕਦੋਂ ਅਤੇ ਕਿਵੇਂ ਤਸਦੀਕ ਯੋਗ ਸਿਹਤ ਰਿਕਾਰਡ ਸੰਬੰਧੀ ਡੇਟਾ ਸਿਹਤ ਐਪ ਵਿੱਚ ਇੰਪੋਰਟ ਕਰਦੇ ਹੋ, ਇਸ ਦੇ ਨਾਲ ਹੀ ਸਿਹਤ ਐਪ ਵਿੱਚ ਦਿਖਾਇਆ ਸੰਬੰਧਿਤ ਡੇਟਾ ਜਿਵੇਂ ਕਿ VO₂ max
- ਤੁਹਾਡੇ ਵੱਲੋਂ Apple Watch ’ਤੇ ਵਾਈਟਲਸ ਐਪ ਅਤੇ ਸਿਹਤ ਐਪ ਵਿੱਚ ਵਾਈਟਲਸ ਦੀ ਵਰਤੋਂ ਅਤੇ ਉਹਨਾਂ ਵਿੱਚ ਸ਼ਮੂਲੀਅਤ, ਜਿਵੇਂ ਕਿ ਸਿਹਤ ਮਾਪਕਾਂ ਦੀ ਗਿਣਤੀ ਜੋ ਆਮ ਸੀਮਾ ਤੋਂ ਬਾਹਰ ਹਨ, ਪ੍ਰਾਪਤ ਹੋਈਆਂ ਸੂਚਨਾਵਾਂ ਦੀ ਗਿਣਤੀ ਅਤੇ ਵਾਈਟਲਸ ਨੂੰ ਸਮਰਥਨ ਦੇਣ ਲਈ ਵਰਤੇ ਗਏ ਕੁਝ ਸਿਹਤ ਐਪ ਦੇ ਫ਼ੀਚਰਾਂ ਦੀ ਤੁਹਾਡੀ ਵਰਤੋਂ ਬਾਰੇ ਜਾਣਕਾਰੀ
- ਤੁਹਾਡੇ ਵੱਲੋਂ “ਦਿਨ ਦੇ ਚਾਨਣ ਵਿੱਚ ਲੰਘਾਇਆ ਸਮਾਂ” ਫ਼ੀਚਰ ਦੀ ਵਰਤੋਂ ਅਤੇ ਇਸ ਨਾਲ ਇੰਟਰੈਕਸ਼ਨ, ਜਿਵੇਂ ਕਿ ਤੁਹਾਡੇ ਦੁਆਰਾ ਦਿਨ ਦੇ ਚਾਨਣ ਵਿੱਚ ਲੰਘਾਇਆ ਅਨੁਮਾਨਿਤ ਸਮਾਂ ਅਤੇ ਆਲੇ-ਦੁਆਲੇ ਮੌਜੂਦ ਰੌਸ਼ਨੀ ਦੇ ਏਕੀਕ੍ਰਿਤ ਅੰਕੜੇ
- ਕੀ ਤੀਜੀ-ਧਿਰ ਦੀਆਂ ਹੋਰ ਤੰਦਰੁਸਤੀ ਐਪਾਂ ਜਾਂ ਡਿਵਾਈਸ ਇੰਸਟਾਲ ਹਨ, ਵਰਤੋਂ ਵਿੱਚ ਹਨ ਜਾਂ ਕਨੈਕਟ ਹਨ ਅਤੇ ਕਿਵੇਂ; ਇਸਦੇ ਨਾਲ ਹੀ ਤੀਜੀ-ਧਿਰ ਦੀਆਂ ਐਪਾਂ (ਉਦਾਹਰਨ ਲਈ HealthKit API) ਵਿੱਚ ਵਰਤੇ ਜਾਣ ਵਾਲੇ ਕੁਝ Apple ਸਿਹਤ ਅਤੇ ਤੰਦਰੁਸਤੀ ਫ਼ੀਚਰਾਂ ਜਾਂ ਐਲਗੋਰਿਦਮਾਂ ਨਾਲ ਤੁਹਾਡੀ ਸ਼ਮੂਲੀਅਤ; ਤੁਹਾਡਾ ਅੰਦਾਜ਼ਨ ਟਿਕਾਣਾ; ਸਿਹਤ ਐਪ ਅਤੇ ਤੰਦਰੁਸਤੀ ਐਪ ਨਾਲ ਤੁਹਾਡੀ ਇੰਟਰੈਕਸ਼ਨ; ਤੁਸੀਂ ਕਦੋਂ ਤੋਂ Apple Watch ਦੀ ਵਰਤੋਂ ਕਰ ਰਹੇ ਹੋ; ਅਤੇ ਗਤੀਵਿਧੀ ਅਤੇ ਸਿਹਤ-ਸੰਬੰਧੀ ਐਪਾਂ, ਸੂਚਨਾਵਾਂ, ਸੈਟਿੰਗਾਂ ਅਤੇ ਫ਼ੀਚਰ
ਉੱਪਰ ਦਿੱਤਾ ਸਾਰਾ ਡੇਟਾ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਜਾਂ ਇਸ ਤਰ੍ਹਾਂ ਇਕੱਤਰ ਕੀਤਾ ਜਾਂਦਾ ਹੈ, ਜਿਸ ਨਾਲ ਤੁਹਾਡੀ ਵਿਅਕਤੀਗਤ ਪਛਾਣ ਨਹੀਂ ਹੁੰਦੀ। Apple ਨੂੰ ਭੇਜਣ ਤੋਂ ਪਹਿਲਾਂ ਤੁਹਾਡੇ iPhone, iPad, Apple Vision Pro, AirPods ਅਤੇ Apple Watch ’ਤੇ ਇਸਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
”ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਦੇ ਡੇਟਾ ਦੀ ਵਰਤੋਂ ਅਤੇ ਖ਼ੁਲਾਸਾ
Apple ਵੱਲੋਂ ”ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਦੇ ਅਧੀਨ ਇਕੱਤਰ ਕੀਤੇ ਡੇਟਾ ਦੀ ਵਰਤੋਂ ਸਿਹਤ, ਗਤੀਵਿਧੀ ਅਤੇ ਤੰਦਰੁਸਤੀ ਫ਼ੀਚਰਾਂ ਨੂੰ ਵਿਕਸਿਤ ਕਰਨ, ਬਿਹਤਰ ਬਣਾਉਣ ਅਤੇ ਉਨ੍ਹਾਂ ਦੀ ਕੁਸ਼ਲਤਾ ਨੂੰ ਸਮਝਣ ਲਈ ਕਰ ਸਕਦਾ ਹੈ। Apple ਦੁਆਰਾ ਵਿਸ਼ੇਸ਼ ਗਤੀਵਿਧੀ ਅਤੇ ਸਿਹਤ ਸੰਬੰਧੀ ਫ਼ੀਚਰਾਂ ਲਈ ਟ੍ਰੈਂਡ ਅਤੇ ਅਨੁਮਾਨਿਤ ਮਾਪਕਾਂ ਦੀ ਪਛਾਣ ਕਰਨ ਲਈ ”ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਡੇਟਾ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ”ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਦੇ ਅਧੀਨ ਇਕੱਤਰ ਕੀਤੇ ਗਏ ਸਿਹਤ ਐਪ ਡੇਟਾ ਦੀ ਵਰਤੋਂ ਅਜਿਹੇ ਮਾਡਲ ਵਿਕਸਿਤ ਕਰਨ ਅਤੇ ਬਿਹਤਰ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ਜੋ ਸਿਹਤ ਐਪ ਦੇ ਫ਼ੀਚਰਾਂ ਨੂੰ ਸਮਰੱਥ ਬਣਾਉਂਦੇ ਹਨ। ਉਦਹਾਰਨ ਲਈ, ਸਮੁੱਚੇ ਸਿਹਤ ਐਪ ਖੋਜ ਸਵਾਲਾਂ ਦੀ ਵਰਤੋਂ ਸਿਹਤ ਐਪ ਖੋਜ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ। ਤੁਹਾਡਾ ਡੇਟਾ ਕਿਸੇ ਹੋਰ ਉਦੇਸ਼ ਲਈ ਨਹੀਂ ਵਰਤਿਆ ਜਾਵੇਗਾ ਅਤੇ ਇਸ ਵਿੱਚ ਨਿੱਜੀ ਜਾਣਕਾਰੀ ਨਹੀਂ ਹੋਵੇਗੀ।
ਸੀਮਤ ਹਾਲਤਾਂ ਵਿੱਚ, ਏਕੀਕ੍ਰਿਤ ਕੀਤੇ ਗਏ ਡਾਟਾ ਨੂੰ Apple ਵੱਲੋਂ ਲੋੜ ਪੈਣ ‘ਤੇ ਸਿਹਤ ਅਤੇ ਮੈਡੀਕਲ ਦੀਆਂ ਉਚਿਤ ਰੈਗੂਲੇਟਰੀ ਅਥਾਰਟੀਆਂ ਦੇ ਨਾਲ ਰੈਗੂਲੇਟਰੀ ਸਪੁਰਦਗੀਆਂ ਵਿੱਚ ਸਹਾਇਤਾ ਕਰਨ ਲਈ ਸਾਂਝਾ ਕੀਤਾ ਜਾ ਸਕਦਾ ਹੈ। ਸਾਂਝੇ ਕੀਤੇ ਡੇਟਾ ਵਿੱਚ ਕੋਈ ਵਿਅਕਤੀਗਤ ਡੇਟਾ ਜਾਂ ਅਜਿਹਾ ਡੇਟਾ ਸ਼ਾਮਲ ਨਹੀਂ ਹੁੰਦਾ ਜਿਸ ਨਾਲ ਤੁਹਾਡੀ ਪਛਾਣ ਕੀਤੀ ਜਾ ਸਕੇ।
“ਸਿਹਤ ਅਤੇ ਗਤੀਵਿਧੀ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾਂ ਨੂੰ ਉੱਪਰ ਦੱਸੇ ਅਨੁਸਾਰ ਇਸ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ, ਵਰਤਣ ਅਤੇ ਇਸ ਨੂੰ ਜ਼ਾਹਰ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2025-12-12