ਸਿਹਤ ਰਿਕਾਰਡ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ
“ਸਿਹਤ ਰਿਕਾਰਡ ਨੂੰ ਬਿਹਤਰ ਬਣਾਓ” ਤੁਹਾਡੇ ਸਿਹਤ ਰਿਕਾਰਡ ਅਤੇ ਉਸ ਨਾਲ ਸੰਬੰਧਿਤ ਫ਼ੀਚਰਾਂ ਦੀ ਵਰਤੋਂ ਅਤੇ ਸ਼ਮੂਲੀਅਤ ਬਾਰੇ ਤੁਹਾਡੇ iPhone ਅਤੇ iPad ਤੋਂ ਕੁਝ ਜਾਣਕਾਰੀ Apple ਨੂੰ ਆਟੋਮੈਟਿਕਲੀ ਭੇਜਦਾ ਹੈ, ਤਾਂ ਕਿ Apple ਨੂੰ ਸਿਹਤ ਰਿਕਾਰਡ ਅਤੇ ਉਸ ਨਾਲ ਸੰਬੰਧਿਤ ਫ਼ੀਚਰ ਡਿਵੈਲਪ ਕਰਨ, ਬਿਹਤਰ ਬਣਾਉਣ ਅਤੇ ਸਮਝਣ ਵਿੱਚ ਮਦਦ ਮਿਲ ਸਕੇ। ਤੁਹਾਡਾ ਡੇਟਾ ਕਿਸੇ ਹੋਰ ਉਦੇਸ਼ ਲਈ ਨਹੀਂ ਵਰਤਿਆ ਜਾਵੇਗਾ।
“ਸਿਹਤ ਰਿਕਾਰਡ ਨੂੰ ਬਿਹਤਰ ਬਣਾਓ” ਦੇ ਹਿੱਸੇ ਵਜੋਂ ਇਕੱਠੀ ਕੀਤੀ ਜਾਣਕਾਰੀ ਵਿੱਚ ਤੁਹਾਡੇ ਸਿਹਤ ਰਿਕਾਰਡਾਂ ਵਿਚਲੀ ਕੁਝ ਜਾਣਕਾਰੀ (ਜਿਵੇਂ ਕਿ ਹਾਲਤ ਸੰਬੰਧੀ ਜਾਣਕਾਰੀ, ਦਵਾਈਆਂ ਸੰਬੰਧੀ ਜਾਣਕਾਰੀ, ਵਾਈਟਲਸ, ਟੀਕਾਕਰਨ, ਲੈਬ ਨਤੀਜੇ, ਹੋਰ ਕਾਰਵਾਈਆਂ ਅਤੇ ਸਿਹਤ ਐਪ ਦੇ ਸਿਹਤ ਰਿਕਾਰਡ ਸੈਕਸ਼ਨ ਤਹਿਤ ਇੰਪੋਰਟ ਅਤੇ ਸਟੋਰ ਕੀਤਾ ਹੋਰ ਸਿਹਤ ਰਿਕਾਰਡ ਡੇਟਾ ਜਿਵੇਂ ਕਿ ਤਸਦੀਕ ਕੀਤਾ ਜਾ ਸਕਣ ਵਾਲਾ ਸਿਹਤ ਰਿਕਾਰਡ ਡੇਟਾ) ਅਤੇ ਤੁਹਾਡੇ ਵੱਲੋਂ ਸਿਹਤ ਰਿਕਾਰਡ ਫ਼ੀਚਰਾਂ (ਜਿਵੇਂ ਕਿ ਤੁਹਾਡੇ ਸਿਹਤ ਰਿਕਾਰਡ ਟ੍ਰਾਂਸਫ਼ਰ ਕਰਨ ਸੰਬੰਧੀ ਵਿਸ਼ਲੇਸ਼ਣ ਡੇਟਾ, ਜਿਸ ਵਿੱਚ ਇਸ ਡੇਟਾ ਦਾ ਸਰੋਤ ਵੀ ਸ਼ਾਮਲ ਹੋ ਸਕਦਾ ਹੈ) ਦੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਸ਼ਾਮਲ ਹੁੰਦੀ ਹੈ। ਵਿਸ਼ਲੇਸ਼ਣ ਲਈ ਤੁਹਾਡੀ ਜਾਣਕਾਰੀ Apple ਨੂੰ ਭੇਜਣ ਤੋਂ ਪਹਿਲਾਂ ਇਸ ਵਿੱਚੋਂ ਉਹ ਡੇਟਾ ਹਟਾ ਦਿੱਤਾ ਜਾਂਦਾ ਹੈ ਜਿਸ ਨਾਲ ਤੁਹਾਡੀ ਵਿਅਕਤੀਗਤ ਤੌਰ ‘ਤੇ ਪਛਾਣ ਕੀਤੀ ਜਾ ਸਕੇ ਜਿਵੇਂ ਕਿ ਤੁਹਾਡਾ ਨਾਮ ਜਾਂ ਫ਼ੋਨ ਨੰਬਰ। ਹਾਲਾਂਕਿ ਇਸ ਪ੍ਰਕਿਰਿਆ ਦਾ ਉਦੇਸ਼ ਉਹ ਸਾਰੀ ਜਾਣਕਾਰੀ ਨੂੰ ਹਟਾਉਣਾ ਹੈ ਜਿਸ ਨਾਲ ਤੁਹਾਡੀ ਵਿਅਕਤੀਗਤ ਤੌਰ ‘ਤੇ ਪਛਾਣ ਕੀਤੀ ਜਾ ਸਕਦੀ ਹੈ ਪਰ ਫਿਰ ਵੀ ਇਹ ਸੰਭਵ ਹੈ ਕਿ Apple ਨੂੰ ਪਛਾਣ ਯੋਗ ਡੇਟਾ ਪ੍ਰਾਪਤ ਹੋ ਜਾਵੇ। ਜੇਕਰ ਵਿਅਕਤੀਗਤ ਤੌਰ ‘ਤੇ ਪਛਾਣ ਕੀਤੇ ਜਾਣ ਯੋਗ ਕੋਈ ਵੀ ਡੇਟਾ ਮਿਲਿਆ ਤਾਂ ਇਸਨੂੰ ਤੁਰੰਤ ਮਿਟਾ ਦਿੱਤਾ ਜਾਵੇਗਾ।
ਟ੍ਰਾਂਜ਼ਿਟ ਵਿੱਚ ਅਤੇ ਵਿਸ਼ਰਾਮ ‘ਤੇ ਹੋਣ ਵੇਲੇ Apple ਨੂੰ ਭੇਜੀ ਗਈ ਸਾਰੀ ਜਾਣਕਾਰੀ ਇਨਕ੍ਰਿਪਟ ਹੁੰਦੀ ਹੈ।
“ਸਿਹਤ ਰਿਕਾਰਡ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਦੇ ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ। ਤੁਸੀਂ ਕਿਸੇ ਵੀ ਸਮੇਂ ਆਪਣੇ ਸਿਹਤ ਰਿਕਾਰਡ ਸਾਂਝੇ ਕਰਨੇ ਬੰਦ ਕਰਨ ਦਾ ਵਿਕਲਪ ਚੁਣ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ ਸਿਹਤ ਰਿਕਾਰਡ ਨੂੰ ਬਿਹਤਰ ਬਣਾਓ ਨੂੰ ਬੰਦ ਕਰਨ ਲਈ ਟੈਪ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12