ਨਕਸ਼ਿਆਂ ਅਤੇ ਪਰਦੇਦਾਰੀ ਵਿੱਚ ਸੁਧਾਰ ਕਰੋ

Apple ਨਕਸ਼ਿਆਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


ਜੇਕਰ ਤੁਸੀਂ “ਨਕਸ਼ਿਆਂ ਵਿੱਚ ਸੁਧਾਰ ਕਰੋ” ਨੂੰ ਸਮਰੱਥ ਕਰਨ ਦਾ ਵਿਕਲਪ ਚੁਣਦੇ ਹੋ, Apple ਦੁਆਰਾ ਤੁਹਾਡੇ ਡਿਵਾਈਸ ’ਤੇ “ਮਹੱਤਵਪੂਰਨ ਟਿਕਾਣੇ” ਫ਼ੀਚਰ ਰਾਹੀਂ ਪ੍ਰਾਪਤ ਕੀਤੇ GPS ਕੋਆਰਡੀਨੇਟ ਇਕੱਠੇ ਕੀਤੇ ਜਾਣਗੇ ਉਹਨਾਂ ਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਸੜਕ ਦੇ ਪਤੇ ਨਾਲ ਜੋੜਿਆ ਜਾਵੇਗਾ। ਇਸ ਨਾਲ Apple ਵੱਲੋਂ ਉਸਦੇ ਅਤੇ ਹੋਰ ਪਤਿਆਂ ਦੇ ਭੂਗੋਲਿਕ ਟਿਕਾਣੇ ਦਾ ਬਿਹਤਰ ਅੰਦਾਜ਼ਾ ਲਗਾਇਆ ਜਾ ਸਕੇਗਾ। ਨਕਸ਼ੇ ਅਤੇ Apple ਦੇ ਹੋਰ ਟਿਕਾਣਾ-ਅਧਾਰਿਤ ਉਤਪਾਦ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ Apple ਦੁਆਰਾ ਸਿਰਫ਼ ਨਤੀਜੇ ਵਾਲੇ ਕੋਆਰਡੀਨੇਟਾਂ ਨੂੰ ਗੁਮਨਾਮ ਰੂਪ ਵਿੱਚ ਰੱਖਿਆ ਜਾਵੇਗਾ। ਤੁਹਾਡਾ iOS, iPadOS ਜਾਂ visionOS ਡਿਵਾਈਸ ਸਮੇਂ-ਸਮੇਂ ‘ਤੇ Apple ਨੂੰ ਐਪਾਂ ਦੇ ਨਾਮ ਸਮੇਤ ਉਹਨਾਂ ਸਥਾਨਾਂ ਅਤੇ ਸਮੇਂ ਸੰਬੰਧੀ ਜਾਣਕਾਰੀ ਵੀ ਅਗਿਆਤ ਅਤੇ ਇਨਕ੍ਰਿਪਟ ਰੂਪ ਵਿੱਚ ਭੇਜੇਗਾ ਜਦੋਂ ਤੁਸੀਂ ਐਪ ਲਾਂਚ ਕੀਤੇ ਸੀ ਤਾਂ ਜੋ ਨਕਸ਼ੇ ਐਪ ਅਤੇ Apple ਦੇ ਹੋਰ ਸਥਾਨ ਆਧਾਰਿਤ ਉਤਪਾਦ ਅਤੇ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ।

ਤੁਸੀਂ ਕਿਸੇ ਵੀ ਵੇਲੇ ਆਪਣੇ iOS, iPadOS ਜਾਂ visionOS ਡਿਵਾਈਸ ਵਿੱਚ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਸਿਸਟਮ ਸੇਵਾਵਾਂ ਵਿੱਚ ਜਾ ਕੇ, ਫਿਰ “ਨਕਸ਼ੇ ਬਿਹਤਰ ਬਣਾਓ” ਨੂੰ ਬੰਦ ਕਰੋ ‘ਤੇ ਟੈਪ ਕਰ ਕੇ ਇਸ ਨੂੰ ਅਸਮਰੱਥ ਕਰ ਸਕਦੇ ਹੋ। Mac ‘ਤੇ, ਤੁਸੀਂ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਪਰਦੇਦਾਰੀ > ਟਿਕਾਣਾ ਸੇਵਾਵਾਂ ‘ਤੇ ਜਾ ਕੇ ਸਿਸਟਮ ਸੇਵਾਵਾਂ ਦੇ ਨਾਲ ਲਿਖੇ “ਵੇਰਵੇ” ‘ਤੇ ਕਲਿੱਕ ਕਰ ਕੇ ਫਿਰ “ਮਹੱਤਵਪੂਰਨ ਟਿਕਾਣੇ” ਨੂੰ ਅਣਚੁਣਿਆ ਕਰ ਕੇ “ਮਹੱਤਵਪੂਰਨ ਟਿਕਾਣੇ” ਨੂੰ ਬੰਦ ਕਰ ਸਕਦੇ ਹੋ।

2025-12-12