ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ
“ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ” ਨੂੰ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਸਾਡੇ ਸੁਰੱਖਿਆ-ਸੰਬੰਧਿਤ ਫ਼ੀਚਰਾਂ ਵੱਲੋਂ ਤੁਹਾਡੇ iOS ਡਿਵਾਈਸ ਅਤੇ Apple Watch ਤੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ “ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ” Apple ਨੂੰ ਭੇਜਦਾ ਹੈ ਤਾਂ ਕਿ ਉਹਨਾਂ ਦਾ ਸਮਰਥਨ ਕਰਨ ਵਾਲੇ ਐਲਗੋਰਿਦਮ ਸਮੇਤ ਸੁਰੱਖਿਆ ਫ਼ੀਚਰਾਂ ਦੀ ਪ੍ਰਭਾਵਸ਼ੀਲਤਾ ਨੂੰ ਵਿਕਸਿਤ ਅਤੇ ਬਿਹਤਰ ਬਣਾਇਆ ਜਾ ਸਕੇ ਅਤੇ ਉਸ ਨੂੰ ਸਮਝਿਆ ਜਾ ਸਕੇ। ਇਸ ਵਿੱਚ ਰਾ-ਸੈਂਸਰ ਡੇਟਾ, ਸੁਰੱਖਿਆ ਸੰਬੰਧਿਤ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਅਤੇ ਤੁਹਾਡੇ ਵੱਲੋਂ ਇਹਨਾਂ ਫ਼ੀਚਰਾਂ ਦੀ ਹੋਣ ਵਾਲੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਤੁਹਾਡਾ ਡੇਟਾ ਕਿਸੇ ਹੋਰ ਉਦੇਸ਼ ਲਈ ਨਹੀਂ ਵਰਤਿਆ ਜਾਵੇਗਾ ਅਤੇ ਇਸ ਵਿੱਚ ਨਿੱਜੀ ਤੌਰ ‘ਤੇ ਪਛਾਣ ਕੀਤੇ ਜਾਣ ਯੋਗ ਜਾਣਕਾਰੀ ਨਹੀਂ ਹੋਵੇਗੀ।
“ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ” ਦੇ ਭਾਗ ਵਜੋਂ ਇਕੱਤਰ ਕੀਤੀ ਗਈ ਇਸ ਜਾਣਕਾਰੀ ਵਿੱਚ ਸਾਡੀ ਸੁਰੱਖਿਆ ਸੰਬੰਧੀ ਫ਼ੀਚਰਾਂ ਅਤੇ ਸੈਂਸਰਾਂ ਤੋਂ ਤੁਹਾਡੇ ਟਿਕਾਣੇ, ਸੁਰੱਖਿਆ ਅਲਰਟ ਅਤੇ ਇਹਨਾਂ ਫ਼ੀਚਰਾਂ ਦੇ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦੇ ਬਾਰੇ ਜਾਣਕਾਰੀ ਵਰਗਾ ਕੁਝ ਡੇਟਾ ਸ਼ਾਮਲ ਹੋ ਸਕਦਾ ਹੈ। ਉਦਾਹਰਨ ਵਜੋਂ, ਦੁਰਘਟਨਾ ਦਾ ਪਤਾ ਲਗਾਉਣ ਲਈ ਇਸ ਵਿੱਚ ਅਜਿਹਾ ਡੇਟਾ ਸ਼ਾਮਲ ਹੋ ਸਕਦਾ ਹੈ ਜਿਸ ਦੀ ਵਰਤੋਂ ਗੰਭੀਰ ਦੁਰਘਟਨ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਗਤੀ (ਜਿਵੇਂ ਐਕਸੈਲਰੋਮੀਟਰ, ਜਾਇਰੋਸਕੋਪ, ਬੈਰੋਮੀਟ੍ਰਿਕ ਪ੍ਰੈਸ਼ਰ, ਅਤੇ ਮੈਗਨਟੋਮੀਟਰ ਸੈਂਸਰ ਡੇਟਾ), ਡ੍ਰਾਈਵਿੰਗ ਜਾਣਕਾਰੀ ਅਤੇ ਗਤੀਵਿਧੀ (ਜਿਵੇਂ ਕਿ ਤੁਹਾਡੀ ਯਾਤਰਾ ਦੀ ਸੁਭਾਵਿਕ ਦਿਸ਼ਾ, ਡ੍ਰਾਈਵਿੰਗ ਵਿੱਚ ਲੱਗਣ ਵਾਲਾ ਸਮਾਂ ਅਤੇ ਗਤੀ-ਸੰਬੰਧੀ ਡੇਟਾ), ਅਤੇ ਹੋਰ ਜਾਣਕਾਰੀ, ਜੋ ਪਛਾਣੀ ਗਈ ਦੁਰਘਟਨਾ ਨਾਲ ਸੰਬੰਧਿਤ ਜਾਂ ਇਸ ਤੋਂ ਇਕੱਤਰ ਕੀਤੀ ਗਈ ਹੋ ਸਕਦੀ ਹੈ (ਜਿਵੇਂ ਕਿ ਦੁਰਘਟਨਾ ਦਾ ਘੱਟ ਸਟੀਕ ਟਿਕਾਣਾ ਅਤੇ ਇਸਦੇ ਵਾਪਰਨ ਦਾ ਸਮਾਂ, ਸੂਰਜ ਦੀ ਦਿਸ਼ਾ ਅਤੇ ਆਲੇ-ਦੁਆਲੇ ਦੀ ਆਵਾਜ਼ ਦੇ ਪੱਧਰ)।
Apple ਤੁਹਾਡੇ ਵੱਲੋਂ ਭਰਿਆ ਗਿਆ ਕੁਝ ਡੇਟਾ ਇਕੱਤਰ ਕਰ ਸਕਦਾ ਹੈ, ਜਿਸ ਵਿੱਚ ਜਨਸੰਖਿਆ ਸੰਬੰਧੀ ਜਾਣਕਾਰੀ (ਜਿਵੇਂ ਕਿ ਲਿੰਗ ਅਤੇ ਅੰਦਾਜ਼ਨ ਉਮਰ) ਅਤੇ ਕਿਸੇ ਇਵੈਂਟ ਦੇ ਸਮੇਂ ਤੁਹਾਡੇ ਡਿਵਾਈਸ ਸਥਿਤੀ ਦਾ ਡੇਟਾ, ਜਿਸ ਵਿੱਚ Wi-Fi ਜਾਂ ਮੋਬਾਈਲ ਸਿਗਨਲ, ਸੰਸਕਰਨ, ਸੌਫ਼ਟਵੇਅਰ ਸੰਸਕਰਨ ਅਤੇ ਇਹ ਸ਼ਾਮਲ ਹੈ ਕਿ ਤੁਹਾਡਾ ਡਿਵਾਈਸ ਕਿਸੇ ਹੋਰ Apple ਡਿਵਾਈਸ ਜਿਵੇਂ ਕਿ ਤੁਹਾਡੀ Watch ਨਾਲ ਪੇਅਰ ਕੀਤਾ ਗਿਆ ਸੀ ਜਾਂ ਨਹੀਂ।
Apple ਵੱਲੋਂ ਤੁਹਾਡੇ ਵਾਤਾਵਰਣ, ਡਿਵਾਈਸਾਂ ਦੇ ਵਿਚਕਾਰ ਇੰਟਰੈਕਸ਼ਨ, ਕਿਸੇ ਫ਼ੀਚਰ ਦੀ ਕਿੰਨੇ ਸਮੇਂ ਤੱਕ ਵਰਤੋਂ ਕੀਤੀ ਗਈ, ਤੀਜੀ-ਧਿਰ ਵੱਲੋਂ ਸਮਰੱਥ ਕੀਤੇ ਜਾਣ ਦੀ ਜਾਣਕਾਰੀ ਸਮੇਤ ਸੁਰੱਖਿਆ-ਸੰਬੰਧੀ ਸੂਚਨਾਵਾਂ, ਐਪਾਂ, ਸੈਟਿੰਗਾਂ ਅਤੇ ਫ਼ੀਚਰਾਂ ਦੀ ਤੁਹਾਡੀ ਵਰਤੋਂ ਸੰਬੰਧੀ ਜਾਣਕਾਰੀ ਅਤੇ ਕਿਸੇ ਵਿਸ਼ੇਸ਼ ਫ਼ੀਚਰ ਦੀ ਤੁਹਾਡੇ ਵੱਲੋਂ ਵਰਤੋਂ ਦੌਰਾਨ ਐਮਰਜੈਂਸੀ ਕਾਲ ਕੀਤੀ ਗਈ ਸੀ ਜਾਂ ਨਹੀਂ ਅਤੇ ਕਿਸ ਨੂੰ ਕੀਤੀ ਗਈ ਸੀ, ਵਰਗੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉੱਪਰ ਦਿੱਤਾ ਸਾਰਾ ਡੇਟਾ Apple ਨੂੰ ਭੇਜਣ ਤੋਂ ਪਹਿਲਾਂ ਉਸ ਨੂੰ ਤੁਹਾਡੇ iOS ਡਿਵਾਈਸ ਅਤੇ Apple Watch ‘ਤੇ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।
“ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾਂ ਨੂੰ ਉੱਪਰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ, ਵਰਤੋਂ ਕਰਨ ਅਤੇ ਇਸ ਨੂੰ ਜ਼ਾਹਰ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਪ੍ਰਕਿਰਿਆ ਅਤੇ ਸਟੋਰ ਕੀਤੀ ਜਾ ਸਕਦੀ ਹੈ।
ਤੁਸੀਂ ਕਿਸੇ ਵੀ ਸਮੇਂ “ਸੁਰੱਖਿਆ ਫ਼ੀਚਰਾਂ ਨੂੰ ਬਿਹਤਰ ਬਣਾਓ” ਨੂੰ ਅਸਮਰੱਥ ਕਰਨਾ ਚੁਣ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ> ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾ ਕੇ ਸੁਰੱਖਿਆ ਨੂੰ ਬਿਹਤਰ ਬਣਾਓ ਨੂੰ ਬੰਦ ਕਰਨ ਲਈ ਟੈਪ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12