Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ ਅਤੇ ਪਰਦੇਦਾਰੀ

“Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਵੱਲੋਂ Apple ਨੂੰ ਆਡੀਓ ਇੰਟਰੈਕਸ਼ਨ ਦਾ ਨਮੂਨਾ ਸਟੋਰ ਕਰਨ ਅਤੇ ਕਰਮਚਾਰੀਆਂ ਨੂੰ ਇਸਦੀ ਸਮੀਖਿਆ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਜਿਸ ਨਾਲ Apple ਨੂੰ Siri ਡਿਕਟੇਸ਼ਨ ਅਤੇ ਅਨੁਵਾਦ ਜਾਂ ਵੌਇਸ ਕੰਟਰੋਲ ਵਰਗੇ ਹੋਰ ਸੀਮਤ ਭਾਸ਼ਾ ਪ੍ਰਕਿਰਿਆ ਫ਼ੀਚਰ ਬਣਾਉਣ ਅਤੇ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
 

“Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” Apple ਨੂੰ ਆਡੀਓ ਇੰਟਰੈਕਸ਼ਨ ਦਾ ਨਮੂਨਾ ਸਟੋਰ ਕਰਨ ਅਤੇ ਕਰਮਚਾਰੀਆਂ ਨੂੰ ਇਸਦੀ ਸਮੀਖਿਆ ਕਰਨ ਦੀ ਆਗਿਆ ਦਿੰਦਾ ਹੈ ਜਿਸ ਨਾਲ Apple ਨੂੰ Siri ਡਿਕਟੇਸ਼ਨ ਅਤੇ ਅਨੁਵਾਦ ਜਾਂ ਵੌਇਸ ਕੰਟਰੋਲ ਵਰਗੇ ਹੋਰ ਭਾਸ਼ਾ ਪ੍ਰਕਿਰਿਆ ਦੇ ਸੀਮਤ ਫ਼ੀਚਰ ਬਣਾਉਣ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।


Siri ਅਤੇ ਡਿਕਟੇਸ਼ਨ

ਜੇਕਰ ਤੁਸੀਂ Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਉਣ ਦੀ ਚੋਣ ਕੀਤੀ ਹੈ ਤਾਂ Apple ਤੁਹਾਡੀ Siri ਅਤੇ ਡਿਕਟੇਸ਼ਨ ਨਾਲ ਗੱਲਬਾਤ ਦੀ ਆਡੀਓ ਸਟੋਰ ਕਰ ਸਕਦਾ ਹੈ। ਆਡੀਓ ਡੇਟਾ, ਟ੍ਰਾਂਸਕ੍ਰਿਪਟ ਅਤੇ ਇਸ ਨਾਲ ਸੰਬੰਧਿਤ ਬੇਨਤੀਆਂ ਦਾ ਡੇਟਾ, ਜਿਵੇਂ ਕਿ ਤੁਹਾਡੇ ਵੱਲੋਂ ਕੀਤੀ ਬੇਨਤੀ ਦੀ ਸ਼੍ਰੇਣੀ, ਡਿਵਾਈਸ ਦੀਆਂ ਵਿਸ਼ੇਸ਼ਤਾਵਾਂ, ਕਾਰਗੁਜ਼ਾਰੀ ਦੇ ਅੰਕੜੇ ਅਤੇ ਬੇਨਤੀ ਕਰਨ ਸਮੇਂ ਤੁਹਾਡੇ ਡਿਵਾਈਸ ਦੇ ਅੰਦਾਜ਼ਨ ਟਿਕਾਣੇ ਨੂੰ Siri, ਡਿਕਟੇਸ਼ਨ, ਖੋਜੋ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿੱਚ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਵਿਕਸਤ ਕਰਨ ਅਤੇ ਸੁਧਾਰਨ ਲਈ ਵਰਤਿਆ ਜਾ ਸਕਦਾ ਹੈ। ਉਦਾਹਰਨ ਵਜੋਂ ਟ੍ਰਾਂਸਕ੍ਰਿਪਟ ਦੀ ਵਰਤੋਂ Siri, ਖੋਜ, ਵੌਇਸ ਕੰਟਰੋਲ, ਅਨੁਵਾਦ ਅਤੇ ਆਟੋਮੈਟਿਕ ਬੋਲਾਂ ਨੂੰ ਪਛਾਣਨ ਵਾਲੇ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਡੇਟਾ ਦੇ ਇੱਕ ਹਿੱਸੇ ਦੀ ਸਮੀਖਿਆ ਦਰਜੇਕਾਰਾਂ ਵੱਲੋਂ ਕੀਤੀ ਜਾ ਸਕਦੀ ਹੈ, ਜਦਕਿ ਆਡੀਓ ਦੀ ਸਮੀਖਿਆ ਸਿਰਫ਼ Apple ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ।

ਤੁਹਾਡਾ ਬੇਨਤੀਆਂ ਦੀ ਹਿਸਟਰੀ, ਜਿਸ ਵਿੱਚ ਤੁਹਾਡਾ ਆਡੀਓ ਡੇਟਾ, ਟ੍ਰਾਂਸਕ੍ਰਿਪਟ ਅਤੇ ਸੰਬੰਧਿਤ ਬੇਨਤੀ ਡੇਟਾ ਸ਼ਾਮਲ ਹੁੰਦਾ ਹੈ, ਨੂੰ ਇੱਕ ਬੇਤਰਤੀਬ, ਡਿਵਾਈਸ ਵੱਲੋਂ ਤਿਆਰ ਕੀਤੇ ਪਛਾਣਕਰਤਾ ਨਾਲ ਜੋੜਿਆ ਜਾਂਦਾ ਹੈ ਜੋ ਘੰਟੇ ਵਿੱਚ ਕਈ ਵਾਰ ਬਦਲਦਾ ਰਹਿੰਦਾ ਹੈ ਅਤੇ ਇਸਨੂੰ ਤੁਹਾਡੇ Apple ਖਾਤੇ ਜਾਂ ਈਮੇਲ ਪਤੇ ਨਾਲ ਬੰਨ੍ਹਿਆ ਨਹੀਂ ਜਾਂਦਾ। Apple ਵੱਲੋਂ ਇਸ ਡੇਟਾ ਨੂੰ ਦੋ ਸਾਲ ਤੱਕ ਸਾਂਭਿਆ ਅਤੇ ਵਰਤਿਆ ਜਾ ਸਕਦਾ ਹੈ ਅਤੇ ਤੁਹਾਡੀਆਂ ਸਮੀਖਿਆ ਹੋ ਚੁੱਕੀਆਂ ਇੰਟਰੈਕਸ਼ਨਾਂ ਦੇ ਇੱਕ ਛੋਟੇ ਹਿੱਸੇ ਨੂੰ Siri, ਡਿਕਟੇਸ਼ਨ, ਖੋਜੋ ਅਤੇ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਫ਼ੀਚਰਾਂ ਦੇ ਚੱਲ ਰਹੇ ਸੁਧਾਰ ਲਈ ਦੋ ਸਾਲਾਂ ਤੋਂ ਬਾਅਦ ਵੀ ਸਾਂਭਿਆ ਜਾ ਸਕਦਾ ਹੈ।

Siri ਅਤੇ ਡਿਕਟੇਸ਼ਨ ਨਾਲ ਤੁਹਾਡੀਆਂ ਇੰਟਰੈਕਸ਼ਨਾਂ ਦੀ ਹਿਸਟਰੀ ਤੁਹਾਡੇ ਡਿਵਾਈਸ ’ਤੇ ਸਟੋਰ ਕੀਤੀ ਜਾਂਦੀ ਹੈ ਅਤੇ Siri ਨਾਲ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਤੁਹਾਡੀਆਂ ਬੇਨਤੀਆਂ ਦੀ ਹਿਸਟਰੀ ਨੂੰ ਮਾਰਕਿਟਿੰਗ ਪ੍ਰੋਫ਼ਾਈਲ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਅਤੇ ਇਹ ਕਦੇ ਵੀ ਕਿਸੇ ਨੂੰ ਵੇਚੀ ਨਹੀਂ ਜਾਂਦੀ।

ਜੇ Siri ਜਾਂ ਡਿਕਟੇਸ਼ਨ ਵਿੱਚੋਂ ਕਿਸੇ ਇੱਕ ਨਾਲ ਤੁਹਾਡੀ ਗੱਲਬਾਤ ਨੂੰ ਸਮੀਖਿਆ ਲਈ ਚੁਣਿਆ ਜਾਂਦਾ ਹੈ ਤਾਂ ਤੁਹਾਡੀ ਬੇਨਤੀ ਅਤੇ Siri ਵੱਲੋਂ ਦਿੱਤੇ ਜਵਾਬ ਦੀ ਸਟੀਕਤਾ ਦਾ ਪਤਾ ਲਗਾਉਣ ਲਈ ਅਤੇ ਆਮ ਰੂਪ ਵਿੱਚ Siri, ਡਿਕਟੇਸ਼ਨ, ਖੋਜੋ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿੱਚ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਵਿਕਸਤ ਕਰਨ ਅਤੇ ਸੁਧਾਰਨ ਲਈ ਵਿਸ਼ਲੇਸ਼ਣ ਕੀਤਾ ਜਾਵੇਗਾ। ਤੁਹਾਡੀ ਬੇਨਤੀ ਦੇ ਸੰਦਰਭ ਮੁਤਾਬਕ ਸਮੀਖਿਅਕ ਵੱਲੋਂ ਤੁਹਾਡੀ ਬੇਨਤੀ ਨਾਲ ਸਿੱਧਾ ਸੰਬੰਧਿਤ ਹੋਰ ਪ੍ਰਸੰਗਿਕ ਡੇਟਾ, ਜਿਵੇਂ ਕਿ ਤੁਹਾਡੇ ਸੰਪਰਕਾਂ ਦੇ ਨਾਮ ਜਾਂ ਤੁਹਾਡੇ ਡਿਵਾਈਸ ਉੱਪਰ ਇੰਸਟਾਲ ਹੋਈਆਂ ਐਪਾਂ, ਨੂੰ Siri ਦੇ ਜਵਾਬਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਐਕਸੈੱਸ ਕੀਤਾ ਜਾ ਸਕਦਾ ਹੈ। ਸਿਰਫ਼ Apple ਕਰਮਚਾਰੀ ਹੀ ਸਖ਼ਤ ਪਰਦੇਦਾਰੀ ਬੰਦਸ਼ਾਂ ਅਧੀਨ ਤੁਹਾਡੀ Siri ਅਤੇ ਡਿਕਟੇਸ਼ਨ ਨਾਲ ਹੁੰਦੀ ਗੱਲਬਾਤ ਨੂੰ ਐਕਸੈੱਸ ਕਰ ਸਕਦੇ ਹਨ। ਤੁਸੀਂ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਲਈ ਆਪਣੀਆਂ ਸੈਟਿੰਗਾਂ ਨੂੰ ਕਦੇ ਵੀ ਬਦਲ ਸਕਦੇ ਹੋ। ਅਜਿਹਾ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ‘ਤੇ ਜਾਓ।

ਤੁਸੀਂ ਆਪਣੇ ਡਿਵਾਈਸ ਵਿੱਚ ਸਾਂਭੇ ਗਏ ਆਪਣੇ Siri ਅਤੇ ਡਿਕਟੇਸ਼ਨ ਬਾਰੇ ਕੀਤੀਆਂ ਬੇਨਤੀਆਂ ਦੇ ਟ੍ਰਾਂਸਕ੍ਰਿਪਟ ਨੂੰ ਸੈਟਿੰਗਾਂ > Siri > Siri ਅਤੇ ਡਿਕਟੇਸ਼ਨ ਹਿਸਟਰੀ ਵਿੱਚ ਜਾ ਕੇ “Siri ਅਤੇ ਡਿਕਟੇਸ਼ਨ ਹਿਸਟਰੀ ਡਿਲੀਟ ਕਰੋ” ’ਤੇ ਟੈਪ ਕਰ ਕੇ ਡਿਲੀਟ ਕਰ ਸਕਦੇ ਹੋ।

ਤੁਸੀਂ ਸੈਟਿੰਗਾਂ > ਆਮ > ਕੀਬੋਰਡ ਵਿੱਚ ਜਾ ਕੇ “ਡਿਕਟੇਸ਼ਨ ਸਮਰੱਥ ਕਰੋ” ਨੂੰ ਬੰਦ ਕਰਨ ਲਈ ਟੈਪ ਕਰਕੇ Siri ਅਤੇ ਡਿਕਟੇਸ਼ਨ ਨੂੰ ਅਸਮਰੱਥ ਕਰ ਸਕਦੇ ਹੋ। ਫਿਰ ਸੈਟਿੰਗਾਂ > Siri > “Siri ਨਾਲ ਗੱਲ ਕਰੋ” ’ਤੇ ਜਾ ਕੇ “ਬੰਦ ਕਰੋ” ਅਤੇ ਸੈਟਿੰਗਾਂ > Siri ‘ਤੇ ਜਾਓ ਅਤੇ “Siri ਦੇ ਲਈ ਹੋਮ ਬਟਨ ਦਬਾਓ” ਜਾਂ “Siri ਦੇ ਲਈ ਸਾਈਡ ਬਟਨ ਦਬਾਓ” ਨੂੰ ਬੰਦ ਕਰਨ ਲਈ ਟੈਪ ਕਰੋ। ਜੇਕਰ ਤੁਸੀਂ Siri ਅਤੇ ਡਿਕਟੇਸ਼ਨ ਨੂੰ ਅਸਮਰੱਥ ਕਰਦੇ ਹੋ ਤਾਂ ਤੁਹਾਡੇ ਡਿਵਾਈਸ ’ਤੇ ਸਟੋਰ ਕੀਤੀਆਂ ਅਤੇ ਤੁਹਾਡੇ ਅਨੁਭਵ ਨੂੰ ਤੁਹਾਡੇ ਅਨੁਸਾਰੀ ਬਣਾਉਣ ਲਈ ਵਰਤੀਆਂ ਗਈਆਂ ਤੁਹਾਡੀਆਂ Siri ਅਤੇ ਡਿਕਟੇਸ਼ਨ ਬੇਨਤੀਆਂ ਦੀਆਂ ਟ੍ਰਾਂਸਕ੍ਰਿਪਟਾਂ ਡਿਲੀਟ ਕਰ ਦਿੱਤੀਆਂ ਜਾਣਗੀਆਂ।

ਅਨੁਵਾਦ ਕਰੋ

ਜੇ ਤੁਸੀਂ “Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਦੀ ਚੋਣ ਕੀਤੀ ਹੋਈ ਹੈ ਤਾਂ ਬੇਤਰਤੀਬੇ, ਗਤੀਸ਼ੀਲ ਅਤੇ ਡਿਵਾਈਸ-ਜਨਰੇਟਡ ਪਛਾਣਕਰਤਾਵਾਂ ਨਾਲ ਸੰਬੰਧਿਤ ਤੁਹਾਡੀਆਂ ਆਡੀਓ, ਟੈਕਸਟ ਇਨਪੁੱਟ ਅਤੇ ਤੁਹਾਡੀਆਂ ਅਨੁਵਾਦ ਬੇਨਤੀਆਂ ਦੀਆਂ ਟ੍ਰਾਂਸਕ੍ਰਿਪਟਾਂ ਨੂੰ ਸਟੋਰ ਕੀਤਾ ਜਾ ਸਕਦਾ ਹੈ ਅਤੇ Siri, ਡਿਕਟੇਸ਼ਨ ਤੇ ਅਨੁਵਾਦ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿਚਲੇ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਵਿਕਸਤ ਕਰਨ ਅਤੇ ਬਿਹਤਰ ਬਣਾਉਣ ਲਈ ਇਹਨਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ।

Apple ਦੀ Siri, ਡਿਕਟੇਸ਼ਨ, ਅਨੁਵਾਦ ਅਤੇ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਵਿਕਸਤ ਕਰਨ ਅਤੇ ਸੁਧਾਰ ਕਰਨ ਵਿੱਚ ਮਦਦ ਲਈ ਤੁਹਾਡੀਆਂ ਅਨੁਵਾਦ ਬੇਨਤੀਆਂ ਨੂੰ ਦੋ ਸਾਲ ਤੱਕ ਲਈ ਸਾਂਭਿਆ ਜਾ ਸਕਦਾ ਹੈ। ਉਦਾਹਰਨ ਵਜੋਂ ਟ੍ਰਾਂਸਕ੍ਰਿਪਟ ਦੀ ਵਰਤੋਂ Siri, ਖੋਜ, ਵੌਇਸ ਕੰਟਰੋਲ, ਅਨੁਵਾਦ ਅਤੇ ਆਟੋਮੈਟਿਕ ਬੋਲਾਂ ਨੂੰ ਪਛਾਣਨ ਵਾਲੇ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਸਕਦਾ ਹੈ। ਜੇ ਤੁਹਾਡੀਆਂ ਅਨੁਵਾਦ ਇੰਟਰੈਕਸ਼ਨਾਂ ਵਿੱਚੋਂ ਕਿਸੇ ਇੱਕ ਨੂੰ ਸਮੀਖਿਆ ਲਈ ਚੁਣਿਆ ਜਾਂਦਾ ਹੈ ਤਾਂ ਅਨੁਵਾਦ ਦੀ ਬੇਨਤੀ ਅਤੇ ਅਨੁਵਾਦ ਦੇ ਜਵਾਬ ਦਾ ਸਟੀਕਤਾ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣ ਕੀਤਾ ਜਾਵੇਗਾ। ਸਿਰਫ਼ Apple ਕਰਮਚਾਰੀ ਹੀ ਸਖ਼ਤ ਪਰਦੇਦਾਰੀ ਬੰਦਸ਼ਾਂ ਅਧੀਨ ਤੁਹਾਡੇ ਅਨੁਵਾਦ ਆਡੀਓ ਨੂੰ ਐਕਸੈੱਸ ਕਰ ਸਕਦੇ ਹਨ। ਤੁਹਾਡੀਆਂ ਸਮੀਖਿਆ ਕੀਤੀਆਂ ਜਾ ਚੁੱਕੀਆਂ ਅਨੁਵਾਦ ਇੰਟਰੈਕਸ਼ਨਾਂ ਦੇ ਕੁਝ ਹਿੱਸਿਆਂ ਨੂੰ Siri, ਡਿਕਟੇਸ਼ਨ, ਅਨੁਵਾਦ ਅਤੇ Apple ਉਤਪਾਦਾਂ ਤੇ ਸੇਵਾਵਾਂ ਵਿੱਚ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਦੋ ਸਾਲ ਤੋਂ ਵੱਧ ਸਮੇਂ ਤੱਕ ਰੱਖਿਆ ਜਾ ਸਕਦਾ ਹੈ।

ਆਮ

ਤੁਸੀਂ iPhone ਜਾਂ iPad ਨੂੰ ਸੈੱਟ ਅੱਪ ਕਰਦੇ ਸਮੇਂ ਸ਼ਾਮਲ ਹੋਣ ਸੰਬੰਧੀ ਜੋ ਤਰਜੀਹ ਚੁਣੋਗੇ ਉਹ ਉਸ iPhone ਜਾਂ iPad ਨਾਲ ਸੈੱਟ ਅੱਪ ਕੀਤੇ ਹਰੇਕ Apple ਨਾਲ ਜੁੜੇ ਡਿਵਾਈਸ ਜਾਂ ਸਮਰਥਿਤ HomeKit ਐਕਸੈੱਸਰੀ ਉੱਪਰ ਲਾਗੂ ਹੋਵੇਗੀ ਜਿਸ ਵਿੱਚ Siri ਚਾਲੂ ਹੈ। ਤੁਸੀਂ ਇਸਨੂੰ ਬਾਅਦ ਵਿੱਚ ਸੈਟਿੰਗਾਂ ਵਿੱਚ ਜਾ ਕੇ ਹਰੇਕ ਡਿਵਾਈਸ ਲਈ ਬਦਲ ਸਕਦੇ ਹੋ।

“Siri ਅਤੇ ਡਿਕਟੇਸ਼ਨ ਨੂੰ ਬਿਹਤਰ ਬਣਾਓ” ਨੂੰ ਸਮਰੱਥ ਕਰ ਕੇ ਤੁਸੀਂ Apple ਦੇ ਅਤੇ ਉਸਦੀਆਂ ਸਹਾਇਕ ਕੰਪਨੀਆਂ ਅਤੇ ਏਜੰਟਾ ਨੂੰ, Siri, ਡਿਕਟੇਸ਼ਨ, ਖੋਜੋ, ਅਨੁਵਾਦ ਅਤੇ Apple ਉਤਪਾਦਾਂ ਅਤੇ ਸੇਵਾਵਾਂ ਵਿੱਚ ਭਾਸ਼ਾ ਪ੍ਰਕਿਰਿਆ ਦੇ ਹੋਰ ਸੀਮਤ ਕਾਰਜ ਮੁਹੱਈਆ ਕਰਵਾਉਣ ਅਤੇ ਇਹਨਾਂ ਨੂੰ ਵਿਕਸਤ ਕਰਨ ਲਈ, ਉੱਪਰ ਦੱਸੇ ਮੁਤਾਬਕ ਇਸ ਜਾਣਕਾਰੀ ਨੂੰ ਟ੍ਰਾਂਸਮਿਟ ਕਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ। Apple ਦੁਆਰਾ ਇਹ ਜਾਣਕਾਰੀ ਤੀਜੀ-ਧਿਰ ਦੇ ਭਰੋਸੇਮੰਦ ਸੇਵਾ ਪ੍ਰਦਾਤਾ ਕੋਲ ਸਟੋਰ ਕੀਤੀ ਜਾ ਸਕਦੀ ਹੈ। Apple ਵੱਲੋਂ ਤੁਹਾਡੀ Siri, ਡਿਕਟੇਸ਼ਨ ਜਾਂ ਅਨੁਵਾਦ ਦੀ ਵਰਤੋਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।

2026-02-11