Apple Intelligence ਅਤੇ ਪਰਦੇਦਾਰੀ
Apple Intelligence ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।
Apple Intelligence ਜੈਨਰੇਟਿਵ AI ਫ਼ੀਚਰਾਂ ਦਾ ਸਿਸਟਮ ਹੈ, ਜਿਸ ਦੀ ਤੁਹਾਡੀ ਰੋਜ਼ਾਨਾ ਦੇ ਕੰਮਾਂ ਵਿੱਚ ਮਦਦ ਕਰਨ ਵਿੱਚ ਮੁਹਾਰਤ ਹੈ। Apple Intelligence ਨਾਲ ਤੁਹਾਨੂੰ ਆਪਣੀਆਂ ਈਮੇਲ ਜਾਂ ਨੋਟਸ ਮੁੜ-ਲਿਖਣ ਜਾਂ ਪਰੂਫ਼ਰੀਡ ਕਰਨ, ਖੁੰਝ ਗਏ ਸੁਨੇਹਿਆਂ ਦਾ ਸੰਖੇਪ ਬਣਾਉਣ, ਤਸਵੀਰਾਂ ਵਿੱਚ ਵਿਉਂਤਬੱਧ ਯਾਦਾਂ ਬਣਾਉਣ, ਚਿੱਤਰ ਜਨਰੇਟ ਕਰਨ ਆਦਿ ਵਿੱਚ ਮਦਦ ਮਿਲ ਸਕਦੀ ਹੈ। Apple Intelligence ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਹਾਨੂੰ ਨਿੱਜੀ ਇੰਟੈਲੀਜੈਂਸ ਵੀ ਪ੍ਰਦਾਨ ਕੀਤਾ ਜਾਵੇ ਅਤੇ Apple ਵੱਲੋਂ ਤੁਹਾਡਾ ਨਿੱਜੀ ਡੇਟਾ ਵੀ ਇਕੱਤਰ ਨਾ ਕੀਤਾ ਜਾਵੇ।
ਵਿਓਂਤਬੱਧ ਅਨੁਭਵ ਪ੍ਰਦਾਨ ਕਰਨ ਲਈ, Apple Intelligence ਦੁਆਰਾ ਤੁਹਾਡੇ ਡਿਵਾਈਸ ਦੀਆਂ ਸਾਰੀਆਂ ਐਪਾਂ ਦੀ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਡਾ ਆਗਾਮੀ ਕੈਲੰਡਰ ਇਵੈਂਟਾਂ ਅਤੇ ਤੁਹਾਡੇ ਦੁਆਰਾ ਅਕਸਰ ਵਰਤੀਆਂ ਜਾਣ ਵਾਲੀਆਂ ਐਪਾਂ। ਤੁਹਾਨੂੰ ਪੂਰਨ ਸਹਾਇਤਾ ਪ੍ਰਦਾਨ ਕਰਨ ਲਈ Apple Intelligence ਦੁਆਰਾ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਜਨਰੇਟਿਵ ਮਾਡਲ ਨੂੰ ਕਿਹੜਾ ਡਾਟਾ ਪ੍ਰਦਾਨ ਕਰਨਾ ਹੈ। ਇਸ ਵਿੱਚ Apple ਨੂੰ ਤੁਹਾਡਾ ਡਾਟਾ ਐਕਸੈੱਸ ਜਾਂ ਸਟੋਰ ਕਰਨ ਦੀ ਲੋੜ ਨਹੀਂ ਪੈਂਦੀ।
ਜਦੋਂ ਸੰਭਵ ਹੋਵੇ, Apple Intelligence ਮਾਡਲ ਪੂਰੀ ਤਰ੍ਹਾਂ ਡਿਵਾਈਸ ਉੱਤੇ ਚਲਾਏ ਜਾਂਦੇ ਹਨ ਤਾਂ ਜੋ ਤੁਹਾਡੇ ਡਿਵਾਈਸ ਵਿੱਚੋਂ ਡੇਟਾ ਬਾਹਰ ਭੇਜੇ ਜਾਣ ਤੋਂ ਬਿਨਾਂ ਹੀ ਕਾਰਜ ਪੂਰਾ ਕੀਤਾ ਜਾਵੇ। ਉਦਾਹਰਨ ਲਈ, ਜਦੋਂ Apple Intelligence ਤੁਹਾਨੂੰ ਤੁਹਾਡੇ ਈਮੇਲ, ਸੁਨੇਹੇ ਅਤੇ ਸੂਚਨਾਵਾਂ ਦੇ ਸੰਖੇਪ ਦੀ ਪੂਰਵ-ਝਲਕ ਪ੍ਰਦਾਨ ਕਰਦਾ ਹੈ, ਤਾਂ ਇਹ ਸੰਖੇਪ ਔਨ-ਡਿਵਾਈਸ ਮਾਡਲਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਹਾਲਾਂਕਿ, ਕਈ ਵਾਰ ਜਦੋਂ Apple Intelligence ਨੂੰ ਅਜਿਹੇ ਮਾਡਲ ਦੀ ਮਦਦ ਲੈਣੀ ਪੈ ਜਾਂਦੀ ਹੈ ਜਿਸ ਲਈ ਜ਼ਰੂਰੀ ਕੰਪਿਊਟੇਸ਼ਨ ਪਾਵਰ ਤੁਹਾਡਾ ਡਿਵਾਈਸ ਖ਼ੁਦ ਨਹੀਂ ਪ੍ਰਦਾਨ ਕਰ ਸਕਦਾ। ਇਹਨਾਂ ਕਾਰਜਾਂ ਲਈ, Apple Intelligence ਦੁਆਰਾ ਤੁਹਾਡੀਆਂ ਬੇਨਤੀਆਂ ਪ੍ਰਾਈਵੇਟ ਕਲਾਊਡ ਕੰਪਿਊਟ ਨੂੰ ਭੇਜੀਆਂ ਜਾਂਦੀਆਂ ਹਨ। ਪ੍ਰਾਈਵੇਟ ਕਲਾਊਡ ਕੰਪਿਊਟ ਇੱਕ ਸਰਵਰ-ਅਧਾਰਿਤ ਇੰਟੈਲੀਜੈਂਸ ਸਿਸਟਮ ਹੈ ਜਿਸ ਨੂੰ ਤੁਹਾਡੀ ਪਰਦੇਦਾਰੀ ਦੀ ਰੱਖਿਆ ਕਰਨ ਦੇ ਨਾਲ-ਨਾਲ ਵਧੇਰੇ ਗੁੰਝਲਦਾਰ ਬੇਨਤੀਆਂ ‘ਤੇ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਉਦਾਹਰਨ ਲਈ, ਜਦੋਂ ਤੁਸੀਂ ਕੋਈ ਈਮੇਲ ਪਰੂਫ਼ਰੀਡ ਕਰਨ ਜਾਂ ਸੋਧ ਕਰਨ ਲਈ ਲਿਖਣ ਸੰਬੰਧੀ ਟੂਲ ਦੀ ਵਰਤੋਂ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡਾ ਡਿਵਾਈਸ ਉਸ ਈਮੇਲ ਨੂੰ ਸਰਵਰ ਅਧਾਰਤ ਮਾਡਲ ‘ਤੇ ਪਰੂਫ਼ਰੀਡਿੰਗ ਜਾਂ ਸੋਧ ਕਰਨਾ ਕਰਨ ਲਈ ਪ੍ਰਾਈਵੇਟ ਕਲਾਊਡ ਕੰਪਿਊਟ ਨੂੰ ਭੇਜ ਦੇਵੇ।
ਜਦੋਂ ਤੁਸੀਂ ਕੋਈ Apple Intelligence ਕਾਰਜ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ’ਤੇ ਚੱਲ ਰਿਹਾ ਇੱਕ ਮਾਡਲ ਵਿਸ਼ਲੇਸ਼ਣ ਕਰਦਾ ਹੈ ਕਿ ਉਸ ਕਾਰਜ ਨੂੰ ਡਿਵਾਈਸ ’ਤੇ ਪੂਰਾ ਕੀਤਾ ਜਾ ਸਕਦਾ ਹੈ ਜਾਂ ਨਹੀਂ। ਜੇਕਰ ਜ਼ਿਆਦਾ ਵੱਡੇ, ਸਰਵਰ-ਅਧਾਰਤ ਮਾਡਲ ਦੀ ਲੋੜ ਹੋਵੇ, ਤਾਂ Apple Intelligence ਵੱਲੋਂ ਪ੍ਰਾਈਵੇਟ ਕਲਾਊਡ ਕੰਪਿਊਟ ਦੀ ਵਰਤੋਂ ਕਰਕੇ Apple silicon ਸਰਵਰਾਂ ‘ਤੇ ਪ੍ਰਕਿਰਿਆ ਕਰਨ ਲਈ ਸਿਰਫ਼ ਉਹੀ ਡੇਟਾ ਭੇਜਿਆ ਜਾਂਦਾ ਹੈ ਜੋ ਤੁਹਾਡੀ ਬੇਨਤੀ ਨਾਲ ਸੰਬੰਧਿਤ ਹੁੰਦਾ ਹੈ। ਪ੍ਰਾਈਵੇਟ ਕਲਾਉਡ ਕੰਪਿਊਟ ਨੂੰ ਭੇਜੇ ਜਾਣ ਵਾਲੇ ਜਾਂ ਉਸ ਤੋਂ ਪ੍ਰਾਪਤ ਹੋਣ ਵਾਲੇ ਡੇਟਾ ਨੂੰ ਇਕੱਤਰ ਨਹੀਂ ਕੀਤਾ ਜਾਂਦਾ ਨਾ ਹੀ Apple ਉਸ ਨੂੰ ਐਕਸੈੱਸ ਕਰ ਸਕਦਾ ਹੈ। ਡੇਟਾ ਦੀ ਪ੍ਰਕਿਰਿਆ ਸਿਰਫ਼ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਨਤੀਜੇ ਤੁਹਾਡੇ ਡਿਵਾਈਸ ‘ਤੇ ਸੁਰੱਖਿਅਤ ਰੂਪ ਨਾਲ ਵਾਪਸ ਆ ਜਾਂਦੇ ਹਨ ਅਤੇ ਪ੍ਰਾਈਵੇਟ ਕਲਾਊਡ ਕੰਪਿਊਟ ਦੁਆਰਾ ਬਰਕਰਾਰ ਨਹੀਂ ਰੱਖੇ ਜਾਂਦੇ ਹਨ। ਜਦੋਂ ਤੁਹਾਡੇ ਡਿਵਾਈਸ ਵੱਲੋਂ ਪ੍ਰਾਈਵੇਟ ਕਲਾਊਡ ਕੰਪਿਊਟ ‘ਤੇ ਕੋਈ ਜਾਣਕਾਰੀ ਭੇਜੀ ਜਾਂਦੀ ਹੈ, ਤਾਂ Apple ਬੇਨਤੀ ਅਤੇ ਜਵਾਬ ਦੇ ਅੰਦਾਜ਼ਨ ਆਕਾਰ, ਬੇਨਤੀ ਲਈ ਕਿਹੜੇ-ਕਿਹੜੇ ਫ਼ੀਚਰ ਵਰਤੇ ਗਏ ਅਤੇ ਬੇਨਤੀ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲੱਗਾ ਵਰਗੀਆਂ ਇਸ ਬੇਨਤੀ ਨਾਲ ਜੁੜੀਆਂ ਕੁਝ ਸੀਮਤ ਜਾਣਕਾਰੀਆਂ ਹੀ ਇਕੱਤਰ ਕਰਦਾ ਹੈ। ਇਸ ਡੇਟਾ ਵਿੱਚ ਤੁਹਾਡੀ ਬੇਨਤੀ ਜਾਂ ਵਾਪਸ ਕੀਤੇ ਨਤੀਜੇ ਦੇ ਕੰਟੈਂਟ ਸੰਬੰਧੀ ਜਾਣਕਾਰੀ ਸ਼ਾਮਲ ਨਹੀਂ ਹੈ। ਇਸ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਜਾਂ ਤੁਹਾਡੇ Apple ਖਾਤੇ ਜਾਂ ਤੁਹਾਡੇ ਦੁਆਰਾ Apple ਦੀਆਂ ਹੋਰ ਸੇਵਾਵਾਂ ਦੀ ਵਰਤੋਂ ਕਰਨ ਨਾਲ Apple ਕੋਲ ਗਏ ਡੇਟਾ ਨਾਲ ਲਿੰਕ ਨਹੀਂ ਹੈ।
ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple Intelligence ਰਿਪੋਰਟ ’ਤੇ ਜਾ ਕੇ, ਫਿਰ ਰਿਪੋਰਟ ਦੀ ਮਿਆਦ ਚੁਣ ਕੇ, ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ’ਤੇ Apple Intelligence ਲਈ ਪਾਰਦਰਸ਼ਤਾ ਲੌਗਿੰਗ ਨੂੰ ਚਾਲੂ ਕਰ ਸਕਦੇ ਹੋ ਅਤੇ ਇਹ ਦੇਖ ਸਕਦੇ ਹੋ ਕਿ ਤੁਹਾਡੇ ਡੇਟਾ ’ਤੇ ਪ੍ਰਕਿਰਿਆ ਕਿਵੇਂ ਕੀਤੀ ਜਾਂਦੀ ਹੈ। Mac ’ਤੇ, ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple Intelligence ਰਿਪੋਰਟ ’ਤੇ ਜਾਓ, ਫਿਰ ਰਿਪੋਰਟ ਦੀ ਮਿਆਦ ਚੁਣੋ। ਬੇਨਤੀ ਕਰਨ ਤੋਂ ਬਾਅਦ ਤੁਸੀਂ ਫ਼ਾਈਲ ਨੂੰ ਐਕਸਪੋਰਟ ਕਰ ਸਕਦੇ ਹੋ। ਇਹ ਪਾਰਦਰਸ਼ਤਾ ਲੌਗਿੰਗ watchOS ਤੋਂ ਤਿਆਰ ਕੀਤੀਆਂ ਬੇਨਤੀਆਂ ਸਮੇਤ ਤੁਹਾਡੇ ਡਿਵਾਈਸ ਤੋਂ ਭੇਜੀਆਂ ਅਤੇ ਪ੍ਰਾਈਵੇਟ ਕਲਾਊਡ ਕੰਪਿਊਟ ਵੱਲੋਂ ਪ੍ਰਕਿਰਿਆ ਵਿੱਚ ਲਿਆਂਦੀਆਂ ਗਈਆਂ ਬੇਨਤੀਆਂ ਨੂੰ ਦਿਖਾਏਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ChatGPT ਐਕਸਟੈਂਸ਼ਨ ਨੂੰ ਸਮਰੱਥ ਕਰਦੇ ਹੋ, ਤਾਂ ਇਸ ਵਿੱਚ Siri, ਲਿਖਣ ਸੰਬੰਧੀ ਟੂਲ ਜਾਂ ਵਿਜ਼ੂਅਲ ਇੰਟੈਲੀਜੈਂਸ ਵਰਗੇ ਸਮਰਥਿਤ ਫ਼ੀਚਰਾਂ ਨਾਲ ਵਰਤੇ ਜਾਣ ’ਤੇ ChatGPT ਨੂੰ ਭੇਜੀਆਂ ਗਈਆਂ ਬੇਨਤੀਆਂ ਸ਼ਾਮਲ ਹੋਣਗੀਆਂ।
ਜੇਕਰ ਤੁਸੀਂ Apple ਨਾਲ ਡਿਵਾਈਸ ਦੀ ਵਿਸ਼ਲੇਸ਼ਕੀ ਨੂੰ ਸਾਂਝਾ ਕਰਨਾ ਚੁਣਦੇ ਹੋ, ਤਾਂ Apple Intelligence ਨੂੰ ਬਿਹਤਰ ਬਣਾਉਣ ਲਈ Apple Intelligence ਵੱਲੋਂ ਪ੍ਰਕਿਰਿਆ ਕੀਤੇ ਡੇਟਾ Apple ਵੱਲੋਂ ਸਮੇਤ ਸਮੁੱਚੇ ਰੁਝਾਨਾਂ ਬਾਰੇ ਡੇਟਾ ਪ੍ਰਾਪਤ ਕਰਨ ਲਈ ਪਰਦੇਦਾਰੀ ਨੂੰ ਸੁਰੱਖਿਅਤ ਕਰਨ ਦੀਆਂ ਤਕਨੀਕਾਂ ਵਰਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸੁਰੱਖਿਆਵਾਂ ਦੇ ਨਤੀਜੇ ਵਜੋਂ, Apple ਵੱਲੋਂ ਇਸ ਡੇਟਾ ਨੂੰ ਵਿਅਕਤੀਗਤ ਵਰਤੋਂਕਾਰ ਡੇਟਾ ਜਾਂ ਕੰਟੈਂਟ ਇਕੱਤਰ ਕੀਤੇ ਬਿਨਾਂ Apple Intelligence ਦੇ ਫ਼ੀਚਰ ਬਿਹਤਰ ਬਣਾਉਣ ਦੇ ਤਰੀਕੇ ਲੱਭਣ ਵਿੱਚ ਮਦਦ ਲਈ ਵਰਤਿਆ ਜਾ ਸਕਦਾ ਹੈ। ਤੁਸੀਂ ਕਿਸੇ ਵੀ ਸਮੇਂ ਆਪਣੇ iOS, iPadOS, ਜਾਂ visionOS ਡਿਵਾਈਸ ’ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਕੀ ਅਤੇ ਸੁਧਾਰ ਵਿੱਚ ਜਾ ਕੇ “[ਡਿਵਾਈਸ] ਵਿਸ਼ਲੇਸ਼ਕੀ ਸਾਂਝਾ ਕਰੋ” ਬੰਦ ਕਰ ਕੇ ਡਿਵਾਈਸ ਵਿਸ਼ਲੇਸ਼ਕੀ ਦੇ ਸਾਂਝਾਕਰਨ ਨੂੰ ਅਸਮਰੱਥ ਕਰ ਸਕਦੇ ਹੋ। Mac ’ਤੇ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਵਿਸ਼ਲੇਸ਼ਣ ਅਤੇ ਸੁਧਾਰ ’ਤੇ ਜਾਓ ਅਤੇ “Mac ਵਿਸ਼ਲੇਸ਼ਕੀ ਸਾਂਝਾ ਕਰੋ” ਨੂੰ ਬੰਦ ਕਰੋ।
2025-12-12