ਡਾਇਰੀ ਲਿਖਣ ਸੰਬੰਧੀ ਸੁਝਾਅ ਅਤੇ ਪਰਦੇਦਾਰੀ

ਡਾਇਰੀ ਲਿਖਣ ਸੰਬੰਧੀ ਸੁਝਾਅ ਨੂੰ ਤੁਹਾਨੂੰ ਇਹ ਚੁਣਨ ਵਿੱਚ ਸਮਰੱਥ ਕਰ ਕੇ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ ਕਿ ਸੁਝਾਅ ਲਈ ਕਿਹੜੇ ਡੇਟਾ ਦੀ ਵਰਤੋਂ ਕੀਤਾ ਜਾਵੇ ਅਤੇ ਡਾਇਰੀ ਲਿਖਣ ਵਾਲੀਆਂ ਐਪਾਂ ਦੇ ਨਾਲ ਕੀ ਸਾਂਝਾ ਕੀਤਾ ਜਾਵੇ।


ਡਾਇਰੀ ਲਿਖਣ ਸੰਬੰਧੀ ਸੁਝਾਅ ਰੋਜ਼ਾਨਾ ਦੇ ਪਲ ਅਤੇ ਖ਼ਾਸ ਇਵੈਂਟਾਂ ਨੂੰ ਸਮਝਦਾਰੀ ਨਾਲ ਸਮੂਹਬੱਧ ਕਰਦੇ ਹਨ

ਡਾਇਰੀ ਲਿਖਣ ਸੰਬੰਧੀ ਸੁਝਾਅ ਦੁਆਰਾ ਤੁਹਾਨੂੰ ਵਿਅਕਤੀਗਤ ਸੁਝਾਅ ਪ੍ਰਦਾਨ ਕਰਨ ਲਈ ਡਿਵਾਈਸ-‘ਤੇ ਪ੍ਰਕਿਰਿਆ ਦੀ ਵਰਤੋਂ ਕਰ ਕੇ ਪਲਾਂ ਅਤੇ ਇਵੈਂਟਾਂ ਨੂੰ ਸਮਝਦਾਰੀ ਨਾਲ ਸਮੂਹਬੱਧ ਕੀਤਾ ਜਾਂਦਾ ਹੈ। ਤੁਹਾਡੇ ਡਿਵਾਈਸ ‘ਤੇ ਸਟੋਰ ਕੀਤੀ ਜਾਣਕਾਰੀ ਦੀ ਵਰਤੋਂ ਕਰ ਕੇ, ਡਾਇਰੀ ਲਿਖਣ ਸੰਬੰਧੀ ਸੁਝਾਅ ਦੁਆਰਾ ਤੁਹਾਡੇ ਯਾਦ ਰੱਖਣ ਅਤੇ ਲਿਖਣ ਲਈ ਖ਼ਾਸ ਪਲ ਸੁਝਾਏ ਜਾ ਸਕਦੇ ਹਨ। ਇਹ ਤੁਹਾਡੇ ਕੰਟਰੋਲ ਵਿੱਚ ਹੈ ਕਿ ਕਿਹੜੇ ਸੁਝਾਅ ਡਾਇਰੀ ਲਿਖਣ ਵਾਲੀਆਂ ਐਪਾਂ ਨਾਲ ਸਾਂਝੇ ਕਰਨੇ ਹਨ ਜੋ ਡਾਇਰੀ ਲਿਖਣ ਸੰਬੰਧੀ ਸੁਝਾਅ ਦੀ ਵਰਤੋਂ ਕਰਦੀਆਂ ਹਨ।

“ਡਾਇਰੀ ਲਿਖਣ ਸੰਬੰਧੀ ਸੁਝਾਅ” ਵਿੱਚ ਤੁਹਾਡੀਆਂ ਗਤੀਵਿਧੀਆਂ ਤੋਂ ਸੁਝਾਅ (ਜਿਵੇਂ ਕਿ ਵਰਕਆਊਟ, ਕਿਸਮ, ਮਿਆਦ, ਰੂਟ, ਕੈਲੋਰੀਆਂ ਅਤੇ ਦਿਲ ਦੀ ਗਤੀ), ਮੀਡੀਆ ਵਰਤੋਂ (ਜਿਵੇਂ ਕਿ ਤੁਸੀਂ ਕਿਹੜੇ ਪੌਡਕਾਸਟ ਅਤੇ ਗੀਤ ਸੁਣਦੇ ਹੋ, ਕਲਾਕਾਰ ਅਤੇ ਗੀਤ ਦਾ ਨਾਮ), ਸੰਪਰਕ (ਜਿਵੇਂ ਕਿ ਤੁਸੀਂ SMS, ਕਾਲਾਂ ਅਤੇ FaceTime ਰਾਹੀਂ ਕਿਸ ਨਾਲ ਗੱਲਬਾਤ ਕਰਦੇ ਹੋ), ਤਸਵੀਰਾਂ (ਜਿਵੇਂ ਕਿ ਤੁਹਾਡੀ ਲਾਇਬ੍ਰੇਰੀ ਵਿੱਚੋਂ ਤਸਵੀਰਾਂ, ਤੁਹਾਡੀ ਲਾਇਬ੍ਰੇਰੀ ਵਿਚਲੇ ਲੋਕਾਂ ਅਤੇ ਪਾਲਤੂ ਜਾਨਵਰਾਂ ਦੇ ਨਾਮ, ਸਾਂਝੀਆਂ ਐਲਬਮਾਂ, ਦ੍ਰਿਸ਼ਾਂ ਦੀਆਂ ਸ਼੍ਰੇਣੀਆਂ ਅਤੇ ਯਾਦਾਂ), ਮਹੱਤਵਪੂਰਨ ਟਿਕਾਣੇ (ਜਿਵੇਂ ਕਿ ਤੁਹਾਡੇ ਵੱਲੋਂ ਅਟੈਂਡ ਕੀਤੇ ਇਵੈਂਟਾਂ ਸਮੇਤ ਉਹ ਥਾਵਾਂ ਜਿੱਥੇ ਤੁਸੀਂ ਹਾਲ ਹੀ ਵਿੱਚ ਗਏ ਸੀ ਅਤੇ ਤੁਸੀਂ ਕਦੋਂ ਅਤੇ ਕਿੰਨੀ ਕੁ ਵਾਰ ਉੱਥੇ ਜਾਂਦੇ ਹੋ ਤਾਂ ਜੋ ਉਹਨਾਂ ਥਾਵਾਂ ਬਾਰੇ ਜਾਣਿਆ ਜਾ ਸਕੇ ਜੋ ਤੁਹਾਡੇ ਲਈ ਮਹੱਤਵਪੂਰਨ ਹਨ) ਅਤੇ ਮਨੋਸਥਿਤੀ (ਜਿਵੇਂ ਕਿ ਤੁਹਾਡੇ ਦੁਆਰਾ ਲੌਗ ਕੀਤੇ ਮੂਡ ਅਤੇ ਭਾਵਨਾਵਾਂ) ਸ਼ਾਮਲ ਹੋ ਸਕਦੇ ਹਨ।

ਜਦੋਂ ਤੁਸੀਂ “ਡਾਇਰੀ ਲਿਖਣ ਸੰਬੰਧੀ ਸੁਝਾਅ” ਨੂੰ ਸਮਰੱਥ ਕਰਦੇ ਹੋ, ਤਾਂ ਤੁਹਾਡੇ iPhone ‘ਤੇ ਸਟੋਰ ਕੀਤਾ ਸੀਮਤ ਡੇਟਾ ਤੁਹਾਡੇ ਲਈ ਉਪਯੋਗੀ ਸੁਝਾਅ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਡੇਟਾ ਵਿੱਚ ਤੁਹਾਡੇ ਵਰਕਆਊਟ ਸੰਬੰਧੀ ਜਾਣਕਾਰੀ, ਮੀਡੀਆ ਵਰਤੋਂ, ਸੰਚਾਰ ਅਤੇ ਤਸਵੀਰਾਂ ਸ਼ਾਮਲ ਹਨ। ਤੁਸੀਂ ਆਪਣੇ iPhone ਵਿੱਚ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ ‘ਤੇ ਜਾ ਕੇ ਆਪਣੇ ਡਾਇਰੀ ਲਿਖਣ ਸੰਬੰਧੀ ਸੁਝਾਅ ਵਿੱਚ ਸ਼ਾਮਲ ਕਰਨ ਲਈ ਡੇਟਾ ਦੀਆਂ ਸ਼੍ਰੇਣੀ ਨੂੰ ਵਿਉਂਤ ਸਕਦੇ ਹੋ ਅਤੇ ਕਿਸੇ ਖ਼ਾਸ ਸ਼੍ਰੇਣੀ ਨੂੰ ਚਾਲੂ ਜਾਂ ਬੰਦ ਕਰਨ ਲਈ ਉਸ ‘ਤੇ ਟੈਪ ਕਰ ਸਕਦੇ ਹੋ। ਜੇਕਰ ਇੱਕ ਤੋਂ ਜ਼ਿਆਦਾ ਡਾਇਰੀ ਐਪਾਂ ਦੁਆਰਾ “ਡਾਇਰੀ ਲਿਖਣ ਸੰਬੰਧੀ ਸੁਝਾਅ” ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਤੁਹਾਡੇ “ਡਾਇਰੀ ਲਿਖਣ ਸੰਬੰਧੀ ਸੁਝਾਅ” ਵਿੱਚ ਸ਼ਾਮਲ ਕਰਨ ਲਈ ਸ਼੍ਰੇਣੀਆਂ ਦੀ ਤੁਹਾਡੀ ਚੋਣ ਸਾਰੀਆਂ ਐਪਾਂ ‘ਤੇ ਲਾਗੂ ਹੋਵੇਗੀ। ਤੁਸੀਂ ਆਪਣੇ iPhone ਵਿੱਚ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ ‘ਤੇ ਜਾ ਕੇ “ਹਿਸਟਰੀ ਸਾਫ਼ ਕਰੋ” ‘ਤੇ ਟੈਪ ਕਰ ਕੇ ਉਨ੍ਹਾਂ ਸੁਝਾਵਾਂ ਦੀ ਹਿਸਟਰੀ ਵੀ ਸਾਫ਼ ਕਰ ਸਕਦੇ ਹੋ ਜਿਹੜੇ ਹਾਲੇ ਡਾਇਰੀ ਲਿਖਣ ਸੰਬੰਧੀ ਐਪ ਨਾਲ ਸਾਂਝੇ ਨਹੀਂ ਕੀਤੇ ਗਏ। ਤੁਸੀਂ ਆਪਣੇ iPhone ਵਿੱਚ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ ‘ਤੇ ਜਾ ਕੇ “ਸਾਰੇ ਬੰਦ ਕਰੋ” ‘ਤੇ ਟੈਪ ਕਰ ਕੇ ਡਾਇਰੀ ਲਿਖਣ ਸੰਬੰਧੀ ਸੁਝਾਅ ਬੰਦ ਕਰ ਸਕਦੇ ਹੋ। ਸਾਰੇ ਸੁਝਾਅ ਬੰਦ ਕਰਨ ਦਾ ਤੁਹਾਡਾ ਫ਼ੈਸਲਾ ਡਾਇਰੀ ਲਿਖਣ ਸੰਬੰਧੀ ਸੁਝਾਅ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਡਾਇਰੀ ਲਿਖਣ ਵਾਲੀਆਂ ਐਪਾਂ ‘ਤੇ ਲਾਗੂ ਹੁੰਦਾ ਹੋਵੇਗਾ। ਜੇ ਤੁਸੀਂ iPad ਵਿੱਚ ਡਾਇਰੀ ਲਿਖਣ ਸੰਬੰਧੀ ਸੁਝਾਅ ਦੇਖਣਾ ਨਹੀਂ ਚਾਹੁੰਦੇ ਤਾਂ ਤੁਸੀਂ ਸੈਟਿੰਗਾਂ > [ਤੁਹਾਡਾ ਨਾਮ] > iCloud > ਸਾਰੇ ਦੇਖੋ > ਡਾਇਰੀ ਲਿਖਣ ਸੰਬੰਧੀ ਸੁਝਾਅ, ਵਿੱਚ ਜਾ ਕੇ ਸਿੰਕ ਨੂੰ ਬੰਦ ਕਰਨ ਲਈ ਟੈਪ ਕਰਕੇ ਸੁਝਾਵਾਂ ਨੂੰ ਸਿੰਕ ਕਰਨਾ ਬੰਦ ਕਰ ਸਕਦੇ ਹੋ।

ਸੰਪਰਕਾਂ ਨਾਲ ਬਤੀਤ ਕੀਤੇ ਸਮੇਂ ਨੂੰ ਤਰਜੀਹ ਦਿਓ

ਡਾਇਰੀ ਲਿਖਣ ਸੰਬੰਧੀ ਸੁਝਾਅ ਦੁਆਰਾ Bluetooth ਸਿਗਨਲਾਂ ਦੀ ਵਰਤੋਂ ਕਰ ਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਕਿਹੜੇ ਸੁਝਾਅ ਤੁਹਾਡੇ ਲਈ ਜ਼ਿਆਦਾ ਉਪਯੋਗੀ ਅਤੇ ਪ੍ਰਸੰਗਿਕ ਹੋ ਸਕਦੇ ਹਨ। “ਸੰਪਰਕਾਂ ਨਾਲ ਬਤੀਤ ਕੀਤੇ ਸਮੇਂ ਨੂੰ ਤਰਜੀਹ ਦਿਓ” ਤੁਹਾਡੇ ਨੇੜੇ-ਤੇੜੇ ਮੌਜੂਦ ਆਪਸੀ ਸੰਪਰਕਾਂ ਦੀ ਸੰਖਿਆ ਦਾ ਪਤਾ ਲਗਾਉਣ ਲਈ Bluetooth ਦੀ ਵਰਤੋਂ ਕਰੇਗਾ ਅਤੇ ਤੁਹਾਡੇ ਆਪਸੀ ਸੰਪਰਕਾਂ ਨੂੰ ਤੁਹਾਡੇ ਨੇੜੇ-ਤੇੜੇ ਦੇ ਸੰਪਰਕਾਂ ਵਿੱਚ ਸ਼ਾਮਲ ਕਰਨ ਦੀ ਆਗਿਆ ਦੇਵੇਗਾ। ਸੰਪਰਕਾਂ ਦੇ ਨਾਮ ਅਤੇ ਟਿਕਾਣੇ ਤੁਹਾਡੇ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਅਤੇ ਤੁਹਾਡਾ ਨਾਮ ਅਤੇ ਟਿਕਾਣਾ ਸੰਪਰਕਾਂ ਦੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ। ਨੇੜੇ-ਤੇੜੇ ਦੇ ਸੰਪਰਕਾਂ ਦੀ ਸੰਖਿਆ ਡਿਵਾਈਸ ‘ਤੇ ਸਟੋਰ ਕੀਤੀ ਜਾਂਦੀ ਹੈ ਅਤੇ ਉਹਨਾਂ ਲੋਕਾਂ ਦੇ ਨਾਲ ਬਿਤਾਏ ਗਏ ਪਲਾਂ ਨੂੰ ਤਰਜੀਹ ਦੇਣ ਲਈ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ ਡਾਇਰੀ ਲਿਖਣ ਦੇ ਸੁਝਾਅ ਤੁਹਾਡੇ ਨੇੜੇ-ਤੇੜੇ ਦੇ ਸੰਪਰਕਾਂ ਦੀ ਸੰਖਿਆ ਦੀ ਵਰਤੋਂ ਕਰਨ ਜਾਂ ਸੁਝਾਆਂ ਨੂੰ ਤਰਜੀਹ ਦੇਣ ਦੇ ਲਈ ਸੰਪਰਕਾਂ ਨੂੰ ਆਪਣੇ ਨਜ਼ਦੀਕੀ ਸੰਪਰਕਾਂ ਦੀ ਸੰਖਿਆਂ ਵਿੱਚ ਤੁਹਾਨੂੰ ਸ਼ਾਮਲ ਕਰਨ ਦੀ ਆਗਿਆ ਦੇਣ, ਤਾਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਦੇ ਸੁਝਾਅ ‘ਤੇ ਜਾਓ, ਫਿਰ “ਸੰਪਰਕਾਂ ਨਾਲ ਬਤੀਤ ਕੀਤੇ ਸਮੇਂ ਨੂੰ ਤਰਜੀਹ ਦਿਓ” ਨੂੰ ਬੰਦ ਕਰਨ ਲਈ ਟੈਪ ਕਰੋ।

ਸੰਪਰਕਾਂ ਨਾਲ ਬਤੀਤ ਕੀਤੇ ਪਲਾਂ ਨੂੰ ਮਹੱਤਵ ਦੇਣ ਤੋਂ ਇਲਾਵਾ, ਡਾਇਰੀ ਲਿਖਣ ਸੰਬੰਧੀ ਸੁਝਾਵਾਂ ਲਈ ਹੋਰ ਮੌਜੂਦਾ ਡਿਵਾਈਸ ਸਿਗਨਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ AirDrop ਲਈ Bluetooth, Apple ਡਿਵਾਈਸਾਂ ਦਾ (ਜ਼ਰੂਰੀ ਨਹੀਂ ਕਿ ਸੰਪਰਕ) ਵੱਡੇ ਗਰੁੱਪਾਂ ਨਾਲ ਸੁਝਾਵਾਂ ਨੂੰ ਮਹੱਤਵ ਦੇਣ ਲਈ ਤੁਹਾਡੇ ਨਜ਼ਦੀਕ ਹੋਣਾ ਜਾਂ ਨਾ ਹੋਣਾ। ਨਾਮ ਅਤੇ ਟਿਕਾਣੇ ਸਾਂਝਾ ਨਹੀਂ ਕੀਤੇ ਗਏ ਹਨ— ਸਿਰਫ਼ Apple ਡਿਵਾਈਸਾਂ ਦੀ ਸੰਖਿਆ।

iCloud ਡਾਇਰੀ ਲਿਖਣ ਸੰਬੰਧੀ ਸੁਝਾਅ

ਜੇਕਰ ਤੁਸੀਂ iCloud ਵਰਤਦੇ ਹੋ ਤਾਂ ਤੁਹਾਡੇ ਡਾਇਰੀ ਲਿਖਣ ਸੰਬੰਧੀ ਸੁਝਾਅ ਸਟੋਰ ਹੋਣ ਦੌਰਾਨ ਅਤੇ ਟ੍ਰਾਂਜ਼ਿਟ ਕੀਤੇ ਜਾਣ ਵੇਲੇ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦੇ ਹਨ ਅਤੇ ਤੁਹਾਡੇ iCloud ਸਮਰੱਥ iPhone ਅਤੇ iPad ’ਤੇ ਅੱਪ ਟੂ ਡੇਟ ਰੱਖੇ ਜਾਂਦੇ ਹਨ। ਜੇਕਰ ਤੁਹਾਡੇ ਕੋਲ ਡਿਫ਼ੌਲਟ ਦੋ-ਪੱਧਰੀ ਪ੍ਰਮਾਣੀਕਰਨ ਅਤੇ ਪਾਸਕੋਡ ਹੈ, ਤਾਂ iCloud ਵਿੱਚ ਸਟੋਰ ਕੀਤੇ ਜਾਣ ਵੇਲੇ ਤੁਹਾਡੇ ਡਾਇਰੀ ਲਿਖਣ ਸੰਬੰਧੀ ਸੁਝਾਅ ਐਂਡ-ਟੂ-ਐਂਡ ਇਨਕ੍ਰਿਪਡ ਕੀਤੇ ਜਾਂਦੇ ਹਨ ਤਾਂ ਕਿ Apple ਵੀ ਉਹਨਾਂ ਨੂੰ ਪੜ੍ਹ ਨਾ ਸਕੇ। ਤੁਹਾਡੇ iCloud-ਸਮਰੱਥ iPhone ਅਤੇ iPad ’ਤੇ ਡਾਇਰੀ ਲਿਖਣ ਸੰਬੰਧੀ ਸੁਝਾਅ ਸਿੰਕ ਕਰਨ ਲਈ ਸਿਰਫ਼ ਇੱਕ iPhone ਵਰਤਿਆ ਜਾ ਸਕਦਾ ਹੈ। ਤੁਸੀਂ ਆਪਣੇ iPhone ਵਿੱਚ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ ’ਤੇ ਜਾ ਕੇ “ਇਸ iPhone ਤੋਂ ਸਿੰਕ ਕਰੋ” ‘ਤੇ ਟੈਪ ਕਰ ਕੇ ਸੁਝਾਅ ਸਿੰਕ ਕਰਨ ਲਈ ਮੁੱਖ iPhone ਨੂੰ ਬਦਲ ਸਕਦੇ ਹੋ। ਜੇ ਤੁਸੀਂ iPhone ਜਾਂ iPad ਵਿੱਚ ਸੈਟਿੰਗਾਂ > [ਤੁਹਾਡਾ ਨਾਮ] > iCloud > ਸਾਰੇ ਦੇਖੋ > ਡਾਇਰੀ ਲਿਖਣ ਸੰਬੰਧੀ ਸੁਝਾਅ, ਵਿੱਚ ਜਾ ਕੇ ਸਿੰਕ ਨੂੰ ਬੰਦ ਕਰਨ ਲਈ ਟੈਪ ਕਰਕੇ ਡਾਇਰੀ ਲਿਖਣ ਸੰਬੰਧੀ ਸੁਝਾਵਾਂ ਲਈ iCloud ਨੂੰ ਅਸਮਰੱਥ ਕਰ ਸਕਦੇ ਹੋ।

ਡਾਇਰੀ ਲਿਖਣ ਸੰਬੰਧੀ ਸੁਝਾਵਾਂ ਨੂੰ ਡਾਇਰੀ ਐਪ ਅਤੇ ਤੀਜੀ ਧਿਰ ਦੀਆਂ ਐਪਾਂ ਨਾਲ ਸਾਂਝਾ ਕਰਨਾ

ਤੁਸੀਂ ਆਪਣੇ ਲਈ ਉਪਯੋਗੀ ਪਲਾਂ ਦੀ ਚੋਣ ਕਰ ਕੇ ਅਤੇ ਉਨ੍ਹਾਂ ਨੂੰ ਐਪ ਵਿੱਚ ਜੋੜ ਕੇ ਕੰਟਰੋਲ ਕਰਦੇ ਹੋ ਕਿ ਕਿਹੜੇ ਸੁਝਾਅ ਡਾਇਰੀ ਲਿਖਣ ਵਾਲੀਆਂ ਐਪਾਂ ਨਾਲ ਸਾਂਝੇ ਕਰਨੇ ਹਨ ਜੋ ਡਾਇਰੀ ਲਿਖਣ ਸੰਬੰਧੀ ਸੁਝਾਅ ਦੀ ਵਰਤੋਂ ਕਰਦੀਆਂ ਹਨ। ਸਿਰਫ਼ ਤੁਸੀਂ ਹੀ ਆਪਣੇ ਸੁਝਾਅ ਸਾਂਝੇ ਕਰਨ ਤੋਂ ਪਹਿਲਾਂ ਦੇਖ ਸਕਦੇ ਹੋ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ ‘ਤੇ ਜਾ ਕੇ “ਪਰਦੇਦਾਰੀ ਅਤੇ ਸੁਰੱਖਿਆ ਦੀ ਵਰਤੋਂ ਕਰਨ ਵਾਲੀਆਂ ਐਪਾਂ” ਦੇਖ ਕੇ ਇਹ ਦੇਖ ਸਕਦੇ ਹੋ ਕਿ ਕਿਹੜੀਆਂ ਐਪਾਂ ਡਾਇਰੀ ਲਿਖਣ ਸੰਬੰਧੀ ਸੁਝਾਅ ਦੀ ਵਰਤੋਂ ਕਰ ਰਹੀਆਂ ਹਨ।

ਜੇ ਤੁਸੀਂ ਡਾਇਰੀ ਐਪ ਨਾਲ ਆਪਣੇ ਸੁਝਾਅ ਸਾਂਝੇ ਕਰਨ ਦੀ ਚੋਣ ਕਰਦੇ ਹੋ ਤਾਂ ਤੁਹਾਡੇ ਕੋਲ ਐਂਟਰੀਆਂ ਦਾ ਕੰਟਰੋਲ ਆ ਜਾਂਦਾ ਹੈ। ਜਦੋਂ ਤੁਹਾਡਾ ਫ਼ੋਨ ਪਾਸਕੋਡ ਨਾਲ ਲੌਕ ਕੀਤਾ ਗਿਆ ਹੋਵੇ, ਤਾਂ ਡਾਇਰੀ ਐਪ ਵਿੱਚ ਐਂਟਰੀਆਂ ਇਨਕ੍ਰਿਪਟਡ ਹੁੰਦੀਆਂ ਹਨ। ਜੇਕਰ ਤੁਹਾਡੇ ਕੋਲ ਡਿਫ਼ੌਲਟ ਦੋ-ਪੱਧਰੀ ਪ੍ਰਮਾਣੀਕਰਨ ਅਤੇ ਪਾਸਕੋਡ ਹੈ, ਤਾਂ iCloud ਵਿੱਚ ਸਟੋਰ ਕੀਤੇ ਜਾਣ ‘ਤੇ ਸਾਰੀਆਂ ਜਰਨਲ ਐਂਟਰੀਆਂ ਐਂਡ-ਟੂ-ਐਂਡ ਇਨਕ੍ਰਿਪਡ ਹੁੰਦੀਆਂ ਹਨ ਤਾਂ ਕਿ Apple ਉਹਨਾਂ ਨੂੰ ਪੜ੍ਹ ਨਾ ਸਕੇ। ਇਸ ਤੋਂ ਇਲਾਵਾ, ਤੁਸੀਂ ਸੈਕੰਡਰੀ ਪ੍ਰਮਾਣੀਕਰਨ ਨੂੰ ਸਮਰੱਥ ਕਰਨਾ ਅਤੇ ਆਪਣੇ ਡਿਵਾਈਸ ਪਾਸਕੋਡ, Face ID ਜਾਂ Touch ID ਤੋਂ ਡਾਇਰੀ ਐਪ ਨੂੰ ਲੌਕ ਕਰਨਾ ਚੁਣ ਸਕਦੇ ਹੋ।

ਸੂਚਨਾਵਾਂ

ਜੇਕਰ ਤੁਸੀਂ ਡਾਇਰੀ ਲਿਖਣ ਦੇ ਸੁਝਾਆਂ ਦੀਆਂ ਸੂਚਨਾਵਾਂ ਨੂੰ ਸਮਰੱਥ ਕਰਦੇ ਹੋ, ਤਾਂ ਡਾਇਰੀ ਲਿਖਣ ਦੇ ਸੁਝਾਆਂ ਦੁਆਰਾ ਤੁਹਾਨੂੰ ਯਾਦਾਂ ਅਤੇ ਵਿਸ਼ੇਸ਼ ਇਵੈਂਟ ਬਾਰੇ ਲਿਖਣ ਲਈ ਪ੍ਰੌਂਪਟ ਦਿੱਤੇ ਜਾ ਸਕਦੇ ਹਨ। ਜਦੋਂ ਵੀ ਤੁਹਾਨੂੰ ਸੂਚਨਾ ਮਿਲੇਗੀ ਤਾਂ ਤੁਹਾਡਾ ਟਿਕਾਣਾ ਅਤੇ ਗਤੀਵਿਧੀ ਤੇ ਐਪ ਵਰਤੋਂ ਜਿਹੀ ਰੁਟੀਨ ਦਾ ਪਤਾ ਲਗਾਇਆ ਜਾਵੇਗਾ, ਜਾਂ ਤੁਸੀਂ ਸੈਟਿੰਗਾਂ ਵਿੱਚ ਵਿਉਂਤਬੱਧ ਸ਼ੈਡਿਊਲ ਵੀ ਬਣਾ ਸਕਦੇ ਹੋ। ਜੇ ਤੁਸੀਂ ਡਾਇਰੀ ਲਿਖਣ ਦੀਆਂ ਇੱਕ ਤੋਂ ਵੱਧ ਐਪਾਂ ਲਈ ਡਾਇਰੀ ਲਿਖਣ ਸੰਬੰਧੀ ਸੁਝਾਅ ਸਮਰੱਥ ਕੀਤੇ ਹੋਏ ਹਨ ਤਾਂ ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਸੰਬੰਧੀ ਸੁਝਾਅ > ਸੂਚਨਾਵਾਂ > ਸੂਚਨਾਵਾਂ ਵਿਉਂਤੋ > ਇਸ ਨਾਲ ਸੂਚਨਾਵਾਂ ਖੋਲ੍ਹੋ, ਵਿੱਚ ਜਾ ਕੇ ਉਹ ਐਪ ਚੁਣ ਸਕਦੇ ਹੋ ਜਿਸ ਨੂੰ ਤੁਸੀਂ ਡਾਇਰੀ ਲਿਖਣ ਸੰਬੰਧੀ ਸੂਚਨਾਵਾਂ ਨੂੰ ਖੋਲ੍ਹਣ ਲਈ ਵਰਤਣਾ ਚਾਹੁੰਦੇ ਹੋ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਡਾਇਰੀ ਲਿਖਣ ਦੇ ਸੁਝਾਅ > ਸੂਚਨਾਵਾਂ, ਵਿੱਚ ਜਾ ਕੇ ਉਨ੍ਹਾਂ ਨੂੰ ਬੰਦ ਕਰਨ ਲਈ ਟੈਪ ਕਰ ਕੇ ਡਾਇਰੀ ਲਿਖਣ ਸੰਬੰਧੀ ਸੁਝਾਅ ਦੀਆਂ ਸੂਚਨਾਵਾਂ ਨੂੰ ਅਸਮਰੱਥ ਕਰ ਸਕਦੇ ਹੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।

2025-12-12