iCloud Mail ਕਲੀਨਅੱਪ ਅਤੇ ਪਰਦੇਦਾਰੀ
iCloud Mail ਕਲੀਨਅੱਪ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- iCloud Mail ਕਲੀਨਅੱਪ ਸਿਫ਼ਾਰਸ਼ਾਂ ਤੁਹਾਡੇ ਇਨਬਾਕਸ ਨੂੰ ਸਾਫ਼ ਕਰਨ ਅਤੇ ਸਟੋਰੇਜ ਨੂੰ ਖ਼ਾਲੀ ਕਰਨ ਵਿੱਚ ਮਦਦ ਕਰਦੀਆਂ ਹਨ।
- ਸਿਫ਼ਾਰਸ਼ਾਂ ਤੁਹਾਡੀਆਂ iCloud ਵਿੱਚ ਸਾਂਭੀਆਂ ਈਮੇਲਾਂ ਦੀ ਸ਼੍ਰੇਣੀ ਅਤੇ ਮੌਜੂਦਾ ਮੈਟਾਡੇਟਾ ਜਿਵੇਂ ਕਿ ਈਮੇਲਾਂ ਦੇ ਸਿਰਲੇਖ ਦੀ ਜਾਣਕਾਰੀ ’ਤੇ ਅਧਾਰਤ ਹੁੰਦੀਆਂ ਹਨ।
- ਤੁਸੀਂ ਸੈਟਿੰਗਾਂ ਵਿੱਚ ਜਾ ਕੇ iCloud Mail ਕਲੀਨਅੱਪ ਨੂੰ ਕਦੇ ਵੀ ਬੰਦ ਕਰ ਸਕਦੇ ਹੋ।
iCloud Mail ਕਲੀਨਅੱਪ ਤੁਹਾਨੂੰ ਆਪਣਾ ਇਨਬਾਕਸ ਸਾਫ਼ ਰੱਖਣ ਅਤੇ ਸਟੋਰੇਜ ਖ਼ਾਲੀ ਰੱਖਣ ਲਈ ਸਿਫ਼ਾਰਸ਼ਾਂ ਦਿੰਦਾ ਹੈ। ਕੁਝ ਹੱਦ ਤੱਕ ਸਿਫ਼ਾਰਸ਼ਾਂ ਈਮੇਲ ਦੀ ਸ਼੍ਰੇਣੀ ’ਤੇ ਅਧਾਰਤ ਹੁੰਦੀਆਂ ਹਨ। iOS ’ਤੇ Mail ਐਪ ਵਿੱਚ iCloud ਈਮੇਲਾਂ ਐਕਸੈੱਸ ਕਰਨ ਦੌਰਾਨ, ਸ਼੍ਰੇਣੀਕਰਨ ਦੀ ਪ੍ਰਕਿਰਿਆ ਪੂਰੇ ਡਿਵਾਈਸ ’ਤੇ ਚੱਲੇਗੀ। iCloud Mail ਕਲੀਨਅੱਪ ਲਈ, Apple ਉਸ ਸ਼੍ਰੇਣੀਕਰਨ ਡੇਟਾ ਅਤੇ iCloud ਵਿੱਚ ਸਾਂਭੇ ਹੋਰ iCloud ਈਮੇਲ ਮੈਟਾਡੇਟਾ ’ਤੇ ਪ੍ਰਕਿਰਿਆ ਕਰਦਾ ਹੈ ਤਾਂ ਕਿ ਪੁਰਾਣੀਆਂ ਮਸ਼ਹੂਰੀਆਂ ਨੂੰ ਡਿਲੀਟ ਕਰਨ ਅਤੇ ਮੇਲ ਸੂਚੀ ਵਿੱਚੋਂ ਅਨਸਬਸਕ੍ਰਾਈਬ ਕਰਨ ਵਰਗੇ ਕੁਝ ਖ਼ਾਸ ਕਾਰਜਾਂ ਦੀ ਸਿਫ਼ਾਰਸ਼ ਕੀਤੀ ਜਾ ਸਕੇ। ਜੇ ਤੁਸੀਂ iCloud.com ’ਤੇ iCloud Mail ਐਕਸੈੱਸ ਕਰਦੇ ਹੋ, ਤਾਂ Apple ਈਮੇਲ ਸਿਰਲੇਖ ਦੀ ਜਾਣਕਾਰੀ ਵਰਗੇ ਕੁਝ ਈਮੇਲ ਮੈਟਾਡੇਟਾ ’ਤੇ ਪ੍ਰਕਿਰਿਆ ਕਰ ਸਕਦਾ ਹੈ ਤਾਂ ਜੋ iCloud ਈਮੇਲਾਂ ਨੂੰ ਸ਼੍ਰੇਣੀਬੱਧ ਕੀਤਾ ਜਾ ਸਕੇ ਅਤੇ ਕਲੀਨਅੱਪ ਲਈ ਸਿਫ਼ਾਰਸ਼ਾਂ ਦਿੱਤੀਆਂ ਜਾ ਸਕਣ।
ਤੁਸੀਂ iOS ਅਤੇ iCloud.com ’ਤੇ iCloud Mail ਕਲੀਨਅੱਪ ਨੂੰ ਕਦੇ ਵੀ ਬੰਦ ਕਰ ਸਕਦੇ ਹੋ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ iCloud.com ’ਤੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ‘ਤੇ Apple ਨਾਲ ਤੁਹਾਡੇ ਇਕਰਾਰਨਾਮੇ ਦੀ ਕਾਰਗੁਜ਼ਾਰੀ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ, ਜੋ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਨਿੱਜੀ ਡੇਟਾ ਸਿਰਫ਼ ਉਸ ਸਮੇਂ ਤੱਕ ਪ੍ਰਾਪਤ ਕਰ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਇਸ ਨੋਟਿਸ ਅਤੇ Apple ਦੀ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਸਮੇਤ ਇਸ ਨੂੰ ਇਕੱਠਾ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ ਜਾਂ ਜਦੋਂ ਤੱਕ ਡੇਟਾ ਨੂੰ ਪ੍ਰਾਪਤ ਕਰ ਕੇ ਰੱਖਣਾ ਕਾਨੂੰਨੀ ਤੌਰ ‘ਤੇ ਉਚਿਤ ਹੁੰਦਾ ਹੈ। ਜਾਣਕਾਰੀ ਨੂੰ ਸਾਂਭ ਕੇ ਰੱਖਣ ਦੇ ਅਰਸੇ ਦਾ ਮੁਲਾਂਕਣ ਕਰਨ ਲਈ ਅਸੀਂ ਪਹਿਲਾਂ ਧਿਆਨ ਨਾਲ ਇਸਦੀ ਪੜਚੋਲ ਕਰਦੇ ਹਾਂ ਕਿ ਕੀ ਇਕੱਠੇ ਕੀਤੇ ਨਿੱਜੀ ਡੇਟਾ ਨੂੰ ਸਾਂਭਣਾ ਲੋੜੀਂਦਾ ਹੈ, ਜੇ ਹਾਂ, ਤਾਂ ਨਿੱਜੀ ਜਾਣਕਾਰੀ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਤੋਂ ਘੱਟ ਸਮੇਂ ਲਈ ਸਾਂਭਣ ਦਾ ਕੰਮ ਕਰੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12