Mail ਪਰਦੇਦਾਰੀ ਸੁਰੱਖਿਆ ਅਤੇ ਪਰਦੇਦਾਰੀ

Mail ਪਰਦੇਦਾਰੀ ਸੁਰੱਖਿਆ ਨਾਲ ਈਮੇਲ ਭੇਜਣ ਵਾਲਿਆਂ ਨੂੰ ਤੁਹਾਡੀ ਈਮੇਲ ਗਤੀਵਿਧੀ ਬਾਰੇ ਜਾਣਕਾਰੀ ਨੂੰ ਜਾਣਨ ਤੋਂ ਰੋਕ ਕੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦੀ ਹੈ।


ਤੁਹਾਡੇ ਦੁਆਰਾ ਪ੍ਰਾਪਤ ਕੀਤੇ ਈਮੇਲਾਂ ਵਿੱਚ ਅਜਿਹੀ ਰਿਮੋਟ ਕੰਟੈਂਟ ਸ਼ਾਮਲ ਹੋ ਸਕਦਾ ਹੈ ਜਿਸ ਨਾਲ ਈਮੇਲ ਭੇਜਣ ਵਾਲੇ ਨੂੰ ਤੁਹਾਡੇ ਬਾਰੇ ਜਾਣਕਾਰੀ ਨੂੰ ਜਾਣਨ ਦੀ ਆਗਿਆ ਮਿਲਦੀ ਹੈ। ਜਦੋਂ ਤੁਸੀਂ ਈਮੇਲ ਖੋਲ੍ਹਦੇ ਹੋ, ਤਾਂ ਭੇਜਣ ਵਾਲੇ ਤੁਹਾਡੀ Mail ਗਤੀਵਿਧੀ ਬਾਰੇ ਜਾਣਕਾਰੀ ਨੂੰ ਸਾਂਝੀ ਕੀਤੀ ਜਾਣਕਾਰੀ ਦੀ ਪਾਰਦਰਸ਼ਤਾ ਤੋਂ ਬਿਨਾਂ ਅਤੇ ਉਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਤੋਂ ਬਿਨਾਂ ਇਕੱਤਰ ਕਰ ਸਕਦੇ ਹਨ। ਈਮੇਲ ਭੇਜਣ ਵਾਲੇ ਇਹ ਜਾਣ ਸਕਦੇ ਹਨ ਕਿ ਤੁਸੀਂ ਕਦੋਂ ਅਤੇ ਕਿੰਨੀ ਵਾਰ ਉਹਨਾਂ ਦੀ ਈਮੇਲ ਖੋਲ੍ਹੀ, ਕੀ ਤੁਸੀਂ ਉਹਨਾਂ ਦੀ ਈਮੇਲ ਅੱਗੇ ਭੇਜੀ ਜਾਂ ਨਹੀਂ, ਤੁਹਾਡੇ ਇੰਟਰਨੈੱਟ ਪ੍ਰੋਟੋਕੌਲ (IP) ਪਤੇ ਬਾਰੇ ਅਤੇ ਹੋਰ ਜਾਣਕਾਰੀ ਜਿਸ ਨੂੰ ਤੁਹਾਡੀ ਵਿਹਾਰਕ ਪ੍ਰੋਫ਼ਾਈਲ ਬਣਾਉਣ ਅਤੇ ਤੁਹਾਡੇ ਟਿਕਾਣੇ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕਦਾ ਹੈ।

“Mail ਗਤੀਵਿਧੀ ਸੁਰੱਖਿਅਤ ਕਰੋ” Apple ਸਮੇਤ ਈਮੇਲ ਭੇਜਣ ਵਾਲਿਆਂ ਨੂੰ ਤੁਹਾਡੀ Mail ਗਤੀਵਿਧੀ ਬਾਰੇ ਜਾਣਕਾਰੀ ਨੂੰ ਜਾਣਨ ਤੋਂ ਰੋਕ ਕੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦੀ ਹੈ। ਜਦੋਂ ਤੁਸੀਂ Mail ਐਪ ਜਾਂ iCloud.com ‘ਤੇ Mail ਵਿੱਚ ਈਮੇਲ ਪ੍ਰਾਪਤ ਕਰਦੇ ਹੋ, ਤਾਂ ਤੁਹਾਡੇ ਵੱਲੋਂ ਈਮੇਲ ਖੋਲ੍ਹਣ ‘ਤੇ ਸਿਰਫ਼ ਰਿਮੋਟ ਕੰਟੈਂਟ ਡਾਊਨਲੋਡ ਕਰਨ ਦੀ ਬਜਾਏ “Mail ਗਤੀਵਿਧੀ ਸੁਰੱਖਿਅਤ ਕਰੋ” ਦੁਆਰਾ ਡਿਫ਼ੌਲਟ ਤੌਰ ‘ਤੇ ਰਿਮੋਟ ਕੰਟੈਂਟ ਨੂੰ ਬੈਕਗ੍ਰਾਊਂਡ ਵਿੱਚ ਡਾਊਨਲੋਡ ਕੀਤਾ ਜਾਂਦਾ ਹੈ ਫਿਰ ਭਾਵੇਂ ਤੁਸੀਂ ਈਮੇਲ ‘ਤੇ ਕੁਝ ਕਰੋ ਜਾਂ ਨਾ ਕਰੋ। Apple ਨੂੰ ਤੀਜੀ-ਧਿਰ ਦੇ Mail ਕੰਟੈਂਟ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।

ਇਸ ਤੋਂ ਇਲਾਵਾ, “Mail ਗਤੀਵਿਧੀ ਸੁਰੱਖਿਅਤ ਕਰੋ” Mail ਦੁਆਰਾ ਡਾਊਨਲੋਡ ਕੀਤੇ ਕੰਟੈਂਟ ਨੂੰ ਵੱਖ-ਵੱਖ ਸੰਸਥਾ ਵੱਲੋਂ ਦੋ ਵੱਖ-ਵੱਖ ਰਿਲੇ ਰਾਹੀਂ ਅਮਲ ਵਿੱਚ ਲਿਆਂਦਾ ਜਾਂਦਾ ਹੈ। ਪਹਿਲਾ ਤੁਹਾਡੇ IP ਪਤੇ ਬਾਰੇ ਜਾਣਦਾ ਹੈ ਪਰ ਤੁਹਾਨੂੰ ਪ੍ਰਾਪਤ ਹੋਏ ਕਿਸੇ ਵੀ ਤੀਜੀ-ਧਿਰ ਦੇ Mail ਕੰਟੈਂਟ ਬਾਰੇ ਨਹੀਂ। ਦੂਸਰਾ ਤੁਹਾਡੇ ਵੱਲੋਂ ਪ੍ਰਾਪਤ ਕੀਤੇ ਰਿਮੋਟ Mail ਕੰਟੈਂਟ ਬਾਰੇ ਜਾਣਦਾ ਹੈ ਪਰ ਤੁਹਾਡੇ IP ਪਤੇ ਬਾਰੇ ਨਹੀਂ, ਇਸ ਦੀ ਬਜਾਏ ਮੰਜ਼ਿਲ ਪਤੇ ਨੂੰ ਇੱਕ ਸਧਾਰਨ ਪਛਾਣ ਦਿੰਦਾ ਹੈ। ਇਸ ਤਰ੍ਹਾਂ ਕਿਸੇ ਨੂੰ ਵੀ ਤੁਹਾਡੇ ਅਤੇ ਤੁਹਾਡੇ ਵੱਲੋਂ ਪ੍ਰਾਪਤ ਕੀਤੀ ਤੀਜੀ-ਧਿਰ ਦੀ Mail ਕੰਟੈਂਟ ਦੀ ਪਛਾਣ ਬਾਰੇ ਜਾਣਕਾਰੀ ਨਹੀਂ ਹੁੰਦੀ। ਭੇਜਣ ਵਾਲੇ ਤੁਹਾਡੀ ਪ੍ਰੋਫ਼ਾਈਲ ਬਣਾਉਣ ਲਈ ਵੈੱਬਸਾਈਟ ਜਾਂ ਐਪਾਂ ‘ਤੇ ਤੁਹਾਡੀ ਗਤੀਵਿਧੀ ਨੂੰ ਕਨੈਕਟ ਕਰਨ ਲਈ ਤੁਹਾਡੇ IP ਪਤੇ ਦੀ ਵਰਤੋਂ ਵਿਲੱਖਣ ਪਛਾਣਕਰਤਾ ਵਜੋਂ ਨਹੀਂ ਕਰ ਸਕਦੇ ਹਨ।

ਤੁਸੀਂ ਕਿਸੇ ਵੀ ਸਮੇਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਐਪਾਂ > Mail > ਪਰਦੇਦਾਰੀ ਸੁਰੱਖਿਆ ਵਿੱਚ ਜਾ ਕੇ, ਫਿਰ Mail ਗਤੀਵਿਧੀ ਸੁਰੱਖਿਅਤ ਕਰੋ ਨੂੰ ਬੰਦ ਕਰੋ ‘ਤੇ ਟੈਪ ਕਰ ਕੇ “Mail ਗਤੀਵਿਧੀ ਸੁਰੱਖਿਅਤ ਕਰੋ” ਨੂੰ ਅਸਮਰੱਥ ਕਰ ਸਕਦੇ ਹੋ। Mac ‘ਤੇ, Mail > ਸੈਟਿੰਗਾਂ > ਪਰਦੇਦਾਰੀ ‘ਤੇ ਜਾਓ, ਫਿਰ “Mail ਗਤੀਵਿਧੀ ਸੁਰੱਖਿਅਤ ਕਰੋ” ਨੂੰ ਅਣਚੁਣਿਆ ਕਰੋ। iCloud.com ‘ਤੇ “Mail ਗਤੀਵਿਧੀ ਸੁਰੱਖਿਆ“ ਦੀਆਂ ਆਪਣੀ Mail ਸੈਟਿੰਗਾਂ ਹੁੰਦੀਆਂ ਹਨ। iCloud.com ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ ‘ਤੇ ਜਾਓ, ਫਿਰ “Mail ਗਤੀਵਿਧੀ ਦੀ ਸੁਰੱਖਿਆ ਕਰੋ” ਨੂੰ ਅਣਚੁਣਿਆ ਕਰੋ।

ਜੇਕਰ ਤੁਸੀਂ “Mail ਗਤੀਵਿਧੀ ਸੁਰੱਖਿਅਤ ਕਰੋ” ਨੂੰ ਅਸਮਰੱਥ ਕਰਨ ਦੀ ਚੋਣ ਕਰਦੇ ਹੋ, ਤਾਂ “IP ਪਤਾ ਲੁਕਾਓ” ਫ਼ੀਚਰ ਦੁਆਰਾ ਹਾਲੇ ਵੀ ਤੁਹਾਡੇ IP ਪਤੇ ਨੂੰ ਉਸੇ ਦੋ ਵੱਖ-ਵੱਖ ਇੰਟਰਨੈੱਟ ਰਿਲੇ ਡਿਜ਼ਾਈਨ ਦੀ ਵਰਤੋਂ ਕਰਕੇ ਲੁਕਾਇਆ ਜਾਵੇਗਾ। ਤੁਸੀਂ ਕਿਸੇ ਵੀ ਵੇਲੇ iOS, iPadOS ਜਾਂ visionOS ਵਿੱਚ “IP ਪਤੇ ਲੁਕਾਓ” ਨੂੰ ਸੈਟਿੰਗਾਂ > ਐਪਾਂ > Mail > ਪਰਦੇਦਾਰੀ ਸੁਰੱਖਿਆ ਵਿੱਚ ਜਾ ਕੇ, ਫਿਰ “IP ਪਤੇ ਲੁਕਾਓ” ਨੂੰ ਬੰਦ ਕਰੋ ‘ਤੇ ਟੈਪ ਕਰ ਕੇ ਅਸਮਰੱਥ ਕਰ ਸਕਦੇ ਹੋ। Mac ‘ਤੇ Mail > ਸੈਟਿੰਗਾਂ > ਪਰਦੇਦਾਰੀ ‘ਤੇ ਜਾਓ, ਫਿਰ “IP ਪਤਾ ਲੁਕਾਓ” ਨੂੰ ਅਣਚੁਣਿਆ ਕਰੋ। iCloud.com ‘ਤੇ, ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ ਵਿੱਚ ਜਾ ਕੇ “IP ਪਤਾ ਲੁਕਾਓ” ਨੂੰ ਅਣਚੁਣਿਆ ਕਰ ਕੇ IP ਪਤਾ ਲੁਕਾਓ ਨੂੰ ਅਸਮਰੱਥ ਕਰ ਸਕਦੇ ਹੋ।

ਇਹਨਾਂ ਫ਼ੀਚਰਾਂ ਦੀ ਵਰਤੋਂ ਕਰਕੇ ਤੁਸੀਂ Apple ਅਤੇ ਉਸ ਦੀਆਂ ਸਹਾਇਕ ਕੰਪਨੀਆਂ ਅਤੇ ਏਜੰਟਾ ਨੂੰ ਉੱਪਰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਵਿੱਚ ਲੈ ਕੇ ਆਉਣ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12