ਨਕਸ਼ੇ ਵਿੱਚ ਸਮੱਸਿਆ ਦੀ ਰਿਪੋਰਟ ਕਰੋ ਅਤੇ ਪਰਦੇਦਾਰੀ
Apple ਨਕਸ਼ਿਆਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- “ਨਕਸ਼ੇ ਵਿੱਚ ਸਮੱਸਿਆ ਦੀ ਰਿਪੋਰਟ ਕਰੋ” ਵੱਲੋਂ ਰਿਪੋਰਟ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਮਦਦ ਲਈ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਤੁਹਾਡੇ ਘਰ, ਕਾਰਜ-ਸਥਾਨ ਅਤੇ ਸਕੂਲ, ”ਆਲੇ-ਦੁਆਲੇ ਦੇਖੋ” ਇਮੇਜਰੀ ਨੂੰ ਧੁੰਦਲਾ ਕਰਨਾ ਅਤੇ ਨਕਸ਼ੇ ਐਪ ਵਿਚਲੀਆਂ ਤਸਵੀਰਾਂ ਨਾਲ ਸੰਬੰਧਿਤ ਕੁਝ ਰਿਪੋਰਟਾਂ ਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਕਰ ਕੇ ਸਟੋਰ ਕੀਤਾ ਜਾਂਦਾ ਹੈ। ਤੁਹਾਡੇ ਦੁਆਰਾ ਇਹ ਰਿਪੋਰਟਾਂ ਸਪੁਰਦ ਕਰਨ ਤੋਂ ਪਹਿਲਾਂ ਸਬਮਿਸ਼ਨ ਫ਼ਲੋ ਦੌਰਾਨ ਤੁਹਾਡਾ Apple ਖਾਤਾ ਸਕਰੀਨ ‘ਤੇ ਦਿਖਾਇਆ ਜਾਵੇਗਾ। ਹੋਰ ਸਾਰੀਆਂ ਰਿਪੋਰਟਾਂ ਅਜਿਹੇ ਪਛਾਣਕਰਤਾ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਨਿਯਮਿਤ ਤੌਰ ‘ਤੇ ਘੁੰਮਦਾ ਹੈ ਅਤੇ ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹੁੰਦਾ ਹੈ।
- ਜੇਕਰ ਤੁਸੀਂ ਵੈੱਬ ’ਤੇ Apple ਨਕਸ਼ੇ ਦੀ ਵਰਤੋਂ ਕਰਕੇ ਰਿਪੋਰਟ ਸਪੁਰਦ ਕਰਦੇ ਹੋ, ਤਾਂ Apple ਸੇਵਾ ਦੀ ਇੰਟੀਗ੍ਰਿਟੀ ਬਣਾਕੇ ਰੱਖਣ ਲਈ ਤੁਹਾਡੀ ਰਿਪੋਰਟ ਦੇ ਨਾਲ ਤੁਹਾਡਾ ਈਮੇਲ ਪਤਾ ਇਕੱਤਰ ਕਰ ਸਕਦਾ ਹੈ।
- ਹੋਰ ਜ਼ਿਆਦਾ ਪ੍ਰਭਾਵੀ ਤੌਰ ’ਤੇ ਸਮੱਸਿਆ ਦੇ ਹੱਲ ਲਈ ਤੁਸੀਂ ਰਿਪੋਰਟ ਨਾਲ ਵਾਧੂ ਜਾਣਕਾਰੀ ਸਪੁਰਦ ਕਰ ਸਕਦੇ ਹੋ।
- ਰਿਪੋਰਟਿੰਗ ਸੰਬੰਧੀ ਰੁਝਾਨਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ Apple ਵੱਲੋਂ ਤੁਹਾਡੇ Apple ਖਾਤੇ ਜਾਂ ਈਮੇਲ ਪਤੇ ਨਾਲ ਸੰਬੰਧਿਤ ਜਾਣਕਾਰੀ ਨੂੰ ਵੱਧ ਤੋਂ ਵੱਧ ਦੋ ਸਾਲ ਤੱਕ ਅਤੇ ਕੁਝ ਖਾਸ ਰਿਪੋਰਟਾਂ ਲਈ ਵੱਧ ਤੋਂ ਵੱਧ ਪੰਜ ਸਾਲਾਂ ਤੱਕ ਇਕੱਤਰ ਕੀਤਾ ਜਾ ਸਕਦਾ ਹੈ।
ਤੁਹਾਡੇ ਵੱਲੋਂ ਕਿਸੇ ਸਮੱਸਿਆ ਦੀ ਰਿਪੋਰਟ ਕਰਨ ’ਤੇ ਨਕਸ਼ੇ ਐਪ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਤੁਹਾਡੀ ਰਿਪੋਰਟ ਦਾ ਮੁਲਾਂਕਣ ਕਰਨ ਅਤੇ ਖ਼ੁਦ ਨੂੰ ਬਿਹਤਰ ਬਣਾਉਣ ਲਈ ਘੱਟ ਤੋਂ ਘੱਟ ਨਿੱਜੀ ਡੇਟਾ ਇਕੱਤਰ ਕਰਦੀ ਹੈ।
Apple ਵੱਲੋਂ ਹੇਠ ਲਿਖੀ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ:
- ਡਿਵਾਈਸ ਮਾਡਲ, ਓਪਰੇਟਿੰਗ ਸਿਸਟਮ ਦਾ ਸੰਸਕਰਨ, ਖੇਤਰ ਅਤੇ ਭਾਸ਼ਾ, ਸਮਾਂ ਅਤੇ ਸਮਾਂ ਖੇਤਰ, ਨਕਸ਼ੇ ਐਪ ਸੈਟਿੰਗਾਂ ਅਤੇ ਕੀ ਤੁਸੀਂ Apple Watch ਜਾਂ CarPlay ਨਾਲ ਕਨੈਕਟ ਹੋ ਤਾਂ ਜੋ ਤੁਹਾਡੀ ਰਿਪੋਰਟ ਦੇ ਸਮੇਂ ਨਕਸ਼ੇ ਐਪ ਦੀ ਸਮਰੱਥਾ ਅਤੇ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ
- ਰਿਪੋਰਟ ਕੀਤੀ ਸਮੱਸਿਆ ਦਾ ਸੰਦਰਭ ਬਿਹਤਰ ਤਰੀਕੇ ਨਾਲ ਸਮਝਣ ਲਈ ਸਮੱਸਿਆ ਫ਼ਾਈਲ ਕਰਨ ਤੋਂ ਪਹਿਲਾਂ ਨਕਸ਼ੇ ਵਿੱਚ ਤੁਹਾਡੇ ਦ੍ਰਿਸ਼ ਦਾ ਚਿੱਤਰ, ਜ਼ੂਮ ਪੱਧਰ ਅਤੇ ਤੁਹਾਡੇ ਦੁਆਰਾ ਵਰਤਿਆ ਆਖ਼ਰੀ ਖੋਜ-ਸ਼ਬਦ। ਤੁਹਾਡੀ ਪਛਾਣ ਕਰਨ ਵਾਲੀ ਜਾਣਕਾਰੀ, ਜਿਵੇਂ ਕਿ ਤੁਹਾਡੇ ਘਰ ਦੇ ਟਿਕਾਣੇ ਬਾਰੇ ਦੱਸਣ ਵਾਲਾ ਆਈਕਨ, ਇਸ ਚਿੱਤਰ ਵਿੱਚ ਸ਼ਾਮਲ ਨਹੀਂ ਕੀਤੀ ਜਾਵੇਗੀ
- ਤੁਹਾਡਾ ਟਿਕਾਣਾ
- ਤੁਹਾਡੇ ਦੁਆਰਾ ਰਿਪੋਰਟ ਵਿੱਚ ਪ੍ਰਦਾਨ ਕੀਤੀ ਜਾਣਕਾਰੀ ਜਿਵੇਂ ਕਿ ਸੁਝਾਏ ਗਏ ਨਵੇਂ ਪਤੇ, URL, ਟਿੱਪਣੀਆਂ ਸਮੇਤ ਖੁੱਲ੍ਹਣ ਦਾ ਸਮਾਂ ਅਤੇ ਅੱਪਲੋਡ ਕੀਤੀਆਂ ਤਸਵੀਰਾਂ
ਕੁਝ ਕੇਸਾਂ ਵਿੱਚ Apple ਦੁਆਰਾ ਇਹ ਜਾਣਕਾਰੀ ਵੀ ਇਕੱਤਰ ਕੀਤੀ ਜਾ ਸਕਦੀ ਹੈ:
- ਤੁਹਾਡੇ ਈਮੇਲ ਪਤੇ ਸਮੇਤ ਤੁਹਾਡਾ Apple ਖਾਤਾ, ਜਦੋਂ ਤੁਸੀਂ ਆਪਣੇ ਘਰ, ਕੰਮ ਜਾਂ ਸਕੂਲ ਦੇ ਟਿਕਾਣੇ ਨਾਲ ਜੁੜੀ ਸਮੱਸਿਆ ਦੀ ਰਿਪੋਰਟ ਕਰਦੇ ਹੋ, “ਆਲੇ-ਦੁਆਲੇ ਦੇਖੋ” ਇਮੇਜਰੀ ਨੂੰ ਧੁੰਦਲਾ ਕਰਨ ਦੀ ਬੇਨਤੀ ਕਰਦੇ ਹੋ ਜਾਂ ਨਕਸ਼ੇ ਵਿੱਚ ਕਿਸੇ ਤਸਵੀਰ ਨਾਲ ਜੁੜੀ ਕਾਪੀਰਾਈਟ ਸਮੱਸਿਆ ਦੀ ਰਿਪੋਰਟ ਕਰਦੇ ਹੋ। ਜੇਕਰ ਤੁਸੀਂ ਵੈੱਬ ‘ਤੇ Apple ਨਕਸ਼ੇ ਦੀ ਵਰਤੋਂ ਕਰਕੇ “ਆਲੇ-ਦੁਆਲੇ ਦੇਖੋ” ਦਾ ਚਿੱਤਰ ਧੁੰਦਲਾ ਕਰਨ ਦੀ ਬੇਨਤੀ ਸਪੁਰਦ ਕਰਦੇ ਹੋ, ਤਾਂ Apple ਸੇਵਾ ਦੀ ਇੰਟੀਗ੍ਰਿਟੀ ਬਣਾਕੇ ਰੱਖਣ ਲਈ ਤੁਹਾਡਾ ਈਮੇਲ ਪਤਾ ਇਕੱਤਰ ਕਰੇਗਾ। ਤੁਹਾਡੇ ਵੱਲੋਂ ਇਹ ਰਿਪੋਰਟਾਂ ਸਪੁਰਦ ਕਰਨ ਤੋਂ ਪਹਿਲਾਂ ਸਬਮਿਸ਼ਨ ਫ਼ਲੋ ਦੌਰਾਨ ਤੁਹਾਡਾ Apple ਖਾਤਾ ਜਾਂ ਈਮੇਲ ਪਤਾ ਸਕਰੀਨ ‘ਤੇ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ, ਅਜਿਹੀਆਂ ਰਿਪੋਰਟਾਂ ਵਾਸਤੇ ਜਿਨ੍ਹਾਂ ਵਿੱਚ ਤੁਹਾਡਾ Apple ਖਾਤਾ ਜਾਂ ਈਮੇਲ ਪਤਾ ਸ਼ਾਮਲ ਹੈ, Apple ਸਮੱਸਿਆ ਨੂੰ ਸਪਸ਼ਟ ਕਰਨ ਲਈ ਜਾਂ ਤੁਹਾਨੂੰ ਕਿਸੇ ਹੱਲ ਬਾਰੇ ਸੂਚਿਤ ਕਰਨ ਵਾਸਤੇ ਈਮੇਲ ਰਾਹੀਂ ਤੁਹਾਡੇ ਨਾਲ ਸੰਚਾਰ ਕਰ ਸਕਦਾ ਹੈ। ਹੋਰ ਸਾਰੀਆਂ ਰਿਪੋਰਟਾਂ ਅਜਿਹੇ ਪਛਾਣਕਰਤਾ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਨਿਯਮਿਤ ਤੌਰ ’ਤੇ ਰੋਟੇਟ ਹੁੰਦਾ ਹੈ ਅਤੇ ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹੁੰਦਾ
- ਤੁਹਾਡੇ ਘਰ, ਕਾਰਜ-ਸਥਾਨ ਜਾਂ ਸਕੂਲ ਦੇ ਪਤੇ ਵਿੱਚ ਸੋਧ ਕਰਨ ਲਈ ਤੁਹਾਡੇ ਘਰ, ਕਾਰਜ-ਸਥਾਨ ਜਾਂ ਸਕੂਲ ਦਾ ਪਤਾ
- ਚਿੱਤਰ ਸੰਬੰਧੀ ਸਮੱਸਿਆਵਾਂ ਲਈ “ਨੇੜੇ-ਤੇੜੇ ਦੇਖੋ” ਵਿੱਚ ਤੁਹਾਡੇ ਦ੍ਰਿਸ਼ ਦੀ ਦਿਸ਼ਾ ਅਤੇ ਕੋਣ
- ਨੈਵੀਗੇਸ਼ਨ ਸੰਬੰਧੀ ਸਮੱਸਿਆਵਾਂ ਦੇ ਲਈ, ਤੁਹਾਡੀ ਯਾਤਰਾ ਦੇ ਸ਼ੁਰੂਆਤੀ ਅਤੇ ਸਮਾਪਤੀ ਬਿੰਦੂ ਸਮੇਤ ਤੁਹਾਡਾ ਮਾਰਗ
- ਤੁਹਾਡੀਆਂ ਸਭ ਤੋਂ ਹਾਲੀਆ ਖੋਜਾਂ ਦੇ ਨਤੀਜੇ, ਉਹਨਾਂ ਖੋਜ ਸ਼ਬਦਾਂ ਸਮੇਤ ਜੋ ਖੋਜ ਸੰਬੰਧਿਤ ਸਮੱਸਿਆਵਾਂ ਲਈ ਉਹ ਨਤੀਜੇ ਦੇਣ ਵਾਸਤੇ ਵਰਤੇ ਗਏ ਸੀ
- ਟਿੱਪਣੀਆਂ ਜਾਂ ਤਸਵੀਰਾਂ ਸਮੇਤ ਕੋਈ ਵੀ ਹੋਰ ਜਾਣਕਾਰੀ ਜਿਸਨੂੰ ਤੁਸੀਂ ਆਪਣੇ ਰਿਪੋਰਟ ਵਿੱਚ ਸਬਮਿਟ ਕਰਨਾ ਚੁਣਦੇ ਹੋ
ਜਦੋਂ ਤੁਹਾਡੀ ਸਮੱਸਿਆ ਕਿਸੇ ਤੀਜੀ ਧਿਰ ਨਾਲ ਸੰਬੰਧਿਤ ਹੁੰਦੀ ਹੈ, ਤਾਂ Apple ਤੁਹਾਡੇ ਵੱਲੋਂ ਰਿਪੋਰਟ ਕੀਤੀ ਗਈ ਸਮੱਸਿਆ ਤੋਂ ਤੀਜੀ ਧਿਰ ਨੂੰ ਜਾਣਕਾਰੀ ਦੇਵੇਗਾ ਤਾਂ ਕੀ ਤੁਹਾਡੇ ਵੱਲੋਂ ਪਛਾਣੀ ਗਈ ਸਮੱਸਿਆ ਦਾ ਹੱਲ ਕੀਤਾ ਜਾ ਸਕੇ। Apple ਅਜਿਹੀਆਂ ਤੀਜੀਆਂ ਧਿਰਾਂ ਨਾਲ ਸਿਰਫ਼ ਉਦੋਂ ਜਾਣਕਾਰੀ ਸਾਂਝੀ ਕਰਦਾ ਹੈ ਜਦੋਂ ਕਿਸੇ ਮੁੱਦੇ ਨੂੰ ਹੱਲ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਉਸ ਵਿੱਚੋਂ ਪਹਿਲਾਂ ਕਿਸੇ ਵੀ ਅਜਿਹੀ ਜਾਣਕਾਰੀ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਤੁਹਾਡੀ ਪਛਾਣ ਕੀਤੀ ਜਾ ਸਕਦੀ ਹੈ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ “ਨਕਸ਼ੇ” ਐਪ ਦੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ’ਤੇ ਸਮੱਸਿਆ ਦੀ ਰਿਪੋਰਟ ਕਰਨ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ। ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਕਾਪੀਰਾਈਟ ਸਮੱਸਿਆਵਾਂ ਨਾਲ ਜੁੜੀਆਂ ਰਿਪੋਰਟਾਂ ਨੂੰ ਪ੍ਰਕਿਰਿਆ ਕਰਦੇ ਹਾਂ, ਤਾਂ ਕਿ ਅਸੀਂ ਕਾਨੂੰਨੀ ਦਾਅਵਿਆਂ ਦੀ ਰੱਖਿਆ ਕਰ ਸਕਦੇ ਹਾਂ ਅਤੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਇਕੱਤਰ ਕੀਤਾ ਗਿਆ ਡੇਟਾ ਭਰੋਸੇਮੰਦ ਸੇਵਾ ਪ੍ਰਦਾਤਾ ਵੱਲੋਂ ਪ੍ਰਕਿਰਿਆ ਵਿੱਚ ਲਿਆਂਦਾ ਅਤੇ ਸਟੋਰ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਰਿਪੋਰਟ ਕੀਤੀ ਗਈ ਜਾਣਕਾਰੀ ਇਸ ਤਰ੍ਹਾਂ ਸਟੋਰ ਕੀਤੀ ਜਾ ਸਕਦੀ ਹੈ ਕਿ ਉਹ ਤੁਹਾਡੇ ਨਾਲ ਅਧਿਕਤਮ ਦੋ ਸਾਲ ਤੱਕ ਅਤੇ ਕੁਝ ਕਾਪੀਰਾਈਟ ਸੰਬੰਧੀ ਰਿਪੋਰਟ ਦੇ ਲਈ ਅਧਿਕਤਮ ਪੰਜ ਸਾਲਾਂ ਤੱਕ ਜਾਂ ਲਾਗੂ ਕਾਨੂੰਨਾਂ ਦੀ ਲੋੜ ਅਨੁਸਾਰ ਸੰਬੰਧਿਤ ਰਹੇ ਜਿਸ ਨਾਲ ਸੇਵਾ ਦੀ ਇੰਟੀਗ੍ਰਿਟੀ ਬਣੀ ਰਹੇ, ਰਿਪੋਰਟਿੰਗ ਦੇ ਰੁਝਾਨਾਂ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ ਅਤੇ ਲਾਗੂ ਕਾਨੂੰਨਾਂ ਦੀ ਪਾਲਣਾ ਕੀਤੀ ਜਾ ਸਕੇ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12