ਸੁਨੇਹੇ ਅਤੇ ਪਰਦੇਦਾਰੀ
ਸੁਨੇਹਿਆਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- ਜੇਕਰ ਤੁਸੀਂ iCloud ਬੈਕਅੱਪ ਜਾਂ iCloud ਵਿੱਚ ਸੁਨੇਹੇ ਸਮਰੱਥ ਕਰ ਦਿੰਦੇ ਹੋ, ਤਾਂ ਸੁਨੇਹੇ iCloud ਵਿੱਚ ਬੈਕ ਅੱਪ ਕਰ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਇਨਕ੍ਰਿਪਟ ਕਰ ਦਿੱਤਾ ਜਾਂਦਾ ਹੈ।
- iMessage ਐਂਡ-ਟੂ-ਐਂਡ ਇਨਕ੍ਰਿਪਡ ਹੈ। ਤੁਹਾਡੇ ਵੱਲੋਂ ਵਰਤਿਆ ਜਾਣ ਵਾਲਾ ਫ਼ੋਨ ਨੰਬਰ ਅਤੇ ਈਮੇਲ ਪਤਾ ਉਹਨਾਂ ਲੋਕਾਂ ਨੂੰ ਦਿਖਾਈ ਦਿੰਦਾ ਹੈ ਜਿਨ੍ਹਾਂ ਨੂੰ ਤੁਸੀਂ ਸੰਪਰਕ ਕਰਦੇ ਹੋ ਅਤੇ ਤੁਸੀਂ ਆਪਣਾ ਨਾਮ ਅਤੇ ਤਸਵੀਰ ਨੂੰ ਸਾਝਾਂਕਰਨ ਦਾ ਵਿਕਲਪ ਚੁਣ ਸਕਦੇ ਹੋ।
- Apple ਦੁਆਰਾ 30 ਦਿਨਾਂ ਤੱਕ ਆਪਣੇ ਕੋਲ iMessage ਦੀ ਵਰਤੋਂ ਸੰਬੰਧੀ ਜਾਣਕਾਰੀ ਰੱਖੀ ਜਾਂਦੀ ਹੈ ਜਿਵੇਂ ਕਿ ਕੀ ਤੁਹਾਡਾ ਡਿਵਾਈਸ iMessage ਦੀ ਵਰਤੋਂ ਕਰਨ ਦੇ ਯੋਗ ਹੈ ਜਾਂ ਨਹੀਂ।
ਸੁਨੇਹੇ ਐਪ ਨਾਲ ਵਰਤੋਂਕਾਰ SMS, MMS, RCS, iMessage ਅਤੇ Apple Messages for Business ਰਾਹੀਂ ਸੰਚਾਰ ਕਰ ਸਕਦੇ ਹਨ। ਇਹ Apple ਦੀ ਮੈਸੇਜਿੰਗ ਸੇਵਾ ਹੈ ਜਿਸ ਰਾਹੀਂ iPhone, iPad, Mac, Apple Vision Pro ਜਾਂ Apple Watch ’ਤੇ ਸੁਨੇਹੇ ਐਪ ਵਿੱਚ iMessage ਭੇਜੇ ਜਾਂ ਪ੍ਰਾਪਤ ਕੀਤੇ ਜਾ ਸਕਦੇ ਹਨ। iMessage ‘ਤੇ ਭੇਜੇ ਸੁਨੇਹਿਆਂ ਵਿੱਚ ਤਸਵੀਰਾਂ, ਵੀਡੀਓ ਅਤੇ ਹੋਰ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਅਤੇ ਉਹਨਾਂ ਨੂੰ ਤੁਹਾਡੇ ਨੈੱਟਵਰਕ ਪ੍ਰਦਾਤਾ ਦੇ ਮੈਸੇਜਿੰਗ ਪਲਾਨ ਵਿੱਚ ਨਹੀਂ ਗਿਣਿਆ ਜਾਂਦਾ।
ਅਸੀਂ iMessage ਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ ਲਈ ਡਿਜ਼ਾਈਨ ਕੀਤਾ ਹੈ ਤਾਂ ਜੋ Apple ਕਿਸੇ ਵੀ ਤਰੀਕੇ ਨਾਲ ਡਿਵਾਈਸਾਂ ਵਿੱਚ ਹੋ ਰਹੀ ਤੁਹਾਡੀ ਗੱਲਬਾਤ ਦੇ ਕੰਟੈਂਟ ਨੂੰ ਡਿਕ੍ਰਿਪਟ ਨਾ ਕਰ ਸਕੇ। ਤੁਹਾਡੇ ਦੁਆਰਾ iMessage ‘ਤੇ ਭੇਜੀਆਂ ਅਟੈਚਮੈਂਟਾਂ (ਜਿਵੇਂ ਕਿ ਤਸਵੀਰਾਂ ਜਾਂ ਵੀਡੀਓ) ਇਨਕ੍ਰਿਪਟ ਹੁੰਦੀਆਂ ਹਨ ਤਾਂ ਜੋ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਤੋਂ ਬਿਨਾਂ ਕੋਈ ਵੀ ਇਹਨਾਂ ਨੂੰ ਐਕਸੈੱਸ ਨਾ ਕਰ ਸਕੇ। ਹੋ ਸਕਦਾ ਹੈ ਕਿ ਇਹ ਇਨਕ੍ਰਿਪਟ ਕੀਤੀਆਂ ਅਟੈਚਮੈਂਟਾਂ Apple ‘ਤੇ ਅੱਪਲੋਡ ਕੀਤੀਆਂ ਜਾਣ। ਜਦੋਂ ਤੁਸੀਂ iMessage ਲਿਖ ਰਹੇ ਹੁੰਦੇ ਹੋ ਤਾਂ ਹੋ ਸਕਦਾ ਹੈ ਕਿ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਤੁਹਾਡਾ ਡਿਵਾਈਸ ਅਟੈਚਮੈਂਟ ਨੂੰ Apple ‘ਤੇ ਆਟੋਮੈਟਿਕਲੀ ਅੱਪਲੋਡ ਕਰ ਦੇਵੇ। ਜੇਕਰ ਤੁਹਾਡਾ ਸੁਨੇਹਾ ਭੇਜਿਆ ਨਹੀਂ ਗਿਆ ਤਾਂ 30 ਦਿਨਾਂ ਬਾਅਦ ਤੁਹਾਡੀਆਂ ਅਟੈਚਮੈਂਟਾਂ ਸਰਵਰ ਤੋਂ ਡਿਲੀਟ ਕਰ ਦਿੱਤੀਆਂ ਜਾਣਗੀਆਂ। ਜਦੋਂ ਤੁਹਾਡੇ iOS, iPadOS, visionOS ਜਾਂ watchOS ਡਿਵਾਈਸ ‘ਤੇ ਪਾਸਕੋਡ ਜਾਂ ਪਾਸਵਰਡ ਸੈੱਟ ਹੁੰਦਾ ਹੈ, ਤਾਂ ਸਟੋਰ ਕੀਤੇ ਸੁਨੇਹੇ ਤੁਹਾਡੇ ਡਿਵਾਈਸ ‘ਤੇ ਇਨਕ੍ਰਿਪਟ ਕੀਤੇ ਜਾਂਦੇ ਹਨ, ਤਾਂ ਕਿ ਉਹਨਾਂ ਨੂੰ ਡਿਵਾਈਸ ਦੇ ਅਨਲੌਕ ਹੋਣ ਤੱਕ ਐਕਸੈੱਸ ਨਾ ਕੀਤਾ ਜਾ ਸਕੇ।
ਜੇਕਰ ਤੁਹਾਡੀ ਮੋਬਾਈਲ ਸੇਵਾ ਦਾ ਕਨੈਕਸ਼ਨ ਟੁੱਟ ਜਾਂਦਾ ਹੈ ਅਤੇ ਤੁਸੀਂ ਇੰਟਰਨੈੱਟ ਨੂੰ ਐਕਸੈੱਸ ਨਹੀਂ ਕਰ ਪਾਉਂਦੇ, ਤਾਂ ਇਕ ਯੋਗ iPhone ਤੁਹਾਨੂੰ ਸੈਟੇਲਾਈਟ ਰਾਹੀਂ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ ਸੰਕੇਤ ਦੇ ਸਕਦਾ ਹੈ। ਇਸ ਨਾਲ ਤੁਸੀਂ ਸੈਟੇਲਾਈਟ ਰਾਹੀਂ iMessage ਅਤੇ SMS ਸੁਨੇਹੇ ਭੇਜ ਅਤੇ ਪ੍ਰਾਪਤ ਕਰ ਸਕਦੇ ਹੋ। ਜਦੋਂ ਤੁਸੀਂ ਸੈਟੇਲਾਈਟ ਰਾਹੀਂ ਸੁਨੇਹੇ ਭੇਜਣਾ ਅਤੇ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਨੂੰ iMessage ਭੇਜਣ ਦੀ ਕੋਸ਼ਿਸ਼ ਕਰਨ ਵਾਲੇ ਤੁਹਾਡੇ ਦੋਸਤ ਅਤੇ ਪਰਿਵਾਰ ਵਾਲੇ ਦੇਖ ਸਕਦੇ ਹਨ ਕਿ ਤੁਸੀਂ ਸੈਟੇਲਾਈਟ ਰਾਹੀਂ ਸੁਨੇਹਾ ਭੇਜ ਰਹੇ ਹੋ। SMS ਭੇਜਣਾ ਅਤੇ ਪ੍ਰਾਪਤ ਕਰਨਾ, ਜਿਸ ਵਿੱਚ ਸੈਟੇਲਾਈਟ ਰਾਹੀਂ ਭੇਜਣਾ ਅਤੇ ਪ੍ਰਾਪਤ ਕਰਨਾ ਵੀ ਸ਼ਾਮਲ ਹੈ, ਇਹ ਸੇਵਾ ਤੁਹਾਡੇ ਨੈੱਟਵਰਕ ਪ੍ਰਦਾਤਾ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ, Apple ਵੱਲੋਂ ਨਹੀਂ।
ਤੁਸੀਂ ਆਪਣੇ ਡਿਵਾਈਸ ਤੋਂ ਆਪਣੇ iMessages ਨੂੰ 30 ਦਿਨਾਂ ਜਾਂ ਇੱਕ ਸਾਲ ਬਾਅਦ ਆਟੋਮੈਟਿਕਲੀ ਡਿਲੀਟ ਕਰਨ ਦਾ ਵਿਕਲਪ ਚੁਣ ਸਕਦੇ ਹੋ, ਜਾਂ ਉਹਨਾਂ ਨੂੰ ਅਪਣੇ ਡਿਵਾਈਸ ‘ਤੇ ਹਮੇਸ਼ਾਂ ਲਈ ਰੱਖ ਸਕਦੇ ਹੋ। ਜੇਕਰ ਤੁਸੀਂ iCloud ਬੈਕਅੱਪ ਜਾਂ iCloud ਵਿੱਚ ਸੁਨੇਹੇ ਐਪ ਨੂੰ ਚਾਲੂ ਕੀਤਾ ਹੋਇਆ ਹੈ, ਤਾਂ ਤੁਹਾਡੀ ਸੁਵਿਧਾ ਲਈ, SMS, MMS, RCS, RCS ਵਪਾਰਕ ਸੁਨੇਹੇ, Apple Messages for Business ਅਤੇ iMessages ਦਾ iCloud ਵਿੱਚ ਬੈਕਅੱਪ ਲਿਆ ਜਾਂਦਾ ਹੈ ਉਨ੍ਹਾਂ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ। ਤੁਸੀਂ iCloud ਬੈਕਅੱਪ ਅਤੇ iCloud ਵਿੱਚ ਸੁਨੇਹਿਆਂ ਨੂੰ ਕਦੋਂ ਵੀ ਬੰਦ ਕਰ ਸਕਦੇ ਹੋ। ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > [ਤੁਹਾਡਾ ਨਾਮ] > iCloud ‘ਤੇ ਜਾਓ। ਆਪਣੇ Mac ’ਤੇ, ਸੁਨੇਹੇ > ਸੈਟਿੰਗਾਂ > iMessage ’ਤੇ ਜਾਓ ਅਤੇ “iCloud ਵਿੱਚ ਸੁਨੇਹੇ ਸਮਰੱਥ ਕਰੋ” ਨੂੰ ਅਣਚੁਣਿਆ ਕਰੋ।
ਤੁਸੀਂ ਆਪਣੇ Apple ਖਾਤੇ ਜਾਂ ਸਿਰਫ਼ ਆਪਣੇ ਫ਼ੋਨ ਨੰਬਰ ਦੀ ਵਰਤੋਂ ਕਰ ਕੇ iMessage ਵਿੱਚ ਸਾਈਨ ਇਨ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ Apple ਖਾਤੇ ਨਾਲ ਆਪਣੇ ਆਪਣੇ ਡਿਵਾਈਸ ‘ਤੇ ਸਾਈਨ ਇਨ ਕਰਦੇ ਹੋ, ਤਾਂ ਤੁਸੀਂ iMessage ਵਿੱਚ ਆਟੋਮੈਟਿਕਲੀ ਸਾਈਨ ਇਨ ਹੋ ਜਾਵੋਗੇ। ਤੁਹਾਡਾ Apple ਖਾਤਾ ਜਾਂ ਫ਼ੋਨ ਨੰਬਰ ਤੁਹਾਡੇ ਦੁਆਰਾ ਸੰਪਰਕ ਕੀਤੇ ਜਾਣ ਵਾਲੇ ਲੋਕਾਂ ਨੂੰ ਦਿਖਾਈ ਦੇਣਗੇ ਅਤੇ ਲੋਕ ਤੁਹਾਡੇ Apple ਖਾਤੇ ਅਤੇ ਈਮੇਲ ਪਤਿਆਂ ਜਾਂ ਤੁਹਾਡੇ ਖਾਤੇ ਦੇ ਫ਼ੋਨ ਨੰਬਰਾਂ ਦੀ ਵਰਤੋਂ ਕਰ ਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ iMessage ਸੈਟਿੰਗਾਂ ਵਿੱਚ ਇਹ ਚੁਣ ਸਕਦੇ ਹੋ ਕਿ ਤੁਸੀਂ ਕਿਹੜੇ ਫ਼ੋਨ ਨੰਬਰਾਂ ਜਾਂ ਈਮੇਲ ਪਤਿਆਂ ਤੋਂ ਨਵੀਂ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕਿਹੜੇ ਫ਼ੋਨ ਨੰਬਰਾਂ ਜਾਂ ਈਮੇਲ ਪਤਿਆਂ ‘ਤੇ ਸੁਨੇਹੇ ਪ੍ਰਾਪਤ ਕਰ ਸਕਦੇ ਹੋ ਅਤੇ ਕਿਹੜਿਆਂ ਤੋਂ ਜਵਾਬ ਦੇ ਸਕਦੇ ਹੋ। ਤੁਸੀਂ account.apple.com ‘ਤੇ ਆਪਣੇ Apple ਖਾਤਾ ਪੰਨੇ ਤੋਂ ਵਧੇਰੇ “ਇਸ ‘ਤੇ ਸੰਪਰਕ ਕਰੋ” ਜਾਣਕਾਰੀ ਨੂੰ ਜੋੜ ਅਤੇ ਉਸਦੀ ਤਸਦੀਕ ਕਰ ਸਕਦੇ ਹੋ। iMessage ਪਰਿਵਾਰ ਅਤੇ ਦੋਸਤਾਂ ਨਾਲ ਸੰਚਾਰ ਕਰਨ ਲਈ ਵਿਉਂਤਿਆ ਗਿਆ ਹੈ ਅਤੇ ਇਸ ਵਿੱਚ ਵਪਾਰਕ ਗਤੀਵਿਧੀਆਂ ਦਾ ਸੰਚਾਲਨ ਕਰਨਾ ਜਾਂ ਅਣਚਾਹੇ ਸੁਨੇਹਿਆਂ ਦਾ ਪ੍ਰਸਾਰ ਸ਼ਾਮਲ ਨਹੀਂ ਹੈ। iMessage ਦੀ ਗ਼ਲਤ ਵਰਤੋਂ ਕਰਨ ਕਰਕੇ ਸੇਵਾਵਾਂ ਸੀਮਤ ਹੋ ਸਕਦੀਆਂ ਹਨ।
“ਤੁਹਾਡੇ ਨਾਲ ਸਾਂਝਾ ਕੀਤਾ ਗਿਆ” ਫ਼ੀਚਰ ਸੁਨੇਹੇ ਦੇ ਗੱਲਬਾਤ ਵਿੱਚ ਸਾਂਝਾ ਕੀਤੇ ਗਏ ਲੇਖ, ਸੰਗੀਤ, TV ਸ਼ੋਅ, ਤਸਵੀਰਾਂ ਆਦਿ ਨੂੰ ਲੱਭਣ ਲਈ ਪੂਰੇ ਸਿਸਟਮ ਵਿੱਚ ਕੰਮ ਕਰਦਾ ਹੈ ਅਤੇ ਉਹਨਾਂ ਨੂੰ ਆਸਾਨੀ ਨਾਲ ਤਸਵੀਰਾਂ, Safari, News, ਸੰਗੀਤ ਅਤੇ ਪੌਡਕਾਸਟ ਵਰਗੀਆਂ ਐਪਾਂ ਵਿੱਚ ਦਿਖਾਉਂਦੇ ਹਨ, ਤਾਂ ਕਿ ਪ੍ਰਸੰਗ ਦੇ ਅਨੁਸਾਰ ਜਾਣਕਾਰੀ ਨੂੰ ਤੁਰੰਤ ਐਕਸੈੱਸ ਕਰਨਾ ਆਸਾਨ ਹੋਵੇ। Apple ਕੋਲ ਤੁਹਾਡੀ ਇਜਾਜ਼ਤ ਤੋਂ ਬਿਨਾਂ ਚੁਣੇ ਕੰਟੈਂਟ ਦਾ ਐਕਸੈੱਸ ਨਹੀਂ ਹੁੰਦਾ। ਤੁਸੀਂ iOS, iPadOS ਅਤੇ visionOS ਡਿਵਾਈਸ ’ਤੇ ਸੈਟਿੰਗਾਂ > ਐਪਾਂ > ਸੁਨੇਹੇ ਵਿੱਚ ਜਾ ਕੇ, ਫਿਰ “ਤੁਹਾਡੇ ਨਾਲ ਸਾਂਝਾ ਕੀਤਾ” ਨੂੰ ਬੰਦ ਕਰਨ ਲਈ ਟੈਪ ਕਰ ਕੇ ਤੁਸੀਂ ਕਿਸੇ ਵੀ ਸਮੇਂ “ਤੁਹਾਡੇ ਨਾਲ ਸਾਂਝਾ ਕੀਤਾ” ਨੂੰ ਬੰਦ ਕਰ ਸਕਦੇ ਹੋ। ਆਪਣੇ Mac ’ਤੇ, ਸੁਨੇਹੇ > ਸੈਟਿੰਗਾਂ > “ਤੁਹਾਡੇ ਨਾਲ ਸਾਂਝਾ ਕੀਤਾ ਗਿਆ” ’ਤੇ ਜਾਓ। ਤੁਸੀਂ “ਤੁਹਾਡੇ ਨਾਲ ਸਾਂਝਾ ਕੀਤਾ” ਸੈਕਸ਼ਨ ਵਿੱਚ ਕੋਈ ਵੀ ਐਪ ‘ਤੇ ਟੈਪ ਕਰ ਕੇ ਜਾਂ ਉਸ ਨੂੰ ਚੁਣ ਕੇ ਹਰੇਕ ਐਪ ਲਈ ਇਹ ਕੰਟਰੋਲ ਵੀ ਕਰ ਸਕਦੇ ਹੋ ਕਿ ਉਹ “ਤੁਹਾਡੇ ਨਾਲ ਸਾਂਝਾ ਕੀਤਾ” ਵਿੱਚ ਭਾਗੀਦਾਰੀ ਕਰੇਗੀ ਜਾਂ ਨਹੀਂ।
ਤੁਸੀਂ ਆਪਣੇ ਸੁਨੇਹਿਆਂ ਨੂੰ ਪ੍ਰਬੰਧਨ ਕਰਨ ਵਿੱਚ ਮਦਦ ਲਈ ਸੁਨੇਹਾ ਫ਼ਿਲਟਰਿੰਗ ਦੀ ਵਰਤੋਂ ਕਰ ਸਕਦੇ ਹੋ। “ਅਣਜਾਣ ਲੋਕਾਂ ਤੋਂ ਆਏ ਸੁਨੇਹੇ ਦੇਖੋ” ਵੱਲੋਂ ਤੁਹਾਡੇ ਸੰਪਰਕਾਂ ਵਿੱਚ ਅਣਜਾਣ ਲੋਕਾਂ ਵੱਲੋਂ ਭੇਜੇ ਗਏ ਸੁਨੇਹਿਆਂ ਨੂੰ ਇੱਕ ਵੱਖਰੀ ਸੂਚੀ ਵਿੱਚ ਕ੍ਰਮਬੱਧ ਕੀਤਾ ਜਾਂਦਾ ਹੈ ਅਤੇ ਸੁਨੇਹਿਆਂ ਨੂੰ ਅੱਗੇ ਉਪ-ਸ਼੍ਰੇਣੀਆਂ ਵਿੱਚ ਕ੍ਰਮਬੱਧ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ, ਸਪੈਮ ਫ਼ਿਲਟਰ ਡਿਵਾਈਸ ਵਿਚਲੇ ਰੂਲ, ਸੁਨੇਹਿਆਂ ਦੇ ਪੈਟਰਨ ਅਤੇ ਭੇਜਣ ਵਾਲੇ ਬਾਰੇ ਜਾਣਕਾਰੀ ਦੇ ਸੁਮੇਲ ਨਾਲ ਅਣਜਾਣ ਲੋਕਾਂ ਤੋਂ ਆਏ ਸੁਨੇਹਿਆਂ ਨੂੰ ਫ਼ਿਲਟਰ ਕਰਦਾ ਹੈ। ਫ਼ਿਲਟਰ ਕਰਨ ਨਾਲ Apple ਨੂੰ ਕਿਸੇ ਵੀ ਸੁਨੇਹੇ ਦਾ ਕੰਟੈਂਟ ਨਹੀਂ ਦਿਖਾਇਆ ਜਾਂਦਾ। “ਭੇਜਣ ਵਾਲੇ ਬਾਰੇ ਜਾਣਕਾਰੀ” ਵੱਲੋਂ Apple ਨੂੰ ਸੁਨੇਹੇ ਭੇਜਣ ਵਾਲੇ ਜਾਂ ਪ੍ਰਾਪਤਕਰਤਾ ਦਾ ਖ਼ੁਲਾਸਾ ਨਹੀਂ ਕੀਤਾ ਜਾਂਦਾ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਐਪਾਂ > ਸੁਨੇਹੇ > ਸਪੈਮ ਫ਼ਿਲਟਰ ਕਰੋ ’ਤੇ ਜਾ ਕੇ ਸਪੈਮ ਫ਼ਿਲਟਰ ਨੂੰ ਅਸਮਰੱਥ ਕਰ ਸਕਦੇ ਹੋ।
“ਨਾਮ ਅਤੇ ਤਸਵੀਰ ਸਾਂਝਾ ਕਰੋ” ਤੋਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਨਾਮ ਅਤੇ ਤਸਵੀਰ ਨੂੰ ਸਾਂਝਾ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ iMessage ਭੇਜਦੇ ਹੋ। ਤੁਸੀਂ ਸਿਰਫ਼ ਆਪਣੇ ਸੰਪਰਕਾਂ ਦੇ ਨਾਲ ਆਟੋਮੈਟਿਕਲੀ ਸਾਂਝਾ ਕਰਨ ਜਾਂ ਹਰ ਵਾਰ ਪ੍ਰੌਂਪਟ ਦੇਣ ਦਾ ਵਿਕਲਪ ਚੁਣ ਸਕਦੇ ਹੋ। ਤੁਹਾਡਾ ਸਾਂਝਾ ਕੀਤਾ ਨਾਮ ਅਤੇ ਤਸਵੀਰ ਤੁਹਾਡੇ ਅਗਲੇ iMessage ਨਾਲ ਤੁਹਾਡੇ ਵੱਲੋਂ ਚੁਣੇ ਲੋਕਾਂ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ, ਅਤੇ ਇਹ ਉਹਨਾਂ ਦੇ ਡਿਵਾਈਸ ‘ਤੇ ਸਟੋਰ ਵੀ ਕੀਤੇ ਜਾਣਗੇ। ਜੇਕਰ ਤੁਸੀਂ ਕਿਸੇ iMessage ਗੱਲਬਾਤ ਵਿੱਚ ਕਈ ਲੋਕਾਂ ਨਾਲ ਆਪਣਾ ਨਾਮ ਅਤੇ ਤਸਵੀਰ ਨੂੰ ਸਾਂਝਾ ਕਰਦੇ ਹੋ, ਤਾਂ ਤੁਹਾਡੇ ਨਾਮ ਅਤੇ ਤਸਵੀਰ ਨੂੰ ਗੱਲਬਾਤ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਭੇਜਿਆ ਜਾਵੇਗਾ। ਤੁਸੀਂ ਆਪਣੇ ਨਾਮ ਅਤੇ ਤਸਵੀਰ ਨੂੰ ਕਿਸੇ ਵੀ ਸਮੇਂ ਅੱਪਡੇਟ ਕਰ ਸਕਦੇ ਹੋ। ਜੇਕਰ ਤੁਸੀਂ ਆਟੋਮੈਟਿਕਲੀ ਸਾਂਝਾ ਕਰਦੇ ਹੋ, ਤਾਂ ਅਗਲਾ iMessage ਭੇਜਣ ‘ਤੇ ਸਾਂਝਾ ਕੀਤੇ ਜਾਣ ਵਾਲੇ ਹਰੇਕ ਵਿਅਕਤੀ ਨੂੰ ਅੱਪਡੇਟ ਭੇਜਿਆ ਜਾਵੇਗਾ। ਜੇਕਰ ਤੁਸੀਂ ਆਪਣਾ ਨਾਮ ਅਤੇ ਤਸਵੀਰ ਸਾਂਝਾ ਕਰਨ ਤੋਂ ਬਾਅਦ ਸਾਂਝਾਕਰਨ ਬੰਦ ਕਰ ਦਿੱਤਾ ਹੈ, ਤਾਂ ਜਿਹੜੇ ਲੋਕਾਂ ਨੇ ਪਹਿਲਾਂ ਤੁਹਾਡਾ ਨਾਮ ਅਤੇ ਤਸਵੀਰ ਪ੍ਰਾਪਤ ਕੀਤੀ ਸੀ, ਉਹਨਾਂ ਦੇ ਡਿਵਾਈਸਾਂ ‘ਤੇ ਹਾਲੇ ਵੀ ਤੁਹਾਡੀ ਜਾਣਕਾਰੀ ਹੋ ਸਕਦੀ ਹੈ। ਤੁਹਾਡੇ ਵੱਲੋਂ ਸੁਨੇਹਿਆਂ ਲਈ ਚੁਣੇ ਗਏ ਨਾਮ ਅਤੇ ਤਸਵੀਰ Apple ਨੂੰ ਭੇਜੇ ਜਾਣਗੇ ਅਤੇ Apple ਦੇ ਸਰਵਰਾਂ 'ਤੇ ਇਨਕ੍ਰਿਪਟ ਕਰ ਕੇ ਇਸ ਤਰ੍ਹਾਂ ਸਟੋਰ ਕੀਤੇ ਜਾਣਗੇ ਤਾਂ ਜੋ Apple ਵੱਲੋਂ ਦੇਖਿਆ ਨਾ ਜਾ ਸਕੇ।
Apple ਵੱਲੋਂ ਤੁਹਾਡੀ ਸੁਨੇਹੇ ਐਪ ਅਤੇ iMessage ਸੇਵਾ ਦੀ ਵਰਤੋਂ ਸੰਬੰਧੀ ਕੁਝ ਜਾਣਕਾਰੀ Apple ਦੇ ਉਤਪਾਦਾਂ ਅਤੇ ਸੇਵਾਵਾਂ ਦੇ ਕਾਰਜ ਅਤੇ ਸੁਧਾਰ ਲਈ ਰਿਕਾਰਡ ਅਤੇ ਸਟੋਰ ਕੀਤੀ ਜਾ ਸਕਦੀ ਹੈ:
- Apple ਤੁਹਾਡੇ iMessage ਦੀ ਵਰਤੋਂ ਬਾਰੇ ਜਾਣਕਾਰੀ ਇੰਝ ਰਿਕਾਰਡ ਅਤੇ ਸਟੋਰ ਕਰ ਸਕਦਾ ਹੈ, ਜਿਸ ਵਿੱਚ ਤੁਹਾਡੀ ਪਛਾਣ ਨਹੀਂ ਹੁੰਦੀ ਹੈ, ਇਸ ਵਿੱਚ ਤੁਹਾਡੇ ਵੱਲੋਂ ਸੈਟੇਲਾਈਟ ਰਾਹੀਂ ਸੁਨੇਹਾ ਭੇਜਣਾ ਅਤੇ ਪ੍ਰਾਪਤ ਕਰਨਾ ਵੀ ਸ਼ਾਮਲ ਹੈ।
- Apple ਨੂੰ ਭੇਜੀ ਗਈ ਜਾਣਕਾਰੀ Apple ਵੱਲੋਂ ਉਦੋਂ ਸਟੋਰ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਜਾਂ ਕੋਈ ਹੋਰ ਵਿਅਕਤੀ ਸਪੈਮ ਜਾਂ ਜੰਕ ਸੁਨੇਹਿਆਂ ਦੀ ਰਿਪੋਰਟ ਕਰਦਾ ਹੈ। ਸਪੈਮ ਅਤੇ ਜੰਕ ਸੁਨੇਹੇ ਰਿਪੋਰਟਾਂ ਨਾਲ ਸੰਬੰਧਿਤ ਜਾਂ ਇਸ ਵਿੱਚ ਸ਼ਾਮਲ ਜਾਣਕਾਰੀ ਨੂੰ Apple ਧੋਖਾਧੜੀ ਅਤੇ ਦੁਰਵਰਤੋਂ ਦੀ ਰੋਕਥਾਮ ਲਈ ਸਟੋਰ ਕਰ ਸਕਦਾ ਹੈ ਅਤੇ ਵਰਤ ਸਕਦਾ ਹੈ।
- ਜਿਹੜੇ iMessages ਡਿਲਿਵਰ ਕੀਤੇ ਜਾਣ ਲਈ ਸ਼ੈਡਿਊਲ ਕੀਤੇ ਗਏ ਹਨ ਜਾਂ ਜੋ ਡਿਲਿਵਰ ਨਹੀਂ ਕੀਤੇ ਜਾ ਸਕੇ, ਉਨ੍ਹਾਂ ਨੂੰ Apple ਵੱਲੋਂ ਡਿਲਿਵਰ ਕਰਨ ਲਈ 30 ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
- ਤੁਹਾਡੇ ਡਿਵਾਈਸ ‘ਤੇ ਕੁਝ ਐਪਾਂ (ਸੁਨੇਹੇ ਸਮੇਤ) Apple ਦੇ ਸਰਵਰ ਨਾਲ ਇਹ ਪਤਾ ਲਗਾਉਣ ਲਈ ਸੰਚਾਰ ਕਰ ਸਕਦੀਆਂ ਹਨ ਕਿ ਦੂਜੇ ਲੋਕਾਂ ਤੱਕ iMessage ਰਾਹੀਂ ਪਹੁੰਚਿਆ ਜਾ ਸਕਦਾ ਹੈ ਜਾਂ ਨਹੀਂ। ਅਜਿਹਾ ਹੋਣ ‘ਤੇ, Apple ਤੁਹਾਡੇ ਖਾਤੇ ਨਾਲ ਸੰਬੰਧਿਤ ਇਹਨਾਂ ਫ਼ੋਨ ਨੰਬਰਾਂ ਅਤੇ ਈਮੇਲ ਪਤਿਆਂ ਨੂੰ 30 ਦਿਨਾਂ ਤੱਕ ਸਟੋਰ ਕਰ ਸਕਦਾ ਹੈ।
ਇਹਨਾਂ ਫ਼ੀਚਰਾਂ ਦੀ ਵਰਤੋਂ ਕਰਕੇ ਤੁਸੀਂ Apple ਅਤੇ ਉਸਦੀ ਸਹਾਇਕ ਕੰਪਨੀ ਅਤੇ ਏਜੰਟਾ ਨੂੰ ਦੱਸੇ ਅਨੁਸਾਰ ਜਾਣਕਾਰੀ ਨੂੰ ਸੰਚਾਰਨ, ਇਕੱਤਰ ਕਰਨ, ਦੇਖਭਾਲ ਕਰਨ, ਪ੍ਰਕਿਰਿਆ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਸਹਿਮਤੀ ਦਿੰਦੇ ਹੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12