ਮੇਰੀਆਂ ਖੇਡਾਂ ਅਤੇ ਪਰਦੇਦਾਰੀ

ਤੁਸੀਂ ਜਿਹੜੀਆਂ ਖੇਡਾਂ, ਲੀਗ, ਟੀਮਾਂ, ਅਤੇ ਐਥਲੀਟ ਨੂੰ ਫ਼ੌਲੋ ਕਰਦੇ ਹੋ, ਉਨ੍ਹਾਂ ਨੂੰ ਤੁਹਾਡੇ Apple ਖਾਤੇ ਨਾਲ ਸੰਬੰਧਿਤ ਜੋੜ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸਾਰੀਆਂ ਸਮਰਥਿਤ Apple ਐਪਾਂ ’ਤੇ ਸਿੰਕ ਕੀਤਾ ਜਾ ਸਕੇ ਅਤੇ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਅਤੇ ਤੁਹਾਨੂੰ ਸੂਚਨਾਵਾਂ ਭੇਜਣ ਲਈ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ। ਤੁਸੀਂ ਕਿਸੇ ਵੀ ਸਮੇਂ ਸਿੰਕ ਕਰਨਾ ਬੰਦ ਕਰ ਸਕਦੇ ਹੋ।
 

ਮੇਰੀਆਂ ਖੇਡਾਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।


Privacy Icon

  • ਤੁਹਾਡੇ ਵੱਲੋਂ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ, ਲੀਗਾਂ, ਟੀਮਾਂ ਅਤੇ ਐਥਲੀਟਾਂ ਦੀ ਜਾਣਕਾਰੀ Apple ਦੁਆਰਾ ਇਕੱਤਰ ਕੀਤੀ ਜਾਂਦੀ ਹੈ ਅਤੇ ਇਹ ਜਾਣਕਾਰੀ ਸਾਰੀਆਂ ਸਮਰਥਿਤ Apple ਐਪਾਂ ’ਤੇ ਸਿੰਕ ਕੀਤੀ ਜਾਂਦੀ ਹੈ। ਖੇਡਾਂ ਪ੍ਰਤਿ ਤੁਹਾਡੀਆਂ ਰੁਚੀਆਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਹਨ।
  • ਅਸੀਂ ਤੁਹਾਡੇ ਵੱਲੋਂ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ ਸੰਬੰਧੀ ਦਿਲਚਸਪੀਆਂ ਬਾਰੇ ਵਿੱਚ ਜਾਣਕਾਰੀ ਦੀ ਵਰਤੋਂ Apple Sports, Apple TV ਅਤੇ Apple News ਸਮੇਤ Apple ਐਪਾਂ ਵਿੱਚ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਅਤੇ ਤੁਹਾਨੂੰ ਸੂਚਨਾਵਾਂ ਭੇਜਣ ਲਈ ਕਰਦੇ ਹਾਂ।
  • ਤੁਸੀਂ Apple ਐਪਾਂ ’ਤੇ ਆਪਣੀਆਂ ਖੇਡਾਂ ਸੰਬੰਧੀ ਦਿਲਚਸਪੀਆਂ ਨੂੰ ਸਿੰਕ ਕਰਨਾ ਕਿਸੇ ਵੀ ਸਮੇਂ ਬੰਦ ਕਰ ਸਕਦੇ ਹੋ। ਮੇਰੀਆਂ ਖੇਡਾਂ ਦੀ ਸਿੰਕਿੰਗ ਨੂੰ ਬੰਦ ਕਰਨ ਨਾਲ ਸਮਰਥਿਤ ਐਪਾਂ ‘ਤੇ ਖੇਡ ਫ਼ੀਚਰਾਂ ਦੀ ਵਰਤੋਂ ਕਰਨ ਦੀ ਤੁਹਾਡੀ ਸਮਰੱਥਾ ਸੀਮਤ ਹੋ ਸਕਦੀ ਹੈ।

ਮੇਰੀਆਂ ਖੇਡਾਂ ਨਾਲ ਤੁਸੀਂ ਆਪਣੀਆਂ ਸਾਰੀਆਂ Apple ਐਪਾਂ ਅਤੇ ਡਿਵਾਈਸਾਂ ’ਤੇ ਇੱਕ ਖੇਡ ਦਾ ਅਨੁਭਵ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਵੱਲੋਂ ਫ਼ੌਲੋ ਕੀਤੀਆਂ ਜਾਣ ਵਾਲੀਆਂ ਟੀਮਾਂ ਅਤੇ ਖੇਡਾਂ ਸੰਬੰਧੀ ਹੋਰ ਰੁਚੀਆਂ ਨੂੰ ਇੱਕੋ Apple ਖਾਤੇ ‘ਤੇ ਸਾਈਨ ਇਨ ਕੀਤੀਆਂ ਸਾਰੀਆਂ Apple ਸਮਰਥਿਤ ਐਪਾਂ ਅਤੇ ਡਿਵਾਈਸਾਂ ‘ਤੇ ਸਿੰਕ ਕੀਤਾ ਜਾਵੇਗਾ।

ਮੇਰੀਆਂ ਖੇਡਾਂ ਪ੍ਰਦਾਨ ਕਰਨੀਆਂ ਅਤੇ ਉਹਨਾਂ ਨੂੰ ਬਿਹਤਰ ਬਣਾਉਣਾ

ਤੁਹਾਡੇ ਦੁਆਰਾ ਮੇਰੀਆਂ ਖੇਡਾਂ ਲਈ ਸਿੰਕ ਚਾਲੂ ਕਰਨ ‘ਤੇ ਤੁਹਾਡੇ ਦੁਆਰਾ Apple Sports, Apple TV ਅਤੇ Apple News ਸਮੇਤ ਸਮਰਥਿਤ ਐਪਾਂ ਵਿੱਚ ਫ਼ੌਲੋ ਕੀਤੀਆਂ ਜਾਣ ਵਾਲੀਆਂ ਟੀਮਾਂ ਅਤੇ ਖੇਡਾਂ ਸੰਬੰਧੀ ਦਿਲਚਸਪੀਆਂ ਨੂੰ ਹੋਰ ਸਮਰਥਿਤ ਐਪਾਂ ਵਿੱਚ ਆਟੋਮੈਟਿਕਲੀ ਫ਼ੌਲੋ ਕਰ ਲਿਆ ਜਾਵੇਗਾ। Apple ਦੁਆਰਾ ਤੁਹਾਡੀ “ਮੇਰੀਆਂ ਖੇਡਾਂ” ਦੀ ਵਰਤੋਂ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਡੇ ਦੁਆਰਾ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ, ਲੀਗਾਂ, ਟੀਮਾਂ ਅਤੇ ਐਥਲੀਟ (ਜਿੱਥੇ ਉਪਲਬਧ ਹੋਵੇ) ਅਤੇ ਇਸ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਇਹ ਜਾਣਕਾਰੀ ਤੁਹਾਡੇ ਸੰਬੰਧਿਤ Apple ਖਾਤੇ ਵਿੱਚ ਸਟੋਰ ਕੀਤੀ ਜਾਂਦੀ ਹੈ। Apple ਦੁਆਰਾ ਇਸ ਜਾਣਕਾਰੀ ਦੀ ਵਰਤੋਂ ਤੁਹਾਡੀਆਂ ਖੇਡਾਂ ਸੰਬੰਧੀ ਦਿਲਚਸਪੀਆਂ ਨੂੰ Apple ਦੁਆਰਾ ਸਮਰਥਿਤ ਸਾਰੀਆਂ ਐਪਾਂ ‘ਤੇ ਸਿੰਕ ਕਰਨ ਲਈ ਕੀਤੀ ਜਾਂਦੀ ਹੈ ਇਸ ਵਿੱਚ Apple Sports, Apple TV, ਅਤੇ Apple News ਸ਼ਾਮਲ ਹੈ। ਇਸਦੀ ਵਰਤੋਂ ਇਹਨਾਂ ਐਪਾਂ ਅਤੇ Apple News ਈਮੇਲ ਨਿਊਜ਼ਲੈਟਰ ਵਰਗੀਆਂ ਸੰਬੰਧਿਤ ਸੇਵਾਵਾਂ ਵਿੱਚ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਮੇਰੀਆਂ ਖੇਡਾਂ ਅਤੇ ਸਮਰਥਿਤ Apple ਐਪਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ Apple ਦੁਆਰਾ ਐਰਰ ਅਤੇ ਕ੍ਰੈਸ਼ ਸੰਬੰਧੀ ਜਾਣਕਾਰੀ ਦੇ ਨਾਲ ਇਸ ਜਾਣਕਾਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਮੇਰੀਆਂ ਖੇਡਾਂ ਨੂੰ ਸਿੰਕ ਕਰਨ ਨਾਲ ਤੁਹਾਨੂੰ ਸਾਰੀਆਂ ਸਮਰਥਿਤ Apple ਐਪਾਂ ‘ਤੇ ਇੱਕੋ ਜਿਹਾ ਖੇਡ ਦਾ ਅਨੁਭਵ ਪ੍ਰਾਪਤ ਹੁੰਦਾ ਹੈ ਅਤੇ ਖੇਡਾਂ ਨਾਲ ਜੁੜੀਆਂ ਤੁਹਾਡੀਆਂ ਦਿਲਚਸਪੀਆਂ ਬਾਰੇ ਲੇਖ ਅਤੇ ਇਵੈਂਟ ਵਰਗਾ ਕੰਟੈਂਟ Apple Sports, Apple TV, ਅਤੇ Apple News ਸਮੇਤ ਸਮਰਥਿਤ Apple ਐਪਾਂ ਅਤੇ ਸੰਬੰਧਿਤ ਸੇਵਾਵਾਂ ਵਿੱਚ ਦਿਖਾਈ ਦਿੰਦੇ ਹਨ। ਤੁਸੀਂ ਕਿਸੇ ਵੀ ਸਮੇਂ ਸਮਰਥਿਤ ਐਪਾਂ ਦੀਆਂ ਸੈਟਿੰਗਾਂ ਵਿੱਚ ਆਪਣੀਆਂ ਖੇਡਾਂ ਸੰਬੰਧੀ ਦਿਲਚਸਪੀਆਂ ਨੂੰ ਸਿੰਕ ਕਰਨਾ ਬੰਦ ਕਰ ਸਕਦੇ ਹੋ। ਮੇਰੀਆਂ ਖੇਡਾਂ ਲਈ ਸਿੰਕ ਨੂੰ ਬੰਦ ਕਰਨ ਲਈ ਕੁਝ ਐਪਾਂ ਵਿੱਚ ਉਪਲਬਧ ਖੇਡਾਂ ਸੰਬੰਧੀ ਫ਼ੀਚਰ ਸੀਮਤ ਹੋ ਸਕਦੇ ਹਨ।

ਤੁਹਾਡੇ ਨਾਲ ਸੰਚਾਰ ਕਰਨਾ

Apple ਤੁਹਾਡੇ ਕੋਲ ਮੌਜੂਦ Apple ਉਤਪਾਦਾਂ ਅਤੇ Apple ਸੇਵਾਵਾਂ ਦੀਆਂ ਤੁਹਾਡੀਆਂ ਸਬਸਕ੍ਰਿਪਸ਼ਨਾਂ ਵਰਗੀ ਤੁਹਾਡੇ ਖਾਤੇ ਦੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਮੇਰੀਆਂ ਖੇਡਾਂ ਅਤੇ ਹੋਰ ਖੇਡ ਸੰਬੰਧੀ ਦਿਲਚਸਪੀਆਂ ਦੇ ਨਾਲ-ਨਾਲ Apple One ਸਮੇਤ ਤੁਹਾਡੀ ਦਿਲਚਸਪੀ ਵਾਲੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਦੇ ਬਾਰੇ ਸੰਚਾਰ ਭੇਜਣ ਲਈ ਕਰ ਸਕਦਾ ਹੈ। Apple ਤੁਹਾਡੇ ਵੱਲੋਂ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ, ਲੀਗ, ਟੀਮਾਂ ਅਤੇ ਐਥਲੀਟਾਂ ਬਾਰੇ ਜਾਣਕਾਰੀ ਦੀ ਵਰਤੋਂ Apple TV ਅਤੇ Apple News ਸਮੇਤ ਮੇਰੀਆਂ ਖੇਡਾਂ ਦਾ ਸਮਰਥਨ ਕਰਨ ਵਾਲੀਆਂ ਐਪਾਂ ਤੋਂ ਨਵੇਂ ਫ਼ੀਚਰ, ਕੰਟੈਂਟ ਅਤੇ ਉਨ੍ਹਾਂ ਐਪਾਂ ਵਿੱਚ ਉਪਲਬਧ ਆਫ਼ਰਾਂ ਬਾਰੇ ਤੁਹਾਨੂੰ ਈਮੇਲ ਅਤੇ push ਸੂਚਨਾਵਾਂ ਭੇਜਣ ਲਈ ਵੀ ਕਰ ਸਕਦਾ ਹੈ। ਤੁਸੀਂ account.apple.com ‘ਤੇ ਆਪਣੀਆਂ ਈਮੇਲ ਤਰਜੀਹਾਂ ਨੂੰ ਬਦਲ ਸਕਦੇ ਹੋ ਅਤੇ ਇਨ੍ਹਾਂ ਈਮੇਲਾਂ ਨੂੰ ਪ੍ਰਾਪਤ ਨਾ ਕਰਨ ਦਾ ਵਿਕਲਪ ਚੁਣ ਸਕਦੇ ਹੋ। ਮੇਰੀਆਂ ਖੇਡਾਂ ਦਾ ਸਮਰਥਨ ਕਰਨ ਵਾਲੀਆਂ ਐਪਾਂ ਦੇ ਲਈ iOS, iPadOS ਜਾਂ visionOS ਡਿਵਾਈਸ ‘ਤੇ ਆਪਣੀਆਂ ਸੂਚਨਾ ਤਰਜੀਹਾਂ ਨੂੰ ਅੱਪਡੇਟ ਕਰਨ ਲਈ Apple TV ਸੂਚਨਾਵਾਂ ਲਈ ਸੈਟਿੰਗਾਂ > ਸੂਚਨਾਵਾਂ > TV ‘ਤੇ ਅਤੇ Apple News ਸੂਚਨਾਵਾਂ ਦੇ ਲਈ ਸੈਟਿੰਗਾਂ > ਸੂਚਨਾਵਾਂ > News ‘ਤੇ ਜਾਓ। Mac ‘ਤੇ, ਸਿਸਟਮ ਸੈਟਿੰਗਾਂ > ਸੂਚਨਾਵਾਂ ‘ਤੇ ਜਾਓ ਅਤੇ “TV” ਜਾਂ “News” ‘ਤੇ ਕਲਿੱਕ ਕਰੋ।

ਵਿਗਿਆਪਨ

ਜੇਕਰ ਵਿਅਕਤੀਗਤ ਵਿਗਿਆਪਨ ਚਾਲੂ ਹਨ, ਤਾਂ Apple ਦੇ ਵਿਗਿਆਪਨ ਪਲੇਟਫ਼ਾਰਮ ਵੱਲੋਂ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ ਲਈ ਵਧੇਰੇ ਪ੍ਰਸੰਗਿਕ ਵਿਗਿਆਪਨ ਦੇਣ ਵਾਸਤੇ ਕੀਤੀ ਜਾ ਸਕਦੀ ਹੈ। Apple ਦਾ ਵਿਗਿਆਪਨ ਪਲੇਟਫ਼ਾਰਮ ਇਹ ਯਕੀਨੀ ਬਣਾਉਣ ਲਈ ਤੁਹਾਡੀਆਂ ਖੇਡ ਰੁਚੀਆਂ ਬਾਰੇ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕਰ ਸਕਦਾ ਹੈ ਕਿ Apple News ਅਤੇ ਸਟੌਕਸ ਵਿੱਚ ਵਿਗਿਆਪਨ ਢੁਕਵੇਂ ਹੋਣ।

ਜੇਕਰ ਤੁਸੀਂ Apple ਦੇ ਵਿਗਿਆਪਨ ਪਲੇਟਫ਼ਾਰਮ ਤੋਂ ਆਪਣੀਆਂ ਦਿਲਚਸਪੀਆਂ ਲਈ ਨਿਸ਼ਾਨਾ ਬਣਾਏ ਗਏ ਵਿਗਿਆਪਨ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵਿਅਕਤੀਗਤ ਵਿਗਿਆਪਨ ਬੰਦ ਕਰਨਾ ਚੁਣ ਸਕਦੇ ਹੋ। ਵਿਅਕਤੀਗਤ ਵਿਗਿਆਪਨਾਂ ਨੂੰ ਬੰਦ ਕਰਨ ‘ਤੇ Apple ਵਿਗਿਆਪਨ ਉਦੇਸ਼ ਦੇ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਨਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਵਿਗਿਆਪਨਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ ਪਰ ਵਿਗਿਆਪਨ ਤੁਹਾਡੇ ਲਈ ਘੱਟ ਢੁਕਵੇਂ ਹੋ ਸਕਦੇ ਹਨ।

ਤੁਸੀਂ ਵਿਅਕਤੀਗਤ ਵਿਗਿਆਪਨਾਂ ਨੂੰ ਬੰਦ ਕਰਨ ਲਈ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ ਅਤੇ ਵਿਅਕਤੀਗਤ ਵਿਗਿਆਪਨ ਬੰਦ ਕਰੋ ‘ਤੇ ਟੈਪ ਕਰ ਕੇ ਬੰਦ ਕਰ ਸਕਦੇ ਹੋ। Mac ਵਿੱਚ ਸਿਸਟਮ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > Apple ਵਿਗਿਆਪਨ ‘ਤੇ ਜਾ ਕੇ “ਵਿਅਕਤੀਗਤ ਵਿਗਿਆਪਨ” ਨੂੰ ਅਣਚੁਣਿਆ ਕਰੋ।

Apple ਵਿਗਿਆਪਨ ਅਤੇ ਪਰਦੇਦਾਰੀ ਦੇ ਬਾਰੇ ਹੋਰ ਜਾਣਨ ਲਈ www.apple.com/in/legal/privacy/data/en/apple-advertising ਦੇਖੋ।

Apple News ਅਤੇ ਸਟੌਕਸ ਐਪ ‘ਤੇ ਵਿਅਕਤੀਗਤ ਵਿਗਿਆਪਨ ਨਾ ਪ੍ਰਾਪਤ ਕਰਨ ਬਾਰੇ ਜਾਣਨ ਲਈ support.apple.com/105131 ‘ਤੇ ਜਾਓ।

ਤੀਜੀਆਂ ਧਿਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ

ਅਸੀਂ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ, Apple ਨੂੰ ਗਾਹਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਅਤੇ Apple News ਅਤੇ ਸਟੌਕਸ ਵਿੱਚ ਪ੍ਰਦਰਸ਼ਿਤ ਕਰਨ ਲਈ Apple ਵੱਲੋਂ ਵਿਗਿਆਪਨ ਵੇਚਣ ਲਈ Apple ਦੇ ਨਾਲ ਕੰਮ ਕਰਨ ਵਾਲੇ ਮਹੱਤਵਪੂਰਨ ਭਾਈਵਾਲ ਨਾਲ ਮੇਰੀਆਂ ਖੇਡਾਂ ਦੀ ਵਰਤੋਂ ਕਰਕੇ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ, ਲੀਗ ਟੀਮਾਂ ਅਤੇ ਐਥਲੀਟਾਂ ਬਾਰੇ ਕੁਝ ਗੈਰ-ਵਿਅਕਤੀਗਤ ਡੇਟਾ ਸਾਂਝਾ ਕਰ ਸਕਦੇ ਹੋ। ਉਦਾਹਰਨ ਲਈ, Apple ਏਕੀਕ੍ਰਿਤ ਰਿਪੋਰਟਾਂ ਨੂੰ Apple News ਦੇ ਪ੍ਰਕਾਸ਼ਕਾਂ ਅਤੇ ਹੋਰ ਕੰਟੈਂਟ ਪ੍ਰਦਾਤਾ ਦੇ ਨਾਲ ਸਾਂਝਾ ਕਰ ਸਕਦਾ ਹੈ ਤਾਂ ਕਿ ਉਹ ਆਪਣੇ ਕੰਟੈਂਟ ਦੀ ਕਾਰਗੁਜ਼ਾਰੀ ਦੇ ਬਾਰੇ ਸਮਝ ਪ੍ਰਾਪਤ ਕਰ ਸਕਣ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਜੇਕਰ ਤੁਸੀਂ ਮੇਰੀਆਂ ਖੇਡਾਂ ਦੀ ਵਰਤੋਂ ਕਰਦੇ ਹੋ, ਤਾਂ ਸਾਡੇ ਵੱਲੋਂ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਤੁਹਾਡੇ ਨਿੱਜੀ ਡੇਟਾ ‘ਤੇ ਪ੍ਰਕਿਰਿਆ ਕੀਤੀ ਜਾਂਦੀ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਜਿੱਥੇ ਲਾਗੂ ਸਥਾਨਕ ਕਾਨੂੰਨ ਪ੍ਰਦਾਨ ਕਰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਪ੍ਰਕਿਰਿਆ ਕਰਦੇ ਹਾਂ, ਤਾਂ ਜੋ:

  • ਤੁਹਾਨੂੰ ਮੇਰੀਆਂ ਖੇਡਾਂ ਅਤੇ ਤੁਹਾਡੀਆਂ ਖੇਡ ਸੰਬੰਧੀ ਰੁਚੀਆਂ ਦੇ ਨਾਲ-ਨਾਲ ਤੁਹਾਡੀ ਦਿਲਚਸਪੀ ਦੇ ਹੋਰ Apple ਉਤਪਾਦਾਂ, ਸੇਵਾਵਾਂ ਅਤੇ ਪੇਸ਼ਕਸ਼ਾਂ ਦੇ ਬਾਰੇ ਸੰਚਾਰ ਭੇਜਣਾ
  • ਤੁਹਾਡੇ ਅਤੇ ਹੋਰ ਲੋਕਾਂ ਲਈ ਮੇਰੀਆਂ ਖੇਡਾਂ ਅਤੇ ਸਮਰਥਿਤ Apple ਐਪਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣਾ

ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:

  • ਤੁਹਾਡੇ ਦੁਆਰਾ ਫ਼ੌਲੋ ਕੀਤੀਆਂ ਜਾਣ ਵਾਲੀਆਂ ਖੇਡਾਂ, ਲੀਗਾਂ, ਟੀਮਾਂ ਅਤੇ ਐਥਲੀਟ, ਸੂਚਨਾਵਾਂ ਜਿਨ੍ਹਾਂ ਦੇ ਨਾਲ ਤੁਸੀਂ ਇੰਟਰੈਕਟ ਕਰਦੇ ਹੋ ਅਤੇ ਐਰਰ ਅਤੇ ਕ੍ਰੈਸ਼ ਦੀ ਜਾਣਕਾਰੀ
  • ਤੁਹਾਡੇ ਖਾਤੇ ਦੇ ਵੇਰਵੇ

ਡੇਟਾ ਸਾਂਭ ਕੇ ਰੱਖਣਾ

ਅਸੀਂ ਸੇਵਾ ਪ੍ਰਦਾਨ ਕਰਨ ਲਈ ਜਦੋਂ ਤੱਕ ਲੋੜੀਂਦਾ ਹੋਵੇ ਉਦੋਂ ਤੱਕ ਅਤੇ ਤੁਹਾਡੇ ਵੱਲੋਂ ਮੇਰੀਆਂ ਖੇਡਾਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਦੋ ਸਾਲ ਤੱਕ ਤੁਹਾਡੇ Apple ਖਾਤੇ ਸੰਬੰਧੀ ਤੁਹਾਡੀਆਂ ਖੇਡ ਰੁਚੀਆਂ ਅਤੇ ਮੇਰੀਆਂ ਖੇਡਾਂ ਦੀ ਤੁਹਾਡੀ ਵਰਤੋਂ ਬਾਰੇ ਜਾਣਕਾਰੀ ਸੰਭਾਲ ਕੇ ਰੱਖਦੇ ਹਾਂ। ਸਮਰਥਿਤ ਐਪਾਂ ਵੱਲੋਂ ਉਨ੍ਹਾਂ ਦੀ ਡੇਟਾ ਅਤੇ ਪਰਦੇਦਾਰੀ ਸੰਬੰਧੀ ਜਾਣਕਾਰੀ ਅਨੁਸਾਰ ਹੀ ਤੁਹਾਡੀ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ। Apple TV ਐਪ ਅਤੇ ਪਰਦੇਦਾਰੀ ਬਾਰੇ www.apple.com/in/legal/privacy/data/en/apple-tv-app ‘ਤੇ ਅਤੇ Apple News ਅਤੇ ਪਰਦੇਦਾਰੀ ਬਾਰੇ www.apple.com/in/legal/privacy/data/en/apple-news ‘ਤੇ ਹੋਰ ਜਾਣੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12