ਪਾਸਵਰਡ ਅਤੇ ਪਰਦੇਦਾਰੀ
ਆਪਣੇ ਪਾਸਵਰਡਾਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰੋ ਅਤੇ ਸਾਂਝਾ ਕਰੋ ਅਤੇ ਤੁਹਾਡੇ ਪਾਸਵਰਡ ਕਮਜ਼ੋਰ ਹੋਣ, ਦੁਬਾਰਾ ਵਰਤੇ ਜਾਣ ਜਾਂ ਡੇਟਾ ਲੀਕ ਹੋਣ ‘ਤੇ ਸੂਚਨਾ ਪ੍ਰਾਪਤ ਕਰੋ।
ਪਾਸਵਰਡ ਐਪ ਦੁਆਰਾ ਤੁਹਾਡੇ ਪਾਸਵਰਡ, ਪਾਸਕੁੰਜੀਆਂ, ਇੱਕ-ਵਾਰ ਦੇ ਪਾਸਵਰਡ ਅਤੇ ਸੰਬੰਧਿਤ ਵਰਤੋਂਕਾਰ ਨਾਮ ਜਾਂ ਈਮੇਲ ਪਤਿਆਂ ਵਰਗੀ ਸੰਭਾਲੀ ਗਈ ਜਾਣਕਾਰੀ ਨੂੰ ਸੁਰੱਖਿਅਤ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ। ਜਦੋਂ ਤੁਹਾਨੂੰ ਕਿਸੇ ਐਪ ਜਾਂ ਵੈੱਬਸਾਈਟ ਵਿੱਚ ਆਪਣੀ ਖਾਤਾ ਜਾਣਕਾਰੀ ਭਰੋ ਲਈ ਕਿਹਾ ਜਾਂਦਾ ਹੈ ਤਾਂ ਪਾਸਵਰਡ ਐਪ ਦੁਆਰਾ ਤੁਹਾਡੀ ਜਾਣਕਾਰੀ ਆਟੋਮੈਟਿਕਲੀ ਭਰੋਨ ਵਿੱਚ ਮਦਦ ਕੀਤੀ ਜਾ ਸਕਦੀ ਹੈ। ਪਾਸਵਰਡ ਐਪ ਵਿੱਚ ਸਟੋਰ ਕੀਤੀ ਜਾਣਕਾਰੀ ਇਨਕ੍ਰਿਪਟ ਹੁੰਦੀ ਹੈ ਅਤੇ ਇਸ ਨੂੰ Apple ਦੁਆਰਾ ਦੇਖਿਆ ਨਹੀਂ ਜਾ ਸਕਦਾ।
ਪਾਸਵਰਡ ਐਪ ਤੁਹਾਨੂੰ ਸੁਝਾਅ ਦੇ ਸਕਦਾ ਹੈ ਕਿ ਤੁਸੀਂ ਕਿਹੜੇ ਤਰੀਕਿਆਂ ਨਾਲ ਕਿਸੇ ਪਾਸਵਰਡ ਦੀ ਮਜ਼ਬੂਤੀ ਵਧਾ ਸਕਦੇ ਹੋ। ਉਦਾਹਰਨ ਲਈ, ਪਾਸਵਰਡ ਐਪ ਦੁਆਰਾ ਤੁਹਾਨੂੰ ਸੂਚਿਤ ਕੀਤਾ ਜਾ ਸਕਦਾ ਹੈ ਕਿ ਸੰਭਾਲਿਆ ਗਿਆ ਪਾਸਵਰਡ ਕਮਜ਼ੋਰ ਹੈ, ਇਸਦੀ ਕਈ ਖਾਤਿਆਂ ‘ਤੇ ਮੁੜ ਵਰਤੋਂ ਕੀਤੀ ਗਈ ਹੈ ਜਾਂ ਇਹ ਆਮ ਹੀ ਵਰਤਿਆ ਜਾਂਦਾ ਹੈ। ਇਹ ਸੁਝਾਅ ਸਿਰਫ਼ ਤੁਹਾਡੇ ਡਿਵਾਈਸ ‘ਤੇ ਹੋਣ ਵਾਲੀ ਪ੍ਰਕਿਰਿਆ 'ਤੇ ਅਧਾਰਤ ਹੁੰਦੇ ਹਨ।
ਜੇਕਰ ਡੇਟਾ ਲੀਕ ਵਿੱਚ ਤੁਹਾਡੇ ਕਿਸੇ ਪਾਸਵਰਡ ਨਾਲ ਛੇੜਛਾੜ ਹੋਈ ਹੋਵੇ ਤਾਂ ਪਾਸਵਰਡ ਐਪ ਦੇ “ਛੇੜਛਾੜ ਕੀਤੇ ਪਾਸਵਰਡਾਂ ਦਾ ਪਤਾ ਲਗਾਓ” ਫ਼ੀਚਰ ਦੁਆਰਾ ਤੁਹਾਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਖਾਤੇ ਜਾਂ ਪਾਸਵਰਡ Apple ਨੂੰ ਜ਼ਾਹਰ ਨਹੀਂ ਕੀਤੇ ਜਾਂਦੇ। ਇਹ ਫ਼ੀਚਰ ਤੁਹਾਡੇ ਪਾਸਵਰਡ ਅਤੇ ਇਸ ਨਾਲ ਮਿਲਦੇ-ਜੁਲਦੇ ਪਾਸਵਰਡਾਂ ਨੂੰ ਲੀਕ ਹੋਏ ਪਾਸਵਰਡ ਦੀ ਸੂਚੀ ਨਾਲ ਸੁਰੱਖਿਅਤ ਅਤੇ ਨਿੱਜੀ ਤਰੀਕੇ ਨਾਲ ਮਿਲਾ ਕੇ ਨਿਯਮਤ ਜਾਂਚ ਕਰਨ ਵਾਸਤੇ ਮਜ਼ਬੂਤ ਕ੍ਰਿਪਟੋਗ੍ਰਾਫ਼ਿਕ ਤਕਨੀਕਾਂ ਦੀ ਵਰਤੋਂ ਕਰਦਾ ਹੈ। Apple ਦੁਆਰਾ ਤੁਹਾਡੇ ਡਿਵਾਈਸ ‘ਤੇ ਆਮ ਪਾਸਵਰਡਾਂ ਦੀ ਸੂਚੀ ਭੇਜੀ ਜਾਵੇਗੀ ਜਿਹੜੇ ਡੇਟਾ ਲੀਕ ਵਿੱਚ ਦੇਖੇ ਗਏ ਹਨ। ਤੁਹਾਡੇ ਜਿਹੜੇ ਪਾਸਵਰਡ ਇਸ ਸੂਚੀ ਵਿੱਚ ਨਹੀਂ ਹਨ, ਉਨ੍ਹਾਂ ਲਈ “ਪਾਸਵਰਡ” ਐਪ ਤੁਹਾਡੇ ਪਾਸਵਰਡਾਂ ਤੋਂ ਗਣਨਾ ਕੀਤੀ ਗਈ ਜਾਣਕਾਰੀ ਨੂੰ Apple ਨੂੰ ਇਹ ਜਾਂਚ ਕਰਨ ਲਈ ਭੇਜੇਗੀ ਕਿ ਇਹ ਪਾਸਵਰਡ ਕਿਸੇ ਡੇਟਾ ਲੀਕ ਵਿੱਚ ਮੌਜੂਦ ਹੋ ਸਕਦੇ ਹਨ ਜਾਂ ਨਹੀਂ। ਤੁਹਾਨੂੰ ਕਿਸੇ ਵੀ ਅਜਿਹੇ ਪਾਸਵਰਡ ਲਈ ਚੇਤਾਵਨੀ ਪ੍ਰਾਪਤ ਹੋਵੇਗੀ ਜੋ ਸੰਭਾਵਤ ਤੌਰ ‘ਤੇ ਡੇਟਾ ਲੀਕ ਵਿੱਚ ਸ਼ਾਮਲ ਹੋਣ। ਤੁਹਾਡੇ ਅਸਲੀ ਪਾਸਵਰਡਾਂ ਨੂੰ Apple ਨਾਲ ਕਦੇ ਵੀ ਸਾਂਝਾ ਨਹੀਂ ਕੀਤਾ ਜਾਂਦਾ ਅਤੇ Apple ਤੁਹਾਡੇ ਪਾਸਵਰਡਾਂ ਤੋਂ ਗਣਨਾ ਕੀਤੀ ਗਈ ਜਾਣਕਾਰੀ ਨੂੰ ਇਕੱਤਰ ਨਹੀਂ ਕਰਦਾ। ਤੁਸੀਂ ਕਿਸੇ ਵੀ ਸਮੇਂ ਸੈਟਿੰਗਾਂ > ਐਪਾਂ > ਪਾਸਵਰਡ > ਛੇੜਛਾੜ ਕੀਤੇ ਪਾਸਵਰਡਾਂ ਦਾ ਪਤਾ ਲਗਾਓ ‘ਤੇ ਜਾ ਕੇ ਇਸ ਫ਼ੀਚਰ ਨੂੰ ਅਸਮਰੱਥ ਕਰ ਸਕਦੇ ਹੋ।
ਜੇਕਰ ਤੁਸੀਂ iCloud ਪਾਸਵਰਡ ਅਤੇ ਕੀਚੇਨ ਨੂੰ ਚਾਲੂ ਕੀਤਾ ਹੋਇਆ ਹੈ, ਤਾਂ ਤੁਸੀਂ ਪਾਸਵਰਡ, ਪਾਸਕੁੰਜੀਆਂ, ਇੱਕੋ-ਸਮੇਂ ਲਈ ਵਰਤੇ ਜਾਣ ਵਾਲੇ ਪਾਸਵਰਡ ਅਤੇ ਸੰਬੰਧਿਤ ਜਾਣਕਾਰੀ ਨੂੰ ਗਰੁੱਪਾਂ ਸਮੇਤ ਹੋਰਾਂ ਨਾਲ ਸਾਂਝਾ ਕਰ ਸਕਦੇ ਹੋ। ਜਦੋਂ ਤੁਸੀਂ ਪਾਸਵਰਡ ਐਪ ਵਿੱਚ ਮੌਜੂਦ ਜਾਣਕਾਰੀ ਕਿਸੇ ਗਰੁੱਪ ਨਾਲ ਸਾਂਝਾ ਕਰਦੇ ਹੋ, ਤਾਂ ਇਸ ਗਰੁੱਪ ਵਿਚਲਾ ਕੋਈ ਵੀ ਵਿਅਕਤੀ ਐਂਟਰੀ ਵਿੱਚ ਸੁਧਾਰ ਜਾਂ ਡਿਲੀਟ ਕਰਨ ਲਈ ਸਮਰੱਥ ਹੋਵੇਗਾ। ਜਦੋਂ ਕੋਈ ਵਿਅਕਤੀ ਗਰੁੱਪ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਸ ਨੂੰ ਗਰੁੱਪ ਵਿੱਚ ਸਾਂਝੀਆਂ ਕੀਤੀਆਂ ਸਾਰੀਆਂ ਐਂਟਰੀਆਂ ਦਾ ਐਕਸੈੱਸ ਹੋਵੇਗਾ। ਜਦੋਂ ਕੋਈ ਵਿਅਕਤੀ ਗਰੁੱਪ ਨੂੰ ਛੱਡਦਾ ਹੈ, ਤਾਂ ਉਸ ਵੱਲੋਂ ਗਰੁੱਪ ਵਿੱਚ ਸਾਂਝੀ ਕੀਤੀ ਕੋਈ ਐਂਟਰੀ ਉਸ ਕੋਲ ਰਹਿੰਦੀ ਹੈ, ਪਰ ਉਹ ਇਸ ਗਰੁੱਪ ਦੇ ਹੋਰ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਐਂਟਰੀਆਂ ਨੂੰ ਐਕਸੈੱਸ ਨਹੀਂ ਕਰ ਸਕੇਗਾ। ਐਂਟਰੀਆਂ ਦਾ ਸਾਂਝਾਕਰਨ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦਾ ਹੈ ਅਤੇ Apple ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਐਂਟਰੀ ਨੂੰ ਦੇਖ ਨਹੀਂ ਸਕਦਾ।
ਪਾਸਵਰਡ ਐਪ ਵਿੱਚੋਂ ਡਿਲੀਟ ਕੀਤੀ ਜਾਣਕਾਰੀ 30 ਦਿਨਾਂ ਤੱਕ ਰਿਕਵਰ ਕੀਤੀ ਜਾ ਸਕਦੀ ਹੈ, ਬਸ ਇਹ ਉਸ ਤੋਂ ਪਹਿਲਾਂ ਨਾ ਹਟਾਈ ਗਈ ਹੋਵੇ।
ਪਾਸਵਰਡ ਐਪ ਵੱਲੋਂ ਕਿਸੇ ਐਂਟਰੀ ਦੇ ਨਾਲ ਆਈਕਨ ਦਿਖਾਇਆ ਜਾ ਸਕਦਾ ਹੈ। ਜੇਕਰ ਐਂਟਰੀ ਕਿਸੇ ਵੈੱਬਸਾਈਟ ਨਾਲ ਸੰਬੰਧਿਤ ਹੁੰਦੀ ਹੈ, ਤਾਂ ਵੱਖ-ਵੱਖ ਐਂਟਿਟੀਆਂ ਵੱਲੋਂ ਕਾਰਜ ਕਰ ਕੇ ਦੋ ਵੱਖ-ਵੱਖ ਰਿਲੇ ਦੀ ਵਰਤੋਂ ਨਾਲ ਆਈਕਨ ਨੂੰ ਡਾਊਨਲੋਡ ਕਰ ਕੇ ਉਸ ਸਾਈਟ ਤੋਂ ਆਈਕਨ ਪ੍ਰਾਪਤ ਕੀਤਾ ਜਾ ਸਕਦਾ ਹੈ। ਪਹਿਲਾ ਤੁਹਾਡੇ IP ਪਤੇ ਬਾਰੇ ਜਾਣਦਾ ਹੈ ਪਰ ਪਾਸਵਰਡ ਐਪ ਵੱਲੋਂ ਡਾਊਨਲੋਡ ਕੀਤੇ ਜਾਣ ਵਾਲੇ ਆਈਕਨ ਬਾਰੇ ਨਹੀਂ। ਦੂਸਰਾ ਤੁਹਾਡੇ ਵੱਲੋਂ ਡਾਊਨਲੋਡ ਕੀਤੇ ਜਾ ਰਹੇ ਆਈਕਨ ਬਾਰੇ ਜਾਣਦਾ ਹੈ, ਪਰ ਤੁਹਾਡੇ IP ਪਤੇ ਬਾਰੇ ਨਹੀਂ, ਇਸ ਦੀ ਬਜਾਏ ਮੰਜ਼ਿਲ ਪਤੇ ਨੂੰ ਇੱਕ ਸਧਾਰਨ ਪਛਾਣ ਦਿੰਦੀ ਹੈ। ਇਸ ਤਰ੍ਹਾਂ ਕਿਸੇ ਨੂੰ ਵੀ ਤੁਹਾਡੀ ਅਤੇ ਤੁਹਾਡੇ ਦੁਆਰਾ ਡਾਊਨਲੋਡ ਕੀਤੇ ਆਈਕਨਾਂ ਦੀ ਪਛਾਣ ਕਰਨ ਸੰਬੰਧੀ ਜਾਣਕਾਰੀ ਨਹੀਂ ਹੁੰਦੀ। ਇਸੇ ਤਰ੍ਹਾਂ, ਜੇ ਕਿਸੇ ਵੈੱਬਸਾਈਟ ਦਾ ਪਾਸਵਰਡ ਸੰਭਾਲਿਆ ਹੋਇਆ ਹੈ ਅਤੇ ਵੈੱਬਸਾਈਟ ਵਿੱਚ ਪਾਸਕੁੰਜੀ ਦੀ ਸਹੂਲਤ ਹੈ, ਤਾਂ ਪਾਸਵਰਡ ਐਪ ਤੁਹਾਨੂੰ ਦੱਸ ਸਕਦੀ ਹੈ। ਉਪਰੋਕਤ ਦੱਸੇ ਅਨੁਸਾਰ ਇਹ ਜਾਣਕਾਰੀ ਵੱਖ-ਵੱਖ ਸੰਸਥਾਵਾਂ ਵੱਲੋਂ ਸੰਚਾਲਿਤ ਦੋ ਵੱਖਰੇ ਰਿਲੇਅ ਦੀ ਵਰਤੋਂ ਕਰ ਕੇ ਵੈੱਬਸਾਈਟਾਂ ਤੋਂ ਵੀ ਡਾਊਨਲੋਡ ਕੀਤੀ ਜਾਂਦੀ ਹੈ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ’ਤੇ ਦੇਖਿਆ ਜਾ ਸਕਦਾ ਹੈ।
2026-05-11