ਵਿਅਕਤੀਗਤ ਸਪੇਸ਼ੀਅਲ ਆਡੀਓ ਅਤੇ ਪਰਦੇਦਾਰੀ
ਸਪੇਸ਼ੀਅਲ ਆਡੀਓ ਲਈ ਨਿੱਜੀ ਪ੍ਰੋਫ਼ਾਈਲਾਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਨਿੱਜੀ ਸਪੇਸ਼ੀਅਲ ਆਡੀਓ ਪ੍ਰੋਫ਼ਾਈਲ ਧੁਨੀ ਸੁਣਨ ਦੇ ਤੁਹਾਡੇ ਵਿਅਕਤੀਗਤ ਤਰੀਕੇ ਦੇ ਆਧਾਰ ‘ਤੇ ਆਡੀਓ ਨੂੰ ਵਿਉਂਤਬੱਧ ਕਰਦਾ ਹੈ। ਜੇਕਰ ਤੁਸੀਂ ਸਪੇਸ਼ੀਅਲ ਆਡੀਓ ਪ੍ਰੋਫ਼ਾਈਲ ਬਣਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਡਿਵਾਈਸ ਵੱਲੋਂ ਤੁਹਾਡੇ ਕੰਨ ਅਤੇ ਸਿਰ ਦੀ ਦਿੱਖ ਦੀ ਨਕਲ ਬਣਾਉਣ ਲਈ TrueDepth ਕੈਮਰੇ ਦੀ ਵਰਤੋਂ ਕੀਤੀ ਜਾਂਦੀ ਹੈ। ਤੁਹਾਡੀ ਪ੍ਰੋਫ਼ਾਈਲ ਡਿਵੈਲਪ ਕਰਨ ਲਈ ਵਰਤੇ ਜਾਣ ਵਾਲੇ ਕੈਮਰਾ ਡੇਟਾ ’ਤੇ ਪੂਰਨ ਤੌਰ ‘ਤੇ ਔਨ-ਡਿਵਾਈਸ ਪ੍ਰਕਿਰਿਆ ਕੀਤੀ ਜਾਂਦੀ ਅਤੇ ਚਿੱਤਰ ਸਟੋਰ ਨਹੀਂ ਕੀਤੇ ਜਾਂਦੇ।
ਵਿਅਕਤੀਗਤ ਸਪੇਸ਼ੀਅਲ ਆਡੀਓ ਵੱਲੋਂ ਪਲੇਬੈਕ ਦੌਰਾਨ ਤੁਹਾਡੀ ਨਿੱਜੀ ਪ੍ਰੋਫ਼ਾਈਲ ਦੀ ਵਰਤੋਂ ਕਰ ਕੇ AirPods ਵਰਗੇ ਕਨੈਕਟ ਕੀਤੇ ਡਿਵਾਈਸਾਂ ’ਤੇ ਆਡੀਓ ਰੈਂਡਰਿੰਗ ਨੂੰ ਬਦਲਿਆ ਜਾਂਦਾ ਹੈ। ਉਦਾਹਰਨ ਲਈ, ਸਪੇਸ਼ੀਅਲ ਆਡੀਓ ਦੀ ਸਹੂਲਤ ਦੇਣ ਵਾਲੇ ਡਿਵਾਈਸਾਂ ’ਤੇ ਤੁਹਾਡੇ ਆਡੀਓ ਅਨੁਭਵ ਨੂੰ ਬਿਹਤਰ ਬਣਾਉਣ ਲਈ ਤੁਹਾਡੀ ਸਪੇਸ਼ੀਅਲ ਆਡੀਓ ਦੀ ਨਿੱਜੀ ਪ੍ਰੋਫ਼ਾਈਲ ਨੂੰ ਵਰਤ ਕੇ ਧੁਨੀ ਪ੍ਰਕਿਰਿਆ ਵਿੱਚ ਦੇਰੀ ਨੂੰ ਅਡਜਸਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ iCloud ਦੀ ਵਰਤੋਂ ਕਰਦੇ ਹੋ, ਤਾਂ ਸਪੇਸ਼ੀਅਲ ਆਡੀਓ ਲਈ ਤੁਹਾਡੀ ਵਿਅਕਤੀਗਤ ਪ੍ਰੋਫ਼ਾਈਲ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰ ਕੇ ਤੁਹਾਡੇ ਸਾਰੇ Apple ਡਿਵਾਈਸਾਂ 'ਤੇ ਸਿੰਕ ਕੀਤੀ ਜਾਵੇਗੀ ਅਤੇ ਇਸਨੂੰ Apple ਵੱਲੋਂ ਪੜ੍ਹਿਆ ਨਹੀਂ ਜਾ ਸਕਦਾ।
ਤੁਸੀਂ ਕਿਸੇ ਵੀ ਸਮੇਂ ਸਪੇਸ਼ੀਅਲ ਆਡੀਓ ਲਈ ਆਪਣੀ ਨਿੱਜੀ ਪ੍ਰੋਫ਼ਾਈਲ ਡਿਲੀਟ ਕਰ ਸਕਦੇ ਹੋ। ਆਪਣੇ iOS ਡਿਵਾਈਸ ’ਤੇ ਸੈਟਿੰਗਾਂ > [ਤੁਹਾਡਾ ਸਪੇਸ਼ੀਅਲ ਆਡੀਓ-ਸਮਰੱਥ ਡਿਵਾਈਸ ਨਾਮ] > ਵਿਅਕਤੀਗਤ ਸਪੇਸ਼ੀਅਲ ਆਡੀਓ ’ਤੇ ਜਾਓ ਫਿਰ “ਵਿਅਕਤੀਗਤ ਸਪੇਸ਼ੀਅਲ ਆਡੀਓ ਦੀ ਵਰਤੋਂ ਕਰਨਾ ਬੰਦ ਕਰੋ” ’ਤੇ ਟੈਪ ਕਰੋ। ਆਪਣੇ visionOS ਡਿਵਾਈਸ ’ਤੇ, ਸੈਟਿੰਗਾਂ > Bluetooth > ਮੇਰੇ ਡਿਵਾਈਸ ’ਤੇ ਜਾਓ ਅਤੇ ਆਪਣੇ ਸਪੇਸ਼ੀਅਲ ਆਡੀਓ-ਸਮਰੱਥ ਡਿਵਾਈਸ ਨਾਮ ਦੇ ਨਾਲ ਦਿੱਤੇ ਜਾਣਕਾਰੀ ਬਟਨ ’ਤੇ ਟੈਪ ਕਰੋ, ਫਿਰ ਵਿਅਕਤੀਗਤ ਸਪੇਸ਼ੀਅਲ ਆਡੀਓ > ਵਿਅਕਤੀਗਤ ਸਪੇਸ਼ੀਅਲ ਆਡੀਓ ਦੀ ਵਰਤੋਂ ਕਰਨੀ ਬੰਦ ਕਰੋ ’ਤੇ ਟੈਪ ਕਰੋ। Mac ’ਤੇ, ਸਿਸਟਮ ਸੈਟਿੰਗਾਂ > [ਤੁਹਾਡਾ ਸਪੇਸ਼ੀਅਲ ਆਡੀਓ-ਸਮਰੱਥ ਡਿਵਾਈਸ ਨਾਮ] > ਵਿਅਕਤੀਗਤ ਸਪੇਸ਼ੀਅਲ ਆਡੀਓ ’ਤੇ ਜਾਓ ਫਿਰ “ਵਿਅਕਤੀਗਤ ਸਪੇਸ਼ੀਅਲ ਆਡੀਓ ਦੀ ਵਰਤੋਂ ਕਰਨਾ ਬੰਦ ਕਰੋ” ’ਤੇ ਕਲਿੱਕ ਕਰੋ। ਵਿਅਕਤੀਗਤ ਸਪੇਸ਼ੀਅਲ ਆਡੀਓ ਨੂੰ ਅਸਮਰੱਥ ਕਰਨ ਨਾਲ ਤੁਹਾਡੇ ਸਾਰੇ ਡਿਵਾਈਸਾਂ ਤੋਂ ਪ੍ਰੋਫ਼ਾਈਲ ਡਿਲੀਟ ਕਰ ਦਿੱਤੀ ਜਾਵੇਗੀ।
2025-12-12