ਤਸਵੀਰਾਂ ਅਤੇ ਪਰਦੇਦਾਰੀ
ਤਸਵੀਰਾਂ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
ਤਸਵੀਰਾਂ ਐਪ ਨੂੰ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਤੁਹਾਡੀ ਵਿਲੱਖਣ ਤਸਵੀਰ ਲਾਇਬ੍ਰੇਰੀ ਦਿਖਾਉਣ ਅਤੇ ਵਿਅਕਤੀਗਤ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। Apple ਦੁਆਰਾ ਤੁਹਾਡੀਆਂ ਤਸਵੀਰਾਂ ਜਾਂ ਵੀਡੀਓ ਨੂੰ ਐਕਸੈੱਸ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਹਨਾਂ ਦੀ ਵਰਤੋਂ ਅਧਿਐਨ ਅਤੇ ਵਿਕਾਸ ਲਈ ਕੀਤੀ ਜਾਂਦੀ ਹੈ।
ਤੁਹਾਨੂੰ ਵਿਅਕਤੀਗਤ ਅਨੁਭਵ ਪ੍ਰਦਾਨ ਕਰਨ ਲਈ, ਤੁਹਾਡੇ ਲਈ ਉਪਯੋਗੀ ਤਰੀਕੇ ਨਾਲ ਤਸਵੀਰਾਂ ਅਤੇ ਵੀਡੀਓ ਵਿਵਸਥਿਤ ਕਰਨ ਲਈ ਅਤੇ ਸੁਝਾਅ ਸਾਂਝਾਕਰਨ, ਯਾਦਾਂ, ਲੋਕਾਂ ਅਤੇ ਪਾਲਤੂ ਜਾਨਵਰਾਂ ਦੀ ਐਲਬਮ ਅਤੇ ਖ਼ਾਸ ਤਸਵੀਰਾਂ ਵਰਗੇ ਵਧੀਆ ਫ਼ੀਚਰ ਪ੍ਰਦਾਨ ਕਰਨ ਲਈ ਤਸਵੀਰਾਂ ਐਪ ਦੁਆਰਾ ਔਨ-ਡਿਵਾਈਸ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਔਨ-ਡਿਵਾਈਸ ਵਿਸ਼ਲੇਸ਼ਣ ਵਿੱਚ ਦ੍ਰਿਸ਼ ਵਰਗੀਕਰਨ, ਲੋਕਾਂ ਅਤੇ ਪਾਲਤੂ ਜਾਨਵਰਾਂ ਦੀ ਪਛਾਣ, ਤਸਵੀਰ ਦੀ ਗੁਣਵੱਤਾ ਦਾ ਵਿਸ਼ਲੇਸ਼ਣ ਅਤੇ ਆਡੀਓ ਵਰਗੀਕਰਨ ਸ਼ਾਮਲ ਹੈ। ਤਸਵੀਰਾਂ ਐਪ ਵੱਲੋਂ ਵੀ ਔਨ-ਡਿਵਾਈਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਕਿਹੜੀਆਂ ਤਸਵੀਰਾਂ ਵਿੱਚ ਸੋਧ ਕੀਤੀ ਅਤੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ, ਸੁਨੇਹੇ ਐਪ ਵਿੱਚ ਤੁਸੀਂ ਕਿਹੜੇ ਲੋਕਾਂ ਨਾਲ ਅਕਸਰ ਸੰਚਾਰ ਕਰਦੇ ਹੋ, ਸੰਪਰਕ ਐਪ ਵਿੱਚ ਸੈੱਟ ਕੀਤੇ ਰਿਸ਼ਤੇ, ਸੰਪਰਕ ਅਤੇ ਨਕਸ਼ੇ ਐਪ ਵਿੱਚ ਸੈੱਟ ਕੀਤੇ ਘਰ ਅਤੇ ਕਾਰਜ-ਸਥਾਨ ਦੇ ਟਿਕਾਣੇ, ਤੁਹਾਡੇ ਦੁਆਰਾ ਖਿੱਚੀਆਂ ਤਸਵੀਰਾਂ ਦੇ ਟਿਕਾਣੇ ਅਤੇ ਕੈਲੰਡਰ ਅਤੇ ਸੰਪਰਕ ਐਪ ਵਿੱਚ ਜ਼ਰੂਰੀ ਮਿਤੀਆਂ।
ਤਸਵੀਰਾਂ ਐਪ ਵੱਲੋਂ ਤਸਵੀਰਾਂ ਵਿਚਲੇ ਲੋਕਾਂ ਦੇ ਚਿਹਰਿਆਂ ਦੀ ਪਛਾਣ ਕਰਨ ਲਈ ਹੋਰ ਡਿਵਾਈਸ ਉੱਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ “ਲੋਕਾਂ ਅਤੇ ਪਾਲਤੂ ਜਾਨਵਰਾਂ ਦੀ ਐਲਬਮ” ਵਿੱਚ ਸਮੂਹਬੱਧ ਕੀਤਾ ਜਾਂਦਾ ਹੈ। ਤੁਹਾਡੇ ਵੱਲੋਂ “ਲੋਕਾਂ ਅਤੇ ਪਾਲਤੂ ਜਾਨਵਰਾਂ ਦੀ ਐਲਬਮ” ਵਿੱਚ ਕਿਸੇ ਵਿਅਕਤੀ ਨੂੰ ਨਾਮ ਦੇਣ ‘ਤੇ ਉਹਨਾਂ ਦਾ ਨਾਮ ਅਤੇ ਚਿਹਰਾ ਤੁਹਾਡੇ ਸਾਰੇ iCloud-ਸਮਰੱਥ ਡਿਵਾਈਸਾਂ ‘ਤੇ ਤਸਵੀਰਾਂ ਐਪ ਵਿੱਚ ਦਿਖਾਈ ਦੇਵੇਗਾ।
iCloud ਤਸਵੀਰਾਂ
ਜੇਕਰ ਤੁਸੀਂ iCloud ਤਸਵੀਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀਆਂ ਤਸਵੀਰਾਂ ਅਤੇ ਵੀਡੀਓ iCloud ਵਿੱਚ ਸੁਰੱਖਿਅਤ ਰੂਪ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਸਾਰੇ iCloud-ਸਮਰੱਥ ਡਿਵਾਈਸਾਂ ਵਿੱਚ ਅੱਪ-ਟੂ-ਡੇਟ ਰੱਖੀਆਂ ਜਾਂਦੀਆਂ ਹਨ। iCloud ਹਰੇਕ ਤਸਵੀਰ ਅਤੇ ਵੀਡੀਓ ਫ਼ਾਈਲ ਨੂੰ ਫ਼ਾਈਲ ਦੇ ਮੈਟਾਡੇਟਾ ਸਮੇਤ ਜਨਤਕ ਆਵਾਜਾਈ ਦੌਰਾਨ ਅਤੇ ਆਰਾਮ ਕਰਨ ਵੇਲੇ ਇਨਕ੍ਰਿਪਟ ਕਰਕੇ ਸੁਰੱਖਿਅਤ ਰੱਖਦਾ ਹੈ।
ਤਸਵੀਰਾਂ ਲੱਭਣਾ
“ਤਸਵੀਰਾਂ” ਐਪ ਵਿੱਚ ਬਿਹਤਰ ਵਿਜ਼ੂਅਲ ਖੋਜ ਦੀ ਮਦਦ ਨਾਲ ਤੁਸੀਂ ਲੈਂਡਮਾਰਕ ਜਾਂ ਰੋਚਕ ਬਿੰਦੂਆਂ ਦੀ ਵਰਤੋਂ ਕਰਕੇ ਤਸਵੀਰਾਂ ਨੂੰ ਖੋਜ ਸਕਦੇ ਹੋ। ਤੁਹਾਡਾ ਡਿਵਾਈਸ Apple ਵੱਲੋਂ ਸਾਡੇ ਸਰਵਰ ‘ਤੇ ਬਣਾਏ ਗਏ ਗਲੋਬਲ ਇੰਡੈਕਸ ਤੋਂ ਤੁਹਾਡੀ ਤਸਵੀਰਾਂ ਵਿੱਚ ਮੌਜੂਦ ਸਥਾਨਾਂ ਦਾ ਨਿੱਜੀ ਤੌਰ ‘ਤੇ ਮੇਲ ਕਰਦਾ ਹੈ। ਸਾਡੇ ਵੱਲੋਂ ਹੋਮੋਮੋਰਫ਼ਿਕ ਇਨਕ੍ਰਿਪਸ਼ਨ ਅਤੇ ਵਿਲੱਖਣ ਪਰਦੇਦਾਰੀ ਲਾਗੂ ਕੀਤੀ ਜਾਂਦੀ ਹੈ ਅਤੇ OHTTP ਰਿਲੇ ਦੀ ਵਰਤੋਂ ਕਰਦੇ ਹਾਂ ਜੋ IP ਪਤੇ ਨੂੰ ਲੁਕਾਉਂਦੀ ਹੈ। ਇਹ ਤੁਹਾਡੀਆਂ ਤਸਵੀਰਾਂ ਵਿੱਚ ਸ਼ਾਮਲ ਜਾਣਕਾਰੀ Apple ਨੂੰ ਪ੍ਰਾਪਤ ਹੋਣ ਤੋਂ ਬਚਾਉਂਦਾ ਹੈ। ਤੁਸੀਂ ਆਪਣੇ iOS ਜਾਂ iPadOS ਡਿਵਾਈਸ ‘ਤੇ ਸੈਟਿੰਗਾਂ > ਐਪਾਂ > ਤਸਵੀਰਾਂ ‘ਤੇ ਜਾ ਕੇ ਕਿਸੇ ਵੀ ਸਮੇਂ ਬਿਹਤਰ ਵਿਜ਼ੂਅਲ ਖੋਜ ਨੂੰ ਬੰਦ ਕਰ ਸਕਦੇ ਹੋ। Mac ‘ਤੇ, ਤਸਵੀਰਾਂ ਐਪ ਖੋਲ੍ਹੋ ਅਤੇ ਸੈਟਿੰਗਾਂ > ਆਮ ‘ਤੇ ਜਾਓ।
ਤਸਵੀਰਾਂ ਦਾ ਸਾਂਝਾਕਰਨ
ਤਸਵੀਰਾਂ ਐਪ ਤੁਹਾਨੂੰ Apple ਦੇ ਹੋਰ ਵਰਤੋਂਕਾਰ ਨਾਲ ਜਾਂ ਕਿਸੇ ਐਪ ਦੇ ਅੰਦਰ ਤਸਵੀਰ ਚੋਣਕਾਰ ਦੀ ਵਰਤੋਂ ਕਰਦੇ ਹੋਏ ਜਾਂ ਤਸਵੀਰਾਂ ਐਪ ਵਿੱਚ ਸ਼ੇਅਰ ਸ਼ੀਟ ਰਾਹੀਂ ਤੀਜੀ-ਧਿਰ ਦੀਆਂ ਐਪਾਂ ਨਾਲ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ‘ਤੇ ਕੰਟਰੋਲ ਪ੍ਰਦਾਨ ਕਰਦੀ ਹੈ। ਉਦਾਹਰਨ ਲਈ, ਤੁਸੀਂ ਪੂਰੇ ਐਕਸੈੱਸ ਦੀ ਇਜਾਜ਼ਤ ਦੇਣਾ ਚੁਣ ਸਕਦੇ ਹੋ, ਜੋ ਤੀਜੀ-ਧਿਰ ਦੀ ਐਪ ਨੂੰ ਤੁਹਾਡੀਆਂ ਤਸਵੀਰਾਂ ਅਤੇ ਵੀਡੀਓ ਨੂੰ ਐਕਸੈੱਸ ਪ੍ਰਦਾਨ ਕਰਦੀ ਹੈ, ਜਿਸ ਵਿੱਚ ਤੁਹਾਡੀਆਂ ਲੁਕੀਆਂ ਹੋਈਆਂ ਤਸਵੀਰਾਂ ਵੀ ਸ਼ਾਮਲ ਹਨ ਭਾਵੇਂ ਐਲਬਮ ਲੌਕ ਕੀਤੀ ਹੋਈ ਹੋਵੇ। ਤੁਸੀਂ ਆਪਣੀਆਂ ਤਸਵੀਰਾਂ ਅਤੇ ਵੀਡੀਓ ਦੇ ਸੀਮਤ ਐਕਸੈੱਸ ਨੂੰ ਵੀ ਚੁਣ ਸਕਦੇ ਹੋ। ਇਸ ਵਿੱਚ ਤੁਸੀਂ ਉਹ ਤਸਵੀਰਾਂ ਅਤੇ ਵੀਡੀਓ ਚੁਣੋਗੇ ਜੋ ਕਿਸੇ ਤੀਜੀ ਧਿਰ ਵੱਲੋਂ ਐਕਸੈੱਸ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਜਦੋਂ ਤੁਸੀਂ ਤਸਵੀਰਾਂ ਐਪ ਵਿਚਲੀ ਸਾਂਝੀ ਸ਼ੀਟ ਨਾਲ ਤਸਵੀਰ ਸਾਂਝੀ ਕਰਦੇ ਹੋ, ਤਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਕਿ Live Photos, ਵੀਡੀਓ, ਸੋਧ ਹਿਸਟਰੀ ਜਾਂ ਟਿਕਾਣੇ ਸੰਬੰਧੀ ਜਾਣਕਾਰੀ ਵਰਗਾ ਕਿਹੜਾ ਮੈਟਾਡੇਟਾ ਤਸਵੀਰ ਨਾਲ ਸਾਂਝਾ ਕੀਤਾ ਜਾਵੇ।
ਕਿਸੇ ਐਪ ਵਿੱਚ ਤਸਵੀਰ ਚੋਣਕਾਰ ਦੀ ਵਰਤੋਂ ਕਰਨ ‘ਤੇ ਤੁਸੀਂ ਉਹ ਤਸਵੀਰ ਚੁਣ ਸਕਦੇ ਹੋ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਉਸ ਐਪ ਨੂੰ ਆਪਣੀ ਸਾਰੀ ਤਸਵੀਰ ਲਾਇਬ੍ਰੇਰੀ ਦਾ ਐਕਸੈੱਸ ਪ੍ਰਦਾਨ ਕਰ ਸਕਦੇ ਹੋ। ਤਸਵੀਰਾਂ ਦੇ ਐਕਸੈੱਸ ਵਿੱਚ ਸੰਬੰਧਿਤ ਮੈਟਾਡੇਟਾ ਜਿਵੇਂ ਕਿ ਟਿਕਾਣਾ ਅਤੇ ਡੈਪਥ ਜਾਣਕਾਰੀ ਸ਼ਾਮਲ ਹੁੰਦੀ ਹੈ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਤਸਵੀਰਾਂ ਵਿੱਚ ਜਾ ਕੇ ਕਿਸੇ ਵੀ ਸਮੇਂ ਆਪਣੀ ਤਸਵੀਰ ਲਾਇਬ੍ਰੇਰੀ ਨੂੰ ਐਕਸੈੱਸ ਕਰਨ ਦੀ ਐਪ ਦੀ ਸਮਰੱਥਾ ਨੂੰ ਬਦਲ ਸਕਦੇ ਹੋ।
ਟਿਕਾਣਾ
ਜੇ ਤੁਸੀਂ ਕੈਮਰਾ ਐਪ ਨੂੰ ਆਪਣੇ ਟਿਕਾਣੇ ਦਾ ਐਕਸੈੱਸ ਦਿੰਦੇ ਹੋ ਤਾਂ ਤੁਹਾਡੇ ਟਿਕਾਣੇ ਦੀ ਵਰਤੋਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਦੇ ਟਿਕਾਣੇ ਨੂੰ ਟੈਗ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਕੈਮਰਾ ‘ਤੇ ਜਾ ਕੇ ਇਹ ਸੈਟਿੰਗ ਨੂੰ ਕਿਸੇ ਵੀ ਸਮੇਂ ਬਦਲ ਸਕਦੇ ਹੋ। ਆਪਣੇ visionOS ਡਿਵਾਈਸ ‘ਤੇ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਕੈਪਚਰ ‘ਤੇ ਜਾਓ। ਤੁਸੀਂ ਤਸਵੀਰ ਜਾਂ ਵੀਡੀਓ ‘ਤੇ ਜਾ ਕੇ “ਹੋਰ” ਬਟਨ ‘ਤੇ ਟੈਪ ਕਰ ਕੇ, ਫਿਰ ਟਿਕਾਣਾ ਐਡਜਸਟ ਕਰੋ > ਕੋਈ ਟਿਕਾਣਾ ਨਹੀਂ ‘ਤੇ ਟੈਪ ਕਰ ਕੇ ਕਿਸੇ ਵੀ ਤਸਵੀਰ ਜਾਂ ਵੀਡੀਓ ਤੋਂ ਟਿਕਾਣੇ ਸੰਬੰਧੀ ਜਾਣਕਾਰੀ ਨੂੰ ਹਟਾ ਸਕਦੇ ਹੋ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਦੇਖਿਆ ਜਾ ਸਕਦਾ ਹੈ।
2025-12-12