ਰੇਟਿੰਗ ਅਤੇ ਤਸਵੀਰਾਂ ਅਤੇ ਪਰਦੇਦਾਰੀ

ਤੁਸੀਂ ਜਿਹੜੀਆਂ ਤਸਵੀਰਾਂ ‘ਤੇ ਸਹਿਯੋਗ ਦਿੰਦੇ ਹੋ, ਉਹਨਾਂ ਨੂੰ ਤੁਹਾਡੇ Apple ਖਾਤੇ ਨਾਲ ਲਿੰਕ ਕੀਤਾ ਜਾਂਦਾ ਹੈ। ਬਿਨਾਂ ਨਿੱਜੀ ਡੇਟਾ ਵਾਲੇ ਚਿੱਤਰਾਂ ਦੀ ਵਰਤੋਂ ਸੇਵਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਸਾਡੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਨਮੂਨਾ ਚਿੱਤਰਾਂ ਦੀ ਵਰਤੋਂ ਭਵਿੱਖ ਵਿੱਚ ਅਜਿਹੇ ਕੰਟੈਂਟ ਨੂੰ ਛਾਂਟਣ ਵਿੱਚ ਸਾਰੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਕੀਤੀ ਜਾ ਸਕਦੀ ਹੈ। ਤੁਹਾਡਾ ਅੰਦਾਜ਼ਨ ਟਿਕਾਣਾ Apple ਨੂੰ ਭੇਜਿਆ ਜਾਵੇਗਾ ਅਤੇ ਇਸਦੀ ਵਰਤੋਂ ਪ੍ਰਮਾਣਿਕਤਾ ਦੀ ਤਸਦੀਕ ਕਰਨ ਲਈ ਕੀਤੀ ਜਾਵੇਗੀ।
 

ਰੇਟਿੰਗ ਅਤੇ ਤਸਵੀਰਾਂ ਨਾਲ ਤੁਹਾਨੂੰ ਆਪਣੀ ਪਸੰਦ ਦੇ ਦਿਲਚਸਪ ਬਿੰਦੂ (“POIs”) ‘ਤੇ ਚਿੱਤਰਾਂ, ਰੇਟਿੰਗ ਜਾਂ ਹੋਰ ਕੰਟੈਂਟ (“ਸਪੁਰਦਗੀਆਂ”) ਪੋਸਟ ਕਰਨ ਦੀ ਆਗਿਆ ਮਿਲਦੀ ਹੈ।


Privacy Icon

  • ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਤਸਵੀਰਾਂ, ਸੇਵਾ ਦੀ ਪੂਰਨਤਾ ਨੂੰ ਬਣਾਈ ਰੱਖਣ ਲਈ ਤੁਹਾਡੇ Apple ਖਾਤੇ ਨਾਲ ਲਿੰਕ ਕੀਤੀਆਂ ਜਾਂਦੀਆਂ ਹਨ। ਰੇਟਿੰਗਾਂ ਅਜਿਹੇ ਪਛਾਣਕਰਤਾ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਨਿਯਮਿਤ ਤੌਰ ‘ਤੇ ਘੁੰਮਦਾ ਹੈ ਅਤੇ ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹੁੰਦਾ ਹੈ।
  • ਰੇਟਿੰਗ ਅਤੇ ਤਸਵੀਰਾਂ ਦੇ ਬਾਹਰ, ਨਕਸ਼ੇ ਦੇ ਅੰਦਰ ਤੁਹਾਡੀਆਂ ਹੋਰ ਗਤੀਵਿਧੀਆਂ ਅਤੇ ”ਸਮੱਸਿਆ ਦੀ ਰਿਪੋਰਟ ਕਰੋ” ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹਨ ਅਤੇ ਅਜਿਹੇ ਬੇਤਰਤੀਬ ਪਛਾਣਕਰਤਾ ਦੇ ਨਾਲ ਸੰਬੰਧਿਤ ਹੈ ਜੋ ਤੁਹਾਡੇ ਵੱਲੋਂ ਐਪ ਦੀ ਵਰਤੋਂ ਕਰਨ ‘ਤੇ ਖ਼ੁਦ ਨੂੰ ਰੀਸੈੱਟ ਕਰਦੇ ਹਨ।
  • ਬਿਨਾਂ ਨਿੱਜੀ ਡੇਟਾ ਵਾਲੇ ਚਿੱਤਰਾਂ ਦੀ ਵਰਤੋਂ ਉਤਪਾਦ ਅਤੇ ਸੇਵਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਸਾਡੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਨਮੂਨਾ ਚਿੱਤਰਾਂ ਦੀ ਵਰਤੋਂ ਭਵਿੱਖ ਵਿੱਚ ਅਜਿਹੇ ਕੰਟੈਂਟ ਨੂੰ ਛਾਂਟਣ ਵਿੱਚ ਸਾਰੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਕੀਤੀ ਜਾ ਸਕਦੀ ਹੈ।

ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਲਈ ਰੇਟਿੰਗ ਅਤੇ ਤਸਵੀਰਾਂ ਅਤੇ Apple ਦੀਆਂ ਸਾਰੀਆਂ ਸੇਵਾਵਾਂ ਨੂੰ ਬਿਲਕੁਲ ਨਵੇਂ ਸਿਰੇ ਤੋਂ ਡਿਜ਼ਾਈਨ ਕੀਤਾ ਗਿਆ ਹੈ। ਅਸੀਂ ਸਿਰਫ਼ ਉਹ ਡੇਟਾ ਇਕੱਤਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ, ਜਿਸਦੀ ਲੋੜ ਤੁਹਾਡਾ ਅਨੁਭਵ ਬਿਹਤਰ ਬਣਾਉਣ ਲਈ ਹੁੰਦੀ ਹੈ। ਜਦੋਂ ਅਸੀਂ ਡੇਟਾ ਇਕੱਤਰ ਕਰਦੇ ਹਾਂ, ਤਾਂ ਇਹ ਮੰਨਦੇ ਹਾਂ ਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀ ਕੀ ਇਕੱਤਰ ਕਰ ਰਹੇ ਹਾਂ ਅਤੇ ਸਾਨੂੰ ਉਸਦੀ ਲੋੜ ਕਿਉਂ ਹੈ, ਤਾਂ ਕਿ ਤੁਸੀਂ ਆਪਣੇ ਵਿਕਲਪ ਤੈਅ ਕਰ ਸਕੋ।

ਰੇਟਿੰਗਾਂ ਅਤੇ ਤਸਵੀਰਾਂ ਪ੍ਰਦਾਨ ਕਰਨਾ

ਆਪਣੇ ਪਸੰਦ ਦੇ POI ਦੀ ਤਸਵੀਰ ਅੱਪਲੋਡ ਕਰਨ ਲਈ ਤੁਹਾਡੇ ਕੋਲ Apple ਖਾਤਾ ਹੋਣਾ ਚਾਹੀਦਾ ਹੈ। ਤੁਹਾਡਾ ਅੰਦਾਜ਼ਨ ਟਿਕਾਣਾ ਅਤੇ ਤੁਹਾਡੇ ਚਿੱਤਰ ਨਾਲ ਸੰਬੰਧਿਤ ਟਿਕਾਣਾ ਜਾਣਕਾਰੀ ਵੀ Apple ਨੂੰ ਭੇਜੀ ਜਾਵੇਗੀ ਅਤੇ ਇਸ ਦੀ ਵਰਤੋਂ ਸਪੁਰਦਗੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਕੀਤੀ ਜਾਵੇਗੀ। ਤੁਹਾਡੀਆਂ ਤਸਵੀਰ ਸਪੁਰਦਗੀਆਂ ਤੁਹਾਡੇ Apple ਖਾਤੇ ਨਾਲ ਲਿੰਕ ਕੀਤੀਆਂ ਜਾਣਗੀਆਂ। ਤੁਹਾਡੇ ਦੁਆਰਾ ਸਪੁਰਦ ਕੀਤੀਆਂ ਰੇਟਿੰਗਾਂ ਅਜਿਹੇ ਪਛਾਣਕਰਤਾ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਨਿਯਮਿਤ ਤੌਰ ‘ਤੇ ਰੋਟੇਟ ਹੁੰਦਾ ਹੈ ਅਤੇ ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹੁੰਦਾ। ਅਸੀਂ ਕੁਝ ਗ਼ੈਰ-ਨਿੱਜੀ ਡੇਟਾ ਜਿਵੇਂ ਕਿ ਤੁਹਾਡੀਆਂ ਸਪੁਰਦਗੀਆਂ ਸੰਬੰਧੀ ਵਰਤੇ ਵਿਸ਼ਲੇਸ਼ਣ ਵੀ ਇਕੱਤਰ ਕਰਦੇ ਹਾਂ ਜੋ ਤੁਹਾਡੇ Apple ਖਾਤੇ ਨਾਲ ਸੰਬੰਧਿਤ ਨਹੀਂ ਹੁੰਦਾ।

ਤੁਸੀਂ ਆਪਣਾ ਪਸੰਦੀਦਾ ਉਪਨਾਮ ਚੁਣ ਕੇ ਨਕਸ਼ੇ ਵਿੱਚ ਦਿਖਾਈਆਂ ਜਾਣ ਵਾਲੀਆਂ ਆਪਣੀਆਂ ਸਾਰੀਆਂ ਤਸਵੀਰਾਂ ਲਈ ਜਨਤਕ ਰੂਪ ਵਿੱਚ ਕ੍ਰੈਡਿਟ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਕ੍ਰੈਡਿਟ ਪ੍ਰਾਪਤ ਕਰਨ ਨੂੰ ਚੁਣਦੇ ਹੋ, ਤਾਂ ਨਕਸ਼ੇ ਵਿੱਚ ਤੁਹਾਡੇ ਦੁਆਰਾ ਸਪੁਰਦ ਕੀਤੀਆਂ ਗਈਆਂ ਸਾਰੀਆਂ ਤਸਵੀਰਾਂ ‘ਤੇ ਤੁਹਾਡਾ ਉਪਨਾਮ ਨਕਸ਼ੇ ਦੇ ਹੋਰ ਵਰਤੋਂਕਾਰਾਂ ਨੂੰ ਦਿਖਾਈ ਦੇਵੇਗਾ। ਤੁਸੀਂ ਆਪਣੇ iOS, iPadOS, ਜਾਂ visionOS ਡਿਵਾਈਸ ‘ਤੇ ਨਕਸ਼ੇ > [ਤੁਹਾਡੀ ਤਸਵੀਰ ਜਾਂ ਸ਼ੁਰੂਆਤੀ ਅੱਖਰ] > ਤਰਜੀਹਾਂ > ਤਸਵੀਰ ਕ੍ਰੈਡਿਟ ‘ਤੇ ਜਾ ਕੇ ਅਤੇ “ਕ੍ਰੈਡਿਟ ਦਿਖਾਓ” ਬੰਦ ਕਰਨ ਜਾਂ ਆਪਣੇ ਉਪਨਾਮ ਵਿੱਚ ਸੋਧ ਕਰਨ ਲਈ ਟੈਪ ਕਰਕੇ ਜਾਂ Mac ‘ਤੇ ਨਕਸ਼ੇ > ਸੈਟਿੰਗਾਂ > ਰੇਟਿੰਗ ਅਤੇ ਤਸਵੀਰਾਂ ‘ਤੇ ਜਾ ਕੇ ਕ੍ਰੈਡਿਟ ਪ੍ਰਾਪਤ ਕਰਨਾ ਬੰਦ ਕਰ ਸਕਦੇ ਹੋ ਜਾਂ ਆਪਣੇ ਉਪਨਾਮ ਵਿੱਚ ਸੋਧ ਕਰ ਸਕਦੇ ਹੋ। ਤਬਦੀਲੀਆਂ ਲਾਗੂ ਹੋਣ ਵਿੱਚ ਕੁਝ ਦਿਨ ਲੱਗ ਸਕਦੇ ਹਨ।

ਤੁਸੀਂ ਨਕਸ਼ੇ ਐਪ ਨੂੰ ਤਸਵੀਰਾਂ ਪ੍ਰਦਾਨ ਕਰਨ ਵਾਲੀ ਕੰਪਨੀਆਂ ਨੂੰ ਵੀ ਨਕਸ਼ੇ ਐਪ ਵਿੱਚ ਤੁਹਾਡੇ ਵੱਲੋਂ ਸ਼ਾਮਲ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਦੀ ਵਰਤੋਂ ਉਨ੍ਹਾਂ ਦੇ ਖ਼ੁਦ ਦੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਕਰਨ ਦੀ ਆਗਿਆ ਦੇ ਸਕਦੇ ਹੋ। ਜੇਕਰ ਤੁਸੀਂ ਉਹਨਾਂ ਕੰਪਨੀਆਂ ਨੂੰ ਤੁਹਾਡੀਆਂ ਤਸਵੀਰਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਦੀ ਚੋਣ ਕਰਦੇ ਹੋ, ਤਾਂ Apple ਤਸਵੀਰਾਂ ਅਤੇ ਉਹਨਾਂ ਦੇ ਟਿਕਾਣੇ ਨੂੰ ਸਾਂਝਾ ਕਰੇਗਾ, ਪਰ ਤੁਹਾਡੀ ਪਛਾਣ ਕਰਨ ਵਾਲੀ ਜਾਣਕਾਰੀ ਸਾਂਝੀ ਨਹੀਂ ਕਰੇਗਾ। ਜੇਕਰ ਤੁਸੀਂ ਸੈਟਿੰਗਾਂ > ਐਪਾਂ > ਨਕਸ਼ੇ > ਤਸਵੀਰ ਵਰਤੋਂ ‘ਤੇ ਜਾ ਕੇ ਅਤੇ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ “ਤਸਵੀਰ ਪ੍ਰਦਾਤਾ ਨੂੰ ਆਪਣੀ ਤਸਵੀਰਾਂ ਦੀ ਵਰਤੋਂ ਕਰਨ ਦੀ ਆਗਿਆ ਦਿਓ” ਨੂੰ ਬੰਦ ਕਰਨ ਲਈ ਟੈਪ ਕਰੋ ਜਾਂ Mac ‘ਤੇ ਨਕਸ਼ਾ > ਸੈਟਿੰਗਾਂ > ਰੇਟਿੰਗਾਂ ਅਤੇ ਤਸਵੀਰਾਂ ‘ਤੇ ਜਾਓ ਅਤੇ “ਤਸਵੀਰ ਪ੍ਰਦਾਤਾ ਨੂੰ ਆਪਣੀ ਤਸਵੀਰਾਂ ਦੀ ਵਰਤੋਂ ਕਰਨ ਦੀ ਆਗਿਆ ਦਿਓ” ਨੂੰ ਅਣਚੁਣਿਆ ਕਰੋ, ਤਾਂ ਕਿ ਉਹ ਕੰਪਨੀਆਂ ਤੁਹਾਡੀਆਂ ਤਸਵੀਰਾਂ ਦੀ ਵਰਤੋਂ ਨਾ ਕਰ ਸਕਣ। ਤਬਦੀਲੀਆਂ ਲਾਗੂ ਹੋਣ ਵਿੱਚ ਕੁਝ ਦਿਨ ਲੱਗ ਸਕਦੇ ਹਨ।

ਜਦੋਂ ਤੁਸੀਂ ਰੇਟਿੰਗ ਅਤੇ ਤਸਵੀਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਵਿਅਕਤੀਗਤ ਡੇਟਾ ਜਾਂ ਹੋਰ ਲੋਕਾਂ ਦੇ ਵਿਅਕਤੀਗਤ ਡੇਟਾ (ਉਦਾਹਰਨ ਲਈ, ਕਿਸੇ ਵਿਅਕਤੀ ਦੀ ਪਛਾਣ ਉਜਾਗਰ ਕਰਨ ਵਾਲਾ ਚਿੱਤਰ) ਨੂੰ ਦਿਖਾਉਣ ਵਾਲੇ ਚਿੱਤਰ ਸਵੀਕਾਰ ਨਹੀਂ ਕੀਤੇ ਜਾ ਸਕਦੇ।

ਨਕਸ਼ੇ ਐਪ ਦੁਆਰਾ ਸੁਝਾਅ ਦਿੱਤਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਹਾਲ ਹੀ ਵਿੱਚ POI ‘ਤੇ ਗਏ ਹੋ ਜਾਂ ਇਸਦੀ ਤਸਵੀਰ ਖਿੱਚੀ ਹੈ ਤਾਂ ਤੁਸੀਂ ਰੇਟਿੰਗ ਜਾਂ ਤਸਵੀਰ ਸਪੁਰਦ ਕਰੋ। ਇਹ ਸੁਝਾਅ ਔਨ-ਡਿਵਾਈਸ ਪ੍ਰੋਸੈਸਿੰਗ ਦੀ ਵਰਤੋਂ ਨਾਲ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ Apple ਵੱਲੋਂ ਪੜ੍ਹਿਆ ਨਹੀਂ ਜਾ ਸਕਦਾ। ਤੁਸੀਂ ਆਪਣੇ iOS, iPadOS ਜਾਂ visionOS ਡਿਵਾਈਸ ‘ਤੇ ਸੈਟਿੰਗਾਂ > ਐਪਾਂ > ਨਕਸ਼ੇ ਵਿੱਚ ਜਾ ਕੇ “ਰੇਟਿੰਗਾਂ ਅਤੇ ਤਸਵੀਰਾਂ ਸੁਝਾਅ ਦਿਖਾਓ” ਨੂੰ ਅਸਮਰੱਥ ਕਰਨ ਲਈ ਟੈਪ ਕਰ ਕੇ ਅਤੇ ਆਪਣੇ Mac ‘ਤੇ ਨਕਸ਼ੇ > ਸੈਟਿੰਗਾਂ > ਰੇਟਿੰਗਾਂ ਅਤੇ ਤਸਵੀਰਾਂ ਵਿੱਚ ਜਾ ਕੇ “ਰੇਟਿੰਗਾਂ ਅਤੇ ਤਸਵੀਰਾਂ ਸੁਝਾਅ ਦਿਖਾਓ” ਨੂੰ ਅਣਚੁਣਿਆ ਕਰ ਕੇ ਇਹ ਸੁਝਾਅ ਪ੍ਰਾਪਤ ਕਰਨਾ ਬੰਦ ਕਰ ਸਕਦੇ ਹੋ।

ਰੇਟਿੰਗਾਂ ਅਤੇ ਤਸਵੀਰਾਂ ਨੂੰ ਬਿਹਤਰ ਬਣਾਉਣਾ

ਰੇਟਿੰਗਾਂ ਅਤੇ ਤਸਵੀਰਾਂ ਵਿੱਚ, ਸਾਡਾ ਟੀਚਾ POI ਪਲੇਸਕਾਰਡ ‘ਤੇ ਸਭ ਤੋਂ ਪ੍ਰਸੰਗਿਕ ਵਿਭਿੰਨ ਚਿੱਤਰਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਦਰਜਾ ਦੇਣਾ ਹੈ। ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਨੂੰ ਉਤਪਾਦ ਅਤੇ ਸੇਵਾ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਅਜਿਹੇ ਉਦੇਸ਼ ਲਈ ਕਿਸੇ ਚਿੱਤਰ ਦੀ ਵਰਤੋਂ ਕਰਨ ਤੋਂ ਪਹਿਲਾਂ ਅਸੀਂ ਉਸ ਨਾਲੋਂ ਨਿੱਜੀ ਡੇਟਾ ਹਟਾ ਦਿੰਦੇ ਹਾਂ ਅਤੇ ਇਹਨਾਂ ਦੀ ਸਪੁਰਦਗੀ ਨੂੰ ਤੁਹਾਡੇ Apple ਖਾਤੇ ਨਾਲੋਂ ਨਿਖੇੜ ਦਿੰਦੇ ਹਾਂ।

ਅਸੀਂ ਅਜਿਹੇ ਸਬਮਿਸ਼ਨ ਨੂੰ ਫ਼ਿਲਟਰ ਕਰਕੇ ਬਾਹਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਜਿਨ੍ਹਾਂ ਨਾਲ ਸਾਡੀਆਂ ਸ਼ਰਤਾਂ (www.apple.com/legal/internet-services/maps/ratings-photos) ਦੀ ਉਲੰਘਣਾ ਹੁੰਦੀ ਹੈ। ਜੇਕਰ ਤੁਸੀਂ ਅਜਿਹੇ ਕੰਟੈਂਟ ਨੂੰ ਸਪੁਰਦ ਕਰਦੇ ਹੋ, ਤਾਂ ਸਾਡਾ ਇਰਾਦਾ ਇਹ ਹੁੰਦਾ ਹੈ ਕਿ ਇਸ ਕੰਟੈਂਟ ਨੂੰ ਪੋਸਟ ਨਾ ਕੀਤਾ ਜਾਵੇ ਜਾਂ ਧੁੰਦਲਾ ਕੀਤਾ ਜਾਵੇ, ਤੁਹਾਡੇ ਖਾਤੇ ਨੂੰ ਬਲੌਕ ਕੀਤਾ ਜਾ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਅਸੀਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਈਮੇਲ ਪਤੇ ਦੀ ਵਰਤੋਂ ਕਰਕੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ। ਸੇਵਾ ਦੀ ਇੰਟੀਗ੍ਰਿਟੀ ਨੂੰ ਬਰਕਰਾਰ ਰੱਖਣ ਲਈ, ਸਾਡੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਨਮੂਨਾ ਚਿੱਤਰਾਂ ਦੀ ਵਰਤੋਂ ਭਵਿੱਖ ਵਿੱਚ ਅਜਿਹੇ ਕੰਟੈਂਟ ਨੂੰ ਛਾਂਟਣ ਵਿੱਚ ਸਾਡੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਕੀਤੀ ਜਾ ਸਕਦੀ ਹੈ।

ਤੀਜੀਆਂ ਧਿਰਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ

Apple ਨੂੰ ਭੇਜਿਆ ਜਾਣ ਵਾਲਾ ਡੇਟਾ ਭਰੋਸੇਮੰਦ ਸੇਵਾ ਪ੍ਰਦਾਤਾ ਵੱਲੋਂ ਪ੍ਰਕਿਰਿਆ ਵਿੱਚ ਲਿਆਂਦਾ ਅਤੇ ਸਟੋਰ ਕੀਤਾ ਜਾ ਸਕਦਾ ਹੈ।

ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ

ਅਸੀਂ ਰੇਟਿੰਗ ਅਤੇ ਤਸਵੀਰਾਂ ਦੇ ਤੁਹਾਡੇ ਨਿੱਜੀ ਡੇਟਾ ਨੂੰ ਆਮ ਤੌਰ ’ਤੇ ਸਮੱਸਿਆ ਦੀ ਰਿਪੋਰਟ ਕਰਨ ਲਈ ਪ੍ਰਕਿਰਿਆ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ।

ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਂ ਕਿਸੇ ਤੀਜੀ ਧਿਰ ਦੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਲੋੜ ਅਨੁਸਾਰ ਨਿੱਜੀ ਡੇਟਾ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਪ੍ਰਕਿਰਿਆ ਵਿੱਚ ਲਿਆਉਂਦੇ ਹਾਂ, ਤਾਂ ਜੋ:

  • ਸਪੁਰਦਗੀ ਦੀ ਪ੍ਰਮਾਣਿਕਤਾ ਬਣਾਈ ਰੱਖਣਾ
  • ਸੇਵਾ ਦੀ ਇੰਟੀਗ੍ਰਿਟੀ ਨੂੰ ਬਰਕਰਾਰ ਰੱਖਣਾ

ਵਰਤੇ ਗਏ ਡੇਟਾ ਵਿੱਚ ਸ਼ਾਮਲ ਹੈ:

  • ਤੁਹਾਡਾ ਅੰਦਾਜ਼ਨ ਟਿਕਾਣਾ ਅਤੇ ਤੁਹਾਡੇ ਚਿੱਤਰ ਨਾਲ ਸੰਬੰਧਿਤ ਟਿਕਾਣੇ ਦੀ ਜਾਣਕਾਰੀ
  • ਚਿੱਤਰ ਦਾ ਉਹ ਨਮੂਨਾ ਜੋ ਸਾਡੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ

ਡੇਟਾ ਸਾਂਭ ਕੇ ਰੱਖਣਾ

ਤੁਹਾਡੀਆਂ ਸਪੁਰਦ ਕੀਤੀਆਂ ਰੇਟਿੰਗਾਂ ਅਤੇ ਤਸਵੀਰਾਂ ਨੂੰ ਸਾਡੇ ਵੱਲੋਂ ਸਾਂਭਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ Apple ਖਾਤੇ ਨਾਲ ਉਦੋਂ ਤੱਕ ਸਟੋਰ ਕੀਤਾ ਜਾਂਦਾ ਹੈ ਜਦੋਂ ਤੱਕ ਤੁਸੀਂ ਅਜਿਹੇ ਡੇਟਾ ਨੂੰ ਡਿਲੀਟ ਨਹੀਂ ਕਰਦੇ ਜਾਂ ਹਟਾਉਂਦੇ ਨਹੀਂ ਜਾਂ privacy.apple.com ‘ਤੇ Apple ਦੇ ਪਰਦੇਦਾਰੀ ਪੋਰਟਲ ਰਾਹੀਂ ਖਾਤੇ ਨੂੰ ਡਿਲੀਟ ਕਰਨ ਦੀ ਬੇਨਤੀ ਸਪੁਰਦ ਨਹੀਂ ਕਰਦੇ ਜਾਂ ਕਾਨੂੰਨ ਦੇ ਤਹਿਤ ਅਜਿਹਾ ਕਰਨ ਦੀ ਲੋੜ ਨਹੀਂ ਪੈਂਦੀ। ਤੁਸੀਂ ਨਕਸ਼ੇ ਐਪ ਦੀ ਵਰਤੋਂ ਕਰ ਕੇ ਆਪਣੀ ਤਸਵੀਰ ਸਪੁਰਦਗੀਆਂ ਡਿਲੀਟ ਕਰ ਸਕਦੇ ਹੋ ਅਤੇ ਆਪਣੀਆਂ ਰੇਟਿੰਗਾਂ ਹਟਾ ਜਾਂ ਬਦਲ ਸਕਦੇ ਹੋ। ਜੇਕਰ ਤੁਹਾਨੂੰ ਇਸ ਬਾਰੇ ਕੋਈ ਚਿੰਤਾ ਜਾਂ ਪ੍ਰਸ਼ਨ ਹੈ ਕਿ ਰੇਟਿੰਗ ਅਤੇ ਤਸਵੀਰਾਂ ਸੰਬੰਧੀ ਤੁਹਾਡੇ ਨਿੱਜੀ ਡੇਟਾ ਦੀ ਵਰਤੋਂ ਕਿੰਝ ਕੀਤੀ ਜਾਂਦੀ ਹੈ ਜਾਂ ਤੁਸੀਂ ਸਾਡੇ ਡੇਟਾ ਸੁਰੱਖਿਆ ਅਧਿਕਾਰੀ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ www.apple.com/in/legal/privacy/contact ‘ਤੇ ਸੰਪਰਕ ਕਰ ਸਕਦੇ ਹੋ।

Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।

2025-12-12