ਪਰਦੇਦਾਰੀ ਅਤੇ ਸਮੱਸਿਆ ਦੀ ਰਿਪੋਰਟ ਕਰੋ
ਸਮੱਸਿਆ ਦੀ ਰਿਪੋਰਟ ਕਰੋ ਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਸਾਂਝੀਆਂ ਕਰ ਸਕਦੇ ਹੋ।
![]()
- “ਸਮੱਸਿਆ ਦੀ ਰਿਪੋਰਟ ਕਰੋ” ਵੱਲੋਂ ਰਿਪੋਰਟ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ। Apple ਬੀਟਾ ਸੌਫ਼ਟਵੇਅਰ ਪ੍ਰੋਗਰਾਮ ਵਿੱਚ ਉਪਲਬਧ ਕੁਝ ਫ਼ੀਚਰਾਂ ਨਾਲ ਸੰਬੰਧਿਤ ਰਿਪੋਰਟਾਂ ਲਈ ਇਕੱਤਰ ਕੀਤੀ ਜਾਣਕਾਰੀ ਤੁਹਾਡੇ Apple ਖਾਤੇ ਨਾਲ ਜੋੜ ਕੇ ਸਟੋਰ ਕੀਤੀ ਜਾਂਦੀ ਹੈ। ਤੁਹਾਡੇ ਵੱਲੋਂ ਇਹ ਰਿਪੋਰਟਾਂ ਸਪੁਰਦ ਕਰਨ ਤੋਂ ਪਹਿਲਾਂ ਤੁਹਾਡਾ Apple ਖਾਤਾ ਸਕਰੀਨ ’ਤੇ ਦਿਖਾਇਆ ਜਾਵੇਗਾ। ਹੋਰ ਸਾਰੀਆਂ ਰਿਪੋਰਟਾਂ ਅਜਿਹੇ ਬੇਤਰਤੀਬੇ ਵਿਲੱਖਣ ਪਛਾਣਕਰਤਾ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਤੁਹਾਡੇ Apple ਖਾਤੇ ਨਾਲ ਲਿੰਕ ਨਹੀਂ ਹੁੰਦਾ ਹੈ।
- ਹੋਰ ਜ਼ਿਆਦਾ ਪ੍ਰਭਾਵੀ ਤੌਰ ’ਤੇ ਸਮੱਸਿਆ ਦੇ ਹੱਲ ਲਈ ਤੁਸੀਂ ਰਿਪੋਰਟ ਨਾਲ ਵਾਧੂ ਜਾਣਕਾਰੀ ਸਪੁਰਦ ਕਰ ਸਕਦੇ ਹੋ।
- Apple ਤੁਹਾਡੇ ਵੱਲੋਂ ਸਪੁਰਦ ਕੀਤੀ ਗਈ ਜਾਣਕਾਰੀ ਦੀ ਵਰਤੋਂ Apple ਦੇ ਮਾਡਲਾਂ ਸਮੇਤ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਰ ਸਕਦਾ ਹੈ।
- ਜੇਕਰ ਤੁਸੀਂ ChatGPT ਨਾਲ ਸੰਬੰਧਿਤ ਕਿਸੇ ਸਮੱਸਿਆ ਦੀ ਰਿਪੋਰਟ ਕਰਦੇ ਹੋ, ਤਾਂ ਤੁਸੀਂ ਆਪਣੀ ਰਿਪੋਰਟ ਨੂੰ OpenAI ਸਾਂਝੀ ਕਰਨ ਦੀ ਆਗਿਆ ਦੇਣ ਦੀ ਚੋਣ ਕਰ ਸਕਦੇ ਹੋ।
- ਜੇਕਰ ਤੁਸੀਂ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ Google ’ਤੇ ਖੋਜਣ ਨਾਲ ਸੰਬੰਧਿਤ ਕਿਸੇ ਸਮੱਸਿਆ ਦੀ ਰਿਪੋਰਟ ਕਰਦੇ ਹੋ, ਤਾਂ ਤੁਸੀਂ ਆਪਣੀ ਰਿਪੋਰਟ ਨੂੰ Google ਨਾਲ ਸਾਂਝੀ ਕਰਨ ਦੀ ਇਜਾਜ਼ਤ ਦੇ ਸਕਦੇ ਹੋ।
“ਸਮੱਸਿਆ ਦੀ ਰਿਪੋਰਟ ਕਰੋ” ਦੀ ਵਰਤੋਂ ਕਰ ਕੇ ਤੁਸੀਂ Apple ਨੂੰ ਸਾਡੇ ਉਤਪਾਦਾਂ ਅਤੇ ਸੇਵਾਵਾਂ ਸੰਬੰਧੀ ਫ਼ੀਡਬੈਕ ਦੇ ਸਕਦੇ ਹੋ। ਜਦੋਂ ਤੁਸੀਂ ਕੋਈ ਰਿਪੋਰਟ ਸਪੁਰਦ ਕਰਦੇ ਹੋ, ਤਾਂ ਤੁਹਾਡੇ ਵੱਲੋਂ ਉਸ ਰਿਪੋਰਟ ਵਿੱਚ ਪ੍ਰਦਾਨ ਕੀਤੀ ਜਾਣਕਾਰੀ Apple ਵੱਲੋਂ ਇਕੱਤਰ ਕੀਤੀ ਜਾਂਦੀ ਹੈ ਜਿਵੇਂ ਕਿ ਸਵਾਲਾਂ ਦੇ ਜਵਾਬ ਦੇਣਾ, ਵਰਣਨ, ਤਸਵੀਰਾਂ, ਵੀਡੀਓ, ਸੁਨੇਹੇ ਅਤੇ ਈਮੇਲਾਂ। ਤੁਸੀਂ ਰਿਪੋਰਟ ਨੂੰ ਸਪੁਰਦ ਕਰਨ ਤੋਂ ਪਹਿਲਾਂ ਇਸਦੀ ਸਮੀਖਿਆ ਕਰ ਸਕਦੇ ਹੋ ਅਤੇ ਤੁਸੀਂ ਅਜਿਹੀ ਕਿਸੇ ਵੀ ਜਾਣਕਾਰੀ ਅਤੇ ਅਟੈਚਮੈਂਟ ਨੂੰ ਹਟਾ ਸਕਦੇ ਹੋ ਜੋ ਤੁਸੀਂ ਰਿਪੋਰਟ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਹੋ।
Apple ਤੁਹਾਡੇ ਡਿਵਾਈਸ ਦੇ ਮਾਡਲ, ਓਪਰੇਟਿੰਗ ਸਿਸਟਮ ਦਾ ਸੰਸਕਰਨ ਅਤੇ ਭਾਸ਼ਾ ਸੰਬੰਧੀ ਜਾਣਕਾਰੀ ਇਕੱਤਰ ਕਰਦਾ ਹੈ। ਕੁਝ ਕੇਸਾਂ ਵਿੱਚ, ਜਦੋਂ ਤੁਸੀਂ Apple Intelligence ਸੰਬੰਧੀ ਕਿਸੇ ਸਮੱਸਿਆ ਦੀ ਰਿਪੋਰਟ ਕਰ ਰਹੇ ਹੁੰਦੇ ਹੋ ਤਾਂ Apple ਵੱਲੋਂ Apple Intelligence ਮਾਡਲ ਦੇ ਸੰਸਕਰਨ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਸਕਦੀ ਹੈ।
Apple ਇਸ ਜਾਣਕਾਰੀ ਦੀ ਵਰਤੋਂ ਰਿਪੋਰਟ ਕੀਤੀਆਂ ਸਮੱਸਿਆਵਾਂ ਦੇ ਹੱਲ ਵਿੱਚ ਮਦਦ ਕਰਨ, ਫ਼ੀਚਰ-ਵਿਸ਼ੇਸ਼ ਮਾਡਲਾਂ ਸਮੇਤ ਉਤਪਾਦਾਂ ਅਤੇ ਸੇਵਾਵਾਂ ਨੂੰ ਡਿਵੈਲਪ ਕਰਨ, ਇਸ ਨੂੰ ਬਿਹਤਰ ਬਣਾਉਣ ਅਤੇ ਸਿਖਲਾਈ ਦੇਣ ਲਈ ਕਰ ਸਕਦਾ ਹੈ।
ਕਿਸੇ ਤੀਜੀ ਧਿਰ ਨਾਲ ਸੰਬੰਧਿਤ ਮਾਮਲੇ ਦੀ ਰਿਪੋਰਟ ਕਰਨਾ
ਜੇਕਰ ਤੁਸੀਂ ChatGPT ਐਕਸਟੈਂਸ਼ਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ OpenAI ਨੂੰ ਰਿਪੋਰਟ ਕੀਤੀ ਸਮੱਸਿਆ ਸੰਬੰਧੀ ਜਾਣਕਾਰੀ ਨੂੰ ਅਲੱਗ ਤੋਂ ਪ੍ਰਦਾਨ ਕਰਨ ਦੀ ਚੋਣ ਕਰ ਸਕਦੇ ਹੋ। OpenAI ਵੱਲੋਂ ChatGPT ਨੂੰ ਵੀ ਓਪਰੇਟ ਕੀਤਾ ਜਾਂਦਾ ਹੈ। Apple ਤੁਹਾਡੇ ਵੱਲੋਂ ਪਛਾਣੀ ਗਈ ਸਮੱਸਿਆ ਨੂੰ ਠੀਕ ਕਰਨ ਵਿੱਚ ਮਦਦ ਕਰਨ ਲਈ ਤੁਹਾਡੀ ਰਿਪੋਰਟ ਦੀ ਕੁਝ ਜਾਣਕਾਰੀ ਜਾਂ ਇਸ ਸੰਬੰਧੀ ਜਾਣਕਾਰੀ OpenAI ਨੂੰ ਪ੍ਰਦਾਨ ਕਰ ਸਕਦਾ ਹੈ ਜਿਸ ਵਿੱਚ ਤੁਹਾਡੀ ਬੇਨਤੀ (ਅਤੇ ਤੁਹਾਡੇ ਵੱਲੋਂ ਬੇਨਤੀ ਨਾਲ ਅਟੈਚ ਕੋਈ ਵੀ ਹੋਰ ਸਮੱਗਰੀ), ਜਵਾਬ, ਤੁਹਾਡੇ ਡਿਵਾਈਸ ਅਤੇ ਤੁਹਾਡੇ ਡਿਵਾਈਸ ਦੀਆਂ ਸੈਟਿੰਗਾਂ ਦੀ ਜਾਣਕਾਰੀ ਜਿਵੇਂ ਕਿ ਤੁਹਾਡੇ ਡਿਵਾਈਸ ਦੀ ਕਿਸਮ ਅਤੇ ਆਮ ਟਿਕਾਣਾ ਅਤੇ ਤੁਹਾਨੂੰ ਆਈ ਸਮੱਸਿਆ ਦੀ ਕਿਸਮ ਸ਼ਾਮਲ ਹੋ ਸਕਦੀ ਹੈ। Apple ਸਿਰਫ਼ ਉਦੋਂ ਹੀ OpenAI ਨੂੰ ਰਿਪੋਰਟ ਸਾਂਝੀ ਕਰਦਾ ਹੈ ਜਦੋਂ ਤੁਸੀਂ ਅਲੱਗ ਤੌਰ ’ਤੇ OpenAI ਨੂੰ ਜਾਣਕਾਰੀ ਪ੍ਰਦਾਨ ਕਰਨਾ ਚੁਣਦੇ ਹੋ ਅਤੇ OpenAI ਨੇ ਇਹ ਜਾਣਕਾਰੀ ਸਿਰਫ਼ ਸੀਮਤ ਸਮੇਂ ਦੀ ਮਿਆਦ ਤੱਕ ਹੀ ਸਾਂਭ ਕੇ ਰੱਖਣੀ ਹੁੰਦੀ ਹੈ। OpenAI ਨੂੰ ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਰਿਪੋਰਟ ਕੀਤੀ ਸਮੱਸਿਆ ਅਤੇ ਸੰਬੰਧਿਤ ਸਮੱਸਿਆਵਾਂ ਨੂੰ ਸਮਝਣ ਅਤੇ ਉਹਨਾਂ ਦਾ ਹੱਲ ਕਰਨ ਲਈ ਕਰਨੀ ਪੈਂਦੀ ਹੈ। ਤੁਹਾਡੇ ਵੱਲੋਂ OpenAI ਨੂੰ ਪ੍ਰਦਾਨ ਕੀਤੇ ਫ਼ੀਡਬੈਕ ਨੂੰ ਤੁਹਾਡੇ Apple ਖਾਤੇ ਨਾਲ ਜੋੜਿਆ ਨਹੀਂ ਜਾਵੇਗਾ ਅਤੇ Apple ਵੱਲੋਂ ਰਿਪੋਰਟ ਸਾਂਝੀ ਕਰਨ ਤੋਂ ਪਹਿਲਾਂ ਤੁਹਾਡੇ ਨਾਮ ਅਤੇ ਪਤੇ ਨੂੰ ਹਟਾ ਦਿੱਤਾ ਜਾਵੇਗਾ।
ਜੇ ਤੁਸੀਂ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ Google ’ਤੇ ਖੋਜਣ ਦੀ ਚੋਣ ਕਰਦੇ ਹੋ ਅਤੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਆਪਣੀ ਰਿਪੋਰਟ ਕੀਤੀ ਸਮੱਸਿਆ ਨਾਲ ਸੰਬੰਧਿਤ ਜਾਣਕਾਰੀ Google ਨੂੰ ਮੁਹੱਈਆ ਕਰਵਾਉਣ ਦੀ ਚੋਣ ਵੱਖਰੇ ਤੌਰ ’ਤੇ ਕਰ ਸਕਦੇ ਹੋ। ਤੁਸੀਂ ਜੋ ਸਮੱਸਿਆ ਪਛਾਣੀ ਹੈ ਉਸਨੂੰ ਠੀਕ ਕਰਨ ਵਿੱਚ ਮਦਦ ਲਈ Apple ਵੱਲੋਂ ਤੁਹਾਡੀ ਰਿਪੋਰਟ ਤੋਂ ਜਾਂ ਉਸ ਬਾਰੇ ਕੁਝ ਜਾਣਕਾਰੀ Google ਨੂੰ ਮੁਹੱਈਆ ਕਰਵਾਈ ਜਾ ਸਕਦੀ ਹੈ, ਜਿਸ ਵਿੱਚ ਤੁਹਾਡੀ ਬੇਨਤੀ (ਅਤੇ ਤੁਹਾਡੇ ਵੱਲੋਂ ਇਨਪੁੱਟ ਕੀਤੀ ਕੋਈ ਵੀ ਤਸਵੀਰ), ਖੋਜ ਨਤੀਜੇ, ਤੁਹਾਡੇ ਓਪਰੇਟਿੰਗ ਸਿਸਟਮ ਦੀ ਕਿਸਮ ਤੇ ਭਾਸ਼ਾ ਅਤੇ ਤੁਹਾਨੂੰ ਆਈ ਸਮੱਸਿਆ ਦੀ ਕਿਸਮ ਸ਼ਾਮਲ ਹੈ। Apple ਵੱਲੋਂ Google ਨਾਲ ਰਿਪੋਰਟਾਂ ਸਿਰਫ਼ ਤਾਂ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੇ ਤੁਸੀਂ ਵੱਖਰੇ ਤੌਰ ’ਤੇ Google ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਚੋਣ ਕੀਤੀ ਹੋਵੇ। Google ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ Google ਦੀ ਪਰਦੇਦਾਰੀ ਨੀਤੀ ਦੇ ਅਧੀਨ ਹੁੰਦੀ ਹੈ। Google ਦੀਆਂ ਪਰਦੇਦਾਰੀ ਨੀਤੀਆਂ ਬਾਰੇ ਹੋਰ ਜਾਣਕਾਰੀ ਲਈ https://policies.google.com/privacy?hl=en-IN ’ਤੇ ਜਾਓ। ਤੁਸੀਂ Google ਨੂੰ ਜੋ ਫ਼ੀਡਬੈਕ ਦੇਵੋਗੇ ਉਹ ਤੁਹਾਡੇ Apple ਖਾਤੇ ਨਾਲ ਜੋੜੀ ਨਹੀਂ ਜਾਵੇਗੀ ਅਤੇ Apple ਵੱਲੋਂ ਰਿਪੋਰਟ ਸਾਂਝੀ ਕਰਨ ਤੋਂ ਪਹਿਲਾਂ ਤੁਹਾਡਾ ਨਾਮ ਅਤੇ ਪਤਾ ਹਟਾ ਦਿੱਤਾ ਜਾਵੇਗਾ।
ਨਿੱਜੀ ਡੇਟਾ ‘ਤੇ ਪ੍ਰਕਿਰਿਆ ਕਰਨ ਲਈ ਲਾਗੂ ਕਾਨੂੰਨੀ ਆਧਾਰ
ਅਸੀਂ “ਸਮੱਸਿਆ ਦੀ ਰਿਪੋਰਟ” ਲਈ ਤੁਹਾਡੇ ਨਿੱਜੀ ਡੇਟਾ ‘ਤੇ ਆਮ ਤੌਰ ’ਤੇ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਮੁਤਾਬਕ ਪ੍ਰਕਿਰਿਆ ਕਰਦੇ ਹਾਂ। ਜਿੱਥੇ ਸਹਿਮਤੀ ਢੁਕਵੇਂ ਕਾਨੂੰਨੀ ਆਧਾਰ ਵਜੋਂ ਹੋਵੇ, ਉੱਥੇ ਅਸੀਂ ਇਸ ਨੂੰ ਲਾਗੂ ਸਥਾਨਕ ਕਾਨੂੰਨ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ। ਜਿੱਥੇ ਲਾਗੂ ਸਥਾਨਕ ਕਾਨੂੰਨ ਆਗਿਆ ਦਿੰਦਾ ਹੈ, ਅਸੀਂ ਆਪਣੇ ਜਾਇਜ਼ ਹਿੱਤਾਂ ਦੇ ਉਦੇਸ਼ਾਂ ਲਈ ਤੁਹਾਡੇ ਵੱਲੋਂ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਜਿਵੇਂ ਕਿ ਸਵਾਲਾਂ ਦੇ ਜਵਾਬ, ਵੇਰਵੇ, ਚਿੱਤਰ, ਤਸਵੀਰਾਂ, ਵੀਡੀਓ, ਸੁਨੇਹੇ ਅਤੇ ਈਮੇਲ ਦੇ ਨਾਲ-ਨਾਲ ਤੁਹਾਡੇ ਡਿਵਾਈਸ ਦਾ ਮਾਡਲ, ਓਪਰੇਟਿੰਗ ਸਿਸਟਮ ਦਾ ਸੰਸਕਰਨ, ਭਾਸ਼ਾ ਅਤੇ Apple Intelligence ਮਾਡਲ ਦਾ ਸੰਬੰਧਿਤ ਸੰਸਕਰਨ (ਜੇਕਰ ਕੋਈ ਹੈ) ਨੂੰ ਪ੍ਰਕਿਰਿਆ ਅਧੀਨ ਲਿਆਉਂਦੇ ਹਾਂ, ਤਾਂ ਜੋ ਅਸੀਂ ਕਾਨੂੰਨੀ ਦਾਅਵਿਆਂ ਦੀ ਰੱਖਿਆ ਕਰ ਸਕੀਏ, ਸਥਾਪਿਤ ਕਰ ਸਕੀਏ ਅਤੇ ਉਹਨਾਂ ਦੀ ਵਰਤੋਂ ਕਰ ਸਕੀਏ।
ਡੇਟਾ ਸਾਂਭ ਕੇ ਰੱਖਣਾ
Apple ਵੱਲੋਂ ਇਕੱਤਰ ਕੀਤਾ ਗਿਆ ਡੇਟਾ ਭਰੋਸੇਮੰਦ ਭਾਈਵਾਲਾਂ ਵੱਲੋਂ ਪ੍ਰਕਿਰਿਆ ਵਿੱਚ ਲਿਆਂਦਾ ਅਤੇ ਸਟੋਰ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਰਿਪੋਰਟ ਕੀਤੀ ਜਾਣਕਾਰੀ ਨੂੰ ਇਸ ਢੰਗ ਨਾਲ ਸਟੋਰ ਕੀਤਾ ਜਾ ਸਕਦਾ ਹੈ ਜਿਸ ਨਾਲ ਇਹ ਵੱਧ ਤੋਂ ਵੱਧ ਇੱਕ ਸਾਲ ਤੱਕ ਜਾਂ ਲਾਗੂ ਕਾਨੂੰਨਾਂ ਦੀ ਲੋੜ ਮੁਤਾਬਕ ਤੁਹਾਡੇ ਨਾਲ ਸੰਬੰਧਿਤ ਰਹੇ।
Apple ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਹਮੇਸ਼ਾਂ Apple ਦੀ ਪਰਦੇਦਾਰੀ ਨੀਤੀ ਦੇ ਅਨੁਸਾਰ ਵਰਤਿਆ ਜਾਵੇਗਾ। ਇਸ ਨੂੰ www.apple.com/in/privacy ‘ਤੇ ਵੀ ਦੇਖਿਆ ਜਾ ਸਕਦਾ ਹੈ।
2025-12-12